ਕਾਨੜਾ ਮਹਲਾ ੪ ॥
kaanarraa mahalaa 4 |
Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੋਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.
ਸਤਿਗੁਰ; ਚਾਟਉ ਪਗ. ਚਾਟ ॥
satigur; chaattau pag. chaatt |
Sant Singh KhalsaI eagerly kiss the Feet of the True Guru.
Manmohan SinghWith utter eagerness, kiss I the feet of my True Guru.
Manmohan Singh (Punjabi)ਬੜੀ ਚਾਹਨਾ ਨਾਲ, ਮੈਂ ਆਪਣੇ ਸੱਚੇ ਗੁਰਾਂ ਦੇ ਪੈਰ ਚੁੰਮਦਾ ੲਾਂ।
Fareedkot Teeka(ਚਾਟ) ਚਾਹ ਕਰ ਕੇ ਸਤਿਗੁਰੋਂ ਕੇ ਚਰਣੋਂ ਕੋ ਚਾਟਤਾ ਹੂੰ॥
Prof. Sahib Singhਮੈਂ ਉਸ ਗੁਰੂ ਦੇ ਚਰਨ ਚੁੰਮਦਾ ਹਾਂ,ਪਦ ਅਰਥ ਸਤਿਗੁਰ ਪਗ = ਗੁਰੂ ਦੇ ਪੈਰ। ਚਾਟਉ = ਚਾਟਉਂ, ਮੈਂ ਚੱਟਦਾ ਹਾਂ, ਮੈਂ ਚੁੰਮਦਾ ਹਾਂ।
SikhNet (Spanish)Con todo ahínco, beso los Pies del Verdadero Guru,
ਜਿਤੁ ਮਿਲਿ; ਹਰਿ ਪਾਧਰ ਬਾਟ ॥
jit mil; har paadhar baatt |
Sant Singh KhalsaMeeting Him, the Path to the Lord becomes smooth and easy.
Manmohan SinghMeeting with whom, the Lord's path becomes smooth.
Manmohan Singh (Punjabi)ਜਿਨ੍ਹਾਂ ਨਾਲ ਮਿਲਣ ਦੁਆਰਾ, ਪ੍ਰਭੂ ਦਾ ਮਾਰਗ ਪਧਰਾ ਹੋ ਜਾਂਦਾ ਹੈ।
Fareedkot Teekaਜਿਸ ਸਤਗੁਰ ਸਾਥ ਮਿਲ ਕਰ ਹਰੀ ਕਾ (ਪਾਧਰ) ਸੂਧਾ ਸਾਫ (ਬਾਟ) ਰਸਤਾ ਪ੍ਰਾਪਤ ਹੂਆ ਹੈ॥
Prof. Sahib Singhਜਿਸ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਸਿੱਧਾ ਰਾਹ ਲੱਭ ਪੈਂਦਾ ਹੈ।ਪਦ ਅਰਥ ਜਿਤੁ ਮਿਲਿ = ਜਿਸ (ਗੁਰੂ) ਨੂੰ ਮਿਲ। ਪਾਧਰ = ਪੱਧਰਾ, ਸਿੱਧਾ।
SikhNet (Spanish)pues Encontrándolo el Sendero del Señor se vuelve suave y fácil.
ਭਜੁ ਹਰਿ ਰਸੁ; ਰਸ ਹਰਿ ਗਾਟ ॥
bhaj har ras; ras har gaatt |
Sant Singh KhalsaI lovingly vibrate and meditate on the Lord, and gulp down His Sublime Essence.
Manmohan SinghI dwell upon the Lord with love and drink the Lord's elixir in big draughts.
Manmohan Singh (Punjabi)ਮੈਂ ਪ੍ਰਭੂ ਨੂੰ ਪਿਆਰ ਨਾਲ ਸਿਮਰਦਾ ਹਾਂ ਅਤੇ ਪ੍ਰਭੂ ਦੇ ਅੰਮ੍ਰਿਤ ਨੂੰ ਗਟ ਗਟ ਕਰਕੇ ਪੀਦਾ ਹਾਂ।
Fareedkot Teekaਤਿਸ ਹਰੀ ਕੋ (ਰਸੁ) ਪ੍ਰੇਮ ਸਹਤ ਭਜ ਕਰ ਹਰੀ ਕੇ (ਰਸ) ਅਨੰਦ ਕੋ (ਗਾਟ) ਗਟ ਗਟ ਪੀਤੇ ਹੈਂ॥
Prof. Sahib Singh(ਤੂੰ ਭੀ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਨਾਮ-ਜਲ ਗਟ ਗਟ ਕਰ ਕੇ ਪੀਆ ਕਰ।ਪਦ ਅਰਥ ਹਰਿ ਘਾਟ = ਹਰੀ (ਦੇ ਮਿਲਾਪ) ਦਾ ਰਸਤਾ। ਗਾਟ = ਗਟ ਗਟ ਕਰ ਕੇ।
SikhNet (Spanish)Con todo Amor vibro y medito en el Señor y me tomo a tragos su Sublime Esencia.
ਹਰਿ ਹੋ; ਹੋ ਲਿਖੇ ਲਿਲਾਟ ॥੧॥ ਰਹਾਉ ॥
har ho; ho likhe lilaatt |1| rahaau |
Sant Singh KhalsaThe Lord has written this destiny on my forehead. ||1||Pause||
Manmohan SinghThe love of God is writ in my brows, destiny. Pause.
Manmohan Singh (Punjabi)ਹਰੀ ਦਾ ਪ੍ਰੇਮ ਮੇਰੇ ਮੱਥੇ ਦੀ ਪ੍ਰਾਲਭਧ ਵਿੱਚ ਲਿਖਿਆ ਹੋਇਆ ਹੈ। ਠਹਿਰਾਉ।
Fareedkot Teekaਹੇ ਭਾਈ! ਹਰੀ ਕੋ ਤੌ ਭਜੀਤਾ ਹੈ ਜੌ ਸੁਭ ਕਰਮ ਮਸਤਕ ਪਰੁ ਲਿਖੇ ਹੂਏ ਹੋਵੈਂ॥੧॥ ਰਹਾਉ ॥
Prof. Sahib Singhਹੇ ਭਾਈ! ਤੇਰੇ ਮੱਥੇ ਦੇ ਲੇਖ ਉੱਘੜ ਪੈਣਗੇ ॥੧॥ ਰਹਾਉ ॥ਪਦ ਅਰਥ ਹੋ = ਹੇ ਭਾਈ! ਲਿਲਾਟ = ਮੱਥੇ ਉੱਤੇ ॥੧॥ ਰਹਾਉ ॥
SikhNet (Spanish)El Señor ha grabado este Destino sobre mi frente. (1-Pausa)
ਖਟ ਕਰਮ ਕਿਰਿਆ ਕਰਿ, ਬਹੁ ਬਹੁ ਬਿਸਥਾਰ; ਸਿਧ ਸਾਧਿਕ ਜੋਗੀਆ, ਕਰਿ ਜਟ ਜਟਾ ਜਟ ਜਾਟ ॥
khatt karam kiriaa kar, bahu bahu bisathaar; sidh saadhik jogeea, kar jatt jattaa jatt jaatt |
Sant Singh KhalsaSome perform the six rituals and rites; the Siddhas, seekers and Yogis put on all sorts of pompous shows, with their hair all tangled and matted.
Manmohan SinghSome perform six kinds of rituals and deeds. The perfect person, seekers and yogis practise good many ostentations. Some remain in natural form and some wear tresses and matted hair.
Manmohan Singh (Punjabi)ਕਈ ਛੇ ਪ੍ਰਕਾਰ ਦੇ ਕਰਮਕਾਡ ਅਤੇ ਕਰਮ ਕਰਦੇ ਹਨ ਪੂਰਨ ਪੂਰਸ਼, ਅਭਿਆਸੀ ਅਤੇ ਯੋਗੀ ਘਣੇਰੇ ਹੀ ਅਡੰਬਰ ਰਚਦੇ ਹਨ। ਕਈ ਜਟਾਜੂਟ ਰਹਿੰਦੇ ਹਨ ਅਤੇ ਕਈ ਲਿਟਾ ਅਤੇ ਗੁੰਦੇ ਹੋਏ ਵਾਲ ਰਖਦੇ ਹਨ।
Fareedkot Teeka(ਖਟ ਕਰਮ) ਜਪ ਹੋਮ ਸੰਧਿਆ ਇਸਨਾਨ ਅਤਿਥ ਪੂਜਾ ਦੇਵ ਅਰਚਨਾ ਬਹੁਤ ਬਿਸਥਾਰ ਸਹਿਤ ਔਰ (ਕਿਰਿਆ) ਸਮਾਨ ਕਰਮੋਂ ਕੋ ਕਰਤਾ ਹੈ। ਸਿਧ ਹੋ ਕਰ ਸਾਧਨਾ ਕਰਨੇ ਵਾਲਾ ਪੁਨਹ ਜੋਗੀ ਹੋ ਕਰ (ਜਟ) ਜਟਾਂ ਕੇ (ਜਟਾ) ਸਮੂਹ (ਜਟ) ਜੜਾਉ ਕਾ (ਜਾਟ) ਜੂੜਾ ਕਰਤੇ ਹੈਂ॥
Prof. Sahib Singh(ਪੰਡਿਤਾਂ ਵਾਂਗ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮਾਂ ਦੀ ਕਿਰਿਆ ਕਰ ਕੇ (ਇਹੋ ਜਿਹੇ) ਹੋਰ ਬਥੇਰੇ ਖਿਲਾਰੇ ਕਰ ਕੇ, ਸਿੱਧਾਂ ਜੋਗੀਆਂ ਸਾਧਿਕਾਂ ਵਾਂਗ ਜਟਾਂ ਧਾਰ ਕੇ,ਪਦ ਅਰਥ ਖਟ ਕਰਮ = ਛੇ ਧਾਰਮਿਕ ਕਰਮ। ਕਰਿ = ਕਰ। ਬਿਸਥਾਰ = ਖਿਲਾਰਾ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ। ਕਰਿ ਜਟ ਜਟਾ = ਜਟਾਂ ਧਾਰ ਕੇ।
SikhNet (Spanish)Algunos realizan los seis ritos. Los Siddhas, los buscadores y los Yoguis realizan todo tipo de actos notorios con sus cabelleras enredadas, con rastras y sucias.
ਕਰਿ ਭੇਖ. ਨ ਪਾਈਐ, ਹਰਿ ਬ੍ਰਹਮ ਜੋਗੁ, ਹਰਿ ਪਾਈਐ, ਸਤਸੰਗਤੀ; ਉਪਦੇਸਿ ਗੁਰੂ ਗੁਰ. ਸੰਤ ਜਨਾ; ਖੋਲਿ ਖੋਲਿ ਕਪਾਟ ॥੧॥
kar bhekh. na paaeeai, har braham jog, har paaeeai, satasangatee; upades guroo gur. sant janaa; khol khol kapaatt |1|
Sant Singh KhalsaYoga - Union with the Lord God - is not obtained by wearing religious robes; the Lord is found in the Sat Sangat, the True Congregation, and the Guru's Teachings. The humble Saints throw the doors wide open. ||1||
Manmohan SinghThe God Lord's union is attained not by wearing garbs. Through the saints' society and the great Guru's teaching, God is met with. The holymen open widely the door of deliverance.
Manmohan Singh (Punjabi)ਭੇਸ ਧਾਰਨ ਕਰਨ ਦੁਆਰਾ, ਹਰੀ ਸਾਈਂ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ। ਸਾਧ ਸੰਗਤ ਅਤੇ ਵੱਡੇ ਗੁਰਾਂ ਦੀ ਸਿਖਿਆ ਰਾਹੀਂ ਹਰੀ ਮਿਲਦਾ ਹੈ। ਨੇਕ ਪੁਰਸ਼ ਮੋਖਸ਼ ਦੇ ਦਰਵਾਜੇ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੰਦੇ ਹਨ?
Fareedkot Teekaਹਰਿ ਬ੍ਰਹਮ ਸਾਥ ਜੁੜਨਾ ਭੇਖੋਂ ਕੋ ਕਰਨੇ ਸੇ ਪ੍ਰਾਪਤ ਨਹੀਂ ਹੋਤਾ॥☬ਜੇ ਕਹੇ ਕੈਸੇ ਪ੍ਰਾਪਤਿ ਹੋਤਾ ਹੈ? ਸੋ ਕਹਤੇ ਹੈਂ: ਸਤਸੰਗਤਿ ਮੇਂ ਸਤਿਗੁਰੂ ਜੋ (ਗੁਰੂ) ਪੂਜ੍ਯ ਹੈ, ਤਿਨ ਕੇ ਉਪਦੇਸ ਕਰ ਹਰੀ ਕੋ ਪਾਈਤਾ ਹੈ। ਸੰਤ ਜਨ ਜੋ ਖੋਲਣੇ ਜੋਗ ਹੈਂ ਤਿਨੋਂ ਨੇ ਪੰਚ ਕੋਸ ਰੂਪੀ ਜਗ੍ਯਾਸੂਓਂ ਕੇ (ਕਪਾਟ) ਤਖਤੇ ਖੋਲ੍ਹ ਦੀਏ ਹੈਂ॥੧॥☬ਅਰੁ ਵਹੁ ਐਸੇ ਬੇਨਤੀ ਕਰਤੇ ਹੈਂ:
Prof. Sahib Singhਧਾਰਮਿਕ ਪਹਿਰਾਵੇ ਪਾਣ ਨਾਲ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕਰ ਸਕੀਦਾ। ਪਰਮਾਤਮਾ ਮਿਲਦਾ ਹੈ ਸਾਧ ਸੰਗਤ ਵਿਚ। (ਇਸ ਵਾਸਤੇ, ਹੇ ਭਾਈ!) ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਨਾਲ ਤੂੰ ਆਪਣੇ ਮਨ ਦੇ ਕਵਾੜ ਖੋਲ੍ਹ ॥੧॥ਪਦ ਅਰਥ ਭੇਖ = ਧਾਰਮਿਕ ਬਾਣਾ। ਬ੍ਰਹਮ ਜੋਗੁ = ਪਰਮਾਤਮਾ ਦਾ ਮਿਲਾਪ। ਖੋਲਿ ਕਪਾਟ = ਆਪਣੇ ਮਨ ਦੇ ਕਵਾੜ ਖੋਲ੍ਹ ਲੈ ॥੧॥
SikhNet (Spanish)El Yoga, la Unión con el Señor Dios no se obtiene usando túnicas religiosas; el Señor es encontrado en la Saad Sangat y en las Enseñanzas del Guru. Los humildes Santos abren esa Puerta de par en par. (1)
ਤੂ ਅਪਰੰਪਰੁ ਸੁਆਮੀ, ਅਤਿ ਅਗਾਹੁ; ਤੂ ਭਰਪੁਰਿ ਰਹਿਆ ਜਲ ਥਲੇ; ਹਰਿ ਇਕੁ ਇਕੋ, ਇਕ ਏਕੈ ਹਰਿ ਥਾਟ ॥
too aparanpar suaamee, at agaahu; too bharapur rahiaa jal thale; har ik iko, ik ekai har thaatt |
Sant Singh KhalsaO my Lord and Master, You are the farthest of the far, utterly unfathomable. You are totally pervading the water and the land. You alone are the One and Only Unique Lord of all creation.
Manmohan SinghThou, O Lord, are the remotest of the remote and exceedingly Unfathomable. Thou are fully pervading the water and land. All alone, O unique One Lord Master has Thou created the creation.
Manmohan Singh (Punjabi)ਤੂੰ ਹੇ, ਪ੍ਰਭੂ! ਪਰੇ ਤੋਂ ਪਰਮ ਪਰੇ ਹੈਂ ਅਤੇ ਅਤਿਅੰਤ ਹੀ ਅਥਾਹ ਹੈਂ। ਤੂੰ ਪਾਣੀ ਅਤੇ ਧਰਤੀ ਵਿੱਚ ਪੂਰੀ ਤਰ੍ਹਾਂ ਵਿਆਪਕ ਹੈ। ਤੂੰ ਕੱਲਮ ਕੱਲੇ ਨੇ ਹੀ, ਹੇ ਅਦੁੱਤੀ ਵਾਹਦ ਸੁਆਮੀ ਮਾਲਕ! ਰਚਨਾ ਰਚੀ ਹੈ।
Fareedkot Teekaਤੂੰ ਅਪਰੋਂ ਸੇ ਪਰੇ ਅਤਿਸੈ ਕਰ ਅਗਾਧ ਸ੍ਵਾਮੀ ਹੈਂ, ਤੂੰ ਜਲੋਂ ਥਲੋਂ ਮੇਂ ਭਰਪੂਰ ਹੋ ਰਹਾ ਹੈਂ। ਪੁਨਹ ਹੇ ਹਰੀ! ਸੰਸਾਰ (ਥਾਟ) ਰਚਣ ਕੌ ਚਾਰੇ ਜੁਗੋਂ ਮੇਂ ਤੂੰ ਏਕ ਹੀ ਸਮਰਥੁ ਹੈਂ॥
Prof. Sahib Singhਹੇ ਪ੍ਰਭੂ! ਹੇ ਮਾਲਕ! ਤੂੰ ਪਰੇ ਤੋਂ ਪਰੇ ਹੈਂ, ਤੂੰ ਬਹੁਤ ਅਥਾਹ ਹੈਂ, ਤੂੰ ਪਾਣੀ ਵਿਚ ਧਰਤੀ ਵਿਚ ਹਰ ਥਾਂ ਵਿਆਪਕ ਹੈਂ। ਹੇ ਹਰੀ! ਇਹ ਸਾਰੀ ਜਗਤ-ਉਤਪੱਤੀ ਸਿਰਫ਼ ਤੇਰੀ ਹੀ ਹੈ।ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ। ਅਗਾਹੁ = ਅਥਾਹ, ਬਹੁਤ ਹੀ ਡੂੰਘਾ। ਭਰਪੁਰਿ ਰਹਿਆ = ਸਭ ਥਾਈਂ ਵਿਆਪਕ ਹੈਂ। ਥਾਟ = ਬਣਾਵਟ, ਪੈਦਾਇਸ਼, ਉਤਪੱਤੀ।
SikhNet (Spanish)Oh mi Señor y Maestro, eres Inalcanzable y verdaderamente Insondable. Prevaleces en el agua y en la tierra, sólo Tú eres el Único Señor de toda la Creación.
ਤੂ ਜਾਣਹਿ ਸਭ ਬਿਧਿ, ਬੂਝਹਿ ਆਪੇ; ਜਨ ਨਾਨਕ ਕੇ ਪ੍ਰਭ, ਘਟਿ ਘਟੇ ਘਟਿ ਘਟੇ; ਘਟਿ ਹਰਿ ਘਾਟ ॥੨॥੪॥੧੦॥
too jaaneh sabh bidh, boojheh aape; jan naanak ke prabh, ghatt ghatte ghatt ghatte; ghatt har ghaatt |2|4|10|
Sant Singh KhalsaYou alone know all Your ways and means. You alone understand Yourself. Servant Nanak's Lord God is in each heart, in every heart, in the home of each and every heart. ||2||4||10||
Manmohan SinghThou, O Lord, know all methods and Thyself understand everything. In each and every heart, slave Nanak's Lord is contained.
Manmohan Singh (Punjabi)ਤੂੰ, ਹੇ ਸੁਆਮੀ! ਸਾਰੀਆਂ ਜੁਗਤੀਆਂ ਨੂੰ ਜਾਣਦਾ ਹੈ, ਅਤੇ ਆਪ ਹੀ ਹਰ ਗਲ ਨੂੰ ਸਮਝਦਾ ਹੈ। ਹਰ ਇਕਸ ਦਿਲ ਅੰਦਰ ਗੋਲੇ ਨਾਨਕ ਦਾ ਸੁਆਮੀ ਹੀ ਰਮਿਆ ਹੋਇਆ ਹੈ।
Fareedkot Teekaਤੂ ਸਰਬ ਬਿਧੀ ਕੌ ਆਪੇ ਹੀ ਜਾਨਤਾ ਬੂਝਤਾ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਹਰੀ ਪ੍ਰਭੂ! ਤੂੰ ਤੀਨੋਂ ਕਾਲ ਮੇਂ ਸਰਬ ਜੀਵੋਂ ਕੇ ਘਟ ਘਟ ਮੇਂ ਆਪ ਹੀ ਹੈਂ॥੨॥੪॥੧੦॥
Prof. Sahib Singh(ਇਸ ਸ੍ਰਿਸ਼ਟੀ ਬਾਰੇ) ਤੂੰ ਸਾਰੇ ਢੰਗ ਜਾਣਦਾ ਹੈਂ, ਤੂੰ ਆਪ ਹੀ ਸਮਝਦਾ ਹੈਂ। ਹੇ ਦਾਸ ਨਾਨਕ ਦੇ ਪ੍ਰਭੂ! ਤੂੰ ਹਰੇਕ ਸਰੀਰ ਵਿਚ ਹਰੇਕ ਸਰੀਰ ਵਿਚ ਮੌਜੂਦ ਹੈਂ ॥੨॥੪॥੧੦॥ਪਦ ਅਰਥ ਆਪੇ = ਆਪ ਹੀ। ਸਭ ਬਿਧਿ = ਸਾਰੇ ਢੰਗ। ਘਟਿ ਘਟੇ = ਹਰੇਕ ਘਟ ਵਿਚ ॥੨॥੪॥੧੦॥
SikhNet (Spanish)Sólo Tú conoces Tus Formas y Maneras y sólo Tú lo entiendes todo y a Ti Mismo. El Señor Dios del Sirviente Nanak está en cada corazón y en todo corazón, en el hogar de cada corazón. (2-4-10)