ਕਲਿਆਨੁ ਮਹਲਾ ੫ ॥
kaliaan mahalaa 5 |
Sant Singh KhalsaKalyaan, Fifth Mehl:
Manmohan SinghKalyan 5th Guru.
Manmohan Singh (Punjabi)ਕਲਿਆਨ ਪੰਜਵੀਂ ਪਾਤਿਸ਼ਾਹੀ।
SikhNet (Spanish)Kalyaan, Mejl Guru Aryan Dev, Quinto Canal Divino.
ਕਉਨੁ ਬਿਧਿ ਤਾ ਕੀ; ਕਹਾ ਕਰਉ ॥
kaun bidh taa kee; kahaa krau |
Sant Singh KhalsaWhat should I do, and how should I do it?
Manmohan SinghBy What way can I meet with Him and what should I do to achieve this aim?
Manmohan Singh (Punjabi)ਕਿਸ ਜੁਗਤੀ ਦੁਆਰਾ, ਮੈਂ ਉਸ ਨਾਲ ਮਿਲ ਸਕਦਾ ਹਾਂ ਅਤੇ ਇਸ ਮਨੋਰਥ ਦੀ ਪ੍ਰਾਪਤੀ ਲਈ ਮੈਂ ਕੀ ਕਰਾਂ?
Fareedkot Teekaਤਿਸ ਪਰਮੇਸਰ ਕੀ ਪ੍ਰਾਪਤੀ ਕੀ ਕਵਨ ਬਿਧੀ ਹੈ ਔਰ ਮੈਂ ਕਿਆ ਜਤਨ ਕਰੂੰ?
Prof. Sahib Singh(ਵਿਕਾਰਾਂ ਤੋਂ ਖ਼ਲਾਸੀ ਪਰਮਾਤਮਾ ਦੇ ਨਾਮ-ਰਸ ਦੀ ਬਰਕਤਿ ਨਾਲ ਹੀ ਹੋ ਸਕਦੀ ਹੈ। ਸੋ,) ਉਸ (ਪਰਮਾਤਮਾ ਦੇ ਮਿਲਾਪ) ਦਾ ਮੈਂ ਕਿਹੜਾ ਤਰੀਕਾ ਵਰਤਾਂ, ਮੈਂ ਕਿਹੜਾ ਉੱਦਮ ਕਰਾਂ?ਪਦ ਅਰਥ ਕਉਨ ਬਿਧਿ = ਕਿਹੜੀ ਵਿਧੀ ਹੈ? ਕਿਹੜਾ ਤਰੀਕਾ ਹੈ? ਤਾ ਕੀ = ਉਸ (ਪ੍ਰਭੂ ਦੇ ਮਿਲਾਪ) ਦੀ। ਕਹਾ ਕਰਉ = ਕਹਾਂ ਕਰਉਂ, ਮੈਂ ਕੀਹ ਕਹਾਂ?
SikhNet (Spanish)¿Qué debo hacer y cómo lo debo de hacer?
ਧਰਤ ਧਿਆਨੁ ਗਿਆਨੁ ਸਸਤ੍ਰਗਿਆ; ਅਜਰ ਪਦੁ. ਕੈਸੇ ਜਰਉ ॥੧॥ ਰਹਾਉ ॥
dharat dhiaan giaan sasatragiaa; ajar pad. kaise jrau |1| rahaau |
Sant Singh KhalsaShould I center myself in meditation, or study the spiritual wisdom of the Shaastras? How can I endure this unendurable state? ||1||Pause||
Manmohan SinghSome knowers of Shashtras fix their attention on the Divine knowledge, how should I bear the unbearable state?. Pause.
Manmohan Singh (Punjabi)ਕਈ ਸ਼ਾਸਤਰਾਂ ਨੂੰ ਜਾਣਨ ਵਾਲੇ ਆਪਣੀ ਬਿਰਤੀ ਨੂੰ ਬ੍ਰਹਿਮ-ਬੀਚਾਰ ਅੰਦਰ ਜੋੜਦੇ ਹਨ। ਮੈਂ ਅਸਹਿ ਅਵਸਥਾ ਨੂੰ ਕਿਸ ਤਰ੍ਹਾਂ ਸਹਾਰਾ? ਠਹਿਰਾਉ।
Fareedkot Teeka(ਸਸਤ੍ਰਗਿਆ) ਸਾਸਤ੍ਰੋਂ ਕੇ ਗਿਆਤ ਹੋ ਕਰ ਪੁਰਸ਼ ਜਿਸ ਕਾ ਧਿਆਨ ਧਾਰਤੇ ਹੈਂ ਔਰ ਗਿਆਨ ਕਥਨ ਕਰਤੇ ਹੈਂ, ਸੋ ਅਜਰ ਪਦ ਕੈਸੇ ਜਰੋਂ ਅਰਥਾਤ ਕੈਸੇ ਧਾਰਨ ਕਰੂੰ?॥੧॥ ਰਹਾਉ ॥
Prof. Sahib Singh(ਅਨੇਕਾਂ ਐਸੇ ਹਨ ਜੋ) ਸਮਾਧੀਆਂ ਲਾਂਦੇ ਹਨ, (ਅਨੇਕਾਂ ਐਸੇ ਹਨ ਜੋ) ਸ਼ਾਸਤ੍ਰ-ਵੇੱਤਾ ਸ਼ਾਸਤ੍ਰਾਰਥ ਕਰਦੇ ਰਹਿੰਦੇ ਹਨ (ਪਰ ਇਹਨਾਂ ਤਰੀਕਿਆਂ ਨਾਲ ਵਿਕਾਰਾਂ ਤੋਂ ਮੁਕਤੀ ਨਹੀਂ ਮਿਲਦੀ। ਵਿਕਾਰਾਂ ਦਾ ਦਬਾਉ ਪਿਆ ਹੀ ਰਹਿੰਦਾ ਹੈ, ਤੇ, ਇਹ) ਇਕ ਅਜਿਹੀ (ਨਿਘਰੀ ਹੋਈ) ਆਤਮਕ ਅਵਸਥਾ ਹੈ ਜੋ (ਹੁਣ) ਸਹਾਰੀ ਨਹੀਂ ਜਾ ਸਕਦੀ। ਮੈਂ ਇਸ ਨੂੰ ਸਹਾਰ ਨਹੀਂ ਸਕਦਾ (ਮੈਂ ਇਸ ਨੂੰ ਆਪਣੇ ਅੰਦਰ ਕਾਇਮ ਨਹੀਂ ਰਹਿਣ ਦੇ ਸਕਦਾ) ॥੧॥ ਰਹਾਉ ॥ਪਦ ਅਰਥ ਧਰਤ = ਧਰਦੇ ਹਨ। ਧਿਆਨੁ = ਸਮਾਧੀ। ਧਰਤ ਧਿਆਨੁ = ਕਈ ਸਮਾਧੀ ਲਾਂਦੇ ਰਹਿੰਦੇ ਹਨ। ਸਸਤ੍ਰਗਿਆ = ਸ਼ਾਸਤ੍ਰ ਗਿਆ, ਸ਼ਾਸਤ੍ਰਾਂ ਦੇ ਜਾਣਨ ਵਾਲੇ। ਗਿਆਨੁ = ਸ਼ਾਸਤ੍ਰਾਂ ਦੀ ਚਰਚਾ। ਅਜਰ = ਨਾਹ ਸਹਾਰਿਆ ਜਾ ਸਕਣ ਵਾਲਾ। ਪਦੁ = ਦਰਜਾ। ਅਜਰ ਪਦੁ = ਉਹ ਆਤਮਕ ਅਵਸਥਾ ਜਿਹੜੀ ਹੁਣ ਸਹਾਰੀ ਨਹੀਂ ਜਾ ਸਕਦੀ। ਜਰਉ = ਜਰਉਂ, ਮੈਂ ਸਹਾਰਾਂ ॥੧॥ ਰਹਾਉ ॥
SikhNet (Spanish)¿Me debo concentrar en la meditación o estudiar la sabiduría espiritual de los Shastras? ¿Cómo podré ir a través de este insoportable estado? (1-Pausa)
ਬਿਸਨ ਮਹੇਸ ਸਿਧ ਮੁਨਿ ਇੰਦ੍ਰਾ; ਕੈ ਦਰਿ ਸਰਨਿ ਪਰਉ ॥੧॥
bisan mahes sidh mun indraa; kai dar saran prau |1|
Sant Singh KhalsaVishnu, Shiva, the Siddhas, the silent sages and Indra - at whose door should I seek sanctuary? ||1||
Manmohan SinghOf Vishnu, Shva, the adepts, the men of silence and Indra, of whose door should I seek the refuge?
Manmohan Singh (Punjabi)ਵਿਸ਼ਨ੍ਹੂ ਸਿਵਜੀ, ਪੂਰਨ ਪੁਰਸ਼, ਖਾਮੋਸ਼ ਬੰਦੇ ਅਤੇ ਇੰਦ੍ਰ, ਇਨ੍ਹਾਂ ਵਿਚੋਂ ਮੈਂ ਕਿਸ ਦੇ ਬੂਹੇ ਦੀ ਪਨਾਹ ਲਵਾਂ?
Fareedkot Teekaਬਿਸ਼ਨ ਜੀ ਅਰ ਸ਼ਿਵ ਜੀ ਪੁਨਃ ਸਿਧ, ਮੁਨੀਸ਼੍ਵਰ, (ਇੰਦ੍ਰਾ) ਲਛਮੀ ਵਾ ਇੰਦ੍ਰਾਦਿਕ ਦੇਵਤਿਓਂ ਮੇਂ ਸੇ ਮੈਂ ਕਿਸ ਕੇ ਦੁਆਰੇ ਕੀ ਸ਼ਰਣ ਕੋ ਪ੍ਰਾਪਤ ਹੋਵੋਂ॥੧॥
Prof. Sahib Singhਵਿਸ਼ਨੂੰ, ਸ਼ਿਵ, ਸਿੱਧ, ਮੁਨੀ, ਇੰਦਰ ਦੇਵਤਾ (ਅਨੇਕਾਂ ਸੁਣੀਦੇ ਹਨ ਵਰ ਦੇਣ ਵਾਲੇ। ਪਰ ਵਿਕਾਰਾਂ ਤੋਂ ਮੁਕਤੀ ਹਾਸਲ ਕਰਨ ਲਈ ਇਹਨਾਂ ਵਿਚੋਂ) ਮੈਂ ਕਿਸ ਦੇ ਦਰ ਤੇ ਜਾਵਾਂ? ਮੈਂ ਕਿਸ ਦੀ ਸਰਨ ਪਵਾਂ? ॥੧॥ਪਦ ਅਰਥ ਮਹੇਸ = ਮਹੇਸ਼, ਸ਼ਿਵ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਕੈ ਦਰਿ = ਕਿਸ ਦੇ ਦਰ ਤੇ? ਪਰਉ = ਪਰਉਂ, ਮੈਂ ਪਵਾਂ ॥੧॥
SikhNet (Spanish)¿A qué Santuario ir, al de Vishnu, al de Shiva, al de los sabios silenciosos o al de Indra? (1)
ਕਾਹੂ ਪਹਿ ਰਾਜੁ. ਕਾਹੂ ਪਹਿ ਸੁਰਗਾ; ਕੋਟਿ ਮਧੇ ਮੁਕਤਿ ਕਹਉ ॥
kaahoo peh raaj. kaahoo peh suragaa; kott madhe mukat khau |
Sant Singh KhalsaSome have power and influence, and some are blessed with heavenly paradise, but out of millions, will anyone find liberation?
Manmohan SinghWith some are dominions, with others paradise, but, some rare one out of millions, is said to be blessed with emancipation.
Manmohan Singh (Punjabi)ਕਿਸੇ ਕੋਲ ਪਾਤਿਸ਼ਾਹੀ ਹੈ, ਕਿਸੇ ਕੋਲ ਬਹਿਸ਼ਤ ਪ੍ਰੰਤੂ ਕ੍ਰੋੜਾ ਵਿਚੋਂ ਕਿਸੇ ਵਿਰਲੇ ਦੇ ਪੱਲੇ ਹੀ ਕਲਿਆਨ ਦੀ ਬਖਸ਼ਸ਼ ਦੱਸੀ ਜਾਂਦੀ ਹੈ।
Fareedkot Teekaਇਨ ਮੇਂ ਸੇ ਕਿਸੀ ਕੇ ਪਾਸ ਤੋ ਰਾਜੁ ਹੈ ਕਿਸੀ ਕੇ ਪਾਸ ਸ੍ਵਰਗੁ ਹੈ ਔਰ ਕ੍ਰੋੜੋਂ ਮਧੇ ਕੋਈ ਮੁਕਤਿ ਹੋਤਾ ਹੈ॥☬ਜੇ ਕਹੇ ਮੋਖ ਕੈਸੇ ਮਿਲੇ? ਸੋ ਕਹਤੇ ਹੈਂ:
Prof. Sahib Singhਕਿਸੇ ਪਾਸ ਰਾਜ (ਦੇਣ ਦੀ ਤਾਕਤ ਸੁਣੀਦੀ) ਹੈ, ਕਿਸੇ ਪਾਸ ਸੁਰਗ (ਦੇਣ ਦੀ ਸਮਰਥਾ ਸੁਣੀ ਜਾ ਰਹੀ) ਹੈ। ਪਰ ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ (ਐਸਾ ਹੋ ਸਕਦਾ ਹੈ, ਜਿਸ ਪਾਸ ਜਾ ਕੇ) ਮੈਂ (ਇਹ) ਆਖਾਂ (ਕਿ) ਵਿਕਾਰਾਂ ਤੋਂ ਖ਼ਲਾਸੀ (ਮਿਲ ਜਾਏ)।ਪਦ ਅਰਥ ਕਾਹੂ ਪਹਿ = ਕਿਸੇ ਪਾਸ। ਕੋਟਿ ਮਧੇ = ਕ੍ਰੋੜਾਂ ਵਿਚੋਂ (ਕੋਈ ਵਿਰਲਾ)। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਕਹਉ = ਕਹਉਂ, ਮੈਂ ਆਖ ਸਕਦਾ ਹਾਂ।
SikhNet (Spanish)Algunos tienen poder e influencia, otros son bendecidos con paraísos celestiales, pero de esos millones ¿habrá alguien encontrado la Liberación?
ਕਹੁ ਨਾਨਕ. ਨਾਮ ਰਸੁ ਪਾਈਐ; ਸਾਧੂ ਚਰਨ ਗਹਉ ॥੨॥੩॥੬॥
kahu naanak. naam ras paaeeai; saadhoo charan ghau |2|3|6|
Sant Singh KhalsaSays Nanak, I have attained the Sublime Essence of the Naam, the Name of the Lord. I touch the feet of the Holy. ||2||3||6||
Manmohan SinghSays Nanak, grasping the feet of the saint, I have obtained the Name Nectar.
Manmohan Singh (Punjabi)ਗੁਰੂ ਜੀ ਆਖਦੇ ਹਨ, ਸੰਤਾਂ ਦੇ ਪੈਰ ਪਕੜਨ ਦੁਆਰਾ ਮੈਨੂੰ ਨਾਮ-ਅੰਮ੍ਰਿਤ ਪ੍ਰਾਪਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਮੁਕਤਿ ਨਾਮ ਕਾ ਰਸ ਪਾਵਣੇ ਕਰ ਹੋਤੀ ਹੈ ॥☬ਪ੍ਰਸ਼ਨ: ਨਾਮ ਕਹਾਂ ਸੇ ਮਿਲੇ?☬ਉੱਤ੍ਰ: ਸੰਤੋਂ ਕੀ ਸਰਨ ਸੇ, ਤਾਂ ਤੇ ਹੇ ਭਾਈ! ਸੰਤੋਂ ਕੀ ਚਰਨ ਸਰਣ ਪਕੜੋ॥੨॥੩॥੬॥
Prof. Sahib Singhਨਾਨਕ ਆਖਦਾ ਹੈ- (ਮੁਕਤੀ ਹਰਿ-ਨਾਮ ਤੋਂ ਹੀ ਮਿਲਦੀ ਹੈ, ਤੇ) ਨਾਮ ਦਾ ਸੁਆਦ (ਤਦੋਂ ਹੀ) ਮਿਲ ਸਕਦਾ ਹੈ (ਜਦੋਂ) ਮੈਂ ਗੁਰੂ ਦੇ ਚਰਨ (ਜਾ) ਫੜਾਂ ॥੨॥੩॥੬॥ਪਦ ਅਰਥ ਨਾਨਕ = ਹੇ ਨਾਨਕ! ਪਾਈਐ = ਹਾਸਲ ਕਰ ਸਕੀਦਾ ਹੈ। ਸਾਧ = ਗੁਰੂ। ਗਹਉ = ਗਹਉਂ, ਮੈਂ ਫੜਦਾ ਹਾਂ ॥੨॥੩॥੬॥
SikhNet (Spanish)Dice Nanak, he logrado la Esencia Sublime del Naam, del Nombre del Señor, postrándome y tocando los Pies de los Santos. (2-3-6)