ਸਾਰਗ ਮਹਲਾ ੪ ॥
saarag mahalaa 4 |
Sant Singh KhalsaSaarang, Fourth Mehl:
Manmohan SinghSarang 4th Guru.
Manmohan Singh (Punjabi)ਸਾਰੰਗ ਚੌਥੀ ਪਾਤਿਸ਼ਾਹੀ।
SikhNet (Spanish)Sarang, Mejl Guru Ram Das, Cuarto Canal Divino.
ਜਪਿ ਮਨ; ਸਿਰੀ ਰਾਮੁ ॥
jap man; siree raam |
Sant Singh KhalsaO my mind, meditate on the Supreme Lord.
Manmohan SinghO man, contemplate thou thy Revered Lord.
Manmohan Singh (Punjabi)ਹੇ ਬੰਦੇ! ਤੂੰ ਆਪਣੇ ਪੂਜਯ ਪ੍ਰਭੂ ਦਾ ਭਜਨ ਕਰ।
Fareedkot Teekaਹੇ ਮੇਰੇ ਮਨ! ਸ੍ਰੀ ਰਾਮ ਕੋ ਜਪ॥☬ਜੇ ਕਹੇ ਕੈਸਾ ਹੈ ਰਾਮ? ਸੋ ਕਹੇ ਹੈਂ:
Prof. Sahib Singhਹੇ (ਮੇਰੇ) ਮਨ! ਸ੍ਰੀ ਰਾਮ (ਦਾ ਨਾਮ) ਜਪਿਆ ਕਰ,ਪਦ ਅਰਥ ਮਨ = ਹੇ ਮਨ!
SikhNet (Spanish)Oh mi mente, medita en el Señor Supremo,
ਰਾਮ ਰਮਤ ਰਾਮੁ ॥
raam ramat raam |
Sant Singh KhalsaThe Lord, the Lord is All-pervading.
Manmohan SinghThe Lord, my Lord is pervading all.
Manmohan Singh (Punjabi)ਸੁਆਮੀ, ਮੇਰਾ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ।
Fareedkot Teekaਜੋ ਰਾਮ ਸਭ ਮੇਂ (ਰਮਤ) ਬ੍ਯਾਪਕ ਹੋ ਰਹਾ ਹੈ॥☬ਪੁਨਹ ਕੈਸਾ ਹੈ?
Prof. Sahib Singh(ਉਸ ਰਾਮ ਦਾ) ਜਿਹੜਾ ਸਭ ਥਾਈਂ ਵਿਆਪਕ ਹੈ,ਪਦ ਅਰਥ ਰਮਤ = ਵਿਆਪਕ, ਹਰ ਥਾਂ ਮੌਜੂਦ।
SikhNet (Spanish)Quien es Todo Prevaleciente, Verdad, Verdad es el Señor.
ਸਤਿ ਸਤਿ ਰਾਮੁ ॥
sat sat raam |
Sant Singh KhalsaTrue, True is the Lord.
Manmohan SinghTrue, ever true is My Master.
Manmohan Singh (Punjabi)ਸੱਚਾ, ਸਦੀਵ ਹੀ ਸੱਚਾ ਹੇ ਮੇਰਾ ਮਾਲਕ।
Fareedkot Teekaਆਦਿ ਜੁਗਾਦਿ ਮੇਂ ਜੋ ਰਾਮ ਸਤ ਸਰੂਪ ਹੈ॥
Prof. Sahib Singhਜਿਹੜਾ ਸਦਾ ਹੀ ਸਦਾ ਹੀ ਕਾਇਮ ਰਹਿਣ ਵਾਲਾ ਹੈ।ਪਦ ਅਰਥ ਸਤਿ = ਸਦਾ ਕਾਇਮ ਰਹਿਣ ਵਾਲਾ।
SikhNet (Spanish)Oh herederos del Destino, repitan el Nombre del Señor, Ram, Ram, Ram para siempre.
ਬੋਲਹੁ ਭਈਆ, ਸਦ ਰਾਮ ਰਾਮੁ; ਰਾਮੁ ਰਵਿ ਰਹਿਆ ਸਰਬਗੇ ॥੧॥ ਰਹਾਉ ॥
bolahu bheea, sad raam raam; raam rav rahiaa sarabage |1| rahaau |
Sant Singh KhalsaO Siblings of Destiny, chant the Name of the Lord, Raam, Raam, Raam, forever. He is All-pervading everywhere. ||1||Pause||
Manmohan SinghO brother utter thou ever the Lord Master's Name, who is pervading every. Pause.
Manmohan Singh (Punjabi)ਹੇ ਵੀਰ! ਤੂੰ ਸਦੀਵ ਹੀ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ ਜੋ ਹਰ ਥਾਂ ਵਿਆਪਕ ਹੋ ਰਿਹਾ ਹੈ। ਠਹਿਰਾਉ।
Fareedkot Teeka(ਬੋਲਹੁ) ਹੇ ਭਾਈ! ਤਿਸ ਰਾਮ ਕੋ ਮਨ ਬਾਣੀ ਕਰ ਸਦੀਵ ਉਚਾਰਨ ਕਰੋ ਜੋ (ਸਰਬਗੇ) ਸਰਬ ਕੇ ਮਨ ਕੀ ਜਾਨਤਾ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਸਦਾ ਰਾਮ ਦਾ ਨਾਮ ਬੋਲਿਆ ਕਰੋ, ਉਹ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਭ ਕੁਝ ਜਾਣਨ ਵਾਲਾ ਹੈ ॥੧॥ ਰਹਾਉ ॥ਪਦ ਅਰਥ ਭਈਆ = ਹੇ ਭਾਈ! ਸਦ = ਸਦਾ। ਰਵਿ ਰਹਿਆ = ਵਿਆਪਕ ਹੈ। ਸਰਬਗੇ = {सर्वज्ञ} ਸਭ ਕੁਝ ਜਾਣਨ ਵਾਲਾ ॥੧॥ ਰਹਾਉ ॥
SikhNet (Spanish)Él es Todo Prevaleciente y Omnipresente. (1-Pausa)
ਰਾਮੁ ਆਪੇ ਆਪਿ, ਆਪੇ ਸਭੁ ਕਰਤਾ; ਰਾਮੁ ਆਪੇ ਆਪਿ. ਆਪਿ ਸਭਤੁ ਜਗੇ ॥
raam aape aap, aape sabh karataa; raam aape aap. aap sabhat jage |
Sant Singh KhalsaThe Lord Himself is Himself the Creator of all. The Lord Himself is Himself pervading the whole world.
Manmohan SinghAll alone, the Lord Himself is the Creator of all, All alone, the Lord, of Himself is permeating the whole world.
Manmohan Singh (Punjabi)ਕੱਲਮਕਲਾ, ਸੁਆਮੀ, ਖੁਦ ਹੀ ਸਾਰਿਆਂ ਦਾ ਸਿਰਜਣਹਾਰ ਹੈ। ਕੱਲਮਕੱਲਾ ਸੁਆਮੀ ਖੁਦ ਹੀ ਸਾਰੇ ਸੰਸਾਰ ਅੰਦਰ ਰਮ ਰਿਹਾ ਹੈ।
Fareedkot Teekaਭੂਤ, ਭਵਿਖ੍ਯਤ ਇਨ ਤੀਨੋਂ ਕਾਲੋਂ ਮੇਂ ਰਾਮ ਸਰਬ ਕਾ ਕਰਤਾ ਆਪੇ ਹੀ ਹੈ, ਪੁਨਹ (ਸਭ) ਸਰਬ ਜਗਤ ਕੇ ਬੀਚ ਤੀਨੋਂ ਕਾਲੋਂ ਮੇਂ ਰਾਮ ਆਪ ਹੀ ਹੈ॥
Prof. Sahib Singhਉਹ ਰਾਮ (ਸਭ ਥਾਈਂ) ਆਪ ਹੀ ਆਪ ਹੈ, ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈ, ਜਗਤ ਵਿਚ ਸਭਨੀਂ ਥਾਈਂ ਆਪ ਹੀ ਆਪ ਮੌਜੂਦ ਹੈ।ਪਦ ਅਰਥ ਆਪੇ = ਆਪ ਹੀ। ਕਰਤਾ = ਕਰਨ ਵਾਲਾ। ਸਭਤੁ = ਸਭ ਥਾਈਂ। ਜਗੇ = ਜਗਤ ਵਿਚ।
SikhNet (Spanish)El Mismo Señor es el Creador de todo y Él Mismo prevalece en el mundo entero.
ਜਿਸੁ ਆਪਿ ਕ੍ਰਿਪਾ ਕਰੇ, ਮੇਰਾ ਰਾਮ, ਰਾਮ ਰਾਮ ਰਾਇ; ਸੋ ਜਨੁ ਰਾਮ ਨਾਮ ਲਿਵ ਲਾਗੇ ॥੧॥
jis aap kripaa kare, meraa raam, raam raam raae; so jan raam naam liv laage |1|
Sant Singh KhalsaThat person, upon whom my Sovereign Lord King, Raam, Raam, Raam, bestows His Mercy - that person is lovingly attuned to the Lord's Name. ||1||
Manmohan SinghHe, on whom my Lord, Lord, Lord, the king, Himself showers His benediction; that man is attuned to the Lord's Name.
Manmohan Singh (Punjabi)ਜਿਸ ਉਤੇ ਮੇਰਾ ਪ੍ਰਭੂ, ਪ੍ਰਭੂ ਪ੍ਰਭੂ ਪਾਤਿਸ਼ਾਹ ਖੁਦ ਆਪਣੀ ਰਹਿਮਤ ਧਾਰਦਾ ਹੈ, ਉਸ ਪੁਰਸ਼ ਦੀ ਪ੍ਰਭੂ ਦੇ ਨਾਮ ਨਾਲ ਪ੍ਰੀਤ ਪੈ ਜਾਂਦੀ ਹੈ।
Fareedkot Teekaਮੇਰਾ ਰਾਮ ਰਾਜਾ ਜਿਸ ਪਰ ਕ੍ਰਿਪਾ ਦ੍ਰਿਸ੍ਟੀ ਕਰਤਾ ਹੈ, ਸੋ ਪੁਰਸ ਮਨ ਬਾਣੀ ਕਰ ਰਾਮ ਕੇ ਨਾਮ ਮੇਂ ਬ੍ਰਿਤੀ ਇਕਾਗਰ ਕਰ ਲਗੇ ਹੈਂ॥੧॥
Prof. Sahib Singhਜਿਸ ਮਨੁੱਖ ਉਤੇ ਉਹ ਮੇਰਾ ਪਿਆਰਾ ਰਾਮ ਮਿਹਰ ਕਰਦਾ ਹੈ, ਉਹ ਮਨੁੱਖ ਰਾਮ ਦੇ ਨਾਮ ਦੀ ਲਗਨ ਵਿਚ ਜੁੜਦਾ ਹੈ ॥੧॥ਪਦ ਅਰਥ ਰਾਮ ਰਾਇ = ਰਾਮ ਰਾਜਾ, ਪ੍ਰਭੂ ਪਾਤਿਸ਼ਾਹ। ਲਿਵ = ਲਗਨ ॥੧॥
SikhNet (Spanish)Esa persona a quien mi Señor, el Rey, Ram, Ram, Ram, confiere Su Misericordia, ese ser se entona amorosamente en el Nombre del Señor. (1)
ਰਾਮ ਨਾਮ ਕੀ ਉਪਮਾ. ਦੇਖਹੁ ਹਰਿ ਸੰਤਹੁ; ਜੋ ਭਗਤ ਜਨਾਂ ਕੀ ਪਤਿ ਰਾਖੈ. ਵਿਚਿ ਕਲਿਜੁਗ ਅਗੇ ॥
raam naam kee upamaa. dekhahu har santahu; jo bhagat janaan kee pat raakhai. vich kalijug age |
Sant Singh KhalsaO Saints of the Lord, behold the Glory of the Name of the Lord; His Name saves the honor of His humble devotees in this Dark Age of Kali Yuga.
Manmohan SinghO saints of God, see ye the glory of the Lord's Name, that saves the honour of devoted persons in the fire of the Darkage.
Manmohan Singh (Punjabi)ਹੇ ਰੱਬ ਦੇ ਸਾਧੂਓ! ਤੁਸੀਂ ਪ੍ਰਭੂ ਦੇ ਨਾਮ ਦੀ ਪ੍ਰਭਤਾ ਵੇਖੋ ਜੋ ਕਲਜੁਗ ਦੀ ਅੱਗ ਵਿੱਚ ਸ਼ਰਧਾਲੂ ਪੁਰਸ਼ਾਂ ਦੀ ਪਤਿ ਆਬਰੂ ਰਖਦਾ ਹੈ।
Fareedkot Teekaਰਾਮ ਨਾਮ ਕੀ (ਉਪਮਾ) ਮਹਿਮਾ ਕੋ ਦੇਖਹੁ, ਹੇ ਸੰਤ ਜਨੋਂ! ਜੋ ਭਗਤ ਜਨੋਂ ਕੀ (ਪਤਿ) ਇਜਤ ਕੋ ਕਲਿਜੁਗ ਮੇਂ ਰਾਖੇ ਹੈਂ। ਆਗੇ ਪਿਛੇ ਸਭ ਜੁਗੋਂ ਮੇਂ ਵਾ ਅਗਨੀ ਰੂਪ ਕਲਜੁਗ ਮੇਂ ਪਤਿ ਰਾਖਤਾ ਹੈ॥
Prof. Sahib Singhਹੇ ਸੰਤ ਜਨੋ! ਉਸ ਪਰਮਾਤਮਾ ਦੇ ਨਾਮ ਦੀ ਵਡਿਆਈ ਵੇਖੋ, ਜਿਹੜਾ ਇਸ ਵਿਕਾਰਾਂ-ਭਰੇ ਜਗਤ ਦੀ ਵਿਕਾਰਾਂ ਦੀ ਅੱਗ ਵਿਚ ਆਪਣੇ ਭਗਤਾਂ ਦੀ ਆਪ ਇੱਜ਼ਤ ਰੱਖਦਾ ਹੈ।ਪਦ ਅਰਥ ਉਪਮਾ = ਵਡਿਆਈ। ਪਤਿ = ਇੱਜ਼ਤ। ਕਲਿਜੁਗ = ਵਿਕਾਰਾਂ-ਭਰਿਆ ਜਗਤ। ਅਗੇ = ਅੱਗ ਵਿਚ, ਵਿਕਾਰਾਂ ਦੀ ਅੱਗ ਵਿਚ।
SikhNet (Spanish)Oh Santos vean la Gloria del Nombre del Señor que salva el honor de los Devotos en la Era de Kali.
ਜਨ ਨਾਨਕ ਕਾ. ਅੰਗੁ ਕੀਆ ਮੇਰੈ ਰਾਮ ਰਾਇ; ਦੁਸਮਨ ਦੂਖ ਗਏ ਸਭਿ ਭਗੇ ॥੨॥੬॥੧੩॥
jan naanak kaa. ang keea merai raam raae; dusaman dookh ge sabh bhage |2|6|13|
Sant Singh KhalsaMy Sovereign Lord King has taken servant Nanak's side; his enemies and attackers have all run away. ||2||6||13||
Manmohan SinghMy Lord, the king, has taken the side of slave Nanak, all his enemies and evil-wishers have run away.
Manmohan Singh (Punjabi)ਮੇਰੇ ਪ੍ਰਭੂ ਪਾਤਿਸ਼ਾਹ ਨੇ ਗੋਲੇ ਨਾਨਕ ਦਾ ਪੱਖ ਲਿਆ ਹੈ ਅਤੇ ਉਸ ਦੇ ਸਾਰੇ ਵੈਰੀ ਅਤੇ ਬੁਰਾ ਚਾਹੁਣ ਵਾਲੇ ਦੌੜ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਦਾਸ ਕਾ ਮੇਰੇ ਰਾਮ ਰਾਇ ਨੇ (ਅੰਗੁ) ਪਖੁ ਕੀਆ ਹੈ ਔਰ ਦੁਸਮਨ ਦੂਤ ਸਭ ਹਮਾਰੇ ਭਾਗ ਗਏ ਹੈਂ॥੨॥੬॥੧੩॥☬ਸਨਮੁਖ ਬੇਨਤੀ ਕਰ ਕੁਛ ਮਾਂਗਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਮੇਰੇ ਪ੍ਰਭੂ-ਪਾਤਿਸ਼ਾਹ ਨੇ (ਆਪਣੇ ਜਿਸ) ਸੇਵਕ ਦਾ ਪੱਖ ਕੀਤਾ, ਉਸ ਦੇ ਸਾਰੇ ਵੈਰੀ ਉਸ ਦੇ ਸਾਰੇ ਦੁੱਖ ਦੂਰ ਹੋ ਗਏ ॥੨॥੬॥੧੩॥ਪਦ ਅਰਥ ਅੰਗੁ = ਪੱਖ। ਮੇਰੈ ਰਾਮ ਰਾਇ = ਮੇਰੇ ਪ੍ਰਭੂ ਪਾਤਿਸ਼ਾਹ ਨੇ। ਸਭਿ = ਸਾਰੇ। ਗਏ ਭਗੇ = ਭੱਜ ਗਏ, ਭੱਜ ਜਾਂਦੇ ਹਨ ॥੨॥੬॥੧੩॥
SikhNet (Spanish)Mira, Dios, el Rey, es el Dueño de Nanak y sus adversarios han todos desaparecido. (2-6-13)