ਸਤਿਗੁਰਿ ਨਾਨਕਿ, ਭਗਤਿ ਕਰੀ ਇਕ ਮਨਿ; ਤਨੁ ਮਨੁ ਧਨੁ. ਗੋਬਿੰਦ ਦੀਅਉ ॥
satigur naanak, bhagat karee ik man; tan man dhan. gobind deeo |
Sant Singh KhalsaNanak, the True Guru, worships God single-mindedly; He surrenders His body, mind and wealth to the Lord of the Universe.
Manmohan SinghNanak, the True Guru single-mindedly contemplated his Lord and surrendered his body, soul and wealth to Him.
Manmohan Singh (Punjabi)ਗੁਰੂ ਨਾਨਕ ਦੇਵ, ਸੱਚੇ ਗੁਰਾਂ ਨੇ ਇਕ ਚਿੱਤ ਨਾਲ ਆਪਣੇ ਸੁਆਮੀ ਦਾ ਸਿਮਰਨ ਕੀਤਾ ਅਤੇ ਆਪਣੀ ਦੇਹ ਆਤਮਾ ਅਤੇ ਦੌਲਤ ਉਸ ਦੇ ਸਮਰਪਨ ਕਰ ਦਿੱਤੇ।
Fareedkot Teekaਪ੍ਰਿਥਮੈ ਸ੍ਰੀ ਸਤਗੁਰ ਨਾਨਕ ਦੇਵ ਜੀ ਨੇ ਇਕ ਮਨ ਹੋਇਕਰ ਭਗਤੀ ਕਰੀ ਹੈ, ਜਿਸ ਤੇ ਮਨ, ਤਨ, ਧਨ ਸਰਬੰਸ ਗੋਬਿੰਦ ਜੀ ਕੋ ਦੇ ਦੀਆ ਹੈ॥
Prof. Sahib Singhਗੁਰੂ ਨਾਨਕ ਦੇਵ ਜੀ ਨੇ ਇਕ-ਮਨ ਹੋ ਕੇ ਭਗਤੀ ਕੀਤੀ, ਤੇ (ਆਪਣਾ) ਤਨ ਮਨ ਧਨ ਗੋਬਿੰਦ ਨੂੰ ਅਰਪਨ ਕਰ ਦਿੱਤਾ।ਪਦ ਅਰਥ ਸਤਿਗੁਰਿ ਨਾਨਕਿ = ਸਤਿਗੁਰੂ ਨਾਨਕ ਨੇ। ਇਕ ਮਨਿ = ਇਕਾਗ੍ਰ ਮਨ ਹੋ ਕੇ। ਦੀਅਉ = ਅਰਪਨ ਕਰ ਦਿੱਤਾ।
SikhNet (Spanish)Nanak, El Verdadero Guru, alaba a Dios con Su Mente Sencilla. Él ha entregado su cuerpo, mente y riqueza al Señor del Universo.
ਅੰਗਦਿ, ਅਨੰਤ ਮੂਰਤਿ ਨਿਜ ਧਾਰੀ; ਅਗਮ ਗੵਾਨਿ, ਰਸਿ ਰਸੵਉ ਹੀਅਉ ॥
angad, anant moorat nij dhaaree; agam gayaan, ras rasyau heeo |
Sant Singh KhalsaThe Infinite Lord enshrined His Own Image in Guru Angad. In His heart, He delights in the spiritual wisdom of the Unfathomable Lord.
Manmohan SinghThen the Infinite Lord enshrined His own Being in Guru Angad and he, in his mind, enjoyed the Nectar of his unfathomable gnosis.
Manmohan Singh (Punjabi)ਤਦ ਬੇਅੰਤ ਪ੍ਰਭੂ ਨੇ ਆਪਣੇ ਨਿਜ ਦੇ ਸਰੂਪ ਨੂੰ ਗੁਰੂ ਅੰਗਦ ਅੰਦਰ ਟਿਕਾ ਦਿਤਾ ਅਤੇ ਉਨ੍ਹਾਂ ਨੇ ਆਪਣੇ ਹਿਰਦੇ ਅੰਦਰ, ਉਸ ਦੇ ਬੇਥਾਹ ਗਿਆਨ ਦੇ ਅੰਮ੍ਰਿਤ ਦਾ ਅਨੰਦ ਮਾਣਿਆ।
Fareedkot Teekaਜੋ ਸ੍ਰੀ ਗੁਰੂ ਅੰਗਦ ਸਾਹਿਬ ਜੀ ਹੈਂ, ਸੋ ਅਨੰਤ ਰੂਪ ਵਾਹਿਗੁਰੂ ਨੇ ਆਪ ਹੀ ਮੂਰਤੀ ਧਾਰੀ ਹੈ। (ਅਗਮ) ਪਰਮੇਸ੍ਵਰ ਕੇ ਗਿਆਨ ਰਸ ਮੇਂ ਜਿਨੋਂ ਕਾ ਰਿਦਾ (ਰਸਉ) ਤਦਾਕਾਰ ਹੂਆ ਹੈ॥
Prof. Sahib Singh(ਗੁਰੂ) ਅੰਗਦ (ਸਾਹਿਬ ਜੀ) ਨੇ 'ਅਨੰਤ ਮੂਰਤਿ' ਹਰੀ ਨੂੰ ਆਪਣੇ ਅੰਦਰ ਟਿਕਾਇਆ, ਅਪਹੁੰਚ ਹਰੀ ਦੇ ਗਿਆਨ ਦੀ ਬਰਕਤਿ ਨਾਲ ਆਪ ਦਾ ਹਿਰਦਾ ਪ੍ਰੇਮ ਵਿਚ ਭਿੱਜ ਗਿਆ।ਪਦ ਅਰਥ ਅੰਗਦਿ = ਅੰਗਦ ਨੇ। ਅਨੰਤ ਮੂਰਤਿ = ਬੇਅੰਤ ਅਕਾਰਾਂ ਵਾਲਾ, ਸਰਗੁਣ ਹਰੀ। ਨਿਜ ਧਾਰੀ = ਆਪਣੇ ਅੰਦਰ ਧਾਰਨ ਕੀਤੀ। ਅਗਮ ਗ੍ਯ੍ਯਾਨਿ = ਅਗਮ ਹਰੀ ਦੇ ਗਿਆਨ ਨਾਲ। ਰਸਿ = ਪ੍ਰੇਮ ਵਿਚ। ਰਸ੍ਯ੍ਯਉ = ਰਸਿਆ, ਭਿੱਜ ਗਿਆ। ਹੀਅਉ = (ਗੁਰੂ ਅੰਗਦ ਜੀ ਦਾ) ਹਿਰਦਾ। ਅਗਮ = ਅਪਹੁੰਚ।
SikhNet (Spanish)El Infinito Señor enalteció Su Imagen en Guru Angad, y en Su Corazón Él se regocija en la Sabiduría Espiritual del Insondable Señor.
ਗੁਰਿ ਅਮਰਦਾਸਿ, ਕਰਤਾਰੁ ਕੀਅਉ ਵਸਿ; ਵਾਹੁ ਵਾਹੁ ਕਰਿ ਧੵਾਇਯਉ ॥
gur amaradaas, karataar keeo vas; vaahu vaahu kar dhayaaeiyau |
Sant Singh KhalsaGuru Amar Daas brought the Creator Lord under His control. Waaho! Waaho! Meditate on Him!
Manmohan SinghReciting and contemplating Lord's praises, Guru Amar Dass has make God subject to his will.
Manmohan Singh (Punjabi)ਸਿਰਜਣਹਾਰ ਦਾ ਸਿਮਰਨ ਤੇ ਸਨਾ ਕਰਨ ਦੁਆਰਾ, ਗੁਰੂ ਅਮਰਦਾਸ ਨੇ ਵਾਹਿਗੁਰੂ ਨੂੰ ਆਪਣੀ ਮਰਜੀ ਦੇ ਅਘੀਨ ਕਰ ਲਿਆ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਰਤਾਰ ਕੋ ਅਪਨੇ ਵਸ ਕਰ ਲੀਆ ਹੈ, ਅਸਚਰਜ ਸਰੂਪ ਕੋ ਅਸਚਰਜ ਜਾਣ ਕਰ ਕੇ ਹੀ ਧਿਆਇਆ ਹੈ॥
Prof. Sahib Singhਗੁਰੂ ਅਮਰਦਾਸ ਜੀ ਨੇ ਕਰਤਾਰ ਨੂੰ ਆਪਣੇ ਵੱਸ ਵਿਚ ਕੀਤਾ। 'ਤੂੰ ਧੰਨ ਹੈਂ, ਤੂੰ ਧੰਨ ਹੈਂ'- ਇਹ ਆਖ ਕੇ ਆਪ ਨੇ ਕਰਤਾਰ ਨੂੰ ਸਿਮਰਿਆ।ਪਦ ਅਰਥ ਗੁਰਿ ਅਮਰਦਾਸਿ = ਗੁਰੂ ਅਮਰਦਾਸ (ਜੀ) ਨੇ। ਵਸਿ = ਵੱਸ ਵਿਚ। ਵਾਹੁ ਵਾਹੁ ਕਰਿ = 'ਤੂੰ ਧੰਨ ਹੈਂ, ਤੂੰ ਧੰਨ ਹੈਂ' = ਇਹ ਆਖ ਕੇ।
SikhNet (Spanish)Guru Amar Das trajo al Señor Creador con Él, Wajo, Wajo, medita en Él.
ਸ੍ਰੀ ਗੁਰ ਰਾਮਦਾਸ. ਜਯੋ ਜਯ ਜਗ ਮਹਿ; ਤੈ ਹਰਿ ਪਰਮ ਪਦੁ ਪਾਇਯਉ ॥੨॥
sree gur raamadaas. jayo jay jag meh; tai har param pad paaeiyau |2|
Sant Singh KhalsaO Great and Supreme Guru Raam Daas, Your Victory resounds across the universe. You have attained the supreme status of the Lord. ||2||
Manmohan SinghThy victory resounds in the whole world. Thou, O Sire, Guru Ram Dass, has attained the Godly supreme status.
Manmohan Singh (Punjabi)ਤੇਰੀ ਜਿੱਤ ਸਾਰੇ ਸੰਸਾਰ ਅੰਦਰ ਗੂੰਜਦੀ ਹੈ। ਤੈ, ਹੇ ਮਹਾਰਾਜ ਗੁਰੂ ਰਾਮਦਾਸ! ਈਸ਼ਵਰੀ ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ।
Fareedkot Teekaਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਜਗਤ ਕੇ ਬੀਚ ਆਪ ਕਾ ਜੈ-ਜੈ ਕਾਰ ਹੋ ਰਹਾ ਹੈ, ਕਿਉਂ ਕਿ ਆਪ ਨੇ ਹਰੀ ਪਰਮਪਦ ਰੂਪ ਕੋ ਪਾਇ ਲੀਆ ਹੈ॥੨॥
Prof. Sahib Singhਹੇ ਗੁਰੂ ਰਾਮਦਾਸ ਜੀ! ਆਪ ਦੀ ਭੀ ਜਗਤ ਵਿਚ ਜੈ-ਜੈਕਾਰ ਹੋ ਰਹੀ ਹੈ; ਆਪ ਨੇ ਅਕਾਲ ਪੁਰਖ ਦੇ ਮਿਲਾਪ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰ ਲਿਆ ਹੈ ॥੨॥ਪਦ ਅਰਥ ਪਰਮ = ਸਭ ਤੋਂ ਉੱਚਾ। ਪਦੁ = ਦਰਜਾ। ਹਰਿ ਪਰਮ ਪਦੁ = ਪ੍ਰਭੂ (ਦੇ ਮਿਲਾਪ) ਦਾ ਸਭ ਤੋਂ ਉੱਚਾ ਦਰਜਾ ॥੨॥
SikhNet (Spanish)Oh Grandioso y Supremo Guru Ram Das, Tu Victoria resuena a través del Universo entero, has obtenido el Supremo Estado del Señor. (2)