ੴ

ਸਿੱਖਬਾਣੀ · SikhBani

ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ ॥

keetaa hovai kare karaaeaa tis kiaa kaheeai bhaaee
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 359 · 11 lines
Translations

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਕੀਤਾ ਹੋਵੈ ਕਰੇ ਕਰਾਇਆ; ਤਿਸੁ ਕਿਆ ਕਹੀਐ ਭਾਈ ॥

keetaa hovai kare karaaeaa; tis kiaa kaheeai bhaaee |

Sant Singh KhalsaThe created being acts as he is made to act; what can be said to him, O Siblings of Destiny?
Manmohan SinghThe created one does, what he is caused to do. what can we say unto him, O brother?
Manmohan Singh (Punjabi)ਸਿਰਜਿਆ ਹੋਇਆ ਉਹ ਕੁੱਝ ਕਰਦਾ ਹੈ, ਜੋ ਉਸ ਤੋਂ ਕਰਾਇਆ ਜਾਂਦਾ ਹੈ। ਆਪਾਂ ਉਸ ਨੂੰ ਕੀ ਆਖ ਸਕਦੇ ਹਾਂ, ਹੇ ਵੀਰ?
Fareedkot Teekaਹੇ (ਭਾਈ) ਸਭ ਕੇ ਭਾਉਨੇ ਵਾਲੇ ਪਰਮਾਤਮਾ! ਸਭ ਕੁਛ ਤੇਰਾ ਹੀ ਕੀਆ ਹੋਤਾ ਹੈ। ਜੋ ਕਰਮ ਤੂੰ ਜੀਵੋਂ ਸੇ ਕਰਾਯਾ ਚਾਹੁਤਾ ਹੈਂ, ਸੋਈ ਜੀਵ ਕਰਤੇ ਹੈਂ। ਅਬ ਤਿਨ ਜੀਵੋਂ ਕੋ ਕਿਆ ਦੋਸ ਲਗਾਈਏ ਕਿ ਯਹਿ ਕਾਮ ਇਉਂ ਕਿਉਂ ਕੀਆ, ਇਉਂ ਕਿਉਂ ਨਾ ਕੀਆ। ਕਿਉਂਕਿ ਵਹੁ ਸੁਤੰਤ੍ਰ ਤੋ ਕਰ ਨਹੀਂ ਸਕਤੇ ਹੈਂ॥
Prof. Sahib Singh(ਪਰ) ਹੇ ਭਾਈ! ਜੀਵ ਦੇ ਕੀਹ ਵੱਸ? ਜੀਵ ਉਹੀ ਕੁਝ ਕਰਦਾ ਹੈ ਜੋ ਪਰਮਾਤਮਾ ਉਸ ਤੋਂ ਕਰਾਂਦਾ ਹੈ।

ਪਦ ਅਰਥ ਕੀਤਾ ਹੋਵੈ = ਜੋ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ, ਜੀਵ। ਕਿਆ ਕਹੀਐ = ਕੀਹ ਗਿਲਾ? ਭਾਈ = ਹੇ ਭਾਈ!

SikhNet (Spanish)Aquél que es creado y vive conforme a la Voluntad del Señor,

ਜੋ ਕਿਛੁ ਕਰਣਾ. ਸੋ ਕਰਿ ਰਹਿਆ; ਕੀਤੇ ਕਿਆ ਚਤੁਰਾਈ ॥੧॥

jo kichh karanaa. so kar rahiaa; keete kiaa chaturaaee |1|

Sant Singh KhalsaWhatever the Lord is to do, He is doing; what cleverness could be used to affect Him? ||1||
Manmohan SinghWhatever the Lord is to do, that he is doing. The wisdom of the created, avails nothing.
Manmohan Singh (Punjabi)ਜਿਹੜਾ ਕੁਝ ਸਾਈਂ ਨੇ ਕਰਨਾ ਹੈ, ਉਸ ਨੂੰ ਉਹ ਕਰ ਰਿਹਾ ਹੈ। ਕੀਤੇ ਹੋਏ ਦੀ ਸਿਆਣਪ ਕੀ ਕਰ ਸਕਦੀ ਹੈ?
Fareedkot Teekaਜੋ ਤੁਝ ਨੇ ਕਰਨਾ ਥਾ, ਸੋ ਪਹਿਲੇ ਹੀ ਸੇ ਕਰ ਰਹਾ ਹੈਂ, ਇਸ ਕੀਏ ਹੂਏ ਕੀ ਕ੍ਯਾ ਚਾਤੁਰੀ ਹੈ ਅਰਥਾਤ ਕਰੈ ਤੋ ਬ੍ਯਰਥ ਹੈ॥੧॥
Prof. Sahib Singhਜੀਵ ਦੀ ਕੋਈ ਸਿਆਣਪ ਕੰਮ ਨਹੀਂ ਆਉਂਦੀ, ਜੋ ਕੁਝ ਅਕਾਲ ਪੁਰਖ ਕਰਨਾ ਚਾਹੁੰਦਾ ਹੈ, ਉਹੀ ਕਰ ਰਿਹਾ ਹੈ ॥੧॥

ਪਦ ਅਰਥ ਕੀਤੇ = ਜੀਵ ਦੀ। ਕਿਆ = ਕੁਝ ਸੰਵਾਰ ਨਹੀਂ ਸਕਦੀ ॥੧॥

SikhNet (Spanish)¿qué puede pedirle?, pues el Señor hace lo que Él desea. (1)

ਤੇਰਾ ਹੁਕਮੁ ਭਲਾ; ਤੁਧੁ ਭਾਵੈ ॥

teraa hukam bhalaa; tudh bhaavai |

Sant Singh KhalsaThe Order of Your Will is so sweet, O Lord; this is pleasing to You.
Manmohan SinghThy will is sweet to me, O God, This is pleasing to thee.
Manmohan Singh (Punjabi)ਤੇਰਾ ਭਾਣਾ ਮੈਨੂੰ ਮਿੱਠਾ ਲੱਗਦਾ ਹੈ, ਹੇ ਵਾਹਿਗੁਰੂ! ਇਹ ਤੈਨੂੰ ਚੰਗਾ ਲੱਗਦਾ ਹੈ।
Fareedkot Teekaਹੇ ਪ੍ਰਭੂ! ਜੋ ਤੁਝ ਕੋ ਭਾਵੈ ਅਛਾ ਲਾਗੈ ਵਹੀ ਤੇਰਾ ਹੁਕਮ ਹਮ ਕੋ ਭਲਾ ਹੈ॥
Prof. Sahib Singh(ਹੇ ਪ੍ਰਭੂ!) ਜੇਹੜਾ ਜੀਵ ਤੈਨੂੰ ਚੰਗਾ ਲਗਦਾ ਹੈ, ਉਸ ਨੂੰ ਤੇਰੀ ਰਜ਼ਾ ਮਿੱਠੀ ਲੱਗਣ ਲੱਗ ਪੈਂਦੀ ਹੈ।

ਪਦ ਅਰਥ ਤੁਧੁ ਭਾਵੈ = ਜੇਹੜਾ ਜੀਵ ਤੈਨੂੰ ਚੰਗਾ ਲਗਦਾ ਹੈ। ਭਲਾ = ਪਿਆਰਾ, ਸੁਖਾਵਾਂ।

SikhNet (Spanish)Y la criatura no puede ser astuta ante Él, ante el Señor Creador.

ਨਾਨਕ. ਤਾ ਕਉ ਮਿਲੈ ਵਡਾਈ; ਸਾਚੇ ਨਾਮਿ ਸਮਾਵੈ ॥੧॥ ਰਹਾਉ ॥

naanak. taa kau milai vaddaaee; saache naam samaavai |1| rahaau |

Sant Singh KhalsaO Nanak, he alone is honored with greatness, who is absorbed in the True Name. ||1||Pause||
Manmohan SinghNanak, he alone receives honour, who is absorbed in the true Name. Pause.
Manmohan Singh (Punjabi)ਨਾਨਕ, ਕੇਵਲ ਉਸ ਨੂੰ ਹੀ ਇੱਜ਼ਤ ਪਰਾਪਤ ਹੁੰਦੀ ਹੈ ਜੋ ਸਤਿਨਾਮ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚੇ ਨਾਮੀ! ਜੋ ਤੇਰੇ ਮੇਂ ਸਮਾਉਤਾ ਹੈ ਵਡਿਆਈ ਤੋ ਉਸੀ ਕੋ ਮਿਲਤੀ ਹੈ॥੧॥ ਰਹਾਉ ॥
Prof. Sahib Singh(ਸੋ) ਹੇ ਨਾਨਕ! (ਪ੍ਰਭੂ ਦੇ ਦਰ ਤੋਂ) ਉਸ ਜੀਵ ਨੂੰ ਆਦਰ ਮਿਲਦਾ ਹੈ ਜੋ (ਉਸ ਦੀ ਰਜ਼ਾ ਵਿਚ ਰਹਿ ਕੇ) ਉਸ ਸਦਾ-ਥਿਰ ਮਾਲਕ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਨਾਮਿ = ਨਾਮ ਵਿਚ ॥੧॥ ਰਹਾਉ ॥

SikhNet (Spanish)Tu Voluntad me complace, oh Señor, pues Te complace a Ti. Dice Nanak, sólo será bendecido con Tu Gloria, quien se inmerge en Tu Gloria. (1‑Pausa)

ਕਿਰਤੁ ਪਇਆ. ਪਰਵਾਣਾ ਲਿਖਿਆ; ਬਾਹੁੜਿ. ਹੁਕਮੁ ਨ ਹੋਈ ॥

kirat peaa. paravaanaa likhiaa; baahurr. hukam na hoee |

Sant Singh KhalsaThe deeds are done according to pre-ordained destiny; no one can turn back this Order.
Manmohan SinghAs is the written order of the Lord, so do we do the deeds, and none can turn back the order.
Manmohan Singh (Punjabi)ਜੇਹੋ ਜੇਹਾ ਲਿਖਿਆ ਹੋਇਆ ਹੁਕਮ ਹੈ, ਅਸੀਂ ਉਹੋ ਜੇਹੇ ਅਮਲ ਕਮਾਉਂਦੇ ਹਾਂ! ਹੁਕਮ ਨੂੰ ਕੋਈ ਭੀ ਮੋੜ (ਟਾਲ) ਨਹੀਂ ਸਕਦਾ।
Fareedkot Teekaਜੋ ਪਰਵਾਨਾ ਲਿਖਾ ਗਿਆ ਹੈ ਅਬ ਫਿਰ ਕੁਛ ਨਯਾ ਹੁਕਮ ਨਹੀਂ ਹੋਤਾ, ਉਸੀ ਕਿਰਤ ਮੇਂ ਜੀਵ ਪੜਾ ਹੈ॥
Prof. Sahib Singhਸਾਡੇ ਜਨਮ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਜੋ ਇਕੱਠ ਸਾਡੇ ਮਨ ਵਿਚ ਉਕਰਿਆ ਪਿਆ ਹੁੰਦਾ ਹੈ, ਉਸ ਦੇ ਅਨੁਸਾਰ ਸਾਡੀ ਜੀਵਨ-ਰਾਹਦਾਰੀ ਲਿਖੀ ਪਈ ਹੁੰਦੀ ਹੈ, ਉਸ ਦੇ ਉਲਟ ਜ਼ੋਰ ਨਹੀਂ ਚੱਲ ਸਕਦਾ।

ਪਦ ਅਰਥ ਕਿਰਤੁ = ਕੀਤਾ ਹੋਇਆ ਕੰਮ, ਜਨਮ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਇਕੱਠ। ਪਇਆ = ਪਿਆ ਹੋਇਆ, ਉਕਰਿਆ ਹੋਇਆ। ਪਰਵਾਣਾ = ਪਰਵਾਨਾ, ਲੇਖ। ਬਾਹੁੜਿ = ਮੁੜ, ਉਸ ਦੇ ਉਲਟ।

SikhNet (Spanish)Así como es el Jukam, el Decreto del Señor, así actuamos; nadie puede cambiar ese Decreto después.

ਜੈਸਾ ਲਿਖਿਆ. ਤੈਸਾ ਪੜਿਆ; ਮੇਟਿ. ਨ ਸਕੈ ਕੋਈ ॥੨॥

jaisaa likhiaa. taisaa parriaa; mett. na sakai koee |2|

Sant Singh KhalsaAs it is written, so it comes to pass; no one can erase it. ||2||
Manmohan SinghAs is the record, so does it come to pass, no one can erase it.
Manmohan Singh (Punjabi)ਜੇਹੋ ਜੇਹੀ ਲਿਖਤਾਕਾਰ ਹੈ, ਉਹੋ ਜੇਹੀ ਹੀ ਆ ਵਾਪਰਦੀ ਹੈ। ਕੋਈ ਭੀ ਇਸ ਨੂੰ ਮੇਟ ਨਹੀਂ ਸਕਦਾ।
Fareedkot Teekaਜੈਸਾ ਲਿਖਾ ਹੈ ਤੈਸਾ ਹੀ ਮਸਤਕ ਮੇਂ ਲਿਖਾ ਪੜਾ ਹੈ ਕੋਈ ਮਿਟਾ ਨਹੀਂ ਸਕਤਾ॥੨॥
Prof. Sahib Singhਫਿਰ ਜੇਹੋ ਜੇਹਾ ਉਹ ਜੀਵਨ-ਲੇਖ ਲਿਖਿਆ ਪਿਆ ਹੈ, ਉਸ ਦੇ ਅਨੁਸਾਰ (ਜੀਵਨ-ਸਫ਼ਰ) ਉਘੜਦਾ ਚਲਾ ਆਉਂਦਾ ਹੈ, ਕੋਈ (ਉਹਨਾਂ ਲੀਹਾਂ ਨੂੰ ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ (ਉਹਨਾਂ ਨੂੰ ਮਿਟਾਣ ਦਾ ਇਕੋ ਇਕ ਤਰੀਕਾ ਹੈ-ਰਜ਼ਾ ਵਿਚ ਤੁਰ ਕੇ ਸਿਫ਼ਤਿ-ਸਾਲਾਹ ਕਰਦੇ ਰਹਿਣਾ) ॥੨॥

ਪਦ ਅਰਥ ਪੜਿਆ = ਪਰਗਟ ਹੁੰਦਾ ਹੈ, ਵਾਪਰਦਾ ਹੈ ॥੨॥

SikhNet (Spanish)Así como es el Mandato, eso merecemos; nadie puede borrarlo, nadie. (2)

ਜੇ ਕੋ ਦਰਗਹ ਬਹੁਤਾ ਬੋਲੈ; ਨਾਉ ਪਵੈ ਬਾਜਾਰੀ ॥

je ko daragah bahutaa bolai; naau pavai baajaaree |

Sant Singh KhalsaHe who talks on and on in the Lord's Court is known as a joker.
Manmohan SinghHe, who talks much before audience, is termed a joker.
Manmohan Singh (Punjabi)ਜੋ ਕੋਈ ਸਭਾ ਵਿੱਚ ਬਹੁਤਾ ਬੋਲਦਾ ਹੈ, ਉਹ ਮਖੌਲੀਆਂ (ਮਸਖਰਾ) ਆਖਿਆ ਜਾਂਦਾ ਹੈ।
Fareedkot Teekaਜੋ ਕੋਈ (ਦਰਗਾਹ) ਸਭਾ ਮੇਂ ਵਾ ਸਤਸੰਗਤ ਮੇਂ ਜਾਕਰ ਬਹੁਤਾ ਬੋਲਤਾ ਹੈ, ਭਾਵ ਹੁਕਮ ਨਹੀਂ ਮਾਨਤਾ ਹੈ, ਉਸ ਕਾ ਨਾਮ (ਬਾਜਾਰੀ) ਮਸਕਰਾ ਪੜਤਾ ਹੈ॥
Prof. Sahib Singhਜੇ ਕੋਈ ਜੀਵ ਇਸ ਧੁਰੋਂ ਲਿਖੇ ਹੁਕਮ ਦੇ ਉਲਟ ਬੜੇ ਇਤਰਾਜ਼ ਕਰੀ ਜਾਏ (ਹੁਕਮ ਅਨੁਸਾਰ ਤੁਰਨ ਦੀ ਜਾਚ ਨ ਸਿੱਖੇ, ਉਸ ਦਾ ਸੰਵਰਦਾ ਕੁਝ ਨਹੀਂ, ਸਗੋਂ) ਉਸ ਦਾ ਨਾਮ ਬੜਬੋਲਾ ਹੀ ਪੈ ਸਕਦਾ ਹੈ।

ਪਦ ਅਰਥ ਦਰਗਹ = ਹਜ਼ੂਰੀ ਵਿਚ, ਸਾਹਮਣੇ। ਬਾਜਾਰੀ = ਅਵਾਰਾ ਬੈਣ ਵਾਲਾ, ਬੜਬੋਲਾ।

SikhNet (Spanish)Si uno reniega en la Corte del Señor, uno se porta como un salvaje.

ਸਤਰੰਜ ਬਾਜੀ ਪਕੈ ਨਾਹੀ; ਕਚੀ ਆਵੈ ਸਾਰੀ ॥੩॥

sataranj baajee pakai naahee; kachee aavai saaree |3|

Sant Singh KhalsaHe is not successful in the game of chess, and his chessmen do not reach their goal. ||3||
Manmohan SinghHe succeeds not in playing at chess and his chess-men reach not the goal.
Manmohan Singh (Punjabi)ਉਹ ਸ਼ਤਰੰਜ ਦੀ ਖੇਡ ਵਿੱਚ ਜਿੱਤਦਾ ਨਹੀਂ ਅਤੇ ਉਸ ਦੀਆਂ ਗੋਟੀਆਂ ਪੁਗਦੀਆਂ ਹੀ ਨਹੀਂ।
Fareedkot Teeka(ਸਤਰੰਜ), ਭਾਵ ਸੰਸਾਰ ਮੇਂ ਤਿਸ ਕੀ ਬਾਜੀ ਪਕਤੀ ਨਹੀਂ ਹੈ, ਭਾਵ ਅੰਦਰਲੇ ਘਰ ਨਾਮ ਸ੍ਵਰੂਪ ਮੇਂ ਨਹੀਂ ਪ੍ਰਾਪਤ ਹੋਤਾ, (ਸਾਰੀ) ਨਰਦ ਕਚੀ ਪੜਤੀ ਹੈ ਅਰਥਾਤ ਜੀਵ ਚੌਰਾਸੀ ਮੇਂ ਭ੍ਰਮਤਾ ਹੈ॥੩॥
Prof. Sahib Singh(ਜੀਵਨ ਦੀ ਬਾਜ਼ੀ) ਸ਼ਤਰੰਜ (ਚੌਪੜ) ਦੀ ਬਾਜ਼ੀ (ਵਰਗੀ) ਹੈ, (ਰਜ਼ਾ ਦੇ ਉਲਟ ਤੁਰਿਆਂ ਤੇ ਗਿਲੇ ਕੀਤਿਆਂ ਇਹ ਬਾਜ਼ੀ) ਜਿੱਤੀ ਨਹੀਂ ਜਾ ਸਕੇਗੀ, ਨਰਦਾਂ ਕੱਚੀਆਂ ਹੀ ਰਹਿੰਦੀਆਂ ਹਨ (ਪੁੱਗਦੀਆਂ ਸਿਰਫ਼ ਉਹੀ ਹਨ ਜੋ) ਪੁੱਗਣ ਵਾਲੇ ਘਰ ਵਿਚ ਜਾ (ਪਹੁੰਚਦੀਆਂ ਹਨ) ॥੩॥

ਪਦ ਅਰਥ ਪਕੈ ਨਾਹੀ = ਪੁੱਗਦੀ ਨਹੀਂ, ਜਿੱਤੀ ਨਹੀਂ ਜਾਂਦੀ। ਸਾਰੀ = ਨਰਦ ॥੩॥

SikhNet (Spanish)Como pieza de ajedrez en el juego del mundo, jugando mal, uno es destruido. (3)

ਨਾ ਕੋ ਪੜਿਆ ਪੰਡਿਤੁ ਬੀਨਾ; ਨਾ ਕੋ ਮੂਰਖੁ ਮੰਦਾ ॥

naa ko parriaa panddit beenaa; naa ko moorakh mandaa |

Sant Singh KhalsaBy himself, no one is literate, learned or wise; no one is ignorant or evil.
Manmohan SinghBy himself no one is literate, learned or evil person.
Manmohan Singh (Punjabi)ਆਪਣੇ ਤੌਰ ਉੱਤੇ ਕੋਈ ਜਣਾ ਵਿਦਵਾਨ, ਆਲਮ ਜਾਂ ਅਕਲਮੰਦ ਨਹੀਂ ਅਤੇ ਨਾਂ ਹੀ ਕੋਈ ਬੇਵਕੂਫ ਜਾਂ ਬੁਰਾ।
Fareedkot Teekaਨ ਕੋਈ ਪੜਾ ਹੂਆ ਪੰਡਿਤ ਨ ਕੋਈ (ਬੀਨਾ) ਚਤੁਰ ਹੈ, ਨ ਕੋਈ ਮੂਰਖ ਮੰਦਾ ਹੀ ਹੈ॥
Prof. Sahib Singhਇਸ ਰਸਤੇ ਵਿਚ ਨਾਹ ਕੋਈ ਵਿਦਵਾਨ ਪੰਡਿਤ ਸਿਆਣਾ ਕਿਹਾ ਜਾ ਸਕਦਾ ਹੈ, ਨਾਹ ਕੋਈ (ਅਨਪੜ੍ਹ) ਮੂਰਖ ਭੈੜਾ ਮੰਨਿਆ ਜਾ ਸਕਦਾ ਹੈ (ਜੀਵਨ ਦੇ ਸਹੀ ਰਸਤੇ ਵਿਚ ਨਾਹ ਨਿਰੀ ਵਿੱਦਵਤਾ ਸਫਲਤਾ ਦਾ ਵਸੀਲਾ ਹੈ, ਨਾਹ ਅਨਪੜ੍ਹਤਾ ਵਾਸਤੇ ਅਸਫਲਤਾ ਜ਼ਰੂਰੀ ਹੈ)।

ਪਦ ਅਰਥ ਬੀਨਾ = ਸਿਆਣਾ। ਮੰਦਾ = ਮਾੜਾ, ਭੈੜਾ।

SikhNet (Spanish)Ante Dios uno no es letrado ni iletrado, sabio o ignorante.

ਬੰਦੀ ਅੰਦਰਿ ਸਿਫਤਿ ਕਰਾਏ; ਤਾ ਕਉ ਕਹੀਐ ਬੰਦਾ ॥੪॥੨॥੩੬॥

bandee andar sifat karaae; taa kau kaheeai bandaa |4|2|36|

Sant Singh KhalsaWhen, as a slave, one praises the Lord, only then is he known as a human being. ||4||2||36||
Manmohan SinghWhen he eulogises the Lord with slave's mentality, then alone can he be called a man.
Manmohan Singh (Punjabi)ਜਦ ਉਹ ਦਾਸ ਭਾਵ ਨਾਲ ਸਾਹਿਬ ਦੀ ਪਰਸੰਸਾ ਕਰਦਾ ਹੈ, ਕੇਵਲ ਤਦ ਹੀ ਉਹ ਇਨਸਾਨ ਆਖਿਆ ਜਾ ਸਕਦਾ ਹੈ।
Fareedkot Teeka(ਬੰਦੀ) ਬੰਦਗੀ ਹੋਵੈ ਰਿਦੇ ਅੰਤਰਿ ਔਰ ਬਾਣੀ ਕਰ ਕੇ ਤੂੰ ਨਾਮ ਕੀ ਉਸਤਤਿ ਕਰਾਏ ਤਿਸੀ ਕੋ (ਬੰਦਾ) ਤੇਰਾ ਦਾਸੁ ਕਹਤੇ ਹੈਂ॥੪॥੨॥੩੬॥☬ਭਰਥਰੀ ਨਾਥ ਜੋ ਗੁਰੂ ਜੀ ਕੋ ਮਿਲਾ ਔਰ ਜੋਗ ਸਾਧਨ ਪੂਛਾ? ਤਿਸ ਪ੍ਰਤੀ ਅੰਤਰੀਵ ਕਹਤੇ ਹੈਂ:
Prof. Sahib Singhਉਹ ਜੀਵ ਬੰਦਾ ਅਖਵਾ ਸਕਦਾ ਹੈ ਜਿਸ ਨੂੰ ਪ੍ਰਭੂ ਆਪਣੀ ਰਜ਼ਾ ਵਿਚ ਰੱਖ ਕੇ ਉਸ ਪਾਸੋਂ ਆਪਣੀ ਸਿਫ਼ਤਿ-ਸਾਲਾਹ ਕਰਾਂਦਾ ਹੈ ॥੪॥੨॥੩੬॥

ਪਦ ਅਰਥ ਬੰਦੀ = ਰਜ਼ਾ ॥੪॥੨॥੩੬॥

SikhNet (Spanish)Sólo aquél que vive como Esclavo del Señor, siempre en Su Presencia, se le conoce como un Ser Verdadero. (4‑2‑36)
Answers quote the Granth verbatim with Ang citations. AI commentary is not Gurbani and not a religious ruling.