ੴ

ਸਿੱਖਬਾਣੀ · SikhBani

ਕਬੀਰ ਐਸਾ ਏਕੁ ਆਧੁ ਜੋ ਜੀਵਤ ਮਿਰਤਕੁ ਹੋਇ ॥

kabeer aisaa ek aadh jo jeevat miratak hoe
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1364 · 2 lines
Translations

ਕਬੀਰ. ਐਸਾ ਏਕੁ ਆਧੁ; ਜੋ ਜੀਵਤ ਮਿਰਤਕੁ ਹੋਇ ॥

kabeer. aisaa ek aadh; jo jeevat miratak hoe |

Sant Singh KhalsaKabeer, rare is such a person, who remains dead while yet alive.
Manmohan SinghKabir, rare is such a person, who remains dead in life.
Manmohan Singh (Punjabi)ਕਬੀਰ, ਕੋਈ ਵਿਰਲਾ ਹੀ ਐਹੋ ਜੇਹਾ ਪੁਰਸ਼ ਹੈ, ਜੋ ਜਿਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਐਸਾ ਕੋਈ ਏਕ ਆਧਾ ਅਰਥਾਤ ਵਿਰਲਾ ਹੀ ਹੋਤਾ ਹੈ; ਵਾ ਏਕ ਗਿਆਨੀ ਔ ਅਧਾ ਜਗ੍ਯਾਸੀ ਸੋ ਸਾਧਨ ਸਪੰਨ ਹੈ, ਸੋ ਕੋਈ ਵਿਰਲਾ ਹੀ ਹੋਤਾ ਹੈ, ਜੋ ਜੀਵਤ ਭਾਵ ਸੇ ਮ੍ਰਿਤਕ ਹੋ ਕਰ ਅਰਥਾਤ ਦੇਹ ਅਧ੍ਯਾਸ ਕੋ ਤਿਆਗ ਕਰ॥
Prof. Sahib Singhਹੇ ਕਬੀਰ! ਅਜੇਹਾ ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ, ਜੋ ਦੁਨੀਆਵੀ ਸੁਖਾਂ ਵਲੋਂ ਬੇ-ਪਰਵਾਹ ਰਹੇ, ਸੁਖ ਮਿਲੇ ਚਾਹੇ ਦੁੱਖ ਆਵੇ-

ਪਦ ਅਰਥ ਏਕੁ ਆਧੁ = ਕੋਈ ਵਿਰਲਾ ਮਨੁੱਖ। ਮਿਰਤਕੁ = ਮੁਰਦਾ, ਦੁਨੀਆ ਦੇ ਰਸਾਂ ਵਲੋਂ ਮੁਰਦਾ, ਦੁਨੀਆਵੀ ਸੁਖਾਂ ਵਲੋਂ ਬੇ-ਪਰਵਾਹ।

SikhNet (Spanish)Kabir, extraordinaria es esa persona que permanece muerta mientras vive.

ਨਿਰਭੈ ਹੋਇ ਕੈ ਗੁਨ ਰਵੈ; ਜਤ ਪੇਖਉ ਤਤ ਸੋਇ ॥੫॥

nirabhai hoe kai gun ravai; jat pekhau tat soe |5|

Sant Singh KhalsaSinging the Glorious Praises of the Lord, he is fearless. Wherever I look, the Lord is there. ||5||
Manmohan SinghShore of fear, recites he, his Lord's praises. Whithersoever I look, there I find that Lord, to save Him.
Manmohan Singh (Punjabi)ਨਿਡਰ ਹੋ ਕੇ ਉਹ ਆਪਣੇ ਸਾਈਂ ਦੀਆਂ ਸਿਫਤਾਂ ਉਚਾਰਾਨ ਕਰਦਾ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਮੈਂ ਉਸ ਦੀ ਰੱਖਿਆ ਕਰਣ ਨੂੰ ਉਸ ਪ੍ਰਭੂ ਨੂੰ ਪਾਉਂਦਾ ਹਾਂ।
Fareedkot Teekaਜੋ ਭੈ ਸੇ ਰਹਿਤ ਹੋਇ ਕਰ ਕੇ ਵਾਹਿਗੁਰੂ ਕੇ ਗੁਣੋਂ ਕੋ (ਰਵੈ) ਉਚਾਰਨ ਕਰਤਾ ਹੈ, ਵੁਹ ਜਹਾਂ ਦੇਖਤਾ ਹੈ ਤਹਾਂ ਸੋ ਸਰਬ ਵਿਸ੍ਵ ਕੋ ਵਾਹਿਗੁਰੂ ਕਾ ਰੂਪ ਹੀ ਦੇਖਤਾ ਹੈ॥੫॥ ਯਥਾ-☬'ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ॥'
Prof. Sahib Singhਇਸ ਗੱਲ ਦੀ ਪਰਵਾਹ ਨਾ ਕਰਦਾ ਹੋਇਆ ਉਸ ਪਰਮਾਤਮਾ ਦੇ ਗੁਣ ਗਾਏ ਜਿਸ ਨੂੰ ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੌਜੂਦ ਹੈ ॥੫॥

ਪਦ ਅਰਥ ਨਿਰਭੈ = ਨਿਡਰ; ਸੁਖ ਮਿਲੇ ਚਾਹੇ ਦੁੱਖ ਵਾਪਰੇ, ਇਸ ਗੱਲ ਦੀ ਪਰਵਾਹ ਨਾਹ ਹੋਵੇ। ਰਵੈ = ਸਿਮਰੇ, ਚੇਤੇ ਕਰੇ। ਗੁਨ ਰਵੈ = ਪ੍ਰਭੂ ਦੇ ਗੁਣ ਚੇਤੇ ਕਰੇ, ਗੁਣ ਗਾਏ। ਜਤ = ਜਿਧਰ। ਪੇਖਉ = ਮੈਂ ਵੇਖਦਾ ਹਾਂ। ਤਤ = ਤੱਤ੍ਰ, ਉਧਰ ॥੫॥

* ਭਾਵ: ਜਦ ਤਕ ਸੰਸਾਰਕ ਸੁਖਾਂ ਦੀ ਲਾਲਸਾ ਹੈ, ਸਿਮਰਨ ਨਹੀਂ ਹੋ ਸਕਦਾ।

SikhNet (Spanish)Cantando las Gloriosas Alabanzas del Señor, él se deshace de sus miedos y, a donde sea que ve, ahí está el Señor. (5)
Answers quote the Granth verbatim with Ang citations. AI commentary is not Gurbani and not a religious ruling.