ੴ

ਸਿੱਖਬਾਣੀ · SikhBani

ਸੁਣਿਐ ਸਰਾ ਗੁਣਾ ਕੇ ਗਾਹ ॥

suniai saraa gunaa ke gaah
Guru Nanak Dev Ji ਗੁਰੂ ਨਾਨਕ ਦੇਵ ਜੀ · Jap · Ang 3 · 6 lines
Translations

ਸੁਣਿਐ; ਸਰਾ ਗੁਣਾ ਕੇ ਗਾਹ ॥

suniai; saraa gunaa ke gaah |

Sant Singh KhalsaListening-dive deep into the ocean of virtue.
Manmohan SinghBy hearing the Lord's Name man dives deep into the oceans of virtues.
Manmohan Singh (Punjabi)ਸੁਆਮੀ ਦੇ ਨਾਮ ਨੂੰ ਸਰਵਣ ਦੁਆਰਾ ਆਦਮੀ ਨੇਕੀਆਂ ਦੇ ਸਮੁੰਦਰ ਵਿੱਚ ਡੂੰਘੀ ਚੁੱਭੀ ਲਾਉਂਦਾ ਹੈ।
Fareedkot Teekaਸ਼੍ਰਵਣ ਕਰ ਕੇ ਹੀ ਗੁਣਾ ਕੇ (ਸਰ) ਸਮੁੰਦ੍ਰ ਜੋ ਵੇਦ ਸਾਸਤ੍ਰ ਸੋ (ਗਾਹਿ) ਵਿਚਾਰ ਲੀਏ ਹੈਂ॥
Prof. Sahib Singhਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਨਾਲ (ਸਾਧਾਰਨ ਮਨੁੱਖ) ਬੇਅੰਤ ਗੁਣਾਂ ਦੀ ਸੂਝ ਵਾਲੇ ਹੋ ਜਾਂਦੇ ਹਨ,

ਪਦ ਅਰਥ ਸਰਾ ਗੁਣਾ ਕੇ = ਗੁਣਾਂ ਦੇ ਸਰੋਵਰਾਂ ਦੇ, ਬੇਅੰਤ ਗੁਣਾਂ ਦੇ। ਗਾਹ = ਗਾਹੁਣ ਵਾਲੇ, ਸੂਝ ਵਾਲੇ, ਵਾਕਫ਼ੀ ਵਾਲੇ।

SikhNet (Spanish)Oyendo el Nombre de Dios, el hombre se sumerge en un Océano de virtudes,

ਸੁਣਿਐ; ਸੇਖ ਪੀਰ ਪਾਤਿਸਾਹ ॥

suniai; sekh peer paatisaah |

Sant Singh KhalsaListening-the Shaykhs, religious scholars, spiritual teachers and emperors.
Manmohan SinghThe hearkening of the Lord's Name renders the mortal a scholar, spiritual guide and a monarch.
Manmohan Singh (Punjabi)ਸੁਆਮੀ ਦੇ ਨਾਮ ਦਾ ਸਰਵਣ ਕਰਨਾ ਪ੍ਰਾਨੀ ਨੂੰ ਵਿਦਵਾਨ, ਰੂਹਾਨੀ ਰਹਬਰ ਅਤੇ ਬਾਦਸ਼ਾਹ ਬਣਾ ਦਿੰਦਾ ਹੈ।
Fareedkot Teekaਸੇਖ, ਪੀਰ ਅਰੁ ਪਾਤਿਸਾਹ ਸਭ ਨਾਮ ਸੁਨ ਕਰ ਕੇ ਹੀ ਹੂਏ ਹੈਂ॥
Prof. Sahib Singhਅਤੇ ਸ਼ੇਖ ਪੀਰ ਤੇ ਪਾਤਿਸ਼ਾਹਾਂ ਦੀ ਪਦਵੀ ਪਾ ਲੈਂਦੇ ਹਨ।
SikhNet (Spanish)escuchando están los Sheikjs, los escolares, los maestros espirituales y los emperadores.

ਸੁਣਿਐ; ਅੰਧੇ ਪਾਵਹਿ ਰਾਹੁ ॥

suniai; andhe paaveh raahu |

Sant Singh KhalsaListening-even the blind find the Path.
Manmohan SinghBy hearing the Master's Name the blind find their way.
Manmohan Singh (Punjabi)ਮਾਲਕ ਦੇ ਨਾਮ ਨੂੰ ਸੁਣਨ ਦੁਆਰਾ ਅੰਨ੍ਹੇ ਇਨਸਾਨ ਰਸਤਾ ਲੱਭ ਲੈਂਦੇ ਹਨ।
Fareedkot Teekaਅੰਧੇ ਅੱਗ੍ਯਾਨੀ ਖੋਟੇ ਰਸਤੇ ਚਲਨੇ ਹਾਰੇ ਸੁਨਨੇ ਸੇ ਹੀ ਗ੍ਯਾਨ ਕਾ ਰਸਤਾ ਪਾਵਤੇ ਹੈਂ॥
Prof. Sahib Singhਇਹ ਨਾਮ ਸੁਣਨ ਦੀ ਹੀ ਬਰਕਤਿ ਹੈ ਕਿ ਅੰਨ੍ਹੇ ਗਿਆਨ-ਹੀਣ ਮਨੁੱਖ ਭੀ (ਅਕਾਲ ਪੁਰਖ ਨੂੰ ਮਿਲਣ ਦਾ) ਰਾਹ ਲੱਭ ਲੈਂਦੇ ਹਨ।
SikhNet (Spanish)Oyendo el Nombre de Dios, hasta el ciego encuentra el camino.

ਸੁਣਿਐ; ਹਾਥ ਹੋਵੈ ਅਸਗਾਹੁ ॥

suniai; haath hovai asagaahu |

Sant Singh KhalsaListening-the Unreachable comes within your grasp.
Manmohan SinghBy hearing the Master's Name the unfathomable Lord becomes fathomable.
Manmohan Singh (Punjabi)ਰੱਬ ਦਾ ਨਾਮ ਸਰਵਣ ਕਰਨ ਦੁਆਰਾ ਅਥਾਹ ਸਾਹਿਬ ਦੀ ਥਾਹਿ ਆ ਜਾਂਦੀ ਹੈ।
Fareedkot Teeka(ਅਸਗਾਹੁ) ਅਥਾਹਿ ਜੋ ਹੈ ਅਕਾਲ ਪੁਰੁਖ ਸੋ (ਹਾਥ) ਹਸਤਾਮਲ ਵਤ ਸੁਨਨੇ ਸੇ ਹੀ ਹੂਆ ਹੈ, ਵਾ (ਅਸਗਾਹੁ) ਅਥਾਹੁ ਜੋ ਸੰਸਾਰ ਸਮੁੰਦਰ ਥਾ, ਸੋ ਹਾਥੁ ਭਰ ਹੋ ਗ੍ਯਾ ਹੈ ਅਰਥਾਤ ਥਾਹ ਹੋ ਗ੍ਯਾ ਹੈ॥
Prof. Sahib Singhਅਕਾਲ ਪੁਰਖ ਦੇ ਨਾਮ ਵਿਚ ਜੁੜਨ ਦਾ ਸਦਕਾ ਇਸ ਡੂੰਘੇ ਸੰਸਾਰ-ਸਮੁੰਦਰ ਦੀ ਅਸਲੀਅਤ ਸਮਝ ਵਿਚ ਆ ਜਾਂਦੀ ਹੈ।

ਪਦ ਅਰਥ ਰਾਹੁ = ਰਸਤਾ। ਅਸਗਾਹੁ = ਡੂੰਘਾ ਸਮੁੰਦਰ, ਸੰਸਾਰ। 'ਹਾਥ' ਸ਼ਬਦ 'ਹਾਥ' ਇਸਤ੍ਰੀ-ਲਿੰਗ ਹੈ, ਇਸ ਵਾਸਤੇ ਇਕ-ਵਚਨ ਵਿਚ ਭੀ ਇਸ ਦੇ ਅੰਤ ਵਿਚ (ੁ) ਨਹੀਂ ਹੈ। ਇਸ ਦਾ ਅਰਥ ਹੈ 'ਡੂੰਘਿਆਈ ਦੀ ਸਮਝ'। ਪਰ ਜਦੋਂ ਇਹ ਪੁਲਿੰਗ ਹੋਵੇ ਤਦੋਂ ਇਸ ਦਾ ਅਰਥ ਹੈ ਮਨੁੱਖ ਦਾ ਅੰਗ 'ਹੱਥ'। ਜਿਵੇਂ: (੧) ਹਾਥੁ ਪਸਾਰਿ ਸਕੈ ਕੋ ਜਨ ਕਉ, ਬੋਲਿ ਨ ਸਕੈ ਅੰਦਾਜਾ।੧। (ਬਿਲਾਵਲ ਕਬੀਰ ਜੀ)। ਬਹੁ-ਵਚਨ 'ਹਾਥ' ਦਾ ਰੂਪ ਇਸਤ੍ਰੀ-ਲਿੰਗ 'ਹਾਥ' ਵਾਲਾ ਹੀ ਹੈ, ਜਿਵੇਂ: ਹਾਥ ਦੇਇ ਰਾਖੇ ਪਰਮੇਸਰਿ, ਸਗਲਾ ਦੁਰਤੁ ਮਿਟਾਇਆ।੧।੭।੧੬। (ਗੂਜਰੀ ਮਹਲਾਂ ੫)। ਹਾਥ ਹੋਵੈ = ਹਾਥ ਹੋ ਜਾਂਦੀ ਹੈ, ਡੂੰਘਿਆਈ ਦਾ ਪਤਾ ਲੱਗ ਜਾਂਦਾ ਹੈ, ਅਸਲੀਅਤ ਦੀ ਸਮਝ ਪੈ ਜਾਂਦੀ ਹੈ।

SikhNet (Spanish)Oyendo el Nombre de Dios, uno comprende las profundidades de la mente.

ਨਾਨਕ. ਭਗਤਾ; ਸਦਾ ਵਿਗਾਸੁ ॥

naanak. bhagataa; sadaa vigaas |

Sant Singh KhalsaO Nanak, the devotees are forever in bliss.
Manmohan SinghEver blissful are the saints, O Nanak!
Manmohan Singh (Punjabi)ਹੇ ਨਾਨਕ! ਅਨੁਰਾਗੀ ਹਮੇਸ਼ਾਂ ਅਨੰਦ ਮਾਣਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧੋ! ਜਿਸ ਨਾਮ ਸ੍ਰਵਣ ਕਾ ਐਸਾ ਮਹਾਤਮੁ ਹੈ, ਜਿਸ ਸੇ ਸਦਾ (ਵਿਗਾਸੁ) ਅਨੰਦੁ ਅਰਥਾਤ ਨਿਤ੍ਯਾਨੰਦੁ ਪ੍ਰਾਪਤਿ ਹੂਆ ਹੈ॥
Prof. Sahib Singhਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ,
SikhNet (Spanish)Oh, dice Nanak, el Devoto está siempre en Éxtasis,

ਸੁਣਿਐ; ਦੂਖ ਪਾਪ ਕਾ ਨਾਸੁ ॥੧੧॥

suniai; dookh paap kaa naas |11|

Sant Singh KhalsaListening-pain and sin are erased. ||11||
Manmohan SinghBy hearing the Lord's Name disease and wickedness are wiped off.
Manmohan Singh (Punjabi)ਮਾਲਕ ਦੇ ਨਾਮ ਨੂੰ ਸਰਵਣ ਕਰਨ ਦੁਆਰਾ ਕਸ਼ਟ ਅਤੇ ਕਸਮਲ ਤਬਾਹ ਹੋ ਜਾਂਦੇ ਹਨ।
Fareedkot Teekaਜਿਸ ਨਾਮ ਸ੍ਰਵਣ ਕਾ ਐਸਾ ਮਹਾਤਮੁ ਹੈ, ਤਿਸ ਨਾਮ ਕੋ ਜਿਨ ਭਗਤੋਂ ਨੇ ਪ੍ਰੇਮ ਸੇ ਸ਼੍ਰਵਣ ਕੀਆ ਹੈ, ਤਿਨ ਕੇ ਸਭ ਪ੍ਰਕਾਰ ਕੇ ਦੁਖ ਔਰੁ ਪਾਪੋਂ ਕਾ ਨਾਸੁ ਹੋ ਕਰ ਸਦਾ (ਵਿਗਾਸੁ) ਅਨੰਦੁ ਅਰਥਾਤ ਨਿਤ੍ਯਾਨੰਦੁ ਪ੍ਰਾਪਤਿ ਹੂਆ ਹੈ॥੧੧॥⁽¹⁾
Prof. Sahib Singh(ਕਿਉਂਕਿ) ਅਕਾਲ ਪੁਰਖ ਦਾ ਨਾਮ ਸੁਣਨ ਨਾਲ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੧੧॥

ਪਦ ਅਰਥ ॥੧੧॥

* ਭਾਵ: ਜਿਉਂ ਜਿਉਂ ਸੁਰਤਿ ਨਾਮ ਵਿੱਚ ਜੁੜਦੀ ਹੈ, ਮਨੁੱਖ ਰੱਬੀ ਗੁਣਾਂ ਦੇ ਸਮੁੰਦਰ ਵਿੱਚ ਚੁੱਭੀ ਲਾਂਦਾ ਹੈ। ਸੰਸਾਰ ਅਥਾਹ ਸਮੁੰਦਰ ਹੈ, ਜਿਥੇ ਰੱਬ ਨਾਲੋਂ ਵਿਛੜਿਆ ਹੋਇਆ ਜੀਵ ਅੰਨਿ੍ਹਆਂ ਵਾਂਗ ਹੱਥ ਪੈਰ ਮਾਰਦਾ ਹੈ। ਪਰ ਨਾਮ ਵਿੱਚ ਜੁੜਿਆ ਜੀਵ ਜੀਵਨ ਦਾ ਸਹੀ ਰਾਹ ਲੱਭ ਲੈਂਦਾ ਹੈ।੧੧। * ਨੋਟ: ਨੰਬਰ ੧੨ ਤੋਂ ੧੫ ਤਕ ਚਾਰ ਪਉੜੀਆਂ ਦਾ ਮਜ਼ਮੂਨ ਇਕੋ ਲੜੀ ਦਾ ਹੈ।

SikhNet (Spanish)oyendo el Nombre de Dios, su pena y tristeza son destruidas. (11)
Answers quote the Granth verbatim with Ang citations. AI commentary is not Gurbani and not a religious ruling.