ੴ

ਸਿੱਖਬਾਣੀ · SikhBani

ਤਿਨੑ ਭਉ ਸੰਸਾ ਕਿਆ ਕਰੇ ਜਿਨ ਸਤਿਗੁਰੁ ਸਿਰਿ ਕਰਤਾਰੁ ॥

tina bhau sansaa kiaa kare jin satigur sir karataar
Guru Amardas Ji ਗੁਰੂ ਅਮਰਦਾਸ ਜੀ · Raag Bihaagraa · Ang 549 · 5 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਤਿਨੑ ਭਉ ਸੰਸਾ ਕਿਆ ਕਰੇ; ਜਿਨ ਸਤਿਗੁਰੁ ਸਿਰਿ ਕਰਤਾਰੁ ॥

tina bhau sansaa kiaa kare; jin satigur sir karataar |

Sant Singh KhalsaWhat can fear and doubt do to those, who have given their heads to the Creator, and to the True Guru?
Manmohan SinghWhat can fear and doubt, do unto them, on whose head is the Satguru-Creator?
Manmohan Singh (Punjabi)ਡਰ ਤੇ ਸੰਦੇਹ ਉਨ੍ਹਾਂ ਦਾ ਕੀ ਕਰ ਸਕਦੇ ਹਨ, ਜਿਨ੍ਹਾਂ ਦੇ ਸੀਸ ਉਤੇ ਸਤਿਗੁਰੂ-ਸਿਰਜਣਹਾਰ ਹਨ।
Fareedkot Teekaਜਿਨ ਕੇ ਸਿਰ ਪਰ ਕਰਤਾਰ ਰੂਪ ਸਤਗੁਰੂ ਰਖਕ ਹੈਂ ਤਿਨ ਕੋ ਸੰਦੇਹ ਔਰ ਭਯ ਕਿਯਾ ਕਰ ਸਕਤਾ ਹੈ?
Prof. Sahib Singhਜਿਨ੍ਹਾਂ ਦੇ ਸਿਰ ਪ੍ਰਭੂ ਤੇ ਗੁਰੂ ਹੈ (ਭਾਵ, ਜੋ ਪ੍ਰਭੂ ਤੇ ਗੁਰੂ ਨੂੰ ਰਾਖਾ ਸਮਝਦੇ ਹਨ), ਡਰ ਤੇ ਚਿੰਤਾ ਉਹਨਾਂ ਦਾ ਕੀਹ ਵਿਗਾੜ ਸਕਦੇ ਹਨ?
SikhNet (Spanish)Ni el miedo ni la duda pueden perturbarnos, si nuestro Señor, el Guru Verdadero,

ਧੁਰਿ ਤਿਨ ਕੀ ਪੈਜ ਰਖਦਾ; ਆਪੇ ਰਖਣਹਾਰੁ ॥

dhur tin kee paij rakhadaa; aape rakhanahaar |

Sant Singh KhalsaHe who has preserved honor from the beginning of time, He shall preserve their honor as well.
Manmohan SinghGod, the Preserve, Himself preserve their honour.
Manmohan Singh (Punjabi)ਬਚਾਉਣਹਾਰ, ਵਾਹਿਗੁਰੂ ਖੁਦ ਹੀ ਉਨ੍ਹਾਂ ਦੀ ਇੱਜ਼ਤ ਬਚਾਉਂਦਾ ਹੈ।
Fareedkot Teekaਰਖਨਹਾਰ ਪ੍ਰਭੂ ਤਿਨ ਕੀ (ਧੁਰਿ) ਆਦਿ ਸੇ (ਪੈਜ) ਪ੍ਰਤਗ੍ਯਾ ਰਖਤਾ ਹੈ॥
Prof. Sahib Singhਰੱਖਿਆ ਕਰਨ ਵਾਲਾ ਪ੍ਰਭੂ ਆਪ ਉਹਨਾਂ ਦੀ ਲਾਜ ਸਦਾ ਤੋਂ ਰੱਖਦਾ ਆਇਆ ਹੈ।
SikhNet (Spanish)nos protege, porque Él, el Salvador, ha sido el Protector de Sus Devotos desde el inicio de los tiempos.

ਮਿਲਿ ਪ੍ਰੀਤਮ ਸੁਖੁ ਪਾਇਆ; ਸਚੈ ਸਬਦਿ ਵੀਚਾਰਿ ॥

mil preetam sukh paaeaa; sachai sabad veechaar |

Sant Singh KhalsaMeeting their Beloved, they find peace; they reflect upon the True Word of the Shabad.
Manmohan SinghReflecting over the True Name they meet with their Beloved and obtain peace.
Manmohan Singh (Punjabi)ਉਹ ਸੱਚੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਉਂਦੇ ਹਨ।
Fareedkot Teekaਪ੍ਯਾਰੇ ਸੇ ਮਿਲ ਕਰ ਕੇ ਅਰੁ ਸਚੇ ਸਬਦੁ ਕਾ ਬੀਚਾਰ ਕਰ ਕੇ ਤਿਨੋਂ ਨੇ ਸੁਖ ਪਾਯਾ ਹੈ॥
Prof. Sahib Singhਤੇ (ਇਸ ਤਰ੍ਹਾਂ) ਸੱਚੇ ਸ਼ਬਦ ਦੀ ਰਾਹੀਂ ਵੀਚਾਰ ਕਰ ਕੇ ਤੇ ਹਰੀ ਪ੍ਰੀਤਮ ਨੂੰ ਮਿਲ ਕੇ ਉਹ ਸੁਖ ਪਾਉਂਦੇ ਹਨ।
SikhNet (Spanish)Encontrándose con el Bienamado Señor, uno logra el Éxtasis, meditando en el Bani de la Palabra Verdadera.

ਨਾਨਕ ਸੁਖਦਾਤਾ ਸੇਵਿਆ; ਆਪੇ ਪਰਖਣਹਾਰੁ ॥੨॥

naanak sukhadaataa seviaa; aape parakhanahaar |2|

Sant Singh KhalsaO Nanak, I serve the Giver of Peace; He Himself is the Assessor. ||2||
Manmohan SinghNanak I have served the peace giving Lord, who Himself is the Assayer.
Manmohan Singh (Punjabi)ਨਾਨਕ ਮੈਂ ਆਰਾਮ-ਬਖਸ਼ਣਹਾਰ ਸੁਆਮੀ ਦੀ ਸੇਵਾ ਕਮਾਈ ਹੈ ਜੋ ਖੁਦ ਹੀ ਜਾਚ-ਪੜਤਾਲ ਕਰਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੁਖੋਂ ਕਾ ਦਾਤਾ ਜੋ ਆਪ ਹੀ ਮਨ ਕੀ ਪ੍ਰੀਖ੍ਯਾ ਕਰਨੇ ਹਾਰਾ ਅਕਾਲ ਪੁਰਖ ਹੈ ਤਿਸ ਕਾ ਸੇਵਨ ਕੀਆ ਹੈ॥੨॥
Prof. Sahib Singhਹੇ ਨਾਨਕ! ਜੋ ਸੁਖਦਾਤਾ ਪ੍ਰਭੂ ਆਪ ਹੀ (ਸਭ ਦੀ) ਪਰਖ ਕਰਨ ਵਾਲਾ ਹੈ ਉਸ ਦੀ ਉਹ ਸੇਵਾ ਕਰਦੇ ਹਨ ॥੨॥
SikhNet (Spanish)Si uno sirve al Señor Dador de Éxtasis, Él, por Sí Mismo, le hace la prueba y lo aprueba. (2)
Answers quote the Granth verbatim with Ang citations. AI commentary is not Gurbani and not a religious ruling.