ੴ

ਸਿੱਖਬਾਣੀ · SikhBani

Ang 1322

Sri Guru Granth Sahib · Raag Kalyaan · 6 shabads, 42 lines
Translations
Shabad Guru Arjan Dev Ji Raag Kalyaan

ਕਲਿਆਨ ਮਹਲਾ ੫ ॥

kaliaan mahalaa 5 |

Sant Singh KhalsaKalyaan, Fifth Mehl:
Manmohan SinghKalyan 5th Guru.
Manmohan Singh (Punjabi)ਕਲਿਆਨ ਪੰਜਵੀਂ ਪਾਤਿਸ਼ਾਹੀ।
SikhNet (Spanish)Kalyaan, Mejl Guru Aryan Dev, Quinto Canal Divino.

ਮੇਰੇ ਲਾਲਨ ਕੀ ਸੋਭਾ ॥

mere laalan kee sobhaa |

Sant Singh KhalsaO, the Wondrous Glory of my Beloved!
Manmohan SinghWondrous is the magnificence of my Beloved.
Manmohan Singh (Punjabi)ਅਦਭੁਤ ਹੈ ਪ੍ਰਭਤਾ ਮੇਰੇ ਪ੍ਰੀਤਮ ਦੀ।
Fareedkot Teekaਮੇਰੇ (ਲਾਲਨ) ਪਿਆਰੇ ਕੀ ਜੋ ਸੋਭਾ ਹੈ॥
Prof. Sahib Singhਮੇਰੇ ਸੋਹਣੇ ਪ੍ਰਭੂ ਦੀ ਸੋਭਾ-ਵਡਿਆਈ-

ਪਦ ਅਰਥ ਲਾਲਨ ਕੀ = ਸੋਹਣੇ ਲਾਲ ਦੀ, ਪਿਆਰੇ ਦੀ।

SikhNet (Spanish)¡Oh, qué maravillosa es la Gloria de mi Bienamado!

ਸਦ ਨਵਤਨ; ਮਨ ਰੰਗੀ ਸੋਭਾ ॥੧॥ ਰਹਾਉ ॥

sad navatan; man rangee sobhaa |1| rahaau |

Sant Singh KhalsaMy mind is rejuvenated forever by His Wondrous Love. ||1||Pause||
Manmohan SinghEver refreshing and pleasing unto the mind is His glory. Pause.
Manmohan Singh (Punjabi)ਸਦੀਵ ਹੀ ਨਵੀਂ ਨਕੋਰ ਅਤੇ ਚਿੱਤ ਨੂੰ ਖੁਸ਼ ਕਰਨ ਵਾਲੀ ਹੈ ਉਸ ਦੀ ਕੀਰਤੀ। ਠਹਿਰਾਓ।
Fareedkot Teekaਸਦਾ ਨਵੀਨ ਹੈ ਤਿਸ ਸੋਭਾ ਮੇਂ ਮੇਰੇ ਮਨ ਕੀ ਬਿਰਤੀ ਰੰਗੀ ਹੈ॥੧॥ ਰਹਾਉ ॥☬ਜੇ ਕਹੈ ਵਹੁ ਕੈਸਾ ਹੈ? ਸੋ ਕਹਤੇ ਹੈਂ:
Prof. Sahib Singhਸਦਾ ਹੀ ਨਵੀਂ (ਰਹਿੰਦੀ ਹੈ, ਖਿੱਚ ਪਾਂਦੀ ਰਹਿੰਦੀ ਹੈ, ਅਤੇ) ਸਦਾ ਹੀ ਮਨ ਨੂੰ (ਪਿਆਰ ਦਾ) ਰੰਗ ਚਾੜ੍ਹਦੀ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਸਦ = ਸਦਾ। ਨਵਤਨ = ਨਵੀਂ। ਮਨ ਰੰਗੀ = ਮਨ ਨੂੰ (ਪ੍ਰੇਮ ਦਾ) ਰੰਗ ਦੇਣ ਵਾਲੀ ॥੧॥ ਰਹਾਉ ॥

SikhNet (Spanish)Mi mente rejuvenece para siempre con Su Precioso Amor. (1-Pausa)

ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ; ਭਗਤਿ ਦਾਨੁ ਜਸੁ ਮੰਗੀ ॥੧॥

braham mahes sidh mun indraa; bhagat daan jas mangee |1|

Sant Singh KhalsaBrahma, Shiva, the Siddhas, the silent sages and Indra beg for the charity of His Praise and devotion to Him. ||1||
Manmohan SinghBrahma, Shiva, adepts, silent sages and Indra, ask for the alms of the Lord's meditation and praise.
Manmohan Singh (Punjabi)ਬ੍ਰਹਮਾ, ਸ਼ਿਵਜੀ, ਕਰਾਮਾਤੀ ਪੁਰਸ਼, ਚੁਪ ਕਰੀਤੇ ਰਿਸ਼ੀ ਅਤੇ ਇੱਦਰ, ਸੁਆਮੀ ਦੇ ਸਿਮਰਨ ਅਤੇ ਕੀਰਤੀ ਦੀ ਖ਼ੈਰ ਮੰਗਦੇ ਹਨ।
Fareedkot Teekaਬ੍ਰਹਮਾ ਔ ਸ਼ਿਵਜੀ, ਸਿਧ ਔਰ ਮੁਨੀਸ਼੍ਵਰ ਪੁਨਹ (ਇੰਦ੍ਰਾ) ਲਛਮੀ ਵਾ ਇੰਦ੍ਰਾਦਿਕ, ਜਿਸ ਕੀ ਰਸ ਰੂਪ ਭਗਤੀ ਕਾ ਦਾਨ ਮਾਂਗਤੇ ਹੈਂ॥੧॥
Prof. Sahib Singhਬ੍ਰਹਮਾ, ਸ਼ਿਵ, ਸਿੱਧ, ਮੁਨੀ, ਇੰਦ੍ਰ, (ਆਦਿਕ ਦੇਵਤੇ)-ਇਹ ਸਾਰੇ (ਪ੍ਰਭੂ ਦੇ ਦਰ ਤੋਂ ਉਸ ਦੀ) ਭਗਤੀ ਦਾ ਦਾਨ ਮੰਗਦੇ ਹਨ, ਉਸ ਦੀ ਸਿਫ਼ਤ-ਸਾਲਾਹ ਦੀ ਦਾਤ ਮੰਗਦੇ ਰਹਿੰਦੇ ਹਨ ॥੧॥

ਪਦ ਅਰਥ ਮਹੇਸ = ਸ਼ਿਵ। ਸਿਧ = ਜੋਗ-ਸਾਧਨਾਂ ਵਿਚ ਪੁੱਗ ਹੋਏ ਜੋਗੀ। ਜਸੁ = ਸਿਫ਼ਤ-ਸਾਲਾਹ ॥੧॥

SikhNet (Spanish)Bhrama, Shiva, los Sidhas, los santos silenciosos e Indra, hincados piden por la Caridad de Su Alabanza y Devoción. (1)

ਜੋਗ ਗਿਆਨ ਧਿਆਨ ਸੇਖਨਾਗੈ; ਸਗਲ ਜਪਹਿ, ਤਰੰਗੀ ॥

jog giaan dhiaan sekhanaagai; sagal japeh, tarangee |

Sant Singh KhalsaYogis, spiritual teachers, meditators and the thousand-headed serpent all meditate on the Waves of God.
Manmohan SinghThe yogis, divine men of reflection and the thousand hooded serpent, all meditate on the playful Lord.
Manmohan Singh (Punjabi)ਯੋਗੀ, ਬ੍ਰਹਮ ਬੇਤੇ, ਵਿਚਾਰਵਾਨ ਅਤੇ ਹਜ਼ਾਰਾਂ ਫਣਾਂ ਵਾਲਾ ਸਰੂਪ, ਸਾਰੇ ਹੀ ਚੋਜੀ ਪ੍ਰਭੂ ਦਾ ਸਿਮਰਨ ਕਰਦੇ ਹਨ।
Fareedkot Teekaਜੋਗ ਕਰਨੇ ਵਾਲੇ ਜੋਗੀ ਔਰ ਗਿਆਨ ਧਿਆਨ ਵਾਲੇ ਪੁਨਹ ਸ਼ੇਸ਼ਨਾਗ ਜੀ ਔਰ ਸੰਪੂਰਨ ਜੀਵ ਜਿਸ ਕੇ ਨਾਮ ਕੋ ਜਪਤੇ ਹੈਂ, ਵਹੁ ਆਪ (ਤਰੰਗੀ) ਲਹਿਰਾਂ ਵਾਲਾ ਹੈ, ਭਾਵ ਇਹ ਕਿ ਨਾਮ ਰੂਪ ਜਗਤ ਤਿਸ ਕੀਆਂ ਲਹਿਰਾਂ ਹੈਂ॥
Prof. Sahib Singhਜੋਗੀ, ਗਿਆਨੀ, ਧਿਆਨੀ, ਸ਼ੇਸ਼ਨਾਗ (ਆਦਿਕ ਇਹ) ਸਾਰੇ ਉਸ ਅਨੇਕਾਂ ਚੋਜਾਂ ਦੇ ਮਾਲਕ-ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ।

ਪਦ ਅਰਥ ਸੇਖਨਾਗੈ = ਸ਼ੇਸ਼ਨਾਗ। ਸਗਲ = (ਇਹ) ਸਾਰੇ। ਜਪਹਿ = ਜਪਦੇ ਹਨ (ਬਹੁ-ਵਚਨ)। ਤਰੰਗੀ = ਤਰੰਗਾਂ ਵਾਲੇ ਨੂੰ, ਅਨੇਕਾਂ ਲਹਿਰਾਂ ਦੇ ਮਾਲਕ-ਹਰੀ ਨੂੰ।

SikhNet (Spanish)Los Yoguis, los maestros espirituales, los meditadores y hasta la serpiente de las mil cabezas meditan en las Olas de Dios.

ਕਹੁ ਨਾਨਕ. ਸੰਤਨ ਬਲਿਹਾਰੈ; ਜੋ ਪ੍ਰਭ ਕੇ ਸਦ ਸੰਗੀ ॥੨॥੩॥

kahu naanak. santan balihaarai; jo prabh ke sad sangee |2|3|

Sant Singh KhalsaSays Nanak, I am a sacrifice to the Saints, who are the Eternal Companions of God. ||2||3||
Manmohan SinghSays Nanak, I am a sacrifice unto the saints who are the lasting associates of the Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਸਾਧੂਆਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਸੁਆਮੀ ਦੇ ਨਿੱਤ ਦੇ ਹਮਜੋਲੀ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨ ਸੰਤੋਂ ਕੇ ਬਲਿਹਾਰਨੇ ਜਾਤਾ ਹੂੰ ਜੋ ਪ੍ਰਭੂ ਕੇ ਸਦੀਵ ਸੰਗੀ ਹੈਂ॥੨॥੩॥
Prof. Sahib Singhਨਾਨਕ ਆਖਦਾ ਹੈ- ਮੈਂ ਉਹਨਾਂ ਸੰਤ ਜਨਾਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜੇ ਪਰਮਾਤਮਾ ਦੇ ਸਦਾ ਸਾਥੀ ਬਣੇ ਰਹਿੰਦੇ ਹਨ ॥੨॥੩॥

ਪਦ ਅਰਥ ਸਦ = ਸਦਾ। ਸੰਗੀ = ਸਾਥੀ ॥੨॥੩॥

SikhNet (Spanish)Nanak dice, ofrezco mi vida en sacrificio a los Santos, quienes son los eternos compañeros de Dios. (2-3)

Open this shabad →

Shabad Guru Arjan Dev Ji Raag Kalyaan

ਕਲਿਆਨ ਮਹਲਾ ੫ ਘਰੁ ੨ ॥

kaliaan mahalaa 5 ghar 2 |

Sant Singh KhalsaKalyaan, Fifth Mehl, Second House:
Manmohan SinghKalyan 5th Guru.
Manmohan Singh (Punjabi)ਕਲਿਆਨ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕਲਿਆਨੁ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Kalyaan, Mejl Guru Aryan Dev, Quinto Canal Divino, Segunda Casa

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਤੇਰੈ ਮਾਨਿ; ਹਰਿ ਹਰਿ ਮਾਨਿ ॥

terai maan; har har maan |

Sant Singh KhalsaBelief in You, Lord, brings honor.
Manmohan SinghBy believing in Thee, O Lord God, man is blessed with glory.
Manmohan Singh (Punjabi)ਤੇਰੇ ਉਤੇ ਭਰੋਸਾ ਧਾਰਨ ਦੁਆਰਾ, ਹੇ ਸੁਆਮੀ ਵਾਹਿਗੁਰੂ! ਇਨਸਾਨ ਨੂੰ ਪ੍ਰਭਤਾ ਪ੍ਰਦਾਨ ਹੁੰਦੀ ਹੈ।
Fareedkot Teekaਹੇ ਪੁਰਸ਼! ਹਰਿ ਹਰਿ ਕੋ (ਮਾਨਿ) ਮਨਨ ਕਰਨੇ ਸੇ ਤੇਰੇ ਕੋ ਮਾਨ ਪ੍ਰਾਪਤ ਹੋਵੈਗਾ॥
Prof. Sahib Singhਹੇ ਹਰੀ! ਤੇਰੇ (ਬਖ਼ਸ਼ੇ) ਪਿਆਰ ਦੀ ਬਰਕਤਿ ਨਾਲ, ਹੇ ਹਰੀ! ਤੇਰੇ ਦਿੱਤੇ ਪ੍ਰੇਮ ਦੀ ਰਾਹੀਂ;

ਪਦ ਅਰਥ ਤੇਰੈ ਮਾਨਿ = ਤੇਰੇ (ਦਿੱਤੇ) ਮਾਣ ਦੀ ਰਾਹੀਂ। ਮਾਨਿ = ਮਾਣ ਦੀ ਰਾਹੀਂ, ਪਿਆਰ ਦੀ ਬਰਕਤਿ ਨਾਲ। ਹਰਿ = ਹੇ ਹਰੀ! ਮਾਨਿ = (ਤੇਰੈ) ਮਾਨਿ, ਤੇਰੇ ਬਖ਼ਸ਼ੇ ਪ੍ਰੇਮ ਦੀ ਰਾਹੀਂ।

SikhNet (Spanish)En total Gloria me encuentro viendo con mis ojos, escuchando con mis oídos,

ਨੈਨ ਬੈਨ ਸ੍ਰਵਨ ਸੁਨੀਐ; ਅੰਗ ਅੰਗੇ ਸੁਖ ਪ੍ਰਾਨਿ ॥੧॥ ਰਹਾਉ ॥

nain bain sravan suneeai; ang ange sukh praan |1| rahaau |

Sant Singh KhalsaTo see with my eyes, and hear with my ears - every limb and fiber of my being, and my breath of life are in bliss. ||1||Pause||
Manmohan SinghIf man sees the Lord with his eyes, hears of Him with His mouth, then all his body limbs and soul are in bliss. Pause.
Manmohan Singh (Punjabi)ਜੇਕਰ ਬੰਦਾ ਆਪਣੀਆਂ ਅੱਖਾਂ ਨਾਲ ਪ੍ਰਭੂ ਨੂੰ ਵੇਖੇ, ਆਪਣਿਆਂ ਕੰਨਾਂ ਨਾਲ ਉਸ ਬਾਰੇ ਸੁਣੇ ਅਤੇ ਮੂੰਹ ਦੁਆਰਾ ਉਸ ਦੇ ਨਾਮ ਨੂੰ ਉਚਾਰੇ, ਤਾਂ ਉਸ ਦੇ ਸਰੀਰ ਦੇ ਸਮੂਹ ਭਾਗ ਤੇ ਜਿੰਦ ਖੁਸ਼ ਹੋ ਜਾਂਦੇ ਹਨ। ਠਹਿਰਾਓ।
Fareedkot Teeka(ਨੈਨ) ਨੇਤ੍ਰੋਂ ਸੇ ਸਰਬ ਰੂਪ ਕਰ ਹਰੀ ਕੋ ਦੇਖੀਏ ਔਰ (ਬੈਨ) ਬਾਣੀ ਕਰ ਕੇ ਗਾਈਐ ਔਰ ਕਾਨੋਂ ਕਰ ਕੇ ਤਿਸ ਕੇ ਜਸ ਕੋ ਸ੍ਰਵਣ ਕਰੀਏ, ਕਿਉਂਕਿ ਤਿਸ ਕੇ (ਅੰਗ) ਸਰੂਪ ਕੇ ਸਾਥ (ਅੰਗੇ) ਰਿਦੇ ਕੋ ਮਿਲਾਵੀਏ ਤੋ ਪ੍ਰਾਣੀ ਕੋ ਸੁਖ ਹੋਤਾ ਹੈ॥੧॥ ਰਹਾਉ ॥
Prof. Sahib Singhਅੱਖਾਂ ਨਾਲ (ਤੇਰਾ ਦਰਸਨ ਹਰ ਥਾਂ ਕਰੀਦਾ ਹੈ) ਬਚਨਾਂ ਨਾਲ (ਤੇਰੀ ਸਿਫ਼ਤ-ਸਾਲਾਹ ਕਰੀਦੀ ਹੈ) ਕੰਨਾਂ ਨਾਲ (ਤੇਰੀ ਸਿਫ਼ਤ-ਸਾਲਾਹ) ਸੁਣੀਦੀ ਹੈ, ਹਰੇਕ ਅੰਗ ਵਿਚ ਹਰੇਕ ਸਾਹ ਦੇ ਨਾਲ ਆਨੰਦ (ਪ੍ਰਾਪਤ ਹੁੰਦਾ ਹੈ) ॥੧॥ ਰਹਾਉ ॥

ਪਦ ਅਰਥ ਨੈਨ = ਅੱਖਾਂ ਨਾਲ (ਤੇਰਾ ਦਰਸਨ ਕਰੀਦਾ ਹੈ)। ਬੈਨ = ਬਚਨਾਂ ਨਾਲ (ਤੇਰਾ ਜਸ ਗਾਇਆ ਜਾਂਦਾ ਹੈ)। ਸ੍ਰਵਨ ਸੁਨੀਐ = ਕੰਨਾਂ ਨਾਲ (ਤੇਰੀ ਸਿਫ਼ਤ-ਸਾਲਾਹ) ਸੁਣੀ ਜਾਂਦੀ ਹੈ। ਅੰਗ ਅੰਗੇ = ਅੰਗਿ ਅੰਗਿ; ਹਰੇਕ ਅੰਗ ਵਿਚ। ਪ੍ਰਾਨਿ = (ਹਰੇਕ) ਸਾਹ ਦੇ ਨਾਲ ॥੧॥ ਰਹਾਉ ॥

SikhNet (Spanish)en Gloria están cada coyuntura y fibra de mi ser, y también mi respiración vital. (1-Pausa)

ਇਤ ਉਤ, ਦਹ ਦਿਸਿ ਰਵਿਓ; ਮੇਰ ਤਿਨਹਿ ਸਮਾਨਿ ॥੧॥

eit ut, deh dis ravio; mer tineh samaan |1|

Sant Singh KhalsaHere and there, and in the ten directions You are pervading, in the mountain and the blade of grass. ||1||
Manmohan SinghHere, there and in ten directions, the Lord is pervading, He is equally contained in the mountain and straw.
Manmohan Singh (Punjabi)ਏਥੇ ਉਥੇ ਤੇ ਦਸਾਂ ਹੀ ਦਿਸ਼ਾਵਾਂ ਅੰਦਰ ਸਾਈਂ ਵਿਆਪਕ ਹੋ ਰਿਹਾ ਹੈ। ਪਹਾੜ ਫੂਸ ਅੰਦਰ ਉਹ ਇਕਰਸ ਰਮ ਰਿਹਾ ਹੈ।
Fareedkot Teeka(ਇਤਉਤ) ਇਧਰ ਉਧਰ ਦਸੋਂ ਦਿਸ਼ਾ ਮੇਂ ਬ੍ਯਾਪਕ ਹੋ ਰਹਾ ਹੈ, (ਮੇਰ) ਪਰਬਤ ਔਰ ਤ੍ਰਿਣੋਂ ਮੇਂ ਸਮਾਨ ਸਤਾ ਕਰ ਪੂਰਨ ਹੈ॥੧॥
Prof. Sahib Singh(ਪ੍ਰਭੂ ਤੋਂ ਮਿਲੇ ਪਿਆਰ ਦੀ ਬਰਕਤਿ ਨਾਲ ਉਹ ਪ੍ਰਭੂ) ਹਰ ਥਾਂ ਦਸੀਂ ਪਾਸੀਂ ਵਿਆਪਕ ਦਿੱਸ ਪੈਂਦਾ ਹੈ, ਸੁਮੇਰ ਪਰਬਤ ਅਤੇ ਤੀਲੇ ਵਿਚ ਇਕੋ ਜਿਹਾ ॥੧॥

ਪਦ ਅਰਥ ਇਤ = ਇਥੇ। ਉਤ = ਉਥੇ। ਇਤ ਉਤ = ਇਥੇ ਉਥੇ, ਹਰ ਥਾਂ। ਦਹ ਦਿਸਿ = ਦਸੀਂ ਪਾਸੀਂ, ਸਾਰੇ ਜਗਤ ਵਿਚ। ਰਵਿਓ = ਵਿਆਪਕ (ਜਾਪਦਾ ਹੈ)। ਮੇਰ = ਸੁਮੇਰ ਪਰਬਤ। ਤਿਨਹਿ = ਤ੍ਰਿਣ ਵਿਚ, ਤਿਨਕੇ ਵਿਚ। ਸਮਾਨਿ = ਇਕੋ ਜਿਹਾ ॥੧॥

SikhNet (Spanish)Aquí, allá y en la diez direcciones Estás prevaleciendo, en las montañas y en las llanuras también. (1)

ਜਤ ਕਤਾ ਤਤ ਪੇਖੀਐ; ਹਰਿ ਪੁਰਖ ਪਤਿ ਪਰਧਾਨ ॥

jat kataa tat pekheeai; har purakh pat paradhaan |

Sant Singh KhalsaWherever I look, I see the Lord, the Supreme Lord, the Primal Being.
Manmohan SinghWheresoever I see, there do I see the Supreme God Lord, My Spouse.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਮੈਂ ਸ਼੍ਰੋਮਣੀ ਵਾਹਿਗੁਰੂ ਸੁਆਮੀ, ਆਪਣੇ ਕੰਤ ਨੂੰ ਹੀ ਵੇਖਦਾ ਹਾਂ।
Fareedkot Teekaਜਹਾਂ ਕਹਾਂ ਦੇਖੀਤਾ ਹੈ ਤਹਾਂ ਹੀ ਹਰੀ ਬਿਆਪਕ ਹੈ। ਸੋ ਪਤੀ ਪਰਧਾਨ ਪੁਰਖ ਹੈ, ਭਾਵ ਸਿਰੋਮਣੀ ਹੈ॥
Prof. Sahib Singhਉਹ ਪਰਧਾਨ ਪੁਰਖ ਉਹ ਸਾਰੇ ਜੀਵਾਂ ਦਾ ਮਾਲਕ ਹਰੀ ਹਰ ਥਾਂ ਵੱਸਦਾ ਦਿੱਸਣ ਲੱਗ ਪੈਂਦਾ ਹੈ।

ਪਦ ਅਰਥ ਜਤ = ਜਿੱਥੇ। ਕਤਾ = ਕਿੱਥੇ। ਤਤ = ਤਿੱਥੇ। ਜਤ ਕਤਾ ਤਤ = ਜਿੱਥੇ ਕਿੱਥੇ ਤਿੱਥੇ, ਹਰ ਥਾਂ। ਪੇਖੀਐ = ਵੇਖ ਲਈਦਾ ਹੈ। ਪੁਰਖ ਪਤਿ = ਪੁਰਖਾਂ ਦਾ ਪਤੀ।

SikhNet (Spanish)En donde sea que volteo, ahí veo al Señor, al Señor Supremo, al Ser Primordial. En la Saad Sangat,

ਸਾਧਸੰਗਿ ਭ੍ਰਮ ਭੈ ਮਿਟੇ; ਕਥੇ ਨਾਨਕ ਬ੍ਰਹਮ ਗਿਆਨ ॥੨॥੧॥੪॥

saadhasang bhram bhai mitte; kathe naanak braham giaan |2|1|4|

Sant Singh KhalsaIn the Saadh Sangat, the Company of the Holy, doubt and fear are dispelled. Nanak speaks the Wisdom of God. ||2||1||4||
Manmohan SinghAssociating with the saints, doubt and dread are dispelled. This is the Divine wisdom that Nanak utters.
Manmohan Singh (Punjabi)ਸੰਤਾ ਦੀ ਸੰਗਤ ਕਰਨ ਦੁਆਰਾ, ਸੰਦੇਹ ਅਤੇ ਡਰ ਦੂਰ ਹੋ ਜਾਂਦੇ ਹਨ। ਇਹ ਹੈ ਰੱਬੀ ਗਿਆਤ ਜਿਸ ਦਾ ਨਾਨਕ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ (ਕਥੇ) ਕਹਤੇ ਹੈਂ: ਸੰਤੋਂ ਕੀ ਸੰਗਤ ਕਰਨੇ ਸੇ ਬ੍ਰਹਮ ਗਿਆਨ ਦੁਆਰਾ ਭ੍ਰਮ ਅਰ ਭੈ ਮਿਟਤੇ ਹੈਂ॥੨॥੧॥੪॥☬ਸਤਿਸੰਗ ਕੀ ਮਹਿਮਾ ਕਰਤੇ ਹੈਂ:
Prof. Sahib Singhਹੇ ਨਾਨਕ! ਸਾਧ ਸੰਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤਿਆਂ ਸਾਰੇ ਭਰਮ ਸਾਰੇ ਡਰ ਮਿਟ ਜਾਂਦੇ ਹਨ ॥੨॥੧॥੪॥

ਪਦ ਅਰਥ ਸਾਧ ਸੰਗਿ = ਸਾਧ ਸੰਗਤ। ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਕਥੇ = ਕਥਿ, ਕਥ ਕੇ, ਆਖ ਕੇ। ਬ੍ਰਹਮ ਗਿਆਨ = ਪਰਮਾਤਮਾ ਨਾਲ ਸਾਂਝ ਦੇ ਬਚਨ, ਪਰਮਾਤਮਾ ਦੇ ਗੁਣ ॥੨॥੧॥੪॥

SikhNet (Spanish)la Compañía de los Santos, la duda y el miedo son disipados y Nanak sólo habla la Sabiduría de Dios. (2-1-4)

Open this shabad →

Shabad Guru Arjan Dev Ji Raag Kalyaan

ਕਲਿਆਨ ਮਹਲਾ ੫ ॥

kaliaan mahalaa 5 |

Sant Singh KhalsaKalyaan, Fifth Mehl:
Manmohan SinghKalyan 5th Guru.
Manmohan Singh (Punjabi)ਕਲਿਆਨ ਪੰਜਵੀਂ ਪਾਤਿਸ਼ਾਹੀ।
SikhNet (Spanish)Kalyaan, Mejl Guru Aryan Dev, Quinto Canal Divino.

ਗੁਨ ਨਾਦ; ਧੁਨਿ ਅਨੰਦ ਬੇਦ ॥

gun naad; dhun anand bed |

Sant Singh KhalsaThe Glory of God is the Sound-current of the Naad, the Celestial Music of Bliss, and the Wisdom of the Vedas.
Manmohan SinghWho is the bliss giving melodious music and Divine knowledge,
Manmohan Singh (Punjabi)ਜੋ ਕਿ ਖੁਸ਼ੀ ਦੇਣਹਾਰ ਸੁਰੀਲਾ ਰਾਗ ਅਤੇ ਬ੍ਰਹਮਿ-ਗਿਆਨ ਹੈ,
Fareedkot Teekaਸਤਸੰਗਤ ਅਨੰਦ ਪੂਰਬਕ ਬੇਦ ਕੀ ਧੁਨੀ ਸਹਿਤ ਹਰੀ ਕੇ ਗੁਣੋਂ ਕੋ (ਨਾਦ) ਉਚਾਰਨ ਕਰਤੀ ਹੈ॥
Prof. Sahib Singh(ਪਰਮਾਤਮਾ ਦੇ) ਗੁਣ (ਗਾਵਣੇ, ਜੋਗੀਆਂ ਦੇ) ਨਾਦ (ਵਜਾਣੇ ਹਨ), (ਪ੍ਰਭੂ ਦੇ ਗੁਣ ਗਾਵਣ ਤੋਂ ਪੈਦਾ ਹੋਈ) ਆਨੰਦ ਦੀ ਰੌ (ਹੀ) ਵੇਦ ਹਨ।

ਪਦ ਅਰਥ ਗੁਨ = (ਪਰਮਾਤਮਾ ਦੇ) ਗੁਣ (ਗਾਵਣੇ)। ਨਾਦ = (ਜੋਗੀਆਂ ਦੇ) ਨਾਦ (ਵਜਾਣੇ ਹਨ)। ਧੁਨਿ = ਰੌ। ਧੁਨਿ ਅਨੰਦ = (ਗੁਣ ਗਾਵਣ ਤੋਂ ਪੈਦਾ ਹੋਈ) ਆਨੰਦ ਦੀ ਰੌ।

SikhNet (Spanish)La Gloria de Dios es la Corriente de Sonido del Naad, la Melodía Celestial de Gloria y la Sabiduría de los Vedas.

ਕਥਤ ਸੁਨਤ ਮੁਨਿ ਜਨਾ; ਮਿਲਿ ਸੰਤ ਮੰਡਲੀ ॥੧॥ ਰਹਾਉ ॥

kathat sunat mun janaa; mil sant manddalee |1| rahaau |

Sant Singh KhalsaSpeaking and listening, the silent sages and humble beings join together, in the Realm of the Saints. ||1||Pause||
Manmohan Singhthe silent saints utter and hear His praises, by joining the society of saints. Pause.
Manmohan Singh (Punjabi)ਮੋਨੀ ਸਾਧੂ ਉਸ ਪ੍ਰਭੂ ਦੀ ਕੀਰਤੀ ਉਚਾਰਦੇ ਅਤੇ ਸੁਣਦੇ ਹਨ, ਸਤਿਸੰਗਤ ਨਾਲ ਜੁੜ ਕੇ। ਠਹਿਰਾਉ।
Fareedkot Teekaਤਿਸ ਸੰਤ ਮੰਡਲ ਮੇਂ ਮੁਨੀ ਜਨੋਂ ਕੇ ਸੰਮੂਹ ਮਿਲ ਕਰ ਹਰੀ ਕੇ ਗੁਣੋਂ ਕੋ ਕਥਨ ਕਰਤੇ ਅਰ ਸੁਨਤੇ ਹੈਂ॥੧॥ ਰਹਾਉ ॥
Prof. Sahib Singhਉਹ ਸੇਵਕ ਜਿਨ੍ਹਾਂ ਨੇ ਆਪਣੇ ਮਨ ਨੂੰ ਵਿਕਾਰਾਂ ਵਲੋਂ ਚੁੱਪ ਕਰਾ ਲਿਆ ਹੁੰਦਾ ਹੈ ਸਾਧ ਸੰਗਤ ਵਿਚ ਮਿਲ ਕੇ ਇਹੀ ਗੁਣ ਗਾਂਦੇ ਹਨ ਅਤੇ ਸੁਣਦੇ ਹਨ ॥੧॥ ਰਹਾਉ ॥

ਪਦ ਅਰਥ ਕਥਤ = (ਪ੍ਰਭੂ ਦੇ ਗੁਣ) ਕਥਦੇ ਹਨ। ਮੁਨਿ ਜਨਾ = ਉਹ ਸੇਵਕ ਜਿਨ੍ਹਾਂ ਨੇ ਆਪਣੇ ਮਨ ਨੂੰ ਵਿਕਾਰਾਂ ਵਲੋਂ ਚੁੱਪ ਕਰਾ ਲਿਆ ਹੈ। ਮਿਲਿ = ਮਿਲ ਕੇ। ਸੰਤ ਮੰਡਲੀ = ਸਾਧ ਸੰਗਤ ਵਿਚ ॥੧॥ ਰਹਾਉ ॥

SikhNet (Spanish)Hablando y escuchando en el Reino de los Santos, los sabios silenciosos y los seres humildes se reúnen. (1-Pausa)

ਗਿਆਨ ਧਿਆਨ ਮਾਨ ਦਾਨ; ਮਨ ਰਸਿਕ, ਰਸਨ ਨਾਮੁ ਜਪਤ; ਤਹ ਪਾਪ ਖੰਡਲੀ ॥੧॥

giaan dhiaan maan daan; man rasik, rasan naam japat; teh paap khanddalee |1|

Sant Singh KhalsaSpiritual wisdom, meditation, faith and charity are there; their minds savor the Taste of the Naam, the Name of the Lord. Chanting it, sins are destroyed. ||1||
Manmohan SinghThere, the saints reflect over the Lord's wisdom, worship God, give alms and, with their mind and tongue, lovingly utter the Name. This wise their sins are washed off.
Manmohan Singh (Punjabi)ਉਥੇ ਸਾਧੂ ਬ੍ਰਹਿਮ-ਗਿਆਤ ਨੂੰ ਵੀਚਾਰਦੇ, ਸਾਈਂ ਨੂੰ ਪੂਜਦੇ, ਪੁੰਨ ਦਾਨ ਕਰਦੇ ਅਤੇ ਆਪਣੇ ਦਿਲ ਤੇ ਜੀਭ੍ਹਾ ਨਾਲ ਪਿਆਰ ਸਹਿਤ ਨਾਮ ਨੂੰ ਜਪਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ ਕਸਮਲ ਧੋਤੇ ਜਾਂਦੇ ਹਨ।
Fareedkot Teekaਤਿਨ ਕੋ ਆਤਮਾ ਕਾ ਗਿਆਨ ਹੈ, ਹਰੀ ਕਾ ਧਿਆਨ ਧਾਰਤੇ ਹੈਂ, ਮਾਨ ਦੇਤੇ ਹੈਂ, ਦਾਨ ਕਰਤੇ ਹੈਂ, ਮਨ ਮੇਂ (ਰਸਕਿ) ਪ੍ਰੇਮੀ ਹੋ ਕਰ ਰਸਨਾ ਕਰ ਕੇ ਨਾਮ ਕੋ ਜਪਤੇ ਹੈਂ, ਤਹਾਂ ਸਤਸੰਗਤ ਮੇਂ ਪਾਪ (ਖੰਡਲੀ) ਨਸ਼ਟ ਹੋ ਜਾਤੇ ਹੈਂ॥੧॥
Prof. Sahib Singh(ਸਾਧ ਸੰਗਤ ਵਿਚ ਜਿੱਥੇ) ਆਤਮਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ, ਜਿੱਥੇ ਪ੍ਰਭੂ-ਚਰਨਾਂ ਵਿਚ ਸੁਰਤ ਜੁੜਦੀ ਹੈ, ਜਿਥੇ ਹਰਿ-ਨਾਮ ਨਾਲ ਪਿਆਰ ਬਣਦਾ ਹੈ, ਜਿੱਥੇ ਹਰਿ-ਨਾਮ ਹੋਰਨਾਂ ਨੂੰ ਵੰਡਿਆ ਜਾਂਦਾ ਹੈ, ਉੱਥੇ ਰਸੀਏ ਮਨ (ਆਪਣੀ) ਜੀਭ ਨਾਲ ਨਾਮ ਜਪਦੇ ਹਨ, ਉੱਥੇ ਸਾਰੇ ਪਾਪ ਨਾਸ ਹੋ ਜਾਂਦੇ ਹਨ ॥੧॥

ਪਦ ਅਰਥ ਗਿਆਨ = ਆਤਮਕ ਜੀਵਨ ਦੀ ਸੂਝ। ਧਿਆਨ = (ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ। ਮਾਨ = ਆਦਰ, (ਨਾਮ ਨਾਲ) ਪਿਆਰ। ਦਾਨ = (ਨਾਮ ਦੀ ਹੋਰਨਾਂ ਨੂੰ) ਵੰਡ। ਰਸਿਕ = ਰਸੀਏ (ਨੋਟ: ਲਫ਼ਜ਼ 'ਰਸਿਕ' ਅਤੇ 'ਰਸਕਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ; 'ਰਸਿਕ' = ਰਸੀਏ (ਵਿਸ਼ੇਸ਼ਣ), 'ਰਸਕਿ' = ਰਸ ਨਾਲ)। ਮਨ ਰਸਿਕ = ਰਸੀਏ ਮਨ। ਜਪਤ = ਜਪਦੇ ਹਨ। ਤਹ = ਉਥੇ, ਉਸ ਸਾਧ ਸੰਗਤ ਵਿਚ। ਖੰਡਲੀ = ਨਾਸ ਹੋ ਜਾਂਦੇ ਹਨ ॥੧॥

SikhNet (Spanish)La Sabiduría Espiritual, la Meditación, la Caridad y la Fe están ahí. Sus mentes saborean el Naam, el Nombre del Señor, cantándolo, las faltas y errores son destruidas. (1)

ਜੋਗ ਜੁਗਤਿ, ਗਿਆਨ ਭੁਗਤਿ; ਸੁਰਤਿ ਸਬਦ, ਤਤ ਬੇਤੇ; ਜਪੁ ਤਪੁ ਅਖੰਡਲੀ ॥

jog jugat, giaan bhugat; surat sabad, tat bete; jap tap akhanddalee |

Sant Singh KhalsaThis is the technology of Yoga, spiritual wisdom, devotion, intuitive knowledge of the Shabad, certain knowledge of the Essence of Reality, chanting and unbroken intensive meditation.
Manmohan SinghThrough the way of union with God, the food of gnosis, the knowledge of the Guru's instruction, and the Lord's meditations, the knowers of quintessence, remain incessantly merged in God's service.
Manmohan Singh (Punjabi)ਰੱਬ ਨਾਲ ਮਿਲਾਪ ਦੀ ਜੁਗਤੀ ਬ੍ਰਹਮ ਗਿਆਤ ਦੇ ਭੋਜਨ, ਗੁਰਾਂ ਦੇ ਉਪਦੇਸ਼ ਦੇ ਬੋਧ ਅਤੇ ਸਾਈਂ ਦੇ ਸਿਮਰਨ ਰਾਹੀਂ, ਅਸਲੀਅਤ ਨੂੰ ਜਾਣਨ ਵਾਲੇ, ਇਕ ਰਸ ਰੱਬ ਦੀ ਸੇਵਾ ਵਿੱਚ ਲੀਨ ਰਹਿੰਦੇ ਹਨ।
Fareedkot Teekaਜੋਗ ਜੁਗਤੀ ਕਰ ਗਿਆਨ ਹੀ (ਭਗਤਿ) ਖਾਣਾ ਕੀਆ ਹੈ, ਭਾਵ ਗਿਆਨ ਕਰ ਤ੍ਰਿਪਤੇ ਹੈਂ, ਗੁਰ ਉਪਦੇਸ਼ ਕੀ ਗਿਆਤ ਕਰ ਤਤ੍ਵਬੇਤੇ ਹੂਏ ਹੈਂ ਔਰ ਜਪ ਤਪ ਕੋ (ਅਖੰਡਲੀ) ਨਿਰੰਤਰ ਕਰਤੇ ਹੈਂ॥
Prof. Sahib Singhਪ੍ਰਭੂ ਨਾਲ ਮਿਲਾਪ ਦੀ ਜੁਗਤਿ ਦੇ ਭੇਤ ਨੂੰ ਜਾਣਨ ਵਾਲੇ, ਆਤਮਕ ਜੀਵਨ ਦੀ ਸੂਝ-ਰੂਪ ਆਤਮਕ ਖ਼ੁਰਾਕ ਦੇ ਭੇਤ ਨੂੰ ਜਾਣਨ ਵਾਲੇ, ਗੁਰੂ ਦੇ ਸ਼ਬਦ ਦੀ ਲਗਨ ਦੇ ਭੇਤ ਨੂੰ ਜਾਣਨ ਵਾਲੇ ਮਨੁੱਖ (ਸਾਧ ਸੰਗਤ ਵਿਚ ਟਿਕ ਕੇ ਇਹੀ ਨਾਮ-ਸਿਮਰਨ ਦਾ) ਜਪ ਅਤੇ ਤਪ ਸਦਾ ਕਰਦੇ ਹਨ।

ਪਦ ਅਰਥ ਜੋਗ = (ਪ੍ਰਭੂ ਨਾਲ) ਮਿਲਾਪ। ਜੋਗ ਜੁਗਤਿ = ਪ੍ਰਭੂ ਨਾਲ ਮਿਲਾਪ ਦਾ ਢੰਗ। ਜੋਗ ਜੁਗਤਿ ਤਤ ਬੇਤੇ = ਪ੍ਰਭੂ ਨਾਲ ਮਿਲਾਪ ਦੀ ਜੁਗਤਿ ਦੇ ਭੇਤ ਨੂੰ ਜਾਣਨ ਵਾਲੇ। ਗਿਆਨ = ਆਤਮਕ ਜੀਵਨ ਦੀ ਸੂਝ। ਭੁਗਤਿ = (ਆਤਮਕ) ਖ਼ੁਰਾਕ। ਗਿਆਨ ਭੁਗਤਿ = ਆਤਮਕ ਜੀਵਨ ਦੀ ਸੂਝ-ਰੂਪ ਆਤਮਕ ਖ਼ੁਰਾਕ। ਗਿਆਨ ਭੁਗਤਿ ਤਤ ਬੇਤੇ = ਆਤਮਕ ਜੀਵਨ ਦੀ ਸੂਝ-ਰੂਪ ਆਤਮਕ ਖ਼ੁਰਾਕ ਦੇ ਭੇਤ ਨੂੰ ਜਾਣਨ ਵਾਲੇ। ਸੁਰਤਿ ਸਬਦ ਤਤ ਬੇਤੇ = ਗੁਰੂ ਦੇ ਸ਼ਬਦ ਦੀ ਲਗਨ ਦੇ ਭੇਤ ਨੂੰ ਜਾਣਨ ਵਾਲੇ। ਅਖੰਡਲੀ = ਇਕ-ਸਾਰ, ਸਦਾ।

SikhNet (Spanish)Esta es la tecnología de la Yoga, de la Sabiduría Espiritual, de la Devoción, el Conocimiento Intuitivo del Shabd, de la Esencia de la Realidad, del Canto y de la Meditación intensa y sin interrupción.

ਓਤਿ ਪੋਤਿ ਮਿਲਿ ਜੋਤਿ ਨਾਨਕ; ਕਛੂ ਦੁਖੁ. ਨ ਡੰਡਲੀ ॥੨॥੨॥੫॥

ot pot mil jot naanak; kachhoo dukh. na ddanddalee |2|2|5|

Sant Singh KhalsaThrough and through, O Nanak, merging into the Light, you shall never again suffer pain and punishment. ||2||2||5||
Manmohan SinghLike warp and woof, they merge in the Lord's light and suffer not any pain and punishment, O Nanak.
Manmohan Singh (Punjabi)ਤਾਣੇ ਅਤੇ ਪੇਟੇ ਦੀ ਮਾਨੰਦ, ਉਹ ਪ੍ਰਭੂ ਦੇ ਪ੍ਰਕਾਸ਼ ਅੰਦਰ ਲੀਨ ਹੋ ਜਾਂਦੇ ਹਨ ਅਤੇ ਕੋਈ ਤਕਲੀਫ ਅਤੇ ਸਜਾ ਨਹੀਂ ਪਾਉਂਦੇ ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਜੋਤਿ) ਜੋਤੀ ਪਰਮੇਸ੍ਵਰ ਸਾਥ ਤਾਣੇ ਪੇਟੇ ਵਤ ਮਿਲੇ ਹੈਂ ਔਰ ਤਿਨ ਕੋ ਕੁਛ ਜਨਮਾਦਿ ਔ ਜਮਾਦਿ ਦੁਖ ਨਹੀਂ ਔਰ ਡੰਡ ਲੀਆ ਨਹੀਂ ਜਾਤਾ ਹੈ॥੨॥੨॥੫॥
Prof. Sahib Singhਹੇ ਨਾਨਕ! ਉਹ ਮਨੁੱਖ ਰੱਬੀ ਜੋਤਿ ਨਾਲ ਮਿਲ ਕੇ ਤਾਣੇ ਪੇਟੇ ਵਾਂਗ (ਉਸ ਨਾਲ) ਇੱਕ-ਰੂਪ ਹੋ ਜਾਂਦੇ ਹਨ, (ਉਹਨਾਂ ਨੂੰ) ਕੋਈ ਭੀ ਦੁੱਖ ਦੁਖੀ ਨਹੀਂ ਕਰ ਸਕਦਾ ॥੨॥੨॥੫॥

ਪਦ ਅਰਥ ਓਤਿ = (आेत = ਉਣਿਆ ਹੋਇਆ) ਉਣੇ ਹੋਏ ਵਿਚ। ਪੋਤ = (प्रोत = ਪ੍ਰੋਤਾ ਹੋਇਆ) ਪ੍ਰੋਤੇ ਹੋਏ ਵਿਚ। ਓਤਿ ਪੋਤਿ = ਉਣੇ ਹੋਏ ਪ੍ਰੋਤੇ ਵਿਚ, ਤਾਣੇ ਪੇਟੇ ਵਾਂਗ। ਮਿਲਿ = ਮਿਲ ਕੇ। ਨ ਡੰਡਲੀ = ਡੰਨ ਨਹੀਂ ਦੇਂਦਾ ॥੨॥੨॥੫॥

SikhNet (Spanish)Una y otra vez, oh dice Nanak, si te inmerges en la Luz nunca más sufrirás dolor. (2-2-5)

Open this shabad →

Shabad Guru Arjan Dev Ji Raag Kalyaan

ਕਲਿਆਨੁ ਮਹਲਾ ੫ ॥

kaliaan mahalaa 5 |

Sant Singh KhalsaKalyaan, Fifth Mehl:
Manmohan SinghKalyan 5th Guru.
Manmohan Singh (Punjabi)ਕਲਿਆਨ ਪੰਜਵੀਂ ਪਾਤਿਸ਼ਾਹੀ।
SikhNet (Spanish)Kalyaan, Mejl Guru Aryan Dev, Quinto Canal Divino.

ਕਉਨੁ ਬਿਧਿ ਤਾ ਕੀ; ਕਹਾ ਕਰਉ ॥

kaun bidh taa kee; kahaa krau |

Sant Singh KhalsaWhat should I do, and how should I do it?
Manmohan SinghBy What way can I meet with Him and what should I do to achieve this aim?
Manmohan Singh (Punjabi)ਕਿਸ ਜੁਗਤੀ ਦੁਆਰਾ, ਮੈਂ ਉਸ ਨਾਲ ਮਿਲ ਸਕਦਾ ਹਾਂ ਅਤੇ ਇਸ ਮਨੋਰਥ ਦੀ ਪ੍ਰਾਪਤੀ ਲਈ ਮੈਂ ਕੀ ਕਰਾਂ?
Fareedkot Teekaਤਿਸ ਪਰਮੇਸਰ ਕੀ ਪ੍ਰਾਪਤੀ ਕੀ ਕਵਨ ਬਿਧੀ ਹੈ ਔਰ ਮੈਂ ਕਿਆ ਜਤਨ ਕਰੂੰ?
Prof. Sahib Singh(ਵਿਕਾਰਾਂ ਤੋਂ ਖ਼ਲਾਸੀ ਪਰਮਾਤਮਾ ਦੇ ਨਾਮ-ਰਸ ਦੀ ਬਰਕਤਿ ਨਾਲ ਹੀ ਹੋ ਸਕਦੀ ਹੈ। ਸੋ,) ਉਸ (ਪਰਮਾਤਮਾ ਦੇ ਮਿਲਾਪ) ਦਾ ਮੈਂ ਕਿਹੜਾ ਤਰੀਕਾ ਵਰਤਾਂ, ਮੈਂ ਕਿਹੜਾ ਉੱਦਮ ਕਰਾਂ?

ਪਦ ਅਰਥ ਕਉਨ ਬਿਧਿ = ਕਿਹੜੀ ਵਿਧੀ ਹੈ? ਕਿਹੜਾ ਤਰੀਕਾ ਹੈ? ਤਾ ਕੀ = ਉਸ (ਪ੍ਰਭੂ ਦੇ ਮਿਲਾਪ) ਦੀ। ਕਹਾ ਕਰਉ = ਕਹਾਂ ਕਰਉਂ, ਮੈਂ ਕੀਹ ਕਹਾਂ?

SikhNet (Spanish)¿Qué debo hacer y cómo lo debo de hacer?

ਧਰਤ ਧਿਆਨੁ ਗਿਆਨੁ ਸਸਤ੍ਰਗਿਆ; ਅਜਰ ਪਦੁ. ਕੈਸੇ ਜਰਉ ॥੧॥ ਰਹਾਉ ॥

dharat dhiaan giaan sasatragiaa; ajar pad. kaise jrau |1| rahaau |

Sant Singh KhalsaShould I center myself in meditation, or study the spiritual wisdom of the Shaastras? How can I endure this unendurable state? ||1||Pause||
Manmohan SinghSome knowers of Shashtras fix their attention on the Divine knowledge, how should I bear the unbearable state?. Pause.
Manmohan Singh (Punjabi)ਕਈ ਸ਼ਾਸਤਰਾਂ ਨੂੰ ਜਾਣਨ ਵਾਲੇ ਆਪਣੀ ਬਿਰਤੀ ਨੂੰ ਬ੍ਰਹਿਮ-ਬੀਚਾਰ ਅੰਦਰ ਜੋੜਦੇ ਹਨ। ਮੈਂ ਅਸਹਿ ਅਵਸਥਾ ਨੂੰ ਕਿਸ ਤਰ੍ਹਾਂ ਸਹਾਰਾ? ਠਹਿਰਾਉ।
Fareedkot Teeka(ਸਸਤ੍ਰਗਿਆ) ਸਾਸਤ੍ਰੋਂ ਕੇ ਗਿਆਤ ਹੋ ਕਰ ਪੁਰਸ਼ ਜਿਸ ਕਾ ਧਿਆਨ ਧਾਰਤੇ ਹੈਂ ਔਰ ਗਿਆਨ ਕਥਨ ਕਰਤੇ ਹੈਂ, ਸੋ ਅਜਰ ਪਦ ਕੈਸੇ ਜਰੋਂ ਅਰਥਾਤ ਕੈਸੇ ਧਾਰਨ ਕਰੂੰ?॥੧॥ ਰਹਾਉ ॥
Prof. Sahib Singh(ਅਨੇਕਾਂ ਐਸੇ ਹਨ ਜੋ) ਸਮਾਧੀਆਂ ਲਾਂਦੇ ਹਨ, (ਅਨੇਕਾਂ ਐਸੇ ਹਨ ਜੋ) ਸ਼ਾਸਤ੍ਰ-ਵੇੱਤਾ ਸ਼ਾਸਤ੍ਰਾਰਥ ਕਰਦੇ ਰਹਿੰਦੇ ਹਨ (ਪਰ ਇਹਨਾਂ ਤਰੀਕਿਆਂ ਨਾਲ ਵਿਕਾਰਾਂ ਤੋਂ ਮੁਕਤੀ ਨਹੀਂ ਮਿਲਦੀ। ਵਿਕਾਰਾਂ ਦਾ ਦਬਾਉ ਪਿਆ ਹੀ ਰਹਿੰਦਾ ਹੈ, ਤੇ, ਇਹ) ਇਕ ਅਜਿਹੀ (ਨਿਘਰੀ ਹੋਈ) ਆਤਮਕ ਅਵਸਥਾ ਹੈ ਜੋ (ਹੁਣ) ਸਹਾਰੀ ਨਹੀਂ ਜਾ ਸਕਦੀ। ਮੈਂ ਇਸ ਨੂੰ ਸਹਾਰ ਨਹੀਂ ਸਕਦਾ (ਮੈਂ ਇਸ ਨੂੰ ਆਪਣੇ ਅੰਦਰ ਕਾਇਮ ਨਹੀਂ ਰਹਿਣ ਦੇ ਸਕਦਾ) ॥੧॥ ਰਹਾਉ ॥

ਪਦ ਅਰਥ ਧਰਤ = ਧਰਦੇ ਹਨ। ਧਿਆਨੁ = ਸਮਾਧੀ। ਧਰਤ ਧਿਆਨੁ = ਕਈ ਸਮਾਧੀ ਲਾਂਦੇ ਰਹਿੰਦੇ ਹਨ। ਸਸਤ੍ਰਗਿਆ = ਸ਼ਾਸਤ੍ਰ ਗਿਆ, ਸ਼ਾਸਤ੍ਰਾਂ ਦੇ ਜਾਣਨ ਵਾਲੇ। ਗਿਆਨੁ = ਸ਼ਾਸਤ੍ਰਾਂ ਦੀ ਚਰਚਾ। ਅਜਰ = ਨਾਹ ਸਹਾਰਿਆ ਜਾ ਸਕਣ ਵਾਲਾ। ਪਦੁ = ਦਰਜਾ। ਅਜਰ ਪਦੁ = ਉਹ ਆਤਮਕ ਅਵਸਥਾ ਜਿਹੜੀ ਹੁਣ ਸਹਾਰੀ ਨਹੀਂ ਜਾ ਸਕਦੀ। ਜਰਉ = ਜਰਉਂ, ਮੈਂ ਸਹਾਰਾਂ ॥੧॥ ਰਹਾਉ ॥

SikhNet (Spanish)¿Me debo concentrar en la meditación o estudiar la sabiduría espiritual de los Shastras? ¿Cómo podré ir a través de este insoportable estado? (1-Pausa)

ਬਿਸਨ ਮਹੇਸ ਸਿਧ ਮੁਨਿ ਇੰਦ੍ਰਾ; ਕੈ ਦਰਿ ਸਰਨਿ ਪਰਉ ॥੧॥

bisan mahes sidh mun indraa; kai dar saran prau |1|

Sant Singh KhalsaVishnu, Shiva, the Siddhas, the silent sages and Indra - at whose door should I seek sanctuary? ||1||
Manmohan SinghOf Vishnu, Shva, the adepts, the men of silence and Indra, of whose door should I seek the refuge?
Manmohan Singh (Punjabi)ਵਿਸ਼ਨ੍ਹੂ ਸਿਵਜੀ, ਪੂਰਨ ਪੁਰਸ਼, ਖਾਮੋਸ਼ ਬੰਦੇ ਅਤੇ ਇੰਦ੍ਰ, ਇਨ੍ਹਾਂ ਵਿਚੋਂ ਮੈਂ ਕਿਸ ਦੇ ਬੂਹੇ ਦੀ ਪਨਾਹ ਲਵਾਂ?
Fareedkot Teekaਬਿਸ਼ਨ ਜੀ ਅਰ ਸ਼ਿਵ ਜੀ ਪੁਨਃ ਸਿਧ, ਮੁਨੀਸ਼੍ਵਰ, (ਇੰਦ੍ਰਾ) ਲਛਮੀ ਵਾ ਇੰਦ੍ਰਾਦਿਕ ਦੇਵਤਿਓਂ ਮੇਂ ਸੇ ਮੈਂ ਕਿਸ ਕੇ ਦੁਆਰੇ ਕੀ ਸ਼ਰਣ ਕੋ ਪ੍ਰਾਪਤ ਹੋਵੋਂ॥੧॥
Prof. Sahib Singhਵਿਸ਼ਨੂੰ, ਸ਼ਿਵ, ਸਿੱਧ, ਮੁਨੀ, ਇੰਦਰ ਦੇਵਤਾ (ਅਨੇਕਾਂ ਸੁਣੀਦੇ ਹਨ ਵਰ ਦੇਣ ਵਾਲੇ। ਪਰ ਵਿਕਾਰਾਂ ਤੋਂ ਮੁਕਤੀ ਹਾਸਲ ਕਰਨ ਲਈ ਇਹਨਾਂ ਵਿਚੋਂ) ਮੈਂ ਕਿਸ ਦੇ ਦਰ ਤੇ ਜਾਵਾਂ? ਮੈਂ ਕਿਸ ਦੀ ਸਰਨ ਪਵਾਂ? ॥੧॥

ਪਦ ਅਰਥ ਮਹੇਸ = ਮਹੇਸ਼, ਸ਼ਿਵ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਕੈ ਦਰਿ = ਕਿਸ ਦੇ ਦਰ ਤੇ? ਪਰਉ = ਪਰਉਂ, ਮੈਂ ਪਵਾਂ ॥੧॥

SikhNet (Spanish)¿A qué Santuario ir, al de Vishnu, al de Shiva, al de los sabios silenciosos o al de Indra? (1)

ਕਾਹੂ ਪਹਿ ਰਾਜੁ. ਕਾਹੂ ਪਹਿ ਸੁਰਗਾ; ਕੋਟਿ ਮਧੇ ਮੁਕਤਿ ਕਹਉ ॥

kaahoo peh raaj. kaahoo peh suragaa; kott madhe mukat khau |

Sant Singh KhalsaSome have power and influence, and some are blessed with heavenly paradise, but out of millions, will anyone find liberation?
Manmohan SinghWith some are dominions, with others paradise, but, some rare one out of millions, is said to be blessed with emancipation.
Manmohan Singh (Punjabi)ਕਿਸੇ ਕੋਲ ਪਾਤਿਸ਼ਾਹੀ ਹੈ, ਕਿਸੇ ਕੋਲ ਬਹਿਸ਼ਤ ਪ੍ਰੰਤੂ ਕ੍ਰੋੜਾ ਵਿਚੋਂ ਕਿਸੇ ਵਿਰਲੇ ਦੇ ਪੱਲੇ ਹੀ ਕਲਿਆਨ ਦੀ ਬਖਸ਼ਸ਼ ਦੱਸੀ ਜਾਂਦੀ ਹੈ।
Fareedkot Teekaਇਨ ਮੇਂ ਸੇ ਕਿਸੀ ਕੇ ਪਾਸ ਤੋ ਰਾਜੁ ਹੈ ਕਿਸੀ ਕੇ ਪਾਸ ਸ੍ਵਰਗੁ ਹੈ ਔਰ ਕ੍ਰੋੜੋਂ ਮਧੇ ਕੋਈ ਮੁਕਤਿ ਹੋਤਾ ਹੈ॥☬ਜੇ ਕਹੇ ਮੋਖ ਕੈਸੇ ਮਿਲੇ? ਸੋ ਕਹਤੇ ਹੈਂ:
Prof. Sahib Singhਕਿਸੇ ਪਾਸ ਰਾਜ (ਦੇਣ ਦੀ ਤਾਕਤ ਸੁਣੀਦੀ) ਹੈ, ਕਿਸੇ ਪਾਸ ਸੁਰਗ (ਦੇਣ ਦੀ ਸਮਰਥਾ ਸੁਣੀ ਜਾ ਰਹੀ) ਹੈ। ਪਰ ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ (ਐਸਾ ਹੋ ਸਕਦਾ ਹੈ, ਜਿਸ ਪਾਸ ਜਾ ਕੇ) ਮੈਂ (ਇਹ) ਆਖਾਂ (ਕਿ) ਵਿਕਾਰਾਂ ਤੋਂ ਖ਼ਲਾਸੀ (ਮਿਲ ਜਾਏ)।

ਪਦ ਅਰਥ ਕਾਹੂ ਪਹਿ = ਕਿਸੇ ਪਾਸ। ਕੋਟਿ ਮਧੇ = ਕ੍ਰੋੜਾਂ ਵਿਚੋਂ (ਕੋਈ ਵਿਰਲਾ)। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਕਹਉ = ਕਹਉਂ, ਮੈਂ ਆਖ ਸਕਦਾ ਹਾਂ।

SikhNet (Spanish)Algunos tienen poder e influencia, otros son bendecidos con paraísos celestiales, pero de esos millones ¿habrá alguien encontrado la Liberación?

ਕਹੁ ਨਾਨਕ. ਨਾਮ ਰਸੁ ਪਾਈਐ; ਸਾਧੂ ਚਰਨ ਗਹਉ ॥੨॥੩॥੬॥

kahu naanak. naam ras paaeeai; saadhoo charan ghau |2|3|6|

Sant Singh KhalsaSays Nanak, I have attained the Sublime Essence of the Naam, the Name of the Lord. I touch the feet of the Holy. ||2||3||6||
Manmohan SinghSays Nanak, grasping the feet of the saint, I have obtained the Name Nectar.
Manmohan Singh (Punjabi)ਗੁਰੂ ਜੀ ਆਖਦੇ ਹਨ, ਸੰਤਾਂ ਦੇ ਪੈਰ ਪਕੜਨ ਦੁਆਰਾ ਮੈਨੂੰ ਨਾਮ-ਅੰਮ੍ਰਿਤ ਪ੍ਰਾਪਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਮੁਕਤਿ ਨਾਮ ਕਾ ਰਸ ਪਾਵਣੇ ਕਰ ਹੋਤੀ ਹੈ ॥☬ਪ੍ਰਸ਼ਨ: ਨਾਮ ਕਹਾਂ ਸੇ ਮਿਲੇ?☬ਉੱਤ੍ਰ: ਸੰਤੋਂ ਕੀ ਸਰਨ ਸੇ, ਤਾਂ ਤੇ ਹੇ ਭਾਈ! ਸੰਤੋਂ ਕੀ ਚਰਨ ਸਰਣ ਪਕੜੋ॥੨॥੩॥੬॥
Prof. Sahib Singhਨਾਨਕ ਆਖਦਾ ਹੈ- (ਮੁਕਤੀ ਹਰਿ-ਨਾਮ ਤੋਂ ਹੀ ਮਿਲਦੀ ਹੈ, ਤੇ) ਨਾਮ ਦਾ ਸੁਆਦ (ਤਦੋਂ ਹੀ) ਮਿਲ ਸਕਦਾ ਹੈ (ਜਦੋਂ) ਮੈਂ ਗੁਰੂ ਦੇ ਚਰਨ (ਜਾ) ਫੜਾਂ ॥੨॥੩॥੬॥

ਪਦ ਅਰਥ ਨਾਨਕ = ਹੇ ਨਾਨਕ! ਪਾਈਐ = ਹਾਸਲ ਕਰ ਸਕੀਦਾ ਹੈ। ਸਾਧ = ਗੁਰੂ। ਗਹਉ = ਗਹਉਂ, ਮੈਂ ਫੜਦਾ ਹਾਂ ॥੨॥੩॥੬॥

SikhNet (Spanish)Dice Nanak, he logrado la Esencia Sublime del Naam, del Nombre del Señor, postrándome y tocando los Pies de los Santos. (2-3-6)

Open this shabad →

Shabad Guru Arjan Dev Ji Raag Kalyaan

ਕਲਿਆਨ ਮਹਲਾ ੫ ॥

kaliaan mahalaa 5 |

Sant Singh KhalsaKalyaan, Fifth Mehl:
Manmohan SinghKalyan 5th Guru.
Manmohan Singh (Punjabi)ਕਲਿਆਨ ਪੰਜਵੀਂ ਪਾਤਿਸ਼ਾਹੀ।
SikhNet (Spanish)Kalyaan, Mejl Guru Aryan Dev, Quinto Canal Divino.

ਪ੍ਰਾਨਪਤਿ ਦਇਆਲ ਪੁਰਖ ਪ੍ਰਭ ਸਖੇ ॥

praanapat deaal purakh prabh sakhe |

Sant Singh KhalsaThe Lord of the Breath of Life, the Merciful Primal Lord God, is my Friend.
Manmohan SinghThe powerful Lord is my compassionate friend and the Lord's of my life-breath.
Manmohan Singh (Punjabi)ਬਲਵਾਨ ਪ੍ਰਭੂ ਮੇਰਾ ਮਿਹਰਬਾਨ ਸਾਥੀ ਅਤੇ ਮੇਰੀ ਜਿੰਦ ਜਾਨ ਦਾ ਸੁਆਮੀ ਹੈ।
Fareedkot Teekaਹੇ ਪ੍ਰਾਨੋਂ ਕੋ ਪਤੀ ਦ੍ਯਾਲੂ ਪੁਰਖੁ! ਹੇ (ਸਖੇ) ਮਿਤ੍ਰ ਪ੍ਰਭੂ! ॥
Prof. Sahib Singhਹੇ (ਜੀਵਾਂ ਦੀ) ਜਿੰਦ ਦੇ ਮਾਲਕ! ਹੇ ਦਇਆ ਦੇ ਘਰ ਪੁਰਖ ਪ੍ਰਭੂ! ਹੇ ਮਿੱਤਰ!

ਪਦ ਅਰਥ ਪ੍ਰਾਨਪਤਿ = ਹੇ ਜਿੰਦ ਦੇ ਮਾਲਕ! ਦਇਆਲ ਪੁਰਖ = ਹੇ ਦਇਆ ਦੇ ਘਰ ਅਕਾਲ ਪੁਰਖ! ਸਖੇ = ਹੇ ਮਿੱਤਰ!

SikhNet (Spanish)El Señor de la Respiración Vital, el Misericordioso y Primordial Dios Nuestro Señor es mi Amigo.

ਗਰਭ ਜੋਨਿ. ਕਲਿ ਕਾਲ ਜਾਲ; ਦੁਖ ਬਿਨਾਸਨੁ. ਹਰਿ ਰਖੇ ॥੧॥ ਰਹਾਉ ॥

garabh jon. kal kaal jaal; dukh binaasan. har rakhe |1| rahaau |

Sant Singh KhalsaThe Lord saves us from the womb of reincarnation and the noose of death in this Dark Age of Kali Yuga; He takes away our pain. ||1||Pause||
Manmohan SinghGod the Saviour delivers man of recurring births from wombs and destroys his sorrow and the noose of death in the Darkage. Pause.
Manmohan Singh (Punjabi)ਰਖਿਅਕ ਵਾਹਿਗੁਰੂ, ਪੇਟ ਦੀਆਂ ਜੂਨੀਆਂ ਤੋਂ ਬਚਾਉਂਦਾ ਹੈ ਅਤੇ ਕਲਜੁਗ ਵਿੱਚ ਸਾਡੀ ਪੀੜ ਅਤੇ ਮੌਤ ਦੀ ਫਾਹੀ ਦਾ ਕਟਣਹਾਰ ਹੈ। ਠਹਿਰਾਉ।
Fareedkot Teekaਹੇ ਹਰੀ! ਤੂੰ ਗਰਭ ਜੂਨੀ ਅਰ ਕਲੀ ਕਾਲ ਕੇ (ਜਾਲ) ਸਮੂਹ ਦੁਖੋਂ ਕੋ (ਬਿਨਾਸਨ) ਨਸ਼੍ਟ ਕਰ ਕੇ (ਰਖੇ) ਰਛਾ ਕਰਤਾ ਹੈਂ॥੧॥ ਰਹਾਉ ॥
Prof. Sahib Singhਹੇ ਹਰੀ! ਤੂੰ ਹੀ ਗਰਭ-ਜੋਨਿ ਦਾ ਨਾਸ ਕਰਨ ਵਾਲਾ ਹੈਂ (ਜੂਨਾਂ ਦੇ ਗੇੜ ਵਿਚੋਂ ਕੱਢਣ ਵਾਲਾ ਹੈਂ), ਤੂੰ ਹੀ ਝਗੜੇ ਕਲੇਸ਼ਾਂ ਦਾ ਨਾਸ ਕਰਨ ਵਾਲਾ ਹੈਂ, ਤੂੰ ਹੀ ਆਤਮਕ ਮੌਤ ਲਿਆਉਣ ਵਾਲੀਆਂ ਮੋਹ ਦੀਆਂ ਫਾਹੀਆਂ ਕੱਟਣ ਵਾਲਾ ਹੈਂ, ਤੂੰ ਹੀ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ, ਤੂੰ ਹੀ ਰਾਖਾ ਹੈਂ ॥੧॥ ਰਹਾਉ ॥

ਪਦ ਅਰਥ ਕਾਲ = ਮੌਤ, ਆਤਮਕ ਮੌਤ। ਕਾਲ ਜਾਲ = ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ। ਰਖੇ = ਰਾਖਾ ॥੧॥ ਰਹਾਉ ॥

SikhNet (Spanish)El Señor nos salva de reencarnar en el vientre y del dogal de la muerte, en esta oscura Era de Kali; Él se lleva nuestro dolor. (1-Pausa)

ਨਾਮ ਧਾਰੀ; ਸਰਨਿ ਤੇਰੀ ॥

naam dhaaree; saran teree |

Sant Singh KhalsaI enshrine the Naam, the Name of the Lord, within; I seek Your Sanctuary, Lord.
Manmohan SinghI enshrine Thy Name within my mind and seek Thy refuge,
Manmohan Singh (Punjabi)ਆਪਣੇ ਮਨ ਅੰਦਰ ਮੈਂ ਤੇਰੇ ਨਾਮ ਨੂੰ ਟਿਕਾਊਦਾ ਅਤੇ ਤੇਰੀ ਪਨਾਹ ਲੋੜਦਾ ਹਾਂ,
Fareedkot Teekaਹੇ ਨਾਮੀ! ਮੈਨੇ ਤੇਰੀ ਸਰਨਿ ਧਾਰਨ ਕਰੀ ਹੈ॥
Prof. Sahib Singh(ਹੇ ਪ੍ਰਭੂ) ਮੈਂ ਤੇਰੀ ਸਰਨ ਆਇਆ ਹਾਂ, (ਮਿਹਰ ਕਰ, ਮੈਂ ਤੇਰਾ) ਨਾਮ (ਆਪਣੇ ਅੰਦਰ) ਵਸਾਈ ਰੱਖਾਂ,

ਪਦ ਅਰਥ ਧਾਰੀ = ਧਾਰਨ ਵਾਲਾ। ਨਾਮ ਧਾਰੀ = ਤੇਰੇ ਨਾਮ ਦਾ ਧਾਰਨੀ, ਤੇਰੇ ਨਾਮ ਨੂੰ ਮਨ ਵਿਚ ਵਸਾਈ ਰੱਖਣ ਵਾਲਾ।

SikhNet (Spanish)En lo profundo de mi ser enaltezco el Naam, el Nombre del Señor, y busco Tu Santuario, oh, Señor.

ਪ੍ਰਭ ਦਇਆਲ; ਟੇਕ ਮੇਰੀ ॥੧॥

prabh deaal; ttek meree |1|

Sant Singh KhalsaO Merciful Lord God, You are my only Support. ||1||
Manmohan Singhand Thou alone are my support, O my Merciful Lord.
Manmohan Singh (Punjabi)ਅਤੇ ਕੇਵਲ ਤੂੰ ਹੀ ਮੇਰਾ ਆਸਰਾ ਹੈ, ਹੇ ਮੇਰੇ ਮਇਆਵਾਨ ਮਾਲਕ!
Fareedkot Teekaਹੇ ਦ੍ਯਾਲ ਪ੍ਰਭੂ! ਤੂੰ ਮੇਰੀ (ਟੇਕ) ਓਟ ਹੈਂ॥੧॥
Prof. Sahib Singhਹੇ ਦਇਆਲ ਪ੍ਰਭੂ! ਮੈਨੂੰ ਇਕ ਤੇਰਾ ਹੀ ਸਹਾਰਾ ਹੈ ॥੧॥

ਪਦ ਅਰਥ ਪ੍ਰਭ = ਹੇ ਪ੍ਰਭੂ! ਟੇਕ = ਸਹਾਰਾ ॥੧॥

SikhNet (Spanish)Oh Señor dios Misericordioso, eres mi Único Soporte. (1)

ਅਨਾਥ ਦੀਨ; ਆਸਵੰਤ ॥

anaath deen; aasavant |

Sant Singh KhalsaYou are the only Hope of the helpless, the meek and the poor.
Manmohan SinghThou alone are the hope of meek orphan like me,
Manmohan Singh (Punjabi)ਕੇਵਲ ਤੂੰ ਹੀ ਮੇਰੇ ਵਰਗੇ ਮਸਕੀਨ ਯਤੀਮ ਦੀ ਊਮੈਦ ਹੈਂ,
Fareedkot Teekaਮੈਂ ਅਨਾਥੁ ਅਰੁ ਦੀਨੁ ਆਸਵੰਤੁ ਹੂੰ॥
Prof. Sahib Singhਨਿਮਾਣੇ ਤੇ ਗਰੀਬ (ਇਕ ਤੇਰੀ ਹੀ ਸਹਾਇਤਾ ਦੀ) ਆਸ ਰੱਖਦੇ ਹਨ।

ਪਦ ਅਰਥ ਅਨਾਥ = ਨਿਮਾਣੇ। ਦੀਨ = ਗ਼ਰੀਬ। ਆਸਵੰਤ = (ਤੇਰੇ ਸਹਾਰੇ ਦੀ) ਆਸ ਰੱਖਣ ਵਾਲੇ।

SikhNet (Spanish)Eres la Esperanza del desamparado, del desahuciado, del débil y del pobre.

ਨਾਮੁ ਸੁਆਮੀ; ਮਨਹਿ ਮੰਤ ॥੨॥

naam suaamee; maneh mant |2|

Sant Singh KhalsaYour Name, O my Lord and Master, is the Mantra of the mind. ||2||
Manmohan Singhand Thy Name is the only aim of my mind, O Lord.
Manmohan Singh (Punjabi)ਅਤੇ ਤੇਰਾ ਨਾਮ ਹੀ ਮੇਰੇ ਮਨ ਦਾ ਕੱਲਮ-ਕੱਲਾ ਮਨੋਰਥ ਹੈ, ਹੇ ਸੁਆਮੀ!
Fareedkot Teekaਹੇ ਸ੍ਵਾਮੀ! ਏਕ ਤੇਰਾ ਨਾਮੁ ਮੰਤ੍ਰ ਮੇਰੇ ਮਨ ਵਿਖੇ ਹੈ॥੨॥
Prof. Sahib Singhਹੇ ਸੁਆਮੀ! (ਮਿਹਰ ਕਰ, ਤੇਰਾ) ਨਾਮ-ਮੰਤ੍ਰ (ਮੇਰੇ) ਮਨ ਵਿਚ (ਟਿਕਿਆ ਰਹੇ) ॥੨॥

ਪਦ ਅਰਥ ਸੁਆਮੀ = ਹੇ ਸੁਆਮੀ! ਮਨਹਿ = ਮਨ ਵਿਚ। ਮੰਤ = ਮੰਤ੍ਰ, ਉਪਦੇਸ਼ ॥੨॥

SikhNet (Spanish)Tu Nombre, oh mi Señor y Maestro es el Mantra de mi mente. (2)

ਤੁਝ ਬਿਨਾ ਪ੍ਰਭ; ਕਿਛੂ. ਨ ਜਾਨੂ ॥

tujh binaa prabh; kichhoo. na jaanoo |

Sant Singh KhalsaI know of nothing except You, God.
Manmohan SinghWithout Thee, O Lord, I know Thee alone.
Manmohan Singh (Punjabi)ਤੇਰੇ ਬਗੈਰ, ਹੇ ਸੁਆਮੀ! ਮੈਂ ਕੁਝ ਭੀ ਨਹੀਂ ਜਾਣਦਾ।
Fareedkot Teekaਹੇ ਪ੍ਰਭੂ! ਤੇਰੇ ਸੇ ਬਿਨਾਂ ਔਰ ਕੁਛ ਨਹੀਂ ਜਾਨਤਾ ਹੂੰ॥
Prof. Sahib Singhਹੇ ਪ੍ਰਭੂ! ਤੇਰੀ ਸਰਨ ਪਏ ਰਹਿਣ ਤੋਂ ਬਿਨਾ ਮੈਂ ਹੋਰ ਕੁਝ ਭੀ ਨਹੀਂ ਜਾਣਦਾ।

ਪਦ ਅਰਥ ਪ੍ਰਭ = ਹੇ ਪ੍ਰਭੂ! ਜਾਨੂ = ਮੈਂ ਨਹੀਂ ਜਾਣਦਾ।

SikhNet (Spanish)No conozco a nadie, fuera de Ti. Oh Dios, después de haber ido a través de todas las épocas,

ਸਰਬ ਜੁਗ ਮਹਿ; ਤੁਮ ਪਛਾਨੂ ॥੩॥

sarab jug meh; tum pachhaanoo |3|

Sant Singh KhalsaThroughout all the ages, I realize You. ||3||
Manmohan SinghIn all the ages, O Lord, I know thee alone.
Manmohan Singh (Punjabi)ਸਾਰਿਆਂ ਯੁਗਾਂ ਅੰਦਰ, ਹੇ ਸਾਈਂ! ਮੈਂ ਸਿਰਫ ਤੈਨੂੰ ਹੀ ਜਾਣਦਾ ਹਾਂ।
Fareedkot Teekaਸਰਬ ਜੁਗੋਂ ਮੇਂ ਤੇਰੇ ਕੋ ਪਛਾਨਤਾ ਹੂੰ, ਭਾਵ ਆਦਿ ਰੂਪ ਕਰ ਕੇ ਜਾਨਤਾ ਹੂੰ॥੩॥
Prof. Sahib Singhਸਾਰੇ ਜੁਗਾਂ ਵਿਚ ਤੂੰ ਹੀ (ਅਸਾਂ ਜੀਵਾਂ ਦਾ) ਮਿੱਤਰ ਹੈਂ ॥੩॥

ਪਦ ਅਰਥ ਪਛਾਨੂ = ਮਿੱਤਰ ॥੩॥

SikhNet (Spanish)ahora tomo Conciencia en Ti. (3)

ਹਰਿ ਮਨਿ ਬਸੇ; ਨਿਸਿ ਬਾਸਰੋ ॥

har man base; nis baasaro |

Sant Singh KhalsaO Lord, You dwell in my mind night and day.
Manmohan SinghO God, night and day, I enshrine Thee in my mind.
Manmohan Singh (Punjabi)ਹੇ ਵਾਹਿਗੁਰੂ! ਰੈਣ ਤੇ ਦਿਹੁੰ ਮੈਂ ਤੈਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ।
Fareedkot Teekaਹੇ ਹਰੀ! ਰਾਤ੍ਰਿ ਦਿਨ ਆਪ ਮੇਰੇ ਮਨ ਮੇਂ ਬਸੇ ਹੋ॥
Prof. Sahib Singhਹੇ ਹਰੀ! ਦਿਨ ਰਾਤ (ਮੇਰੇ) ਮਨ ਵਿਚ ਟਿਕਿਆ ਰਹੁ।

ਪਦ ਅਰਥ ਮਨਿ = ਮਨ ਵਿਚ। ਨਿਸਿ = ਰਾਤ। ਬਾਸਰੋ = ਦਿਨ।

SikhNet (Spanish)Oh Dios, habitas en mi mente día y noche.

ਗੋਬਿੰਦ; ਨਾਨਕ ਆਸਰੋ ॥੪॥੪॥੭॥

gobind; naanak aasaro |4|4|7|

Sant Singh KhalsaThe Lord of the Universe is Nanak's only Support. ||4||4||7||
Manmohan SinghGod, the Master of the Universe, is my only support, O Nanak.
Manmohan Singh (Punjabi)ਸ਼੍ਰਿਸ਼ਟੀ ਦਾ ਸੁਆਮੀ, ਵਾਹਿਗੁਰੂ ਹੀ ਮੇਰਾ ਕੱਲਮਕੱਲਾ ਆਸਰਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਗੋਬਿੰਦ! ਮੇਰੇ ਕੋ ਤੇਰਾ ਹੀ ਆਸਰਾ ਹੈ॥੪॥੪॥੭॥
Prof. Sahib Singhਹੇ ਗੋਬਿੰਦ! ਤੂੰ ਹੀ ਨਾਨਕ ਦਾ ਆਸਰਾ ਹੈਂ ॥੪॥੪॥੭॥
SikhNet (Spanish)El Señor del Universo es el Único Soporte de Nanak. (4-4-7)

Open this shabad →

Shabad Guru Arjan Dev Ji Raag Kalyaan continues on Ang 1323

ਕਲਿਆਨ ਮਹਲਾ ੫ ॥

kaliaan mahalaa 5 |

Sant Singh KhalsaKalyaan, Fifth Mehl:
Manmohan SinghKalyan 5th Guru.
Manmohan Singh (Punjabi)ਕਲਿਆਨ ਪੰਜਵੀਂ ਪਾਤਿਸ਼ਾਹੀ।
SikhNet (Spanish)Kalyaan, Mejl Guru Aryan Dev, Quinto Canal Divino.

ਮਨਿ ਤਨਿ ਜਾਪੀਐ ਭਗਵਾਨ ॥

man tan jaapeeai bhagavaan |

Sant Singh KhalsaWithin my mind and body I meditate on the Lord God.
Manmohan SinghWithin my mind and body, contemplate I, my Auspicious Lord.
Manmohan Singh (Punjabi)ਆਪਣੇ ਚਿੱਤ ਅਤੇ ਦੇਹ ਅੰਦਰ ਮੈਂ ਆਪਣੇ ਸੁਲਖਣੇ ਸੁਆਮੀ ਦਾ ਸਿਮਰਨ ਕਰਦਾ ਹਾਂ।
Fareedkot Teekaਹੇ ਭਗਵਨ! ਏਹੁ ਕਿਰਪਾ ਕਰੁ ਜੋ ਮਨ ਤਨ ਕਰ ਕੇ ਤੇਰੇ ਕੋ (ਜਾਪੀਐ) ਜਪਨੇ ਵਾਲੇ ਹੋ ਰਹੀਏ॥
Prof. Sahib Singhਮਨ ਵਿਚ ਹਿਰਦੇ ਵਿਚ (ਸਦਾ) ਭਗਵਾਨ (ਦਾ ਨਾਮ) ਜਪਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਜਾਪੀਐ = ਜਪਣਾ ਚਾਹੀਦਾ ਹੈ।

SikhNet (Spanish)En mi mente y cuerpo medito en el Señor Dios, el Perfecto Guru está complacido

ਗੁਰ ਪੂਰੇ ਸੁਪ੍ਰਸੰਨ ਭਏ; ਸਦਾ ਸੂਖ ਕਲਿਆਨ ॥੧॥ ਰਹਾਉ ॥

gur poore suprasan bhe; sadaa sookh kaliaan |1| rahaau |

Sant Singh KhalsaThe Perfect Guru is pleased and satisfied; I am blessed with eternal peace and happiness. ||1||Pause||
Manmohan SinghWhen the Perfect Guru is highly pleased, then am blessed with everlasting peace and salvation. Pause.
Manmohan Singh (Punjabi)ਜਦ ਪੂਰਨ ਗੁਰੂ ਪਰਮ ਖੁਸ਼ ਹੋ ਜਾਂਦੇ ਹਨ, ਤਦ ਮੈਨੂੰ ਸਦੀਵੀ ਆਰਾਮ ਅਤੇ ਮੁਕਤੀ ਦੀ ਦਾਤ ਮਿਲ ਜਾਂਦੀ ਹੈ। ਠਹਿਰਾਉ।
Fareedkot Teekaਸ੍ਰੇਸ਼੍ਟ ਗੁਰੂ ਹਮਾਰੇ ਪੁਰ ਪ੍ਰਸੰਨ ਹੂਏ ਹੈਂ, ਸਦਾ ਸੁਖੁ ਅਰੁ ਹਮਰੀ ਕਲ੍ਯਾਨ ਭਈ ਹੈ॥੧॥ ਰਹਾਉ॥
Prof. Sahib Singh(ਜਿਸ ਮਨੁੱਖ ਉੱਤੇ) ਪੂਰੇ ਸਤਿਗੁਰੂ ਜੀ ਦਇਆਲ ਹੁੰਦੇ ਹਨ (ਉਹ ਮਨੁੱਖ ਭਗਵਾਨ ਦਾ ਨਾਮ ਜਪਦਾ ਹੈ, ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ) ਸਦਾ ਸੁਖ ਆਨੰਦ (ਬਣਿਆ ਰਹਿੰਦਾ ਹੈ) ॥੧॥ ਰਹਾਉ ॥

ਪਦ ਅਰਥ ਸੁਪ੍ਰਸੰਨ = ਬਹੁਤ ਦਿਆਲ। ਕਲਿਆਨ = ਸੁਖ, ਆਨੰਦ ॥੧॥ ਰਹਾਉ ॥

SikhNet (Spanish)y satisfecho y yo soy bendecido con la Paz Eterna y la Felicidad. (1-Pausa)

ਸਰਬ ਕਾਰਜ ਸਿਧਿ ਭਏ; ਗਾਇ ਗੁਨ ਗੁਪਾਲ ॥

sarab kaaraj sidh bhe; gaae gun gupaal |

Sant Singh KhalsaAll affairs are successfuly resolved, singing the Glorious Praises of the Lord of the World.
Manmohan SinghAll the affairs are resolved, by singing the praises of God, the Cherisher of the world.
Manmohan Singh (Punjabi)ਸੰਸਾਰ ਦੇ ਪਾਲਨਹਾਰ ਹਰੀ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਸਾਰੇ ਕੰਮ ਰਾਸ ਥੀ ਵੰਞਦੇ ਹਨ।
Fareedkot Teekaਹੇ ਗੋਪਾਲ! ਤੇਰੇ ਗੁਣੋਂ ਕੋ ਗਾਇ ਕਰ ਹਮਾਰੇ ਸਰਬ ਕਾਰਜ ਸਿਧ ਭਏ ਹੈਂ॥
Prof. Sahib Singhਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾ ਕੇ (ਮਨੁੱਖ ਨੂੰ ਆਪਣੇ) ਸਾਰੇ ਕੰਮਾਂ ਦੀ ਸਫਲਤਾ ਪ੍ਰਾਪਤ ਹੋ ਜਾਂਦੀ ਹੈ।

ਪਦ ਅਰਥ ਸਿਧਿ = ਸਫਲਤਾ। ਗਾਇ = ਗਾ ਕੇ।

SikhNet (Spanish)Todos mis asuntos se han resuelto exitosamente cantando las Gloriosas Alabanzas del Señor del Mundo.

ਮਿਲਿ ਸਾਧਸੰਗਤਿ ਪ੍ਰਭੂ ਸਿਮਰੇ; ਨਾਠਿਆ ਦੁਖ ਕਾਲ ॥੧॥

mil saadhasangat prabhoo simare; naatthiaa dukh kaal |1|

Sant Singh KhalsaJoining the Saadh Sangat, the Company of the Holy, I dwell upon God, and the pain of death is taken away. ||1||
Manmohan SinghJoining the saints society, when I meditate on the Lord, I am rid of the agony of death.
Manmohan Singh (Punjabi)ਸਤਿਸੰਗਤ ਨਾਲ ਜੁੜ ਕੇ ਜਦ ਮੈਂ ਸੁਆਮੀ ਨੂੰ ਸਿਮਰਦਾ ਹਾਂ, ਤਾਂ ਮੇਰੀ ਮੌਤ ਦੀ ਪੀੜ ਦੌੜ ਜਾਂਦੀ ਹੈ।
Fareedkot Teekaਸਾਧ ਸੰਗਤਿ ਮੇਂ ਮਿਲ ਕਰਕੇ, ਹੇ ਪ੍ਰਭੂ! ਤੇਰੇ ਨਾਮ ਸਿਮਰਨੇ ਸੇ ਕਾਲ ਕਾ ਦੁਖ ਭਾਗ ਗਿਆ ਹੈ॥੧॥
Prof. Sahib Singhਜਿਸ ਮਨੁੱਖ ਨੇ ਸਾਧ ਸੰਗਤ ਵਿਚ ਮਿਲ ਕੇ ਪ੍ਰਭੂ ਜੀ ਦਾ ਨਾਮ ਸਿਮਰਿਆ ਉਸ ਦੇ ਆਤਮਕ ਮੌਤ ਤੋਂ ਪੈਦਾ ਹੋਣ ਵਾਲੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥

ਪਦ ਅਰਥ ਮਿਲਿ = ਮਿਲ ਕੇ। ਨਾਠਿਆ = ਨੱਸ ਗਏ। ਦੁਖ ਕਾਲ = ਮੌਤ ਦੇ ਦੁੱਖ, ਆਤਮਕ ਮੌਤ ਦੇ ਦੁੱਖ ॥੧॥

SikhNet (Spanish)Acercándome a las Saad Sangat, la Compañía de los Santos, habito en Dios, y el dolor del la muerte ha desaparecido. (1)

ਕਰਿ ਕਿਰਪਾ ਪ੍ਰਭ ਮੇਰਿਆ; ਕਰਉ ਦਿਨੁ ਰੈਨਿ ਸੇਵ ॥

kar kirapaa prabh meriaa; krau din rain sev |

Sant Singh KhalsaPlease take pity on me, O my God, that I may serve You day and night.
Manmohan SinghTake Thou pity on me, O my Lord, that, day and night, I may perform Thy service.
Manmohan Singh (Punjabi)ਤੂੰ ਮੇਰੇ ਉਤੇ ਰਹਿਮਤ ਧਾਰ, ਹੇ ਮੇਰੇ ਮਾਲਕ ਤਾਂ ਜੋ ਦਿਹੂੰ ਅਤੇ ਰਾਤ, ਮੈਂ ਤੇਰੀ ਟਹਿਲ ਕਮਾਵਾਂ।
Fareedkot Teekaਹੇ ਮੇਰੇ ਪ੍ਰਭੂ! ਮੇਰੇ ਊਪਰ ਯਿਹ ਕ੍ਰਿਪਾ ਕਰੀਏ ਜੋ ਰਾਤ੍ਰਿ ਦਿਨ ਤੇਰੀ ਸੇਵਾ ਕਰੋਂ॥
Prof. Sahib Singhਹੇ ਮੇਰੇ ਪ੍ਰਭੂ! ਮਿਹਰ ਕਰ, ਦਿਨ ਰਾਤ ਮੈਂ ਤੇਰੀ ਭਗਤੀ ਕਰਦਾ ਰਹਾਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਕਰਉ = ਕਰਉਂ, ਮੈਂ ਕਰਦਾ ਰਹਾਂ। ਰੈਨਿ = ਰਾਤ। ਸੇਵ = ਸੇਵਾ-ਭਗਤੀ।

SikhNet (Spanish)Por favor, ten Piedad de mí, oh, mi Dios, para que Te pueda servir noche y día.

Open this shabad (7 lines, Angs 1322-1323) →

Ang 1322 of 1430