ੴ

ਸਿੱਖਬਾਣੀ · SikhBani

ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ ॥

naanak giaanee jag jeetaa jag jeetaa sabh koe
Guru Amardas Ji ਗੁਰੂ ਅਮਰਦਾਸ ਜੀ · Raag Bihaagraa · Ang 548, 549 · 10 lines
Translations

ਸਲੋਕ ਮਃ ੩ ॥

salok mahalaa 3 | Ang 548

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਨਾਨਕ. ਗਿਆਨੀ ਜਗੁ ਜੀਤਾ; ਜਗਿ ਜੀਤਾ ਸਭੁ ਕੋਇ ॥

naanak. giaanee jag jeetaa; jag jeetaa sabh koe | Ang 548

Sant Singh KhalsaO Nanak, the spiritually wise one has conquered all others.
Manmohan SinghNanak, the divine has conquered the world but the world has conquered all others.
Manmohan Singh (Punjabi)ਨਾਨਕ, ਬ੍ਰਹਮ ਬੇਤੇ (ਪੁਰਖ) ਨੇ ਸੰਸਾਰ ਨੂੰ ਜਿੱਤ ਲਿਆ ਹੈ, ਪ੍ਰੰਤੂ ਸੰਸਾਰ ਨੇ ਹੋਰ ਸਭਨਾ ਨੂੰ ਜਿੱਤ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗਿਆਨੀਓਂ ਨੇ (ਜਗ) ਜਨਮ ਮਰਨ ਕੋ ਜੀਤਾ ਹੈ ਅਰ ਗਿਆਨੀਓਂ ਬਿਨਾਂ (ਜਗ) ਜਨਮ ਮਰਨ ਨੇ ਸਭ ਕੋਈ ਜੀਤ ਲੀਆ ਹੈ॥
Prof. Sahib Singhਹੇ ਨਾਨਕ! ਗਿਆਨਵਾਨ ਮਨੁੱਖ ਨੇ ਸੰਸਾਰ ਨੂੰ (ਭਾਵ, ਮਾਇਆ ਦੇ ਮੋਹ ਨੂੰ) ਜਿੱਤ ਲਿਆ ਹੈ, (ਤੇ ਗਿਆਨੀ ਤੋਂ ਬਿਨਾ) ਹਰ ਇਕ ਮਨੁੱਖ ਨੂੰ ਸੰਸਾਰ ਨੇ ਜਿੱਤਿਆ ਹੈ, (ਗਿਆਨੀ ਦੇ)

ਪਦ ਅਰਥ ਜਗਿ = ਜਗਤ ਨੇ। ਸਭੁ ਕੋਇ = ਹਰੇਕ ਜੀਵ ਨੂੰ।

SikhNet (Spanish)Dice Nanak, los Sabios han conquistado al mundo, el mundo conquista todo, excepto a los Sabios.

ਨਾਮੇ ਕਾਰਜ ਸਿਧਿ ਹੈ; ਸਹਜੇ ਹੋਇ ਸੁ ਹੋਇ ॥

naame kaaraj sidh hai; sahaje hoe su hoe | Ang 548

Sant Singh KhalsaThrough the Name, his affairs are brought to perfection; whatever happens is by His Will.
Manmohan SinghThrough the Name his affairs flourish and whatever takes place, that takes place by Lord's will.
Manmohan Singh (Punjabi)ਨਾਮ ਦੇ ਰਾਹੀਂ ਉਸ ਦੇ ਕਾਰਜ ਰਾਸ ਹੋ ਜਾਂਦੇ ਹਨ। ਜੋ ਕੁੱਛ ਹੁੰਦਾ ਹੈ, ਉਹ ਸਾਹਿਬ ਦੀ ਰਜ਼ਾ ਦੁਆਰਾ ਹੁੰਦਾ ਹੈ।
Fareedkot Teekaਨਾਮ ਜਪਣੇ ਸੇ ਤਿਨ ਕਾ ਮੋਖ ਰੂਪ ਕਾਰਜ ਸਿਧ ਹੂਆ ਹੈ, ਤਿਨ ਕੇ ਨਿਸਚ੍ਯ ਮੇਂ ਸ੍ਵਭਾਵਕ ਜੋ ਹੋਤਾ ਹੈ, ਸੋ ਹੋਵੇ, ਭਾਵ ਹਰਖ ਸੋਗ ਤੇ ਰਹਿਤ ਹੈ॥
Prof. Sahib Singh(ਆਤਮਕ ਜੀਵਨ) ਦੀ ਸਫਲਤਾ ਨਾਮ ਜਪਣ ਨਾਲ ਹੀ ਹੁੰਦੀ ਹੈ ਤਾਂ ਇੰਜ ਜਾਪਦਾ ਹੈ ਕਿ ਜੋ ਕੁਝ ਹੋ ਰਿਹਾ ਹੈ, ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ।

ਪਦ ਅਰਥ ਸਿਧਿ = ਸਫਲਤਾ, ਕਾਮਯਾਬੀ। ਕਾਰਜ ਸਿਧਿ = ਕਾਰਜ ਦੀ ਸਿੱਧੀ।

SikhNet (Spanish)Sí, es a través del Nombre del Señor que uno se vuelve Sabio, pero el Nombre le llega de manera natural.

ਗੁਰਮਤਿ ਮਤਿ ਅਚਲੁ ਹੈ; ਚਲਾਇ. ਨ ਸਕੈ ਕੋਇ ॥

guramat mat achal hai; chalaae. na sakai koe | Ang 548

Sant Singh KhalsaUnder Guru's Instruction, his mind is held steady; no one can make him waver.
Manmohan SinghThrough the Guru's teaching his mind is steadfast and none can shake it.
Manmohan Singh (Punjabi)ਗੁਰਾਂ ਦੀ ਸਿੱਖਮਤ ਰਾਹੀਂ ਉਸ ਦਾ ਮਨ ਅਸਥਿਰ ਹੈ। ਕੋਈ ਭੀ ਉਸ ਨੂੰ ਹਿਲਾ ਨਹੀਂ ਸਕਦਾ।
Fareedkot Teekaਗੁਰਮਤਿ ਧਾਰਨੇ ਸੇ ਤਿਨ ਕੀ ਬੁਧੀ ਅਚਲ ਹੈ, ਤਿਸ ਕੋ ਕੋਈ ਬਿਕਾਰਿ ਚਲਾਇਮਾਨ ਨਹੀਂ ਕਰ ਸਕਤਾ ਹੈ॥
Prof. Sahib Singhਸਤਿਗੁਰੂ ਦੀ ਮੱਤ ਤੇ ਤੁਰਿਆਂ (ਮਨੁੱਖ ਦੀ) ਮੱਤ ਪੱਕੀ ਹੋ ਜਾਂਦੀ ਹੈ, ਕੋਈ (ਮਾਇਕ ਵਿਹਾਰ) ਉਸ ਨੂੰ ਡੁਲਾ ਨਹੀਂ ਸਕਦਾ,
SikhNet (Spanish)La mente instruida en la Sabiduría del Guru, se vuelve estable, y nadie la puede mover o perturbar.

ਭਗਤਾ ਕਾ ਹਰਿ ਅੰਗੀਕਾਰੁ ਕਰੇ; ਕਾਰਜੁ ਸੁਹਾਵਾ ਹੋਇ ॥

bhagataa kaa har angeekaar kare; kaaraj suhaavaa hoe | Ang 548

Sant Singh KhalsaThe Lord makes His devotee His own, and his affairs are adjusted.
Manmohan SinghGod takes the side of His devotee and honourable becomes his affair.
Manmohan Singh (Punjabi)ਆਪਣੇ ਸ਼੍ਰਧਾਲੂ ਦਾ ਵਾਹਿਗੁਰੂ ਪੱਖ ਪੂਰਦਾ ਹੈ ਅਤੇ ਸ਼ੋਭਨੀਕ ਹੋ ਵੰਝਦਾ ਹੈ ਉਸ ਦਾ ਕਾਰ-ਵਿਹਾਰ।
Fareedkot Teekaਹਰਿ ਭਗਤੋਂ ਕਾ ਅੰਗੀਕਾਰ ਪਖ ਕਰਤਾ ਹੈ ਔਰ ਤਿਨੋਂ ਕਾ ਕਾਰਜ ਸੋਭਾਇਮਾਨ ਹੋਤਾ ਹੈ॥
Prof. Sahib Singhਤੇ (ਉਸ ਨੂੰ ਨਿਸਚਾ ਹੁੰਦਾ ਹੈ ਕਿ) ਪ੍ਰਭੂ ਭਗਤਾਂ ਦਾ ਸਾਥ ਨਿਭਾਉਂਦਾ ਹੈ (ਤੇ ਉਹਨਾਂ ਦਾ ਹਰੇਕ) ਕੰਮ ਰਾਸ ਆ ਜਾਂਦਾ ਹੈ।

ਪਦ ਅਰਥ ਅੰਗੀਕਾਰੁ = ਪੱਖ, ਸਹੈਤਾ।

SikhNet (Spanish)El Señor se adueña de Sus Propios Devotos y todos sus asuntos son ajustados.

ਮਨਮੁਖ ਮੂਲਹੁ ਭੁਲਾਇਅਨੁ; ਵਿਚਿ ਲਬੁ ਲੋਭੁ ਅਹੰਕਾਰੁ ॥

manamukh moolahu bhulaaeian; vich lab lobh ahankaar | Ang 549

Sant Singh KhalsaThe self-willed manmukhs have been led astray from the very beginning; within them lurks greed, avarice and ego.
Manmohan SinghThe perverse are led astray from the very beginning. Within them is avarice, greed and ego.
Manmohan Singh (Punjabi)ਮਨਮੱਤੀਏ ਐਨ ਆਰੰਭ ਤੋਂ ਹੀ ਕੁਰਾਹੇ ਪਾਏ ਹੋਏ ਹਨ। ਉਨ੍ਹਾਂ ਦੇ ਅੰਦਰ ਲਾਲਚ, ਤਮ੍ਹਾ ਅਤੇ ਹੰਗਤਾ ਹੈ।
Fareedkot Teekaਜਿਨ ਕੇ ਬੀਚ ਲਬ ਅਰ ਲੋਭ ਹੰਕਾਰ ਆਦਿ ਬਿਕਾਰ ਹੈਂ, ਸੋ ਮਨਮੁਖ ਹਰੀ ਨੇ ਆਦੋਂ ਹੀ ਭੁਲਾਏ ਹੈਂ॥
Prof. Sahib Singhਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਬ ਲੋਭ ਤੇ ਅਹੰਕਾਰ ਹੈ।
SikhNet (Spanish)Los arrogantes Manmukjs han sido desviados desde el mero principio, pues en su interior vive el ego y la avaricia.

ਝਗੜਾ ਕਰਦਿਆ. ਅਨਦਿਨੁ ਗੁਦਰੈ; ਸਬਦਿ. ਨ ਕਰੈ ਵੀਚਾਰੁ ॥

jhagarraa karadiaa. anadin gudarai; sabad. na karai veechaar | Ang 549

Sant Singh KhalsaTheir nights and days pass in argument, and they do not reflect upon the Word of the Shabad.
Manmohan SinghTheir nights and days pass in wranglings and they reflect not on the Guru's hymns.
Manmohan Singh (Punjabi)ਉਨ੍ਹਾਂ ਦੀਆਂ ਰਾਤਾ ਅਤੇ ਦਿਹੂੰ ਬਖੇੜੇ ਕਰਦਿਆਂ ਹੀ ਲੰਘ ਜਾਂਦੇ ਹਨ ਤੇ ਉਹ ਗੁਰਬਾਣੀ ਦੀ ਸੋਚ ਵਿਚਾਰ ਨਹੀਂ ਕਰਦੇ।
Fareedkot Teekaਤਿਨ ਕੋ ਝਗੜਾ ਕਰਤੇ ਹੋਇਆਂ ਰਾਤ ਦਿਨ ਬੀਤ ਜਾਤਾ ਹੈ ਔਰ ਸਬਦ ਕਾ ਬੀਚਾਰ ਨਹੀਂ ਕਰਤੇ ਹੈਂ॥
Prof. Sahib Singhਉਹਨਾਂ ਦਾ ਹਰੇਕ ਦਿਨ (ਲੱਬ ਲੋਭ ਆਦਿਕ ਸੰਬੰਧੀ) ਝਗੜਾ ਕਰਦਿਆਂ ਗੁਜ਼ਰਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦੇ।
SikhNet (Spanish)Ellos pasan sus días en la contienda y no meditan en el Shabd.

ਸੁਧਿ ਮਤਿ ਕਰਤੈ ਹਿਰਿ ਲਈ; ਬੋਲਨਿ ਸਭੁ ਵਿਕਾਰੁ ॥

sudh mat karatai hir lee; bolan sabh vikaar | Ang 549

Sant Singh KhalsaThe Creator has taken away their subtle intellect, and all their speech is corrupt.
Manmohan SinghThe Creator has taken away from them their good understanding, so all their speech is sinful.
Manmohan Singh (Punjabi)ਸਿਰਜਣਹਾਰ ਨੇ ਉਨ੍ਹਾਂ ਪਾਸੋਂ ਸ਼੍ਰੇਸ਼ਟ ਸਮਝ ਖੋਹ ਲਈ ਹੈ, ਸੋ ਉਨ੍ਹਾਂ ਦੇ ਸਮੂਹ ਬਚਨ-ਬਿਲਾਸ ਪਾਪ ਭਰੇ ਹਨ।
Fareedkot Teekaਤਿਨ ਕੀ ਸੁਧ ਬੁਧ ਕਰਤੇ ਨੇ ਹਰਿ ਲਈ ਹੈ, ਨਿਤਾ ਬੋਲਨਾ ਸਭ ਬਿਕਾਰ ਰੂਪ ਹੈ॥
Prof. Sahib Singhਕਰਤਾਰ ਨੇ ਉਹਨਾਂ ਮਨਮੁਖਾਂ ਦੀ ਹੋਸ਼ ਤੇ ਅਕਲ ਖੋਹ ਲਈ ਹੈ ਉਹ ਨਿਰੇ ਵਿਕਾਰਾਂ ਦੇ ਬਚਨ ਹੀ ਬੋਲਦੇ ਹਨ।
SikhNet (Spanish)Su mente, el Señor Creador la confunde y lo que ellos parlotean está lleno de maldad y es vano.

ਦਿਤੈ ਕਿਤੈ, ਨ ਸੰਤੋਖੀਅਨਿ; ਅੰਤਰਿ ਤ੍ਰਿਸਨਾ ਬਹੁਤੁ ਅਗੵਾਨੁ ਅੰਧਾਰੁ ॥

ditai kitai, na santokheean; antar trisanaa bahut agayaan andhaar | Ang 549

Sant Singh KhalsaNo matter what they are given, they are not satisfied; within them is desire, and the great darkness of ignorance.
Manmohan SinghHowever much is given to them, they are not sated. within them is avarice and great darkness of spiritual ignorance.
Manmohan Singh (Punjabi)ਜਿਨ੍ਹਾਂ ਬਹੁਤਾ ਵੀ ਉਨ੍ਹਾਂ ਨੂੰ ਦੇ ਦਿੱਤਾ ਜਾਵੇ, ਉਹ ਰੱਜਦੇ ਨਹੀਂ। ਉਨ੍ਹਾਂ ਦੇ ਅੰਦਰ ਲਾਲਚ ਅਤੇ ਆਤਮਿਕ ਬੇਸਮਝੀ ਦਾ ਘੋਰ ਅਨ੍ਹੇਰਾ ਹੈ।
Fareedkot Teekaਜਿਨ ਕੇ ਅੰਤਸਕਰਨ ਮੇਂ ਤ੍ਰਿਸਨਾ ਔਰ ਅਗ੍ਯਾਨ ਰੂਪੁ ਬਹੁਤ ਅੰਧਕਾਰੁ ਹੈ ਉਨ ਕੋ ਕਿਤਨਾ ਭੀ ਦੀਜੀਏ, ਪਰੰਤੂ ਉਨ ਕੋ ਕਿਤੇ ਭੀ ਸੰਤੋਖ ਨਹੀਂ ਹੋਤਾ ਹੈ॥
Prof. Sahib Singhਉਹ ਕਿਸੇ ਭੀ ਦਾਤ ਦੇ ਮਿਲਣ ਤੇ ਰੱਜਦੇ ਨਹੀਂ ਕਿਉਂਕਿ ਉਹਨਾਂ ਦੇ ਮਨ ਵਿਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ।
SikhNet (Spanish)Lo que sea que el Señor les da, no lo aprecian, pues cegados por la ignorancia, en su interior se encuentra la inmensa ansia de tener más.

ਨਾਨਕ. ਮਨਮੁਖਾ ਨਾਲਹੁ ਤੁਟੀਆ ਭਲੀ; ਜਿਨਾ ਮਾਇਆ ਮੋਹਿ ਪਿਆਰੁ ॥੧॥

naanak. manamukhaa naalahu tutteea bhalee; jinaa maaeaa mohi piaar |1| Ang 549

Sant Singh KhalsaO Nanak, it is right to break with the self-willed manmukhs; to them, the love of Maya is sweet. ||1||
Manmohan SinghNanak, it is good to break with the perverse, to whom the love of mammon is sweet.
Manmohan Singh (Punjabi)ਨਾਨਕ, ਉਹਨਾਂ ਆਪ ਹੁਦਰਿਆਂ ਨਾਲੋਂ ਤਾਂ ਤੋੜ-ਵਿਛੋੜੀ ਹੀ ਚੰਗੀ ਹੈ, ਜਿਨ੍ਹਾਂ ਨੂੰ ਧਨ-ਦੌਲਤ ਦੀ ਪ੍ਰੀਤ ਮਿੱਠੀ ਲਗਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕਾ ਮੋਹ ਅਗ੍ਯਾਨ ਕਰ ਕੇ ਮਾਯਾ ਮੇਂ ਪ੍ਯਾਰੁ ਹੈ, ਐਸੇ ਮਨਮੁਖੋਂ ਸੇ ਸਰਬ ਓਰ ਤੇ ਪ੍ਰੀਤੀ ਟੂਟੀ ਹੀ ਭਲੀ ਹੈ॥੧॥
Prof. Sahib Singhਹੇ ਨਾਨਕ! (ਅਜੇਹੇ) ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ ਪਿਆਰ ਤਾਂ ਮਾਇਆ ਦੇ ਮੋਹ ਵਿਚ ਹੈ ॥੧॥

* ਨੋਟ: ਗਉੜੀ ਕੀ ਵਾਰ ਮ: ੪ ਦੀ ਪਉੜੀ ਨੰ: ੩੧ ਦਾ ਪਹਿਲਾ ਸਲੋਕ ਭੀ ਇਹੀ ਹੈ। ਪਰ ਓਥੇ ਇਹ ਸਲੋਕ ਮਹਲੇ ਚੌਥੇ ਦਾ ਕਰ ਕੇ ਲਿਖਿਆ ਹੈ, ਲਗਾਂ ਮਾਤ੍ਰਾਂ ਦਾ ਥੋੜਾ ਜਿਹਾ ਇਸ ਨਾਲੋਂ ਫ਼ਰਕ ਹੈ।

SikhNet (Spanish)Dice Nanak, es mejor romper con los ególatras, pues ellos viven apegados solamente a Maya. (1)
Answers quote the Granth verbatim with Ang citations. AI commentary is not Gurbani and not a religious ruling.