ੴ

ਸਿੱਖਬਾਣੀ · SikhBani

ਪਿਰੀ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁਤਿ ॥

piree milaavaa jaa theeai saaee suhaavee rut
Guru Arjan Dev Ji ਗੁਰੂ ਅਰਜਨ ਦੇਵ ਜੀ · Raag Gujri · Ang 522 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਪਿਰੀ ਮਿਲਾਵਾ ਜਾ ਥੀਐ; ਸਾਈ ਸੁਹਾਵੀ ਰੁਤਿ ॥

piree milaavaa jaa theeai; saaee suhaavee rut |

Sant Singh KhalsaBeauteous is that season, when I am united with my Beloved.
Manmohan SinghBeauteous is the season, when my union with my Beloved is effected.
Manmohan Singh (Punjabi)ਸੁੰਦਰ ਹੈ ਉਹ ਮੌਸਮ, ਜਦ ਮੇਰਾ ਮਿਲਾਪ ਮੇਰੇ ਪ੍ਰੀਤਮ ਨਾਲ ਹੋ ਜਾਂਦਾ ਹੈ।
Fareedkot Teekaਸੋਈ ਰਿਤੁ ਸੋਭਾਇਮਾਨ ਹੈ ਜਿਸਮੇਂ ਪਤੀ ਸੇ ਮਿਲਾਪ (ਥੀਐ) ਹੋਇ॥
Prof. Sahib Singhਉਹੀ ਰੁੱਤ ਸੋਹਣੀ ਹੈ ਜਦੋਂ ਪਿਆਰੇ ਪ੍ਰਭੂ-ਪਤੀ ਦਾ ਮੇਲ ਹੁੰਦਾ ਹੈ,

ਪਦ ਅਰਥ ਪਿਰੀ ਮਿਲਾਵਾ = ਪਿਆਰੇ ਪਤੀ ਦਾ ਮੇਲ। ਜਾ = ਜਦੋਂ। ਸੁਹਾਵੀ = ਸੋਹਣੀ।

SikhNet (Spanish)Bendita sea la estación del año cuando me arrimé a mi Señor.

ਘੜੀ ਮੁਹਤੁ. ਨਹ ਵੀਸਰੈ; ਨਾਨਕ. ਰਵੀਐ ਨਿਤ ॥੨॥

gharree muhat. neh veesarai; naanak. raveeai nit |2|

Sant Singh KhalsaI do not forget Him for a moment or an instant; O Nanak, I contemplate Him constantly. ||2||
Manmohan SinghI forget Him not even for a moment and trice Nanak remembers Him ever.
Manmohan Singh (Punjabi)ਮੈਂ ਉਸ ਨੂੰ ਇਕ ਪਲ ਤੇ ਛਿੰਨ ਭਰ ਲਈ ਭੀ ਨਹੀਂ ਭੁਲਾਉਂਦਾ। ਨਾਨਕ ਸਦਾ ਹੀ ਉਸ ਨੂੰ ਯਾਦ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਘੜੀ (ਮੁਹਤੁ) ਆਧੀ ਘੜੀ ਭੀ ਨਾ ਬਿਸਰਿ ਜਾਵੇ, ਤਾਂ ਤੇ ਤਿਸੁ ਕੋ ਨਿਤ ਹੀ ਜਪਤੇ ਰਹੀਐ॥੨॥☬ਮੋਹ ਰਾਜਾ ਕੀ ਸੈਨਾ ਕਹਤੇ ਹੈਂ:
Prof. Sahib Singhਸੋ, ਹੇ ਨਾਨਕ! ਉਸ ਨੂੰ ਹਰ ਵੇਲੇ ਯਾਦ ਕਰੀਏ, ਕਦੇ ਘੜੀ ਦੋ ਘੜੀਆਂ ਭੀ ਉਹ ਪ੍ਰਭੂ ਨਾਹ ਭੁੱਲੇ ॥੨॥

ਪਦ ਅਰਥ ਮੁਹਤੁ = ਮੁਹੂਰਤ, ਦੋ ਘੜੀ। ਰਵੀਐ = ਸਿਮਰੀਏ ॥੨॥

SikhNet (Spanish)Qué no Lo olvide ni por un momento y que repita yo siempre Su Nombre. (2)
Answers quote the Granth verbatim with Ang citations. AI commentary is not Gurbani and not a religious ruling.