ਪਉੜੀ ॥
paurree | Ang 1287
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਇਕਨੑਾ ਗਲੀਂ ਜੰਜੀਰ; ਬੰਦਿ ਰਬਾਣੀਐ ॥
eikanaa galeen janjeer; band rabaaneeai | Ang 1287
Sant Singh KhalsaSome have chains around their necks, in bondage to the Lord.
Manmohan SinghSome have chains on their necks and are led off to God's prison.
Manmohan Singh (Punjabi)ਕਈਆਂ ਦੀਆਂ ਗਰਦਨ ਦੁਆਲੇ ਸੰਗਲ ਪਏ ਹੋਏ ਹਨ ਅਤੇ ਉਨ੍ਹਾਂ ਨੂੰ ਰੱਬ ਦੇ ਬੰਦੀਖਾਨੇ ਨੂੰ ਲਿਜਾਇਆ ਜਾਂਦਾ ਹੈ।
Fareedkot Teekaਇਕਨਾਂ ਕੇ ਗਲੋਂ ਮੇਂ ਜੰਜੀਰ ਪੜੇ ਹੂਏ, ਜਮ ਕੇ ਪਕੜੇ ਹੂਏ ਰਬ ਕੀ ਕੈਦ ਮੇਂ ਜਾਤੇ ਹੈਂ; ਵਾ ਜਿਨ ਕੀ ਬਾਂਦਰੋਂ ਜੈਸੀ ਬਾਣ ਹੈ, ਭਾਵ ਬਿਕਾਰੋਂ ਸਹਿਤ ਹੈ ਅਰ ਮਨ ਜਿਨ ਕਾ ਚੰਚਲੁ ਹੈ, ਤਿਨ ਇਕ ਪੁਰਸੋਂ ਕੇ ਗਲ ਮੇਂ ਜੰਜੀਰ ਪੜਤੇ ਹੈਂ॥
Prof. Sahib Singh(ਜੋ 'ਬਿਖਿਆ' ਵਿਚ ਲੱਗੇ ਰਹੇ) ਉਹਨਾਂ ਦੇ ਗਲਾਂ ਵਿਚ (ਮਾਇਆ ਦੇ ਮੋਹ ਦੇ ਬੰਧਨ-ਰੂਪ) ਜ਼ੰਜੀਰ ਪਏ ਹੋਏ ਹਨ, ਉਹ, (ਮਾਨੋ,) ਰੱਬ ਦੇ ਬੰਦੀਖ਼ਾਨੇ ਵਿਚ (ਕੈਦ) ਹਨ;ਪਦ ਅਰਥ ਗਲੀਂ = ਗਲਾਂ ਵਿਚ। ਜੰਜੀਰ = 'ਬਿਖਿਆ' ਦੇ ਬੰਧਨ (ਵੇਖੋ ਪਿਛਲੀ ਪਉੜੀ "ਬਿਖਿਆ ਕਦੇ ਹੀ ਰਜੈ ਨਾਹੀ")। ਬੰਦਿ = ਬੰਦੀਖ਼ਾਨੇ ਵਿਚ।
SikhNet (Spanish)Algunos llevan cadenas alrededor de sus cuellos,
ਬਧੇ ਛੁਟਹਿ. ਸਚਿ; ਸਚੁ ਪਛਾਣੀਐ ॥
badhe chhutteh. sach; sach pachhaaneeai | Ang 1287
Sant Singh KhalsaThey are released from bondage, realizing the True Lord as True.
Manmohan SinghRecognising the Truest of the True, they are freed from the bonds.
Manmohan Singh (Punjabi)ਸਚਿਆਰਾ ਦੇ ਪਰਮ ਸਚਿਆਰ ਦੀ ਸਿੰਞਾਣ ਕਰਨ ਦੁਆਰਾ, ਉਹ ਬੰਧਨਾਂ ਤੋਂ ਰਿਹਾ ਹੋ ਜਾਂਦੇ ਹਨ।
Fareedkot Teeka(ਸਚੁ) ਨਿਸਚੈ ਕਰ ਬੰਧੇ ਹੂਏ ਜੀਵ ਤੌ ਛੂਟਤੇ ਹੈਂ ਜਬ ਸਚ ਕੋ ਪਛਾਣ ਲੇਵੇਂ॥
Prof. Sahib Singhਜੇ ਸੱਚੇ ਪ੍ਰਭੂ ਦੀ ਪਛਾਣ ਆ ਜਾਏ (ਜੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਬਣ ਜਾਏ) ਤਾਂ ਸਦਾ-ਥਿਰ ਹਰਿ-ਨਾਮ ਦੀ ਰਾਹੀਂ ਹੀ (ਇਹਨਾਂ ਜ਼ੰਜੀਰਾਂ ਵਿਚ) ਬੱਝੇ ਹੋਏ ਛੁੱਟ ਸਕਦੇ ਹਨ।ਪਦ ਅਰਥ ਸਰਿ = ਸਦਾ-ਥਿਰ ਹਰਿ-ਨਾਮ ਦੀ ਰਾਹੀਂ।
SikhNet (Spanish)pero sus amarras pueden ser abolidas al tomar Conciencia del Señor Verdadero.
ਲਿਖਿਆ ਪਲੈ ਪਾਇ; ਸੋ ਸਚੁ ਜਾਣੀਐ ॥
likhiaa palai paae; so sach jaaneeai | Ang 1288
Sant Singh KhalsaOne whose pre-ordained destiny is activated, comes to know the True Lord.
Manmohan SinghHe alone, who is blessed with favourable destiny knows the True Lord.
Manmohan Singh (Punjabi)ਕੇਵਲ ਉਹ ਹੀ, ਜਿਸ ਨੂੰ ਚੰਗੀ ਪ੍ਰਾਲਭਧ ਪ੍ਰਾਪਤ ਹੈ, ਸਚੇ ਸੁਆਮੀ ਨੂੰ ਜਾਣਦਾ ਹੈ।
Fareedkot Teekaਪੂਰਬ ਜਨਮ ਕਾ ਪੁਨ ਕਰਮ ਲਿਖਾ ਹੂਆ ਪੁਰਸ ਕੇ ਪਲੇ ਪੜ ਜਾਵੇ ਤੋ ਸੋ ਸਚਾ ਪਰਮੇਸ੍ਵਰ ਜਾਣੀਤਾ ਹੈ॥
Prof. Sahib Singhਤਾਂ ਤੇ ਉਸ ਸੱਚੇ ਪ੍ਰਭੂ ਨਾਲ ਸਾਂਝ ਬਣਾਈਏ, ਤਦੋਂ ਹੀ (ਨਾਮ-ਸਿਮਰਨ-ਰੂਪ) ਲਿਖਿਆ ਹੋਇਆ (ਲੇਖ) ਮਿਲਦਾ ਹੈ।ਪਦ ਅਰਥ ਪਲੈ ਪਾਇ = ਮਿਲਦਾ ਹੈ।
SikhNet (Spanish)Quién despierta a su Destino conoce al Señor Verdadero.
ਹੁਕਮੀ ਹੋਇ ਨਿਬੇੜੁ; ਗਇਆ ਜਾਣੀਐ ॥
hukamee hoe niberr; geaa jaaneeai | Ang 1288
Sant Singh KhalsaBy God's Command, it is ordained. When the mortal goes, he knows.
Manmohan SinghBy God, will man's fate is decided, Going there he comes to know of this.
Manmohan Singh (Punjabi)ਰੱਬ ਦੀ ਰਜ਼ਾ ਦੁਆਰਾ, ਬੰਦੇ ਦੀ ਕਿਸਮਤ ਦਾ ਫੈਸਲਾ ਹੁੰਦਾ ਹੈ। ਓਥੇ ਜਾ ਕੇ ਉਸ ਨੂੰ ਇਸ ਦਾ ਪਤਾ ਲਗਦਾ ਹੈ।
Fareedkot Teekaਹੁਕਮੀ ਪਰਮੇਸ੍ਵਰ ਕੇ ਹੁਕਮ ਮੇਂ ਨ੍ਯਾਉਂ ਹੋਤਾ ਹੈ। ਜਬ ਜੀਉ ਪ੍ਰਲੋਕ ਮੇਂ ਗਿਆ ਤਬ ਪੁੰਨੀ ਵਾ ਪਾਪੀ ਜਾਨਾ ਜਾਤਾ ਹੈ॥
Prof. Sahib Singhਇਹ ਸਾਰਾ ਨਿਰਨਾ ਪ੍ਰਭੂ ਦੇ ਹੁਕਮ ਵਿਚ ਹੀ ਹੁੰਦਾ ਹੈ, ਤੇ ਇਸ ਦੀ ਸਮਝ (ਇਥੋਂ ਜਗਤ ਤੋਂ) ਤੁਰਿਆਂ ਹੀ ਪੈਂਦੀ ਹੈ।ਪਦ ਅਰਥ ਗਇਆ ਜਾਣੀਐ = ਇਥੋਂ ਤੁਰਿਆਂ ਸਮਝ ਪੈਂਦੀ ਹੈ (ਭਾਵ, ਜਦੋਂ ਮਾਇਆ ਨਾਲੋਂ ਵਿਛੋੜਾ ਹੋਣ ਲੱਗਦਾ ਹੈ ਤਦੋਂ ਸਮਝ ਆਉਂਦੀ ਹੈ ਕਿ ਮਾਇਆ ਦੇ ਮੋਹ ਦੇ ਕਿਤਨੇ ਕੁ ਪੱਕੇ ਜੰਜੀਰ ਪਏ ਹੋਏ ਸਨ)। ਨਿਬੇੜੁ = ਨਿਰਨਾ, ਨਿਆਂ।
SikhNet (Spanish)Por el Mandato de Dios, la orden se lleva a cabo, cuando el mortal se va él entiende.
ਭਉਜਲ ਤਾਰਣਹਾਰੁ; ਸਬਦਿ ਪਛਾਣੀਐ ॥
bhaujal taaranahaar; sabad pachhaaneeai | Ang 1288
Sant Singh KhalsaRealize the Word of the Shabad, and cross over the terrifying world-ocean.
Manmohan SinghRealise thou the Lord's Name which shall ferry thee across the terrible world-ocean.
Manmohan Singh (Punjabi)ਤੂੰ ਸਾਹਿਬ ਦੇ ਨਾਮ ਨੂੰ ਅਨੁਭਵ ਕਰ, ਜੋ ਤੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ।
Fareedkot Teekaਸੰਸਾਰ ਸਮੁੰਦ੍ਰ ਸੇ ਤਾਰਨੇਹਾਰਾ ਗੁਰੋਂ ਕਾ ਸਬਦੁ ਪਛਾਣੀਤਾ ਹੈ॥
Prof. Sahib Singh(ਸੋ,) ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾਣੀ ਚਾਹੀਦੀ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰਥ ਹੈ।ਪਦ ਅਰਥ ਭਉਜਲੁ = ਸੰਸਾਰ-ਸਮੁੰਦਰ।
SikhNet (Spanish)Toma Conciencia de la Palabra del Shabd y ve a través del aterrador océano del mundo.
ਚੋਰ ਜਾਰ ਜੂਆਰ; ਪੀੜੇ ਘਾਣੀਐ ॥
chor jaar jooaar; peerre ghaaneeai | Ang 1288
Sant Singh KhalsaThieves, adulterers and gamblers are pressed like seeds in the mill.
Manmohan SinghThe thieves, adulterers and gamblers are pressed like an mill of mustard.
Manmohan Singh (Punjabi)ਤਸਕਰ, ਵਿਭਚਾਰੀ ਅਤੇ ਜੂਏਬਾਜ਼ ਸਰ੍ਹੋ ਦੀ ਘਾਣੀ ਦੀ ਮਾਨੰਦ ਪੀੜੇ ਜਾਂਦੇ ਹਨ।
Fareedkot Teekaਚੋਰ ਯਾਰ ਅਰ ਜੂਆਰੀ ਘਾਨੀਓਂ ਮੇਂ ਪੀੜੀਤੇ ਹੈਂ, ਭਾਵ ਅਤੀ ਕਸ਼ਟ ਪਾਵਤੇ ਹੈਂ॥
Prof. Sahib Singhਚੋਰਾਂ ਵਿਭਚਾਰੀਆਂ ਤੇ ਜੂਏ-ਬਾਜ਼ (ਆਦਿਕ ਵਿਕਾਰੀਆਂ ਦਾ ਇਉਂ ਹਾਲ ਹੁੰਦਾ ਹੈ ਜਿਵੇਂ) ਕੋਲ੍ਹੂ ਵਿਚ ਪੀੜੇ ਜਾ ਰਹੇ ਹਨ;ਪਦ ਅਰਥ ਜਾਰ = ਵਿਭਚਾਰੀ।
SikhNet (Spanish)Los ladrones, los adúlteros y los apostadores son presionados como semillas en el molino.
ਨਿੰਦਕ ਲਾਇਤਬਾਰ; ਮਿਲੇ ਹੜੑਵਾਣੀਐ ॥
nindak laaeitabaar; mile harravaaneeai | Ang 1288
Sant Singh KhalsaSlanderers and gossipers are hand-cuffed.
Manmohan SinghThe slanderers and backbiters are loaded with hand-cuffs.
Manmohan Singh (Punjabi)ਕਲੰਕ ਲਾਉਣ ਵਾਲਿਆਂ ਅਤੇ ਚੁਗਲਖੋਰਾਂ ਨੂੰ ਹਥਕੜੀਆਂ ਵਜਦੀਆਂ ਹਨ।
Fareedkot Teekaਜੋ ਨਿੰਦਕ ਔਰ (ਲਾਇਤਬਾਰ) ਚੁਗਲ ਹੈਂ, ਸੋ ਹੜੀਓਂ ਅਰਥਾਤ ਕਾਠੋਂ ਮੇਂ ਮੇਲੇ ਜਾਤੇ ਹੈਂ॥
Prof. Sahib Singhਨਿੰਦਕਾਂ ਤੇ ਚੁਗ਼ਲਖ਼ੋਰਾਂ ਨੂੰ (ਮਾਨੋ, ਨਿੰਦਾ ਤੇ ਚੁਗ਼ਲੀ ਦੀ) ਹਥਕੜੀ ਵੱਜੀ ਹੋਈ ਹੈ (ਭਾਵ, ਇਸ ਭੈੜੀ ਵਾਦੀ ਵਿਚੋਂ ਉਹ ਆਪਣੇ ਆਪ ਨੂੰ ਕੱਢ ਨਹੀਂ ਸਕਦੇ)।ਪਦ ਅਰਥ ਲਾਇਤਬਾਰ = ਚੁਗ਼ਲਖ਼ੋਰ। ਹੜ੍ਹ੍ਹਵਾਣੀ = ਹੱਥ-ਕੜੀ, ਕਾਠ।
SikhNet (Spanish)Los calumniadores y los chismosos son esposados.
ਗੁਰਮੁਖਿ ਸਚਿ ਸਮਾਇ; ਸੁ ਦਰਗਹ ਜਾਣੀਐ ॥੨੧॥
guramukh sach samaae; su daragah jaaneeai |21| Ang 1288
Sant Singh KhalsaThe Gurmukh is absorbed in the True Lord, and is famous in the Court of the Lord. ||21||
Manmohan SinghBy the Guru's grace, man merges in the True Lord and he is renowned in the Lord's Court.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮਨੁਖ ਸਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ ਅਤੇ ਸਾਈਂ ਦੇ ਦਰਬਾਰ ਅੰਦਰ ਪ੍ਰਸਿਧ ਹੋ ਜਾਂਦਾ ਹੈ।
Fareedkot Teekaਜੋ ਗੁਰਮੁਖ ਸਚ ਮੇਂ ਸਮਾਏ ਹੈਂ, ਸੋ ਦਰਗਾਹ ਮੇਂ ਸਚੇ ਵਾ ਸੁਖੀ ਜਾਣੀਤੇ ਹੈਂ॥੨੧॥☬ਕਲਿਜੁਗ ਕਾ ਪ੍ਰਕਾਰ ਦਿਖਾਵਤੇ ਹੈਂ:
Prof. Sahib Singhਪਰ ਜੋ ਮਨੁੱਖ ਗੁਰੂ ਦੇ ਸਨਮੁਖ ਹਨ ਉਹ ਪ੍ਰਭੂ ਵਿਚ ਲੀਨ ਹੋ ਕੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ ॥੨੧॥ਪਦ ਅਰਥ ਸਮਾਇ = ਲੀਨ ਹੋ ਕੇ ॥੨੧॥
SikhNet (Spanish)El Gurmukj es absorbido en el Señor Verdadero y se vuelve famoso en la Corte del Señor. (21)