ਸੁਣਿਐ; ਸਤੁ ਸੰਤੋਖੁ ਗਿਆਨੁ ॥
suniai; sat santokh giaan |
Sant Singh KhalsaListening-truth, contentment and spiritual wisdom.
Manmohan SinghBy hearkening to the Lord's Name truthfulness, contentment and Divine Knowledge are obtained.
Manmohan Singh (Punjabi)ਸਾਹਿਬ ਦੇ ਨਾਮ ਨੂੰ ਸਰਵਣ ਕਰਣ ਦੁਆਰਾ ਸਚਾਈ ਸਬੂਰੀ ਅਤੇ ਬ੍ਰਹਮ ਵੀਚਾਰ ਪਰਾਪਤ ਹੋ ਜਾਂਦੇ ਹਨ।
Fareedkot Teekaਸ੍ਰਵਣ ਸੇ ਹੀ ਸਤੁ, ਸੰਤੋਖੁ, ਗ੍ਯਾਨੁ ਪ੍ਰਾਪਤਿ ਹੋਤਾ ਹੈ
Prof. Sahib Singhਰੱਬ ਦੇ ਨਾਮ ਵਿਚ ਜੁੜਨ ਨਾਲ (ਹਿਰਦੇ ਵਿਚ) ਦਾਨ (ਦੇਣ ਦਾ ਸੁਭਾਉ), ਸੰਤੋਖ ਤੇ ਪ੍ਰਕਾਸ਼ ਪਰਗਟ ਹੋ ਜਾਂਦਾ ਹੈ,ਪਦ ਅਰਥ ਸਤੁ ਸੰਤੋਖੁ = ਦਾਨ ਤੇ ਸੰਤੋਖ। {❀ 'ਸਤੁ' ਬਾਰੇ ਨੋਟ: ਇਸ ਲਫ਼ਜ਼ ਦੇ ਤਿੰਨ ਵੱਖੋ-ਵੱਖਰੇ ਰੂਪ ਮਿਲਦੇ ਹਨ: 'ਸਤਿ, ਸਤੁ, ਸਤ'। ਇਹਨਾਂ ਦੇ ਅਰਥ ਸਮਝਣ ਲਈ ਹੇਠ ਲਿਖੇ ਪ੍ਰਮਾਣ ਗਹੁ ਨਾਲ ਪੜ੍ਹੋ: (ੳ) ਸਤੁ ਸੰਤੋਖੁ ਹੋਵੈ ਅਰਦਾਸਿ। ਤਾ ਸੁਣਿ ਸਦਿ ਬਹਾਲੇ ਪਾਸਿ।੧। (ਰਾਮਕਲੀ ਮਹਲਾ ੧)। (ਅ) ਜਤੁ ਸਤੁ ਸੰਜਮੁ ਸਚੁ ਸੁਚੀਤੁ। ਨਾਨਕ ਜੋਗੀ ਤ੍ਰਿਭਵਨ ਮੀਤੁ।੮।੨। (ਰਾਮਕਲੀ ਮਹਲਾ ੧)। (ੲ) ਸਤੀਆ ਮਨਿ ਸੰਤੋਖੁ ਉਪਜੈ, ਦੇਣੈ ਕੈ ਵੀਚਾਰਿ। (ਆਸਾ ਦੀ ਵਾਰ ਮਹਲਾ ੧, ਪਉੜੀ ੬)। (ਸ) ਗੁਰ ਕਾ ਸਬਦੁ ਕਰਿ ਦੀਪਕੋ, ਇਹ ਸਤ ਕੀ ਸੇਜ ਬਿਛਾਇ ਰੀ।੩।੧੬।੧੧੮। (ਆਸਾ ਮਹਲਾ ੧)। (ਹ) ਸਤੀ ਪਹਰੀ ਸਤੁ ਭਲਾ, ਬਹੀਐ ਪੜਿਆ ਪਾਸਿ। (ਮਾਝ ਕੀ ਵਾਰ, ਸ਼ਲੋਕ ਮਹਲਾ ੨, ਪਉੜੀ ੧੮)। ਇਹਨਾਂ ਉਪਰਲੇ ਪ੍ਰਮਾਣਾਂ ਦੇ ਅੰਕ ਨੰ: (ੳ) ਵਿਚ ਸ਼ਬਦ 'ਸਤੁ' ਸ਼ਬਦ 'ਸੰਤੋਖੁ' ਦੇ ਨਾਲ ਵਰਤਿਆ ਗਿਆ ਹੈ। ਅੰਕ ਨੰ: (ਅ) ਵਿਚ 'ਸਤੁ' ਸ਼ਬਦ 'ਜਤੁ' ਨਾਲ ਆਇਆ ਹੈ। ਅੰਕ ਨੰ: (ਹ) ਵਿਚ 'ਸਤੁ' (ਸਤੀ) ਸੰਸਕ੍ਰਿਤ ਦਾ 'ਸਪਤ' ਹੈ, ਜਿਸ ਦਾ ਅਰਥ ਹੈ 'ਸੱਤ ਦੀ ਗਿਣਤੀ'। ਸ਼ਬਦ 'ਸਤੁ' ਸੰਸਕ੍ਰਿਤ ਦੇ ਧਾਤੂ 'ਅਸ' ਤੋਂ ਬਣਿਆ ਹੈ, ਜਿਸ ਦਾ ਅਰਥ ਹੈ 'ਹੱਥੋਂ ਛੱਡਣਾ'। ਸੋ 'ਸਤੁ' ਦਾ ਅਰਥ ਹੈ ਦਾਨੁ। ਅੰਕ ਨੰ: (ੲ) ਵਿਚ ਆਸਾ ਦੀ ਵਾਰ ਵਾਲੇ ਪ੍ਰਮਾਣ ਤੋਂ ਸਾਫ਼ ਪਰਗਟ ਹੋ ਜਾਂਦਾ ਹੈ, ਜਿੱਥੇ 'ਸਤੀਆ' ਦਾ ਅਰਥ ਹੈ 'ਦਾਨੀ ਮਨੁੱਖਾਂ'। "ਸਤੀ ਦੇਇ ਸੰਤੋਖੀ ਖਾਇ" ਆਮ ਪਰਚਲਤ ਤੁਕ ਹੈ, ਜਿਸ ਵਿਚ 'ਸਤੀਆ' ਦਾ ਅਰਥ ਹੈ "ਦਾਨੀ।"
SikhNet (Spanish)Oyendo el Nombre de Dios, uno logra la Verdad, el precioso Conocimiento y el Contentamiento.
ਸੁਣਿਐ; ਅਠਸਠਿ ਕਾ ਇਸਨਾਨੁ ॥
suniai; atthasatth kaa isanaan |
Sant Singh KhalsaListening-take your cleansing bath at the sixty-eight places of pilgrimage.
Manmohan SinghBy hearing the Lord's Name the fruit of the ablution at sixty-eight holies is attained.
Manmohan Singh (Punjabi)ਪ੍ਰਭੂ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਅਠਾਹਠ ਤੀਰਥਾਂ ਉਤੇ ਨ੍ਹਾਉਣ ਦਾ ਫਲ ਪਰਾਪਤ ਹੋ ਜਾਂਦਾ ਹੈ।
Fareedkot Teekaਅਠਸਠ ਤੀਰਥੋਂ ਕੇ ਸਨਾਨ ਕਾ ਫਲੁ ਵਾ ਅਠਾਸਠ ਤੀਰਥੋਂ ਮੇਂ ਪਵਿਤ੍ਰਤਾ ਸ਼ਕਤੀ ਨਾਮ ਸ੍ਰਵਣ ਸੇ ਹੀ ਹੂਈ ਹੈ। ਸੋ ਅਠਸਠ ਤੀਰਥ ਐਸੇ ਜਾਨਨੇ, ਜੈਸੇ ਕੁਰਖ੍ਯੇਤ੍ਰ ਮੇਂ ਬਹੁਤ ਤੀਰਥ ਹੈਂ ਪਰੰਤੂ ਗਿਣਤੀ ਮੇਂ ਏਕ ਹੈ। ਇਸੀ ਭਾਂਤ ਮੁੱਖ ਤੀਰਥੋਂ ਕੀ ਗਿਣਤੀ ਕਰਨੇ ਸੇ ੬੮ ਹੋਤੇ ਹੈਂ॥
Prof. Sahib Singhਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ (ਹੀ) ਹੋ ਜਾਂਦਾ ਹੈ (ਭਾਵ, ਅਠਾਰਠ ਤੀਰਥਾਂ ਦੇ ਇਸ਼ਨਾਨ ਨਾਮ ਜਪਣ ਦੇ ਵਿਚ ਹੀ ਆ ਜਾਂਦੇ ਹਨ)।ਪਦ ਅਰਥ ਅਠਸਠਿ = ਅਠਾਹਠ ਤੀਰਥ।
SikhNet (Spanish)Oyendo el Nombre de Dios, uno recibe todas las bendiciones que dicen ser obtenidas al bañarse en los lugares santos.
ਸੁਣਿਐ; ਪੜਿ ਪੜਿ ਪਾਵਹਿ ਮਾਨੁ ॥
suniai; parr parr paaveh maan |
Sant Singh KhalsaListening-reading and reciting, honor is obtained.
Manmohan SinghBy hearing and constantly reading God's Name man gains honour.
Manmohan Singh (Punjabi)ਹਰੀ ਦੇ ਨਾਮ ਨੂੰ ਸੁਣਨ ਅਤੇ ਇਕ ਰਸ ਵਾਚਣ ਦੁਆਰਾ ਆਦਮੀ ਇੱਜ਼ਤ ਪਾਉਂਦਾ ਹੈ।
Fareedkot Teekaਸਾਸਤ੍ਰ ਵੇਦੋਂ ਕੇ ਪਢ ਪਢ ਮਾਨ ਕਾ ਪਾਵਨਾ, ਸੋ ਭੀ ਸ੍ਰਵਣ ਸੇ ਹੀ ਪ੍ਰਾਪਤਿ ਹੂਆ ਹੈ॥
Prof. Sahib Singhਜੋ ਸਤਕਾਰ (ਮਨੁੱਖ ਵਿੱਦਿਆ) ਪੜ੍ਹ ਕੇ ਪਾਂਦੇ ਹਨ, ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੇ ਨਾਮ ਵਿਚ ਜੁੜ ਕੇ ਹੀ ਮਿਲ ਜਾਂਦਾ ਹੈ।ਪਦ ਅਰਥ ਪੜਿ ਪੜਿ = ਵਿੱਦਿਆ ਪੜ੍ਹ ਕੇ। ਪਾਵਹਿ = ਪਾਂਦੇ ਹਨ।
SikhNet (Spanish). Los que cantan Sus Alabanzas crecen en honor
ਸੁਣਿਐ; ਲਾਗੈ ਸਹਜਿ ਧਿਆਨੁ ॥
suniai; laagai sehaj dhiaan |
Sant Singh KhalsaListening-intuitively grasp the essence of meditation.
Manmohan SinghBy hearing the Name, man easily procures the Lord's meditation.
Manmohan Singh (Punjabi)ਸਾਹਿਬ ਦੇ ਨਾਮ ਨੂੰ ਸੁਣਨ ਦੁਆਰਾ ਆਦਮੀ ਨੂੰ ਸੁਖੈਨ ਹੀ ਸਾਹਿਬ ਦਾ ਸਿਮਰਨ ਪਰਾਪਤ ਹੋ ਜਾਂਦਾ ਹੈ।
Fareedkot Teeka(ਸਹਜਿ) ਆਤਮਾ ਮੈਂ ਧ੍ਯਾਨੁ ਲਗਨਾ ਸੋ ਭੀ ਸਰਵਣ ਸੇ ਹੀ ਹੂਆ ਹੈ॥
Prof. Sahib Singhਨਾਮ ਸੁਣਨ ਦਾ ਸਦਕਾ ਅਡੋਲਤਾ ਵਿਚ ਚਿੱਤ ਦੀ ਬ੍ਰਿਤੀ ਟਿਕ ਜਾਂਦੀ ਹੈ।ਪਦ ਅਰਥ ਸਹਜਿ = ਸਹਜ ਅਵਸਥਾ ਵਿਚ। ਸਹਜ = (ਸਹਜ) ਸਹ-ਸਾਥ, ਨਾਲ ਜ-ਜਨਮਿਆ, ਪੈਦਾ ਹੋਇਆ, ਉਹ ਸੁਭਾਉ ਜੋ ਸੁੱਧ-ਸਰੂਪ ਆਤਮਾ ਦੇ ਨਾਲ ਜਨਮਿਆ ਹੈ, ਸ਼ੁੱਧ-ਸਰੂਪ ਆਤਮਾ ਦਾ ਆਪਣਾ ਅਸਲੀ ਧਰਮ, ਮਾਇਆ ਦੇ ਤਿੰਨਾਂ ਗੁਣਾਂ ਤੋਂ ਲੰਘ ਕੇ ਉਪਰ ਦੀ ਅਵਸਥਾ, ਤੁਰੀਆ ਅਵਸਥਾ, ਸ਼ਾਂਤੀ , ਅਡੋਲਤਾ। ਧਿਆਨੁ = ਸੁਰਤ, ਬ੍ਰਿਤੀ। ਗਿਆਨੁ = ਸਾਰੇ ਜਗਤ ਨੂੰ ਪ੍ਰਭੂ-ਪਿਤਾ ਦਾ ਇਕ ਟੱਬਰ ਸਮਝਣ ਦੀ ਸੂਝ, ਪਰਮਾਤਮਾ ਨਾਲ ਜਾਣ-ਪਛਾਣ।
SikhNet (Spanish)y sus mentes están firmemente sostenidas en la Meditación del Señor.
ਨਾਨਕ. ਭਗਤਾ; ਸਦਾ ਵਿਗਾਸੁ ॥
naanak. bhagataa; sadaa vigaas |
Sant Singh KhalsaO Nanak, the devotees are forever in bliss.
Manmohan SinghEver blissful are the saints, O Nanak!
Manmohan Singh (Punjabi)ਹੇ ਨਾਨਕ! ਅਨੁਰਾਗੀ ਹਮੇਸ਼ਾਂ ਅਨੰਦ ਮਾਣਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧੋ! ਜਿਸ ਨਾਮ ਸ੍ਰਵਣ ਕਾ ਐਸਾ ਮਹਾਤਮੁ ਹੈ, ਜਿਸ ਸੇ ਸਦਾ (ਵਿਗਾਸੁ) ਅਨੰਦੁ ਅਰਥਾਤ ਨਿਤ੍ਯਾਨੰਦੁ ਪ੍ਰਾਪਤਿ ਹੂਆ ਹੈ॥
Prof. Sahib Singhਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ,
SikhNet (Spanish)Oh, dice Nanak, el Devoto está siempre en Éxtasis,
ਸੁਣਿਐ; ਦੂਖ ਪਾਪ ਕਾ ਨਾਸੁ ॥੧੦॥
suniai; dookh paap kaa naas |10|
Sant Singh KhalsaListening-pain and sin are erased. ||10||
Manmohan SinghBy hearing the Lord's Name disease and wickedness are wiped off.
Manmohan Singh (Punjabi)ਮਾਲਕ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਕਸ਼ਟ ਅਤੇ ਕਸਮਲ ਤਬਾਹ ਹੋ ਜਾਂਦੇ ਹਨ।
Fareedkot Teekaਜਿਸ ਨਾਮ ਸ੍ਰਵਣ ਕਾ ਐਸਾ ਮਹਾਤਮੁ ਹੈ, ਤਿਸ ਨਾਮ ਕੋ ਜਿਨ ਭਗਤੋਂ ਨੇ ਪ੍ਰੇਮ ਸੇ ਸ਼੍ਰਵਣ ਕੀਆ ਹੈ, ਤਿਨ ਕੇ ਸਭ ਪ੍ਰਕਾਰ ਕੇ ਦੁਖ ਔਰੁ ਪਾਪੋਂ ਕਾ ਨਾਸੁ ਹੋ ਕਰ ਸਦਾ (ਵਿਗਾਸੁ) ਅਨੰਦੁ ਅਰਥਾਤ ਨਿਤ੍ਯਾਨੰਦੁ ਪ੍ਰਾਪਤਿ ਹੂਆ ਹੈ॥
Prof. Sahib Singh(ਕਿਉਂਕਿ) ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਸੁਣਨ ਨਾਲ (ਮਨੁੱਖ ਦੇ) ਦੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੧੦॥* ਭਾਵ: ਨਾਮ ਵਿਚ ਸੁਰਤ ਜੋੜਿਆਂ ਹੀ ਮਨ ਵਿਸ਼ਾਲ ਹੁੰਦਾ ਹੈ, ਲੋੜਵੰਦਿਆਂ ਦੀ ਸੇਵਾ ਤੇ ਸੰਤੋਖ ਵਾਲਾ ਜੀਵਨ ਬਣਦਾ ਹੈ। ਨਾਮ ਵਿਚ ਚੁੱਭੀ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਜਗਤ ਦੇ ਕਿਸੇ ਮਾਣ-ਆਦਰ ਦੀ ਪਰਵਾਹ ਨਹੀਂ ਰਹਿ ਜਾਂਦੀ, ਮਨ ਸਹਜਿ ਅਵਸਥਾ ਵਿਚ, ਅਡੋਲਤਾ ਵਿਚ, ਮਗਨ ਰਹਿੰਦਾ ਹੈ।੧੦।
SikhNet (Spanish)oyendo el Nombre de Dios, su pena y tristeza son destruidas.(10)