ੴ

ਸਿੱਖਬਾਣੀ · SikhBani

ਜੀਅ ਜੰਤ ਸਭਿ ਤੇਰਿਆ ਤੂ ਸਭਨਾ ਰਾਸਿ ॥

jeea jant sabh teriaa too sabhanaa raas
Guru Ramdas Ji ਗੁਰੂ ਰਾਮਦਾਸ ਜੀ · Raag Bihaagraa · Ang 549 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜੀਅ ਜੰਤ ਸਭਿ ਤੇਰਿਆ; ਤੂ ਸਭਨਾ ਰਾਸਿ ॥

jeea jant sabh teriaa; too sabhanaa raas |

Sant Singh KhalsaAll beings are Yours; You are the wealth of all.
Manmohan SinghAll men and lower animals are Thine and Thou art the capital of all.
Manmohan Singh (Punjabi)ਸਾਰੇ ਮਨੁੱਖ ਅਤੇ ਨੀਵੀਆਂ ਜੂਨੀਆਂ ਤੈਡੀਆਂ ਹਨ ਅਤੇ ਤੂੰ ਸਭ ਦੀ ਪੂੰਜੀ ਹੈ।
Fareedkot Teekaਸਭੀ ਜੀਵ ਜੰਤ ਤੇਰੇ ਹੈਂ ਤੂੰ ਸਭਨਾਂ ਕੋ ਸ੍ਵਾਸੋਂ ਰੂਪੀ (ਰਾਸਿ) ਪੂੰਜੀ ਦੇਤਾ ਹੈਂ॥
Prof. Sahib Singhਹੇ ਹਰੀ! ਸਾਰੇ ਜੀਅ ਜੰਤ ਤੇਰੇ ਹਨ, ਤੂੰ ਸਭਨਾਂ ਦਾ ਖ਼ਜ਼ਾਨਾ ਹੈਂ।
SikhNet (Spanish)Todas las criaturas Te pertenecen, oh Señor, Tú eres el Sustento de todos.

ਜਿਸ ਨੋ ਤੂ ਦੇਹਿ, ਤਿਸੁ ਸਭੁ ਕਿਛੁ ਮਿਲੈ; ਕੋਈ ਹੋਰੁ ਸਰੀਕੁ ਨਾਹੀ. ਤੁਧੁ ਪਾਸਿ ॥

jis no too dehi, tis sabh kichh milai; koee hor sareek naahee. tudh paas |

Sant Singh KhalsaOne unto whom You give, obtains everything; there is no one else to rival You.
Manmohan SinghHe, whom Thou givest, obtains everything. There is no other rival of Thine.
Manmohan Singh (Punjabi)ਜਿਸ ਨੂੰ ਤੂੰ ਦਿੰਦਾ ਹੈ ਉਸ ਨੂੰ ਸਭ ਕੁੱਝ ਮਿਲ ਜਾਂਦਾ ਹੈ। ਤੇਰੇ ਬਰਾਬਰ ਦਾ ਹੋਰ ਕੋਈ ਨਹੀਂ।
Fareedkot Teekaਜਿਸ ਕੋ ਤੰ ਦੇਤਾ ਹੈਂ, ਤਿਸੀ ਕੋ ਸਭ ਕੁਛ ਮਿਲਤਾ ਹੈ, ਔਰ ਕੋਈ ਸਰੀਕ ਤੇਰੇ ਪਾਸ ਨਹੀਂ ਹੈ॥
Prof. Sahib Singhਜਿਸ ਮਨੁੱਖ ਨੂੰ ਤੂੰ (ਆਪਣੇ ਨਾਮ ਦੀ) ਦਾਤ ਬਖਸ਼ਦਾ ਹੈਂ, ਉਸ ਨੂੰ (ਮਾਨੋ) ਹਰੇਕ ਸ਼ੈ ਮਿਲ ਜਾਂਦੀ ਹੈ; ਤੇਰੇ ਬਰਿਬਰ ਦਾ ਹੋਰ ਕੋਈ ਨਹੀਂ ਹੈ।
SikhNet (Spanish)Aquél a quien bendices recibe Tus Tesoros, pues no hay nadie que Te iguale por ningún lado.

ਤੂ ਇਕੋ ਦਾਤਾ ਸਭਸ ਦਾ; ਹਰਿ ਪਹਿ ਅਰਦਾਸਿ ॥

too iko daataa sabhas daa; har peh aradaas |

Sant Singh KhalsaYou alone are the Great Giver of all; I offer my prayer unto You, Lord.
Manmohan SinghThou alone art the Beneficent Lord of all. My prayer is to Thee, O Master.
Manmohan Singh (Punjabi)ਕੇਵਲ ਤੂੰ ਹੀ ਸਾਰਿਆਂ ਨੂੰ ਦੇਣ ਵਾਲਾ ਸੁਆਮੀ ਹੈ। ਮੇਰੀ ਬੇਨਤੀ ਤੇਰੇ ਕੋਲ ਹੈ, ਹੇ ਮਾਲਕ!
Fareedkot Teekaਹੇ ਹਰੀ! ਤੂੰ ਏਕ ਹੀ ਸਭ ਕਾ ਦਾਤਾ ਹੈਂ, ਮੇਰੀ ਤੇਰੇ ਪਾਸ (ਅਰਦਾਸਿ) ਬੇਨਤੀ ਹੈ॥
Prof. Sahib Singhਤੂੰ ਇਕੱਲਾ ਆਪ ਸਭਨਾਂ ਦਾ ਦਾਤਾ ਹੈਂ (ਇਸ ਕਰ ਕੇ) ਹੇ ਹਰੀ! (ਸਭ ਜੀਵਾਂ ਦੀ) ਤੇਰੇ ਅੱਗੇ ਹੀ ਬੇਨਤੀ ਹੁੰਦੀ ਹੈ।
SikhNet (Spanish)Eres el Único Señor, Benefactor de todo, así mi Alabanza la dedico sólo a Ti.

ਜਿਸ ਦੀ ਤੁਧੁ ਭਾਵੈ, ਤਿਸ ਦੀ ਤੂ ਮੰਨਿ ਲੈਹਿ; ਸੋ ਜਨੁ ਸਾਬਾਸਿ ॥

jis dee tudh bhaavai, tis dee too man laihi; so jan saabaas |

Sant Singh KhalsaOne with whom You are pleased, is accepted by You; how blessed is such a person!
Manmohan SinghThou acceptest the prayer of him, with whom Thou art pleased. Blessed is such a person.
Manmohan Singh (Punjabi)ਤੂੰ ਉਸ ਦੀ ਅਰਦਾਸ ਕਬੂਲ ਕਰ ਲੈਦਾ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਮੁਬਾਰਕ ਹੈ ਐਹੋ ਜਿਹਾ ਪੁਰਸ਼।
Fareedkot Teekaਜਿਸ ਕੀ ਬੇਨਤੀ ਤੁਝ ਕੋ ਭਾਉਤੀ ਹੈ ਤਿਸ ਕੀ ਬਾਤ ਤੂੰ ਮਾਨ ਲੇਤਾ ਹੈਂ ਅਰੁ ਤਿਸ ਦਾਸ ਕੋ ਸਾਬਾਸ ਮਿਲਤੀ ਹੈ॥
Prof. Sahib Singhਜਿਸਦੀ ਬੇਨਤੀ ਤੈਨੂੰ ਚੰਗੀ ਲਗੇ, ਉਸਦੀ ਤੂੰ ਪ੍ਰਵਾਨ ਕਰ ਲੈਂਦਾ ਹੈਂ ਤੇ ਉਸ ਮਨੁੱਖ ਨੂੰ ਸ਼ਾਬਾਸ਼ੇ ਮਿਲਦੀ ਹੈ।
SikhNet (Spanish)Aquél con quien estás complacido, le apruebas todo, sí, bendito sea tal ser.

ਸਭੁ ਤੇਰਾ ਚੋਜੁ ਵਰਤਦਾ; ਦੁਖੁ ਸੁਖੁ ਤੁਧੁ ਪਾਸਿ ॥੨॥

sabh teraa choj varatadaa; dukh sukh tudh paas |2|

Sant Singh KhalsaYour wondrous play is pervading everywhere. I place my pain and pleasure before You. ||2||
Manmohan SinghThy wondrous play is manifest everywhere and my weal and woe are before Thee.
Manmohan Singh (Punjabi)ਤੈਡਾ ਅਦਭੁਤ ਕੋਤਕ ਹਰ ਥਾਂ ਜ਼ਾਹਰ ਹੋ ਰਿਹਾ ਹੈ। ਮੇਰੀ ਖੁਸ਼ੀ ਤੇ ਗਮੀ ਤੇਰੇ ਅੱਗੇ ਹੀ ਹੈ।
Fareedkot Teekaਸਭ (ਚੋਜੁ) ਕੌਤਕ ਰੂਪ ਜਗਤ ਤੇਰਾ ਵਰਤਾਯਾ ਹੂਆ ਵਰਤ ਰਹਾ ਹੈ, ਸਭ ਕਾ ਦੁਖ ਸੁਖ ਤੇਰੇ ਹੀ ਪਾਸ ਹੈ, ਭਾਵ ਯਹ ਕਿ ਤੁਝੀ ਕੋ ਸੁਨਨਾ ਪੜਤਾ ਹੈ॥੨॥
Prof. Sahib Singhਇਹ ਸਾਰਾ ਤੇਰਾ ਹੀ ਕੌਤਕ ਵਰਤ ਰਿਹਾ ਹੈ, (ਸਭਨਾਂ ਦਾ) ਦੁੱਖ ਤੇ ਸੁਖ (ਦਾ ਤਰਲਾ) ਤੇਰੇ ਕੋਲ ਹੀ ਹੁੰਦਾ ਹੈ ॥੨॥
SikhNet (Spanish)Oh Señor, todo lo que sucede es Tu Maravilla, así pues yo pongo mi dolor y mi placer ante Ti. (2)
Answers quote the Granth verbatim with Ang citations. AI commentary is not Gurbani and not a religious ruling.