ੴ

ਸਿੱਖਬਾਣੀ · SikhBani

Ang 1297

Sri Guru Granth Sahib · Raag Kaanraa · 5 shabads, 34 lines
Translations
Shabad Guru Ramdas Ji Raag Kaanraa continued from Ang 1296

ਹਰਿ ਤੁਮ. ਵਡ ਵਡੇ. ਵਡੇ ਵਡ ਊਚੇ. ਸੋ ਕਰਹਿ ਜਿ ਤੁਧੁ ਭਾਵੀਸ ॥

har tum. vadd vadde. vadde vadd aooche. so kareh ji tudh bhaavees |

Sant Singh KhalsaO Lord, You are the Greatest of the Great, the Greatest of the Great, the most Lofty and High. You do whatever You please.
Manmohan SinghO Lord, Thou are the greatest of the great, the highest of the high and lofty. Whatever Thy will, that alone Thou does.
Manmohan Singh (Punjabi)ਹੇ ਸਾਹਿਬ ਤੂੰ ਵਿਸ਼ਾਲਾਂ ਦਾ ਪਰਮ ਵਿਸ਼ਾਲ, ਵਿਸ਼ਾਲਾਂ ਦਾ ਪਰਮ ਵਿਸ਼ਾਲ ਅਤੇ ਉਚਾ ਹੈਂ। ਤੂੰ ਕੇਵਲ ਉਹ ਹੀ ਕਰਦਾ ਹੈਂ ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਹੈ।
Fareedkot Teekaਹੇ ਹਰੀ! ਤੁਮ ਮਾਨੁਖੋਂ ਸੇ ਵਡੇ ਹੋ, ਗੰਧ੍ਰਬੋਂ ਸੇ ਵੱਡੇ ਹੋ, ਪੁਨਃ ਇੰਦ੍ਰ ਸੇ ਵੱਡੇ ਹੋ। ਬ੍ਰਹਸਪਤੀ ਸੇ ਵੱਡੇ ਔਰ ਬ੍ਰਹਮਾਦਿਕੋਂ ਸੇ ਭੀ ਊਚੇ ਹੋ ਔਰ ਜੋ ਤੇਰੇ ਕੋ (ਭਾਵੀਸ) ਭਾਵਤਾ ਹੈ, ਸੋ ਕਰਤਾ ਹੈ॥
Prof. Sahib Singhਹੇ ਹਰੀ! ਤੂੰ ਸਭ ਤੋਂ ਵੱਡਾ ਹੈਂ ਤੂੰ ਬਹੁਤ ਵੱਡਾ ਹੈਂ, ਤੂੰ ਉਹ ਕਰਦਾ ਹੈਂ ਜੋ ਤੈਨੂੰ ਚੰਗਾ ਲੱਗਦਾ ਹੈ।

ਪਦ ਅਰਥ ਸੋ ਕਰਹਿ = ਤੂੰ ਉਹ ਕੁਝ ਕਰਦਾ ਹੈਂ। ਜਿ = ਜਿਹੜਾ ਕੰਮ। ਭਾਵੀਸ = ਚੰਗਾ ਲੱਗਦਾ ਹੈ।

SikhNet (Spanish)Oh, Señor, eres lo Más Grande de lo grande, lo Más Poderoso y Elevado y haces lo que sea que Te place.

ਜਨ ਨਾਨਕ. ਅੰਮ੍ਰਿਤੁ ਪੀਆ ਗੁਰਮਤੀ; ਧਨੁ ਧੰਨੁ ਧਨੁ ਧੰਨੁ. ਧੰਨੁ ਗੁਰੂ ਸਾਬੀਸ ॥੨॥੨॥੮॥

jan naanak. amrit peea guramatee; dhan dhan dhan dhan. dhan guroo saabees |2|2|8|

Sant Singh KhalsaServant Nanak drinks in the Ambrosial Nectar through the Guru's Teachings. Blessed, blessed, blessed, blessed, blessed and praised is the Guru. ||2||2||8||
Manmohan SinghBy the Guru's instruction, slave Nanak has partaken of the Name Nectar. Blessed, blessed, blessed, blessed and praiseworthy is the Guru.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਗੋਲੇ ਨਾਨਕ ਨੇ ਨਾਮ-ਸੁਧਾਰਸ ਨੂੰ ਪਾਨ ਕੀਤਾ ਹੈ। ਮੁਬਾਰਕ, ਮੁਬਾਰਕ, ਮੁਬਾਰਕ, ਮੁਬਾਰਕ ਅਤੇ ਸ਼ਲਾਘਾਯੋਗ ਹਨ ਗੁਰਦੇਵ ਜੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਨੇ ਗੁਰ ਸਿਖ੍ਯਾ ਕਰ ਤੇਰਾ ਨਾਮੁ ਅੰਮ੍ਰਿਤ ਪੀਆ ਹੈ, ਤਾਂ ਤੇ ਮੈਂ ਮਨ, ਤਨ, ਬਾਣੀ ਕਰ ਗੁਰੋਂ ਕੋ ਧੰਨ ਧੰਨ ਔਰ ਸ਼ਾਬਾਸ਼ੀ ਕਹਿਤਾ ਹੂੰ॥੨॥੨॥੮॥☬ਉਪਦੇਸ਼:
Prof. Sahib Singhਹੇ ਦਾਸ ਨਾਨਕ! ਉਹ ਗੁਰੂ ਧੰਨ ਹੈ, ਸਲਾਹੁਣ-ਜੋਗ ਹੈ, ਜਿਸ ਦੀ ਮੱਤ ਲੈ ਕੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਈਦਾ ਹੈ ॥੨॥੨॥੮॥

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਾਬੀਸ = ਸ਼ਾਬਾਸ਼-ਯੋਗ ॥੨॥੨॥੮॥

SikhNet (Spanish)El Sirviente Nanak bebe del Néctar Ambrosial a través de la Enseñanza del Guru. Bendito, Bendito, Bendito, Bendito, Bendito y Alabado sea el Guru. (2-2-8)

Open this shabad (9 lines, Angs 1296-1297) →

Shabad Guru Ramdas Ji Raag Kaanraa

ਕਾਨੜਾ ਮਹਲਾ ੪ ॥

kaanarraa mahalaa 4 |

Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੋਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.

ਭਜੁ ਰਾਮੋ; ਮਨਿ ਰਾਮ ॥

bhaj raamo; man raam |

Sant Singh KhalsaO mind, meditate and vibrate on the Lord, Raam, Raam.
Manmohan SinghO my soul, meditate thou on thy Lord Master,
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰ,
Fareedkot Teekaਹੇ ਮੇਰੇ ਮਨ! ਰਾਮ ਰਾਮ ਭਜੁ॥
Prof. Sahib Singhਹੇ ਭਾਈ! ਉਸ ਦੇ ਨਾਮ ਦਾ ਭਜਨ ਆਪਣੇ ਮਨ ਵਿਚ ਕਰਿਆ ਕਰ,

ਪਦ ਅਰਥ ਭਜੁ = ਭਜਨ ਕਰਿਆ ਕਰ। ਮਨਿ = ਮਨ ਵਿਚ।

SikhNet (Spanish)Oh, mente, medita y vibra en el Señor, Ram, Ram.

ਜਿਸੁ. ਰੂਪ ਨ ਰੇਖ, ਵਡਾਮ ॥

jis. roop na rekh, vaddaam |

Sant Singh KhalsaHe has no form or feature - He is Great!
Manmohan Singhwho has no form and sign and is the greatest of the great.
Manmohan Singh (Punjabi)ਜਿਸ ਦਾ ਕੋਈ ਸਰੂਪ ਅਤੇ ਚਿੰਨ੍ਹ ਨਹੀਂ ਅਤੇ ਜੋ ਵੱਡਿਆ ਦਾ ਪਰਮ ਵੱਡਾ ਹੈ।
Fareedkot Teekaਜਿਸ ਕਾ ਰੂਪ ਅਰ ਰੇਖ ਨਹੀਂ ਹੈਂ ਪੁਨਹ (ਵਡਾਮ) ਵੱਡਾ ਹੈ॥
Prof. Sahib Singhਜਿਸ ਰਾਮ ਦੀ ਸ਼ਕਲ ਜਿਸ ਦੇ ਚਿਹਨ-ਚੱਕਰ ਨਹੀਂ ਦੱਸੇ ਜਾ ਸਕਦੇ, ਜੋ ਰਾਮ ਸਭ ਤੋਂ ਵੱਡਾ ਹੈ।

ਪਦ ਅਰਥ ਰੂਪ = ਸ਼ਕਲ। ਰੇਖ = ਚਿਹਨ-ਚੱਕਰ। ਵਡਾਮ = (ਸਭ ਤੋਂ) ਵੱਡਾ।

SikhNet (Spanish)Él no tiene ni forma ni seña. Acércate a la Saad Sangat,

ਸਤਸੰਗਤਿ ਮਿਲੁ ਭਜੁ ਰਾਮ ॥

satasangat mil bhaj raam |

Sant Singh KhalsaJoining the Sat Sangat, the True Congregation, vibrate and meditate on the Lord.
Manmohan SinghWhosoever has great destiny writ on his forehead,
Manmohan Singh (Punjabi)ਜਿਸ ਕਿਸੇ ਦੇ ਮੱਥੇ ਉਤੇ ਭਾਰੀ ਪ੍ਰਾਲਭਧ ਲਿਖੀ ਹੋਈ ਹੈ,
Fareedkot Teekaਸਤਿਸੰਗਤਿ ਮੇਂ ਮਿਲ ਕਰ ਰਾਮ ਕੋ ਸੋਭ ਜਾਤਾ ਹੈ॥
Prof. Sahib Singhਹੇ ਭਾਈ! ਸਾਧ ਸੰਗਤ ਵਿਚ ਮਿਲ ਅਤੇ ਰਾਮ ਦਾ ਭਜਨ ਕਰ,

ਪਦ ਅਰਥ ਮਿਲੁ = ਮਿਲਿਆ ਰਹੁ।

SikhNet (Spanish)a la Verdadera Congregación, y ahí medita en el Señor.

ਬਡ ਹੋ; ਹੋ ਭਾਗ ਮਥਾਮ ॥੧॥ ਰਹਾਉ ॥

badd ho; ho bhaag mathaam |1| rahaau |

Sant Singh KhalsaThis is the high destiny written on your forehead. ||1||Pause||
Manmohan Singhhe dwells on his Lord, associating with the society of saints. Pause.
Manmohan Singh (Punjabi)ਉਹ ਸਤਿਸੰਗਤ ਨਾਲ ਜੁੜ ਕੇ ਆਪਣੇ ਸਾਹਿਬ ਦਾ ਆਰਾਧਨ ਕਰਦਾ ਹੈ। ਠਹਿਰਾਉ।
Fareedkot Teekaਹੇ ਭਾਈ! ਜਿਸ ਕੇ ਮਸਤਕ ਕੇ ਵਡੇ ਭਾਗ ਹੋਤੇ ਹੈਂ॥੧॥ ਰਹਾਉ ॥
Prof. Sahib Singhਤੇਰੇ ਮੱਥੇ ਦੇ ਵੱਡੇ ਭਾਗ ਹੋ ਜਾਣਗੇ ॥੧॥ ਰਹਾਉ ॥

ਪਦ ਅਰਥ ਹੋ = ਹੇ ਭਾਈ! ਮਥਾਮ = ਮੱਥੇ ਦੇ ॥੧॥ ਰਹਾਉ ॥

SikhNet (Spanish)Este es el grandioso Destino grabado sobre tu frente. (1-Pausa)

ਜਿਤੁ ਗ੍ਰਿਹਿ ਮੰਦਰਿ, ਹਰਿ ਹੋਤੁ ਜਾਸੁ; ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥

jit grihi mandar, har hot jaas; tith ghar aanado aanand bhaj raam raam raam |

Sant Singh KhalsaThat household, that mansion, in which the Lord's Praises are sung - that home is filled with ecstasy and joy; so vibrate and meditate on the Lord, Raam, Raam, Raam.
Manmohan SinghThe house, the place, where God's praise is sung, that house is filled with the joy of the joys. So, utter thou the Lord Master's Name, O man.
Manmohan Singh (Punjabi)ਉਹ ਧਾਮ ਅਤੇ ਮਹਿਲ, ਜਿਥੇ ਹਰੀ ਦੀ ਮਹਿਮਾ ਗਾਇਨ ਕੀਤੀ ਜਾਂਦੀ ਹੈ, ਉਹ ਧਾਮ ਖੁਸ਼ੀਆਂ ਦੀ ਖੁਸ਼ੀ ਨਾਲ ਪਰੀਪੂਰਨ ਹੋ ਜਾਂਦਾ ਹੈ। ਸੋ ਤੂੰ ਸਾਈਂ ਮਾਲਕ ਦੇ ਨਾਮ ਦਾ ਉਚਾਰਨ ਕਰ, ਹੇ ਬੰਦੇ!
Fareedkot Teekaਜਿਸ ਗ੍ਰਿਹਿ ਮੇਂ ਅਰ ਜਿਸ (ਮੰਦਰ) ਦੇਵਸਥਾਨ ਮੇਂ ਹਰੀ ਕਾ ਜਸ ਹੈ ਅਰ ਤਿਸ ਹੀ ਮੰਦਰ ਮੇਂ ਅਨੰਦ ਹੈ, ਤਾਂ ਤੇ ਮਨ ਤਨ ਬਾਣੀ ਕਰ ਰਾਮ ਕੋ ਭਜੋ॥
Prof. Sahib Singhਜਿਸ ਹਿਰਦੇ-ਘਰ ਵਿਚ ਜਿਸ ਹਿਰਦੇ-ਮੰਦਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੈ, ਉਸ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਸਦਾ ਰਾਮ ਦਾ ਭਜਨ ਕਰਦਾ ਰਹੁ।

ਪਦ ਅਰਥ ਜਿਤੁ = ਜਿਸ ਵਿਚ। ਜਿਤੁ ਗ੍ਰਿਹਿ = ਜਿਸ ਘਰ ਵਿਚ। ਜਿਤੁ ਮੰਦਰਿ = ਜਿਸ ਮੰਦਰ ਵਿਚ। ਹਰਿ ਜਾਸੁ = ਹਰੀ ਦਾ ਜਸ। ਤਿਤੁ = ਉਸ ਵਿਚ। ਤਿਤੁ ਘਰਿ = ਉਸ ਘਰ ਵਿਚ। ਆਨਦੋ ਆਨੰਦੁ = ਆਨੰਦ ਹੀ ਆਨੰਦ।

SikhNet (Spanish)Ese hogar, ese recinto donde la Alabanza del Señor es entonada, rebosa de Éxtasis y Dicha. Vibren y mediten entonces en el Señor, Ram, Ram, Ram.

ਰਾਮ ਨਾਮ ਗੁਨ ਗਾਵਹੁ, ਹਰਿ ਪ੍ਰੀਤਮ; ਉਪਦੇਸਿ ਗੁਰੂ ਗੁਰ ਸਤਿਗੁਰਾ; ਸੁਖੁ ਹੋਤੁ ਹਰਿ ਹਰੇ ਹਰਿ ਹਰੇ, ਹਰੇ ਭਜੁ; ਰਾਮ ਰਾਮ ਰਾਮ ॥੧॥

raam naam gun gaavahu, har preetam; upades guroo gur satiguraa; sukh hot har hare har hare, hare bhaj; raam raam raam |1|

Sant Singh KhalsaSing the Glorious Praises of the Name of the Lord, the Beloved Lord. Through the Teachings of the Guru, the Guru, the True Guru, you shall find peace. So vibrate and meditate on the Lord, Har, Haray, the Lord, Raam |1|
Manmohan SinghSinging the praise of the Name of the beloved Lord God, under the instruction of the great Guru, the True Guru, one is blessed with peace. Therefore, O man, meditate thou on thy Lord God Master, yea, the Lord God Master and the All-pervading Lord God.
Manmohan Singh (Punjabi)ਵੱਡੇ ਗੁਰਾਂ, ਸੱਚੇ ਗੁਰਾਂ ਦੀ ਸਿਖਮਤ ਤਾਬੇ, ਪਿਆਰੇ ਪ੍ਰਭੂ ਪ੍ਰਮੇਸ਼ਰ ਦੇ ਨਾਮ ਦੀ ਕੀਰਤੀ ਗਾਇਨ ਕਰਨ ਦੁਆਰਾ, ਜੀਵ ਨੂੰ ਆਰਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਲਈ, ਹੇ ਬੰਦੇ! ਤੂੰ ਆਪਣੇ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਿਆਪਕ ਵਾਹਿਗੁਰੂ ਦਾ ਭਜਨ ਕਰ।
Fareedkot Teekaਹਰੀ ਜੋ ਪ੍ਰੀਤਮ ਹੈ, ਰਾਮ ਹੈ, ਰਾਮ ਜਿਸ ਕਾ ਗੁਰੋਂ ਕਾ ਉਪਦੇਸ ਲੈਕਰ ਤਿਸ ਕੇ ਗੁਣੋਂ ਕੋ ਗਾਇਨ ਕਰੇ ਔਰ (ਗੁਰ) ਵੱਡਾ (ਸਤ) ਨਿਸਚੈ ਕਰ (ਗੁਰਾ) ਗੌਰਵ, ਭਾਵ ਅਤੀ ਵੱਡਾ ਸੁਖ ਹੋਤਾ ਹੈ, ਤਾਂ ਤੇ ਮਨ ਬਣੀ ਕਰ ਹਰੇ ਰਾਮ ਹਰੇ ਰਾਮ ਭਜ॥੧॥☬ਅਰ ਐਸੇ ਬੇਨਤੀ ਕਰ:
Prof. Sahib Singhਹਰੀ ਪ੍ਰੀਤਮ ਦੇ ਨਾਮ ਦੇ ਗੁਣ ਗਾਂਦਾ ਰਹੁ, ਗੁਰੂ ਸਤਿਗੁਰ ਦੇ ਉਪਦੇਸ਼ ਦੀ ਰਾਹੀਂ ਗੁਣ ਗਾਂਦਾ ਰਹੁ। ਰਾਮ ਨਾਮ ਦਾ ਭਜਨ ਕਰਦਾ ਰਹੁ, ਹਰਿ-ਨਾਮ ਜਪਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੧॥

ਪਦ ਅਰਥ ਹਰਿ ਪ੍ਰੀਤਮ ਗੁਨ = ਹਰੀ ਪ੍ਰੀਤਮ ਦੇ ਗੁਣ। ਉਪਦੇਸਿ ਗੁਰੂ = ਗੁਰੂ ਦੇ ਉਪਦੇਸ਼ ਦੀ ਰਾਹੀਂ ॥੧॥

SikhNet (Spanish)Canta las Gloriosas Alabanzas del Nombre del Señor, el Bienamado Señor.Mediante las Enseñanzas del Guru, del Guru, del Verdadero Guru, encontrarás la Paz.Vibra y medita en el Señor Jar, Jaré, Jar, Jaré, Jaré, el Señor Ram, Ram, Ram. (1)

ਸਭ ਸਿਸਟਿ ਧਾਰ, ਹਰਿ ਤੁਮ ਕਿਰਪਾਲ; ਕਰਤਾ. ਸਭੁ ਤੂ ਤੂ ਤੂ; ਰਾਮ ਰਾਮ ਰਾਮ ॥

sabh sisatt dhaar, har tum kirapaal; karataa. sabh too too too; raam raam raam |

Sant Singh KhalsaYou are the Support of the whole universe, Lord; O Merciful Lord, You, You, You are the Creator of all, Raam, Raam, Raam.
Manmohan SinghO my merciful God, Thou uphold the whole world and Thou, Yea, Thou and Thou alone, O Lord! Lord, Lord, are the Creator of all.
Manmohan Singh (Punjabi)ਹੇ ਮੇਰੇ ਮਿਹਰਬਾਨ ਵਾਹਿਗੁਰੂ! ਤੂੰ ਸਾਰੇ ਸੰਸਾਰ ਨੂੰ ਆਸਾਰਾ ਦਿੰਦਾ ਹੈਂ ਅਤੇ ਕੇਵਲ ਤੂੰ ਤੂੰ ਤੂੰ ਹੇ ਸਾਂਈਂ, ਸਾਂਈਂ, ਸਾਈਂ! ਸਾਰਿਆਂ ਦਾ ਸਿਰਜਣਹਾਰ ਹੈਂ।
Fareedkot Teekaਹੇ ਹਰੀ ਕ੍ਰਿਪਾਲ! ਤੁਮ ਸਭ ਸ੍ਰਿਸ਼ਟੀ ਕੇ ਧਾਰਨੇਹਾਰੇ ਹੋ, ਪੁਨਹ ਹੇ ਰਾਮ! ਤੂੰ ਸਰਬ ਕੋ ਉਤਪਤ ਕਰਤਾ ਹੈਂ, ਹੇ ਰਾਮ! ਤੁਹੀਂ ਪਾਲਨ ਕਰਤਾ ਹੈਂ, ਪੁਨਹ ਹੇ ਰਾਮ! ਤੂੰਹੀਂ ਅੰਤ ਕੋ ਲ੍ਯ ਕਰਤਾ ਹੈਂ॥
Prof. Sahib Singhਹੇ ਹਰੀ! ਤੂੰ ਸਾਰੀ ਸ੍ਰਿਸ਼ਟੀ ਦਾ ਆਸਰਾ ਹੈਂ, ਤੂੰ ਦਇਆ ਦਾ ਘਰ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਹਰ ਥਾਂ ਤੂੰ ਹੀ ਤੂੰ ਹੈਂ।

ਪਦ ਅਰਥ ਸਭ ਸਿਸਟਿ ਧਾਰ = ਸਾਰੀ ਸ੍ਰਿਸ਼ਟੀ ਦਾ ਆਸਰਾ।

SikhNet (Spanish)Tu sostienes el mundo entero, Señor, Oh piadoso Dios, tu, tu, tu eres el Creador de todo, Ram, Ram, Ram.

ਜਨ ਨਾਨਕੋ ਸਰਣਾਗਤੀ, ਦੇਹੁ ਗੁਰਮਤੀ; ਭਜੁ ਰਾਮ ਰਾਮ ਰਾਮ ॥੨॥੩॥੯॥

jan naanako saranaagatee, dehu guramatee; bhaj raam raam raam |2|3|9|

Sant Singh KhalsaServant Nanak seeks Your Sanctuary; please bless him with the Guru's Teachings, that he may vibrate and meditate on the Lord, Raam, Raam, Raam. ||2||3||9||
Manmohan SinghSlave Nanak, seeks Thy refuge, O God. Bless Thou him with the Guru's instruction, that he may reflect over the Lord Master's Name.
Manmohan Singh (Punjabi)ਗੋਲਾ ਨਾਨਕ ਤੇਰੀ ਪਨਾਹ ਲੋੜਦਾ ਹੈ, ਹੇ ਵਾਹਿਗੁਰੂ! ਤੂੰ ਉਸ ਨੂੰ ਗੁਰਾਂ ਦਾ ਉਪਦੇਸ਼ ਬਖਸ਼, ਤਾਂ ਜੋ ਉਹ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਕਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਜਨ ਕੋ ਸਰਣ ਪ੍ਰਾਪਤਿ ਹੂਆ ਜਾਨ ਕਰ ਗੁਰਮਤ ਦੀਜੀਏ, ਜਿਸ ਕਰ ਕੇ ਹੇ ਰਮਣ ਰੂਪ ਰਾਮ! ਤੇਰੇ ਰਾਮ ਰਾਮ ਕੋ ਭਜਨਾਂ ਕਰੋਂ॥੨॥੩॥੯॥
Prof. Sahib Singhਦਾਸ ਨਾਨਕ ਤੇਰੀ ਸਰਨ ਆਇਆ ਹੈ, (ਦਾਸ ਨੂੰ) ਗੁਰੂ ਦੀ ਸਿੱਖਿਆ ਬਖ਼ਸ਼। ਸਦਾ ਰਾਮ ਦੇ ਨਾਮ ਦਾ ਭਜਨ ਕਰਦਾ ਰਹੁ ॥੨॥੩॥੯॥

ਪਦ ਅਰਥ ਨਾਨਕੋ = ਨਾਨਕੁ ॥੨॥੩॥੯॥

SikhNet (Spanish)El sirviente Nanak busca Tu Santuario; Por favor, bendícelo con Tu Sabiduría, para que vibre y medite en el Señor, Ram, Ram, Ram. (2-3-9)

Open this shabad →

Shabad Guru Ramdas Ji Raag Kaanraa

ਕਾਨੜਾ ਮਹਲਾ ੪ ॥

kaanarraa mahalaa 4 |

Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੋਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.

ਸਤਿਗੁਰ; ਚਾਟਉ ਪਗ. ਚਾਟ ॥

satigur; chaattau pag. chaatt |

Sant Singh KhalsaI eagerly kiss the Feet of the True Guru.
Manmohan SinghWith utter eagerness, kiss I the feet of my True Guru.
Manmohan Singh (Punjabi)ਬੜੀ ਚਾਹਨਾ ਨਾਲ, ਮੈਂ ਆਪਣੇ ਸੱਚੇ ਗੁਰਾਂ ਦੇ ਪੈਰ ਚੁੰਮਦਾ ੲਾਂ।
Fareedkot Teeka(ਚਾਟ) ਚਾਹ ਕਰ ਕੇ ਸਤਿਗੁਰੋਂ ਕੇ ਚਰਣੋਂ ਕੋ ਚਾਟਤਾ ਹੂੰ॥
Prof. Sahib Singhਮੈਂ ਉਸ ਗੁਰੂ ਦੇ ਚਰਨ ਚੁੰਮਦਾ ਹਾਂ,

ਪਦ ਅਰਥ ਸਤਿਗੁਰ ਪਗ = ਗੁਰੂ ਦੇ ਪੈਰ। ਚਾਟਉ = ਚਾਟਉਂ, ਮੈਂ ਚੱਟਦਾ ਹਾਂ, ਮੈਂ ਚੁੰਮਦਾ ਹਾਂ।

SikhNet (Spanish)Con todo ahínco, beso los Pies del Verdadero Guru,

ਜਿਤੁ ਮਿਲਿ; ਹਰਿ ਪਾਧਰ ਬਾਟ ॥

jit mil; har paadhar baatt |

Sant Singh KhalsaMeeting Him, the Path to the Lord becomes smooth and easy.
Manmohan SinghMeeting with whom, the Lord's path becomes smooth.
Manmohan Singh (Punjabi)ਜਿਨ੍ਹਾਂ ਨਾਲ ਮਿਲਣ ਦੁਆਰਾ, ਪ੍ਰਭੂ ਦਾ ਮਾਰਗ ਪਧਰਾ ਹੋ ਜਾਂਦਾ ਹੈ।
Fareedkot Teekaਜਿਸ ਸਤਗੁਰ ਸਾਥ ਮਿਲ ਕਰ ਹਰੀ ਕਾ (ਪਾਧਰ) ਸੂਧਾ ਸਾਫ (ਬਾਟ) ਰਸਤਾ ਪ੍ਰਾਪਤ ਹੂਆ ਹੈ॥
Prof. Sahib Singhਜਿਸ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਸਿੱਧਾ ਰਾਹ ਲੱਭ ਪੈਂਦਾ ਹੈ।

ਪਦ ਅਰਥ ਜਿਤੁ ਮਿਲਿ = ਜਿਸ (ਗੁਰੂ) ਨੂੰ ਮਿਲ। ਪਾਧਰ = ਪੱਧਰਾ, ਸਿੱਧਾ।

SikhNet (Spanish)pues Encontrándolo el Sendero del Señor se vuelve suave y fácil.

ਭਜੁ ਹਰਿ ਰਸੁ; ਰਸ ਹਰਿ ਗਾਟ ॥

bhaj har ras; ras har gaatt |

Sant Singh KhalsaI lovingly vibrate and meditate on the Lord, and gulp down His Sublime Essence.
Manmohan SinghI dwell upon the Lord with love and drink the Lord's elixir in big draughts.
Manmohan Singh (Punjabi)ਮੈਂ ਪ੍ਰਭੂ ਨੂੰ ਪਿਆਰ ਨਾਲ ਸਿਮਰਦਾ ਹਾਂ ਅਤੇ ਪ੍ਰਭੂ ਦੇ ਅੰਮ੍ਰਿਤ ਨੂੰ ਗਟ ਗਟ ਕਰਕੇ ਪੀਦਾ ਹਾਂ।
Fareedkot Teekaਤਿਸ ਹਰੀ ਕੋ (ਰਸੁ) ਪ੍ਰੇਮ ਸਹਤ ਭਜ ਕਰ ਹਰੀ ਕੇ (ਰਸ) ਅਨੰਦ ਕੋ (ਗਾਟ) ਗਟ ਗਟ ਪੀਤੇ ਹੈਂ॥
Prof. Sahib Singh(ਤੂੰ ਭੀ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਨਾਮ-ਜਲ ਗਟ ਗਟ ਕਰ ਕੇ ਪੀਆ ਕਰ।

ਪਦ ਅਰਥ ਹਰਿ ਘਾਟ = ਹਰੀ (ਦੇ ਮਿਲਾਪ) ਦਾ ਰਸਤਾ। ਗਾਟ = ਗਟ ਗਟ ਕਰ ਕੇ।

SikhNet (Spanish)Con todo Amor vibro y medito en el Señor y me tomo a tragos su Sublime Esencia.

ਹਰਿ ਹੋ; ਹੋ ਲਿਖੇ ਲਿਲਾਟ ॥੧॥ ਰਹਾਉ ॥

har ho; ho likhe lilaatt |1| rahaau |

Sant Singh KhalsaThe Lord has written this destiny on my forehead. ||1||Pause||
Manmohan SinghThe love of God is writ in my brows, destiny. Pause.
Manmohan Singh (Punjabi)ਹਰੀ ਦਾ ਪ੍ਰੇਮ ਮੇਰੇ ਮੱਥੇ ਦੀ ਪ੍ਰਾਲਭਧ ਵਿੱਚ ਲਿਖਿਆ ਹੋਇਆ ਹੈ। ਠਹਿਰਾਉ।
Fareedkot Teekaਹੇ ਭਾਈ! ਹਰੀ ਕੋ ਤੌ ਭਜੀਤਾ ਹੈ ਜੌ ਸੁਭ ਕਰਮ ਮਸਤਕ ਪਰੁ ਲਿਖੇ ਹੂਏ ਹੋਵੈਂ॥੧॥ ਰਹਾਉ ॥
Prof. Sahib Singhਹੇ ਭਾਈ! ਤੇਰੇ ਮੱਥੇ ਦੇ ਲੇਖ ਉੱਘੜ ਪੈਣਗੇ ॥੧॥ ਰਹਾਉ ॥

ਪਦ ਅਰਥ ਹੋ = ਹੇ ਭਾਈ! ਲਿਲਾਟ = ਮੱਥੇ ਉੱਤੇ ॥੧॥ ਰਹਾਉ ॥

SikhNet (Spanish)El Señor ha grabado este Destino sobre mi frente. (1-Pausa)

ਖਟ ਕਰਮ ਕਿਰਿਆ ਕਰਿ, ਬਹੁ ਬਹੁ ਬਿਸਥਾਰ; ਸਿਧ ਸਾਧਿਕ ਜੋਗੀਆ, ਕਰਿ ਜਟ ਜਟਾ ਜਟ ਜਾਟ ॥

khatt karam kiriaa kar, bahu bahu bisathaar; sidh saadhik jogeea, kar jatt jattaa jatt jaatt |

Sant Singh KhalsaSome perform the six rituals and rites; the Siddhas, seekers and Yogis put on all sorts of pompous shows, with their hair all tangled and matted.
Manmohan SinghSome perform six kinds of rituals and deeds. The perfect person, seekers and yogis practise good many ostentations. Some remain in natural form and some wear tresses and matted hair.
Manmohan Singh (Punjabi)ਕਈ ਛੇ ਪ੍ਰਕਾਰ ਦੇ ਕਰਮਕਾਡ ਅਤੇ ਕਰਮ ਕਰਦੇ ਹਨ ਪੂਰਨ ਪੂਰਸ਼, ਅਭਿਆਸੀ ਅਤੇ ਯੋਗੀ ਘਣੇਰੇ ਹੀ ਅਡੰਬਰ ਰਚਦੇ ਹਨ। ਕਈ ਜਟਾਜੂਟ ਰਹਿੰਦੇ ਹਨ ਅਤੇ ਕਈ ਲਿਟਾ ਅਤੇ ਗੁੰਦੇ ਹੋਏ ਵਾਲ ਰਖਦੇ ਹਨ।
Fareedkot Teeka(ਖਟ ਕਰਮ) ਜਪ ਹੋਮ ਸੰਧਿਆ ਇਸਨਾਨ ਅਤਿਥ ਪੂਜਾ ਦੇਵ ਅਰਚਨਾ ਬਹੁਤ ਬਿਸਥਾਰ ਸਹਿਤ ਔਰ (ਕਿਰਿਆ) ਸਮਾਨ ਕਰਮੋਂ ਕੋ ਕਰਤਾ ਹੈ। ਸਿਧ ਹੋ ਕਰ ਸਾਧਨਾ ਕਰਨੇ ਵਾਲਾ ਪੁਨਹ ਜੋਗੀ ਹੋ ਕਰ (ਜਟ) ਜਟਾਂ ਕੇ (ਜਟਾ) ਸਮੂਹ (ਜਟ) ਜੜਾਉ ਕਾ (ਜਾਟ) ਜੂੜਾ ਕਰਤੇ ਹੈਂ॥
Prof. Sahib Singh(ਪੰਡਿਤਾਂ ਵਾਂਗ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮਾਂ ਦੀ ਕਿਰਿਆ ਕਰ ਕੇ (ਇਹੋ ਜਿਹੇ) ਹੋਰ ਬਥੇਰੇ ਖਿਲਾਰੇ ਕਰ ਕੇ, ਸਿੱਧਾਂ ਜੋਗੀਆਂ ਸਾਧਿਕਾਂ ਵਾਂਗ ਜਟਾਂ ਧਾਰ ਕੇ,

ਪਦ ਅਰਥ ਖਟ ਕਰਮ = ਛੇ ਧਾਰਮਿਕ ਕਰਮ। ਕਰਿ = ਕਰ। ਬਿਸਥਾਰ = ਖਿਲਾਰਾ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ। ਕਰਿ ਜਟ ਜਟਾ = ਜਟਾਂ ਧਾਰ ਕੇ।

SikhNet (Spanish)Algunos realizan los seis ritos. Los Siddhas, los buscadores y los Yoguis realizan todo tipo de actos notorios con sus cabelleras enredadas, con rastras y sucias.

ਕਰਿ ਭੇਖ. ਨ ਪਾਈਐ, ਹਰਿ ਬ੍ਰਹਮ ਜੋਗੁ, ਹਰਿ ਪਾਈਐ, ਸਤਸੰਗਤੀ; ਉਪਦੇਸਿ ਗੁਰੂ ਗੁਰ. ਸੰਤ ਜਨਾ; ਖੋਲਿ ਖੋਲਿ ਕਪਾਟ ॥੧॥

kar bhekh. na paaeeai, har braham jog, har paaeeai, satasangatee; upades guroo gur. sant janaa; khol khol kapaatt |1|

Sant Singh KhalsaYoga - Union with the Lord God - is not obtained by wearing religious robes; the Lord is found in the Sat Sangat, the True Congregation, and the Guru's Teachings. The humble Saints throw the doors wide open. ||1||
Manmohan SinghThe God Lord's union is attained not by wearing garbs. Through the saints' society and the great Guru's teaching, God is met with. The holymen open widely the door of deliverance.
Manmohan Singh (Punjabi)ਭੇਸ ਧਾਰਨ ਕਰਨ ਦੁਆਰਾ, ਹਰੀ ਸਾਈਂ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ। ਸਾਧ ਸੰਗਤ ਅਤੇ ਵੱਡੇ ਗੁਰਾਂ ਦੀ ਸਿਖਿਆ ਰਾਹੀਂ ਹਰੀ ਮਿਲਦਾ ਹੈ। ਨੇਕ ਪੁਰਸ਼ ਮੋਖਸ਼ ਦੇ ਦਰਵਾਜੇ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੰਦੇ ਹਨ?
Fareedkot Teekaਹਰਿ ਬ੍ਰਹਮ ਸਾਥ ਜੁੜਨਾ ਭੇਖੋਂ ਕੋ ਕਰਨੇ ਸੇ ਪ੍ਰਾਪਤ ਨਹੀਂ ਹੋਤਾ॥☬ਜੇ ਕਹੇ ਕੈਸੇ ਪ੍ਰਾਪਤਿ ਹੋਤਾ ਹੈ? ਸੋ ਕਹਤੇ ਹੈਂ: ਸਤਸੰਗਤਿ ਮੇਂ ਸਤਿਗੁਰੂ ਜੋ (ਗੁਰੂ) ਪੂਜ੍ਯ ਹੈ, ਤਿਨ ਕੇ ਉਪਦੇਸ ਕਰ ਹਰੀ ਕੋ ਪਾਈਤਾ ਹੈ। ਸੰਤ ਜਨ ਜੋ ਖੋਲਣੇ ਜੋਗ ਹੈਂ ਤਿਨੋਂ ਨੇ ਪੰਚ ਕੋਸ ਰੂਪੀ ਜਗ੍ਯਾਸੂਓਂ ਕੇ (ਕਪਾਟ) ਤਖਤੇ ਖੋਲ੍ਹ ਦੀਏ ਹੈਂ॥੧॥☬ਅਰੁ ਵਹੁ ਐਸੇ ਬੇਨਤੀ ਕਰਤੇ ਹੈਂ:
Prof. Sahib Singhਧਾਰਮਿਕ ਪਹਿਰਾਵੇ ਪਾਣ ਨਾਲ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕਰ ਸਕੀਦਾ। ਪਰਮਾਤਮਾ ਮਿਲਦਾ ਹੈ ਸਾਧ ਸੰਗਤ ਵਿਚ। (ਇਸ ਵਾਸਤੇ, ਹੇ ਭਾਈ!) ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਨਾਲ ਤੂੰ ਆਪਣੇ ਮਨ ਦੇ ਕਵਾੜ ਖੋਲ੍ਹ ॥੧॥

ਪਦ ਅਰਥ ਭੇਖ = ਧਾਰਮਿਕ ਬਾਣਾ। ਬ੍ਰਹਮ ਜੋਗੁ = ਪਰਮਾਤਮਾ ਦਾ ਮਿਲਾਪ। ਖੋਲਿ ਕਪਾਟ = ਆਪਣੇ ਮਨ ਦੇ ਕਵਾੜ ਖੋਲ੍ਹ ਲੈ ॥੧॥

SikhNet (Spanish)El Yoga, la Unión con el Señor Dios no se obtiene usando túnicas religiosas; el Señor es encontrado en la Saad Sangat y en las Enseñanzas del Guru. Los humildes Santos abren esa Puerta de par en par. (1)

ਤੂ ਅਪਰੰਪਰੁ ਸੁਆਮੀ, ਅਤਿ ਅਗਾਹੁ; ਤੂ ਭਰਪੁਰਿ ਰਹਿਆ ਜਲ ਥਲੇ; ਹਰਿ ਇਕੁ ਇਕੋ, ਇਕ ਏਕੈ ਹਰਿ ਥਾਟ ॥

too aparanpar suaamee, at agaahu; too bharapur rahiaa jal thale; har ik iko, ik ekai har thaatt |

Sant Singh KhalsaO my Lord and Master, You are the farthest of the far, utterly unfathomable. You are totally pervading the water and the land. You alone are the One and Only Unique Lord of all creation.
Manmohan SinghThou, O Lord, are the remotest of the remote and exceedingly Unfathomable. Thou are fully pervading the water and land. All alone, O unique One Lord Master has Thou created the creation.
Manmohan Singh (Punjabi)ਤੂੰ ਹੇ, ਪ੍ਰਭੂ! ਪਰੇ ਤੋਂ ਪਰਮ ਪਰੇ ਹੈਂ ਅਤੇ ਅਤਿਅੰਤ ਹੀ ਅਥਾਹ ਹੈਂ। ਤੂੰ ਪਾਣੀ ਅਤੇ ਧਰਤੀ ਵਿੱਚ ਪੂਰੀ ਤਰ੍ਹਾਂ ਵਿਆਪਕ ਹੈ। ਤੂੰ ਕੱਲਮ ਕੱਲੇ ਨੇ ਹੀ, ਹੇ ਅਦੁੱਤੀ ਵਾਹਦ ਸੁਆਮੀ ਮਾਲਕ! ਰਚਨਾ ਰਚੀ ਹੈ।
Fareedkot Teekaਤੂੰ ਅਪਰੋਂ ਸੇ ਪਰੇ ਅਤਿਸੈ ਕਰ ਅਗਾਧ ਸ੍ਵਾਮੀ ਹੈਂ, ਤੂੰ ਜਲੋਂ ਥਲੋਂ ਮੇਂ ਭਰਪੂਰ ਹੋ ਰਹਾ ਹੈਂ। ਪੁਨਹ ਹੇ ਹਰੀ! ਸੰਸਾਰ (ਥਾਟ) ਰਚਣ ਕੌ ਚਾਰੇ ਜੁਗੋਂ ਮੇਂ ਤੂੰ ਏਕ ਹੀ ਸਮਰਥੁ ਹੈਂ॥
Prof. Sahib Singhਹੇ ਪ੍ਰਭੂ! ਹੇ ਮਾਲਕ! ਤੂੰ ਪਰੇ ਤੋਂ ਪਰੇ ਹੈਂ, ਤੂੰ ਬਹੁਤ ਅਥਾਹ ਹੈਂ, ਤੂੰ ਪਾਣੀ ਵਿਚ ਧਰਤੀ ਵਿਚ ਹਰ ਥਾਂ ਵਿਆਪਕ ਹੈਂ। ਹੇ ਹਰੀ! ਇਹ ਸਾਰੀ ਜਗਤ-ਉਤਪੱਤੀ ਸਿਰਫ਼ ਤੇਰੀ ਹੀ ਹੈ।

ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ। ਅਗਾਹੁ = ਅਥਾਹ, ਬਹੁਤ ਹੀ ਡੂੰਘਾ। ਭਰਪੁਰਿ ਰਹਿਆ = ਸਭ ਥਾਈਂ ਵਿਆਪਕ ਹੈਂ। ਥਾਟ = ਬਣਾਵਟ, ਪੈਦਾਇਸ਼, ਉਤਪੱਤੀ।

SikhNet (Spanish)Oh mi Señor y Maestro, eres Inalcanzable y verdaderamente Insondable. Prevaleces en el agua y en la tierra, sólo Tú eres el Único Señor de toda la Creación.

ਤੂ ਜਾਣਹਿ ਸਭ ਬਿਧਿ, ਬੂਝਹਿ ਆਪੇ; ਜਨ ਨਾਨਕ ਕੇ ਪ੍ਰਭ, ਘਟਿ ਘਟੇ ਘਟਿ ਘਟੇ; ਘਟਿ ਹਰਿ ਘਾਟ ॥੨॥੪॥੧੦॥

too jaaneh sabh bidh, boojheh aape; jan naanak ke prabh, ghatt ghatte ghatt ghatte; ghatt har ghaatt |2|4|10|

Sant Singh KhalsaYou alone know all Your ways and means. You alone understand Yourself. Servant Nanak's Lord God is in each heart, in every heart, in the home of each and every heart. ||2||4||10||
Manmohan SinghThou, O Lord, know all methods and Thyself understand everything. In each and every heart, slave Nanak's Lord is contained.
Manmohan Singh (Punjabi)ਤੂੰ, ਹੇ ਸੁਆਮੀ! ਸਾਰੀਆਂ ਜੁਗਤੀਆਂ ਨੂੰ ਜਾਣਦਾ ਹੈ, ਅਤੇ ਆਪ ਹੀ ਹਰ ਗਲ ਨੂੰ ਸਮਝਦਾ ਹੈ। ਹਰ ਇਕਸ ਦਿਲ ਅੰਦਰ ਗੋਲੇ ਨਾਨਕ ਦਾ ਸੁਆਮੀ ਹੀ ਰਮਿਆ ਹੋਇਆ ਹੈ।
Fareedkot Teekaਤੂ ਸਰਬ ਬਿਧੀ ਕੌ ਆਪੇ ਹੀ ਜਾਨਤਾ ਬੂਝਤਾ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਹਰੀ ਪ੍ਰਭੂ! ਤੂੰ ਤੀਨੋਂ ਕਾਲ ਮੇਂ ਸਰਬ ਜੀਵੋਂ ਕੇ ਘਟ ਘਟ ਮੇਂ ਆਪ ਹੀ ਹੈਂ॥੨॥੪॥੧੦॥
Prof. Sahib Singh(ਇਸ ਸ੍ਰਿਸ਼ਟੀ ਬਾਰੇ) ਤੂੰ ਸਾਰੇ ਢੰਗ ਜਾਣਦਾ ਹੈਂ, ਤੂੰ ਆਪ ਹੀ ਸਮਝਦਾ ਹੈਂ। ਹੇ ਦਾਸ ਨਾਨਕ ਦੇ ਪ੍ਰਭੂ! ਤੂੰ ਹਰੇਕ ਸਰੀਰ ਵਿਚ ਹਰੇਕ ਸਰੀਰ ਵਿਚ ਮੌਜੂਦ ਹੈਂ ॥੨॥੪॥੧੦॥

ਪਦ ਅਰਥ ਆਪੇ = ਆਪ ਹੀ। ਸਭ ਬਿਧਿ = ਸਾਰੇ ਢੰਗ। ਘਟਿ ਘਟੇ = ਹਰੇਕ ਘਟ ਵਿਚ ॥੨॥੪॥੧੦॥

SikhNet (Spanish)Sólo Tú conoces Tus Formas y Maneras y sólo Tú lo entiendes todo y a Ti Mismo. El Señor Dios del Sirviente Nanak está en cada corazón y en todo corazón, en el hogar de cada corazón. (2-4-10)

Open this shabad →

Shabad Guru Ramdas Ji Raag Kaanraa

ਕਾਨੜਾ ਮਹਲਾ ੪ ॥

kaanarraa mahalaa 4 |

Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੌਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.

ਜਪਿ ਮਨ; ਗੋਬਿਦ ਮਾਧੋ ॥

jap man; gobid maadho |

Sant Singh KhalsaO mind, chant and meditate on the Lord, the Lord of the Universe.
Manmohan SinghO my soul, meditate thou the Master of the world and the Lord of wealth.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਜਗਤ ਦੇ ਮਾਲਕ ਅਤੇ ਧਨ-ਦੌਲਤ ਦੇ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਗੋਬਿੰਦ ਮਾਧੋ ਕੋ ਜਪੁ॥
Prof. Sahib Singhਹੇ ਮਨ! ਮਾਇਆ ਦੇ ਪਤੀ ਗੋਬਿੰਦ ਦਾ ਨਾਮ ਜਪਿਆ ਕਰੋ,

ਪਦ ਅਰਥ ਜਪਿ = ਜਪਿਆ ਕਰ। ਮਨ = ਹੇ ਮਨ! ਮਾਧੋ = ਮਾਧਵ, ਮਾਇਆ ਦਾ ਪਤੀ (ਮਾ-ਧਵ, ਧਵ = ਪਤੀ। ਮਾ = ਮਾਇਆ)।

SikhNet (Spanish)Oh mente, canta y medita en el Señor del Universo.

ਹਰਿ ਹਰਿ ਅਗਮ ਅਗਾਧੋ ॥

har har agam agaadho |

Sant Singh KhalsaThe Lord, Har, Har, is inaccessible and unfathomable.
Manmohan SinghInaccessible and Inapprehensible is my Lord Master.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਮੇਰਾ ਸੁਆਮੀ ਮਾਲਕ।
Fareedkot Teekaਪੁਨਹ ਸੋ ਹਰੇ ਕਰਨੇ ਵਾਲਾ ਹਰੀ ਅਗਮਾ ਹੈ, ਅਗਾਧ ਹੈ॥☬ਜੇ ਕਹੇਂ ਤਿਸ ਕੋ ਕੈਸੇ ਪਾਈਤਾ ਹੈ? ਸੋ ਕਹਤੇ ਹੈਂ:
Prof. Sahib Singhਜੋ ਅਪਹੁੰਚ ਹੈ ਤੇ ਅਥਾਹ ਹੈ।

ਪਦ ਅਰਥ ਅਗਮ = ਅਪਹੁੰਚ। ਅਗਾਧੋ = ਅਥਾਹ।

SikhNet (Spanish)El Señor Jar, Jar es Inaccesible e Insondable.

ਮਤਿ ਗੁਰਮਤਿ; ਹਰਿ ਪ੍ਰਭੁ ਲਾਧੋ ॥

mat guramat; har prabh laadho |

Sant Singh KhalsaThrough the Guru's Teachings, my intellect attains the Lord God.
Manmohan SinghO my mind, attain thou unto thy God Lord through the Guru's instruction,
Manmohan Singh (Punjabi)ਹੇ ਮੇਰੇ ਮਨ! ਤੂੰ ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਵਾਹਿਗੁਰੂ ਸੁਆਮੀ ਨੂੰ ਪ੍ਰਾਪਤ ਹੋ,
Fareedkot Teekaਮਤਿ ਮੇਂ ਗੁਰਮਤਿ ਧਾਰ ਕਰ ਹਰੀ ਕੋ (ਲਾਧੋ) ਪਾਈਤਾ ਹੈ॥
Prof. Sahib Singhਉਸ ਮਨੁੱਖ ਨੂੰ ਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਲੱਭ ਪੈਂਦਾ ਹੈ,

ਪਦ ਅਰਥ ਲਾਧੋ = ਲੱਭ ਪੈਂਦਾ ਹੈ।

SikhNet (Spanish)Mediante las Enseñanzas del Guru mi intelecto obtiene al Señor Dios.

ਧੁਰਿ ਹੋ ਹੋ; ਲਿਖੇ ਲਿਲਾਧੋ ॥੧॥ ਰਹਾਉ ॥

dhur ho ho; likhe lilaadho |1| rahaau |

Sant Singh KhalsaThis is the pre-ordained destiny written on my forehead. ||1||Pause||
Manmohan Singhfor thou has such a predestined writ on thy forehead. Pause.
Manmohan Singh (Punjabi)ਕਿਉਂਕਿ ਤੇਰੇ ਮੱਥੇ ਉਤੇ ਮੁੱਢ ਦੀ ਲਿਖੀ ਹੋਈ ਐਸੀ ਲਿਖਤਕਾਰ ਹੈ। ਠਹਿਰਾਉ।
Fareedkot Teekaਪਰੰਤੂ ਹੇ ਭਾਈ! ਜੋ ਧੁਰੋਂ ਉਤਮ ਲੇਖ ਲਿਖੇ ਹੂਏ ਹੋਂ ਤੌ ਗੁਰਮਤਿ ਪ੍ਰਾਪਤਿ ਹੋਤੀ ਹੈ॥੧॥ ਰਹਾਉ ॥
Prof. Sahib Singhਜਿਸ ਦੇ ਮੱਥੇ ਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਹੋ = ਹੇ ਭਾਈ! ਧੁਰਿ = ਧੁਰ ਦਰਗਾਹ ਤੋਂ। ਲਿਲਾਧੋ = ਲਿਲਾਟ ਉੱਤੇ, ਮੱਥੇ ਉੱਤੇ ॥੧॥ ਰਹਾਉ ॥

SikhNet (Spanish)Este es el Destino grabado previamente sobre mi frente. (1-Pausa)

ਬਿਖੁ ਮਾਇਆ ਸੰਚਿ, ਬਹੁ ਚਿਤੈ ਬਿਕਾਰ; ਸੁਖੁ ਪਾਈਐ ਹਰਿ ਭਜੁ, ਸੰਤ ਸੰਤ ਸੰਗਤੀ ਮਿਲਿ ਸਤਿਗੁਰੂ, ਗੁਰੁ ਸਾਧੋ ॥

bikh maaeaa sanch, bahu chitai bikaar; sukh paaeeai har bhaj, sant sant sangatee mil satiguroo, gur saadho |

Sant Singh KhalsaCollecting the poison of Maya, people think of all sorts of evil. But peace is found only by vibrating and meditating on the Lord; with the Saints, in the Sangat, the Society of the Saints, meet the True Guru, the Holy Guru.
Manmohan SinghAmassing the poisonous wealth, man thinks of many evils. He can obtain peace only by contemplating his saints society and the highly esteemed saintly True Guru.
Manmohan Singh (Punjabi)ਜਹਿਰੀਲੀ ਧਨ-ਦੌਲਤ ਇਕੱਤਰ ਕਰ, ਇਨਸਾਨ ਬਹੁਤਿਆਂ ਬਦੀਆਂ ਸੋਚਦਾ ਹੈ। ਕੇਵਲ ਸਾਧੂਆਂ ਦੀ ਸਾਧ ਸੰਗਤ ਅਤੇ ਵੱਡੇ ਸਾਧ ਸਰੂਪ ਸੱਚੇ ਗੁਰਾਂ ਨਾਲ ਮਿਲ ਕੇ ਆਪਣੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਹੀ ਉਹ ਆਰਾਮ ਪਾ ਸਕਦਾ ਹੈ।
Fareedkot Teekaਬਿਖ ਰੂਪ ਮਾਇਆ ਕੋ ਇਕਤ੍ਰ ਕਰ ਕਰ ਜੀਉ ਬਹੁਤੇ ਬਿਕਾਰੋਂ ਕੋ ਚਿਤਵਤਾ ਹੈ, ਪਰੰਤੂ ਹੇ ਸਾਧੋ! ਜੋ ਸਾਂਤਿ ਰੂਪ ਸੰਤ ਹੈਂ ਤਿਨ ਕੀ ਸੰਗਤਿ ਮੇਂ ਸਤਿਗੁਰੂ ਜੋ ਪੂਜ ਹੈਂ ਤਿਨ ਕੋ ਮਿਲ ਕਰ ਹਰੀ ਭਜ ਕਰ ਸੁਖੁ ਪਾਈਤਾ ਹੈ॥
Prof. Sahib Singhਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਇਕੱਠੀ ਕਰ ਕੇ ਮਨੁੱਖ ਅਨੇਕਾਂ ਵਿਕਾਰ ਚਿਤਵਨ ਲੱਗ ਪੈਂਦਾ ਹੈ। ਸਾਧ ਸੰਗਤ ਵਿਚ ਮਿਲ ਕੇ, ਗੁਰੂ ਸਤਿਗੁਰੂ ਨੂੰ ਮਿਲ ਕੇ ਹਰਿ-ਨਾਮ ਦਾ ਭਜਨ ਕਰਿਆ ਕਰ (ਇਸ ਤਰ੍ਹਾਂ ਹੀ) ਸੁਖ ਮਿਲ ਸਕਦਾ ਹੈ।

ਪਦ ਅਰਥ ਬਿਖੁ = ਆਤਮਕ ਮੌਤ ਲਿਆਉਣ ਵਾਲਾ ਜ਼ਹਰ। ਸੰਚਿ = ਇਕੱਠੀ ਕਰ ਕੇ। ਚਿਤੈ = ਚਿਤਵੈ, ਚਿਤਵਦਾ ਹੈ। ਮਿਲਿ = ਮਿਲ ਕੇ।

SikhNet (Spanish)Acumulando el veneno de maya, la gente piensa sólo en la maldad, pero la Paz sólo es encontrada vibrando y meditando en el Señor. En Compañía de los Santos, en la Sangat, encuentra al Santo Guru.

ਜਿਉ ਛੁਹਿ ਪਾਰਸ. ਮਨੂਰ, ਭਏ ਕੰਚਨ; ਤਿਉ ਪਤਿਤ ਜਨ, ਮਿਲਿ ਸੰਗਤੀ ਸੁਧ ਹੋਵਤ; ਗੁਰਮਤੀ, ਸੁਧ ਹਾਧੋ ॥੧॥

jiau chhuhi paaras. manoor, bhe kanchan; tiau patit jan, mil sangatee sudh hovat; guramatee, sudh haadho |1|

Sant Singh KhalsaJust as when the iron slag is transmuted into gold by touching the Philosopher's Stone - when the sinner joins the Sangat, he becomes pure, through the Guru's Teachings. ||1||
Manmohan SinghJust as iron dross, touching the philosopher's stone is transmuted into gold, similarly, a sinful person, blessed with the Guru's instruction in the society of the saints, becomes blotless and is rendered immaculate.
Manmohan Singh (Punjabi)ਜਿਸ ਤਰ੍ਹਾਂ ਮਲੀਣ ਲੋਹਾ, ਅਮੋਲਕ ਪੱਥਰ ਨਾਲ ਲੱਗ ਸੋਨਾ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ ਇਕ ਪਾਪੀ ਪੁਰਸ਼ ਸਤਿਸੰਗਤ ਅੰਦਰ ਗੁਰਾਂ ਦੇ ਉਪਦੇਸ਼ ਨੂੰ ਪ੍ਰਾਪਤ ਹੋ ਬੇਦਾਗ ਹੋ ਜਾਂਦਾ ਹੈ ਅਤੇ ਪਾਵਨ ਪਵਿੱਤਰ ਬਣ ਜਾਂਦਾ ਹੈ।
Fareedkot Teekaਜਿਸ ਪ੍ਰਕਾਰ ਪਾਰਸ ਕੋ ਛੁਹ ਕਰ (ਮਨੂਰ) ਮੈਲਾ ਲੋਹਾ ਸ੍ਵਰਨ ਹੋ ਜਾਤਾ ਹੈ, ਤਿਸੀ ਪ੍ਰਕਾਰ ਪਾਪੀ ਪੁਰਸ ਸਤ ਸੰਗਤਿ ਮੇਂ ਮਿਲ ਕਰ ਗੁਰੂ ਸਿਖ੍ਯਾ ਕਰ ਜੋ ਸੁਧ ਹੋਤਾ ਹੈ, ਸੋ ਸੁਧ ਹੈ॥੧॥
Prof. Sahib Singhਜਿਵੇਂ ਪਾਰਸ ਨਾਲ ਛੁਹ ਕੇ ਸੜਿਆ ਹੋਇਆ ਲੋਹਾ ਸੋਨਾ ਬਣ ਜਾਂਦਾ ਹੈ; ਤਿਵੇਂ ਹੀ ਵਿਕਾਰੀ ਮਨੁੱਖ ਸਾਧ ਸੰਗਤ ਵਿਚ ਮਿਲ ਕੇ, ਗੁਰੂ ਦੀ ਮੱਤ ਲੈ ਕੇ, ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੧॥

ਪਦ ਅਰਥ ਛੁਹਿ = ਛੁਹ ਕੇ। ਮਨੂਰ = ਸੜਿਆ ਹੋਇਆ ਲੋਹਾ। ਕੰਚਨ = ਸੋਨਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਸੁਧ = ਪਵਿੱਤਰ। ਸੁਧ ਹਾਧੋ = ਸੁੱਧ ਹੋ ਜਾਂਦੇ ਹਨ ॥੧॥

SikhNet (Spanish)Así como la barra de hierro es transformada en oro, siendo tocada por la Piedra Filosofal, quién vive en el error y se acerca a la Sangat, purifica su ser a través de la Enseñanza del Guru. (1)

ਜਿਉ ਕਾਸਟ ਸੰਗਿ. ਲੋਹਾ ਬਹੁ ਤਰਤਾ; ਤਿਉ ਪਾਪੀ. ਸੰਗਿ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ, ਗੁਰ ਸਾਧੋ ॥

jiau kaasatt sang. lohaa bahu tarataa; tiau paapee. sang tare saadh saadh sangatee gur satiguroo, gur saadho |

Sant Singh KhalsaJust like the heavy iron which is carried across on the wooden raft, sinners are carried across in the Saadh Sangat, the Company of the Holy, and the Guru, the True Guru, the Holy Guru.
Manmohan SinghAs with a wooden boat, a lot of iron even is ferried across, so are the sinners ferried across by the saints, saints, congregation and the great grand and saintly True Guru.
Manmohan Singh (Punjabi)ਜਿਸ ਤਰ੍ਹਾਂ ਲਕੜ ਦੀ ਬੇੜੀ ਨਾਲ ਬਹੁਤਾ ਲੋਹਾ ਪਾਰ ਉਤਰ ਜਾਂਦਾ ਹੈ, ਏਸੇ ਤਰ੍ਹਾਂ ਹੀ ਸੰਤ ਸੰਤਿਸੰਗਤ ਅਤੇ ਵੱਡੇ, ਵਿਸ਼ਾਲ ਅਤੇ ਸੰਤ ਸਰੂਪ ਸੱਚੇ ਗੁਰੂ ਜੀ ਪਾਬਰਾਂ ਨੂੰ ਪਾਰ ਕਰ ਦਿੰਦੇ ਹਨ।
Fareedkot Teekaਜਿਸ ਪ੍ਰਕਾਰ ਕਾਸਟ ਕੇ ਸਾਥ ਬਹੁਤਾ ਲੋਹਾ ਤਰ ਜਾਤਾ ਹੈ, ਤਿਸੀ ਪ੍ਰਕਾਰ ਸਾਧੋਂ ਕੀ ਸੰਗਿਤ ਮੇਂ (ਗੁਰੂ) ਜੋ ਵੱਡੇ ਸਤਿਗੁਰੂ (ਗੁਰ) ਪੂਜ੍ਯ ਹੈਂ, ਹੇ ਸਾਧੋ! ਤਿਨ ਕੇ ਸੰਗ ਕਰ ਤਰੀਤਾ ਹੈ॥
Prof. Sahib Singhਜਿਵੇਂ ਕਾਠ (ਬੇੜੀ) ਦੀ ਸੰਗਤ ਵਿਚ ਬਹੁਤ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਵਿਕਾਰੀ ਮਨੁੱਖ ਭੀ ਸਾਧ ਸੰਗਤ ਵਿਚ ਗੁਰੂ ਦੀ ਸੰਗਤ ਵਿਚ ਰਹਿ ਕੇ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।

ਪਦ ਅਰਥ ਕਾਸਟ ਸੰਗਿ = ਕਾਠ ਨਾਲ, ਬੇੜੀ ਦੀ ਸੰਗਤ ਵਿਚ।

SikhNet (Spanish)Como el hierro pesado es cargado en la barca de madera, quiénes viven en el error son llevados a través en la Saad Sangat, la Compañía de los Santos y en la Compañía del Guru, del Verdadero Guru, del Santo Guru.

ਚਾਰਿ ਬਰਨ. ਚਾਰਿ ਆਸ੍ਰਮ ਹੈ; ਕੋਈ ਮਿਲੈ, ਗੁਰੂ ਗੁਰ ਨਾਨਕ; ਸੋ ਆਪਿ ਤਰੈ, ਕੁਲ ਸਗਲ ਤਰਾਧੋ ॥੨॥੫॥੧੧॥

chaar baran. chaar aasram hai; koee milai, guroo gur naanak; so aap tarai, kul sagal taraadho |2|5|11|

Sant Singh KhalsaThere are four castes, four social classes, and four stages of life. Whoever meets the Guru, Guru Nanak, is himself carried across, and he carries all his ancestors and generations across as well. ||2||5||11||
Manmohan SinghWhosoever of the four castes, and four-Ashram's meets with the Great Guru Nanak, he not only saves himself but saves he all his generations as well.
Manmohan Singh (Punjabi)ਚੌਹਾਂ ਜਾਤਾ ਅਤੇ ਚੌਹਾਂ ਹੀ ਸੰਪ੍ਰਦਾਵਾ ਵਿਚੋਂ ਜੋ ਕਸਈ ਭੀ ਵਿਸ਼ਾਲ ਗੁਰੂ ਨਾਨਕ ਦੇਵ ਜੀ ਨੂੰ ਮਿਲ ਪੈਂਦਾ ਹੈ, ਉਹ ਖੁਦ ਤਰ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਭੀ ਤਾਰ ਲੈਂਦਾ ਹੈ।
Fareedkot Teekaਚਾਰ ਬਰਣ ਬ੍ਰਹਮਣਾਦਿ ਔਰ ਚਾਰੋ ਹੀ ਗ੍ਰਸਤਾਦਿ ਆਸ੍ਰਮ ਹੈਂ, ਤਿਨ ਮੈ ਸੇ ਗੁਰੂ ਪੂਜ੍ਯ ਕੋ ਜੋ ਕੋਈ ਮਿਲਤਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਆਪ ਤਰ ਜਾਤਾ ਹੈ ਔਰ ਸਭ ਕੁਲ ਭੀ ਤਾਰ ਲੇਤਾ ਹੈ॥੨॥੫॥੧੧॥
Prof. Sahib Singhਹੇ ਨਾਨਕ! (ਬ੍ਰਾਹਮਣ ਖੱਤ੍ਰੀ ਆਦਿਕ) ਚਾਰ ਵਰਨ (ਪ੍ਰਸਿੱਧ) ਹਨ, (ਬ੍ਰਹਮ ਚਰਜ ਆਦਿਕ) ਚਾਰ ਆਸ਼੍ਰਮ (ਪ੍ਰਸਿੱਧ) ਹਨ, (ਇਹਨਾਂ ਵਿਚੋਂ) ਜਿਹੜਾ ਭੀ ਕੋਈ ਗੁਰੂ ਨੂੰ ਮਿਲਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੨॥੫॥੧੧॥

ਪਦ ਅਰਥ ਚਾਰਿ ਬਰਨ = ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ। ਚਾਰਿ ਆਸ੍ਰਮ = ਬ੍ਰਹਮ ਚਰਜ, ਗ੍ਰਿਹਸਤ, ਵਾਨਪ੍ਰਸਤ, ਸੰਨਿਆਸ ॥੨॥੫॥੧੧॥

SikhNet (Spanish)Hay cuatro castas, cuatro clases sociales y cuatro estados de vida. Quién encuentra al Guru, Guru Nanak, es llevado a través y se lleva consigo a sus ancestros y generaciones futuras también. (2-5-11)

Open this shabad →

Shabad Guru Ramdas Ji Raag Kaanraa continues on Ang 1298

ਕਾਨੜਾ ਮਹਲਾ ੪ ॥

kaanarraa mahalaa 4 |

Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੌਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.

ਹਰਿ ਜਸੁ ਗਾਵਹੁ; ਭਗਵਾਨ ॥

har jas gaavahu; bhagavaan |

Sant Singh KhalsaSing the Praises of the Lord God.
Manmohan SinghO man, sing thou the praise of thy God, the Illustrious Lord.
Manmohan Singh (Punjabi)ਹੇ ਇਨਸਾਨ! ਤੂੰ ਆਪਣੇ ਵਾਹਿਗੁਰੂ ਕੀਰਤੀਮਾਨ ਪ੍ਰਭੂ ਦੀ ਮਹਿਮਾ ਗਾਇਨ ਕਰ।
Fareedkot Teekaਹੇ ਭਾਈ! ਹਰੀ ਭਗਵਾਨ ਕਾ ਜਸੁ ਗਾਇਨ ਕਰ॥
Prof. Sahib Singhਹੇ ਭਾਈ! ਹਰੀ ਦੇ ਭਗਵਾਨ ਦੇ ਗੁਣ ਗਾਇਆ ਕਰੋ।

ਪਦ ਅਰਥ ਜਸੁ = ਸਿਫ਼ਤ-ਸਾਲਾਹ।

SikhNet (Spanish)Canta la Alabanza del Señor Dios.

ਜਸੁ ਗਾਵਤ; ਪਾਪ ਲਹਾਨ ॥

jas gaavat; paap lahaan |

Sant Singh KhalsaSinging His Praises, sins are washed away.
Manmohan SinghSinging the Lord's praise, thine sins shall be washed off.
Manmohan Singh (Punjabi)ਸਾਹਿਬ ਦੀ ਉਸਤਤੀ ਗਾਇਨ ਕਰਨ ਦੁਆਰਾ, ਤੇਰੇ ਕਸਮਲ ਧੋਤੇ ਜਾਣਗੇ।
Fareedkot Teekaਜਸੁ ਗਾਵਨੇ ਸੇ ਪਾਪ (ਲਹਾਨ) ਉੱਤਰ ਜਾਵੈਂਗੇ॥
Prof. Sahib Singh(ਹਰੀ ਦੇ) ਗੁਣ ਗਾਂਦਿਆਂ ਪਾਪ ਦੂਰ ਹੋ ਜਾਂਦੇ ਹਨ।

ਪਦ ਅਰਥ ਗਾਵਤ = ਗਾਂਦਿਆਂ। ਲਹਾਨ = ਲਹਿ ਜਾਂਦੇ ਹਨ।

SikhNet (Spanish)Cantándola los malvados son purificados.

ਮਤਿ ਗੁਰਮਤਿ; ਸੁਨਿ ਜਸੁ ਕਾਨ ॥

mat guramat; sun jas kaan |

Sant Singh KhalsaThrough the Word of the Guru's Teachings, listen to His Praises with your ears.
Manmohan SinghThrough the Guru's teaching and instructions, hear thou, the Lord's praise with thine ears.
Manmohan Singh (Punjabi)ਗੁਰਾਂ ਦੀ ਸਿਖਮਤ ਅਤੇ ਉਪਦੇਸ਼ ਰਾਹੀਂ, ਤੂੰ ਆਪਣੇ ਕੰਨਾਂ ਨਾਲ ਸਾਈਂ ਦੀ ਸਿਫ਼ਤ ਸ਼ਲਾਘਾ ਸ੍ਰਵਣ ਕਰ।
Fareedkot Teekaਮਤੀ ਮੇਂ ਗੁਰੋਂ ਕੀ ਮਤਿ ਲੈ ਕਰ ਕਾਨੋਂ ਸੇ ਹਰੀ ਕੇ ਜਸ ਕੋ ਸਰਵਨ ਕਰੋ॥
Prof. Sahib Singhਹੇ ਭਾਈ! ਗੁਰੂ ਦੀ ਮੱਤ ਲੈ ਕੇ (ਆਪਣੇ) ਕੰਨਾਂ ਨਾਲ ਹਰੀ ਦੀ ਸਿਫ਼ਤ-ਸਾਲਾਹ ਸੁਣਿਆ ਕਰ,

ਪਦ ਅਰਥ ਸੁਨਿ = ਸੁਣਿਆ ਕਰ। ਕਾਨ = ਕੰਨਾਂ ਨਾਲ।

SikhNet (Spanish)Escucha Su Alabanza con tus oídos a través de la Palabra de las Enseñanzas del Guru

ਹਰਿ ਹੋ; ਹੋ ਕਿਰਪਾਨ ॥੧॥ ਰਹਾਉ ॥

har ho; ho kirapaan |1| rahaau |

Sant Singh KhalsaThe Lord shall be Merciful to you. ||1||Pause||
Manmohan SinghThiswise, the Lord shall be merciful unto Thee. Pause.
Manmohan Singh (Punjabi)ਇਸ ਤਰ੍ਹਾਂ ਸੁਆਮੀ ਤੇਰੇ ਉਤੇ ਮਿਹਰਵਾਨ ਹੋ ਜਾਵੇਗਾ ਠਹਿਰਾਉ।
Fareedkot Teekaਹੇ ਭਾਈ! ਹਰੀ ਤੁਮਾਰੇ ਪੁਰ ਕ੍ਰਿਪਾਲ ਹੋਵੈਗਾ॥੧॥ ਰਹਾਉ ॥☬ਅਰ ਐਸੇ ਬੇਨਤੀ ਕਰੋ:
Prof. Sahib Singhਹਰਿ ਦਇਆਵਾਨ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਹੋ = ਹੇ ਭਾਈ! ਕਿਰਪਾਨ = ਦਇਆਵਾਨ ॥੧॥ ਰਹਾਉ ॥

SikhNet (Spanish)y el Señor te mostrará Su Misericordia. (1-Pausa)

Open this shabad (9 lines, Angs 1297-1298) →

Ang 1297 of 1430