ਕਾਨੜਾ ਮਹਲਾ ੪ ॥
kaanarraa mahalaa 4 |
Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੋਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.
ਭਜੁ ਰਾਮੋ; ਮਨਿ ਰਾਮ ॥
bhaj raamo; man raam |
Sant Singh KhalsaO mind, meditate and vibrate on the Lord, Raam, Raam.
Manmohan SinghO my soul, meditate thou on thy Lord Master,
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰ,
Fareedkot Teekaਹੇ ਮੇਰੇ ਮਨ! ਰਾਮ ਰਾਮ ਭਜੁ॥
Prof. Sahib Singhਹੇ ਭਾਈ! ਉਸ ਦੇ ਨਾਮ ਦਾ ਭਜਨ ਆਪਣੇ ਮਨ ਵਿਚ ਕਰਿਆ ਕਰ,ਪਦ ਅਰਥ ਭਜੁ = ਭਜਨ ਕਰਿਆ ਕਰ। ਮਨਿ = ਮਨ ਵਿਚ।
SikhNet (Spanish)Oh, mente, medita y vibra en el Señor, Ram, Ram.
ਜਿਸੁ. ਰੂਪ ਨ ਰੇਖ, ਵਡਾਮ ॥
jis. roop na rekh, vaddaam |
Sant Singh KhalsaHe has no form or feature - He is Great!
Manmohan Singhwho has no form and sign and is the greatest of the great.
Manmohan Singh (Punjabi)ਜਿਸ ਦਾ ਕੋਈ ਸਰੂਪ ਅਤੇ ਚਿੰਨ੍ਹ ਨਹੀਂ ਅਤੇ ਜੋ ਵੱਡਿਆ ਦਾ ਪਰਮ ਵੱਡਾ ਹੈ।
Fareedkot Teekaਜਿਸ ਕਾ ਰੂਪ ਅਰ ਰੇਖ ਨਹੀਂ ਹੈਂ ਪੁਨਹ (ਵਡਾਮ) ਵੱਡਾ ਹੈ॥
Prof. Sahib Singhਜਿਸ ਰਾਮ ਦੀ ਸ਼ਕਲ ਜਿਸ ਦੇ ਚਿਹਨ-ਚੱਕਰ ਨਹੀਂ ਦੱਸੇ ਜਾ ਸਕਦੇ, ਜੋ ਰਾਮ ਸਭ ਤੋਂ ਵੱਡਾ ਹੈ।ਪਦ ਅਰਥ ਰੂਪ = ਸ਼ਕਲ। ਰੇਖ = ਚਿਹਨ-ਚੱਕਰ। ਵਡਾਮ = (ਸਭ ਤੋਂ) ਵੱਡਾ।
SikhNet (Spanish)Él no tiene ni forma ni seña. Acércate a la Saad Sangat,
ਸਤਸੰਗਤਿ ਮਿਲੁ ਭਜੁ ਰਾਮ ॥
satasangat mil bhaj raam |
Sant Singh KhalsaJoining the Sat Sangat, the True Congregation, vibrate and meditate on the Lord.
Manmohan SinghWhosoever has great destiny writ on his forehead,
Manmohan Singh (Punjabi)ਜਿਸ ਕਿਸੇ ਦੇ ਮੱਥੇ ਉਤੇ ਭਾਰੀ ਪ੍ਰਾਲਭਧ ਲਿਖੀ ਹੋਈ ਹੈ,
Fareedkot Teekaਸਤਿਸੰਗਤਿ ਮੇਂ ਮਿਲ ਕਰ ਰਾਮ ਕੋ ਸੋਭ ਜਾਤਾ ਹੈ॥
Prof. Sahib Singhਹੇ ਭਾਈ! ਸਾਧ ਸੰਗਤ ਵਿਚ ਮਿਲ ਅਤੇ ਰਾਮ ਦਾ ਭਜਨ ਕਰ,ਪਦ ਅਰਥ ਮਿਲੁ = ਮਿਲਿਆ ਰਹੁ।
SikhNet (Spanish)a la Verdadera Congregación, y ahí medita en el Señor.
ਬਡ ਹੋ; ਹੋ ਭਾਗ ਮਥਾਮ ॥੧॥ ਰਹਾਉ ॥
badd ho; ho bhaag mathaam |1| rahaau |
Sant Singh KhalsaThis is the high destiny written on your forehead. ||1||Pause||
Manmohan Singhhe dwells on his Lord, associating with the society of saints. Pause.
Manmohan Singh (Punjabi)ਉਹ ਸਤਿਸੰਗਤ ਨਾਲ ਜੁੜ ਕੇ ਆਪਣੇ ਸਾਹਿਬ ਦਾ ਆਰਾਧਨ ਕਰਦਾ ਹੈ। ਠਹਿਰਾਉ।
Fareedkot Teekaਹੇ ਭਾਈ! ਜਿਸ ਕੇ ਮਸਤਕ ਕੇ ਵਡੇ ਭਾਗ ਹੋਤੇ ਹੈਂ॥੧॥ ਰਹਾਉ ॥
Prof. Sahib Singhਤੇਰੇ ਮੱਥੇ ਦੇ ਵੱਡੇ ਭਾਗ ਹੋ ਜਾਣਗੇ ॥੧॥ ਰਹਾਉ ॥ਪਦ ਅਰਥ ਹੋ = ਹੇ ਭਾਈ! ਮਥਾਮ = ਮੱਥੇ ਦੇ ॥੧॥ ਰਹਾਉ ॥
SikhNet (Spanish)Este es el grandioso Destino grabado sobre tu frente. (1-Pausa)
ਜਿਤੁ ਗ੍ਰਿਹਿ ਮੰਦਰਿ, ਹਰਿ ਹੋਤੁ ਜਾਸੁ; ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥
jit grihi mandar, har hot jaas; tith ghar aanado aanand bhaj raam raam raam |
Sant Singh KhalsaThat household, that mansion, in which the Lord's Praises are sung - that home is filled with ecstasy and joy; so vibrate and meditate on the Lord, Raam, Raam, Raam.
Manmohan SinghThe house, the place, where God's praise is sung, that house is filled with the joy of the joys. So, utter thou the Lord Master's Name, O man.
Manmohan Singh (Punjabi)ਉਹ ਧਾਮ ਅਤੇ ਮਹਿਲ, ਜਿਥੇ ਹਰੀ ਦੀ ਮਹਿਮਾ ਗਾਇਨ ਕੀਤੀ ਜਾਂਦੀ ਹੈ, ਉਹ ਧਾਮ ਖੁਸ਼ੀਆਂ ਦੀ ਖੁਸ਼ੀ ਨਾਲ ਪਰੀਪੂਰਨ ਹੋ ਜਾਂਦਾ ਹੈ। ਸੋ ਤੂੰ ਸਾਈਂ ਮਾਲਕ ਦੇ ਨਾਮ ਦਾ ਉਚਾਰਨ ਕਰ, ਹੇ ਬੰਦੇ!
Fareedkot Teekaਜਿਸ ਗ੍ਰਿਹਿ ਮੇਂ ਅਰ ਜਿਸ (ਮੰਦਰ) ਦੇਵਸਥਾਨ ਮੇਂ ਹਰੀ ਕਾ ਜਸ ਹੈ ਅਰ ਤਿਸ ਹੀ ਮੰਦਰ ਮੇਂ ਅਨੰਦ ਹੈ, ਤਾਂ ਤੇ ਮਨ ਤਨ ਬਾਣੀ ਕਰ ਰਾਮ ਕੋ ਭਜੋ॥
Prof. Sahib Singhਜਿਸ ਹਿਰਦੇ-ਘਰ ਵਿਚ ਜਿਸ ਹਿਰਦੇ-ਮੰਦਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੈ, ਉਸ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਸਦਾ ਰਾਮ ਦਾ ਭਜਨ ਕਰਦਾ ਰਹੁ।ਪਦ ਅਰਥ ਜਿਤੁ = ਜਿਸ ਵਿਚ। ਜਿਤੁ ਗ੍ਰਿਹਿ = ਜਿਸ ਘਰ ਵਿਚ। ਜਿਤੁ ਮੰਦਰਿ = ਜਿਸ ਮੰਦਰ ਵਿਚ। ਹਰਿ ਜਾਸੁ = ਹਰੀ ਦਾ ਜਸ। ਤਿਤੁ = ਉਸ ਵਿਚ। ਤਿਤੁ ਘਰਿ = ਉਸ ਘਰ ਵਿਚ। ਆਨਦੋ ਆਨੰਦੁ = ਆਨੰਦ ਹੀ ਆਨੰਦ।
SikhNet (Spanish)Ese hogar, ese recinto donde la Alabanza del Señor es entonada, rebosa de Éxtasis y Dicha. Vibren y mediten entonces en el Señor, Ram, Ram, Ram.
ਰਾਮ ਨਾਮ ਗੁਨ ਗਾਵਹੁ, ਹਰਿ ਪ੍ਰੀਤਮ; ਉਪਦੇਸਿ ਗੁਰੂ ਗੁਰ ਸਤਿਗੁਰਾ; ਸੁਖੁ ਹੋਤੁ ਹਰਿ ਹਰੇ ਹਰਿ ਹਰੇ, ਹਰੇ ਭਜੁ; ਰਾਮ ਰਾਮ ਰਾਮ ॥੧॥
raam naam gun gaavahu, har preetam; upades guroo gur satiguraa; sukh hot har hare har hare, hare bhaj; raam raam raam |1|
Sant Singh KhalsaSing the Glorious Praises of the Name of the Lord, the Beloved Lord. Through the Teachings of the Guru, the Guru, the True Guru, you shall find peace. So vibrate and meditate on the Lord, Har, Haray, the Lord, Raam |1|
Manmohan SinghSinging the praise of the Name of the beloved Lord God, under the instruction of the great Guru, the True Guru, one is blessed with peace. Therefore, O man, meditate thou on thy Lord God Master, yea, the Lord God Master and the All-pervading Lord God.
Manmohan Singh (Punjabi)ਵੱਡੇ ਗੁਰਾਂ, ਸੱਚੇ ਗੁਰਾਂ ਦੀ ਸਿਖਮਤ ਤਾਬੇ, ਪਿਆਰੇ ਪ੍ਰਭੂ ਪ੍ਰਮੇਸ਼ਰ ਦੇ ਨਾਮ ਦੀ ਕੀਰਤੀ ਗਾਇਨ ਕਰਨ ਦੁਆਰਾ, ਜੀਵ ਨੂੰ ਆਰਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਲਈ, ਹੇ ਬੰਦੇ! ਤੂੰ ਆਪਣੇ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਿਆਪਕ ਵਾਹਿਗੁਰੂ ਦਾ ਭਜਨ ਕਰ।
Fareedkot Teekaਹਰੀ ਜੋ ਪ੍ਰੀਤਮ ਹੈ, ਰਾਮ ਹੈ, ਰਾਮ ਜਿਸ ਕਾ ਗੁਰੋਂ ਕਾ ਉਪਦੇਸ ਲੈਕਰ ਤਿਸ ਕੇ ਗੁਣੋਂ ਕੋ ਗਾਇਨ ਕਰੇ ਔਰ (ਗੁਰ) ਵੱਡਾ (ਸਤ) ਨਿਸਚੈ ਕਰ (ਗੁਰਾ) ਗੌਰਵ, ਭਾਵ ਅਤੀ ਵੱਡਾ ਸੁਖ ਹੋਤਾ ਹੈ, ਤਾਂ ਤੇ ਮਨ ਬਣੀ ਕਰ ਹਰੇ ਰਾਮ ਹਰੇ ਰਾਮ ਭਜ॥੧॥☬ਅਰ ਐਸੇ ਬੇਨਤੀ ਕਰ:
Prof. Sahib Singhਹਰੀ ਪ੍ਰੀਤਮ ਦੇ ਨਾਮ ਦੇ ਗੁਣ ਗਾਂਦਾ ਰਹੁ, ਗੁਰੂ ਸਤਿਗੁਰ ਦੇ ਉਪਦੇਸ਼ ਦੀ ਰਾਹੀਂ ਗੁਣ ਗਾਂਦਾ ਰਹੁ। ਰਾਮ ਨਾਮ ਦਾ ਭਜਨ ਕਰਦਾ ਰਹੁ, ਹਰਿ-ਨਾਮ ਜਪਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੧॥ਪਦ ਅਰਥ ਹਰਿ ਪ੍ਰੀਤਮ ਗੁਨ = ਹਰੀ ਪ੍ਰੀਤਮ ਦੇ ਗੁਣ। ਉਪਦੇਸਿ ਗੁਰੂ = ਗੁਰੂ ਦੇ ਉਪਦੇਸ਼ ਦੀ ਰਾਹੀਂ ॥੧॥
SikhNet (Spanish)Canta las Gloriosas Alabanzas del Nombre del Señor, el Bienamado Señor.Mediante las Enseñanzas del Guru, del Guru, del Verdadero Guru, encontrarás la Paz.Vibra y medita en el Señor Jar, Jaré, Jar, Jaré, Jaré, el Señor Ram, Ram, Ram. (1)
ਸਭ ਸਿਸਟਿ ਧਾਰ, ਹਰਿ ਤੁਮ ਕਿਰਪਾਲ; ਕਰਤਾ. ਸਭੁ ਤੂ ਤੂ ਤੂ; ਰਾਮ ਰਾਮ ਰਾਮ ॥
sabh sisatt dhaar, har tum kirapaal; karataa. sabh too too too; raam raam raam |
Sant Singh KhalsaYou are the Support of the whole universe, Lord; O Merciful Lord, You, You, You are the Creator of all, Raam, Raam, Raam.
Manmohan SinghO my merciful God, Thou uphold the whole world and Thou, Yea, Thou and Thou alone, O Lord! Lord, Lord, are the Creator of all.
Manmohan Singh (Punjabi)ਹੇ ਮੇਰੇ ਮਿਹਰਬਾਨ ਵਾਹਿਗੁਰੂ! ਤੂੰ ਸਾਰੇ ਸੰਸਾਰ ਨੂੰ ਆਸਾਰਾ ਦਿੰਦਾ ਹੈਂ ਅਤੇ ਕੇਵਲ ਤੂੰ ਤੂੰ ਤੂੰ ਹੇ ਸਾਂਈਂ, ਸਾਂਈਂ, ਸਾਈਂ! ਸਾਰਿਆਂ ਦਾ ਸਿਰਜਣਹਾਰ ਹੈਂ।
Fareedkot Teekaਹੇ ਹਰੀ ਕ੍ਰਿਪਾਲ! ਤੁਮ ਸਭ ਸ੍ਰਿਸ਼ਟੀ ਕੇ ਧਾਰਨੇਹਾਰੇ ਹੋ, ਪੁਨਹ ਹੇ ਰਾਮ! ਤੂੰ ਸਰਬ ਕੋ ਉਤਪਤ ਕਰਤਾ ਹੈਂ, ਹੇ ਰਾਮ! ਤੁਹੀਂ ਪਾਲਨ ਕਰਤਾ ਹੈਂ, ਪੁਨਹ ਹੇ ਰਾਮ! ਤੂੰਹੀਂ ਅੰਤ ਕੋ ਲ੍ਯ ਕਰਤਾ ਹੈਂ॥
Prof. Sahib Singhਹੇ ਹਰੀ! ਤੂੰ ਸਾਰੀ ਸ੍ਰਿਸ਼ਟੀ ਦਾ ਆਸਰਾ ਹੈਂ, ਤੂੰ ਦਇਆ ਦਾ ਘਰ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਹਰ ਥਾਂ ਤੂੰ ਹੀ ਤੂੰ ਹੈਂ।ਪਦ ਅਰਥ ਸਭ ਸਿਸਟਿ ਧਾਰ = ਸਾਰੀ ਸ੍ਰਿਸ਼ਟੀ ਦਾ ਆਸਰਾ।
SikhNet (Spanish)Tu sostienes el mundo entero, Señor, Oh piadoso Dios, tu, tu, tu eres el Creador de todo, Ram, Ram, Ram.
ਜਨ ਨਾਨਕੋ ਸਰਣਾਗਤੀ, ਦੇਹੁ ਗੁਰਮਤੀ; ਭਜੁ ਰਾਮ ਰਾਮ ਰਾਮ ॥੨॥੩॥੯॥
jan naanako saranaagatee, dehu guramatee; bhaj raam raam raam |2|3|9|
Sant Singh KhalsaServant Nanak seeks Your Sanctuary; please bless him with the Guru's Teachings, that he may vibrate and meditate on the Lord, Raam, Raam, Raam. ||2||3||9||
Manmohan SinghSlave Nanak, seeks Thy refuge, O God. Bless Thou him with the Guru's instruction, that he may reflect over the Lord Master's Name.
Manmohan Singh (Punjabi)ਗੋਲਾ ਨਾਨਕ ਤੇਰੀ ਪਨਾਹ ਲੋੜਦਾ ਹੈ, ਹੇ ਵਾਹਿਗੁਰੂ! ਤੂੰ ਉਸ ਨੂੰ ਗੁਰਾਂ ਦਾ ਉਪਦੇਸ਼ ਬਖਸ਼, ਤਾਂ ਜੋ ਉਹ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਕਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਜਨ ਕੋ ਸਰਣ ਪ੍ਰਾਪਤਿ ਹੂਆ ਜਾਨ ਕਰ ਗੁਰਮਤ ਦੀਜੀਏ, ਜਿਸ ਕਰ ਕੇ ਹੇ ਰਮਣ ਰੂਪ ਰਾਮ! ਤੇਰੇ ਰਾਮ ਰਾਮ ਕੋ ਭਜਨਾਂ ਕਰੋਂ॥੨॥੩॥੯॥
Prof. Sahib Singhਦਾਸ ਨਾਨਕ ਤੇਰੀ ਸਰਨ ਆਇਆ ਹੈ, (ਦਾਸ ਨੂੰ) ਗੁਰੂ ਦੀ ਸਿੱਖਿਆ ਬਖ਼ਸ਼। ਸਦਾ ਰਾਮ ਦੇ ਨਾਮ ਦਾ ਭਜਨ ਕਰਦਾ ਰਹੁ ॥੨॥੩॥੯॥ਪਦ ਅਰਥ ਨਾਨਕੋ = ਨਾਨਕੁ ॥੨॥੩॥੯॥
SikhNet (Spanish)El sirviente Nanak busca Tu Santuario; Por favor, bendícelo con Tu Sabiduría, para que vibre y medite en el Señor, Ram, Ram, Ram. (2-3-9)