ੴ

ਸਿੱਖਬਾਣੀ · SikhBani

Ang 882

Sri Guru Granth Sahib · Raag Raamkalee · 3 shabads, 32 lines
Translations
Shabad Guru Ramdas Ji Raag Raamkalee

ਰਾਮਕਲੀ ਮਹਲਾ ੪ ॥

raamakalee mahalaa 4 |

Sant Singh KhalsaRaamkalee, Fourth Mehl:
Manmohan SinghRamkali 4th Guru.
Manmohan Singh (Punjabi)ਰਾਮਕਲੀ ਚੌਥੀ ਪਾਤਿਸ਼ਾਹੀ।
SikhNet (Spanish)Ramkali, Mejl Guru Ram Das, Cuarto Canal Divino.

ਸਤਗੁਰ ਦਇਆ ਕਰਹੁ ਹਰਿ ਮੇਲਹੁ; ਮੇਰੇ ਪ੍ਰੀਤਮ ਪ੍ਰਾਣ ਹਰਿ ਰਾਇਆ ॥

satagur deaa karahu har melahu; mere preetam praan har raaeaa |

Sant Singh KhalsaO True Guru, please be kind, and unite me with the Lord. My Sovereign Lord is the Beloved of my breath of life.
Manmohan SinghMy True Guru, mercifully unite me with the Lord. God, the King, is the friend of my life-breath.
Manmohan Singh (Punjabi)ਮੇਰੇ ਸੱਚੇ ਗੁਰੂ ਜੀ, ਮਿਹਰਬਾਨੀ ਕਰਕੇ, ਮੈਨੂੰ ਪ੍ਰਭੂ ਨਾਲ ਮਿਲਾ ਦਿਓ। ਵਾਹਿਗੁਰੂ, ਪਾਤਿਸ਼ਾਹ, ਮੇਰੀ ਜਿੰਦ ਜਾਨ ਦਾ ਮਿੱਤਰ ਹੈ।
Fareedkot Teekaਤਾਂ ਤੇ ਹੇ ਸਤਿਗੁਰੋ! ਦਇਆ ਕਰ ਕੇ ਹਰੀ ਕੋ ਮਿਲੇ, ਕਿਉਂਕਿ ਮੇਰੇ ਪ੍ਰਾਣੋਂ ਕਾ ਪ੍ਰੀਤਮ ਹਰੀ ਰਾਜਾ ਹੈ॥
Prof. Sahib Singhਹੇ ਹਰੀ! ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਦੇ ਪਾਤਿਸ਼ਾਹ! ਮੇਹਰ ਕਰ, ਮੈਨੂੰ ਗੁਰੂ ਮਿਲਾ।

ਪਦ ਅਰਥ ਹਰਿ = ਹੇ ਹਰੀ! ਸਤਗੁਰ ਮੇਲਹੁ = ਗੁਰੂ ਮਿਲਾ। ਹਰਿ ਰਾਇਆ = ਹੇ ਪ੍ਰਭੂ ਪਾਤਿਸ਼ਾਹ!

SikhNet (Spanish)Oh Guru, ten Compasión de mí y úneme con mi Amor, mi Rey, la Vida de mi vida, mi Dios.

ਹਮ ਚੇਰੀ ਹੋਇ ਲਗਹ ਗੁਰ ਚਰਣੀ; ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਾਇਆ ॥੧॥

ham cheree hoe lagah gur charanee; jin har prabh maarag panth dikhaaeaa |1|

Sant Singh KhalsaI am a slave; I fall at the Guru's feet. He has shown me the Path, the Way to my Lord God. ||1||
Manmohan SinghBecoming a hand-maid, I repair to the feet of the Guru, who has shown to me the path and way to my God Lord.
Manmohan Singh (Punjabi)ਗੋਲੀ ਬਣ ਕੇ ਮੈਂ ਆਪਣੇ ਗੁਰਾਂ ਦੇ ਪੈਰੀਂ ਪੈਦੀ ਹਾਂ ਜਿਨ੍ਹਾਂ ਨੈ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦਾ ਰਸਤਾ ਅਤੇ ਰਾਹ ਵਿਖਾਲਿਆ ਹੈ।
Fareedkot Teekaਜਿਨ ਸਤਿਗੁਰੋਂ ਨੇ ਸੁਭ ਮਾਰਗੋਂ ਮੇਂ ਹਰੀ ਕਾ ਪੰਥ ਦਿਖਾਯਾ ਹੈ, ਤਿਨ ਆਪ ਕੀ ਹਉ ਦਾਸੀ ਹੋਇਕੈ ਚਰਨੀ ਲਾਗਤੀ ਹੂੰ॥੧॥
Prof. Sahib Singhਹੇ ਭਾਈ! ਜਿਸ ਗੁਰੂ ਨੇ (ਸਦਾ) ਪਰਮਾਤਮਾ ਦੇ ਮਿਲਾਪ ਦਾ ਰਸਤਾ ਵਿਖਾਇਆ ਹੈ, ਮੈਂ ਉਸ ਦਾ ਦਾਸ ਬਣ ਕੇ ਉਸ ਦੇ ਚਰਨਾਂ ਉੱਤੇ ਡਿੱਗਾ ਰਹਾਂ ॥੧॥

ਪਦ ਅਰਥ ਚੇਰੀ = ਦਾਸੀ। ਹੋਇ = ਬਣ ਕੇ। ਲਗਹ = {ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ} ਅਸੀਂ ਲੱਗੀਏ, ਮੈਂ ਲੱਗਾਂ। ਜਿਨਿ = ਜਿਸ (ਗੁਰੂ) ਨੇ। ਮਾਰਗੁ = ਰਸਤਾ। ਪੰਥੁ = ਰਸਤਾ ॥੧॥

SikhNet (Spanish)Me quiero aferrar a Tus Pies como un esclavo, pues me has mostrado el Sendero de mi Señor.(1)

ਰਾਮ; ਮੈ. ਹਰਿ ਹਰਿ ਨਾਮੁ ਮਨਿ ਭਾਇਆ ॥

raam; mai. har har naam man bhaaeaa |

Sant Singh KhalsaThe Name of my Lord, Har, Har, is pleasing to my mind.
Manmohan SinghMy Master, the Lord-God's Name is pleasing to my mind.
Manmohan Singh (Punjabi)ਮੇਰੇ ਮਾਲਕ, ਸੁਆਮੀ ਵਾਹਿਗੁਰੂ ਦਾ ਨਾਮ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਹੇ ਭਾਈ! ਮੇਰੇ ਮਨ ਮੇਂ ਹਰਿ ਹਰਿ ਨਾਮ ਹੀ ਭਾਯਾ ਹੈ॥
Prof. Sahib Singhਹੇ (ਮੇਰੇ) ਰਾਮ! ਹੇ ਹਰੀ! ਮੇਰੇ ਮਨ ਵਿਚ ਤੇਰਾ ਨਾਮ ਪਿਆਰਾ ਲੱਗਦਾ ਹੈ।

ਪਦ ਅਰਥ ਰਾਮ = ਹੇ ਰਾਮ! ਮੈ ਮਨਿ ਭਾਇਆ = ਮੇਰੇ ਮਨ ਵਿਚ ਚੰਗਾ ਲੱਗਦਾ ਹੈ।

SikhNet (Spanish)El Nombre de mi Señor, Jar, Jar, complace mi mente,

ਮੈ ਹਰਿ ਬਿਨੁ ਅਵਰੁ. ਨ ਕੋਈ ਬੇਲੀ; ਮੇਰਾ ਪਿਤਾ ਮਾਤਾ ਹਰਿ ਸਖਾਇਆ ॥੧॥ ਰਹਾਉ ॥

mai har bin avar. na koee belee; meraa pitaa maataa har sakhaaeaa |1| rahaau |

Sant Singh KhalsaI have no friend except the Lord; the Lord is my father, my mother, my companion. ||1||Pause||
Manmohan SinghWithout God, I have no other friend. The Lord alone is my father, mother and associate. Pause.
Manmohan Singh (Punjabi)ਵਾਹਿਗੁਰੂ ਦੇ ਬਾਝੋਂ, ਮੇਰਾ ਹੋਰ ਕੋਈ ਮਿੱਤਰ ਨਹੀਂ। ਕੇਵਲ ਪ੍ਰਭੂ ਹੀ ਮੇਰਾ ਬਾਬਲ, ਅੰਮੜੀ ਅਤੇ ਸੰਗੀ ਸਾਥੀ ਹੈ। ਠਹਿਰਾਓ।
Fareedkot Teekaਹਰੀ ਬਿਨਾ (ਮੈ) ਮੇਰਾ ਔਰ ਕੋਈ (ਬੇਲੀ) ਮਿਤ੍ਰ ਨਹੀਂ ਪੁਨਹ ਪਿਤਾ ਮਾਤਾ ਔ ਬਾਲ ਸਖਾ ਸਭ ਹਰੀ ਹੀ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਪਰਮਾਤਮਾ ਤੋਂ ਬਿਨਾ ਮੈਨੂੰ ਕੋਈ ਹੋਰ ਮਦਦਗਾਰ ਨਹੀਂ ਦਿੱਸਦਾ। ਪਰਮਾਤਮਾ ਹੀ ਮੇਰੀ ਮਾਂ ਹੈ, ਪਰਮਾਤਮਾ ਹੀ ਮੇਰਾ ਪਿਉ ਹੈ, ਪਰਮਾਤਮਾ ਹੀ ਮੇਰਾ ਸਾਥੀ ਹੈ ॥੧॥ ਰਹਾਉ ॥

ਪਦ ਅਰਥ ਬੇਲੀ = ਮਦਦਗਾਰ। ਸਖਾਇਆ = ਸਾਥੀ ॥੧॥ ਰਹਾਉ ॥

SikhNet (Spanish)no tengo amigos, excepto el Señor. Él es mi padre, mi madre y mi Único Compañero. (1-Pausa)

ਮੇਰੇ ਇਕੁ ਖਿਨੁ ਪ੍ਰਾਨ. ਨ ਰਹਹਿ ਬਿਨੁ ਪ੍ਰੀਤਮ; ਬਿਨੁ ਦੇਖੇ. ਮਰਹਿ ਮੇਰੀ ਮਾਇਆ ॥

mere ik khin praan. na raheh bin preetam; bin dekhe. mareh meree maaeaa |

Sant Singh KhalsaMy breath of life will not survive for an instant, without my Beloved; unless I see Him, I will die, O my mother!
Manmohan SinghWithout my beloved, I can live not even for an instant. Sans seeing Him, I die, O my mother.
Manmohan Singh (Punjabi)ਆਪਣੇ ਪਿਆਰੇ ਦੇ ਬਾਝੋਂ ਮੈਂ ਇਕ ਮੁਹਤ ਭਰਬ ਲਈ ਭੀ ਜਿਊਂ ਨਹੀਂ ਸਕਦਾ। ਊਸ ਨੂੰ ਵੇਖਣ ਦੇ ਬਗੈਰ ਮੈਂ ਮਰ ਵੰਞਦਾ ਹਾਂ, ਹੇ ਮੇਰੀ ਮਾਤਾ!
Fareedkot Teekaਹੇ ਭਾਈ ਜਨੋਂ! ਮੇਰੇ ਪ੍ਰਾਣ ਬਿਨਾ ਪ੍ਰੀਤਮ ਸੇ ਇਕ ਖਿਨ ਮਾਤ੍ਰ ਭੀ ਨਹੀਂ ਰਹਿਤੇ, ਸੋ ਬਿਨਾ ਦਰਸਨ ਥੀਂ ਮਰਤੇ ਥੇ॥
Prof. Sahib Singhਹੇ ਮੇਰੀ ਮਾਂ! ਪ੍ਰੀਤਮ (ਗੁਰੂ ਦੇ ਮਿਲਾਪ) ਤੋਂ ਬਿਨਾ ਮੇਰੀ ਜਿੰਦ ਇਕ ਖਿਨ ਵਾਸਤੇ ਭੀ ਨਹੀਂ ਰਹਿ ਸਕਦੀ, ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੀ (ਆਤਮਕ) ਮੌਤ ਹੁੰਦੀ ਹੈ।

ਪਦ ਅਰਥ ਨ ਰਹਹਿ = ਨਹੀਂ ਰਹਿ ਸਕਦੇ {ਬਹੁ-ਵਚਨ}। ਪ੍ਰਾਨ = ਜਿੰਦ। ਮਰਹਿ = (ਮੇਰੇ ਪ੍ਰਾਨ) ਮਰ ਜਾਂਦੇ ਹਨ। ਮਾਇਆ = ਹੇ ਮਾਂ!

SikhNet (Spanish)La respiración de mi vida no sobrevive ni un instante sin mi Bienamado, pues si no Lo veo, de seguro muero, oh madre mía.

ਧਨੁ ਧਨੁ ਵਡਭਾਗ. ਗੁਰ ਸਰਣੀ ਆਏ; ਹਰਿ ਗੁਰ ਮਿਲਿ ਦਰਸਨੁ ਪਾਇਆ ॥੨॥

dhan dhan vaddabhaag. gur saranee aae; har gur mil darasan paaeaa |2|

Sant Singh KhalsaBlessed, blessed is my great, high destiny, that I have come to the Guru's Sanctuary. Meeting with the Guru, I have obtained the Blessed Vision of the Lord's Darshan. ||2||
Manmohan SinghBlessed, blessed is my great destiny, that I have sought, the Guru's protection and meeting with the Guru, have seen the Lord's sight.
Manmohan Singh (Punjabi)ਮੁਬਾਰਕ, ਮੁਬਾਰਕ ਹੈ ਮੇਰੀ ਵਿਸ਼ਾਲ ਪ੍ਰਾਲਬਧ ਕਿ ਮੈਂ ਗੁਰਾਂ ਦੀ ਪਨਾਹ ਲਈ ਹੈ ਅਤੇ ਗੁਰਾਂ ਨਾਲ ਮਿਲ ਕੇ ਸਾਹਿਬ ਦਾ ਦੀਦਾਰ ਵੇਖ ਲਿਆ ਹੈ।
Fareedkot Teekaਬਡਭਾਗੀ ਜੋ ਮਨ ਬਾਣੀ ਕਰਿ ਧੰਨ੍ਯਤਾ ਜੋਗ ਗੁਰੂ ਹੈਂ, ਜਬ ਤਿਨ ਗੁਰੋਂ ਕੀ ਸਰਨੀ ਆਇ ਮਿਲੇ ਤਬ ਹਰੀ ਕਾ ਦਰਸ਼ਨ ਪਾਇ ਲੀਆ॥੨॥
Prof. Sahib Singhਉਹ ਮਨੁੱਖ ਧੰਨ ਹਨ ਧੰਨ ਹਨ, ਵੱਡੇ ਭਾਗਾਂ ਵਾਲੇ ਹਨ, ਜੇਹੜੇ ਗੁਰੂ ਦੀ ਸਰਨ ਆ ਪੈਂਦੇ ਹਨ। ਗੁਰੂ ਨੂੰ ਮਿਲ ਕੇ ਉਹਨਾਂ ਨੇ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ ॥੨॥

ਪਦ ਅਰਥ ਮਿਲਿ = (ਗੁਰੂ ਨੂੰ) ਮਿਲ ਕੇ। ਹਰਿ ਦਰਸਨੁ = ਪ੍ਰਭੂ ਦਾ ਦਰਸ਼ਨ ॥੨॥

SikhNet (Spanish)Bendito, oh, bendito sea mi grandioso Destino que me llevó hasta el Santuario del Guru. Encontrando al Guru, he obtenido la Bendita Visión del Darshan del Señor. (2)

ਮੈ ਅਵਰੁ. ਨ ਕੋਈ ਸੂਝੈ ਬੂਝੈ; ਮਨਿ ਹਰਿ ਜਪੁ ਜਪਉ ਜਪਾਇਆ ॥

mai avar. na koee soojhai boojhai; man har jap jpau japaaeaa |

Sant Singh KhalsaI do not know or understand any other within my mind; I meditate and chant the Lord's Chant.
Manmohan SinghWithin my mind, I can think not of any other, so, I utter and repeat the Lord's Name alone.
Manmohan Singh (Punjabi)ਆਪਣੇ ਚਿੱਤ ਅੰਦਰ ਮੈਂ ਹੋਰਸ ਕਿਸੇ ਦਾ ਖਿਆਲ ਹੀ ਨਹੀਂ ਕਰ ਸਕਦਾ। ਇਸ ਲਈ ਮੈਂ ਸਿਰਫ ਸੁਆਮੀ ਦੇ ਨਾਮ ਨੂੰ ਹੀ ਉਚਾਰਦਾ ਅਤੇ ਵਖਾਣਦਾ ਹਾਂ।
Fareedkot Teekaਮੇਰੇ ਕੋ ਔਰ ਕੋਈ ਨਹੀਂ (ਸੂਝੈ) ਨਿਗਾਹ ਆਵਤਾ ਜਿਸ ਕੋ ਹਮ (ਬੂਝੈ) ਪੂਛਉ, ਹਮ ਤੋ ਮਨ ਕਰ ਕੇ ਗੁਰੋਂ ਕਾ ਜਪਾਇਆ ਹੂਆ ਹਰੀ ਕਾ ਜਾਪ ਜਪਤੇ ਹੈਂ॥
Prof. Sahib Singh(ਹੇ ਮੇਰੀ ਮਾਂ! ਪ੍ਰਭੂ ਦੇ ਨਾਮ ਦੇ ਜਾਪ ਤੋਂ ਬਿਨਾ) ਮੈਨੂੰ ਕੋਈ ਭੀ ਹੋਰ ਕੰਮ ਨਹੀਂ ਸੁੱਝਦਾ (ਚੰਗਾ ਨਹੀਂ ਲੱਗਦਾ)। ਜਿਵੇਂ ਗੁਰੂ ਜਪਣ ਲਈ ਪ੍ਰੇਰਦਾ ਹੈ, ਮੈਂ ਆਪਣੇ ਮਨ ਵਿਚ ਪ੍ਰਭੂ ਦਾ ਨਾਮ ਦਾ ਜਾਪ ਹੀ ਜਪਦਾ ਹਾਂ।

ਪਦ ਅਰਥ ਮੈ = ਮੈਨੂੰ। ਅਵਰੁ = ਕੋਈ ਹੋਰ (ਬਚਨ)। ਮਨਿ = ਮਨ ਵਿਚ। ਜਪਉ = ਜਪਉਂ, ਮੈਂ ਜਪਦਾ ਹਾਂ।

SikhNet (Spanish)No conozco a nadie más y así vivo sólo en Él, pero los que están privados del Nombre del Señor,

ਨਾਮਹੀਣ ਫਿਰਹਿ ਸੇ ਨਕਟੇ; ਤਿਨ ਘਸਿ ਘਸਿ ਨਕ ਵਢਾਇਆ ॥੩॥

naamaheen fireh se nakatte; tin ghas ghas nak vadtaaeaa |3|

Sant Singh KhalsaThose who lack the Naam, wander in shame; their noses are chopped off, bit by bit. ||3||
Manmohan SinghThe shameless ones, They wander about without the Name. Their noses are gratingly shorn off.
Manmohan Singh (Punjabi)ਬੇਸ਼ਰਮ ਬੰਦੇ ਨਾਮ ਦੇ ਬਿਨਾਂ ਭਟਕਦੇ ਫਿਰਦੇ ਹਨ। ਉਹਨਾਂ ਦੇ ਨੱਕ ਰਗੜ ਰਗੜ ਕੇ ਵੱਢੇ ਜਾਂਦੇ ਹਨ।
Fareedkot Teekaਜੋ ਨਾਮੁ ਤੇ ਹੀਣ ਰਹਿਤੇ ਹੈਂ, ਸੋ ਨਕ ਕਟੇ ਫਿਰਤੇ ਹੈਂ, ਭਾਵ ਸੇ ਵਹੁ ਇਸ ਲੋਗ ਮੇਂ ਜਸ ਰਹਿਤ ਹੈਂ; ਪੁਨਹ ਪ੍ਰਲੋਕ ਮੇਂ ਤਿਨਕਾ ਨਕ ਰਗੜ ਰਗੜ ਕੇ ਧਰਮ ਰਾਇ ਨੇ ਅਪੁਨੇ ਦੂਤੋਂ ਸੇ (ਵਢਾਇਆ) ਕਟਾਇਆ ਹੈ, ਭਾਵ ਤਿਨ ਕੋ ਬਹੁਤ ਸ਼ਰਮਿੰਦਾ ਕੀਆ ਹੈ॥੩॥
Prof. Sahib Singhਹੇ ਭਾਈ! ਜੇਹੜੇ ਮਨੁੱਖ ਨਾਮ ਤੋਂ ਵਾਂਜੇ ਰਹਿੰਦੇ ਹਨ, ਉਹ ਬੇਸ਼ਰਮਾਂ ਵਾਂਗ (ਦੁਨੀਆ ਵਿਚ) ਤੁਰੇ ਫਿਰਦੇ ਹਨ, ਉਹ ਅਨੇਕਾਂ ਵਾਰੀ ਬੇ-ਇੱਜ਼ਤੀ ਕਰਾ ਕੇ ਖ਼ੁਆਰ ਹੁੰਦੇ ਹਨ ॥੩॥

ਪਦ ਅਰਥ ਫਿਰਹਿ = ਫਿਰਦੇ ਹਨ। ਸੇ = ਉਸ {ਬਹੁ-ਵਚਨ}। ਨਕਟੇ = ਨਿ-ਲੱਜ, ਬੇ-ਸ਼ਰਮ। ਘਸਿ ਘਸਿ = ਮੁੜ ਮੁੜ ਘਸ ਕੇ, ਬਹੁਤ ਬੇ-ਇੱਜ਼ਤੀ ਕਰਾ ਕੇ ॥੩॥

SikhNet (Spanish)no tienen honor y desperdician su vida en vano. (3)

ਮੋ ਕਉ ਜਗਜੀਵਨ ਜੀਵਾਲਿ ਲੈ ਸੁਆਮੀ; ਰਿਦ ਅੰਤਰਿ ਨਾਮੁ ਵਸਾਇਆ ॥

mo kau jagajeevan jeevaal lai suaamee; rid antar naam vasaaeaa |

Sant Singh KhalsaO Life of the World, rejuvenate me! O my Lord and Master, enshrine Your Name deep within my heart.
Manmohan SinghO my Master, the Life of the World, re-animate Thou me, that I may enshrine Thy Name in my mind.
Manmohan Singh (Punjabi)ਹੇ ਜਗਤ ਦੀ ਜਿੰਦ, ਮੇਰੇ ਮਾਲਕ! ਤੂੰ ਮੈਨੂੰ ਸੁਰਜੀਤ ਕਰ ਲੈ ਤਾਂ ਜੋ ਤੇਰੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਲਵਾਂ।
Fareedkot Teekaਹੇ ਜਗਤ ਕੇ ਜੀਵਨ ਰੂਪ ਸ੍ਵਾਮੀ! ਮੇਰੇ ਕੋ ਜੀਵਾਲ ਲੈ, ਮੇਰੇ ਰਿਦੇ ਮੇਂ ਨਾਮ ਕੋ ਆਪ ਨੇ ਵਸਾਇਆ ਹੈ। ਭਾਵ ਸੇ ਅਬ ਉਸ ਮੇਂ ਮੇਰੇ ਕੋ ਪ੍ਰੇਮ ਦੇ ਕੇ ਜਨਮ ਮਰਨ ਰਹਿਤ ਕਰ ਲੈ॥
Prof. Sahib Singhਹੇ ਜਗਤ ਦੇ ਜੀਵਨ-ਪ੍ਰਭੂ! ਹੇ ਮੇਰੇ ਮਾਲਕ-ਪ੍ਰਭੂ! ਮੇਰੇ ਹਿਰਦੇ ਵਿਚ ਆਪਣਾ ਨਾਮ ਵਸਾਈ ਰੱਖ, ਤੇ, ਮੈਨੂੰ ਆਤਮਕ ਜੀਵਨ ਬਖ਼ਸ਼ੀ ਰੱਖ।

ਪਦ ਅਰਥ ਮੋ ਕਉ = ਮੈਨੂੰ। ਜੀਵਾਲਿ ਲੈ = ਆਤਮਕ ਜੀਵਨ ਬਖ਼ਸ਼। ਸੁਆਮੀ = ਹੇ ਸੁਆਮੀ! ਰਿਦ = ਹਿਰਦਾ।

SikhNet (Spanish)Oh Vida de toda vida, despiértame en Tu Ser para que enaltezca Tu Nombre en mi mente.

ਨਾਨਕ. ਗੁਰੂ ਗੁਰੂ ਹੈ ਪੂਰਾ; ਮਿਲਿ ਸਤਿਗੁਰ ਨਾਮੁ ਧਿਆਇਆ ॥੪॥੫॥

naanak. guroo guroo hai pooraa; mil satigur naam dhiaaeaa |4|5|

Sant Singh KhalsaO Nanak, perfect is the Guru, the Guru. Meeting the True Guru, I meditate on the Naam. ||4||5||
Manmohan SinghO my Nanak, perfect is the great Guru. Meeting with the True Guru, contemplate I the Lord's Name.
Manmohan Singh (Punjabi)ਹੇ ਨਾਨਕ! ਪੂਰਨ ਹਨ ਵੱਡੇ ਗੁਰਦੇਵ ਜੀ। ਸੱਚੇ ਗੁਰਾਂ ਨਾਲ ਮਿਲ ਕੇ ਮੈਂ ਨਾਮ ਦਾ ਆਰਾਧਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਮਿਲ ਕੇ ਸਤਿਗੁਰੋਂ ਸੇ ਨਾਮ ਕੋ ਧਿਆਇਆ ਹੈ, ਵਹੁ ਬਡਿਓਂ ਸੇ ਬਡੇ ਔਰ ਸਰਬ ਗੁਣੋਂ ਕਰ ਪੂਰਨ ਹੈਂ॥੪॥੫॥☬ਗੁਰ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਇਹ ਨਾਮ ਦੀ ਦਾਤ ਦੇਣ-ਜੋਗਾ) ਗੁਰੂ ਪੂਰਾ ਹੀ ਹੈ ਗੁਰੂ ਪੂਰਾ ਹੀ ਹੈ। ਗੁਰੂ ਨੂੰ ਮਿਲ ਕੇ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ ॥੪॥੫॥

ਪਦ ਅਰਥ ਮਿਲਿ = ਮਿਲ ਕੇ ॥੪॥੫॥

SikhNet (Spanish)Nanak dice, el Guru es Perfecto; cuando Lo encuentres, medita en Su Nombre. (4-5)

Open this shabad →

Shabad Guru Ramdas Ji Raag Raamkalee

ਰਾਮਕਲੀ ਮਹਲਾ ੪ ॥

raamakalee mahalaa 4 |

Sant Singh KhalsaRaamkalee, Fourth Mehl:
Manmohan SinghRamkali 4th Guru.
Manmohan Singh (Punjabi)ਰਾਮਕਲੀ ਚੌਥੀ ਪਾਤਿਸ਼ਾਹੀ।
SikhNet (Spanish)Ramkali, Mejl Guru Ram Das, Cuarto Canal Divino.

ਸਤਗੁਰੁ ਦਾਤਾ ਵਡਾ ਵਡ ਪੁਰਖੁ ਹੈ; ਜਿਤੁ ਮਿਲਿਐ ਹਰਿ ਉਰ ਧਾਰੇ ॥

satagur daataa vaddaa vadd purakh hai; jit miliai har ur dhaare |

Sant Singh KhalsaThe True Guru, the Great Giver, is the Great, Primal Being; meeting Him, the Lord is enshrined within the heart.
Manmohan SinghVery beneficent is the great personality of the True Guru, meeting with whom the Lord is enshrined in the heart.
Manmohan Singh (Punjabi)ਵੱਡੀ ਦਾਤਾਰ ਹੈ ਵਿਸ਼ਾਲ ਵਿਅਕਤੀ ਸੱਚੇ ਗੁਰਾਂ ਦੀ, ਜਿਨ੍ਹਾਂ ਨਾਲ ਮਿਲਣ ਦੁਆਰਾ ਸਾਹਿਬ ਦਿਲ ਅੰਦਰ ਟਿਕ ਜਾਂਦਾ ਹੈ।
Fareedkot Teekaਸਤਿਗੁਰੂ ਬਡਾ ਮਹਾਤਮਾ ਪੁਰਸ ਹੈ ਪੁਨਹ ਬਡਾ ਦਾਤਾ ਹੈ, ਕਿਉਂਕਿ ਜਿਸ ਕੇ ਮਿਲਨੇ ਸੇ ਹਰੀ ਕੇ ਨਾਮ ਮਨ ਮੇਂ ਧਾਰੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਗੁਰੂ (ਹੀ) ਸਭ ਤੋਂ ਵੱਡਾ ਵਿਅਕਤੀ ਹੈ। ਗੁਰੂ ਨੂੰ ਮਿਲਣ ਨਾਲ ਮਨੁੱਖ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ।

ਪਦ ਅਰਥ ਦਾਤਾ = (ਨਾਮ ਦੀ) ਦਾਤ ਦੇਣ ਵਾਲਾ। ਜਿਤੁ = ਜਿਸ ਦੀ ਰਾਹੀਂ। ਜਿਤੁ ਮਿਲਿਐ = ਜਿਸ ਨੂੰ ਮਿਲਣ ਨਾਲ। ਉਰ = ਹਿਰਦਾ।

SikhNet (Spanish)El Guru es Benévolo, es el Ser Grandioso; Encontrándolo, uno eleva al Señor en la mente.

ਜੀਅ ਦਾਨੁ ਗੁਰਿ ਪੂਰੈ ਦੀਆ; ਹਰਿ ਅੰਮ੍ਰਿਤ ਨਾਮੁ ਸਮਾਰੇ ॥੧॥

jeea daan gur poorai deea; har amrit naam samaare |1|

Sant Singh KhalsaThe Perfect Guru has granted me the life of the soul; I meditate in remembrance on the Ambrosial Name of the Lord. ||1||
Manmohan SinghThe Perfect Guru has pleased me with the spiritual life and I now mediate on the ambrosial Name.
Manmohan Singh (Punjabi)ਪੂਰਨ ਗੁਰਦੇਵ ਜੀ ਨੇ ਮੈਨੂੰ ਆਤਮਕ ਜਿੰਦਗੀ ਪ੍ਰਦਾਨ ਕੀਤੀ ਹੈ ਅਤੇ ਮੈਂ ਹੁਣ ਸੁਧਾ-ਅੰਮ੍ਰਿਤ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਪੁਨਹ ਸਦੀਵ ਜੀਵਨੇ ਕਾ ਦਾਨੁ, ਭਾਵ ਮੁਕਤਿ ਰੂਪੁ ਦਾਨੁ ਗੁਰੋਂ ਪੂਰਿਓਂ ਨੇ ਦੀਆ ਹੈ। ਕਬ? ਜਬ ਹਰੀ ਨਾਮ ਅੰਮ੍ਰਿਤ ਰੂਪ ਸੰਭਾਰੇ ਹੈਂ॥੧॥
Prof. Sahib Singhਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਕ ਜੀਵਨ ਦੀ ਦਾਤ ਦੇ ਦਿੱਤੀ, ਉਹ ਮਨੁੱਖ ਪ੍ਰਭੂ ਦੇ ਜੀਵਨ ਦੇਣ ਵਾਲੇ ਨਾਮ ਨੂੰ (ਹਿਰਦੇ ਵਿਚ) ਸੰਭਾਲ ਰੱਖਦਾ ਹੈ ॥੧॥

ਪਦ ਅਰਥ ਜੀਅ ਦਾਨੁ = ਆਤਮਕ ਜੀਵਨ ਦੀ ਦਾਤਿ। ਗੁਰਿ = ਗੁਰੂ ਨੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸਮਾਰੇ = ਸੰਭਾਲਦਾ ਹੈ ॥੧॥

SikhNet (Spanish)El Guru Perfecto nos bendice con la vida del Alma y uno alaba el Nombre Ambrosial de Dios. (1)

ਰਾਮ; ਗੁਰਿ ਹਰਿ ਹਰਿ ਨਾਮੁ, ਕੰਠਿ ਧਾਰੇ ॥

raam; gur har har naam, kantth dhaare |

Sant Singh KhalsaO Lord, the Guru has implanted the Name of the Lord, Har, Har, within my heart.
Manmohan SinghO God, the Lord Master, the Guru has established Thy Name in my heart.
Manmohan Singh (Punjabi)ਹੇ ਵਾਹਿਗੁਰੂ, ਸੁਆਮੀ ਮਾਲਕ! ਗੁਰਾਂ ਨੇ ਤੇਰਾ ਨਾਮ ਮੇਰੇ ਦਿਲ ਅੰਦਰ ਅਸਥਾਪਨ ਕਰ ਦਿੱਤਾ ਹੈ।
Fareedkot Teekaਹੇ ਭਾਈ! ਹਮਨੇ ਗੁਰੋਂ ਸੇ ਹਰਿ ਹਰਿ ਨਾਮ ਕੰਠ ਮੇਂ ਧਾਰੇ ਹੈਂ॥
Prof. Sahib Singhਹੇ ਮੇਰੇ ਰਾਮ! ਮੇਰੇ ਵੱਡੇ ਭਾਗ ਹੋ ਗਏ ਹਨ, ਗੁਰੂ ਦੀ ਰਾਹੀਂ, ਹੇ ਹਰੀ! ਤੇਰਾ ਨਾਮ ਮੈਂ ਆਪਣੇ ਗਲ ਵਿਚ ਪ੍ਰੋ ਲਿਆ ਹੈ।

ਪਦ ਅਰਥ ਰਾਮ = ਹੇ ਰਾਮ! ਗੁਰਿ = ਗੁਰੂ ਦੀ ਰਾਹੀਂ। ਕੰਠਿ = ਗਲੇ ਵਿਚ।

SikhNet (Spanish)Oh Señor, Tu Nombre Lo enaltezco en mi corazón por la Gracia del Guru.

ਗੁਰਮੁਖਿ ਕਥਾ ਸੁਣੀ ਮਨਿ ਭਾਈ; ਧਨੁ ਧਨੁ ਵਡਭਾਗ ਹਮਾਰੇ ॥੧॥ ਰਹਾਉ ॥

guramukh kathaa sunee man bhaaee; dhan dhan vaddabhaag hamaare |1| rahaau |

Sant Singh KhalsaAs Gurmukh, I have heard His sermon, which pleases my mind; blessed, blessed is my great destiny. ||1||Pause||
Manmohan SinghBy Guru's grace, I have heard the Divine discourse, which has pleased my mind. Blessed, blessed is my great good destiny. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਈਸ਼ਵਰੀ ਵਾਰਤਾ ਸ੍ਰਵਣ ਕੀਤੀ ਹੈ ਜਿਸ ਨੇ ਮੇਰੇ ਚਿੱਤ ਨੂੰ ਪ੍ਰਸੰਨ ਕਰ ਦਿੱਤਾ ਹੈ। ਮੁਬਾਰਕ, ਮੁਬਾਰਕ ਹੈ ਮੇਰੀ ਪਰਮ ਸ੍ਰੇਸ਼ਟ ਪ੍ਰਾਲਬਧ। ਠਹਿਰਾਓ।
Fareedkot Teekaਜਬ ਗੁਰੋਂ ਦੁਆਰੇ ਨਾਮ ਕੀ ਕਥਾ ਸੁਨੀ ਤੌ ਹਮਾਰੇ ਮਨ ਮੇਂ ਭਾਇ ਗਈ। ਇਸ ਤੇ ਹਮਨੇ ਜਾਨਾ ਕਿ ਹਮਾਰੇ ਭਾਗੁ ਮਨ ਬਾਣੀ ਕਰ ਬਡੇ ਧੰਨ ਹੈਂ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਸੁਣੀ ਹੈ, ਤੇ, ਉਹ ਮੇਰੇ ਮਨ ਵਿਚ ਪਿਆਰੀ ਲੱਗ ਰਹੀ ਹੈ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕਥਾ = ਸਿਫ਼ਤਿ-ਸਾਲਾਹ। ਮਨਿ ਭਾਈ = ਮਨ ਵਿਚ ਪਿਆਰੀ ਲੱਗੀ ਹੈ ॥੧॥ ਰਹਾਉ ॥

SikhNet (Spanish)¡Qué afortunado soy, pues el Guru me ha recitado las Palabras que complacen a mi mente!(1-Pausa)

ਕੋਟਿ ਕੋਟਿ ਤੇਤੀਸ ਧਿਆਵਹਿ; ਤਾ ਕਾ. ਅੰਤੁ ਨ ਪਾਵਹਿ ਪਾਰੇ ॥

kott kott tetees dhiaaveh; taa kaa. ant na paaveh paare |

Sant Singh KhalsaMillions, three hundred thirty millions of gods meditate on Him, but they cannot find His end or limitation.
Manmohan SinghIn myriads of ways, the thirty-three millions of gods contemplate on the Lord, but His limit and end they can find not.
Manmohan Singh (Punjabi)ਕ੍ਰੋੜਾਂ ਹੀ ਤਰੀਕਿਆਂ ਨਾਲ ਤੇਤੀ ਕ੍ਰੋੜ ਦੇਵਤੇ ਪ੍ਰਭੂ ਦਾ ਸਿਮਰਨ ਕਰਦੇ ਹਨ, ਪ੍ਰੰਤੂ ਉਹ ਉਸ ਦੇ ਓੜਕ ਅਤੇ ਅਖੀਰ ਨੂੰ ਲੱਭ ਨਹੀਂ ਸਕਦੇ।
Fareedkot Teekaਵਹੁ ਕੈਸਾ ਹਰੀ ਹੈ ਜਿਸ ਕੋ ਤੇਤੀਸ ਕ੍ਰੋੜ ਦੇਵਤਾ ਕੋਟ ਬਰਸੋਂ ਪਰਯੰਤ ਵਾ ਕੋਟ ਬਿਧੀਓਂ ਕਰ ਧਿਆਨ ਕਰਤੇ ਹੈਂ, ਤਾਂ ਵੀ ਤਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਪਾਵਤੇ ਹੈਂ?
Prof. Sahib Singhਹੇ ਭਾਈ! ਤੇਤੀ ਕ੍ਰੋੜ (ਦੇਵਤੇ) ਪਰਮਾਤਮਾ ਦਾ ਧਿਆਨ ਧਰਦੇ ਰਹਿੰਦੇ ਹਨ, ਪਰ ਉਸ ਦੇ ਗੁਣਾਂ ਦਾ ਅੰਤ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦੇ।

ਪਦ ਅਰਥ ਕੋਟਿ = ਕ੍ਰੋੜ। ਨ ਪਾਵਹਿ = ਨਹੀਂ ਲੱਭ ਸਕਦੇ। ਪਾਰੇ = ਪਾਰੁ, ਪਾਰਲਾ ਬੰਨਾ।

SikhNet (Spanish)Hay seres que parecen ángeles y que dicen vivir en Ti, oh Dios, pero no conocen Tu fin;

ਹਿਰਦੈ ਕਾਮ ਕਾਮਨੀ ਮਾਗਹਿ; ਰਿਧਿ ਮਾਗਹਿ ਹਾਥੁ ਪਸਾਰੇ ॥੨॥

hiradai kaam kaamanee maageh; ridh maageh haath pasaare |2|

Sant Singh KhalsaWith sexual urges in their hearts, they beg for beautiful women; stretching out their hands, they beg for riches. ||2||
Manmohan SinghWith lust in the mind, they beg for the damsel and stretching forth their hand, ask for worldly wealth.
Manmohan Singh (Punjabi)ਚਿੱਤ ਅੰਦਰ ਕਾਮਚੇਸ਼ਟਾ ਦੇ ਕਾਰਨ ਉਹ ਇਸਤਰੀ ਦੀ ਖਾਹਸ਼ ਕਰਦੇ ਹਨ ਅਤੇ ਆਪਣਾ ਹੱਥ ਟੱਡ ਕੇ ਸੰਸਾਰੀ ਪਦਾਰਥ ਮੰਗਦੇ ਹਨ।
Fareedkot Teekaਜਿਨ ਕੇ ਰਿਦੇ ਮੇਂ (ਕਾਮ) ਇਛਾ ਹੈ, ਸੋ (ਕਾਮਨੀ) ਇਸਤ੍ਰੀ ਆਦਿ ਪਦਾਰਥੋਂ ਕੇ ਭੋਗ ਔਰ ਰਿਧੀਆਂ ਹਾਥੁ ਪਸਾਰ ਕਰ ਮਾਂਗਤੇ ਹੈਂ॥੨॥
Prof. Sahib Singh(ਅਨੇਕਾਂ ਐਸੇ ਭੀ ਹਨ ਜੋ ਆਪਣੇ) ਹਿਰਦੇ ਵਿਚ ਕਾਮ-ਵਾਸਨਾ ਧਾਰ ਕੇ (ਪਰਮਾਤਮਾ ਦੇ ਦਰ ਤੋਂ) ਇਸਤ੍ਰੀ (ਹੀ) ਮੰਗਦੇ ਹਨ, (ਉਸ ਦੇ ਅੱਗੇ) ਹੱਥ ਪਸਾਰ ਕੇ (ਦੁਨੀਆ ਦੇ) ਧਨ-ਪਦਾਰਥ (ਹੀ) ਮੰਗਦੇ ਹਨ ॥੨॥

ਪਦ ਅਰਥ ਹਿਰਦੈ = ਹਿਰਦੇ ਵਿਚ। ਕਾਮਨੀ = ਇਸਤ੍ਰੀ। ਮਾਗਹਿ = ਮੰਗਦੇ ਹਨ। ਰਿਧਿ = ਧਨ-ਪਦਾਰਥ। ਪਸਾਰੇ = ਪਸਾਰਿ, ਖਿਲਾਰ ਕੇ ॥੨॥

SikhNet (Spanish)en su corazón hay lujuria y estiran sus brazos para pedirte los tesoros del mundo. (2)

ਹਰਿ ਜਸੁ ਜਪਿ ਜਪੁ ਵਡਾ ਵਡੇਰਾ; ਗੁਰਮੁਖਿ ਰਖਉ ਉਰਿ ਧਾਰੇ ॥

har jas jap jap vaddaa vadderaa; guramukh rkhau ur dhaare |

Sant Singh KhalsaOne who chants the Praises of the Lord is the greatest of the great; the Gurmukh keeps the Lord clasped to his heart.
Manmohan SinghHe who utters and repeats God's praise, is the highest of the high. So, by Guru's grace, I keep the Lord clasped to my heart.
Manmohan Singh (Punjabi)ਜੋ ਵਾਹਿਗੁਰੂ ਦੀ ਕੀਰਤੀ ਨੂੰ ਉਚਾਰਦਾ ਅਤੇ ਆਖਦਾ ਹੈ, ਉਹ ਉਚਿਆਂ ਦਾ ਪਰਮ ਉਚਾ ਹੈ। ਇਸ ਲਈ ਮੈਂ ਗੁਰਾਂ ਦੀ ਦਇਆ ਦੁਆਰਾ ਸਾਈਂ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹਾਂ।
Fareedkot Teekaਜੋ ਕੋਈ ਹਰੀ ਕੇ ਜਸ ਕਾ ਜਾਪ ਜਪਤਾ ਹੈ ਵਹੀ ਵਡਿਓਂ ਸੇ ਬਡਾ ਹੈ। ਇਸ ਤੇ ਗੁਰੋਂ ਦੁਆਰੇ ਤੂੰ ਭੀ ਰਿਦੇ ਮੇਂ ਧਾਰ ਰਖ॥
Prof. Sahib Singhਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਪਰਮਾਤਮਾ ਦੇ ਨਾਮ ਦਾ ਜਾਪ ਹੀ ਸਭ ਤੋਂ ਵੱਡਾ ਕੰਮ ਹੈ। ਮੈਂ ਤਾਂ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਹੀ ਆਪਣੇ ਹਿਰਦੇ ਵਿਚ ਵਸਾਂਦਾ ਹਾਂ।

ਪਦ ਅਰਥ ਜਸੁ = ਸਿਫ਼ਤਿ-ਸਾਲਾਹ। ਜਪਿ = ਜਪਿਆ ਕਰ। ਗੁਰਮੁਖਿ = ਗੁਰੂ ਦੀ ਰਾਹੀਂ। ਰਖਉ = ਰਾਖਉਂ, ਮੈਂ ਰੱਖਦਾ ਹਾਂ। ਉਰਿ = ਹਿਰਦੇ ਵਿਚ। ਧਾਰੇ = ਧਾਰਿ, ਟਿਕਾ ਕੇ।

SikhNet (Spanish)Recito la Alabanza del Señor en lo alto y Lo alabo también en mi corazón por la Gracia del Guru.

ਜੇ ਵਡਭਾਗ ਹੋਵਹਿ ਤਾ ਜਪੀਐ; ਹਰਿ ਭਉਜਲੁ ਪਾਰਿ ਉਤਾਰੇ ॥੩॥

je vaddabhaag hoveh taa japeeai; har bhaujal paar utaare |3|

Sant Singh KhalsaIf one is blessed with high destiny, he meditates on the Lord, who carries him across the terrifying world-ocean. ||3||
Manmohan SinghIf man possesses good destiny, then alone remembers he the Lord, who ferries him across the terrible world-ocean.
Manmohan Singh (Punjabi)ਜੇਕਰ ਬੰਦੇ ਦੀ ਸ੍ਰੇਸ਼ਟ ਪ੍ਰਾਲਬਧ ਹੋਵ, ਕੇਵਲ ਤਦ ਹੀ ਉਹ ਪ੍ਰਭੂ ਦਾ ਆਰਾਧਨ ਕਰਦਾ ਹੈ, ਜੋ ਉਸ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਜੇ ਵਡੇ ਭਾਗ ਹੋਵੈਂ ਤਾਂ ਹਰੀ ਜਾਪ ਕੋ ਜਪੀਤਾ ਹੈ। ਜੋ ਸੰਸਾਰ ਸਮੁੰਦਰ ਸੇ ਪਾਰ ਉਤਾਰਤਾ ਹੈ॥੩॥
Prof. Sahib Singhਹੇ ਭਾਈ! ਜੇ ਵੱਡੀ ਕਿਸਮਤ ਹੋਵੇ ਤਾਂ ਹੀ ਹਰਿ-ਨਾਮ ਜਪਿਆ ਜਾ ਸਕਦਾ ਹੈ (ਜੇਹੜਾ ਮਨੁੱਖ ਜਪਦਾ ਹੈ ਉਸ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੩॥

ਪਦ ਅਰਥ ਭਉਜਲੁ = ਸੰਸਾਰ-ਸਮੁੰਦਰ ॥੩॥

SikhNet (Spanish)Sólo si uno tiene un Destino Perfecto, puede meditar en el Señor, Él lo hace nadar a través. (3)

ਹਰਿ ਜਨ ਨਿਕਟਿ. ਨਿਕਟਿ ਹਰਿ ਜਨ ਹੈ; ਹਰਿ ਰਾਖੈ ਕੰਠਿ ਜਨ ਧਾਰੇ ॥

har jan nikatt. nikatt har jan hai; har raakhai kantth jan dhaare |

Sant Singh KhalsaThe Lord is close to His humble servant, and His humble servant is close to the Lord; He keeps His humble servant clasped to His Heart.
Manmohan SinghGod is near to His saint and the saint is near to his God. The Lord keeps His saint clasped to His bosom.
Manmohan Singh (Punjabi)ਵਾਹਿਗੁਰੂ ਆਪਣੇ ਸੰਤ ਦੇ ਨੇੜੇ ਹੈ, ਅਤੇ ਸੰਤ ਆਪਦੇ ਵਾਹਿਗੁਰੂ ਦੇ ਨੇੜੇ ਹੈ। ਸੁਆਮੀ ਆਪਣੇ ਭਗਤ ਨੂੰ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ।
Fareedkot Teekaਸੰਤੋਂ ਕੇ ਸਮੀਪ ਹੋਇਕੇ ਜਿਨੋਂ ਜਨੋਂ ਨੇ ਹਰੀ ਕੋ ਜਾਨਿਆ ਹੈ, ਤਿਨ ਜਨੋਂ ਕੋ ਹਰੀ ਕੰਠ ਸਾਥ ਲਾਇਕੇ ਅਪਨੇ ਨਿਕਟ ਰਾਖਤਾ ਹੈ, ਭਾਵ ਸੇ ਉਨ ਕੋ ਦੁਖ ਨਹੀਂ ਹੋਨ ਦੇਤਾ॥
Prof. Sahib Singhਹੇ ਭਾਈ! ਸੰਤ ਜਨ ਪਰਮਾਤਮਾ ਦੇ ਨੇੜੇ ਵੱਸਦੇ ਹਨ, ਪਰਮਾਤਮਾ ਸੰਤ ਜਨਾਂ ਦੇ ਨੇੜੇ ਵੱਸਦਾ ਹੈ। ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ।

ਪਦ ਅਰਥ ਨਿਕਟਿ = ਨੇੜੇ। ਕੰਠਿ ਧਾਰੇ = ਕੰਠਿ ਧਾਰਿ, ਗਲ ਨਾਲ ਲਾ ਕੇ।

SikhNet (Spanish)El Señor está cerca de Sus Devotos; los Devotos están cerca de su Dios y Lo enaltecen en su corazón,

ਨਾਨਕ ਪਿਤਾ ਮਾਤਾ ਹੈ ਹਰਿ ਪ੍ਰਭੁ; ਹਮ ਬਾਰਿਕ ਹਰਿ ਪ੍ਰਤਿਪਾਰੇ ॥੪॥੬॥੧੮॥

naanak pitaa maataa hai har prabh; ham baarik har pratipaare |4|6|18|

Sant Singh KhalsaO Nanak, the Lord God is our father and mother. I am His child; the Lord cherishes me. ||4||6||18||
Manmohan SinghThe Lord God is the Father and Mother of Nanak. God cherishes me Like His child.
Manmohan Singh (Punjabi)ਸੁਆਮੀ ਵਾਹਿਗੁਰੂ ਨਾਨਕ ਦਾ ਬਾਬਲ ਅਤੇ ਅੰਮੜੀ ਹੈ। ਵਾਹਿਗੁਰੂ ਮੇਰੀ, ਆਪਣੇ ਬੱਚੇ ਦੀ ਮਾਨੰਦ, ਪਾਲਣਾ ਪੋਸਣਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰਾ ਤੋ ਪਿਤਾ ਮਾਤਾ ਔ ਸ੍ਵਾਮੀ ਹਰੀ ਹੈ, ਇਸੀ ਤੇ ਅਸਮਦਾਦਿ ਦਾਸ ਬਾਰਕੇ ਜਾਨ ਕਰ ਹਰਿ ਪ੍ਰਤਿਪਾਰੇ ਹੈਂ॥੪॥੬॥੧੮॥☬ਪਰਮੇਸ੍ਵਰ ਕੇ ਆਗੇ ਬੇਨਤੀ ਔਰ ਮਨ ਅਪਨੇ ਕੋ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਸਾਡਾ ਪਿਉ ਹੈ, ਪਰਮਾਤਮਾ ਸਾਡੀ ਮਾਂ ਹੈ। ਸਾਨੂੰ ਬੱਚਿਆਂ ਨੂੰ ਪਰਮਾਤਮਾ ਹੀ ਪਾਲਦਾ ਹੈ ॥੪॥੬॥੧੮॥

ਪਦ ਅਰਥ ਬਾਰਿਕ = ਬਾਲਕ, ਬੱਚੇ ॥੪॥੬॥੧੮॥

SikhNet (Spanish)dice Nanak, Él conserva a su Devoto pegado a Su Corazón. (4-6-18)

Open this shabad →

Shabad Guru Arjan Dev Ji Raag Raamkalee continues on Ang 883

ਰਾਗੁ ਰਾਮਕਲੀ ਮਹਲਾ ੫ ਘਰੁ ੧ ॥

raag raamakalee mahalaa 5 ghar 1 |

Sant Singh KhalsaRaag Raamkalee, Fifth Mehl, First House:
Manmohan SinghRam Ramkali 5th Guru.
Manmohan Singh (Punjabi)ਰਾਗ ਰਾਮਕਲੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਰਾਮਕਲੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Ramkali, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One True God. By Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਤੇ ਸੱਤਿ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਕਿਰਪਾ ਕਰਹੁ. ਦੀਨ ਕੇ ਦਾਤੇ; ਮੇਰਾ ਗੁਣੁ ਅਵਗਣੁ. ਨ ਬੀਚਾਰਹੁ ਕੋਈ ॥

kirapaa karahu. deen ke daate; meraa gun avagan. na beechaarahu koee |

Sant Singh KhalsaHave mercy on me, O Generous Giver, Lord of the meek; please do not consider my merits and demerits.
Manmohan SinghHave mercy on me, O Beneficent to the meek and consider not at all my merits and demerits.
Manmohan Singh (Punjabi)ਮੇਰੇ ਉਤੇ ਮਿਹਰ ਧਾਰ, ਹੇ ਮਸਕੀਨਾਂ ਦੇ ਦਾਤਾਰ! ਅਤੇ ਨੇਕੀਆਂ ਤੇ ਬਦੀਆਂ ਵੱਲ ਉਕਾ ਹੀ ਧਿਆਨ ਨਾਂ ਦੇ।
Fareedkot Teekaਐਸੇ ਪ੍ਰਾਰਥਨਾ ਕਰ ਕਿ ਹੇ ਦੀਨੋਂ ਕੇ ਦਾਤੇ ਸਤਿਗੁਰੋ! ਮੈਂ ਦੀਨ ਪਰ ਕ੍ਰਿਪਾ ਕਰੋ। ਪੁਨਹ ਮੇਰਾ ਗੁਨ ਤਥਾ ਔਗਨ ਕੋਈ ਨਾ ਬੀਚਾਰੋ, ਭਾਵ ਸੇ ਮੈਂ ਬਹੁਤ ਅਸੁੱਧ ਹੂੰ॥
Prof. Sahib Singhਹੇ ਗ਼ਰੀਬਾਂ ਉਤੇ ਬਖ਼ਸ਼ਸ਼ਾਂ ਕਰਨ ਵਾਲੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੇਰਾ ਕੋਈ ਗੁਣ ਨਾਹ ਵਿਚਾਰੀਂ, ਮੇਰਾ ਕੋਈ ਔਗੁਣ ਨਾਹ ਵਿਚਾਰੀਂ (ਮੇਰੇ ਅੰਦਰ ਤਾਂ ਔਗੁਣ ਹੀ ਔਗੁਣ ਹਨ)।

ਪਦ ਅਰਥ ਦੀਨ = ਗ਼ਰੀਬ, ਕੰਗਾਲ। ਦਾਤੇ = ਹੇ ਦਾਤਾਂ ਦੇਣ ਵਾਲੇ!

SikhNet (Spanish)Oh Señor Compasivo con el pobre, ten Misericordia de mí y no tomes en cuenta mis méritos o deméritos.

ਮਾਟੀ ਕਾ ਕਿਆ ਧੋਪੈ ਸੁਆਮੀ; ਮਾਣਸ ਕੀ ਗਤਿ ਏਹੀ ॥੧॥

maattee kaa kiaa dhopai suaamee; maanas kee gat ehee |1|

Sant Singh KhalsaHow can dust be washed? O my Lord and Master, such is the state of mankind. ||1||
Manmohan SinghHow can the dust, be washed? Such is the state of the man, O my Lord.
Manmohan Singh (Punjabi)ਮਿੱਟੀ ਕਸ ਤਰ੍ਹਾਂ ਧੋਤੀ ਜਾ ਸਕਦੀ ਹੈ? ਐਹੋ ਜਿਹੀ ਹੀ ਹੈ ਦਸ਼ਾ ਇਨਸਾਨ ਦੀ, ਹੇ ਮੇਰੇ ਸਾਹਿਬ!
Fareedkot Teekaਹੇ ਸੁਆਮੀ! ਜੈਸੇ ਮਾਟੀ ਕਾ ਕਿਆ ਧੋਤਾ ਜਾਤਾ ਹੈ, ਭਾਵ ਸੇ ਅਸੁਧ ਕਰ ਮੈਲੀ ਰਹਿਤੀ ਹੈ। ਐਸੇ ਮਾਨਸ ਸਰੀਰ ਕੀ ਗਤੀ ਹੈ, ਭਾਵ ਸੇ ਇਹ ਨਾਮ ਬਿਨਾਂ ਧੋਣੇ ਮਾਂਜਨੇ ਸੇ ਕਬੀ ਸੁਧ ਨਹੀਂ ਹੋਤਾ॥੧॥
Prof. Sahib Singh(ਜਿਵੇਂ ਪਾਣੀ ਨਾਲ ਧੋਤਿਆਂ) ਮਿੱਟੀ ਦਾ ਮੈਲਾ-ਪਨ ਕਦੇ ਧੁਪ ਨਹੀਂ ਸਕਦਾ, ਹੇ ਮਾਲਕ-ਪ੍ਰਭੂ! ਅਸਾਂ ਜੀਵਾਂ ਦੀ ਭੀ ਇਹੀ ਹਾਲਤ ਹੈ ॥੧॥

ਪਦ ਅਰਥ ਕਿਆ ਧੋਪੈ = ਕੀਹ ਧੁਪ ਸਕਦਾ ਹੈ? (ਮਿੱਟੀ ਦਾ ਮੈਲਾ-ਪਨ) ਕਦੇ ਨਹੀਂ ਧੁਪ ਸਕਦਾ। ਸੁਆਮੀ = ਹੇ ਮਾਲਕ! ਗਤਿ = ਹਾਲਤ, ਦਸ਼ਾ ॥੧॥

SikhNet (Spanish)¿Cómo puede uno limpiarse la suciedad, oh Maestro? Así es como se encuentra mi mente malvada. (1)

ਮੇਰੇ ਮਨ; ਸਤਿਗੁਰੁ ਸੇਵਿ ਸੁਖੁ ਹੋਈ ॥

mere man; satigur sev sukh hoee |

Sant Singh KhalsaO my mind, serve the True Guru, and be at peace.
Manmohan SinghO my soul, serve thou the True Guru, that thou mayest obtain peace.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੱਚੇ ਗੁਰਾਂ ਦੀ ਘਾਲ ਕਮਾ ਤਾਂ ਜੋ ਤੈਨੂੰ ਆਰਾਮ ਪ੍ਰਾਪਤ ਹੋਵੇ।
Fareedkot Teekaਹੇ ਮੇਰੇ ਮਨ! ਸਤਿਗੁਰੋਂ ਕੋ ਸੇਵ ਜਿਸ ਕੀ ਸੇਵਾ ਤੇ ਤੇਰੇ ਕੋ ਸੁਖ ਹੋਵੈ॥☬ਪ੍ਰਸ਼ਨ: ਕੀ ਸੁਖ ਹੋਵੇਗਾ?☬ਉਤਰ:
Prof. Sahib Singhਹੇ ਮੇਰੇ ਮਨ! ਗੁਰੂ ਦੀ ਸਰਨ ਪਿਆ ਰਹੁ (ਗੁਰੂ ਦੇ ਦਰ ਤੇ ਰਿਹਾਂ ਹੀ) ਆਨੰਦ ਮਿਲਦਾ ਹੈ।

ਪਦ ਅਰਥ ਮਨ = ਹੇ ਮਨ! ਸੇਵਿ = ਸਰਨ ਪਿਆ ਰਹੁ।

SikhNet (Spanish)Oh mi mente, sirve al Guru Verdadero para que obtengas el Éxtasis,

ਜੋ ਇਛਹੁ ਸੋਈ ਫਲੁ ਪਾਵਹੁ; ਫਿਰਿ ਦੂਖੁ. ਨ ਵਿਆਪੈ ਕੋਈ ॥੧॥ ਰਹਾਉ ॥

jo ichhahu soee fal paavahu; fir dookh. na viaapai koee |1| rahaau |

Sant Singh KhalsaWhatever you desire, you shall receive that reward, and you shall not be afflicted by pain any longer. ||1||Pause||
Manmohan SinghWhatever thou desirest, those fruits thou shalt obtain and no calamity shall befall thee again. Pause.
Manmohan Singh (Punjabi)ਜਿਹੜੇ ਭੀ ਤੂੰ ਚਾਹੁੰਦਾ ਹੈਂ, ਓਹੀ ਮੇਵੇ ਤੂੰ ਪਾ ਲਵੇਗਾਂ ਅਤੇ ਤੈਨੂੰ ਮੁੜ ਕੇ ਕੋਈ ਬਿਪਤਾ ਨਹੀਂ ਵਾਪਰੇਗੀ। ਠਹਿਰਾਓ।
Fareedkot Teekaਜੋ ਇਛਾ ਕਰੋਗੇ ਸੋਈ ਫਲ ਪਾਵੋਗੇ, ਪੁਨਹ ਤੇਰੇ ਕੋ ਕੋਈ ਦੂਖ ਨ ਵਿਆਪੇਗਾ॥੧॥ ਰਹਾਉ ॥
Prof. Sahib Singh(ਗੁਰੂ ਦੇ ਦਰ ਤੇ ਰਹਿ ਕੇ) ਜੇਹੜੀ ਕਾਮਨਾ ਚਿਤਵੇਂਗਾ, ਉਹੀ ਫਲ ਹਾਸਲ ਕਰ ਲਏਂਗਾ। (ਇਸ ਤਰ੍ਹਾਂ) ਕੋਈ ਦੁੱਖ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥

ਪਦ ਅਰਥ ਇਛਹੁ = ਮੰਗੇਂਗਾ। ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥

SikhNet (Spanish)para que los deseos de tu corazón sean realizados y ya no te lamentes más. (1-Pausa)

ਕਾਚੇ ਭਾਡੇ ਸਾਜਿ ਨਿਵਾਜੇ; ਅੰਤਰਿ ਜੋਤਿ ਸਮਾਈ ॥

kaache bhaadde saaj nivaaje; antar jot samaaee |

Sant Singh KhalsaHe creates and adorns the earthen vessels; He infuses His Light within them.
Manmohan SinghGod creates and adorns the earthen vessels and within them diffuses His Light.
Manmohan Singh (Punjabi)ਵਾਹਿਗੁਰੂ ਮਿੱਟੀ ਦਿਆਂ ਬਰਤਨਾਂ ਨੂੰ ਰਚਦਾ ਤੇ ਸ਼ਿੰਗਾਰਦਾ ਹੈ ਅਤੇ ਉਹਨਾਂ ਦੇ ਅੰਦਰ ਆਪਣਾ ਪ੍ਰਕਾਸ਼ ਭਰਦਾ ਹੈ।
Fareedkot Teekaਇਹ ਸਰੀਰ ਕਚੇ ਭਾਂਡੇ ਸਾਜ ਕੇ ਅੰਤਰ ਅਪਨੀ ਜੋਤ ਕੀ ਸਮਾਈ ਕਰ ਕੇ ਇਹ ਵਡਿਆਏ ਹੈਂ॥
Prof. Sahib Singhਹੇ ਭਾਈ! (ਸਾਡੇ ਇਹ) ਨਾਸਵੰਤ ਸਰੀਰ ਬਣਾ ਕੇ (ਪਰਮਾਤਮਾ ਨੇ ਹੀ ਇਹਨਾਂ ਨੂੰ) ਵਡਿਆਈ ਦਿੱਤੀ ਹੋਈ ਹੈ (ਕਿਉਂਕਿ ਇਹਨਾਂ ਨਾਸਵੰਤ ਸਰੀਰਾਂ ਦੇ) ਅੰਦਰ ਉਸ ਦੀ ਜੋਤ ਟਿਕੀ ਹੋਈ ਹੈ।

ਪਦ ਅਰਥ ਕਾਚੇ ਭਾਂਡੇ = ਨਾਸਵੰਤ ਸਰੀਰ। ਸਾਜਿ = ਬਣਾ ਕੇ। ਨਿਵਾਜੇ = ਵਡਿਆਈ ਦਿੱਤੀ ਹੈ। ਸਮਾਈ = ਟਿਕੀ ਹੋਈ ਹੈ।

SikhNet (Spanish)La vasija del cuerpo la has creado, y después le has infundido Tu Luz,

ਜੈਸਾ ਲਿਖਤੁ ਲਿਖਿਆ ਧੁਰਿ ਕਰਤੈ; ਹਮ ਤੈਸੀ ਕਿਰਤਿ ਕਮਾਈ ॥੨॥

jaisaa likhat likhiaa dhur karatai; ham taisee kirat kamaaee |2|

Sant Singh KhalsaAs is the destiny pre-ordained by the Creator, so are the deeds we do. ||2||
Manmohan SinghAs is the pre-destined writ of the creator, so are the deeds we do.
Manmohan Singh (Punjabi)ਜੇਹੋ ਜਿਹੀ ਸਿਰਜਣਹਾਰ ਦੀ ਮੁੱਢ ਦੀ ਲਿਖੀ ਲਿਖਤਾਕਾਰ ਹੈ, ਓਹੋ ਜੇਹੇ ਹੀ ਕਰਮ ਅਸੀਂ ਕਰਦੇ ਹਾਂ।
Fareedkot Teekaਹੇ ਕਰਤੇ! ਤੈਨੇ ਜੈਸਾ ਆਦੋਂ ਲੇਖ ਲਿਖਿਆ ਹੈ, ਹਮ ਲੋਕੋਂ ਨੇ ਤੈਸੀ ਹੀ ਕਿਰਤ ਕਮਾਈ ਹੈ॥੨॥
Prof. Sahib Singhਹੇ ਭਾਈ! (ਸਾਡੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਧੁਰ ਦਰਗਾਹ ਤੋਂ ਜਿਹੋ ਜਿਹਾ (ਸੰਸਕਾਰਾਂ ਦਾ) ਲੇਖ (ਸਾਡੇ ਅੰਦਰ) ਲਿਖ ਦਿੱਤਾ ਹੈ, ਅਸੀਂ ਜੀਵ (ਹੁਣ ਭੀ) ਉਹੋ ਜਿਹੇ ਕਰਮਾਂ ਦੀ ਕਮਾਈ ਕਰੀ ਜਾਂਦੇ ਹਾਂ ॥੨॥

ਪਦ ਅਰਥ ਲਿਖਤੁ = ਲੇਖ। ਧੁਰਿ = ਧੁਰ ਦਰਗਾਹ ਤੋਂ। ਕਰਤੈ = ਕਰਤਾਰ ਨੇ। ਕਿਰਤਿ = ਕਾਰ ॥੨॥

SikhNet (Spanish)y así como ha sido Tu Mandato, oh Dios, así he actuado. (2)

ਮਨੁ ਤਨੁ ਥਾਪਿ ਕੀਆ ਸਭੁ ਅਪਨਾ; ਏਹੋ ਆਵਣ ਜਾਣਾ ॥

man tan thaap keea sabh apanaa; eho aavan jaanaa |

Sant Singh KhalsaHe believes the mind and body are all his own; this is the cause of his coming and going.
Manmohan SinghMan deems his soul and body to be all his own and this is the cause of his coming and going.
Manmohan Singh (Punjabi)ਬੰਦਾ ਆਪਣੀ ਆਤਮਾਂ ਤੇ ਦੇਹਿ ਨੂੰ ਸਮੂਹ ਆਪਣੀਆਂ ਨਿਜ ਦੀਆਂ ਜਾਣਦਾ ਹੈ ਅਤੇ ਇਹ ਹੀ ਹੈ ਉਸ ਦੇ ਆਉਣ (ਜਨਮ) ਅਤੇ ਜਾਣ (ਮਰਨ) ਦਾ ਕਾਰਨ।
Fareedkot Teekaਇਸ ਜੀਵ ਨੇ ਤਨ ਆਦਿਕ ਪਦਾਰਥ ਸਭ ਮਨ ਕਰ ਕੇ ਅਪਨਾ ਥਾਪੁ ਕਰ ਰਖਿਆ ਹੈ, (ਏਹੋ) ਮਾਰਗ ਕਾ ਹੇਤੂ ਹੈ ਜਿਸ ਕਰ ਕੇ ਇਸ ਕਾ ਆਵਨ ਜਾਨਾ ਬਨਾ ਹੂਆ ਹੈ॥
Prof. Sahib Singhਹੇ ਭਾਈ! ਮਨੁੱਖ ਇਸ ਜਿੰਦ ਨੂੰ ਇਸ ਸਰੀਰ ਨੂੰ ਸਦਾ ਆਪਣਾ ਮਿਥੀ ਰੱਖਦਾ ਹੈ, ਇਹ ਅਪਣੱਤ ਹੀ (ਮਨੁੱਖ ਵਾਸਤੇ) ਜਨਮ ਮਰਨ (ਦੇ ਗੇੜ ਦਾ ਕਾਰਨ ਬਣੀ ਰਹਿੰਦੀ) ਹੈ।

ਪਦ ਅਰਥ ਥਾਪਿ ਕੀਆ = ਮਿਥ ਲਿਆ, ਸਮਝ ਲਿਆ। ਏਹੋ = ਇਹ ਮਿਥ ਹੀ, ਇਹ ਅਪਣੱਤ ਹੀ।

SikhNet (Spanish)El creer que el cuerpo y la mente son de su propiedad, es la causa de sus encarnaciones,

ਜਿਨਿ ਦੀਆ ਸੋ ਚਿਤਿ. ਨ ਆਵੈ; ਮੋਹਿ ਅੰਧੁ ਲਪਟਾਣਾ ॥੩॥

jin deea so chit. na aavai; mohi andh lapattaanaa |3|

Sant Singh KhalsaHe does not think of the One who gave him these; he is blind, entangled in emotional attachment. ||3||
Manmohan SinghHe, who has blessed him with these, Him he remembers not. The blind man is entangled in their love.
Manmohan Singh (Punjabi)ਜਿਸ ਨੇ ਉਸ ਨੂੰ ਇਹ ਸ਼ੈਆਂ ਬਖਸ਼ੀਆਂ ਹਨ, ਉਸ ਨੂੰ ਉਹ ਯਾਦ ਨਹੀਂ ਕਰਦਾ। ਅੰਨ੍ਹਾਂ ਇਨਸਾਨ ਉਹਨਾਂ ਦੀ ਮੁਹੱਬਤ ਅੰਦਰ ਫਸਿਆ ਹੋਇਆ ਹੈ।
Fareedkot Teekaਜਿਨ ਇਹ ਪਦਾਰਥ ਦੀਆ ਹੈ, ਸੋ ਯਾਦ ਨਹੀਂ ਆਵਤਾ, ਇਸੀ ਤੇ ਨ ਯਾਦ ਆਉਣ ਤੇ ਪਦਾਰਥੋਂ ਕੇ ਮੋਹ ਮੇਂ ਅਗ੍ਯਾਨੀ ਲਪਟਿਆ ਹੈ॥੩॥
Prof. Sahib Singhਜਿਸ ਪਰਮਾਤਮਾ ਨੇ ਇਹ ਜਿੰਦ ਦਿੱਤੀ ਹੈ ਇਹ ਸਰੀਰ ਦਿੱਤਾ ਹੈ ਉਹ ਇਸ ਦੇ ਚਿੱਤ ਵਿਚ (ਕਦੇ) ਨਹੀਂ ਵੱਸਦਾ, ਅੰਨ੍ਹਾ ਮਨੁੱਖ (ਜਿੰਦ ਤੇ ਸਰੀਰ ਦੇ) ਮੋਹ ਵਿਚ ਫਸਿਆ ਰਹਿੰਦਾ ਹੈ ॥੩॥

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਚਿਤਿ = ਚਿੱਤ ਵਿਚ। ਮੋਹ = (ਇਸ ਜਿੰਦ ਤੇ ਸਰੀਰ ਦੇ) ਮੋਹ ਵਿਚ। ਮਨੁ = ਜਿੰਦ। ਅੰਧੁ = ਅੰਨ੍ਹਾ ਮਨੁੱਖ ॥੩॥

SikhNet (Spanish)y por nada piensa en Aquél que le ha dado todo esto, está totalmente ciego, enredado en sus mundanos apegos emocionales.(3)

Open this shabad (12 lines, Angs 882-883) →

Ang 882 of 1430