ਰਾਮਕਲੀ ਮਹਲਾ ੪ ॥
raamakalee mahalaa 4 |
Sant Singh KhalsaRaamkalee, Fourth Mehl:
Manmohan SinghRamkali 4th Guru.
Manmohan Singh (Punjabi)ਰਾਮਕਲੀ ਚੌਥੀ ਪਾਤਿਸ਼ਾਹੀ।
SikhNet (Spanish)Ramkali, Mejl Guru Ram Das, Cuarto Canal Divino.
ਸਤਗੁਰੁ ਦਾਤਾ ਵਡਾ ਵਡ ਪੁਰਖੁ ਹੈ; ਜਿਤੁ ਮਿਲਿਐ ਹਰਿ ਉਰ ਧਾਰੇ ॥
satagur daataa vaddaa vadd purakh hai; jit miliai har ur dhaare |
Sant Singh KhalsaThe True Guru, the Great Giver, is the Great, Primal Being; meeting Him, the Lord is enshrined within the heart.
Manmohan SinghVery beneficent is the great personality of the True Guru, meeting with whom the Lord is enshrined in the heart.
Manmohan Singh (Punjabi)ਵੱਡੀ ਦਾਤਾਰ ਹੈ ਵਿਸ਼ਾਲ ਵਿਅਕਤੀ ਸੱਚੇ ਗੁਰਾਂ ਦੀ, ਜਿਨ੍ਹਾਂ ਨਾਲ ਮਿਲਣ ਦੁਆਰਾ ਸਾਹਿਬ ਦਿਲ ਅੰਦਰ ਟਿਕ ਜਾਂਦਾ ਹੈ।
Fareedkot Teekaਸਤਿਗੁਰੂ ਬਡਾ ਮਹਾਤਮਾ ਪੁਰਸ ਹੈ ਪੁਨਹ ਬਡਾ ਦਾਤਾ ਹੈ, ਕਿਉਂਕਿ ਜਿਸ ਕੇ ਮਿਲਨੇ ਸੇ ਹਰੀ ਕੇ ਨਾਮ ਮਨ ਮੇਂ ਧਾਰੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਗੁਰੂ (ਹੀ) ਸਭ ਤੋਂ ਵੱਡਾ ਵਿਅਕਤੀ ਹੈ। ਗੁਰੂ ਨੂੰ ਮਿਲਣ ਨਾਲ ਮਨੁੱਖ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ।ਪਦ ਅਰਥ ਦਾਤਾ = (ਨਾਮ ਦੀ) ਦਾਤ ਦੇਣ ਵਾਲਾ। ਜਿਤੁ = ਜਿਸ ਦੀ ਰਾਹੀਂ। ਜਿਤੁ ਮਿਲਿਐ = ਜਿਸ ਨੂੰ ਮਿਲਣ ਨਾਲ। ਉਰ = ਹਿਰਦਾ।
SikhNet (Spanish)El Guru es Benévolo, es el Ser Grandioso; Encontrándolo, uno eleva al Señor en la mente.
ਜੀਅ ਦਾਨੁ ਗੁਰਿ ਪੂਰੈ ਦੀਆ; ਹਰਿ ਅੰਮ੍ਰਿਤ ਨਾਮੁ ਸਮਾਰੇ ॥੧॥
jeea daan gur poorai deea; har amrit naam samaare |1|
Sant Singh KhalsaThe Perfect Guru has granted me the life of the soul; I meditate in remembrance on the Ambrosial Name of the Lord. ||1||
Manmohan SinghThe Perfect Guru has pleased me with the spiritual life and I now mediate on the ambrosial Name.
Manmohan Singh (Punjabi)ਪੂਰਨ ਗੁਰਦੇਵ ਜੀ ਨੇ ਮੈਨੂੰ ਆਤਮਕ ਜਿੰਦਗੀ ਪ੍ਰਦਾਨ ਕੀਤੀ ਹੈ ਅਤੇ ਮੈਂ ਹੁਣ ਸੁਧਾ-ਅੰਮ੍ਰਿਤ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਪੁਨਹ ਸਦੀਵ ਜੀਵਨੇ ਕਾ ਦਾਨੁ, ਭਾਵ ਮੁਕਤਿ ਰੂਪੁ ਦਾਨੁ ਗੁਰੋਂ ਪੂਰਿਓਂ ਨੇ ਦੀਆ ਹੈ। ਕਬ? ਜਬ ਹਰੀ ਨਾਮ ਅੰਮ੍ਰਿਤ ਰੂਪ ਸੰਭਾਰੇ ਹੈਂ॥੧॥
Prof. Sahib Singhਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਕ ਜੀਵਨ ਦੀ ਦਾਤ ਦੇ ਦਿੱਤੀ, ਉਹ ਮਨੁੱਖ ਪ੍ਰਭੂ ਦੇ ਜੀਵਨ ਦੇਣ ਵਾਲੇ ਨਾਮ ਨੂੰ (ਹਿਰਦੇ ਵਿਚ) ਸੰਭਾਲ ਰੱਖਦਾ ਹੈ ॥੧॥ਪਦ ਅਰਥ ਜੀਅ ਦਾਨੁ = ਆਤਮਕ ਜੀਵਨ ਦੀ ਦਾਤਿ। ਗੁਰਿ = ਗੁਰੂ ਨੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸਮਾਰੇ = ਸੰਭਾਲਦਾ ਹੈ ॥੧॥
SikhNet (Spanish)El Guru Perfecto nos bendice con la vida del Alma y uno alaba el Nombre Ambrosial de Dios. (1)
ਰਾਮ; ਗੁਰਿ ਹਰਿ ਹਰਿ ਨਾਮੁ, ਕੰਠਿ ਧਾਰੇ ॥
raam; gur har har naam, kantth dhaare |
Sant Singh KhalsaO Lord, the Guru has implanted the Name of the Lord, Har, Har, within my heart.
Manmohan SinghO God, the Lord Master, the Guru has established Thy Name in my heart.
Manmohan Singh (Punjabi)ਹੇ ਵਾਹਿਗੁਰੂ, ਸੁਆਮੀ ਮਾਲਕ! ਗੁਰਾਂ ਨੇ ਤੇਰਾ ਨਾਮ ਮੇਰੇ ਦਿਲ ਅੰਦਰ ਅਸਥਾਪਨ ਕਰ ਦਿੱਤਾ ਹੈ।
Fareedkot Teekaਹੇ ਭਾਈ! ਹਮਨੇ ਗੁਰੋਂ ਸੇ ਹਰਿ ਹਰਿ ਨਾਮ ਕੰਠ ਮੇਂ ਧਾਰੇ ਹੈਂ॥
Prof. Sahib Singhਹੇ ਮੇਰੇ ਰਾਮ! ਮੇਰੇ ਵੱਡੇ ਭਾਗ ਹੋ ਗਏ ਹਨ, ਗੁਰੂ ਦੀ ਰਾਹੀਂ, ਹੇ ਹਰੀ! ਤੇਰਾ ਨਾਮ ਮੈਂ ਆਪਣੇ ਗਲ ਵਿਚ ਪ੍ਰੋ ਲਿਆ ਹੈ।ਪਦ ਅਰਥ ਰਾਮ = ਹੇ ਰਾਮ! ਗੁਰਿ = ਗੁਰੂ ਦੀ ਰਾਹੀਂ। ਕੰਠਿ = ਗਲੇ ਵਿਚ।
SikhNet (Spanish)Oh Señor, Tu Nombre Lo enaltezco en mi corazón por la Gracia del Guru.
ਗੁਰਮੁਖਿ ਕਥਾ ਸੁਣੀ ਮਨਿ ਭਾਈ; ਧਨੁ ਧਨੁ ਵਡਭਾਗ ਹਮਾਰੇ ॥੧॥ ਰਹਾਉ ॥
guramukh kathaa sunee man bhaaee; dhan dhan vaddabhaag hamaare |1| rahaau |
Sant Singh KhalsaAs Gurmukh, I have heard His sermon, which pleases my mind; blessed, blessed is my great destiny. ||1||Pause||
Manmohan SinghBy Guru's grace, I have heard the Divine discourse, which has pleased my mind. Blessed, blessed is my great good destiny. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਈਸ਼ਵਰੀ ਵਾਰਤਾ ਸ੍ਰਵਣ ਕੀਤੀ ਹੈ ਜਿਸ ਨੇ ਮੇਰੇ ਚਿੱਤ ਨੂੰ ਪ੍ਰਸੰਨ ਕਰ ਦਿੱਤਾ ਹੈ। ਮੁਬਾਰਕ, ਮੁਬਾਰਕ ਹੈ ਮੇਰੀ ਪਰਮ ਸ੍ਰੇਸ਼ਟ ਪ੍ਰਾਲਬਧ। ਠਹਿਰਾਓ।
Fareedkot Teekaਜਬ ਗੁਰੋਂ ਦੁਆਰੇ ਨਾਮ ਕੀ ਕਥਾ ਸੁਨੀ ਤੌ ਹਮਾਰੇ ਮਨ ਮੇਂ ਭਾਇ ਗਈ। ਇਸ ਤੇ ਹਮਨੇ ਜਾਨਾ ਕਿ ਹਮਾਰੇ ਭਾਗੁ ਮਨ ਬਾਣੀ ਕਰ ਬਡੇ ਧੰਨ ਹੈਂ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਸੁਣੀ ਹੈ, ਤੇ, ਉਹ ਮੇਰੇ ਮਨ ਵਿਚ ਪਿਆਰੀ ਲੱਗ ਰਹੀ ਹੈ ॥੧॥ ਰਹਾਉ ॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕਥਾ = ਸਿਫ਼ਤਿ-ਸਾਲਾਹ। ਮਨਿ ਭਾਈ = ਮਨ ਵਿਚ ਪਿਆਰੀ ਲੱਗੀ ਹੈ ॥੧॥ ਰਹਾਉ ॥
SikhNet (Spanish)¡Qué afortunado soy, pues el Guru me ha recitado las Palabras que complacen a mi mente!(1-Pausa)
ਕੋਟਿ ਕੋਟਿ ਤੇਤੀਸ ਧਿਆਵਹਿ; ਤਾ ਕਾ. ਅੰਤੁ ਨ ਪਾਵਹਿ ਪਾਰੇ ॥
kott kott tetees dhiaaveh; taa kaa. ant na paaveh paare |
Sant Singh KhalsaMillions, three hundred thirty millions of gods meditate on Him, but they cannot find His end or limitation.
Manmohan SinghIn myriads of ways, the thirty-three millions of gods contemplate on the Lord, but His limit and end they can find not.
Manmohan Singh (Punjabi)ਕ੍ਰੋੜਾਂ ਹੀ ਤਰੀਕਿਆਂ ਨਾਲ ਤੇਤੀ ਕ੍ਰੋੜ ਦੇਵਤੇ ਪ੍ਰਭੂ ਦਾ ਸਿਮਰਨ ਕਰਦੇ ਹਨ, ਪ੍ਰੰਤੂ ਉਹ ਉਸ ਦੇ ਓੜਕ ਅਤੇ ਅਖੀਰ ਨੂੰ ਲੱਭ ਨਹੀਂ ਸਕਦੇ।
Fareedkot Teekaਵਹੁ ਕੈਸਾ ਹਰੀ ਹੈ ਜਿਸ ਕੋ ਤੇਤੀਸ ਕ੍ਰੋੜ ਦੇਵਤਾ ਕੋਟ ਬਰਸੋਂ ਪਰਯੰਤ ਵਾ ਕੋਟ ਬਿਧੀਓਂ ਕਰ ਧਿਆਨ ਕਰਤੇ ਹੈਂ, ਤਾਂ ਵੀ ਤਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਪਾਵਤੇ ਹੈਂ?
Prof. Sahib Singhਹੇ ਭਾਈ! ਤੇਤੀ ਕ੍ਰੋੜ (ਦੇਵਤੇ) ਪਰਮਾਤਮਾ ਦਾ ਧਿਆਨ ਧਰਦੇ ਰਹਿੰਦੇ ਹਨ, ਪਰ ਉਸ ਦੇ ਗੁਣਾਂ ਦਾ ਅੰਤ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦੇ।ਪਦ ਅਰਥ ਕੋਟਿ = ਕ੍ਰੋੜ। ਨ ਪਾਵਹਿ = ਨਹੀਂ ਲੱਭ ਸਕਦੇ। ਪਾਰੇ = ਪਾਰੁ, ਪਾਰਲਾ ਬੰਨਾ।
SikhNet (Spanish)Hay seres que parecen ángeles y que dicen vivir en Ti, oh Dios, pero no conocen Tu fin;
ਹਿਰਦੈ ਕਾਮ ਕਾਮਨੀ ਮਾਗਹਿ; ਰਿਧਿ ਮਾਗਹਿ ਹਾਥੁ ਪਸਾਰੇ ॥੨॥
hiradai kaam kaamanee maageh; ridh maageh haath pasaare |2|
Sant Singh KhalsaWith sexual urges in their hearts, they beg for beautiful women; stretching out their hands, they beg for riches. ||2||
Manmohan SinghWith lust in the mind, they beg for the damsel and stretching forth their hand, ask for worldly wealth.
Manmohan Singh (Punjabi)ਚਿੱਤ ਅੰਦਰ ਕਾਮਚੇਸ਼ਟਾ ਦੇ ਕਾਰਨ ਉਹ ਇਸਤਰੀ ਦੀ ਖਾਹਸ਼ ਕਰਦੇ ਹਨ ਅਤੇ ਆਪਣਾ ਹੱਥ ਟੱਡ ਕੇ ਸੰਸਾਰੀ ਪਦਾਰਥ ਮੰਗਦੇ ਹਨ।
Fareedkot Teekaਜਿਨ ਕੇ ਰਿਦੇ ਮੇਂ (ਕਾਮ) ਇਛਾ ਹੈ, ਸੋ (ਕਾਮਨੀ) ਇਸਤ੍ਰੀ ਆਦਿ ਪਦਾਰਥੋਂ ਕੇ ਭੋਗ ਔਰ ਰਿਧੀਆਂ ਹਾਥੁ ਪਸਾਰ ਕਰ ਮਾਂਗਤੇ ਹੈਂ॥੨॥
Prof. Sahib Singh(ਅਨੇਕਾਂ ਐਸੇ ਭੀ ਹਨ ਜੋ ਆਪਣੇ) ਹਿਰਦੇ ਵਿਚ ਕਾਮ-ਵਾਸਨਾ ਧਾਰ ਕੇ (ਪਰਮਾਤਮਾ ਦੇ ਦਰ ਤੋਂ) ਇਸਤ੍ਰੀ (ਹੀ) ਮੰਗਦੇ ਹਨ, (ਉਸ ਦੇ ਅੱਗੇ) ਹੱਥ ਪਸਾਰ ਕੇ (ਦੁਨੀਆ ਦੇ) ਧਨ-ਪਦਾਰਥ (ਹੀ) ਮੰਗਦੇ ਹਨ ॥੨॥ਪਦ ਅਰਥ ਹਿਰਦੈ = ਹਿਰਦੇ ਵਿਚ। ਕਾਮਨੀ = ਇਸਤ੍ਰੀ। ਮਾਗਹਿ = ਮੰਗਦੇ ਹਨ। ਰਿਧਿ = ਧਨ-ਪਦਾਰਥ। ਪਸਾਰੇ = ਪਸਾਰਿ, ਖਿਲਾਰ ਕੇ ॥੨॥
SikhNet (Spanish)en su corazón hay lujuria y estiran sus brazos para pedirte los tesoros del mundo. (2)
ਹਰਿ ਜਸੁ ਜਪਿ ਜਪੁ ਵਡਾ ਵਡੇਰਾ; ਗੁਰਮੁਖਿ ਰਖਉ ਉਰਿ ਧਾਰੇ ॥
har jas jap jap vaddaa vadderaa; guramukh rkhau ur dhaare |
Sant Singh KhalsaOne who chants the Praises of the Lord is the greatest of the great; the Gurmukh keeps the Lord clasped to his heart.
Manmohan SinghHe who utters and repeats God's praise, is the highest of the high. So, by Guru's grace, I keep the Lord clasped to my heart.
Manmohan Singh (Punjabi)ਜੋ ਵਾਹਿਗੁਰੂ ਦੀ ਕੀਰਤੀ ਨੂੰ ਉਚਾਰਦਾ ਅਤੇ ਆਖਦਾ ਹੈ, ਉਹ ਉਚਿਆਂ ਦਾ ਪਰਮ ਉਚਾ ਹੈ। ਇਸ ਲਈ ਮੈਂ ਗੁਰਾਂ ਦੀ ਦਇਆ ਦੁਆਰਾ ਸਾਈਂ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹਾਂ।
Fareedkot Teekaਜੋ ਕੋਈ ਹਰੀ ਕੇ ਜਸ ਕਾ ਜਾਪ ਜਪਤਾ ਹੈ ਵਹੀ ਵਡਿਓਂ ਸੇ ਬਡਾ ਹੈ। ਇਸ ਤੇ ਗੁਰੋਂ ਦੁਆਰੇ ਤੂੰ ਭੀ ਰਿਦੇ ਮੇਂ ਧਾਰ ਰਖ॥
Prof. Sahib Singhਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਪਰਮਾਤਮਾ ਦੇ ਨਾਮ ਦਾ ਜਾਪ ਹੀ ਸਭ ਤੋਂ ਵੱਡਾ ਕੰਮ ਹੈ। ਮੈਂ ਤਾਂ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਹੀ ਆਪਣੇ ਹਿਰਦੇ ਵਿਚ ਵਸਾਂਦਾ ਹਾਂ।ਪਦ ਅਰਥ ਜਸੁ = ਸਿਫ਼ਤਿ-ਸਾਲਾਹ। ਜਪਿ = ਜਪਿਆ ਕਰ। ਗੁਰਮੁਖਿ = ਗੁਰੂ ਦੀ ਰਾਹੀਂ। ਰਖਉ = ਰਾਖਉਂ, ਮੈਂ ਰੱਖਦਾ ਹਾਂ। ਉਰਿ = ਹਿਰਦੇ ਵਿਚ। ਧਾਰੇ = ਧਾਰਿ, ਟਿਕਾ ਕੇ।
SikhNet (Spanish)Recito la Alabanza del Señor en lo alto y Lo alabo también en mi corazón por la Gracia del Guru.
ਜੇ ਵਡਭਾਗ ਹੋਵਹਿ ਤਾ ਜਪੀਐ; ਹਰਿ ਭਉਜਲੁ ਪਾਰਿ ਉਤਾਰੇ ॥੩॥
je vaddabhaag hoveh taa japeeai; har bhaujal paar utaare |3|
Sant Singh KhalsaIf one is blessed with high destiny, he meditates on the Lord, who carries him across the terrifying world-ocean. ||3||
Manmohan SinghIf man possesses good destiny, then alone remembers he the Lord, who ferries him across the terrible world-ocean.
Manmohan Singh (Punjabi)ਜੇਕਰ ਬੰਦੇ ਦੀ ਸ੍ਰੇਸ਼ਟ ਪ੍ਰਾਲਬਧ ਹੋਵ, ਕੇਵਲ ਤਦ ਹੀ ਉਹ ਪ੍ਰਭੂ ਦਾ ਆਰਾਧਨ ਕਰਦਾ ਹੈ, ਜੋ ਉਸ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਜੇ ਵਡੇ ਭਾਗ ਹੋਵੈਂ ਤਾਂ ਹਰੀ ਜਾਪ ਕੋ ਜਪੀਤਾ ਹੈ। ਜੋ ਸੰਸਾਰ ਸਮੁੰਦਰ ਸੇ ਪਾਰ ਉਤਾਰਤਾ ਹੈ॥੩॥
Prof. Sahib Singhਹੇ ਭਾਈ! ਜੇ ਵੱਡੀ ਕਿਸਮਤ ਹੋਵੇ ਤਾਂ ਹੀ ਹਰਿ-ਨਾਮ ਜਪਿਆ ਜਾ ਸਕਦਾ ਹੈ (ਜੇਹੜਾ ਮਨੁੱਖ ਜਪਦਾ ਹੈ ਉਸ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੩॥ਪਦ ਅਰਥ ਭਉਜਲੁ = ਸੰਸਾਰ-ਸਮੁੰਦਰ ॥੩॥
SikhNet (Spanish)Sólo si uno tiene un Destino Perfecto, puede meditar en el Señor, Él lo hace nadar a través. (3)
ਹਰਿ ਜਨ ਨਿਕਟਿ. ਨਿਕਟਿ ਹਰਿ ਜਨ ਹੈ; ਹਰਿ ਰਾਖੈ ਕੰਠਿ ਜਨ ਧਾਰੇ ॥
har jan nikatt. nikatt har jan hai; har raakhai kantth jan dhaare |
Sant Singh KhalsaThe Lord is close to His humble servant, and His humble servant is close to the Lord; He keeps His humble servant clasped to His Heart.
Manmohan SinghGod is near to His saint and the saint is near to his God. The Lord keeps His saint clasped to His bosom.
Manmohan Singh (Punjabi)ਵਾਹਿਗੁਰੂ ਆਪਣੇ ਸੰਤ ਦੇ ਨੇੜੇ ਹੈ, ਅਤੇ ਸੰਤ ਆਪਦੇ ਵਾਹਿਗੁਰੂ ਦੇ ਨੇੜੇ ਹੈ। ਸੁਆਮੀ ਆਪਣੇ ਭਗਤ ਨੂੰ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ।
Fareedkot Teekaਸੰਤੋਂ ਕੇ ਸਮੀਪ ਹੋਇਕੇ ਜਿਨੋਂ ਜਨੋਂ ਨੇ ਹਰੀ ਕੋ ਜਾਨਿਆ ਹੈ, ਤਿਨ ਜਨੋਂ ਕੋ ਹਰੀ ਕੰਠ ਸਾਥ ਲਾਇਕੇ ਅਪਨੇ ਨਿਕਟ ਰਾਖਤਾ ਹੈ, ਭਾਵ ਸੇ ਉਨ ਕੋ ਦੁਖ ਨਹੀਂ ਹੋਨ ਦੇਤਾ॥
Prof. Sahib Singhਹੇ ਭਾਈ! ਸੰਤ ਜਨ ਪਰਮਾਤਮਾ ਦੇ ਨੇੜੇ ਵੱਸਦੇ ਹਨ, ਪਰਮਾਤਮਾ ਸੰਤ ਜਨਾਂ ਦੇ ਨੇੜੇ ਵੱਸਦਾ ਹੈ। ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ।ਪਦ ਅਰਥ ਨਿਕਟਿ = ਨੇੜੇ। ਕੰਠਿ ਧਾਰੇ = ਕੰਠਿ ਧਾਰਿ, ਗਲ ਨਾਲ ਲਾ ਕੇ।
SikhNet (Spanish)El Señor está cerca de Sus Devotos; los Devotos están cerca de su Dios y Lo enaltecen en su corazón,
ਨਾਨਕ ਪਿਤਾ ਮਾਤਾ ਹੈ ਹਰਿ ਪ੍ਰਭੁ; ਹਮ ਬਾਰਿਕ ਹਰਿ ਪ੍ਰਤਿਪਾਰੇ ॥੪॥੬॥੧੮॥
naanak pitaa maataa hai har prabh; ham baarik har pratipaare |4|6|18|
Sant Singh KhalsaO Nanak, the Lord God is our father and mother. I am His child; the Lord cherishes me. ||4||6||18||
Manmohan SinghThe Lord God is the Father and Mother of Nanak. God cherishes me Like His child.
Manmohan Singh (Punjabi)ਸੁਆਮੀ ਵਾਹਿਗੁਰੂ ਨਾਨਕ ਦਾ ਬਾਬਲ ਅਤੇ ਅੰਮੜੀ ਹੈ। ਵਾਹਿਗੁਰੂ ਮੇਰੀ, ਆਪਣੇ ਬੱਚੇ ਦੀ ਮਾਨੰਦ, ਪਾਲਣਾ ਪੋਸਣਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰਾ ਤੋ ਪਿਤਾ ਮਾਤਾ ਔ ਸ੍ਵਾਮੀ ਹਰੀ ਹੈ, ਇਸੀ ਤੇ ਅਸਮਦਾਦਿ ਦਾਸ ਬਾਰਕੇ ਜਾਨ ਕਰ ਹਰਿ ਪ੍ਰਤਿਪਾਰੇ ਹੈਂ॥੪॥੬॥੧੮॥☬ਪਰਮੇਸ੍ਵਰ ਕੇ ਆਗੇ ਬੇਨਤੀ ਔਰ ਮਨ ਅਪਨੇ ਕੋ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਸਾਡਾ ਪਿਉ ਹੈ, ਪਰਮਾਤਮਾ ਸਾਡੀ ਮਾਂ ਹੈ। ਸਾਨੂੰ ਬੱਚਿਆਂ ਨੂੰ ਪਰਮਾਤਮਾ ਹੀ ਪਾਲਦਾ ਹੈ ॥੪॥੬॥੧੮॥ਪਦ ਅਰਥ ਬਾਰਿਕ = ਬਾਲਕ, ਬੱਚੇ ॥੪॥੬॥੧੮॥
SikhNet (Spanish)dice Nanak, Él conserva a su Devoto pegado a Su Corazón. (4-6-18)