ਕਾਨੜਾ ਮਹਲਾ ੪ ॥
kaanarraa mahalaa 4 |
Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੌਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.
ਜਪਿ ਮਨ; ਗੋਬਿਦ ਮਾਧੋ ॥
jap man; gobid maadho |
Sant Singh KhalsaO mind, chant and meditate on the Lord, the Lord of the Universe.
Manmohan SinghO my soul, meditate thou the Master of the world and the Lord of wealth.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਜਗਤ ਦੇ ਮਾਲਕ ਅਤੇ ਧਨ-ਦੌਲਤ ਦੇ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਗੋਬਿੰਦ ਮਾਧੋ ਕੋ ਜਪੁ॥
Prof. Sahib Singhਹੇ ਮਨ! ਮਾਇਆ ਦੇ ਪਤੀ ਗੋਬਿੰਦ ਦਾ ਨਾਮ ਜਪਿਆ ਕਰੋ,ਪਦ ਅਰਥ ਜਪਿ = ਜਪਿਆ ਕਰ। ਮਨ = ਹੇ ਮਨ! ਮਾਧੋ = ਮਾਧਵ, ਮਾਇਆ ਦਾ ਪਤੀ (ਮਾ-ਧਵ, ਧਵ = ਪਤੀ। ਮਾ = ਮਾਇਆ)।
SikhNet (Spanish)Oh mente, canta y medita en el Señor del Universo.
ਹਰਿ ਹਰਿ ਅਗਮ ਅਗਾਧੋ ॥
har har agam agaadho |
Sant Singh KhalsaThe Lord, Har, Har, is inaccessible and unfathomable.
Manmohan SinghInaccessible and Inapprehensible is my Lord Master.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਮੇਰਾ ਸੁਆਮੀ ਮਾਲਕ।
Fareedkot Teekaਪੁਨਹ ਸੋ ਹਰੇ ਕਰਨੇ ਵਾਲਾ ਹਰੀ ਅਗਮਾ ਹੈ, ਅਗਾਧ ਹੈ॥☬ਜੇ ਕਹੇਂ ਤਿਸ ਕੋ ਕੈਸੇ ਪਾਈਤਾ ਹੈ? ਸੋ ਕਹਤੇ ਹੈਂ:
Prof. Sahib Singhਜੋ ਅਪਹੁੰਚ ਹੈ ਤੇ ਅਥਾਹ ਹੈ।ਪਦ ਅਰਥ ਅਗਮ = ਅਪਹੁੰਚ। ਅਗਾਧੋ = ਅਥਾਹ।
SikhNet (Spanish)El Señor Jar, Jar es Inaccesible e Insondable.
ਮਤਿ ਗੁਰਮਤਿ; ਹਰਿ ਪ੍ਰਭੁ ਲਾਧੋ ॥
mat guramat; har prabh laadho |
Sant Singh KhalsaThrough the Guru's Teachings, my intellect attains the Lord God.
Manmohan SinghO my mind, attain thou unto thy God Lord through the Guru's instruction,
Manmohan Singh (Punjabi)ਹੇ ਮੇਰੇ ਮਨ! ਤੂੰ ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਵਾਹਿਗੁਰੂ ਸੁਆਮੀ ਨੂੰ ਪ੍ਰਾਪਤ ਹੋ,
Fareedkot Teekaਮਤਿ ਮੇਂ ਗੁਰਮਤਿ ਧਾਰ ਕਰ ਹਰੀ ਕੋ (ਲਾਧੋ) ਪਾਈਤਾ ਹੈ॥
Prof. Sahib Singhਉਸ ਮਨੁੱਖ ਨੂੰ ਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਲੱਭ ਪੈਂਦਾ ਹੈ,ਪਦ ਅਰਥ ਲਾਧੋ = ਲੱਭ ਪੈਂਦਾ ਹੈ।
SikhNet (Spanish)Mediante las Enseñanzas del Guru mi intelecto obtiene al Señor Dios.
ਧੁਰਿ ਹੋ ਹੋ; ਲਿਖੇ ਲਿਲਾਧੋ ॥੧॥ ਰਹਾਉ ॥
dhur ho ho; likhe lilaadho |1| rahaau |
Sant Singh KhalsaThis is the pre-ordained destiny written on my forehead. ||1||Pause||
Manmohan Singhfor thou has such a predestined writ on thy forehead. Pause.
Manmohan Singh (Punjabi)ਕਿਉਂਕਿ ਤੇਰੇ ਮੱਥੇ ਉਤੇ ਮੁੱਢ ਦੀ ਲਿਖੀ ਹੋਈ ਐਸੀ ਲਿਖਤਕਾਰ ਹੈ। ਠਹਿਰਾਉ।
Fareedkot Teekaਪਰੰਤੂ ਹੇ ਭਾਈ! ਜੋ ਧੁਰੋਂ ਉਤਮ ਲੇਖ ਲਿਖੇ ਹੂਏ ਹੋਂ ਤੌ ਗੁਰਮਤਿ ਪ੍ਰਾਪਤਿ ਹੋਤੀ ਹੈ॥੧॥ ਰਹਾਉ ॥
Prof. Sahib Singhਜਿਸ ਦੇ ਮੱਥੇ ਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ ॥੧॥ ਰਹਾਉ ॥ਪਦ ਅਰਥ ਹੋ = ਹੇ ਭਾਈ! ਧੁਰਿ = ਧੁਰ ਦਰਗਾਹ ਤੋਂ। ਲਿਲਾਧੋ = ਲਿਲਾਟ ਉੱਤੇ, ਮੱਥੇ ਉੱਤੇ ॥੧॥ ਰਹਾਉ ॥
SikhNet (Spanish)Este es el Destino grabado previamente sobre mi frente. (1-Pausa)
ਬਿਖੁ ਮਾਇਆ ਸੰਚਿ, ਬਹੁ ਚਿਤੈ ਬਿਕਾਰ; ਸੁਖੁ ਪਾਈਐ ਹਰਿ ਭਜੁ, ਸੰਤ ਸੰਤ ਸੰਗਤੀ ਮਿਲਿ ਸਤਿਗੁਰੂ, ਗੁਰੁ ਸਾਧੋ ॥
bikh maaeaa sanch, bahu chitai bikaar; sukh paaeeai har bhaj, sant sant sangatee mil satiguroo, gur saadho |
Sant Singh KhalsaCollecting the poison of Maya, people think of all sorts of evil. But peace is found only by vibrating and meditating on the Lord; with the Saints, in the Sangat, the Society of the Saints, meet the True Guru, the Holy Guru.
Manmohan SinghAmassing the poisonous wealth, man thinks of many evils. He can obtain peace only by contemplating his saints society and the highly esteemed saintly True Guru.
Manmohan Singh (Punjabi)ਜਹਿਰੀਲੀ ਧਨ-ਦੌਲਤ ਇਕੱਤਰ ਕਰ, ਇਨਸਾਨ ਬਹੁਤਿਆਂ ਬਦੀਆਂ ਸੋਚਦਾ ਹੈ। ਕੇਵਲ ਸਾਧੂਆਂ ਦੀ ਸਾਧ ਸੰਗਤ ਅਤੇ ਵੱਡੇ ਸਾਧ ਸਰੂਪ ਸੱਚੇ ਗੁਰਾਂ ਨਾਲ ਮਿਲ ਕੇ ਆਪਣੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਹੀ ਉਹ ਆਰਾਮ ਪਾ ਸਕਦਾ ਹੈ।
Fareedkot Teekaਬਿਖ ਰੂਪ ਮਾਇਆ ਕੋ ਇਕਤ੍ਰ ਕਰ ਕਰ ਜੀਉ ਬਹੁਤੇ ਬਿਕਾਰੋਂ ਕੋ ਚਿਤਵਤਾ ਹੈ, ਪਰੰਤੂ ਹੇ ਸਾਧੋ! ਜੋ ਸਾਂਤਿ ਰੂਪ ਸੰਤ ਹੈਂ ਤਿਨ ਕੀ ਸੰਗਤਿ ਮੇਂ ਸਤਿਗੁਰੂ ਜੋ ਪੂਜ ਹੈਂ ਤਿਨ ਕੋ ਮਿਲ ਕਰ ਹਰੀ ਭਜ ਕਰ ਸੁਖੁ ਪਾਈਤਾ ਹੈ॥
Prof. Sahib Singhਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਇਕੱਠੀ ਕਰ ਕੇ ਮਨੁੱਖ ਅਨੇਕਾਂ ਵਿਕਾਰ ਚਿਤਵਨ ਲੱਗ ਪੈਂਦਾ ਹੈ। ਸਾਧ ਸੰਗਤ ਵਿਚ ਮਿਲ ਕੇ, ਗੁਰੂ ਸਤਿਗੁਰੂ ਨੂੰ ਮਿਲ ਕੇ ਹਰਿ-ਨਾਮ ਦਾ ਭਜਨ ਕਰਿਆ ਕਰ (ਇਸ ਤਰ੍ਹਾਂ ਹੀ) ਸੁਖ ਮਿਲ ਸਕਦਾ ਹੈ।ਪਦ ਅਰਥ ਬਿਖੁ = ਆਤਮਕ ਮੌਤ ਲਿਆਉਣ ਵਾਲਾ ਜ਼ਹਰ। ਸੰਚਿ = ਇਕੱਠੀ ਕਰ ਕੇ। ਚਿਤੈ = ਚਿਤਵੈ, ਚਿਤਵਦਾ ਹੈ। ਮਿਲਿ = ਮਿਲ ਕੇ।
SikhNet (Spanish)Acumulando el veneno de maya, la gente piensa sólo en la maldad, pero la Paz sólo es encontrada vibrando y meditando en el Señor. En Compañía de los Santos, en la Sangat, encuentra al Santo Guru.
ਜਿਉ ਛੁਹਿ ਪਾਰਸ. ਮਨੂਰ, ਭਏ ਕੰਚਨ; ਤਿਉ ਪਤਿਤ ਜਨ, ਮਿਲਿ ਸੰਗਤੀ ਸੁਧ ਹੋਵਤ; ਗੁਰਮਤੀ, ਸੁਧ ਹਾਧੋ ॥੧॥
jiau chhuhi paaras. manoor, bhe kanchan; tiau patit jan, mil sangatee sudh hovat; guramatee, sudh haadho |1|
Sant Singh KhalsaJust as when the iron slag is transmuted into gold by touching the Philosopher's Stone - when the sinner joins the Sangat, he becomes pure, through the Guru's Teachings. ||1||
Manmohan SinghJust as iron dross, touching the philosopher's stone is transmuted into gold, similarly, a sinful person, blessed with the Guru's instruction in the society of the saints, becomes blotless and is rendered immaculate.
Manmohan Singh (Punjabi)ਜਿਸ ਤਰ੍ਹਾਂ ਮਲੀਣ ਲੋਹਾ, ਅਮੋਲਕ ਪੱਥਰ ਨਾਲ ਲੱਗ ਸੋਨਾ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ ਇਕ ਪਾਪੀ ਪੁਰਸ਼ ਸਤਿਸੰਗਤ ਅੰਦਰ ਗੁਰਾਂ ਦੇ ਉਪਦੇਸ਼ ਨੂੰ ਪ੍ਰਾਪਤ ਹੋ ਬੇਦਾਗ ਹੋ ਜਾਂਦਾ ਹੈ ਅਤੇ ਪਾਵਨ ਪਵਿੱਤਰ ਬਣ ਜਾਂਦਾ ਹੈ।
Fareedkot Teekaਜਿਸ ਪ੍ਰਕਾਰ ਪਾਰਸ ਕੋ ਛੁਹ ਕਰ (ਮਨੂਰ) ਮੈਲਾ ਲੋਹਾ ਸ੍ਵਰਨ ਹੋ ਜਾਤਾ ਹੈ, ਤਿਸੀ ਪ੍ਰਕਾਰ ਪਾਪੀ ਪੁਰਸ ਸਤ ਸੰਗਤਿ ਮੇਂ ਮਿਲ ਕਰ ਗੁਰੂ ਸਿਖ੍ਯਾ ਕਰ ਜੋ ਸੁਧ ਹੋਤਾ ਹੈ, ਸੋ ਸੁਧ ਹੈ॥੧॥
Prof. Sahib Singhਜਿਵੇਂ ਪਾਰਸ ਨਾਲ ਛੁਹ ਕੇ ਸੜਿਆ ਹੋਇਆ ਲੋਹਾ ਸੋਨਾ ਬਣ ਜਾਂਦਾ ਹੈ; ਤਿਵੇਂ ਹੀ ਵਿਕਾਰੀ ਮਨੁੱਖ ਸਾਧ ਸੰਗਤ ਵਿਚ ਮਿਲ ਕੇ, ਗੁਰੂ ਦੀ ਮੱਤ ਲੈ ਕੇ, ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੧॥ਪਦ ਅਰਥ ਛੁਹਿ = ਛੁਹ ਕੇ। ਮਨੂਰ = ਸੜਿਆ ਹੋਇਆ ਲੋਹਾ। ਕੰਚਨ = ਸੋਨਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਸੁਧ = ਪਵਿੱਤਰ। ਸੁਧ ਹਾਧੋ = ਸੁੱਧ ਹੋ ਜਾਂਦੇ ਹਨ ॥੧॥
SikhNet (Spanish)Así como la barra de hierro es transformada en oro, siendo tocada por la Piedra Filosofal, quién vive en el error y se acerca a la Sangat, purifica su ser a través de la Enseñanza del Guru. (1)
ਜਿਉ ਕਾਸਟ ਸੰਗਿ. ਲੋਹਾ ਬਹੁ ਤਰਤਾ; ਤਿਉ ਪਾਪੀ. ਸੰਗਿ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ, ਗੁਰ ਸਾਧੋ ॥
jiau kaasatt sang. lohaa bahu tarataa; tiau paapee. sang tare saadh saadh sangatee gur satiguroo, gur saadho |
Sant Singh KhalsaJust like the heavy iron which is carried across on the wooden raft, sinners are carried across in the Saadh Sangat, the Company of the Holy, and the Guru, the True Guru, the Holy Guru.
Manmohan SinghAs with a wooden boat, a lot of iron even is ferried across, so are the sinners ferried across by the saints, saints, congregation and the great grand and saintly True Guru.
Manmohan Singh (Punjabi)ਜਿਸ ਤਰ੍ਹਾਂ ਲਕੜ ਦੀ ਬੇੜੀ ਨਾਲ ਬਹੁਤਾ ਲੋਹਾ ਪਾਰ ਉਤਰ ਜਾਂਦਾ ਹੈ, ਏਸੇ ਤਰ੍ਹਾਂ ਹੀ ਸੰਤ ਸੰਤਿਸੰਗਤ ਅਤੇ ਵੱਡੇ, ਵਿਸ਼ਾਲ ਅਤੇ ਸੰਤ ਸਰੂਪ ਸੱਚੇ ਗੁਰੂ ਜੀ ਪਾਬਰਾਂ ਨੂੰ ਪਾਰ ਕਰ ਦਿੰਦੇ ਹਨ।
Fareedkot Teekaਜਿਸ ਪ੍ਰਕਾਰ ਕਾਸਟ ਕੇ ਸਾਥ ਬਹੁਤਾ ਲੋਹਾ ਤਰ ਜਾਤਾ ਹੈ, ਤਿਸੀ ਪ੍ਰਕਾਰ ਸਾਧੋਂ ਕੀ ਸੰਗਿਤ ਮੇਂ (ਗੁਰੂ) ਜੋ ਵੱਡੇ ਸਤਿਗੁਰੂ (ਗੁਰ) ਪੂਜ੍ਯ ਹੈਂ, ਹੇ ਸਾਧੋ! ਤਿਨ ਕੇ ਸੰਗ ਕਰ ਤਰੀਤਾ ਹੈ॥
Prof. Sahib Singhਜਿਵੇਂ ਕਾਠ (ਬੇੜੀ) ਦੀ ਸੰਗਤ ਵਿਚ ਬਹੁਤ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਵਿਕਾਰੀ ਮਨੁੱਖ ਭੀ ਸਾਧ ਸੰਗਤ ਵਿਚ ਗੁਰੂ ਦੀ ਸੰਗਤ ਵਿਚ ਰਹਿ ਕੇ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।ਪਦ ਅਰਥ ਕਾਸਟ ਸੰਗਿ = ਕਾਠ ਨਾਲ, ਬੇੜੀ ਦੀ ਸੰਗਤ ਵਿਚ।
SikhNet (Spanish)Como el hierro pesado es cargado en la barca de madera, quiénes viven en el error son llevados a través en la Saad Sangat, la Compañía de los Santos y en la Compañía del Guru, del Verdadero Guru, del Santo Guru.
ਚਾਰਿ ਬਰਨ. ਚਾਰਿ ਆਸ੍ਰਮ ਹੈ; ਕੋਈ ਮਿਲੈ, ਗੁਰੂ ਗੁਰ ਨਾਨਕ; ਸੋ ਆਪਿ ਤਰੈ, ਕੁਲ ਸਗਲ ਤਰਾਧੋ ॥੨॥੫॥੧੧॥
chaar baran. chaar aasram hai; koee milai, guroo gur naanak; so aap tarai, kul sagal taraadho |2|5|11|
Sant Singh KhalsaThere are four castes, four social classes, and four stages of life. Whoever meets the Guru, Guru Nanak, is himself carried across, and he carries all his ancestors and generations across as well. ||2||5||11||
Manmohan SinghWhosoever of the four castes, and four-Ashram's meets with the Great Guru Nanak, he not only saves himself but saves he all his generations as well.
Manmohan Singh (Punjabi)ਚੌਹਾਂ ਜਾਤਾ ਅਤੇ ਚੌਹਾਂ ਹੀ ਸੰਪ੍ਰਦਾਵਾ ਵਿਚੋਂ ਜੋ ਕਸਈ ਭੀ ਵਿਸ਼ਾਲ ਗੁਰੂ ਨਾਨਕ ਦੇਵ ਜੀ ਨੂੰ ਮਿਲ ਪੈਂਦਾ ਹੈ, ਉਹ ਖੁਦ ਤਰ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਭੀ ਤਾਰ ਲੈਂਦਾ ਹੈ।
Fareedkot Teekaਚਾਰ ਬਰਣ ਬ੍ਰਹਮਣਾਦਿ ਔਰ ਚਾਰੋ ਹੀ ਗ੍ਰਸਤਾਦਿ ਆਸ੍ਰਮ ਹੈਂ, ਤਿਨ ਮੈ ਸੇ ਗੁਰੂ ਪੂਜ੍ਯ ਕੋ ਜੋ ਕੋਈ ਮਿਲਤਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਆਪ ਤਰ ਜਾਤਾ ਹੈ ਔਰ ਸਭ ਕੁਲ ਭੀ ਤਾਰ ਲੇਤਾ ਹੈ॥੨॥੫॥੧੧॥
Prof. Sahib Singhਹੇ ਨਾਨਕ! (ਬ੍ਰਾਹਮਣ ਖੱਤ੍ਰੀ ਆਦਿਕ) ਚਾਰ ਵਰਨ (ਪ੍ਰਸਿੱਧ) ਹਨ, (ਬ੍ਰਹਮ ਚਰਜ ਆਦਿਕ) ਚਾਰ ਆਸ਼੍ਰਮ (ਪ੍ਰਸਿੱਧ) ਹਨ, (ਇਹਨਾਂ ਵਿਚੋਂ) ਜਿਹੜਾ ਭੀ ਕੋਈ ਗੁਰੂ ਨੂੰ ਮਿਲਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੨॥੫॥੧੧॥ਪਦ ਅਰਥ ਚਾਰਿ ਬਰਨ = ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ। ਚਾਰਿ ਆਸ੍ਰਮ = ਬ੍ਰਹਮ ਚਰਜ, ਗ੍ਰਿਹਸਤ, ਵਾਨਪ੍ਰਸਤ, ਸੰਨਿਆਸ ॥੨॥੫॥੧੧॥
SikhNet (Spanish)Hay cuatro castas, cuatro clases sociales y cuatro estados de vida. Quién encuentra al Guru, Guru Nanak, es llevado a través y se lleva consigo a sus ancestros y generaciones futuras también. (2-5-11)