ੴ

ਸਿੱਖਬਾਣੀ · SikhBani

ਸੂਰਬੀਰ ਵਰੀਆਮ ਕਿਨੈ ਨ ਹੋੜੀਐ ॥

soorabeer vareeaam kinai na horreeai
Guru Arjan Dev Ji ਗੁਰੂ ਅਰਜਨ ਦੇਵ ਜੀ · Raag Gujri · Ang 522 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸੂਰਬੀਰ ਵਰੀਆਮ; ਕਿਨੈ ਨ ਹੋੜੀਐ ॥

soorabeer vareeaam; kinai na horreeai |

Sant Singh KhalsaEven brave and mighty men cannot withstand the powerful
Manmohan SinghNo brave and mighty person can withstand the powerful
Manmohan Singh (Punjabi)ਕੋਈ ਸੂਰਮਾ ਤੇ ਬਲਵਾਨ ਪੁਰਸ਼ ਉਸ ਤਾਕਤਵਰ ਅਤੇ ਹਠੀਲੀ ਸੈਨਾ ਨੂੰ ਰੋਕ ਨਹੀਂ ਸਕਦਾ,
Fareedkot Teekaਯਹ ਸੈਨਾ ਕੈਸੀ ਹੈ ਕਿ (ਸੂਰ) ਰਥੀ (ਬੀਰ) ਮਹਾਰਥੀ (ਵਰੀਆਮ) ਅਤਿਰਥੀ ਕਿਸੀ ਨੇ ਨਹੀਂ (ਹੋੜੀਐ) ਹਟਾਈ॥
Prof. Sahib Singh(ਕਾਮਾਦਿਕ ਵਿਕਾਰ) ਬੜੇ ਸੂਰਮੇ ਤੇ ਬਹਾਦਰ (ਸਿਪਾਹੀ) ਹਨ, ਕਿਸੇ ਨੇ ਇਹਨਾਂ ਨੂੰ ਠੱਲ੍ਹਿਆ ਨਹੀਂ।

ਪਦ ਅਰਥ ਵਰੀਆਮ = ਬਹਾਦਰ। ਹੋੜੀਐ = ਰੋਕਿਆ।

SikhNet (Spanish)Bravos, fuertes e irresistibles

ਫਉਜ ਸਤਾਣੀ ਹਾਠ; ਪੰਚਾ ਜੋੜੀਐ ॥

fauj sataanee haatth; panchaa jorreeai |

Sant Singh KhalsaAnd overwhelming army which the five passions have gathered.
Manmohan Singhand persevering army, which the five evil passions have amassed.
Manmohan Singh (Punjabi)ਜਿਹੜੀ ਪੰਜ ਮੰਦੇ ਵਿਸ਼ੇ ਵੇਗਾਂ ਨੇ ਇਕੱਤ੍ਰ ਕੀਤੀ ਹੋਈ ਹੈ।
Fareedkot Teekaਯਹ ਜੋ ਸੈਨਾ (ਸਤਾਣੀ) ਸਹਿਤ ਬਲ ਕੇ ਹੈ ਮੋਹ ਰਾਜਾ ਕੇ (ਹਾਠ) ਤਰਫ ਕੀ, (ਪੰਚਾ) ਕਾਮਾਦਿ ਜਿਸ ਕੇ ਸਰਦਾਰੋਂ ਨੇ ਜੋੜੀ ਹੈਂ॥
Prof. Sahib Singhਇਹਨਾਂ ਪੰਜਾਂ ਨੇ ਬੜੀ ਬਲ ਵਾਲੀ ਤੇ ਹਠੀਲੀ ਫ਼ੌਜ ਇਕੱਠੀ ਕੀਤੀ ਹੋਈ ਹੈ,

ਪਦ ਅਰਥ ਸਤਾਣੀ = ਤਾਣ ਵਾਲੀ। ਹਠ = ਹਠੀਲੀ। ਪੰਚਾ = ਪੰਜ ਕਾਮਾਦਿਕਾਂ ਨੇ।

SikhNet (Spanish)son los cinco ejércitos que me tienen cercado.

ਦਸ ਨਾਰੀ ਅਉਧੂਤ; ਦੇਨਿ ਚਮੋੜੀਐ ॥

das naaree aaudhoot; den chamorreeai |

Sant Singh KhalsaThe ten organs of sensation attach even detached renunciates to sensory pleasures.
Manmohan SinghThe ten organs -the five sensory and five motor - attach even the anchorites to the evil deeds.
Manmohan Singh (Punjabi)ਦਸ ਇੰਦ੍ਰੀਆਂ, ਪੰਜ ਗਿਆਨ ਤੇ ਪੰਜ ਕਰਮ-ਤਿਆਗੀਆਂ ਨੂੰ ਭੀ ਕੁਕਰਮਾਂ ਨਾਲ ਜੋੜ ਦਿੰਦੀਆਂ ਹਨ।
Fareedkot Teeka(ਦਸ ਨਾਰੀ) ਦਸੋਂ ਇੰਦ੍ਰੀਆਂ ਅਵਧੂਤੋਂ ਕੋ ਭੀ (ਚਮੋੜੀਐ) ਚਮੋੜ ਦੇਤੇ ਹੈਂ ਅਰਥਾਤ ਲਗਾਇ ਦੇਤੇ ਹੈਂ॥
Prof. Sahib Singh(ਦੁਨੀਆਦਾਰ ਤਾਂ ਕਿਤੇ ਰਹੇ) ਤਿਆਗੀਆਂ ਨੂੰ (ਭੀ) ਇਹ ਦਸ ਇੰਦ੍ਰੇ ਚਮੋੜ ਦੇਂਦੇ ਹਨ।

ਪਦ ਅਰਥ ਨਾਰੀ = ਇੰਦ੍ਰੇ। ਅਉਧੂਤ = ਤਿਆਗੀ।

SikhNet (Spanish)Los diez órganos sensoriales obligan hasta a los desapegados a relacionarse con los placeres

ਜਿਣਿ ਜਿਣਿ ਲੈਨੑਿ ਰਲਾਇ; ਏਹੋ ਏਨਾ ਲੋੜੀਐ ॥

jin jin laina ralaae; eho enaa lorreeai |

Sant Singh KhalsaThey seek to conquer and overpower them, and so increase their following.
Manmohan SinghDefeating and vanquishing the mortals they increase their following this is what they want.
Manmohan Singh (Punjabi)ਪ੍ਰਾਣੀਆਂ ਨੂੰ ਹਰਾ ਤੇ ਜਿੱਤ ਕੇ, ਉਹ ਆਪਣੀ ਪਰੰਪਰਾ ਨੂੰ ਵਧਾਉਂਦੇ ਹਨ। ਏਹੋ ਹੀ ਗੱਲ ਉਹ ਚਾਹੁੰਦੇ ਹਨ।
Fareedkot Teeka(ਜਿਣਿ ਜਿਣਿ) ਜੀਤ ਜੀਤ ਕੇ ਅਪਨੇ ਮੇਂ ਮਿਲਾਇ ਲੇਤੇ ਹੈਂ, ਭਾਵ ਵਿਖੈ ਪਰਾਇਣ ਕਰ ਲੇਤੇ ਹੈਂ, ਇਹੀ ਇਨ ਕੋ (ਲੋੜੀਐ) ਚਾਹੀਏ ਥਾ, ਭਾਵ ਮੋਹ ਰਾਜਾ ਕੇ ਕਾਮ ਮੇਂ ਸਵਾਧਾਨ ਰਹਣਾ॥
Prof. Sahib Singhਇਹ (ਕਾਮਾਦਿਕ ਵਿਕਾਰ) ਸਭ ਨੂੰ ਜਿੱਤ ਜਿੱਤ ਕੇ ਆਪਣੇ ਅਨੁਸਾਰੀ ਕਰੀ ਜਾਂਦੇ ਹਨ, ਬੱਸ! ਇਹੀ ਗੱਲ ਇਹ ਲੋੜਦੇ ਹਨ।

ਪਦ ਅਰਥ ਜਿਣਿ = ਜਿੱਤ ਕੇ।

SikhNet (Spanish)de los sentidos, porque ellos buscan conquistarlos a todos, y así aumentar su séquito.

ਤ੍ਰੈ ਗੁਣ ਇਨ ਕੈ ਵਸਿ; ਕਿਨੈ ਨ ਮੋੜੀਐ ॥

trai gun in kai vas; kinai na morreeai |

Sant Singh KhalsaThe world of the three dispositions is under their influence; no one can stand against them.
Manmohan SinghThe men of three dispositions are under their sway and none can stand up to them.
Manmohan Singh (Punjabi)ਤਿੰਨਾਂ ਸੁਭਾਵਾਂ ਵਾਲੇ ਇਨਸਾਨ ਉਨ੍ਹਾਂ ਦੇ ਅਧੀਨ ਹਨ। ਕੋਈ ਭੀ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦਾ।
Fareedkot Teekaਤੀਨੋਂ ਗੁਨੋਂ ਵਾਲੇ ਜੀਵ ਇਨ ਕਾਮਾਦਿਕੋਂ ਕੇ ਬਸ ਹੈਂ, ਯਹਿ ਕਿਸੀ ਕੇ ਮੋੜੇ ਨਹੀਂ ਮੁੜਤੇ॥
Prof. Sahib Singhਸਾਰੇ ਹੀ ਤ੍ਰੈਗੁਣੀ ਜੀਵ ਇਹਨਾਂ ਦੇ ਦਬਾਉ ਹੇਠ ਹਨ, ਕਿਸੇ ਨੇ ਇਹਨਾਂ ਨੂੰ ਮੋੜਾ ਨਹੀਂ ਪਾਇਆ।

ਪਦ ਅਰਥ ਤ੍ਰੈ ਗੁਣ = ਤਿੰਨਾਂ ਗੁਣਾਂ ਦੇ ਸਾਰੇ ਜੀਵ।

SikhNet (Spanish)El mundo de los tres modos está bajo su yugo y nadie se les puede anteponer.

ਭਰਮੁ ਕੋਟੁ ਮਾਇਆ ਖਾਈ; ਕਹੁ ਕਿਤੁ ਬਿਧਿ ਤੋੜੀਐ ॥

bharam kott maaeaa khaaee; kahu kit bidh torreeai |

Sant Singh KhalsaSo tell me - how can the fort of doubt and the moat of Maya be overcome?
Manmohan SinghSay, in What way can the fort of doubt and the moat of mammon be over-powered?
Manmohan Singh (Punjabi)ਦੱਸੋ, ਕਿਸ ਤਰੀਕੇ ਨਾਲ, ਸੰਦੇਹ ਦਾ ਕਿਲ੍ਹਾ ਅਤੇ ਮਾਇਆ ਦੀ ਬੰਧਕ ਜਿੱਤੀ ਜਾ ਸਕਦੀ ਹੈ?
Fareedkot Teekaਜੇ ਕੋਈ ਐਸੇ ਕਹੇ ਕਿ ਜਿਸ ਕੀ ਮਾਯਾ ਰੂਪ ਖਾਈ ਹੈ, ਐਸਾ ਜੋ ਮੋਹ ਰਾਜਾ ਕਾ ਭਰਮੁ ਰੂਪੁ ਕੋਟੁ ਹੈ, ਹੇ ਸੰਤੋ ਕਹੋ! ਤਿਸ ਕੋ ਕਿਸ ਪ੍ਰਕਾਰ ਸੇ ਤੋੜਾ ਜਾਇ?☬ਉੱਤ੍ਰ:
Prof. Sahib Singh(ਕਾਮਾਦਿਕ) ਭਟਕਣਾ (ਮਾਨੋ) ਕਿਲ੍ਹਾ ਹੈ ਤੇ ਮਾਇਆ (ਦੁਆਲੇ ਦੀ ਡੂੰਘੀ) ਖਾਈ। (ਇਹ ਕਿਲ੍ਹਾ) ਕਿਵੇਂ ਤੋੜਿਆ ਜਾਏ?

ਪਦ ਅਰਥ ਭਰਮੁ = ਭਟਕਣਾ। ਕੋਟੁ = ਕਿਲ੍ਹਾ (ਇਸ ਪਉੜੀ ਦੇ ਪਹਿਲੇ ਸ਼ਲੋਕ ਵਿਚ ਦੇ ਲਫ਼ਜ਼ 'ਕੋਟਿ' ਤੇ ਇਸ ਲਫ਼ਜ਼ 'ਕੋਟੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ)। ਖਾਈ = ਖਾਲੀ, ਖਾਲ। ਕਿਤੁ ਬਿਧਿ = ਕਿਸ ਵਿਧੀ ਨਾਲ।

SikhNet (Spanish)Así, ¿cómo puede uno sobreponerse a la fortaleza de la ilusión y cruzar la trinchera de Maya?

ਗੁਰੁ ਪੂਰਾ ਆਰਾਧਿ; ਬਿਖਮ ਦਲੁ ਫੋੜੀਐ ॥

gur pooraa aaraadh; bikham dal forreeai |

Sant Singh KhalsaWorshipping the Perfect Guru, this awesome force is subdued.
Manmohan SinghContemplating on the Perfect Guru this formidable force is subdued.
Manmohan Singh (Punjabi)ਪੂਰਨ ਗੁਰਾਂ ਨੂੰ ਯਾਦ ਕਰਨ ਦੁਆਰਾ, ਇਹ ਜ਼ਬਰਦਸਤ ਫੌਜ ਹਰਾਈ ਜਾਂਦੀ ਹੈ।
Fareedkot Teekaਪੂਰੇ ਗੁਰੋਂ ਕੀ ਅਰਾਧਨਾ ਕਰ ਕੇ ਜਿਸ ਕੇ ਕਠਨ ਦਲ ਕੋ ਫੋੜੀਤਾ ਹੈ॥
Prof. Sahib Singhਪੂਰੇ ਸਤਿਗੁਰੂ ਨੂੰ ਯਾਦ ਕੀਤਿਆਂ ਇਹ ਕਰੜੀ ਫ਼ੌਜ ਸਰ ਕੀਤੀ ਜਾ ਸਕਦੀ ਹੈ।

ਪਦ ਅਰਥ ਦਲੁ = ਫ਼ੌਜ।

SikhNet (Spanish)Contempla al Perfecto Guru y así destruirás a los enemigos

ਹਉ ਤਿਸੁ ਅਗੈ ਦਿਨੁ ਰਾਤਿ; ਰਹਾ ਕਰ ਜੋੜੀਐ ॥੧੫॥

hau tis agai din raat; rahaa kar jorreeai |15|

Sant Singh KhalsaI stand before Him, day and night, with my palms pressed together. ||15||
Manmohan SinghWith joined hands, day and night, I remain standing before Him.
Manmohan Singh (Punjabi)ਹੱਥ ਬੰਨ੍ਹ ਕੇ, ਮੈਂ ਦਿਨ ਰਾਤ ਉਸ ਦੇ ਮੂਹਰੇ ਖੜਾ ਰਹਿੰਦਾ ਹਾਂ।
Fareedkot Teekaਜਿਸਨੇ ਤੋੜਾ ਹੈ ਮੈਂ ਤਿਸ ਕੇ ਆਗੈ ਰਾਤਿ ਦਿਨ ਹਾਥ ਜੋੜੇ ਰਹੂੰ॥੧੫॥
Prof. Sahib Singh(ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਮੈਂ ਦਿਨ ਰਾਤ ਹੱਥ ਜੋੜ ਕੇ ਉਸ ਗੁਰੂ ਦੇ ਸਾਹਮਣੇ ਖਲੋਤਾ ਰਹਾਂ ॥੧੫॥

ਪਦ ਅਰਥ ਕਰ = ਹੱਥ ॥੧੫॥

SikhNet (Spanish)más terribles y te pararás con las palmas juntas en la Puerta de tu Señor. (15)
Answers quote the Granth verbatim with Ang citations. AI commentary is not Gurbani and not a religious ruling.