ਕਬੀਰ. ਕੰਚਨ ਕੇ ਕੁੰਡਲ ਬਨੇ; ਊਪਰਿ ਲਾਲ ਜੜਾਉ ॥
kabeer. kanchan ke kunddal bane; aoopar laal jarraau |
Sant Singh KhalsaKabeer, earrings made of gold and studded with jewels,
Manmohan SinghKabir, if ear-rings of gold are make and they are studded with jewels,
Manmohan Singh (Punjabi)ਕਬੀਰ, ਜੇਕਰ ਸੋਨੇ ਦੀਆਂ ਮੁਰਕੀਆਂ ਬਣਾ ਲਈਆਂ ਜਾਣ ਅਤੇ ਉਹ ਜਵਾਹਿਰਾਤ ਨਾਲ ਜੜੀਆਂ ਹੋਈਆਂ ਹੋਣ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਜੇਕਰ ਸ੍ਵਰਨ ਕੇ ਕੁੰਡਲ ਬੀ ਬਨੇ ਹੂਏ ਹੋਵੈਂ ਔ ਤਿਨੋਂ ਪਰ ਲਾਲੋਂ ਕਾ ਜੜਾਉ ਭੀ ਕੀਆ ਹੂਆ ਹੋਵੈ, ਭਾਵ ਯੇਹ ਹੈ ਕਿ ਐਸੇ ਭੂਖਨੋਂ ਕੋ ਪਹਿਰ ਕਰ ਅਪਨੀ ਬਿਭੂਤੀ ਸੰਯੁਕਤ ਭੀ ਹੋਵੈ॥
Prof. Sahib Singhਹੇ ਕਬੀਰ! ਜੇ ਸੋਨੇ ਦੇ 'ਵਾਲੇ' ਬਣੇ ਹੋਏ ਹੋਣ, ਉਹਨਾਂ 'ਵਾਲਿਆਂ ਉਤੇ ਲਾਲ ਜੜੇ ਹੋਣ, (ਤੇ ਇਹ 'ਵਾਲੇ' ਲੋਕਾਂ ਦੇ ਕੰਨਾਂ ਵਿਚ ਪਾਏ ਹੋਣ);
ਪਦ ਅਰਥ ਕੰਚਨ = ਸੋਨਾ। ਕੁੰਡਲ = ਕੰਨਾਂ ਵਿਚ ਪਾਣ ਵਾਲੇ 'ਵਾਲੇ'। ਊਪਰਿ = ਉਹਨਾਂ 'ਵਾਲਿਆਂ' ਉੱਤੇ।
SikhNet (Spanish)Kabir, aretes de oro, engarzados con joyas,
ਦੀਸਹਿ. ਦਾਧੇ ਕਾਨ ਜਿਉ; ਜਿਨੑ ਮਨਿ. ਨਾਹੀ ਨਾਉ ॥੪॥
deeseh. daadhe kaan jiau; jina man. naahee naau |4|
Sant Singh Khalsalook like burnt twigs, if the Name is not in the mind. ||4||
Manmohan Singhthe wearer thereof, looks like the burnt reed, if the Name is not in his mind.
Manmohan Singh (Punjabi)ਉਨ੍ਹਾਂ ਨੂੰ ਪਾਉਣ ਵਾਲਾ ਸੜੇ ਹੋਏ ਕਾਨੇ ਵਾਗੂ ਦਿਸਦਾ ਹੈ, ਜੇਕਰ ਉਸ ਦੇ ਅੰਤਸ਼-ਕਰਨ ਅੰਦਰ ਨਾਮ ਨਹੀਂ।
Fareedkot Teekaਪਰੰਤੂ ਐਸੇ ਈਸ੍ਵਰਜ ਵਾਲੇ ਪੁਰਸ਼ ਕੇ ਕੁੰਡਲ ਭੀ ਹਮ ਕੋ (ਦਾਧੇ) ਜਲੇ ਹੂਏ ਕਾਨੇ ਜੈਸੇ ਦ੍ਰਿਸਟ ਆਵਤੇ ਹੈਂ। ਕਿਉਂਕਿ ਜਿਨੋਂ ਪੁਰਸ਼ੋਂ ਕੇ ਮਨ ਮੇਂ ਵਾਹਿਗੁਰੂ ਕਾ ਨਾਮ ਨਹੀਂ ਹੈ, ਭਾਵ ਯੇਹ ਓਹ ਊਪਰ ਸੇ ਚਿਲਕਤੇ ਹੈਂ ਅਰਥਾਤ ਸੁੰਦ੍ਰ ਹੈਂ, ਪਰੰਤੂ ਤਿਨ ਕੇ ਬੀਚ ਪਾਪੋਂ ਰੂਪ ਭਸਮ ਹੋਤੀ ਹੈ॥੪॥
Prof. Sahib Singhਪਰ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੇ ਇਹ ਕੁੰਡਲ ਸੜੇ ਹੋਏ ਕਾਨਿਆਂ ਵਾਂਗ ਦਿੱਸਦੇ ਹਨ (ਜੋ ਬਾਹਰੋਂ ਤਾਂ ਲਿਸ਼ਕਦੇ ਹਨ, ਪਰ ਅੰਦਰੋਂ ਸੁਆਹ ਹੁੰਦੇ ਹਨ) ॥੪॥
ਪਦ ਅਰਥ ਦੀਸਹਿ = ਦਿੱਸਦੇ ਹਨ। ਦਾਧੇ = ਸੜੇ ਹੋਏ। ਕਾਨ = ਕਾਨੇ, ਸਰਕੜਾ। ਮਨਿ = ਮਨ ਵਿਚ ॥੪॥
* ਭਾਵ: ਨਾਮ ਤੋਂ ਬਿਨਾ ਮਨੁੱਖ ਦੇ ਅੰਦਰ ਸੜਨ ਟਿਕੀ ਰਹਿੰਦੀ ਹੈ।
SikhNet (Spanish)se ven como dos ramitas quemadas si el Naam no está en la mente. (4)