ੴ

ਸਿੱਖਬਾਣੀ · SikhBani

ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥

kabeer jaa din hau mooaa paachhai bheaa anand
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1364 · 2 lines
Translations

ਕਬੀਰ. ਜਾ ਦਿਨ ਹਉ ਮੂਆ; ਪਾਛੈ ਭਇਆ ਅਨੰਦੁ ॥

kabeer. jaa din hau mooaa; paachhai bheaa anand |

Sant Singh KhalsaKabeer, on the day when I die, afterwards there shall be bliss.
Manmohan SinghKabir, the day, I would die, there shall be joy thereafter.
Manmohan Singh (Punjabi)ਕਬੀਰ, ਉਹ ਦਿਹਾੜਾ, ਜਦ ਮੈਂ ਮਰਾਂਗਾ, ਮੇਰੇ ਮਗਰੋ ਖੁਸ਼ੀ ਹੋਵੇਗੀ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਬ ਮੇਰਾ ਝੂਠਾ ਹੰਕਾਰ ਮ੍ਰਿਤ ਹੂਆ ਅਰਥਾਤ ਦੂਰ ਭ੍ਯਾ ਤਬ ਤਿਸ ਹੰਕਾਰ ਤੇ ਪੀਛੇ ਮੁਝ ਕੋ ਪਰਮ ਅਨੰਦ ਭਯਾ ਹੈ॥
Prof. Sahib Singhਹੇ ਕਬੀਰ! (ਪ੍ਰਭੂ ਦੇ ਗੁਣ ਚੇਤੇ ਕਰ ਕੇ) ਜਦੋਂ ਮੇਰਾ 'ਮੈਂ, ਮੈਂ' ਕਰਨ ਵਾਲਾ ਸੁਭਾਉ ਮੁੱਕ ਗਿਆ, ਤਦੋਂ ਮੇਰੇ ਅੰਦਰ ਸੁਖ ਬਣ ਗਿਆ।

ਪਦ ਅਰਥ ਜਾ ਦਿਨ = (ਪ੍ਰਭੂ ਦੇ ਗੁਣ ਗਾ ਕੇ) ਜਿਸ ਦਿਨ, ਜਦੋਂ। ਹਉ ਮੂਆ = 'ਮੈਂ ਮੈਂ' ਕਰਨ ਵਾਲਾ ਮੁੱਕ ਗਿਆ, ਮੈਂ ਸੁਖੀ ਹੋਵਾਂ, ਮੈਂ ਧਨਾਢ ਬਣਾਂ; ਇਹ ਖ਼ਿਆਲ ਮੁੱਕ ਗਿਆ, ਦੇਹ-ਅੱਧਿਆਸ ਖ਼ਤਮ ਹੋ ਗਿਆ। ਪਾਛੈ = ਹਉਮੈ ਮੁੱਕਣ ਤੇ।

SikhNet (Spanish)Kabir, el día que muera, ahí habrá Éxtasis, me encontraré con Dios mi Señor.

ਮੋਹਿ. ਮਿਲਿਓ ਪ੍ਰਭੁ ਆਪਨਾ; ਸੰਗੀ ਭਜਹਿ ਗੋੁਬਿੰਦੁ ॥੬॥

mohi. milio prabh aapanaa; sangee bhajeh guobind |6|

Sant Singh KhalsaI shall meet with my Lord God. Those with me shall meditate and vibrate on the Lord of the Universe. ||6||
Manmohan SinghI would meet with my Lord and my fellow devotees too shall meditate on the World-Lord.
Manmohan Singh (Punjabi)ਮੈਂ ਆਪਣੇ ਸੁਆਮੀ ਨੂੰ ਮਿਲ ਪਵਾਂਗਾ ਅਤੇ ਮੇਰੇ ਸੰਗੀ ਸਾਥੀ ਵੀ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨਗੇ।
Fareedkot Teekaਜਿਸ ਤੇ ਮੁਝ ਕੋ ਤੌ ਅਪਨਾ ਪ੍ਰਭੂ ਮਿਲਾ ਹੈ। ਤਿਸ ਮੇਰੇ ਅਨੰਦ ਕੋ ਦੇਖ ਕਰ ਜੋ ਮੇਰੇ ਸੰਗੀ ਜਗ੍ਯਾਸੀ ਹੈਂ, ਸੋ ਭੀ ਤਿਸੀ ਗੋਬਿੰਦ ਕਾ ਸਿਮਰਨ ਕਰਤੇ ਹੈਂ॥੬॥
Prof. Sahib Singh(ਨਿਰਾ ਸੁਖ ਹੀ ਨਾਹ ਬਣਿਆ) ਮੈਨੂੰ ਮੇਰਾ ਪਿਆਰਾ ਰੱਬ ਮਿਲ ਪਿਆ, ਤੇ ਹੁਣ ਮੇਰੇ ਸਾਥੀ ਗਿਆਨ-ਇੰਦ੍ਰੇ ਭੀ ਪਰਮਾਤਮਾ ਨੂੰ ਹੀ ਯਾਦ ਕਰਦੇ ਹਨ (ਗਿਆਨ-ਇੰਦ੍ਰਿਆਂ ਦੀ ਰੁਚੀ ਰੱਬ ਵਾਲੇ ਪਾਸੇ ਹੋ ਗਈ ਹੈ) ॥੬॥

ਪਦ ਅਰਥ ਮੋਹਿ = ਮੈਨੂੰ। ਆਪਨਾ = ਮੇਰਾ ਪਿਆਰਾ। ਸੰਗੀ-ਸਾਥੀ, ਮੇਰੇ ਗਿਆਨ-ਇੰਦ੍ਰੇ। ਭਜਹਿ = ਸਿਮਰਨ ਕਰਨ ਲੱਗ ਪੈਂਦੇ ਹਨ। ਗਬਿੰਦੁ = (ਅੱਖਰ 'ਗ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲੀ ਲਫ਼ਜ਼ 'ਗੋਬਿੰਦ' ਹੈ, ਇਥੇ 'ਗੁਬਿੰਦ' ਪੜ੍ਹਨਾ ਹੈ) ॥੬॥

* ਭਾਵ: ਸੁਖ 'ਹਉ' ਦੇ ਤਿਆਗ ਵਿਚ ਹੈ, ਸਿਮਰਨ ਭੀ 'ਹਉ' ਨੂੰ ਛੱਡਿਆਂ ਹੀ ਹੋ ਸਕਦਾ ਹੈ।

SikhNet (Spanish)Los que están conmigo, vibrarán y meditarán en el Señor del Universo. (6)
Answers quote the Granth verbatim with Ang citations. AI commentary is not Gurbani and not a religious ruling.