ੴ

ਸਿੱਖਬਾਣੀ · SikhBani

ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮੁ ਜਪਤ ਤਹ ਪਾਪ ਖੰਡਲੀ ॥੧॥

giaan dhiaan maan daan man rasik rasan naam japat teh paap...
Guru Arjan Dev Ji ਗੁਰੂ ਅਰਜਨ ਦੇਵ ਜੀ · Raag Kalyaan · Ang 1322 · 6 lines
Translations

ਕਲਿਆਨ ਮਹਲਾ ੫ ॥

kaliaan mahalaa 5 |

Sant Singh KhalsaKalyaan, Fifth Mehl:
Manmohan SinghKalyan 5th Guru.
Manmohan Singh (Punjabi)ਕਲਿਆਨ ਪੰਜਵੀਂ ਪਾਤਿਸ਼ਾਹੀ।
SikhNet (Spanish)Kalyaan, Mejl Guru Aryan Dev, Quinto Canal Divino.

ਗੁਨ ਨਾਦ; ਧੁਨਿ ਅਨੰਦ ਬੇਦ ॥

gun naad; dhun anand bed |

Sant Singh KhalsaThe Glory of God is the Sound-current of the Naad, the Celestial Music of Bliss, and the Wisdom of the Vedas.
Manmohan SinghWho is the bliss giving melodious music and Divine knowledge,
Manmohan Singh (Punjabi)ਜੋ ਕਿ ਖੁਸ਼ੀ ਦੇਣਹਾਰ ਸੁਰੀਲਾ ਰਾਗ ਅਤੇ ਬ੍ਰਹਮਿ-ਗਿਆਨ ਹੈ,
Fareedkot Teekaਸਤਸੰਗਤ ਅਨੰਦ ਪੂਰਬਕ ਬੇਦ ਕੀ ਧੁਨੀ ਸਹਿਤ ਹਰੀ ਕੇ ਗੁਣੋਂ ਕੋ (ਨਾਦ) ਉਚਾਰਨ ਕਰਤੀ ਹੈ॥
Prof. Sahib Singh(ਪਰਮਾਤਮਾ ਦੇ) ਗੁਣ (ਗਾਵਣੇ, ਜੋਗੀਆਂ ਦੇ) ਨਾਦ (ਵਜਾਣੇ ਹਨ), (ਪ੍ਰਭੂ ਦੇ ਗੁਣ ਗਾਵਣ ਤੋਂ ਪੈਦਾ ਹੋਈ) ਆਨੰਦ ਦੀ ਰੌ (ਹੀ) ਵੇਦ ਹਨ।

ਪਦ ਅਰਥ ਗੁਨ = (ਪਰਮਾਤਮਾ ਦੇ) ਗੁਣ (ਗਾਵਣੇ)। ਨਾਦ = (ਜੋਗੀਆਂ ਦੇ) ਨਾਦ (ਵਜਾਣੇ ਹਨ)। ਧੁਨਿ = ਰੌ। ਧੁਨਿ ਅਨੰਦ = (ਗੁਣ ਗਾਵਣ ਤੋਂ ਪੈਦਾ ਹੋਈ) ਆਨੰਦ ਦੀ ਰੌ।

SikhNet (Spanish)La Gloria de Dios es la Corriente de Sonido del Naad, la Melodía Celestial de Gloria y la Sabiduría de los Vedas.

ਕਥਤ ਸੁਨਤ ਮੁਨਿ ਜਨਾ; ਮਿਲਿ ਸੰਤ ਮੰਡਲੀ ॥੧॥ ਰਹਾਉ ॥

kathat sunat mun janaa; mil sant manddalee |1| rahaau |

Sant Singh KhalsaSpeaking and listening, the silent sages and humble beings join together, in the Realm of the Saints. ||1||Pause||
Manmohan Singhthe silent saints utter and hear His praises, by joining the society of saints. Pause.
Manmohan Singh (Punjabi)ਮੋਨੀ ਸਾਧੂ ਉਸ ਪ੍ਰਭੂ ਦੀ ਕੀਰਤੀ ਉਚਾਰਦੇ ਅਤੇ ਸੁਣਦੇ ਹਨ, ਸਤਿਸੰਗਤ ਨਾਲ ਜੁੜ ਕੇ। ਠਹਿਰਾਉ।
Fareedkot Teekaਤਿਸ ਸੰਤ ਮੰਡਲ ਮੇਂ ਮੁਨੀ ਜਨੋਂ ਕੇ ਸੰਮੂਹ ਮਿਲ ਕਰ ਹਰੀ ਕੇ ਗੁਣੋਂ ਕੋ ਕਥਨ ਕਰਤੇ ਅਰ ਸੁਨਤੇ ਹੈਂ॥੧॥ ਰਹਾਉ ॥
Prof. Sahib Singhਉਹ ਸੇਵਕ ਜਿਨ੍ਹਾਂ ਨੇ ਆਪਣੇ ਮਨ ਨੂੰ ਵਿਕਾਰਾਂ ਵਲੋਂ ਚੁੱਪ ਕਰਾ ਲਿਆ ਹੁੰਦਾ ਹੈ ਸਾਧ ਸੰਗਤ ਵਿਚ ਮਿਲ ਕੇ ਇਹੀ ਗੁਣ ਗਾਂਦੇ ਹਨ ਅਤੇ ਸੁਣਦੇ ਹਨ ॥੧॥ ਰਹਾਉ ॥

ਪਦ ਅਰਥ ਕਥਤ = (ਪ੍ਰਭੂ ਦੇ ਗੁਣ) ਕਥਦੇ ਹਨ। ਮੁਨਿ ਜਨਾ = ਉਹ ਸੇਵਕ ਜਿਨ੍ਹਾਂ ਨੇ ਆਪਣੇ ਮਨ ਨੂੰ ਵਿਕਾਰਾਂ ਵਲੋਂ ਚੁੱਪ ਕਰਾ ਲਿਆ ਹੈ। ਮਿਲਿ = ਮਿਲ ਕੇ। ਸੰਤ ਮੰਡਲੀ = ਸਾਧ ਸੰਗਤ ਵਿਚ ॥੧॥ ਰਹਾਉ ॥

SikhNet (Spanish)Hablando y escuchando en el Reino de los Santos, los sabios silenciosos y los seres humildes se reúnen. (1-Pausa)

ਗਿਆਨ ਧਿਆਨ ਮਾਨ ਦਾਨ; ਮਨ ਰਸਿਕ, ਰਸਨ ਨਾਮੁ ਜਪਤ; ਤਹ ਪਾਪ ਖੰਡਲੀ ॥੧॥

giaan dhiaan maan daan; man rasik, rasan naam japat; teh paap khanddalee |1|

Sant Singh KhalsaSpiritual wisdom, meditation, faith and charity are there; their minds savor the Taste of the Naam, the Name of the Lord. Chanting it, sins are destroyed. ||1||
Manmohan SinghThere, the saints reflect over the Lord's wisdom, worship God, give alms and, with their mind and tongue, lovingly utter the Name. This wise their sins are washed off.
Manmohan Singh (Punjabi)ਉਥੇ ਸਾਧੂ ਬ੍ਰਹਿਮ-ਗਿਆਤ ਨੂੰ ਵੀਚਾਰਦੇ, ਸਾਈਂ ਨੂੰ ਪੂਜਦੇ, ਪੁੰਨ ਦਾਨ ਕਰਦੇ ਅਤੇ ਆਪਣੇ ਦਿਲ ਤੇ ਜੀਭ੍ਹਾ ਨਾਲ ਪਿਆਰ ਸਹਿਤ ਨਾਮ ਨੂੰ ਜਪਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ ਕਸਮਲ ਧੋਤੇ ਜਾਂਦੇ ਹਨ।
Fareedkot Teekaਤਿਨ ਕੋ ਆਤਮਾ ਕਾ ਗਿਆਨ ਹੈ, ਹਰੀ ਕਾ ਧਿਆਨ ਧਾਰਤੇ ਹੈਂ, ਮਾਨ ਦੇਤੇ ਹੈਂ, ਦਾਨ ਕਰਤੇ ਹੈਂ, ਮਨ ਮੇਂ (ਰਸਕਿ) ਪ੍ਰੇਮੀ ਹੋ ਕਰ ਰਸਨਾ ਕਰ ਕੇ ਨਾਮ ਕੋ ਜਪਤੇ ਹੈਂ, ਤਹਾਂ ਸਤਸੰਗਤ ਮੇਂ ਪਾਪ (ਖੰਡਲੀ) ਨਸ਼ਟ ਹੋ ਜਾਤੇ ਹੈਂ॥੧॥
Prof. Sahib Singh(ਸਾਧ ਸੰਗਤ ਵਿਚ ਜਿੱਥੇ) ਆਤਮਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ, ਜਿੱਥੇ ਪ੍ਰਭੂ-ਚਰਨਾਂ ਵਿਚ ਸੁਰਤ ਜੁੜਦੀ ਹੈ, ਜਿਥੇ ਹਰਿ-ਨਾਮ ਨਾਲ ਪਿਆਰ ਬਣਦਾ ਹੈ, ਜਿੱਥੇ ਹਰਿ-ਨਾਮ ਹੋਰਨਾਂ ਨੂੰ ਵੰਡਿਆ ਜਾਂਦਾ ਹੈ, ਉੱਥੇ ਰਸੀਏ ਮਨ (ਆਪਣੀ) ਜੀਭ ਨਾਲ ਨਾਮ ਜਪਦੇ ਹਨ, ਉੱਥੇ ਸਾਰੇ ਪਾਪ ਨਾਸ ਹੋ ਜਾਂਦੇ ਹਨ ॥੧॥

ਪਦ ਅਰਥ ਗਿਆਨ = ਆਤਮਕ ਜੀਵਨ ਦੀ ਸੂਝ। ਧਿਆਨ = (ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ। ਮਾਨ = ਆਦਰ, (ਨਾਮ ਨਾਲ) ਪਿਆਰ। ਦਾਨ = (ਨਾਮ ਦੀ ਹੋਰਨਾਂ ਨੂੰ) ਵੰਡ। ਰਸਿਕ = ਰਸੀਏ (ਨੋਟ: ਲਫ਼ਜ਼ 'ਰਸਿਕ' ਅਤੇ 'ਰਸਕਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ; 'ਰਸਿਕ' = ਰਸੀਏ (ਵਿਸ਼ੇਸ਼ਣ), 'ਰਸਕਿ' = ਰਸ ਨਾਲ)। ਮਨ ਰਸਿਕ = ਰਸੀਏ ਮਨ। ਜਪਤ = ਜਪਦੇ ਹਨ। ਤਹ = ਉਥੇ, ਉਸ ਸਾਧ ਸੰਗਤ ਵਿਚ। ਖੰਡਲੀ = ਨਾਸ ਹੋ ਜਾਂਦੇ ਹਨ ॥੧॥

SikhNet (Spanish)La Sabiduría Espiritual, la Meditación, la Caridad y la Fe están ahí. Sus mentes saborean el Naam, el Nombre del Señor, cantándolo, las faltas y errores son destruidas. (1)

ਜੋਗ ਜੁਗਤਿ, ਗਿਆਨ ਭੁਗਤਿ; ਸੁਰਤਿ ਸਬਦ, ਤਤ ਬੇਤੇ; ਜਪੁ ਤਪੁ ਅਖੰਡਲੀ ॥

jog jugat, giaan bhugat; surat sabad, tat bete; jap tap akhanddalee |

Sant Singh KhalsaThis is the technology of Yoga, spiritual wisdom, devotion, intuitive knowledge of the Shabad, certain knowledge of the Essence of Reality, chanting and unbroken intensive meditation.
Manmohan SinghThrough the way of union with God, the food of gnosis, the knowledge of the Guru's instruction, and the Lord's meditations, the knowers of quintessence, remain incessantly merged in God's service.
Manmohan Singh (Punjabi)ਰੱਬ ਨਾਲ ਮਿਲਾਪ ਦੀ ਜੁਗਤੀ ਬ੍ਰਹਮ ਗਿਆਤ ਦੇ ਭੋਜਨ, ਗੁਰਾਂ ਦੇ ਉਪਦੇਸ਼ ਦੇ ਬੋਧ ਅਤੇ ਸਾਈਂ ਦੇ ਸਿਮਰਨ ਰਾਹੀਂ, ਅਸਲੀਅਤ ਨੂੰ ਜਾਣਨ ਵਾਲੇ, ਇਕ ਰਸ ਰੱਬ ਦੀ ਸੇਵਾ ਵਿੱਚ ਲੀਨ ਰਹਿੰਦੇ ਹਨ।
Fareedkot Teekaਜੋਗ ਜੁਗਤੀ ਕਰ ਗਿਆਨ ਹੀ (ਭਗਤਿ) ਖਾਣਾ ਕੀਆ ਹੈ, ਭਾਵ ਗਿਆਨ ਕਰ ਤ੍ਰਿਪਤੇ ਹੈਂ, ਗੁਰ ਉਪਦੇਸ਼ ਕੀ ਗਿਆਤ ਕਰ ਤਤ੍ਵਬੇਤੇ ਹੂਏ ਹੈਂ ਔਰ ਜਪ ਤਪ ਕੋ (ਅਖੰਡਲੀ) ਨਿਰੰਤਰ ਕਰਤੇ ਹੈਂ॥
Prof. Sahib Singhਪ੍ਰਭੂ ਨਾਲ ਮਿਲਾਪ ਦੀ ਜੁਗਤਿ ਦੇ ਭੇਤ ਨੂੰ ਜਾਣਨ ਵਾਲੇ, ਆਤਮਕ ਜੀਵਨ ਦੀ ਸੂਝ-ਰੂਪ ਆਤਮਕ ਖ਼ੁਰਾਕ ਦੇ ਭੇਤ ਨੂੰ ਜਾਣਨ ਵਾਲੇ, ਗੁਰੂ ਦੇ ਸ਼ਬਦ ਦੀ ਲਗਨ ਦੇ ਭੇਤ ਨੂੰ ਜਾਣਨ ਵਾਲੇ ਮਨੁੱਖ (ਸਾਧ ਸੰਗਤ ਵਿਚ ਟਿਕ ਕੇ ਇਹੀ ਨਾਮ-ਸਿਮਰਨ ਦਾ) ਜਪ ਅਤੇ ਤਪ ਸਦਾ ਕਰਦੇ ਹਨ।

ਪਦ ਅਰਥ ਜੋਗ = (ਪ੍ਰਭੂ ਨਾਲ) ਮਿਲਾਪ। ਜੋਗ ਜੁਗਤਿ = ਪ੍ਰਭੂ ਨਾਲ ਮਿਲਾਪ ਦਾ ਢੰਗ। ਜੋਗ ਜੁਗਤਿ ਤਤ ਬੇਤੇ = ਪ੍ਰਭੂ ਨਾਲ ਮਿਲਾਪ ਦੀ ਜੁਗਤਿ ਦੇ ਭੇਤ ਨੂੰ ਜਾਣਨ ਵਾਲੇ। ਗਿਆਨ = ਆਤਮਕ ਜੀਵਨ ਦੀ ਸੂਝ। ਭੁਗਤਿ = (ਆਤਮਕ) ਖ਼ੁਰਾਕ। ਗਿਆਨ ਭੁਗਤਿ = ਆਤਮਕ ਜੀਵਨ ਦੀ ਸੂਝ-ਰੂਪ ਆਤਮਕ ਖ਼ੁਰਾਕ। ਗਿਆਨ ਭੁਗਤਿ ਤਤ ਬੇਤੇ = ਆਤਮਕ ਜੀਵਨ ਦੀ ਸੂਝ-ਰੂਪ ਆਤਮਕ ਖ਼ੁਰਾਕ ਦੇ ਭੇਤ ਨੂੰ ਜਾਣਨ ਵਾਲੇ। ਸੁਰਤਿ ਸਬਦ ਤਤ ਬੇਤੇ = ਗੁਰੂ ਦੇ ਸ਼ਬਦ ਦੀ ਲਗਨ ਦੇ ਭੇਤ ਨੂੰ ਜਾਣਨ ਵਾਲੇ। ਅਖੰਡਲੀ = ਇਕ-ਸਾਰ, ਸਦਾ।

SikhNet (Spanish)Esta es la tecnología de la Yoga, de la Sabiduría Espiritual, de la Devoción, el Conocimiento Intuitivo del Shabd, de la Esencia de la Realidad, del Canto y de la Meditación intensa y sin interrupción.

ਓਤਿ ਪੋਤਿ ਮਿਲਿ ਜੋਤਿ ਨਾਨਕ; ਕਛੂ ਦੁਖੁ. ਨ ਡੰਡਲੀ ॥੨॥੨॥੫॥

ot pot mil jot naanak; kachhoo dukh. na ddanddalee |2|2|5|

Sant Singh KhalsaThrough and through, O Nanak, merging into the Light, you shall never again suffer pain and punishment. ||2||2||5||
Manmohan SinghLike warp and woof, they merge in the Lord's light and suffer not any pain and punishment, O Nanak.
Manmohan Singh (Punjabi)ਤਾਣੇ ਅਤੇ ਪੇਟੇ ਦੀ ਮਾਨੰਦ, ਉਹ ਪ੍ਰਭੂ ਦੇ ਪ੍ਰਕਾਸ਼ ਅੰਦਰ ਲੀਨ ਹੋ ਜਾਂਦੇ ਹਨ ਅਤੇ ਕੋਈ ਤਕਲੀਫ ਅਤੇ ਸਜਾ ਨਹੀਂ ਪਾਉਂਦੇ ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਜੋਤਿ) ਜੋਤੀ ਪਰਮੇਸ੍ਵਰ ਸਾਥ ਤਾਣੇ ਪੇਟੇ ਵਤ ਮਿਲੇ ਹੈਂ ਔਰ ਤਿਨ ਕੋ ਕੁਛ ਜਨਮਾਦਿ ਔ ਜਮਾਦਿ ਦੁਖ ਨਹੀਂ ਔਰ ਡੰਡ ਲੀਆ ਨਹੀਂ ਜਾਤਾ ਹੈ॥੨॥੨॥੫॥
Prof. Sahib Singhਹੇ ਨਾਨਕ! ਉਹ ਮਨੁੱਖ ਰੱਬੀ ਜੋਤਿ ਨਾਲ ਮਿਲ ਕੇ ਤਾਣੇ ਪੇਟੇ ਵਾਂਗ (ਉਸ ਨਾਲ) ਇੱਕ-ਰੂਪ ਹੋ ਜਾਂਦੇ ਹਨ, (ਉਹਨਾਂ ਨੂੰ) ਕੋਈ ਭੀ ਦੁੱਖ ਦੁਖੀ ਨਹੀਂ ਕਰ ਸਕਦਾ ॥੨॥੨॥੫॥

ਪਦ ਅਰਥ ਓਤਿ = (आेत = ਉਣਿਆ ਹੋਇਆ) ਉਣੇ ਹੋਏ ਵਿਚ। ਪੋਤ = (प्रोत = ਪ੍ਰੋਤਾ ਹੋਇਆ) ਪ੍ਰੋਤੇ ਹੋਏ ਵਿਚ। ਓਤਿ ਪੋਤਿ = ਉਣੇ ਹੋਏ ਪ੍ਰੋਤੇ ਵਿਚ, ਤਾਣੇ ਪੇਟੇ ਵਾਂਗ। ਮਿਲਿ = ਮਿਲ ਕੇ। ਨ ਡੰਡਲੀ = ਡੰਨ ਨਹੀਂ ਦੇਂਦਾ ॥੨॥੨॥੫॥

SikhNet (Spanish)Una y otra vez, oh dice Nanak, si te inmerges en la Luz nunca más sufrirás dolor. (2-2-5)
Answers quote the Granth verbatim with Ang citations. AI commentary is not Gurbani and not a religious ruling.