ੴ

ਸਿੱਖਬਾਣੀ · SikhBani

Ang 549

Sri Guru Granth Sahib · Raag Bihaagraa · 8 shabads, 39 lines
Translations
Shabad Guru Amardas Ji Raag Bihaagraa continued from Ang 548

ਮਨਮੁਖ ਮੂਲਹੁ ਭੁਲਾਇਅਨੁ; ਵਿਚਿ ਲਬੁ ਲੋਭੁ ਅਹੰਕਾਰੁ ॥

manamukh moolahu bhulaaeian; vich lab lobh ahankaar |

Sant Singh KhalsaThe self-willed manmukhs have been led astray from the very beginning; within them lurks greed, avarice and ego.
Manmohan SinghThe perverse are led astray from the very beginning. Within them is avarice, greed and ego.
Manmohan Singh (Punjabi)ਮਨਮੱਤੀਏ ਐਨ ਆਰੰਭ ਤੋਂ ਹੀ ਕੁਰਾਹੇ ਪਾਏ ਹੋਏ ਹਨ। ਉਨ੍ਹਾਂ ਦੇ ਅੰਦਰ ਲਾਲਚ, ਤਮ੍ਹਾ ਅਤੇ ਹੰਗਤਾ ਹੈ।
Fareedkot Teekaਜਿਨ ਕੇ ਬੀਚ ਲਬ ਅਰ ਲੋਭ ਹੰਕਾਰ ਆਦਿ ਬਿਕਾਰ ਹੈਂ, ਸੋ ਮਨਮੁਖ ਹਰੀ ਨੇ ਆਦੋਂ ਹੀ ਭੁਲਾਏ ਹੈਂ॥
Prof. Sahib Singhਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਬ ਲੋਭ ਤੇ ਅਹੰਕਾਰ ਹੈ।
SikhNet (Spanish)Los arrogantes Manmukjs han sido desviados desde el mero principio, pues en su interior vive el ego y la avaricia.

ਝਗੜਾ ਕਰਦਿਆ. ਅਨਦਿਨੁ ਗੁਦਰੈ; ਸਬਦਿ. ਨ ਕਰੈ ਵੀਚਾਰੁ ॥

jhagarraa karadiaa. anadin gudarai; sabad. na karai veechaar |

Sant Singh KhalsaTheir nights and days pass in argument, and they do not reflect upon the Word of the Shabad.
Manmohan SinghTheir nights and days pass in wranglings and they reflect not on the Guru's hymns.
Manmohan Singh (Punjabi)ਉਨ੍ਹਾਂ ਦੀਆਂ ਰਾਤਾ ਅਤੇ ਦਿਹੂੰ ਬਖੇੜੇ ਕਰਦਿਆਂ ਹੀ ਲੰਘ ਜਾਂਦੇ ਹਨ ਤੇ ਉਹ ਗੁਰਬਾਣੀ ਦੀ ਸੋਚ ਵਿਚਾਰ ਨਹੀਂ ਕਰਦੇ।
Fareedkot Teekaਤਿਨ ਕੋ ਝਗੜਾ ਕਰਤੇ ਹੋਇਆਂ ਰਾਤ ਦਿਨ ਬੀਤ ਜਾਤਾ ਹੈ ਔਰ ਸਬਦ ਕਾ ਬੀਚਾਰ ਨਹੀਂ ਕਰਤੇ ਹੈਂ॥
Prof. Sahib Singhਉਹਨਾਂ ਦਾ ਹਰੇਕ ਦਿਨ (ਲੱਬ ਲੋਭ ਆਦਿਕ ਸੰਬੰਧੀ) ਝਗੜਾ ਕਰਦਿਆਂ ਗੁਜ਼ਰਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦੇ।
SikhNet (Spanish)Ellos pasan sus días en la contienda y no meditan en el Shabd.

ਸੁਧਿ ਮਤਿ ਕਰਤੈ ਹਿਰਿ ਲਈ; ਬੋਲਨਿ ਸਭੁ ਵਿਕਾਰੁ ॥

sudh mat karatai hir lee; bolan sabh vikaar |

Sant Singh KhalsaThe Creator has taken away their subtle intellect, and all their speech is corrupt.
Manmohan SinghThe Creator has taken away from them their good understanding, so all their speech is sinful.
Manmohan Singh (Punjabi)ਸਿਰਜਣਹਾਰ ਨੇ ਉਨ੍ਹਾਂ ਪਾਸੋਂ ਸ਼੍ਰੇਸ਼ਟ ਸਮਝ ਖੋਹ ਲਈ ਹੈ, ਸੋ ਉਨ੍ਹਾਂ ਦੇ ਸਮੂਹ ਬਚਨ-ਬਿਲਾਸ ਪਾਪ ਭਰੇ ਹਨ।
Fareedkot Teekaਤਿਨ ਕੀ ਸੁਧ ਬੁਧ ਕਰਤੇ ਨੇ ਹਰਿ ਲਈ ਹੈ, ਨਿਤਾ ਬੋਲਨਾ ਸਭ ਬਿਕਾਰ ਰੂਪ ਹੈ॥
Prof. Sahib Singhਕਰਤਾਰ ਨੇ ਉਹਨਾਂ ਮਨਮੁਖਾਂ ਦੀ ਹੋਸ਼ ਤੇ ਅਕਲ ਖੋਹ ਲਈ ਹੈ ਉਹ ਨਿਰੇ ਵਿਕਾਰਾਂ ਦੇ ਬਚਨ ਹੀ ਬੋਲਦੇ ਹਨ।
SikhNet (Spanish)Su mente, el Señor Creador la confunde y lo que ellos parlotean está lleno de maldad y es vano.

ਦਿਤੈ ਕਿਤੈ, ਨ ਸੰਤੋਖੀਅਨਿ; ਅੰਤਰਿ ਤ੍ਰਿਸਨਾ ਬਹੁਤੁ ਅਗੵਾਨੁ ਅੰਧਾਰੁ ॥

ditai kitai, na santokheean; antar trisanaa bahut agayaan andhaar |

Sant Singh KhalsaNo matter what they are given, they are not satisfied; within them is desire, and the great darkness of ignorance.
Manmohan SinghHowever much is given to them, they are not sated. within them is avarice and great darkness of spiritual ignorance.
Manmohan Singh (Punjabi)ਜਿਨ੍ਹਾਂ ਬਹੁਤਾ ਵੀ ਉਨ੍ਹਾਂ ਨੂੰ ਦੇ ਦਿੱਤਾ ਜਾਵੇ, ਉਹ ਰੱਜਦੇ ਨਹੀਂ। ਉਨ੍ਹਾਂ ਦੇ ਅੰਦਰ ਲਾਲਚ ਅਤੇ ਆਤਮਿਕ ਬੇਸਮਝੀ ਦਾ ਘੋਰ ਅਨ੍ਹੇਰਾ ਹੈ।
Fareedkot Teekaਜਿਨ ਕੇ ਅੰਤਸਕਰਨ ਮੇਂ ਤ੍ਰਿਸਨਾ ਔਰ ਅਗ੍ਯਾਨ ਰੂਪੁ ਬਹੁਤ ਅੰਧਕਾਰੁ ਹੈ ਉਨ ਕੋ ਕਿਤਨਾ ਭੀ ਦੀਜੀਏ, ਪਰੰਤੂ ਉਨ ਕੋ ਕਿਤੇ ਭੀ ਸੰਤੋਖ ਨਹੀਂ ਹੋਤਾ ਹੈ॥
Prof. Sahib Singhਉਹ ਕਿਸੇ ਭੀ ਦਾਤ ਦੇ ਮਿਲਣ ਤੇ ਰੱਜਦੇ ਨਹੀਂ ਕਿਉਂਕਿ ਉਹਨਾਂ ਦੇ ਮਨ ਵਿਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ।
SikhNet (Spanish)Lo que sea que el Señor les da, no lo aprecian, pues cegados por la ignorancia, en su interior se encuentra la inmensa ansia de tener más.

ਨਾਨਕ. ਮਨਮੁਖਾ ਨਾਲਹੁ ਤੁਟੀਆ ਭਲੀ; ਜਿਨਾ ਮਾਇਆ ਮੋਹਿ ਪਿਆਰੁ ॥੧॥

naanak. manamukhaa naalahu tutteea bhalee; jinaa maaeaa mohi piaar |1|

Sant Singh KhalsaO Nanak, it is right to break with the self-willed manmukhs; to them, the love of Maya is sweet. ||1||
Manmohan SinghNanak, it is good to break with the perverse, to whom the love of mammon is sweet.
Manmohan Singh (Punjabi)ਨਾਨਕ, ਉਹਨਾਂ ਆਪ ਹੁਦਰਿਆਂ ਨਾਲੋਂ ਤਾਂ ਤੋੜ-ਵਿਛੋੜੀ ਹੀ ਚੰਗੀ ਹੈ, ਜਿਨ੍ਹਾਂ ਨੂੰ ਧਨ-ਦੌਲਤ ਦੀ ਪ੍ਰੀਤ ਮਿੱਠੀ ਲਗਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕਾ ਮੋਹ ਅਗ੍ਯਾਨ ਕਰ ਕੇ ਮਾਯਾ ਮੇਂ ਪ੍ਯਾਰੁ ਹੈ, ਐਸੇ ਮਨਮੁਖੋਂ ਸੇ ਸਰਬ ਓਰ ਤੇ ਪ੍ਰੀਤੀ ਟੂਟੀ ਹੀ ਭਲੀ ਹੈ॥੧॥
Prof. Sahib Singhਹੇ ਨਾਨਕ! (ਅਜੇਹੇ) ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ ਪਿਆਰ ਤਾਂ ਮਾਇਆ ਦੇ ਮੋਹ ਵਿਚ ਹੈ ॥੧॥

* ਨੋਟ: ਗਉੜੀ ਕੀ ਵਾਰ ਮ: ੪ ਦੀ ਪਉੜੀ ਨੰ: ੩੧ ਦਾ ਪਹਿਲਾ ਸਲੋਕ ਭੀ ਇਹੀ ਹੈ। ਪਰ ਓਥੇ ਇਹ ਸਲੋਕ ਮਹਲੇ ਚੌਥੇ ਦਾ ਕਰ ਕੇ ਲਿਖਿਆ ਹੈ, ਲਗਾਂ ਮਾਤ੍ਰਾਂ ਦਾ ਥੋੜਾ ਜਿਹਾ ਇਸ ਨਾਲੋਂ ਫ਼ਰਕ ਹੈ।

SikhNet (Spanish)Dice Nanak, es mejor romper con los ególatras, pues ellos viven apegados solamente a Maya. (1)

Open this shabad (10 lines, Angs 548-549) →

Shabad Guru Amardas Ji Raag Bihaagraa

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਤਿਨੑ ਭਉ ਸੰਸਾ ਕਿਆ ਕਰੇ; ਜਿਨ ਸਤਿਗੁਰੁ ਸਿਰਿ ਕਰਤਾਰੁ ॥

tina bhau sansaa kiaa kare; jin satigur sir karataar |

Sant Singh KhalsaWhat can fear and doubt do to those, who have given their heads to the Creator, and to the True Guru?
Manmohan SinghWhat can fear and doubt, do unto them, on whose head is the Satguru-Creator?
Manmohan Singh (Punjabi)ਡਰ ਤੇ ਸੰਦੇਹ ਉਨ੍ਹਾਂ ਦਾ ਕੀ ਕਰ ਸਕਦੇ ਹਨ, ਜਿਨ੍ਹਾਂ ਦੇ ਸੀਸ ਉਤੇ ਸਤਿਗੁਰੂ-ਸਿਰਜਣਹਾਰ ਹਨ।
Fareedkot Teekaਜਿਨ ਕੇ ਸਿਰ ਪਰ ਕਰਤਾਰ ਰੂਪ ਸਤਗੁਰੂ ਰਖਕ ਹੈਂ ਤਿਨ ਕੋ ਸੰਦੇਹ ਔਰ ਭਯ ਕਿਯਾ ਕਰ ਸਕਤਾ ਹੈ?
Prof. Sahib Singhਜਿਨ੍ਹਾਂ ਦੇ ਸਿਰ ਪ੍ਰਭੂ ਤੇ ਗੁਰੂ ਹੈ (ਭਾਵ, ਜੋ ਪ੍ਰਭੂ ਤੇ ਗੁਰੂ ਨੂੰ ਰਾਖਾ ਸਮਝਦੇ ਹਨ), ਡਰ ਤੇ ਚਿੰਤਾ ਉਹਨਾਂ ਦਾ ਕੀਹ ਵਿਗਾੜ ਸਕਦੇ ਹਨ?
SikhNet (Spanish)Ni el miedo ni la duda pueden perturbarnos, si nuestro Señor, el Guru Verdadero,

ਧੁਰਿ ਤਿਨ ਕੀ ਪੈਜ ਰਖਦਾ; ਆਪੇ ਰਖਣਹਾਰੁ ॥

dhur tin kee paij rakhadaa; aape rakhanahaar |

Sant Singh KhalsaHe who has preserved honor from the beginning of time, He shall preserve their honor as well.
Manmohan SinghGod, the Preserve, Himself preserve their honour.
Manmohan Singh (Punjabi)ਬਚਾਉਣਹਾਰ, ਵਾਹਿਗੁਰੂ ਖੁਦ ਹੀ ਉਨ੍ਹਾਂ ਦੀ ਇੱਜ਼ਤ ਬਚਾਉਂਦਾ ਹੈ।
Fareedkot Teekaਰਖਨਹਾਰ ਪ੍ਰਭੂ ਤਿਨ ਕੀ (ਧੁਰਿ) ਆਦਿ ਸੇ (ਪੈਜ) ਪ੍ਰਤਗ੍ਯਾ ਰਖਤਾ ਹੈ॥
Prof. Sahib Singhਰੱਖਿਆ ਕਰਨ ਵਾਲਾ ਪ੍ਰਭੂ ਆਪ ਉਹਨਾਂ ਦੀ ਲਾਜ ਸਦਾ ਤੋਂ ਰੱਖਦਾ ਆਇਆ ਹੈ।
SikhNet (Spanish)nos protege, porque Él, el Salvador, ha sido el Protector de Sus Devotos desde el inicio de los tiempos.

ਮਿਲਿ ਪ੍ਰੀਤਮ ਸੁਖੁ ਪਾਇਆ; ਸਚੈ ਸਬਦਿ ਵੀਚਾਰਿ ॥

mil preetam sukh paaeaa; sachai sabad veechaar |

Sant Singh KhalsaMeeting their Beloved, they find peace; they reflect upon the True Word of the Shabad.
Manmohan SinghReflecting over the True Name they meet with their Beloved and obtain peace.
Manmohan Singh (Punjabi)ਉਹ ਸੱਚੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਉਂਦੇ ਹਨ।
Fareedkot Teekaਪ੍ਯਾਰੇ ਸੇ ਮਿਲ ਕਰ ਕੇ ਅਰੁ ਸਚੇ ਸਬਦੁ ਕਾ ਬੀਚਾਰ ਕਰ ਕੇ ਤਿਨੋਂ ਨੇ ਸੁਖ ਪਾਯਾ ਹੈ॥
Prof. Sahib Singhਤੇ (ਇਸ ਤਰ੍ਹਾਂ) ਸੱਚੇ ਸ਼ਬਦ ਦੀ ਰਾਹੀਂ ਵੀਚਾਰ ਕਰ ਕੇ ਤੇ ਹਰੀ ਪ੍ਰੀਤਮ ਨੂੰ ਮਿਲ ਕੇ ਉਹ ਸੁਖ ਪਾਉਂਦੇ ਹਨ।
SikhNet (Spanish)Encontrándose con el Bienamado Señor, uno logra el Éxtasis, meditando en el Bani de la Palabra Verdadera.

ਨਾਨਕ ਸੁਖਦਾਤਾ ਸੇਵਿਆ; ਆਪੇ ਪਰਖਣਹਾਰੁ ॥੨॥

naanak sukhadaataa seviaa; aape parakhanahaar |2|

Sant Singh KhalsaO Nanak, I serve the Giver of Peace; He Himself is the Assessor. ||2||
Manmohan SinghNanak I have served the peace giving Lord, who Himself is the Assayer.
Manmohan Singh (Punjabi)ਨਾਨਕ ਮੈਂ ਆਰਾਮ-ਬਖਸ਼ਣਹਾਰ ਸੁਆਮੀ ਦੀ ਸੇਵਾ ਕਮਾਈ ਹੈ ਜੋ ਖੁਦ ਹੀ ਜਾਚ-ਪੜਤਾਲ ਕਰਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੁਖੋਂ ਕਾ ਦਾਤਾ ਜੋ ਆਪ ਹੀ ਮਨ ਕੀ ਪ੍ਰੀਖ੍ਯਾ ਕਰਨੇ ਹਾਰਾ ਅਕਾਲ ਪੁਰਖ ਹੈ ਤਿਸ ਕਾ ਸੇਵਨ ਕੀਆ ਹੈ॥੨॥
Prof. Sahib Singhਹੇ ਨਾਨਕ! ਜੋ ਸੁਖਦਾਤਾ ਪ੍ਰਭੂ ਆਪ ਹੀ (ਸਭ ਦੀ) ਪਰਖ ਕਰਨ ਵਾਲਾ ਹੈ ਉਸ ਦੀ ਉਹ ਸੇਵਾ ਕਰਦੇ ਹਨ ॥੨॥
SikhNet (Spanish)Si uno sirve al Señor Dador de Éxtasis, Él, por Sí Mismo, le hace la prueba y lo aprueba. (2)

Open this shabad →

Shabad Guru Ramdas Ji Raag Bihaagraa

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜੀਅ ਜੰਤ ਸਭਿ ਤੇਰਿਆ; ਤੂ ਸਭਨਾ ਰਾਸਿ ॥

jeea jant sabh teriaa; too sabhanaa raas |

Sant Singh KhalsaAll beings are Yours; You are the wealth of all.
Manmohan SinghAll men and lower animals are Thine and Thou art the capital of all.
Manmohan Singh (Punjabi)ਸਾਰੇ ਮਨੁੱਖ ਅਤੇ ਨੀਵੀਆਂ ਜੂਨੀਆਂ ਤੈਡੀਆਂ ਹਨ ਅਤੇ ਤੂੰ ਸਭ ਦੀ ਪੂੰਜੀ ਹੈ।
Fareedkot Teekaਸਭੀ ਜੀਵ ਜੰਤ ਤੇਰੇ ਹੈਂ ਤੂੰ ਸਭਨਾਂ ਕੋ ਸ੍ਵਾਸੋਂ ਰੂਪੀ (ਰਾਸਿ) ਪੂੰਜੀ ਦੇਤਾ ਹੈਂ॥
Prof. Sahib Singhਹੇ ਹਰੀ! ਸਾਰੇ ਜੀਅ ਜੰਤ ਤੇਰੇ ਹਨ, ਤੂੰ ਸਭਨਾਂ ਦਾ ਖ਼ਜ਼ਾਨਾ ਹੈਂ।
SikhNet (Spanish)Todas las criaturas Te pertenecen, oh Señor, Tú eres el Sustento de todos.

ਜਿਸ ਨੋ ਤੂ ਦੇਹਿ, ਤਿਸੁ ਸਭੁ ਕਿਛੁ ਮਿਲੈ; ਕੋਈ ਹੋਰੁ ਸਰੀਕੁ ਨਾਹੀ. ਤੁਧੁ ਪਾਸਿ ॥

jis no too dehi, tis sabh kichh milai; koee hor sareek naahee. tudh paas |

Sant Singh KhalsaOne unto whom You give, obtains everything; there is no one else to rival You.
Manmohan SinghHe, whom Thou givest, obtains everything. There is no other rival of Thine.
Manmohan Singh (Punjabi)ਜਿਸ ਨੂੰ ਤੂੰ ਦਿੰਦਾ ਹੈ ਉਸ ਨੂੰ ਸਭ ਕੁੱਝ ਮਿਲ ਜਾਂਦਾ ਹੈ। ਤੇਰੇ ਬਰਾਬਰ ਦਾ ਹੋਰ ਕੋਈ ਨਹੀਂ।
Fareedkot Teekaਜਿਸ ਕੋ ਤੰ ਦੇਤਾ ਹੈਂ, ਤਿਸੀ ਕੋ ਸਭ ਕੁਛ ਮਿਲਤਾ ਹੈ, ਔਰ ਕੋਈ ਸਰੀਕ ਤੇਰੇ ਪਾਸ ਨਹੀਂ ਹੈ॥
Prof. Sahib Singhਜਿਸ ਮਨੁੱਖ ਨੂੰ ਤੂੰ (ਆਪਣੇ ਨਾਮ ਦੀ) ਦਾਤ ਬਖਸ਼ਦਾ ਹੈਂ, ਉਸ ਨੂੰ (ਮਾਨੋ) ਹਰੇਕ ਸ਼ੈ ਮਿਲ ਜਾਂਦੀ ਹੈ; ਤੇਰੇ ਬਰਿਬਰ ਦਾ ਹੋਰ ਕੋਈ ਨਹੀਂ ਹੈ।
SikhNet (Spanish)Aquél a quien bendices recibe Tus Tesoros, pues no hay nadie que Te iguale por ningún lado.

ਤੂ ਇਕੋ ਦਾਤਾ ਸਭਸ ਦਾ; ਹਰਿ ਪਹਿ ਅਰਦਾਸਿ ॥

too iko daataa sabhas daa; har peh aradaas |

Sant Singh KhalsaYou alone are the Great Giver of all; I offer my prayer unto You, Lord.
Manmohan SinghThou alone art the Beneficent Lord of all. My prayer is to Thee, O Master.
Manmohan Singh (Punjabi)ਕੇਵਲ ਤੂੰ ਹੀ ਸਾਰਿਆਂ ਨੂੰ ਦੇਣ ਵਾਲਾ ਸੁਆਮੀ ਹੈ। ਮੇਰੀ ਬੇਨਤੀ ਤੇਰੇ ਕੋਲ ਹੈ, ਹੇ ਮਾਲਕ!
Fareedkot Teekaਹੇ ਹਰੀ! ਤੂੰ ਏਕ ਹੀ ਸਭ ਕਾ ਦਾਤਾ ਹੈਂ, ਮੇਰੀ ਤੇਰੇ ਪਾਸ (ਅਰਦਾਸਿ) ਬੇਨਤੀ ਹੈ॥
Prof. Sahib Singhਤੂੰ ਇਕੱਲਾ ਆਪ ਸਭਨਾਂ ਦਾ ਦਾਤਾ ਹੈਂ (ਇਸ ਕਰ ਕੇ) ਹੇ ਹਰੀ! (ਸਭ ਜੀਵਾਂ ਦੀ) ਤੇਰੇ ਅੱਗੇ ਹੀ ਬੇਨਤੀ ਹੁੰਦੀ ਹੈ।
SikhNet (Spanish)Eres el Único Señor, Benefactor de todo, así mi Alabanza la dedico sólo a Ti.

ਜਿਸ ਦੀ ਤੁਧੁ ਭਾਵੈ, ਤਿਸ ਦੀ ਤੂ ਮੰਨਿ ਲੈਹਿ; ਸੋ ਜਨੁ ਸਾਬਾਸਿ ॥

jis dee tudh bhaavai, tis dee too man laihi; so jan saabaas |

Sant Singh KhalsaOne with whom You are pleased, is accepted by You; how blessed is such a person!
Manmohan SinghThou acceptest the prayer of him, with whom Thou art pleased. Blessed is such a person.
Manmohan Singh (Punjabi)ਤੂੰ ਉਸ ਦੀ ਅਰਦਾਸ ਕਬੂਲ ਕਰ ਲੈਦਾ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਮੁਬਾਰਕ ਹੈ ਐਹੋ ਜਿਹਾ ਪੁਰਸ਼।
Fareedkot Teekaਜਿਸ ਕੀ ਬੇਨਤੀ ਤੁਝ ਕੋ ਭਾਉਤੀ ਹੈ ਤਿਸ ਕੀ ਬਾਤ ਤੂੰ ਮਾਨ ਲੇਤਾ ਹੈਂ ਅਰੁ ਤਿਸ ਦਾਸ ਕੋ ਸਾਬਾਸ ਮਿਲਤੀ ਹੈ॥
Prof. Sahib Singhਜਿਸਦੀ ਬੇਨਤੀ ਤੈਨੂੰ ਚੰਗੀ ਲਗੇ, ਉਸਦੀ ਤੂੰ ਪ੍ਰਵਾਨ ਕਰ ਲੈਂਦਾ ਹੈਂ ਤੇ ਉਸ ਮਨੁੱਖ ਨੂੰ ਸ਼ਾਬਾਸ਼ੇ ਮਿਲਦੀ ਹੈ।
SikhNet (Spanish)Aquél con quien estás complacido, le apruebas todo, sí, bendito sea tal ser.

ਸਭੁ ਤੇਰਾ ਚੋਜੁ ਵਰਤਦਾ; ਦੁਖੁ ਸੁਖੁ ਤੁਧੁ ਪਾਸਿ ॥੨॥

sabh teraa choj varatadaa; dukh sukh tudh paas |2|

Sant Singh KhalsaYour wondrous play is pervading everywhere. I place my pain and pleasure before You. ||2||
Manmohan SinghThy wondrous play is manifest everywhere and my weal and woe are before Thee.
Manmohan Singh (Punjabi)ਤੈਡਾ ਅਦਭੁਤ ਕੋਤਕ ਹਰ ਥਾਂ ਜ਼ਾਹਰ ਹੋ ਰਿਹਾ ਹੈ। ਮੇਰੀ ਖੁਸ਼ੀ ਤੇ ਗਮੀ ਤੇਰੇ ਅੱਗੇ ਹੀ ਹੈ।
Fareedkot Teekaਸਭ (ਚੋਜੁ) ਕੌਤਕ ਰੂਪ ਜਗਤ ਤੇਰਾ ਵਰਤਾਯਾ ਹੂਆ ਵਰਤ ਰਹਾ ਹੈ, ਸਭ ਕਾ ਦੁਖ ਸੁਖ ਤੇਰੇ ਹੀ ਪਾਸ ਹੈ, ਭਾਵ ਯਹ ਕਿ ਤੁਝੀ ਕੋ ਸੁਨਨਾ ਪੜਤਾ ਹੈ॥੨॥
Prof. Sahib Singhਇਹ ਸਾਰਾ ਤੇਰਾ ਹੀ ਕੌਤਕ ਵਰਤ ਰਿਹਾ ਹੈ, (ਸਭਨਾਂ ਦਾ) ਦੁੱਖ ਤੇ ਸੁਖ (ਦਾ ਤਰਲਾ) ਤੇਰੇ ਕੋਲ ਹੀ ਹੁੰਦਾ ਹੈ ॥੨॥
SikhNet (Spanish)Oh Señor, todo lo que sucede es Tu Maravilla, así pues yo pongo mi dolor y mi placer ante Ti. (2)

Open this shabad →

Shabad Guru Amardas Ji Raag Bihaagraa

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਗੁਰਮੁਖਿ ਸਚੈ ਭਾਵਦੇ; ਦਰਿ ਸਚੈ ਸਚਿਆਰ ॥

guramukh sachai bhaavade; dar sachai sachiaar |

Sant Singh KhalsaThe Gurmukhs are pleasing to the True Lord; they are judged to be true in the True Court.
Manmohan SinghThe Guru-wards are pleasing to the True Lord and they are adjudged true in the True Court.
Manmohan Singh (Punjabi)ਗੁਰੂ-ਸਮਰਪਨ ਸੱਚੇ ਸੁਆਮੀ ਨੂੰ ਚੰਗੇ ਲਗਦੇ ਹਨ। ਸੱਚੇ ਦਰਬਾਰ ਅੰਦਰ ਉਹ ਸੱਚੇ ਕਰਾਰ ਦਿੱਤੇ ਜਾਂਦੇ ਹਨ।
Fareedkot Teekaਗੁਰਮੁਖਿ ਸਚੇ ਕਉ ਭਾਵਤੇ ਹੈਂ ਔਰੁ ਸਚੇ ਅਕਾਲ ਪੁਰਖ ਕੇ (ਦਰ) ਸਤਸੰਗਤਿ ਮੇਂ (ਸਚਿਆਰ) ਸਚੇ ਸਮਝੇ ਜਾਤੇ ਹੈਂ॥
Prof. Sahib Singhਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੱਚੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਤੇ ਸੱਚੇ ਦੇ ਦਰ ਤੇ ਉਹ ਸੱਚ ਦੇ ਵਾਪਾਰੀ (ਸਮਝੇ ਜਾਂਦੇ ਹਨ)।
SikhNet (Spanish)Los Gurmukjs, están complaciendo al Señor, y su Verdad es aprobada en la Corte del Señor.

ਸਾਜਨ ਮਨਿ ਆਨੰਦੁ ਹੈ; ਗੁਰ ਕਾ ਸਬਦੁ ਵੀਚਾਰ ॥

saajan man aanand hai; gur kaa sabad veechaar |

Sant Singh KhalsaThe minds of such friends are filled with bliss, as they reflect upon the Word of the Guru's Shabad.
Manmohan SinghIn the mind of such friends of God, is bliss and they meditate on Guru's hymns.
Manmohan Singh (Punjabi)ਵਾਹਿਗੁਰੂ ਦੇ ਐਹੋ ਜੇਹੇ ਮਿੱਤ੍ਰਾਂ ਦੇ ਚਿੱਤ ਅੰਦਰ ਖੁਸ਼ੀ ਹੈ। ਉਹ ਗੁਰਾਂ ਦੀ ਬਾਣੀ ਦਾ ਧਿਆਨ ਧਾਰਦੇ ਹਨ।
Fareedkot Teekaਗੁਰੋਂ ਕਾ ਸਬਦ ਬਿਚਾਰ ਕਰ ਕੇ ਸਜਨੋਂ ਕੇ ਮਨ ਮੇਂ ਅਨੰਦੁ ਹੈ॥
Prof. Sahib Singhਸਤਿਗੁਰੂ ਦੇ ਸ਼ਬਦ ਨੂੰ ਵਿਚਾਰਨ ਵਾਲੇ ਉਹਨਾਂ ਸੱਜਨਾਂ ਦੇ ਮਨ ਵਿਚ (ਸਦਾ) ਖਿੜਾਉ ਹੁੰਦਾ ਹੈ।
SikhNet (Spanish)En la mente de tales amigos hay Éxtasis, pues ellos meditan en la Palabra del Shabd del Guru.

ਅੰਤਰਿ ਸਬਦੁ ਵਸਾਇਆ. ਦੁਖੁ ਕਟਿਆ; ਚਾਨਣੁ ਕੀਆ ਕਰਤਾਰਿ ॥

antar sabad vasaaeaa. dukh kattiaa; chaanan keea karataar |

Sant Singh KhalsaThey enshrine the Shabad within their hearts; their pain is dispelled, and the Creator blesses them with the Divine Light.
Manmohan SinghThey enshrine the Name in their mind. Their pain is dispelled and the Creator blesses them with the Divine Light.
Manmohan Singh (Punjabi)ਆਪਣੇ ਹਿਰਦੇ ਅੰਦਰ ਉਹ ਨਾਮ ਨੂੰ ਟਿਕਾਉਂਦੇ ਹਨ। ਉਨ੍ਹਾਂ ਦੀ ਪੀੜ ਦੂਰ ਹੋ ਜਾਂਦਾੀ ਹੈ ਅਤੇ ਸਿਰਜਣਹਾਰ ਉਨ੍ਹਾਂ ਨੂੰ ਰੱਬੀ ਨੂਰ ਦੀ ਦਾਤ ਦਿੰਦਾ ਹੈ।
Fareedkot Teekaਤਿਨੋਂ ਨੇ ਅੰਤਸਕਰਨ ਮੇਂ (ਸਬਦੁ) ਬ੍ਰਹਮ ਕੋ ਬਸਾਇਆ ਹੈ, ਕਰਤਾਰ ਨੇ ਗ੍ਯਾਨ ਕਾ ਚਾਂਦਨਾ ਕਰ ਕੇ ਤਿਨ ਕਾ ਦੁਖ ਕਾਟ ਦੀਆ ਹੈ॥
Prof. Sahib Singhਸਤਿਗੁਰੂ ਦਾ ਸ਼ਬਦ ਉਹਨਾਂ ਨੇ ਹਿਰਦੇ ਵਿਚ ਵਸਾਇਆ ਹੋਇਆ ਹੈ (ਇਸ ਲਈ) ਸਿਰਜਣਹਾਰ ਨੇ ਉਹਨਾਂ ਦਾ ਦੁੱਖ ਕੱਟਿਆ ਹੈ ਤੇ ਉਹਨਾਂ ਦੇ ਹਿਰਦੇ ਵਿੱਚ ਚਾਨਣ ਕੀਤਾ ਹੈ।

ਪਦ ਅਰਥ ਕਰਤਾਰਿ = ਕਰਤਾਰ ਨੇ।

SikhNet (Spanish)Ellos enaltecen la Palabra en su interior, y así su dolor es disipado y su mente iluminada.

ਨਾਨਕ. ਰਖਣਹਾਰਾ ਰਖਸੀ; ਆਪਣੀ ਕਿਰਪਾ ਧਾਰਿ ॥੧॥

naanak. rakhanahaaraa rakhasee; aapanee kirapaa dhaar |1|

Sant Singh KhalsaO Nanak, the Savior Lord shall save them, and shower them with His Mercy. ||1||
Manmohan SinghNanak, blessing them with His mercy the Saviour shall save them.
Manmohan Singh (Punjabi)ਨਾਨਕ, ਆਪਣੀ ਰਹਿਮਤ ਧਾਰ ਕੇ, ਬਚਾਉਣ ਵਾਲਾ ਉਨ੍ਹਾਂ ਨੂੰ ਬਚਾ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਖ੍ਯਾ ਕਰਨੇ ਹਾਰਾ ਅਪਨੀ ਕ੍ਰਿਪਾ ਧਾਰਨ ਕਰ ਕੇ ਆਪ ਹੀ ਜੀਵੋਂ ਕੀ ਰਖ੍ਯਾ ਕਰਤਾ ਹੈ॥੧॥
Prof. Sahib Singhਹੇ ਨਾਨਕ! ਰੱਖਿਆ ਕਰਨ ਵਾਲਾ ਪ੍ਰਭੂ ਆਪਣੀ ਮੇਹਰ ਨਾਲ ਉਹਨਾਂ ਦੀ ਸਦਾ ਰੱਖਿਆ ਕਰਦਾ ਹੈ ॥੧॥
SikhNet (Spanish)Dice Nanak, nuestro Señor, el Salvador, salva a Sus Devotos y los bendice con Su Misericordia. (1)

Open this shabad →

Shabad Guru Amardas Ji Raag Bihaagraa

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਗੁਰ ਕੀ ਸੇਵਾ ਚਾਕਰੀ; ਭੈ ਰਚਿ ਕਾਰ ਕਮਾਇ ॥

gur kee sevaa chaakaree; bhai rach kaar kamaae |

Sant Singh KhalsaServe the Guru, and wait upon Him; as you work, maintain the Fear of God.
Manmohan SinghWait upon and serve thou the Guru and while toiling, abide in Lord's fear.
Manmohan Singh (Punjabi)ਤੂੰ ਗੁਰਾਂ ਦੀ ਖਿਦਮਤ ਤੇ ਟਹਿਲ ਕਮਾ ਅਤੇ ਘਾਲ ਕਮਾਉਂਦਾ ਹੋਇਆ ਸੁਆਮੀ ਦੇ ਡਰ ਅੰਦਰ ਵਿਚਰ।
Fareedkot Teekaਜਿਸ ਨੇ (ਚਾਕਰੀ) ਉਤਸਾਹ ਸਹਿਤ ਗੁਰੋਂ ਕੀ ਸੇਵਾ ਕਰੀ ਹੈ ਅਰ ਭੈ ਵਿਖੇ (ਰਚਿ) ਮਿਲ ਕਰ ਕੇ ਭਗਤੀ ਰੂਪ ਕਾਰ ਕਮਾਈ ਹੈ॥
Prof. Sahib Singhਜੇ ਮਨੁਖ (ਪ੍ਰਭੂ ਦੇ) ਡਰ ਵਿਚ ਰਚ ਕੇ ਗੁਰੂ ਦੀ ਦੱਸੀ ਹੋਈ ਸੇਵਾ ਚਾਕਰੀ ਕਾਰ ਕਰੇ,

ਪਦ ਅਰਥ ਚਾਕਰੀ = ਨੌਕਰੀ। ਭੈ = ਡਰ ਵਿਚ। ਕਮਾਇ = ਕਰੇ।

SikhNet (Spanish)Dedícate ahora al Servicio del Guru y deja que la Reverencia por Dios se desarrolle en ti.

ਜੇਹਾ ਸੇਵੈ ਤੇਹੋ ਹੋਵੈ; ਜੇ ਚਲੈ ਤਿਸੈ ਰਜਾਇ ॥

jehaa sevai teho hovai; je chalai tisai rajaae |

Sant Singh KhalsaAs you serve Him, you will become like Him, as you walk according to His Will.
Manmohan SinghIf thou walkest according to His will, then shalt thou be like him, whom thou servest.
Manmohan Singh (Punjabi)ਜੇਕਰ ਤੂੰ ਉਸ ਦੇ ਭਾਣੇ ਅਨੁਸਾਰ ਟੁਰੇ, ਤਦ ਤੂੰ ਉਹੋ ਜੇਹਾ ਹੋ ਜਾਵੇਗਾ, ਜੇਹੋ ਜੇਹੇ ਦੀ ਤੂੰ ਸੇਵਾ ਕਰਦਾ ਹੈਂ।
Fareedkot Teekaਸੋ ਪੁਰਸੁ ਜੈਸਾ ਪ੍ਰੇਮ ਧਾਰ ਕੇ ਗੁਰੋਂ ਕੋ ਸੇਵੇ ਹੈਂ ਤੈਸਾ ਹੀ ਫਲ ਪਾਵੈ ਹੈ।☬ਜੇ ਕਹੇ ਕਿ ਪ੍ਰਮਾਣੀਕ ਸੇਵਾ ਕੌਨ ਸੀ ਹੈ? ਸੋ ਕਹਤੇ ਹੈਂ:☬ਜੋ ਤਿਸ ਗੁਰੋਂ ਕੀ ਆਗਿਆ ਵਿਚ ਹੋ ਕੇ ਚਲੇ ਤੌ ਸੇਵਾ ਪ੍ਰਮਾਣੀਕ ਹੋਤੀ ਹੈ॥
Prof. Sahib Singhਤੇ ਉਸੇ ਪ੍ਰਭੂ ਦੀ ਰਜ਼ਾ ਵਿਚ ਤੁਰੇ ਤਾਂ ਉਹ ਉਸ ਪ੍ਰਭੂ ਵਰਗਾ ਹੀ ਹੋ ਜਾਂਦਾ ਹੈ ਜਿਸ ਨੂੰ ਇਹ ਸਿਮਰਦਾ ਹੈ।

ਪਦ ਅਰਥ ਤਿਸੈ = ਉਸ ਪ੍ਰਭੂ ਦੀ।

SikhNet (Spanish)Sí, uno se convierte en Aquél a quien sirve, si camina en la Voluntad de Dios.

ਨਾਨਕ. ਸਭੁ ਕਿਛੁ ਆਪਿ ਹੈ; ਅਵਰੁ ਨ ਦੂਜੀ ਜਾਇ ॥੨॥

naanak. sabh kichh aap hai; avar na doojee jaae |2|

Sant Singh KhalsaO Nanak, He Himself is everything; there is no other place to go. ||2||
Manmohan SinghNanak, the Lord Himself is all in all and there is no other second, place to go to.
Manmohan Singh (Punjabi)ਨਾਨਕ, ਸਾਹਿਬ ਖੁਦ ਹੀ ਸਾਰਾ ਕੁਝ ਹੈ। ਕੋਈ ਹੋਰ ਦੂਸਰੀ ਥਾਂ ਜਾਣ ਲਈ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਕੁਛ ਅਕਾਲ ਪੁਰਖ ਆਪ ਹੀ ਹੈ ਤਿਸ ਸੇ ਬਿਨਾਂ ਦੂਸਰੀ ਜਗਹ ਔਰ ਕੋਈ ਨਹੀਂ ਹੈ॥੨॥
Prof. Sahib Singhਫਿਰ, ਹੇ ਨਾਨਕ! (ਐਸੇ ਮਨੁੱਖ ਨੂੰ) ਸਭਨੀ ਥਾਈਂ ਪ੍ਰਭੂ ਹੀ ਪ੍ਰਭੂ ਦਿੱਸਦਾ ਹੈ, (ਉਸ ਤੋਂ ਬਿਨਾ) ਕੋਈ ਹੋਰ ਨਹੀਂ ਦਿੱਸਦਾ, ਤੇ ਨਾਹ ਕੋਈ ਹੋਰ (ਆਸਰੇ ਦੀ) ਥਾਂ ਦਿੱਸਦੀ ਹੈ ॥੨॥

ਪਦ ਅਰਥ ਅਵਰੁ = ਕੋਈ ਹੋਰ। ਜਾਇ = ਥਾਂ ॥੨॥

SikhNet (Spanish)Dice Nanak, el Señor es Todo en todo, no hay ningún otro lugar adonde ir. (2)

Open this shabad →

Shabad Guru Ramdas Ji Raag Bihaagraa

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੇਰੀ ਵਡਿਆਈ ਤੂਹੈ ਜਾਣਦਾ; ਤੁਧੁ ਜੇਵਡੁ. ਅਵਰੁ ਨ ਕੋਈ ॥

teree vaddiaaee toohai jaanadaa; tudh jevadd. avar na koee |

Sant Singh KhalsaYou alone know Your greatness - no one else is as great as You.
Manmohan SinghMy Master, Thine greatness, Thou alone knowest. None else is as great as Thee.
Manmohan Singh (Punjabi)ਮੇਰੇ ਮਾਲਕ! ਤੈਡੀ ਵਿਸ਼ਾਲਤਾ ਨੂੰ ਕੇਵਲ ਤੂੰ ਹੀ ਜਾਣਦਾ ਹੈ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਹੇ ਸ੍ਵਾਮੀ! ਤੇਰੀ ਜੋ ਬਡਿਆਈ ਹੈ ਤਿਸ ਕੋ ਤੁਹੀਂ ਜਾਨਤਾ ਹੈਂ, ਤੇਰੇ ਜੇਡਾ ਬਡਾ ਔ ਕੋਈ ਨਹੀਂ ਹੈ॥
Prof. Sahib Singhਕਿ ਤੂੰ ਕੇਡਾ ਵੱਡਾ ਹੈਂ, ਇਹ ਤੂੰ ਆਪ ਹੀ ਜਾਣਦਾ ਹੈਂ, ਕਿਉਂਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ,
SikhNet (Spanish)Sólo Tú conoces Tu Gloria, oh Señor, pues no hay nadie más que Te iguale.

ਤੁਧੁ ਜੇਵਡੁ. ਹੋਰੁ ਸਰੀਕੁ ਹੋਵੈ, ਤਾ ਆਖੀਐ; ਤੁਧੁ ਜੇਵਡੁ ਤੂਹੈ ਹੋਈ ॥

tudh jevadd. hor sareek hovai, taa aakheeai; tudh jevadd toohai hoee |

Sant Singh KhalsaIf there were some other rival as great as You, then I would speak of him. You alone are as great as You are.
Manmohan SinghIf some rival of Thine be as great as Thou, then, I would Name him, But as lofty as Thee, Thou alone art.
Manmohan Singh (Punjabi)ਜੇਕਰ ਕੋਈ ਤੇਰੇ ਬਰਾਬਰ ਦਾ ਤੇਰੇ ਜਿੱਡਾ ਵੱਡਾ ਹੋਵੇ ਤਦ ਮੈਂ ਉਸ ਦਾ ਨਾਮ ਦੱਸਾ। ਤੇਰੇ ਜਿੰਨ੍ਹਾਂ ਉੱਚਾ ਕੇਵਲ ਤੂੰ ਆਪ ਹੀ ਹੈ।
Fareedkot Teekaਤੇਰੇ ਜੇਡਾ ਬਡਾ ਕੋਈ ਸ਼ਰੀਕ ਹੋਇ ਤੋ ਕਹੀਐ ਭੀ, ਤੇਰੇ ਜੇਡਾ ਤੀਨੋਂ ਕਾਲੋਂ ਮੇਂ ਤੁਹੀਂ ਹੈਂ॥
Prof. Sahib Singhਜੇ ਤੇਰੇ ਜੇਡਾ ਕੋਈ ਹੋਰ ਸ਼ਰੀਕ ਹੋਵੇ ਤਾਂ ਹੀ ਦੱਸ ਸਕੀਏ (ਕਿ ਤੂੰ ਕੇਡਾ ਵੱਡਾ ਹੈਂ) (ਪਰ) ਤੇਰੇ ਜੇਡਾ ਤੂੰ ਆਪ ਹੀ ਹੈਂ।
SikhNet (Spanish)Si hubiera un rival Tuyo, él lo sabría, pero Tú eres Tu único rival.

ਜਿਨਿ ਤੂ ਸੇਵਿਆ ਤਿਨਿ ਸੁਖੁ ਪਾਇਆ; ਹੋਰੁ ਤਿਸ ਦੀ ਰੀਸ ਕਰੇ ਕਿਆ ਕੋਈ ॥

jin too seviaa tin sukh paaeaa; hor tis dee rees kare kiaa koee |

Sant Singh KhalsaOne who serves You obtains peace; who else can compare to You?
Manmohan SinghHe, who serves Thee, obtains peace. Who else can rival Thee?
Manmohan Singh (Punjabi)ਜੋ ਤੇਰੀ ਘਾਲ ਕਮਾਉਂਦਾ ਹੈ, ਉਹ ਆਰਾਮ ਪਾਉਂਦਾ ਹੈ। ਹੋਰ ਕਿਹੜਾ ਉਸ ਦੀ ਬਰਾਬਰੀ ਕਰ ਸਕਦਾ ਹੈ?
Fareedkot Teekaਜਿਸ ਨੇ ਤੁਝ ਕੋ ਸੇਵਨ ਕੀਆ ਹੈ ਤਿਸ ਨੇ ਸੁਖ ਫਲੁ ਪਾਇਆ ਹੈ, ਤਿਸ ਸੇਵਕ ਦੀ ਰੀਸ ਔਰ ਕੋਈ ਕਿਆ ਕਰੈਗਾ॥
Prof. Sahib Singhਜਿਸ ਮਨੁੱਖ ਨੇ ਤੈਨੂੰ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ, ਕੋਈ ਹੋਰ ਮਨੁੱਖ ਉਸ ਦੀ ਕੀਹ ਰੀਸ ਕਰ ਸਕਦਾ ਹੈ?

ਪਦ ਅਰਥ ਤੂ = ਤੈਨੂੰ। ਤਿਨਿ = ਉਸ ਮਨੁੱਖ ਨੇ।

SikhNet (Spanish)Aquéllos que Te sirvieron, obtuvieron el Éxtasis, oh ¿quien puede alcanzarlos hasta esa altura?

ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ; ਤੁਧੁ ਅਗੈ ਮੰਗਣ ਨੋ. ਹਥ ਜੋੜਿ ਖਲੀ ਸਭ ਹੋਈ ॥

too bhanan gharran samarath daataar heh; tudh agai mangan no. hath jorr khalee sabh hoee |

Sant Singh KhalsaYou are all-powerful to destroy and create, O Great Giver; with palms pressed together, all stand begging before You.
Manmohan SinghMy Beneficent Lord, Thou art All-powerful to make and unmake and with joined hands all are standing before Thee to beg.
Manmohan Singh (Punjabi)ਮੇਰੇ ਸਖੀ ਸੁਆਮੀ! ਤੂੰ ਉਸਾਰਨ ਅਤੇ ਢਾਉਣ ਵਾਲਾ ਸਰਬ-ਸ਼ਕਤੀਵਾਨ ਹੈ। ਹੱਥ ਬੰਨ੍ਹ ਸਾਰੇ ਤੇਰੇ ਮੂਹਰੇ ਖੈਰ ਮੰਗਣ ਨੂੰ ਖੜੋਤੇ ਹਨ।
Fareedkot Teekaਹੇ ਦਾਤਾਰ! ਤੂੰ ਤੋੜਨੇ ਬਨਾਉਣੇ ਮੇਂ ਸਮਰਥ ਹੈਂ, ਤੇਰੇ ਸੇ ਮਾਂਗਨੇ ਵਾਸਤੇ ਹਾਥ ਜੋੜ ਕਰ ਕੇ ਸਾਰੀ ਸ੍ਰਿਸ਼ਟੀ ਖੜੀ ਹੋਈ ਹੈ॥
Prof. Sahib Singhਤੂੰ ਸਰੀਰਾਂ ਨੂੰ ਬਣਾ ਤੇ ਨਾਸ ਆਪ ਕਰ ਸਕਦਾ ਹੈਂ, ਸਭ ਦਾਤਾਂ ਭੀ ਬਖ਼ਸ਼ਣ ਵਾਲਾ ਹੈਂ, ਸਾਰੀ ਸ੍ਰਿਸ਼ਟੀ ਤੇਰੇ ਅਗੇ ਦਾਤਾਂ ਮੰਗਣ ਲਈ ਹੱਥ ਜੋੜ ਕੇ ਖਲੋਤੀ ਹੋਈ ਹੈ।
SikhNet (Spanish)Tú, nuestro Señor Bondadoso, tienes el poder tanto de crear como de destruir, por eso todos piden con sus palmas juntas a Tu Puerta.

ਤੁਧੁ ਜੇਵਡੁ ਦਾਤਾਰੁ. ਮੈ ਕੋਈ ਨਦਰਿ ਨ ਆਵਈ; ਤੁਧੁ. ਸਭਸੈ ਨੋ ਦਾਨੁ ਦਿਤਾ; ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲੋਈ ॥੩॥

tudh jevadd daataar. mai koee nadar na aavee; tudh. sabhasai no daan ditaa; khanddee varabhanddee paataalee puree sabh loee |3|

Sant Singh KhalsaI see none as great as You, O Great Giver; You give in charity to the beings of all the continents, worlds, solar systems, nether regions and universes. ||3||
Manmohan SinghI see no one so great a Donor as Thou art. Thou givest alms to all the beings of all the continents, solar systems, nether lands, worlds and universes.
Manmohan Singh (Punjabi)ਤੇਰੇ ਜਿੱਡਾ ਵੱਡਾ ਦਾਨੀ ਮੈਨੂੰ ਕੋਈ ਦਿੱਸ ਨਹੀਂ ਆਉਂਦਾ। ਤੂੰ ਸਾਰਿਆਂ ਮਹਾਂ ਦੀਪਾਂ, ਬ੍ਰਹਮੰਡਾਂ, ਪਤਾਲਾ, ਸੰਸਾਰਾ ਆਲਮਾਂ ਦੇ ਸਮੂਹ ਜੀਵਾਂ ਨੂੰ ਦਾਨ ਦਿੰਦਾ ਹੈਂ।
Fareedkot Teekaਤੇਰੇ ਜੇਡਾ ਬੜਾ ਦਾਤਾ ਮੁਝੇ ਕੋਈ ਨਜਰ ਨਹੀਂ ਆਉਤਾ ਹੈ, ਖੰਡੋਂ ਮੇਂ ਬ੍ਰਹਮੰਡੋਂ ਔਰ ਪਤਾਲੋਂ ਮੇਂ ਪੁਨਾ (ਪੁਰਈ) ਸਾਤੋਂ ਅਕਾਸੋਂ ਮੇਂ ਅਰ ਸਭ ਲੋਕੋਂ ਮੇਂ ਤੈਨੇ ਹੀ ਸਭ ਕੋ ਦਾਨ ਦੀਆ ਹੈ॥੩॥☬ਪਾਖੰਡ ਕਾ ਨਿਖੇਧ ਕਰਤੇ ਹੈਂ:
Prof. Sahib Singhਮੈਨੂੰ ਤੇਰੇ ਜੇਡਾ ਕੋਈ ਹੋਰ ਦਾਨੀ ਨਜ਼ਰ ਨਹੀਂ ਆਉਂਦਾ, ਖੰਡਾਂ, ਬ੍ਰਹਮੰਡਾਂ, ਪਾਤਾਲਾਂ, ਪੁਰੀਆਂ, ਸਾਰੇ (ਚੌਦਾਂ ਹੀ) ਲੋਕਾਂ ਵਿਚ ਤੂੰ ਹੀ ਸਭ ਜੀਆਂ ਨੂੰ ਬਖ਼ਸ਼ਸ਼ ਕੀਤੀ ਹੈ ॥੩॥

ਪਦ ਅਰਥ ਪੁਰਈ = ਪੁਰੀਆਂ ਵਿਚ। ਲੋਈ = (੧੪) ਲੋਕਾਂ ਵਿਚ ॥੩॥

SikhNet (Spanish)No conozco a nadie tan bondadoso como Tú, no en este mundo ni en los mundos inferiores, no en los planetas ni en las estrellas. (3)

Open this shabad →

Shabad Guru Amardas Ji Raag Bihaagraa

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਮਨਿ ਪਰਤੀਤਿ. ਨ ਆਈਆ; ਸਹਜਿ. ਨ ਲਗੋ ਭਾਉ ॥

man parateet. na aaeea; sehaj. na lago bhaau |

Sant Singh KhalsaO mind, you have no faith, and you have not embraced love for the Celestial Lord;
Manmohan SinghIf, O man thou hast not faith in the mind, embracest not love for the Lord,
Manmohan Singh (Punjabi)ਜੇਕਰ ਤੇਰੇ ਅੰਤਰਕਰਨ ਅੰਦਰ ਭਰੋਸਾ ਨਹੀਂ, ਤੂੰ ਆਪਣੇ ਪ੍ਰਭੂ ਨੂੰ ਪਿਆਰ ਨਹੀਂ ਕਰਦਾ,
Fareedkot Teekaਜਿਸ ਕੇ ਮਨ ਮੇਂ ਗੁਰੋਂ ਪਰ ਪ੍ਰਤੀਤ ਨਹੀਂ ਆਈ ਔਰ ਹਰੀ ਮੇਂ ਪ੍ਰੇਮ ਨਹੀਂ ਲਾਗਾ॥
Prof. Sahib Singhਜੇ ਮਨ ਵਿਚ (ਹਰੀ ਦੀ ਹੋਂਦ) ਪ੍ਰਤੀਤ ਨਾ ਆਈ, ਤੇ ਅਡੋਲਤਾ ਵਿਚ ਪਿਆਰ ਨਾ ਲੱਗਾ,
SikhNet (Spanish)Si uno no creé y no ama al Señor en el Estado de Equilibrio, si uno no enaltece la Palabra,

ਸਬਦੈ ਸਾਦੁ. ਨ ਪਾਇਓ; ਮਨਹਠਿ ਕਿਆ ਗੁਣ ਗਾਇ ॥

sabadai saad. na paaeo; manahatth kiaa gun gaae |

Sant Singh Khalsayou do not enjoy the sublime taste of the Word of the Shabad - what Praises of the Lord will you stubborn-mindedly sing?
Manmohan Singhand enjoyest not the Name's relish, What praise of the Master shalt thou sing through forcing thy mind?
Manmohan Singh (Punjabi)ਅਤੇ ਤੂੰ ਨਾਮ ਦੇ ਸੁਆਦ ਨੂੰ ਨਹੀਂ ਮਾਣਦਾ, ਤਦ ਤੂੰ ਆਪਣੇ ਮਨ ਨੂੰ ਮਜਬੂਰ ਕਰਕੇ ਮਾਲਕ ਦਾ ਕੀ ਜੱਸ ਗਾਇਨ ਕਰੇਗਾ।
Fareedkot Teekaਗੁਰ ਉਪਦੇਸ ਕਾ ਸਾਦੁ ਨਹੀਂ ਆਇਆ, ਮਨ ਮੇਂ ਹਠ ਕਰ ਕੇ ਕ੍ਯਾ ਗੁਨੋਂ ਕੋ ਗਾਵੈਗਾ, ਭਾਵ ਨਹੀਂ ਗਾਇ ਸਕੈਗਾ॥
Prof. Sahib Singhਜੇ ਸ਼ਬਦ ਦਾ ਰਸ ਨਾ ਲੱਭਾ, ਤਾਂ ਮਨ ਦੇ ਹਠ ਨਾਲ ਸਿਫ਼ਤ-ਸਾਲਾਹ ਕਰਨ ਦਾ ਕੀਹ ਲਾਭ?
SikhNet (Spanish)pero impone su voluntad, ¿qué clase de plegaria va a elevar en canto a Dios?

ਨਾਨਕ. ਆਇਆ ਸੋ ਪਰਵਾਣੁ ਹੈ; ਜਿ ਗੁਰਮੁਖਿ ਸਚਿ ਸਮਾਇ ॥੧॥

naanak. aaeaa so paravaan hai; ji guramukh sach samaae |1|

Sant Singh KhalsaO Nanak, his coming alone is approved, who, as Gurmukh, merges into the True Lord. ||1||
Manmohan SinghNanak, his advent alone is approved, who by Guru's instruction, merges into the True Lord.
Manmohan Singh (Punjabi)ਨਾਨਕ ਕੇਵਲ ਉਸ ਦਾ ਆਗਮਨ ਪ੍ਰਮਾਣੀਕ ਹੈ, ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰਮੁਖਿ ਸਚ ਮੇਂ ਸਮਾਉਤਾ ਹੈ, ਸੋ ਸੰਸਾਰ ਮੇਂ ਆਯਾ ਹੂਆ ਪ੍ਰਮਾਣੀਕ ਹੂਆ ਹੈ॥੧॥
Prof. Sahib Singhਹੇ ਨਾਨਕ! (ਸੰਸਾਰ ਵਿਚ) ਜੰਮਿਆ ਉਹ ਜੀਵ ਮੁਬਾਰਿਕ ਹੈ ਜੋ ਸਤਿਗੁਰੂ ਦੇ ਸਨਮੁਖ ਰਹਿ ਕੇ ਸੱਚ ਵਿਚ ਲੀਨ ਹੋ ਜਾਏ ॥੧॥
SikhNet (Spanish)Dice Nanak, sólo aquél que se inmerge en la Verdad, tendrá su vida aprobada, por la Gracia del Guru. (1)

Open this shabad →

Shabad Guru Amardas Ji Raag Bihaagraa continues on Ang 550

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਆਪਣਾ ਆਪੁ. ਨ ਪਛਾਣੈ, ਮੂੜਾ; ਅਵਰਾ ਆਖਿ ਦੁਖਾਏ ॥

aapanaa aap. na pachhaanai, moorraa; avaraa aakh dukhaae |

Sant Singh KhalsaThe fool does not understand his own self; he annoys others with his speech.
Manmohan SinghThe fool understands not his ownself and annoys others by his speech.
Manmohan Singh (Punjabi)ਮੂਰਖ ਆਪਣੇ ਆਪ ਨੂੰ ਨਹੀਂ ਸਮਝਦਾ। ਆਪਣੇ ਬਚਨ ਦੁਆਰਾ ਉਹ ਹੋਰਨਾ ਨੂੰ ਦੁਖੀ ਕਰਦਾ ਹੈ।
Fareedkot Teekaਮੂਰਖ ਜੀਵ ਅਪਨੇ ਆਪ ਕੋ ਤੋ ਪਹਿਚਾਨਤਾ ਨਹੀਂ ਔਰੋਂ ਕੋ ਕਹ ਕਰ ਦੁਖਾਉਤਾ ਹੈ॥
Prof. Sahib Singhਮੂਰਖ ਮਨੁੱਖ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਤੇ ਹੋਰਨਾਂ ਨੂੰ ਆਖ ਕੇ ਦੁਖਾਉਂਦਾ ਹੈ।
SikhNet (Spanish)Uno no conoce su ser, y además hiere a otros a causa de sus propias debilidades.

ਮੁੰਢੈ ਦੀ ਖਸਲਤਿ. ਨ ਗਈਆ ਅੰਧੇ; ਵਿਛੁੜਿ ਚੋਟਾ ਖਾਏ ॥

mundtai dee khasalat. na geea andhe; vichhurr chottaa khaae |

Sant Singh KhalsaHis underlying nature does not leave him; separated from the Lord, he suffers cruel blows.
Manmohan SinghThe original nature of the foolish leaves him not. Separated from God, he bears blows.
Manmohan Singh (Punjabi)ਮੂਰਖ ਦੀ ਆਦੀ ਆਦਤ ਉਸ ਨੂੰ ਨਹੀਂ ਛੱਡਦੀ। ਰੱਬ ਤੋਂ ਵਿਛੜ ਕੇ ਉਹ ਸੱਟਾਂ ਖਾਂਦਾ ਹੈ।
Fareedkot Teekaਮਨਮੁਖ (ਅੰਧੇ) ਅਗ੍ਯਾਨੀ ਕੀ (ਮੁੰਢੈ) ਆਦਿ ਕੀ (ਖਸਲਤਿ) ਪ੍ਰਕ੍ਰਿਤ ਵਾ ਬਾਣਿ ਨਹੀਂ ਗਈ ਹੈ, ਵਹੁ ਅਗ੍ਯਾਨੀ ਵਾਹਿਗੁਰੂ ਸੇ ਵਿਛੜਾ ਹੂਆ ਜਮ ਕੀਆਂ ਚੋਟਾਂ ਖਾਤਾ ਹੈ॥
Prof. Sahib Singh(ਆਤਮਿਕਤਾ ਤੋਂ) ਅੰਨ੍ਹੇ ਦੀ ਮੁੱਢ ਦੀ (ਦੂਜਿਆਂ ਨੂੰ ਦੁਖਾਉਣ ਦੀ) ਵਾਦੀ ਦੂਰ ਨਹੀਂ ਹੁੰਦੀ, ਤੇ (ਹਰੀ ਤੋਂ) ਵਿਛੁੱੜ ਕੇ ਦੁਖ ਸਹਿੰਦਾ ਹੈ।
SikhNet (Spanish)Ese ciego no abandona su naturaleza y separado de Dios, se lamenta.

ਸਤਿਗੁਰ ਕੈ ਭੈ ਭੰਨਿ. ਨ ਘੜਿਓ; ਰਹੈ ਅੰਕਿ ਸਮਾਏ ॥

satigur kai bhai bhan. na gharrio; rahai ank samaae |

Sant Singh KhalsaThrough the fear of the True Guru, he has not changed and reformed himself, so that he might merge in the lap of God.
Manmohan SinghBy True Guru's fear, he has not altered and reshaped his disposition, that he may remain merged in the Lord's lap.
Manmohan Singh (Punjabi)ਸੱਚੇ ਗੁਰਾਂ ਦੇ ਡਰ ਦੁਆਰਾ ਉਸ ਨੇ ਆਪਣੇ ਸੁਭਾਵ ਨੂੰ ਬਦਲ ਕੇ ਸੁਧਾਰਿਆ ਨਹੀਂ ਤਾਂ ਜੋ ਉਹ ਸੁਆਮੀ ਦੀ ਗੋਦ ਵਿੱਚ ਲੀਨ ਹੋਇਆ ਰਹੇ।
Fareedkot Teekaਮੰਦ ਸ੍ਵਭਾਵ ਕੋ ਭੰਨ, ਭਾਵ ਤ੍ਯਾਗ ਕਰ ਕੇ ਨ ਘੜਿਓ, ਭਾਵ ਸੁਭ ਸੁਭਾਵ ਧਾਰਨ ਨਹੀਂ ਕੀਆ ਜਿਸ ਕਰ (ਅੰਕਿ) ਸ੍ਵਰੂਪ ਮੇਂ ਸਮਾਵੈ॥
Prof. Sahib Singh(ਮਨੁੱਖ) ਸਤਿਗੁਰੂ ਦੇ ਡਰ ਵਿਚ ਰਹਿ ਕੇ ਮਨ (ਦੇ ਪਿਛਲੇ ਮੰਦੇ ਸੰਸਕਾਰਾਂ) ਨੂੰ ਭੰਨ ਕੇ (ਨਵੇਂ ਸਿਰੇ ਸਿਮਰਨ ਵਾਲੇ ਸੰਸਕਾਰ) ਨਹੀਂ ਘੜਦਾ ਤਾਂ ਜੋ (ਪ੍ਰਭੂ ਦੀ) ਗੋਦੀ ਵਿਚ ਸਮਾਇਆ ਰਹੇ।

ਪਦ ਅਰਥ ਭੈ = ਡਰ ਵਿਚ। ਅੰਕਿ = ਗੋਦ ਵਿਚ।

SikhNet (Spanish)No entona su mente en el Fervor del Guru para así unirse a Su Ser.

Open this shabad (12 lines, Angs 549-550) →

Ang 549 of 1430