ਤੀਨਿ ਭਵਨ, ਭਰਪੂਰਿ ਰਹਿਓ ਸੋਈ ॥
teen bhavan, bharapoor rahio soee |
Sant Singh KhalsaHe is totally pervading and permeating the three realms;
Manmohan SinghHe, the Lord is fully-filling the three worlds.
Manmohan Singh (Punjabi)ਉਹ ਸੁਆਮੀ, ਤਿੰਨਾਂ ਹੀ ਜਹਾਨਾ ਅੰਦਰ ਪਰੀਪੂਰਨ ਹੋ ਰਿਹਾ ਹੈ,
Fareedkot Teekaਤੀਨੋਂ ਲੋਕੋਂ ਮੇਂ ਆਪ ਸੋਈ ਅਕਾਲਪੁਰਖ ਪਰੀਪੂਰਨ ਹੋਇ ਰਹਿਆ ਹੈ॥
Prof. Sahib Singh(ਜਿਹੜਾ) ਅਕਾਲ ਪੁਰਖ ਆਪ ਹੀ ਤਿੰਨਾਂ ਭਵਨਾਂ ਵਿਚ ਵਿਆਪਕ ਹੈ,ਪਦ ਅਰਥ ਭਰਪੂਰਿ ਰਹਿਓ = ਵਿਆਪਕ ਹੈ। ਸੋਈ = ਉਹ ਅਕਾਲ ਪੁਰਖ।
SikhNet (Spanish)Él prevalece y compenetra plenamente los tres mundos,
ਅਪਨ ਸਰਸੁ. ਕੀਅਉ ਨ ਜਗਤ ਕੋਈ ॥
apan saras. keeo na jagat koee |
Sant Singh Khalsain all the world, He has not created another like Himself.
Manmohan SinghHe has no created another in this world, equal to Himself.
Manmohan Singh (Punjabi)ਆਪਣੇ ਬਰਾਬਰ ਦਾ ਉਸਨੇ ਹੋਰ ਕੋਈ ਇਸ ਜਗ ਵਿੱਚ ਨਹੀਂ ਰਚਿਆ।
Fareedkot Teekaਜਿਸ ਨੇ ਅਪਨੇ ਸਦਰਸ ਜਗਤ ਮੇਂ ਕੋਈ ਨਹੀਂ ਕੀਆ ਹੈ॥
Prof. Sahib Singhਜਗਤ ਦਾ ਕੋਈ ਦੂਜਾ ਜੀਵ (ਜਿਸ ਨੇ) ਆਪਣੇ ਵਰਗਾ ਪੈਦਾ ਨਹੀਂ ਕੀਤਾ,ਪਦ ਅਰਥ ਸਰਸੁ = ਸਦਰਸ਼, ਵਰਗਾ।
SikhNet (Spanish)en el mundo entero no ha creado a nadie como Él,
ਆਪੁਨ ਆਪੁ; ਆਪ ਹੀ ਉਪਾਯਉ ॥
aapun aap; aap hee upaayau |
Sant Singh KhalsaHe Himself created Himself.
Manmohan SinghHis ownself, He Himself has created.
Manmohan Singh (Punjabi)ਆਪਣਾ ਆਪ, ਉਸ ਨੇ ਆਪੇ ਹੀ ਰਚਿਆ ਹੈ।
Fareedkot Teekaਜਿਸ ਨੇ ਅਪਨਾ ਆਪ ਰੂਪ ਜਗਤ ਮੇਂ ਆਪ ਹੀ ਉਪਾਯਾ ਹੈ॥
Prof. Sahib Singhਆਪਣਾ ਆਪ (ਜਿਸ ਨੇ) ਆਪ ਹੀ ਪੈਦਾ ਕੀਤਾ ਹੈ,ਪਦ ਅਰਥ ਆਪੁਨ ਆਪੁ = ਆਪਣਾ ਆਪ। ਉਪਾਯਉ = ਪੈਦਾ ਕੀਤਾ।
SikhNet (Spanish)Él Mismo se creó a Sí Mismo. Ni los ángeles, ni los seres humanos,
ਸੁਰਿ ਨਰ ਅਸੁਰ ਅੰਤੁ; ਨਹੀ ਪਾਯਉ ॥
sur nar asur ant; nahee paayau |
Sant Singh KhalsaThe angels, human beings and demons have not found His limits.
Manmohan SinghThe gods, mortals and demons know not His limit.
Manmohan Singh (Punjabi)ਦੇਵਤੇ, ਪ੍ਰਾਣੀ ਅਤੇ ਰਾਖਸ਼ ਉਸ ਦੇ ਓੜਕ ਨੂੰ ਨਹੀਂ ਜਾਣਦੇ।
Fareedkot Teekaਦੇਵਤੇ, ਮਾਨੁਖ, ਦੈਤੋਂ ਮੇਂ ਸੇ ਕਿਸੀ ਨੇ ਤਿਸ ਕਾ ਅੰਤ ਨਹੀਂ ਪਾਯਾ ਹੈ॥
Prof. Sahib Singhਦੇਵਤੇ, ਮਨੁੱਖ, ਦੈਂਤ, ਕਿਸੇ ਨੇ (ਜਿਸ ਦਾ) ਅੰਤ ਨਹੀਂ ਪਾਇਆ;ਪਦ ਅਰਥ ਸੁਰਿ = ਦੇਵਤੇ। ਨਰ = ਮਨੁੱਖ। ਅਸੁਰ = ਦੈਂਤ। ਆਪ ਹੀ = ਆਪਿ ਹੀ।
SikhNet (Spanish)ni lo seres malignos han podido encontrar Sus Límites,
ਪਾਯਉ ਨਹੀ ਅੰਤੁ, ਸੁਰੇ ਅਸੁਰਹ ਨਰ; ਗਣ ਗੰਧ੍ਰਬ ਖੋਜੰਤ ਫਿਰੇ ॥
paayau nahee ant, sure asurah nar; gan gandhrab khojant fire |
Sant Singh KhalsaThe angels, demons and human beings have not found His limits; the heavenly heralds and celestial singers wander around, searching for Him.
Manmohan SinghHis end, the gods, men and ghosts can find not. The servants of demi-gods and the celestial singers wander about searching Him.
Manmohan Singh (Punjabi)ਉਸ ਦੇ ਅਖੀਰ ਨੂੰ ਦੇਵਤੇ, ਇਨਸਾਨ ਅਤੇ ਭੂਤ ਪ੍ਰੇਤ ਨਹੀਂ ਪਾ ਸਕਦੇ। ਦੇਵਾਂ ਦੇ ਦਾਸ ਅਤੇ ਸਵਰਗੀ ਗਵੱਈਏ ਉਸ ਨੂੰ ਖੋਜਦੇ ਭਾਲਦੇ ਫਿਰਦੇ ਹਨ।
Fareedkot Teekaਜਿਸ ਕਾ ਅੰਤ ਦੇਵਤੇ, ਦੈਤੋਂ ਔ ਮਨੁਖੋਂ ਨੇ ਨਹੀਂ ਪਾਯਾ ਹੈ, ਗਣ ਔ ਗੰਧ੍ਰਬ ਆਦੀ ਜਿਸ ਕੋ ਖੋਜਤੇ ਫਿਰਤੇ ਹੈਂ॥
Prof. Sahib Singhਦੇਵਤੇ, ਦੈਂਤ, ਮਨੁੱਖ, ਗਣ ਗੰਧਰਬ-ਸਭ ਜਿਸ ਨੂੰ ਖੋਜਦੇ ਫਿਰਦੇ ਹਨ, (ਕਿਸੇ ਨੇ ਜਿਸ ਦਾ) ਅੰਤ ਨਹੀਂ ਪਾਇਆ,
SikhNet (Spanish)los Heraldos y cantantes Celestiales vagan alrededor en busca de Él. El Eterno,
ਅਬਿਨਾਸੀ ਅਚਲੁ. ਅਜੋਨੀ ਸੰਭਉ; ਪੁਰਖੋਤਮੁ ਅਪਾਰ ਪਰੇ ॥
abinaasee achal. ajonee sanbhau; purakhotam apaar pare |
Sant Singh KhalsaThe Eternal, Imperishable, Unmoving and Unchanging, Unborn, Self-Existent, Primal Being of the Soul, the Infinity of the Infinite,
Manmohan SinghThe Imperishable, Immovable, Unborn, Self-illumined and Sublime Person is the most infinite of the infinite.
Manmohan Singh (Punjabi)ਅਮਰ, ਅਹਿੱਲ, ਅਜਨਮਾਂ, ਸਵੈ-ਪ੍ਰਕਾਸ਼ਵਾਨ ਤੇ ਸ਼੍ਰੇਸ਼ਟ ਪੁਰਸ਼ ਦੁਰੇਡਿਆਂ ਤੋਂ ਭੀ ਪਰਮ ਦੁਰੇਡੇ ਹੈ।
Fareedkot Teekaਨਾਸ ਤੇ ਰਹਿਤ, ਅਚੱਲ ਸਰੂਪ, ਅਜੋਨੀ, (ਸੰਭਉ) ਸੁਤੇ ਪ੍ਰਕਾਸ, ਪੁਰਸੋਤਮ ਜੋ (ਅਪਾਰ) ਬਿਅੰਤ ਸਰਬ ਤੇ ਪਰੇ ਹੈ॥
Prof. Sahib Singhਜਿਹੜਾ ਅਕਾਲ ਪੁਰਖ ਅਬਿਨਾਸ਼ੀ ਹੈ, ਅਡੋਲ ਹੈ, ਜੂਨਾਂ ਤੋਂ ਰਹਤ ਹੈ, ਆਪਣੇ ਆਪ ਤੋਂ ਪਰਗਟ ਹੋਇਆ ਹੈ, ਉੱਤਮ ਪੁਰਖ ਹੈ ਤੇ ਬਹੁਤ ਬੇਅੰਤ ਹੈ।ਪਦ ਅਰਥ ਸੰਭਉ = (स्वयंभुं) ਆਪਣੇ ਆਪ ਤੋਂ ਪਰਗਟ ਹੋਣ ਵਾਲਾ।
SikhNet (Spanish)Imperecedero, Inmóvil e Inmutable, Nonato, Auto Existente,
ਕਰਣ ਕਾਰਣ ਸਮਰਥੁ ਸਦਾ ਸੋਈ; ਸਰਬ ਜੀਅ ਮਨਿ ਧੵਾਇਯਉ ॥
karan kaaran samarath sadaa soee; sarab jeea man dhayaaeiyau |
Sant Singh Khalsathe Eternal All-powerful Cause of causes - all beings meditate on Him in their minds.
Manmohan SinghAll the beings, in their mind, meditate on Him the Lord, who is the Cause of Causes and ever All-powerful.
Manmohan Singh (Punjabi)ਸਮੂਹ ਜੀਵ, ਆਪਣੇ ਚਿੱਤ ਅੰਦਰ ਉਸ ਸੁਆਮੀ ਦਾ ਸਿਮਰਨ ਕਰਦੇ ਹਨ, ਜੋ ਹੇਤੂਆਂ ਦਾ ਹੇਤੂ ਤੇ ਸਦੀਵ ਹੀ ਸਰਬ-ਸ਼ਕਤੀਵਾਨ ਹੈ।
Fareedkot Teekaਸਰਬ ਜਗਤ ਕੇ ਕਰਣੇ ਕੋ ਕਾਰਣ ਸਰੂਪ ਸੋਈ ਪ੍ਰਭੂ ਹੈ, ਜਿਸ ਕੋ ਸਰਬ ਜੀਵੋਂ ਨੇ ਮਨ ਕੇ ਬੀਚ ਧਿਆਇਆ ਹੈ॥
Prof. Sahib Singh(ਜਿਹੜਾ) ਹਰੀ ਸ੍ਰਿਸ਼ਟੀ ਦਾ ਮੂਲ ਹੈ, (ਜੋ) ਆਪ ਹੀ ਸਦਾ ਸਮਰੱਥ ਹੈ, ਸਾਰੇ ਜੀਆਂ ਨੇ (ਜਿਸ ਨੂੰ) ਮਨ ਵਿਚ ਸਿਮਰਿਆ ਹੈ,ਪਦ ਅਰਥ ਕਰਣ = ਜਗਤ। ਕਰਣ ਕਾਰਣ = ਸ੍ਰਿਸ਼ਟੀ ਦਾ ਮੂਲ। ਸਰਬ ਜੀਅ = ਸਾਰੇ ਜੀਆਂ ਨੇ। ਮਨਿ = ਮਨ ਵਿਚ।
SikhNet (Spanish)Ser Primordial del Alma, Lo más Infinito de lo Infinito, la Eterna Causa de causas, todos los seres meditan en Él.
ਸ੍ਰੀ ਗੁਰ ਰਾਮਦਾਸ. ਜਯੋ ਜਯ ਜਗ ਮਹਿ; ਤੈ ਹਰਿ ਪਰਮ ਪਦੁ ਪਾਇਯਉ ॥੧॥
sree gur raamadaas. jayo jay jag meh; tai har param pad paaeiyau |1|
Sant Singh KhalsaO Great and Supreme Guru Raam Daas, Your Victory resounds across the universe. You have attained the supreme status of the Lord. ||1||
Manmohan SinghThy victory resounds in the whole world. Thou, O Sire Guru Ram Dass, have attained the supreme godly status.
Manmohan Singh (Punjabi)ਤੇਰੀ ਜਿੱਤ ਸਾਰੇ ਸੰਸਾਰ ਅੰਦਰ ਗੂੰਜਦੀ ਹੈ। ਤੈ, ਹੇ ਮਹਾਰਾਜ ਗੁਰੂ ਰਾਮਦਾਸ! ਮਹਾਨ ਈਸ਼ਵਰੀ ਮਰਤਬਾ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜਗਤ ਕੇ ਬੀਚ ਆਪ ਕੇ ਜੈ-ਜੈ ਕਾਰ ਹੋ ਰਹੇ ਹੈਂ, ਕਿਉਂ ਕਿ ਸੋ ਅਕਾਲ ਪੁਰਖ ਪੂਰਬੋਕਤ ਪਰਮ ਪਦ ਸਰੂਪ ਕੋ ਆਪ ਨੇ ਪਾਇਆ ਹੈ॥੧॥
Prof. Sahib Singhਹੇ ਗੁਰੂ ਰਾਮਦਾਸ ਜੀ! (ਆਪ ਦੀ) ਜਗਤ ਵਿਚ ਜੈ-ਜੈਕਾਰ ਹੋ ਰਹੀ ਹੈ ਕਿ ਆਪ ਨੇ ਉਸ ਹਰੀ ਦੀ ਉੱਚੀ ਪਦਵੀ ਪਾ ਲਈ ਹੈ ॥੧॥ਪਦ ਅਰਥ ਜਯੋ ਜਯ = ਜੈ-ਜੈਕਾਰ ਹੋ ਰਹੀ ਹੈ। ਮਹਿ = ਜਗਤ ਵਿਚ। ਹਰਿ ਪਰਮ ਪਦੁ = (ਉਪ੍ਰੋਕਤ) ਹਰੀ ਦੀ ਉੱਚੀ ਪਦਵੀ ॥੧॥
SikhNet (Spanish)Oh Grandioso y Supremo Guru Ram Das, Tu Victoria resuena a través del Universo entero, has obtenido el Supremo Estado del Señor. (1)