ੴ

ਸਿੱਖਬਾਣੀ · SikhBani

Ang 1405

Sri Guru Granth Sahib · Svaiyay Fourth Mehl · 7 shabads, 32 lines
Translations
Shabad Bhatt Mathura Svaiyay Fourth Mehl

ਤਾਰੵਉ ਸੰਸਾਰੁ, ਮਾਯਾ ਮਦ ਮੋਹਿਤ; ਅੰਮ੍ਰਿਤ ਨਾਮੁ ਦੀਅਉ, ਸਮਰਥੁ ॥

taaryau sansaar, maayaa mad mohit; amrit naam deeo, samarath |

Sant Singh KhalsaThe Universe is intoxicated with the wine of Maya, but it has been saved; the All-powerful Guru has blessed it with the Ambrosial Nectar of the Naam.
Manmohan SinghBlessing it with the Name-Nectar, the Omnipotent Guru has emancipated the world, inebriated with the wine of mammon.
Manmohan Singh (Punjabi)ਇਸ ਨੂੰ ਨਾਮ-ਸੁਧਾਰਸ ਬਖਸ਼ ਕੇ, ਸਰਬ ਸ਼ਕਤੀਵਾਨ ਗੁਰਾਂ ਨੇ ਮਾਇਆ ਦੀ ਸ਼ਰਾਬ ਨਾਲ ਮਤਵਾਲੀ ਹੋਈ ਹੋਈ ਦੁਨੀਆਂ ਦਾ ਪਾਰ ਊਤਾਰਾ ਕਰ ਦਿਤਾ ਹੈ।
Fareedkot Teekaਹੇ ਸਮਰਥ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਜੋ ਪੁਰਸ਼ ਮਾਯਾ ਕਰ ਕੇ ਮੋਹਿਤ ਭੀ ਥੇ, ਤਿਨ ਕੋ ਜਬ ਆਪ ਨੇ ਅੰਮ੍ਰਿਤ ਨਾਮ ਦੀਆ ਹੈ ਤਬ ਉਨੋਂ ਨੇ ਸੰਸਾਰ ਸਮੁੰਦ੍ਰ ਕੋ ਤਾਰਿਆ ਹੈ॥
Prof. Sahib Singh(ਗੁਰੂ ਰਾਮਦਾਸ ਜੀ ਨੇ) ਮਾਇਆ ਦੇ ਮਦ ਵਿਚ ਮੋਹੇ ਹੋਏ ਸੰਸਾਰ ਨੂੰ ਤਾਰਿਆ ਹੈ, (ਆਪ ਨੇ ਜੀਆਂ ਨੂੰ) ਸਮਰੱਥਾ ਵਾਲਾ ਅੰਮ੍ਰਿਤ-ਨਾਮ ਬਖ਼ਸ਼ਿਆ ਹੈ,

ਪਦ ਅਰਥ ਮਦ = ਅਹੰਕਾਰ।

SikhNet (Spanish)El Universo entero está embriagado con el vino de Maya, pero se ha salvado.

ਫੁਨਿ ਕੀਰਤਿਵੰਤ, ਸਦਾ ਸੁਖ ਸੰਪਤਿ; ਰਿਧਿ ਅਰੁ ਸਿਧਿ, ਨ ਛੋਡਇ ਸਥੁ ॥

fun keerativant, sadaa sukh sanpat; ridh ar sidh, na chhodde sath |

Sant Singh KhalsaAnd, the Praiseworthy Guru is blessed with eternal peace, wealth and prosperity; the supernatural spiritual powers of the Siddhis never leave him.
Manmohan SinghAgain, the praise worthy Guru is ever blessed with peace and riches and prosperity and riches and prosperity and miraculous powers leave not His company.
Manmohan Singh (Punjabi)ਬਹੁੜੇ, ਉਪਮਾਯੋਗ ਗੁਰਾਂ ਨੂੰ ਹਮੇਸ਼ਾਂ ਲਈ ਆਰਾਮ ਅਤੇ ਧਨ ਸੰਪਦਾ ਦੀ ਦਾਤ ਮਿਲੀ ਹੋਈ ਹੈ, ਇਕਬਾਲ ਤੇ ਕਰਾਮਾਤੀ ਸ਼ਕਤੀਆਂ ਉਨ੍ਹਾਂ ਦਾ ਸਾਥ ਨਹੀਂ ਛੱਡਦੀਆਂ।
Fareedkot Teekaਆਪ ਸਦਾ ਕੀਰਤੀਵੰਤ ਹੋ ਔ ਸੁਖੋਂ ਦੇ ਦੇਣੇ ਵਾਲੀ ਦੈਵੀ ਸੰਪਤੀ ਆਪ ਕੇ ਪਾਸ ਹੈ ਔਰ ਰਿਧੀਆਂ ਸਿਧੀਆਂ ਭੀ ਆਪ ਕੇ ਸਾਥ ਕੋ ਨਹੀਂ ਛੋਡਤੀਆਂ ਹੈਂ॥
Prof. Sahib Singhਆਪ ਸਦਾ ਸੁਖ, ਧਨ ਅਤੇ ਸੋਭਾ ਦੇ ਮਾਲਕ ਹਨ, ਰਿੱਧੀ ਅਤੇ ਸਿੱਧੀ ਆਪ ਦਾ ਸਾਥ ਨਹੀਂ ਛੱਡਦੀ।

ਪਦ ਅਰਥ ਸਥੁ = ਸਾਥ। ਕੀਰਤਿ = ਸੋਭਾ। ਸੰਪਤਿ = ਧਨ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।

SikhNet (Spanish)El Todopoderoso Guru lo ha bendecido con el Néctar Ambrosial del Naam y el Guru Digno de Alabanza es bendecido con Paz Eterna, riqueza y propiedades, y los Poderes Sobrenaturales de los Siddhis nunca lo dejan.

ਦਾਨਿ ਬਡੌ ਅਤਿਵੰਤੁ ਮਹਾਬਲਿ; ਸੇਵਕਿ ਦਾਸਿ ਕਹਿਓ ਇਹੁ ਤਥੁ ॥

daan baddau ativant mahaabal; sevak daas kahio ihu tath |

Sant Singh KhalsaHis Gifts are vast and great; His awesome Power is supreme. Your humble servant and slave speaks this truth.
Manmohan SinghGreat is the bounty of the Guru and he is blessed with the supremely great power. The slave Dass, the bard, recites this essence.
Manmohan Singh (Punjabi)ਵੱਡੀ ਹੈ ਬਖਸ਼ਸ਼ ਗੁਰਾਂ ਦੀ ਅਤੇ ਉਨ੍ਹਾਂ ਨੂੰ ਮਹਾਨ ਵੱਡੀ ਤਾਕਤ ਦੀ ਦਾਤ ਮਿਲੀ ਹੋਈ ਹੈ। ਗੋਲਾ ਦਾਸ, ਭਟ, ਇਹ ਸਾਰ ਤੱਤ ਊਚਾਰਨ ਕਰਦਾ ਹੈ।
Fareedkot Teekaਆਪ ਕਾ ਦਾਨ ਭੀ ਵਡਾ ਹੈ ਔ ਕਾਮ, ਕ੍ਰੋਧ ਆਦਿਕੋਂ ਕੇ ਜੀਤਣੇ ਕੋ ਅਤਸੈ ਕਰ ਮਹਾਂ ਬਲਵੰਤ ਹੋ। ਸ੍ਰੀ ਦਾਸ ਭੱਟ ਜੀ ਕਹਿਤੇ ਹੈਂ: ਮੈਂ ਸੇਵਕ ਨੇ ਇਹ (ਤਥੁ) ਸਾਰ ਰੂਪ ਬਚਨ ਕਹਾ ਹੈ॥
Prof. Sahib Singh(ਗੁਰੂ ਰਾਮਦਾਸ) ਬੜਾ ਦਾਨੀ ਹੈ ਅਤੇ ਅਤਿਅੰਤ ਮਹਾਬਲੀ ਹੈ, ਸੇਵਕ ਦਾਸ (ਮਥੁਰਾ) ਨੇ ਇਹ ਸੱਚ ਆਖਿਆ ਹੈ।

ਪਦ ਅਰਥ ਦਾਨਿ = ਦਾਨੀ। ਅਤਿਵੰਤੁ = ਅਤਿਅੰਤ। ਸੇਵਕ ਦਾਸਿ = ਸੇਵਕ ਦਾਸ (ਮਥੁਰਾ) ਨੇ। ਕਹਿਓ = ਆਖਿਆ ਹੈ। ਤਥੁ = ਸੱਚ।

SikhNet (Spanish)Sus Regalos son Vastos y Grandiosos, Su Maravilloso Poder es Supremo, Tu Sirviente humilde y Esclavo habla esta Verdad.

ਤਾਹਿ. ਕਹਾ ਪਰਵਾਹ ਕਾਹੂ ਕੀ; ਜਾ ਕੈ ਬਸੀਸਿ ਧਰਿਓ ਗੁਰਿ ਹਥੁ ॥੭॥੪੯॥

taeh. kahaa paravaah kaahoo kee; jaa kai basees dhario gur hath |7|49|

Sant Singh KhalsaOne, upon whose head the Guru has placed His Hand - with whom should he be concerned? ||7||49||
Manmohan SinghWhen the Guru has placed his hand on some one, then why should that person care for anyone?
Manmohan Singh (Punjabi)ਉਹ ਤਦ ਕਿਸ ਦੀ ਮੁਛੰਦਗੀ ਧਰਾਵੇ, ਜਿਸਦੇ ਸਿਰ ਊਤੇ ਗੁਰਾਂ ਨੇ ਆਪਣਾ ਹੱਥ ਰਖਿਆ ਹੈ?
Fareedkot Teekaਤਿਸ ਕੋ ਕਿਸੀ ਕੀ ਕਿਆ ਪਰਵਾਹ ਕਿਆ ਲੋੜ ਹੈ ਜਿਸ ਕੇ ਸੀਸ ਉਪਰ ਹੇ ਸਤਿਗੁਰ ਜੀ! ਆਪ ਨੇ ਹਾਥ ਧਰਿਆ ਹੈ, ਭਾਵ ਯੇਹ ਜਿਸ ਪਰ ਆਪ ਨੇ ਕ੍ਰਿਪਾ ਦ੍ਰਿਸਟੀ ਕਰੀ ਹੈ॥੭॥੪੯॥
Prof. Sahib Singhਜਿਸ ਦੇ ਸਿਰ ਉੱਤੇ ਗੁਰੂ (ਰਾਮਦਾਸ ਜੀ) ਨੇ ਹੱਥ ਧਰਿਆ ਹੈ, ਉਸ ਨੂੰ ਕਿਸੇ ਦੀ ਕੀ ਪਰਵਾਹ ਹੈ? ॥੭॥੪੯॥

ਪਦ ਅਰਥ ਤਾਹਿ = ਉਸ (ਮਨੁੱਖ) ਨੂੰ। ਕਹਾ = ਕਿਥੇ? ਬਸੀਸਿ = ਸਿਰ ਉਤੇ। ਗੁਰਿ = ਗੁਰੂ ਨੇ ॥੭॥੪੯॥

ਭੱਟ ਮਥੁਰਾ ਦੇ ੭ ਸਵਈਏ।

SikhNet (Spanish)Aquél, sobre la cabeza del cual, el Guru ha posado Su Mano, ¿cómo puede preocuparse? (7-49)

Open this shabad →

ਤੀਨਿ ਭਵਨ, ਭਰਪੂਰਿ ਰਹਿਓ ਸੋਈ ॥

teen bhavan, bharapoor rahio soee |

Sant Singh KhalsaHe is totally pervading and permeating the three realms;
Manmohan SinghHe, the Lord is fully-filling the three worlds.
Manmohan Singh (Punjabi)ਉਹ ਸੁਆਮੀ, ਤਿੰਨਾਂ ਹੀ ਜਹਾਨਾ ਅੰਦਰ ਪਰੀਪੂਰਨ ਹੋ ਰਿਹਾ ਹੈ,
Fareedkot Teekaਤੀਨੋਂ ਲੋਕੋਂ ਮੇਂ ਆਪ ਸੋਈ ਅਕਾਲਪੁਰਖ ਪਰੀਪੂਰਨ ਹੋਇ ਰਹਿਆ ਹੈ॥
Prof. Sahib Singh(ਜਿਹੜਾ) ਅਕਾਲ ਪੁਰਖ ਆਪ ਹੀ ਤਿੰਨਾਂ ਭਵਨਾਂ ਵਿਚ ਵਿਆਪਕ ਹੈ,

ਪਦ ਅਰਥ ਭਰਪੂਰਿ ਰਹਿਓ = ਵਿਆਪਕ ਹੈ। ਸੋਈ = ਉਹ ਅਕਾਲ ਪੁਰਖ।

SikhNet (Spanish)Él prevalece y compenetra plenamente los tres mundos,

ਅਪਨ ਸਰਸੁ. ਕੀਅਉ ਨ ਜਗਤ ਕੋਈ ॥

apan saras. keeo na jagat koee |

Sant Singh Khalsain all the world, He has not created another like Himself.
Manmohan SinghHe has no created another in this world, equal to Himself.
Manmohan Singh (Punjabi)ਆਪਣੇ ਬਰਾਬਰ ਦਾ ਉਸਨੇ ਹੋਰ ਕੋਈ ਇਸ ਜਗ ਵਿੱਚ ਨਹੀਂ ਰਚਿਆ।
Fareedkot Teekaਜਿਸ ਨੇ ਅਪਨੇ ਸਦਰਸ ਜਗਤ ਮੇਂ ਕੋਈ ਨਹੀਂ ਕੀਆ ਹੈ॥
Prof. Sahib Singhਜਗਤ ਦਾ ਕੋਈ ਦੂਜਾ ਜੀਵ (ਜਿਸ ਨੇ) ਆਪਣੇ ਵਰਗਾ ਪੈਦਾ ਨਹੀਂ ਕੀਤਾ,

ਪਦ ਅਰਥ ਸਰਸੁ = ਸਦਰਸ਼, ਵਰਗਾ।

SikhNet (Spanish)en el mundo entero no ha creado a nadie como Él,

ਆਪੁਨ ਆਪੁ; ਆਪ ਹੀ ਉਪਾਯਉ ॥

aapun aap; aap hee upaayau |

Sant Singh KhalsaHe Himself created Himself.
Manmohan SinghHis ownself, He Himself has created.
Manmohan Singh (Punjabi)ਆਪਣਾ ਆਪ, ਉਸ ਨੇ ਆਪੇ ਹੀ ਰਚਿਆ ਹੈ।
Fareedkot Teekaਜਿਸ ਨੇ ਅਪਨਾ ਆਪ ਰੂਪ ਜਗਤ ਮੇਂ ਆਪ ਹੀ ਉਪਾਯਾ ਹੈ॥
Prof. Sahib Singhਆਪਣਾ ਆਪ (ਜਿਸ ਨੇ) ਆਪ ਹੀ ਪੈਦਾ ਕੀਤਾ ਹੈ,

ਪਦ ਅਰਥ ਆਪੁਨ ਆਪੁ = ਆਪਣਾ ਆਪ। ਉਪਾਯਉ = ਪੈਦਾ ਕੀਤਾ।

SikhNet (Spanish)Él Mismo se creó a Sí Mismo. Ni los ángeles, ni los seres humanos,

ਸੁਰਿ ਨਰ ਅਸੁਰ ਅੰਤੁ; ਨਹੀ ਪਾਯਉ ॥

sur nar asur ant; nahee paayau |

Sant Singh KhalsaThe angels, human beings and demons have not found His limits.
Manmohan SinghThe gods, mortals and demons know not His limit.
Manmohan Singh (Punjabi)ਦੇਵਤੇ, ਪ੍ਰਾਣੀ ਅਤੇ ਰਾਖਸ਼ ਉਸ ਦੇ ਓੜਕ ਨੂੰ ਨਹੀਂ ਜਾਣਦੇ।
Fareedkot Teekaਦੇਵਤੇ, ਮਾਨੁਖ, ਦੈਤੋਂ ਮੇਂ ਸੇ ਕਿਸੀ ਨੇ ਤਿਸ ਕਾ ਅੰਤ ਨਹੀਂ ਪਾਯਾ ਹੈ॥
Prof. Sahib Singhਦੇਵਤੇ, ਮਨੁੱਖ, ਦੈਂਤ, ਕਿਸੇ ਨੇ (ਜਿਸ ਦਾ) ਅੰਤ ਨਹੀਂ ਪਾਇਆ;

ਪਦ ਅਰਥ ਸੁਰਿ = ਦੇਵਤੇ। ਨਰ = ਮਨੁੱਖ। ਅਸੁਰ = ਦੈਂਤ। ਆਪ ਹੀ = ਆਪਿ ਹੀ।

SikhNet (Spanish)ni lo seres malignos han podido encontrar Sus Límites,

ਪਾਯਉ ਨਹੀ ਅੰਤੁ, ਸੁਰੇ ਅਸੁਰਹ ਨਰ; ਗਣ ਗੰਧ੍ਰਬ ਖੋਜੰਤ ਫਿਰੇ ॥

paayau nahee ant, sure asurah nar; gan gandhrab khojant fire |

Sant Singh KhalsaThe angels, demons and human beings have not found His limits; the heavenly heralds and celestial singers wander around, searching for Him.
Manmohan SinghHis end, the gods, men and ghosts can find not. The servants of demi-gods and the celestial singers wander about searching Him.
Manmohan Singh (Punjabi)ਉਸ ਦੇ ਅਖੀਰ ਨੂੰ ਦੇਵਤੇ, ਇਨਸਾਨ ਅਤੇ ਭੂਤ ਪ੍ਰੇਤ ਨਹੀਂ ਪਾ ਸਕਦੇ। ਦੇਵਾਂ ਦੇ ਦਾਸ ਅਤੇ ਸਵਰਗੀ ਗਵੱਈਏ ਉਸ ਨੂੰ ਖੋਜਦੇ ਭਾਲਦੇ ਫਿਰਦੇ ਹਨ।
Fareedkot Teekaਜਿਸ ਕਾ ਅੰਤ ਦੇਵਤੇ, ਦੈਤੋਂ ਔ ਮਨੁਖੋਂ ਨੇ ਨਹੀਂ ਪਾਯਾ ਹੈ, ਗਣ ਔ ਗੰਧ੍ਰਬ ਆਦੀ ਜਿਸ ਕੋ ਖੋਜਤੇ ਫਿਰਤੇ ਹੈਂ॥
Prof. Sahib Singhਦੇਵਤੇ, ਦੈਂਤ, ਮਨੁੱਖ, ਗਣ ਗੰਧਰਬ-ਸਭ ਜਿਸ ਨੂੰ ਖੋਜਦੇ ਫਿਰਦੇ ਹਨ, (ਕਿਸੇ ਨੇ ਜਿਸ ਦਾ) ਅੰਤ ਨਹੀਂ ਪਾਇਆ,
SikhNet (Spanish)los Heraldos y cantantes Celestiales vagan alrededor en busca de Él. El Eterno,

ਅਬਿਨਾਸੀ ਅਚਲੁ. ਅਜੋਨੀ ਸੰਭਉ; ਪੁਰਖੋਤਮੁ ਅਪਾਰ ਪਰੇ ॥

abinaasee achal. ajonee sanbhau; purakhotam apaar pare |

Sant Singh KhalsaThe Eternal, Imperishable, Unmoving and Unchanging, Unborn, Self-Existent, Primal Being of the Soul, the Infinity of the Infinite,
Manmohan SinghThe Imperishable, Immovable, Unborn, Self-illumined and Sublime Person is the most infinite of the infinite.
Manmohan Singh (Punjabi)ਅਮਰ, ਅਹਿੱਲ, ਅਜਨਮਾਂ, ਸਵੈ-ਪ੍ਰਕਾਸ਼ਵਾਨ ਤੇ ਸ਼੍ਰੇਸ਼ਟ ਪੁਰਸ਼ ਦੁਰੇਡਿਆਂ ਤੋਂ ਭੀ ਪਰਮ ਦੁਰੇਡੇ ਹੈ।
Fareedkot Teekaਨਾਸ ਤੇ ਰਹਿਤ, ਅਚੱਲ ਸਰੂਪ, ਅਜੋਨੀ, (ਸੰਭਉ) ਸੁਤੇ ਪ੍ਰਕਾਸ, ਪੁਰਸੋਤਮ ਜੋ (ਅਪਾਰ) ਬਿਅੰਤ ਸਰਬ ਤੇ ਪਰੇ ਹੈ॥
Prof. Sahib Singhਜਿਹੜਾ ਅਕਾਲ ਪੁਰਖ ਅਬਿਨਾਸ਼ੀ ਹੈ, ਅਡੋਲ ਹੈ, ਜੂਨਾਂ ਤੋਂ ਰਹਤ ਹੈ, ਆਪਣੇ ਆਪ ਤੋਂ ਪਰਗਟ ਹੋਇਆ ਹੈ, ਉੱਤਮ ਪੁਰਖ ਹੈ ਤੇ ਬਹੁਤ ਬੇਅੰਤ ਹੈ।

ਪਦ ਅਰਥ ਸੰਭਉ = (स्वयंभुं) ਆਪਣੇ ਆਪ ਤੋਂ ਪਰਗਟ ਹੋਣ ਵਾਲਾ।

SikhNet (Spanish)Imperecedero, Inmóvil e Inmutable, Nonato, Auto Existente,

ਕਰਣ ਕਾਰਣ ਸਮਰਥੁ ਸਦਾ ਸੋਈ; ਸਰਬ ਜੀਅ ਮਨਿ ਧੵਾਇਯਉ ॥

karan kaaran samarath sadaa soee; sarab jeea man dhayaaeiyau |

Sant Singh Khalsathe Eternal All-powerful Cause of causes - all beings meditate on Him in their minds.
Manmohan SinghAll the beings, in their mind, meditate on Him the Lord, who is the Cause of Causes and ever All-powerful.
Manmohan Singh (Punjabi)ਸਮੂਹ ਜੀਵ, ਆਪਣੇ ਚਿੱਤ ਅੰਦਰ ਉਸ ਸੁਆਮੀ ਦਾ ਸਿਮਰਨ ਕਰਦੇ ਹਨ, ਜੋ ਹੇਤੂਆਂ ਦਾ ਹੇਤੂ ਤੇ ਸਦੀਵ ਹੀ ਸਰਬ-ਸ਼ਕਤੀਵਾਨ ਹੈ।
Fareedkot Teekaਸਰਬ ਜਗਤ ਕੇ ਕਰਣੇ ਕੋ ਕਾਰਣ ਸਰੂਪ ਸੋਈ ਪ੍ਰਭੂ ਹੈ, ਜਿਸ ਕੋ ਸਰਬ ਜੀਵੋਂ ਨੇ ਮਨ ਕੇ ਬੀਚ ਧਿਆਇਆ ਹੈ॥
Prof. Sahib Singh(ਜਿਹੜਾ) ਹਰੀ ਸ੍ਰਿਸ਼ਟੀ ਦਾ ਮੂਲ ਹੈ, (ਜੋ) ਆਪ ਹੀ ਸਦਾ ਸਮਰੱਥ ਹੈ, ਸਾਰੇ ਜੀਆਂ ਨੇ (ਜਿਸ ਨੂੰ) ਮਨ ਵਿਚ ਸਿਮਰਿਆ ਹੈ,

ਪਦ ਅਰਥ ਕਰਣ = ਜਗਤ। ਕਰਣ ਕਾਰਣ = ਸ੍ਰਿਸ਼ਟੀ ਦਾ ਮੂਲ। ਸਰਬ ਜੀਅ = ਸਾਰੇ ਜੀਆਂ ਨੇ। ਮਨਿ = ਮਨ ਵਿਚ।

SikhNet (Spanish)Ser Primordial del Alma, Lo más Infinito de lo Infinito, la Eterna Causa de causas, todos los seres meditan en Él.

ਸ੍ਰੀ ਗੁਰ ਰਾਮਦਾਸ. ਜਯੋ ਜਯ ਜਗ ਮਹਿ; ਤੈ ਹਰਿ ਪਰਮ ਪਦੁ ਪਾਇਯਉ ॥੧॥

sree gur raamadaas. jayo jay jag meh; tai har param pad paaeiyau |1|

Sant Singh KhalsaO Great and Supreme Guru Raam Daas, Your Victory resounds across the universe. You have attained the supreme status of the Lord. ||1||
Manmohan SinghThy victory resounds in the whole world. Thou, O Sire Guru Ram Dass, have attained the supreme godly status.
Manmohan Singh (Punjabi)ਤੇਰੀ ਜਿੱਤ ਸਾਰੇ ਸੰਸਾਰ ਅੰਦਰ ਗੂੰਜਦੀ ਹੈ। ਤੈ, ਹੇ ਮਹਾਰਾਜ ਗੁਰੂ ਰਾਮਦਾਸ! ਮਹਾਨ ਈਸ਼ਵਰੀ ਮਰਤਬਾ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜਗਤ ਕੇ ਬੀਚ ਆਪ ਕੇ ਜੈ-ਜੈ ਕਾਰ ਹੋ ਰਹੇ ਹੈਂ, ਕਿਉਂ ਕਿ ਸੋ ਅਕਾਲ ਪੁਰਖ ਪੂਰਬੋਕਤ ਪਰਮ ਪਦ ਸਰੂਪ ਕੋ ਆਪ ਨੇ ਪਾਇਆ ਹੈ॥੧॥
Prof. Sahib Singhਹੇ ਗੁਰੂ ਰਾਮਦਾਸ ਜੀ! (ਆਪ ਦੀ) ਜਗਤ ਵਿਚ ਜੈ-ਜੈਕਾਰ ਹੋ ਰਹੀ ਹੈ ਕਿ ਆਪ ਨੇ ਉਸ ਹਰੀ ਦੀ ਉੱਚੀ ਪਦਵੀ ਪਾ ਲਈ ਹੈ ॥੧॥

ਪਦ ਅਰਥ ਜਯੋ ਜਯ = ਜੈ-ਜੈਕਾਰ ਹੋ ਰਹੀ ਹੈ। ਮਹਿ = ਜਗਤ ਵਿਚ। ਹਰਿ ਪਰਮ ਪਦੁ = (ਉਪ੍ਰੋਕਤ) ਹਰੀ ਦੀ ਉੱਚੀ ਪਦਵੀ ॥੧॥

SikhNet (Spanish)Oh Grandioso y Supremo Guru Ram Das, Tu Victoria resuena a través del Universo entero, has obtenido el Supremo Estado del Señor. (1)

Open this shabad →

ਸਤਿਗੁਰਿ ਨਾਨਕਿ, ਭਗਤਿ ਕਰੀ ਇਕ ਮਨਿ; ਤਨੁ ਮਨੁ ਧਨੁ. ਗੋਬਿੰਦ ਦੀਅਉ ॥

satigur naanak, bhagat karee ik man; tan man dhan. gobind deeo |

Sant Singh KhalsaNanak, the True Guru, worships God single-mindedly; He surrenders His body, mind and wealth to the Lord of the Universe.
Manmohan SinghNanak, the True Guru single-mindedly contemplated his Lord and surrendered his body, soul and wealth to Him.
Manmohan Singh (Punjabi)ਗੁਰੂ ਨਾਨਕ ਦੇਵ, ਸੱਚੇ ਗੁਰਾਂ ਨੇ ਇਕ ਚਿੱਤ ਨਾਲ ਆਪਣੇ ਸੁਆਮੀ ਦਾ ਸਿਮਰਨ ਕੀਤਾ ਅਤੇ ਆਪਣੀ ਦੇਹ ਆਤਮਾ ਅਤੇ ਦੌਲਤ ਉਸ ਦੇ ਸਮਰਪਨ ਕਰ ਦਿੱਤੇ।
Fareedkot Teekaਪ੍ਰਿਥਮੈ ਸ੍ਰੀ ਸਤਗੁਰ ਨਾਨਕ ਦੇਵ ਜੀ ਨੇ ਇਕ ਮਨ ਹੋਇਕਰ ਭਗਤੀ ਕਰੀ ਹੈ, ਜਿਸ ਤੇ ਮਨ, ਤਨ, ਧਨ ਸਰਬੰਸ ਗੋਬਿੰਦ ਜੀ ਕੋ ਦੇ ਦੀਆ ਹੈ॥
Prof. Sahib Singhਗੁਰੂ ਨਾਨਕ ਦੇਵ ਜੀ ਨੇ ਇਕ-ਮਨ ਹੋ ਕੇ ਭਗਤੀ ਕੀਤੀ, ਤੇ (ਆਪਣਾ) ਤਨ ਮਨ ਧਨ ਗੋਬਿੰਦ ਨੂੰ ਅਰਪਨ ਕਰ ਦਿੱਤਾ।

ਪਦ ਅਰਥ ਸਤਿਗੁਰਿ ਨਾਨਕਿ = ਸਤਿਗੁਰੂ ਨਾਨਕ ਨੇ। ਇਕ ਮਨਿ = ਇਕਾਗ੍ਰ ਮਨ ਹੋ ਕੇ। ਦੀਅਉ = ਅਰਪਨ ਕਰ ਦਿੱਤਾ।

SikhNet (Spanish)Nanak, El Verdadero Guru, alaba a Dios con Su Mente Sencilla. Él ha entregado su cuerpo, mente y riqueza al Señor del Universo.

ਅੰਗਦਿ, ਅਨੰਤ ਮੂਰਤਿ ਨਿਜ ਧਾਰੀ; ਅਗਮ ਗੵਾਨਿ, ਰਸਿ ਰਸੵਉ ਹੀਅਉ ॥

angad, anant moorat nij dhaaree; agam gayaan, ras rasyau heeo |

Sant Singh KhalsaThe Infinite Lord enshrined His Own Image in Guru Angad. In His heart, He delights in the spiritual wisdom of the Unfathomable Lord.
Manmohan SinghThen the Infinite Lord enshrined His own Being in Guru Angad and he, in his mind, enjoyed the Nectar of his unfathomable gnosis.
Manmohan Singh (Punjabi)ਤਦ ਬੇਅੰਤ ਪ੍ਰਭੂ ਨੇ ਆਪਣੇ ਨਿਜ ਦੇ ਸਰੂਪ ਨੂੰ ਗੁਰੂ ਅੰਗਦ ਅੰਦਰ ਟਿਕਾ ਦਿਤਾ ਅਤੇ ਉਨ੍ਹਾਂ ਨੇ ਆਪਣੇ ਹਿਰਦੇ ਅੰਦਰ, ਉਸ ਦੇ ਬੇਥਾਹ ਗਿਆਨ ਦੇ ਅੰਮ੍ਰਿਤ ਦਾ ਅਨੰਦ ਮਾਣਿਆ।
Fareedkot Teekaਜੋ ਸ੍ਰੀ ਗੁਰੂ ਅੰਗਦ ਸਾਹਿਬ ਜੀ ਹੈਂ, ਸੋ ਅਨੰਤ ਰੂਪ ਵਾਹਿਗੁਰੂ ਨੇ ਆਪ ਹੀ ਮੂਰਤੀ ਧਾਰੀ ਹੈ। (ਅਗਮ) ਪਰਮੇਸ੍ਵਰ ਕੇ ਗਿਆਨ ਰਸ ਮੇਂ ਜਿਨੋਂ ਕਾ ਰਿਦਾ (ਰਸਉ) ਤਦਾਕਾਰ ਹੂਆ ਹੈ॥
Prof. Sahib Singh(ਗੁਰੂ) ਅੰਗਦ (ਸਾਹਿਬ ਜੀ) ਨੇ 'ਅਨੰਤ ਮੂਰਤਿ' ਹਰੀ ਨੂੰ ਆਪਣੇ ਅੰਦਰ ਟਿਕਾਇਆ, ਅਪਹੁੰਚ ਹਰੀ ਦੇ ਗਿਆਨ ਦੀ ਬਰਕਤਿ ਨਾਲ ਆਪ ਦਾ ਹਿਰਦਾ ਪ੍ਰੇਮ ਵਿਚ ਭਿੱਜ ਗਿਆ।

ਪਦ ਅਰਥ ਅੰਗਦਿ = ਅੰਗਦ ਨੇ। ਅਨੰਤ ਮੂਰਤਿ = ਬੇਅੰਤ ਅਕਾਰਾਂ ਵਾਲਾ, ਸਰਗੁਣ ਹਰੀ। ਨਿਜ ਧਾਰੀ = ਆਪਣੇ ਅੰਦਰ ਧਾਰਨ ਕੀਤੀ। ਅਗਮ ਗ੍ਯ੍ਯਾਨਿ = ਅਗਮ ਹਰੀ ਦੇ ਗਿਆਨ ਨਾਲ। ਰਸਿ = ਪ੍ਰੇਮ ਵਿਚ। ਰਸ੍ਯ੍ਯਉ = ਰਸਿਆ, ਭਿੱਜ ਗਿਆ। ਹੀਅਉ = (ਗੁਰੂ ਅੰਗਦ ਜੀ ਦਾ) ਹਿਰਦਾ। ਅਗਮ = ਅਪਹੁੰਚ।

SikhNet (Spanish)El Infinito Señor enalteció Su Imagen en Guru Angad, y en Su Corazón Él se regocija en la Sabiduría Espiritual del Insondable Señor.

ਗੁਰਿ ਅਮਰਦਾਸਿ, ਕਰਤਾਰੁ ਕੀਅਉ ਵਸਿ; ਵਾਹੁ ਵਾਹੁ ਕਰਿ ਧੵਾਇਯਉ ॥

gur amaradaas, karataar keeo vas; vaahu vaahu kar dhayaaeiyau |

Sant Singh KhalsaGuru Amar Daas brought the Creator Lord under His control. Waaho! Waaho! Meditate on Him!
Manmohan SinghReciting and contemplating Lord's praises, Guru Amar Dass has make God subject to his will.
Manmohan Singh (Punjabi)ਸਿਰਜਣਹਾਰ ਦਾ ਸਿਮਰਨ ਤੇ ਸਨਾ ਕਰਨ ਦੁਆਰਾ, ਗੁਰੂ ਅਮਰਦਾਸ ਨੇ ਵਾਹਿਗੁਰੂ ਨੂੰ ਆਪਣੀ ਮਰਜੀ ਦੇ ਅਘੀਨ ਕਰ ਲਿਆ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਰਤਾਰ ਕੋ ਅਪਨੇ ਵਸ ਕਰ ਲੀਆ ਹੈ, ਅਸਚਰਜ ਸਰੂਪ ਕੋ ਅਸਚਰਜ ਜਾਣ ਕਰ ਕੇ ਹੀ ਧਿਆਇਆ ਹੈ॥
Prof. Sahib Singhਗੁਰੂ ਅਮਰਦਾਸ ਜੀ ਨੇ ਕਰਤਾਰ ਨੂੰ ਆਪਣੇ ਵੱਸ ਵਿਚ ਕੀਤਾ। 'ਤੂੰ ਧੰਨ ਹੈਂ, ਤੂੰ ਧੰਨ ਹੈਂ'- ਇਹ ਆਖ ਕੇ ਆਪ ਨੇ ਕਰਤਾਰ ਨੂੰ ਸਿਮਰਿਆ।

ਪਦ ਅਰਥ ਗੁਰਿ ਅਮਰਦਾਸਿ = ਗੁਰੂ ਅਮਰਦਾਸ (ਜੀ) ਨੇ। ਵਸਿ = ਵੱਸ ਵਿਚ। ਵਾਹੁ ਵਾਹੁ ਕਰਿ = 'ਤੂੰ ਧੰਨ ਹੈਂ, ਤੂੰ ਧੰਨ ਹੈਂ' = ਇਹ ਆਖ ਕੇ।

SikhNet (Spanish)Guru Amar Das trajo al Señor Creador con Él, Wajo, Wajo, medita en Él.

ਸ੍ਰੀ ਗੁਰ ਰਾਮਦਾਸ. ਜਯੋ ਜਯ ਜਗ ਮਹਿ; ਤੈ ਹਰਿ ਪਰਮ ਪਦੁ ਪਾਇਯਉ ॥੨॥

sree gur raamadaas. jayo jay jag meh; tai har param pad paaeiyau |2|

Sant Singh KhalsaO Great and Supreme Guru Raam Daas, Your Victory resounds across the universe. You have attained the supreme status of the Lord. ||2||
Manmohan SinghThy victory resounds in the whole world. Thou, O Sire, Guru Ram Dass, has attained the Godly supreme status.
Manmohan Singh (Punjabi)ਤੇਰੀ ਜਿੱਤ ਸਾਰੇ ਸੰਸਾਰ ਅੰਦਰ ਗੂੰਜਦੀ ਹੈ। ਤੈ, ਹੇ ਮਹਾਰਾਜ ਗੁਰੂ ਰਾਮਦਾਸ! ਈਸ਼ਵਰੀ ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ।
Fareedkot Teekaਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਜਗਤ ਕੇ ਬੀਚ ਆਪ ਕਾ ਜੈ-ਜੈ ਕਾਰ ਹੋ ਰਹਾ ਹੈ, ਕਿਉਂ ਕਿ ਆਪ ਨੇ ਹਰੀ ਪਰਮਪਦ ਰੂਪ ਕੋ ਪਾਇ ਲੀਆ ਹੈ॥੨॥
Prof. Sahib Singhਹੇ ਗੁਰੂ ਰਾਮਦਾਸ ਜੀ! ਆਪ ਦੀ ਭੀ ਜਗਤ ਵਿਚ ਜੈ-ਜੈਕਾਰ ਹੋ ਰਹੀ ਹੈ; ਆਪ ਨੇ ਅਕਾਲ ਪੁਰਖ ਦੇ ਮਿਲਾਪ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰ ਲਿਆ ਹੈ ॥੨॥

ਪਦ ਅਰਥ ਪਰਮ = ਸਭ ਤੋਂ ਉੱਚਾ। ਪਦੁ = ਦਰਜਾ। ਹਰਿ ਪਰਮ ਪਦੁ = ਪ੍ਰਭੂ (ਦੇ ਮਿਲਾਪ) ਦਾ ਸਭ ਤੋਂ ਉੱਚਾ ਦਰਜਾ ॥੨॥

SikhNet (Spanish)Oh Grandioso y Supremo Guru Ram Das, Tu Victoria resuena a través del Universo entero, has obtenido el Supremo Estado del Señor. (2)

Open this shabad →

ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ; ਪੁਬ ਭਗਤ ਹਰਿ ਕੇ ਜੁ ਗਣੰ ॥

naarad dhraoo prahalaad sudaamaa; pub bhagat har ke ju ganan |

Sant Singh KhalsaNaarad, Dhroo, Prahlaad and Sudaamaa are accounted among the Lord's devotees of the past.
Manmohan SinghNarad, Dhru, Prahlad and Sudama are accounted among the God's saints of the past.
Manmohan Singh (Punjabi)ਨਾਰਦ, ਧਰੂ, ਪ੍ਰਹਿਲਾਦ ਅਤੇ ਸੁਦਾਮਾ ਪਿਛਲੇ ਸਮੇ ਦੇ ਵਾਹਿਗੁਰੂ ਦੇ ਸੰਤ ਗਿਣੇ ਜਾਂਦੇ ਹਨ।
Fareedkot Teekaਨਾਰਦ ਜੀ ਔਰ ਧ੍ਰੂਹ, ਪ੍ਰਹਿਲਾਦ ਔ ਸੁਦਾਮਾ ਆਦੀ ਹਰੀ ਕੇ ਭਗਤ ਜੋ ਪੂਰਬ ਯੁਗੋਂ ਮੇਂ ਹੂਏ ਗਿਣੀਤੇ ਹੈਂ॥
Prof. Sahib Singhਨਾਰਦ, ਧ੍ਰੂ ਪ੍ਰਹਲਾਦ, ਸੁਦਾਮਾ- ਜੋ ਹਰੀ ਦੇ ਪੂਰਬਲੇ ਜੁਗਾਂ ਦੇ ਭਗਤ ਗਿਣੇ ਜਾਂਦੇ ਹਨ;

ਪਦ ਅਰਥ ਪੁਬ = ਪੂਰਬਲੇ (ਜੁਗਾਂ ਦੇ)। ਗਣੰ = ਗਿਣੇ ਜਾਂਦੇ ਹਨ।

SikhNet (Spanish)Naraad, Dru, Prahlad y Sudam, son contados como los Devotos del Señor en el pasado;

ਅੰਬਰੀਕੁ ਜਯਦੇਵ ਤ੍ਰਿਲੋਚਨੁ; ਨਾਮਾ ਅਵਰੁ ਕਬੀਰੁ ਭਣੰ ॥

anbareek jayadev trilochan; naamaa avar kabeer bhanan |

Sant Singh KhalsaAmbreek, Jai Dayv, Trilochan, Naam Dayv and Kabeer are also remembered.
Manmohan SinghAmbrik, Jaidev, Tirlochan, Nam Dev and Kabir are also said to be His saints.
Manmohan Singh (Punjabi)ਅੰਬਰੀਕ, ਜੈਦੇਵ ਤ੍ਰਿਲੋਚਨ, ਨਾਮਦੇਵ ਅਤੇ ਕਬੀਰ ਭੀ ਉਸ ਦੇ ਸੰਤ ਆਖੇ ਜਾਂਦੇ ਹਨ।
Fareedkot Teekaਅੰਬਰੀਕ ਔ ਜੈਵੇਦ ਜੀ, ਤ੍ਰਿਲੋਚਨ ਔਰ ਨਾਮਦੇਵ ਪੁਨਾ ਸ੍ਰੀ ਕਬੀਰ ਜੀ ਉਚਾਰਨ ਕਰੀਤੇ ਹੈਂ॥
Prof. Sahib Singhਅੰਬਰੀਕ, ਜੈਦੇਵ, ਤ੍ਰਿਲੋਚਨ, ਨਾਮਾ ਅਤੇ ਕਬੀਰ,

ਪਦ ਅਰਥ ਅਵਰੁ = ਅਤੇ ਹੋਰ। ਭਣੰ = ਆਖੇ ਜਾਂਦੇ ਹਨ।

SikhNet (Spanish)Ambrik, Ye Dev, Trilochan, Nam Dev y Kabir, son también recordados.

ਤਿਨ ਕੌ ਅਵਤਾਰੁ. ਭਯਉ ਕਲਿ ਭਿੰਤਰਿ; ਜਸੁ. ਜਗਤ੍ਰ ਪਰਿ ਛਾਇਯਉ ॥

tin kau avataar. bhyau kal bhintar; jas. jagatr par chhaaeiyau |

Sant Singh KhalsaThey were incarnated in this Dark Age of Kali Yuga; their praises have spread over all the world.
Manmohan SinghThey were born in the Darkage and their glory spread over the whole world.
Manmohan Singh (Punjabi)ਉਹ ਕਲਜੁਗ ਅੰਦਰ ਪੈਦਾ ਹੋਏ ਸਨ ਅਤੇ ਉਨ੍ਹਾਂ ਦੀ ਮਹਿਮਾ ਸਾਰੇ ਸੰਸਾਰ ਉਤੇ ਫੈਲ ਗਈ ਸੀ।
Fareedkot Teekaਤਿਨ ਕਬੀਰ, ਨਾਮਦੇਵ ਜੀ ਆਦਿਕੋਂ ਕਾ ਜੋ ਇਸ ਕਲਿਯੁਗ ਕੇ ਬੀਚ ਅਵਤਾਰ ਹੂਆ ਹੈ, ਜਿਸ ਹਰੀ ਕੇ ਨਾਮ ਕੇ ਜਾਪ ਕਰ ਕੇ ਤਿਨੋਂ ਕਾ ਸਰਬ ਜਗਤ ਕੇ ਊਪਰ ਜਸ ਛਾਇਆ ਹੈ॥
Prof. Sahib Singhਜਿਨ੍ਹਾਂ ਦਾ ਜਨਮ ਕਲਜੁਗ ਵਿਚ ਹੋਇਆ ਹੈ- ਇਹਨਾਂ ਸਾਰਿਆਂ ਦਾ ਜਸ ਜਗਤ ਉੱਤੇ (ਹਰੀ ਦੇ ਭਗਤ ਹੋਣ ਦੇ ਕਾਰਨ ਹੀ) ਖਿਲਰਿਆ ਹੋਇਆ ਹੈ।

ਪਦ ਅਰਥ ਅਵਤਾਰੁ = ਜਨਮ। ਕਲਿ ਭਿੰਤਰਿ = ਕਲਜੁਗ ਵਿਚ। ਛਾਇਯਉ = ਖਿਲਰਿਆ ਹੈ।

SikhNet (Spanish)Ellos encarnaron en esta Época oscura de Kali y Sus Alabanzas se han esparcido a través del mundo entero.

ਸ੍ਰੀ ਗੁਰ ਰਾਮਦਾਸ. ਜਯੋ ਜਯ ਜਗ ਮਹਿ; ਤੈ ਹਰਿ ਪਰਮ ਪਦੁ ਪਾਇਯਉ ॥੩॥

sree gur raamadaas. jayo jay jag meh; tai har param pad paaeiyau |3|

Sant Singh KhalsaO Great and Supreme Guru Raam Daas, Your Victory resounds across the universe. You have attained the supreme status of the Lord. ||3||
Manmohan SinghThy victory resounds in the whole world. Thou, O Sire Guru Ram Dass, has attained the supreme Godly status.
Manmohan Singh (Punjabi)ਤੇਰੀ ਫਤਹ ਸਾਰੇ ਸੰਸਾਰ ਅੰਦਰ ਗੂੰਜ ਰਹੀ ਹੈ। ਤੈਨੂੰ ਹੇ ਮਹਾਰਾਜ ਗੁਰੂ ਰਾਮਦਾਸ! ਮਹਾਨ ਈਸ਼ਵਰੀ ਮਰਤਬਾ ਪਰਾਪਤ ਹੋ ਗਿਆ ਹੈ।
Fareedkot Teekaਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਜਗਤ ਮੇਂ ਆਪ ਕਾ ਜੈ-ਜੈ ਕਾਰ, ਭਾਵ ਜਸ ਹੋ ਰਹਾ ਹੈ ਅਰ ਤੈਨੇ ਸੋ ਹਰਿ ਪਰਮ ਪਦ ਸਰੂਪ ਪਾਇਆ ਹੈ॥੩॥
Prof. Sahib Singhਹੇ ਗੁਰੂ ਰਾਮਦਾਸ ਜੀ! ਆਪ ਦੀ ਭੀ ਜੈ-ਜੈਕਾਰ ਜਗਤ ਵਿਚ ਹੋ ਰਹੀ ਹੈ, ਕਿ ਆਪ ਨੇ ਹਰੀ (ਦੇ ਮਿਲਾਪ) ਦੀ ਪਰਮ ਪਦਵੀ ਪਾਈ ਹੈ ॥੩॥
SikhNet (Spanish)Oh Grandioso y Supremo Guru Ram Das, Tu Victoria resuena a través del Universo entero, has obtenido el Supremo Estado del Señor. (3)

Open this shabad →

ਮਨਸਾ ਕਰਿ, ਸਿਮਰੰਤ ਤੁਝੈ ਨਰ; ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ ॥

manasaa kar, simarant tujhai nar; kaam krodh mittiaau ju tinan |

Sant Singh KhalsaThose who meditate in remembrance on You within their minds - their sexual desire and anger are taken away.
Manmohan SinghThe men, who meditate on Thee with their whole mind, their lust and wrath are effaced.
Manmohan Singh (Punjabi)ਜੋ ਇਨਸਾਨ, ਆਪਣੇ ਸਮੂਹ ਮਨ ਨਾਲ ਤੈਡਾ ਆਰਾਧਨ ਕਰਦੇ ਹਨ, ਉਨ੍ਹਾਂ ਦੀ ਸ਼ਹਿਵਤ ਅਤੇ ਗੱਸਾ ਨਾਸ ਹੋ ਜਾਂਦੇ ਹਨ।
Fareedkot Teekaਜੋ ਪੁਰਸ ਮਨਸਾ ਕਰ ਤੁਝ ਕੋ ਸਿਮਰਨ ਕਰਤੇ ਹੈਂ ਤਿਨੋਂ ਕਾ ਕਾਮ ਅਰ ਕ੍ਰੋਧ ਮਿਟ ਜਾਤਾ ਭਇਆ ਹੈ॥
Prof. Sahib Singhਜੋ ਮਨੁੱਖ, (ਹੇ ਸਤਿਗੁਰੂ!) ਤੈਨੂੰ ਮਨ ਜੋੜ ਕੇ ਸਿਮਰਦੇ ਹਨ, ਉਹਨਾਂ ਦਾ ਕਾਮ ਅਤੇ ਕ੍ਰੋਧ ਮਿਟ ਜਾਂਦਾ ਹੈ।

ਪਦ ਅਰਥ ਮਨਸਾ = ਮਨ ਦੀ ਬ੍ਰਿਤੀ। ਤਿਣੰ = ਉਹਨਾਂ ਦਾ।

SikhNet (Spanish)Quienes meditan y Te recuerdan, en el seno de su ser, su lujuria y enojos desaparecen.

ਬਾਚਾ ਕਰਿ, ਸਿਮਰੰਤ ਤੁਝੈ; ਤਿਨੑ ਦੁਖੁ ਦਰਿਦ੍ਰੁ, ਮਿਟਯਉ ਜੁ ਖਿਣੰ ॥

baachaa kar, simarant tujhai; tina dukh daridru, mittyau ju khinan |

Sant Singh KhalsaThose who remember You in meditation with their words, are rid of their poverty and pain in an instant.
Manmohan SinghThey who contemplate Thee with their words, they are rid of their pain and poverty in a moment.
Manmohan Singh (Punjabi)ਜੋ ਆਪਣੇ ਬਚਨਾਂ ਦੁਆਰਾ, ਤੈਡਾ ਚਿੰਤਨ ਕਰਦੇ ਹਨ ਉਹ ਇਕ ਮੁਹਤ ਵਿੱਚ ਕਸ਼ਟ ਅਤੇ ਕੰਗਾਲਤਾ ਤੋਂ ਖਲਾਸੀ ਪਾ ਜਾਂਦੇ ਹਨ।
Fareedkot Teekaਜੋ ਪੁਰਸ਼ (ਬਾਚਾ) ਬਾਣੀ ਕਰ ਕੇ ਤੁਝ ਕੋ ਸਿਮਰਤੇ ਹੈਂ ਤਿਨ ਕੇ ਦੁਖ ਔ ਦਰਿਦ੍ਰ ਏਕ ਖਿਨ ਮੇਂ ਮਿਟ ਜਾਤੇ ਭਏ ਹੈਂ॥
Prof. Sahib Singhਜੋ ਜੀਵ ਆਪ ਨੂੰ ਬਚਨਾਂ ਦੁਆਰਾ (ਭਾਵ, ਜੀਭ ਨਾਲ) ਸਿਮਰਦੇ ਹਨ, ਉਹਨਾਂ ਦਾ ਦੁੱਖ ਤੇ ਦਰਿਦ੍ਰ ਖਿਨ ਵਿਚ ਦੂਰ ਹੋ ਜਾਂਦਾ ਹੈ।

ਪਦ ਅਰਥ ਬਾਚਾ = ਬਚਨ। ਖਿਣੰ = ਖਿਨ ਵਿਚ।

SikhNet (Spanish)Quienes Te recuerdan en su meditación con Sus palabras, son liberados de la pobreza y del dolor en un instante.

ਕਰਮ ਕਰਿ. ਤੁਅ ਦਰਸ ਪਰਸ, ਪਾਰਸ ਸਰ; ਬਲੵ ਭਟ, ਜਸੁ ਗਾਇਯਉ ॥

karam kar. tua daras paras, paaras sar; balay bhatt, jas gaaeiyau |

Sant Singh KhalsaThose who obtain the Blessed Vision of Your Darshan, by the karma of their good deeds, touch the Philosopher's Stone, and like BALL the poet, sing Your Praises.
Manmohan SinghThey, to whom thou show mercy, O Guru, seeing thy vision become like the philosopher's stone, Ball, the bard, sings thine praises.
Manmohan Singh (Punjabi)ਜਿਨ੍ਹਾਂ ਉੱਤੇ ਤੂੰ ਮਿਹਰ ਧਾਰਦਾ ਹੈ, ਹੇ ਗੁਰਦੇਵ! ਉਹ ਤੇਰਾ ਦਰਸ਼ਨ ਦੇਖ ਕੇ ਰਸਾਇਣ ਦੀ ਮਾਨੰਦ ਥੀ ਵੰਞਦੇ ਹਨ। ਬਲ, ਭੱਟ, ਤੇਰੀਆਂ ਸਿਫਤਾਂ ਗਾਹਿਨ ਕਰਦਾ ਹੈ।
Fareedkot Teeka(ਕਰਮ ਕਰਿ) ਸਰੀਰ ਕਰ ਕੇ ਜੋ ਆਪ ਕਾ ਦਰਸ ਪਰਸ ਕਰਤੇ ਹੈਂ, ਸੋ ਪਾਰਸ ਕੇ ਸਦਰਸ ਹੋਇ ਜਾਤੇ ਹੈਂ। ਸ੍ਰੀ 'ਬਲ' ਭੱਟ ਜੀ ਕਹਿਤੇ ਹੈਂ: ਮੈਨੇ ਆਪ ਕਾ ਜਸ ਗਾਇਨ ਕੀਆ ਹੈ॥
Prof. Sahib Singhਹੇ ਗੁਰੂ ਰਾਮਦਾਸ ਜੀ! ਬਲ੍ਯ੍ਯ ਭੱਟ (ਆਪ ਦਾ) ਜਸ ਗਾਂਦਾ ਹੈ (ਤੇ ਆਖਦਾ ਹੈ ਕਿ) ਜੋ ਮਨੁੱਖ ਆਪ ਦਾ ਦਰਸ਼ਨ ਸਰੀਰਕ ਇੰਦ੍ਰਿਆਂ ਨਾਲ ਪਰਸਦੇ ਹਨ, ਉਹ ਪਾਰਸ ਸਮਾਨ ਹੋ ਜਾਂਦੇ ਹਨ।

ਪਦ ਅਰਥ ਕਰਮ ਕਰਿ = ਕਰਮਾਂ ਦੁਆਰਾ (ਭਾਵ, ਸਰੀਰ ਦੇ ਇੰਦ੍ਰੇ ਵਰਤ ਕੇ)। ਪਾਰਸ ਸਰ = (ਉਹ) ਪਾਰਸ ਸਮਾਨ (ਹੋ ਜਾਂਦੇ ਹਨ)। ਸਰ = ਬਰਾਬਰ, ਵਰਗੇ। ਤੁਅ = ਤੇਰਾ (तव)

SikhNet (Spanish)Quienes obtienen la Visión Bendita de Tu Darshan, por el Karma de sus buenas acciones, tocan la Piedra Filosofal y como Baal, el poeta, cantan Tu Alabanza.

ਸ੍ਰੀ ਗੁਰ ਰਾਮਦਾਸ. ਜਯੋ ਜਯ ਜਗ ਮਹਿ; ਤੈ ਹਰਿ ਪਰਮ ਪਦੁ ਪਾਇਯਉ ॥੪॥

sree gur raamadaas. jayo jay jag meh; tai har param pad paaeiyau |4|

Sant Singh KhalsaO Great and Supreme Guru Raam Daas, Your Victory resounds across the universe. You have attained the supreme status of the Lord. ||4||
Manmohan SinghThy victory resounds in the whole world. Thou, O Sire Guru Ram Dass, have attained the supreme Godly status.
Manmohan Singh (Punjabi)ਤੈਡੀ ਫਤਹ ਸਾਰੇ ਸੰਸਾਰ ਅੰਦਰ ਗੂੰਜਦੀ ਹੈ। ਤੈ, ਹੇ ਮਹਾਰਾਜ ਗੁਰੂ ਰਾਮਦਾਸ! ਮਹਾਨ ਈਸ਼ਵਰੀ ਮਰਤਬਾ ਪਾ ਲਿਆ ਹੈ।
Fareedkot Teekaਹੇ ਸ੍ਰੀ ਗੁਰੂ ਰਾਮਦਾਸ ਜੀ! ਜਗਤ ਮੇਂ ਆਪ ਕਾ ਜੈ-ਜੈ ਕਾਰ ਹੋ ਰਹਾ ਹੈ ਅਰ ਹਰੀ ਪਰਮ ਪਦ ਰੂਪ ਕੋ ਤੈਨੇ ਪਾਯਾ ਹੈ॥੪॥
Prof. Sahib Singhਹੇ ਗੁਰੂ ਰਾਮਦਾਸ ਜੀ! ਆਪ ਦੀ ਜੈ-ਜੈਕਾਰ ਜਗਤ ਵਿਚ ਹੋ ਰਹੀ ਹੈ ਕਿ ਆਪ ਨੇ ਹਰੀ ਦੀ ਉੱਚੀ ਪਦਵੀ ਪਾ ਲਈ ਹੈ ॥੪॥
SikhNet (Spanish)Oh Grandioso y Supremo Guru Ram Das, Tu Victoria resuena a través del Universo entero, has obtenido el Supremo Estado del Señor. (4)

Open this shabad →

ਜਿਹ ਸਤਿਗੁਰ ਸਿਮਰੰਤ; ਨਯਨ ਕੇ ਤਿਮਰ ਮਿਟਹਿ ਖਿਨੁ ॥

jih satigur simarant; nayan ke timar mitteh khin |

Sant Singh KhalsaThose who meditate in remembrance on the True Guru - the darkness of their eyes is removed in an instant.
Manmohan SinghWhosoever contemplates the True Guru, the darkness of his eyes is dispelled in a trice.
Manmohan Singh (Punjabi)ਜੋ ਕੋਈ ਸੱਚੇ ਗੁਰਾਂ ਦਾ ਆਰਾਧਨ ਕਰਦਾ ਹੈ, ਉਸ ਦੀਆਂ ਅੱਖਾਂ ਦਾ ਅਨ੍ਹੇਰਾ ਇਕ ਮੁਹਤ ਵਿੱਚ ਦੂਰ ਹੋ ਜਾਂਦਾ ਹੈ।
Fareedkot Teekaਜਿਨ ਸਤਗੁਰੋਂ ਕੇ ਸਿਮਰਨੇ ਸੇ ਬੁਧੀ ਰੂਪੀ ਨੇਤਰੋਂ ਤੇ ਅਗਿਆਨ ਆਦੀ ਵਿਕਾਰੋਂ ਕੇ ਅੰਧੇਰੇ ਖਿਨ ਮੇਂ ਮਿਟ ਜਾਤੇ ਹੈਂ॥
Prof. Sahib Singhਜਿਸ ਗੁਰੂ ਦਾ ਸਿਮਰਨ ਕੀਤਿਆਂ, ਅੱਖਾਂ ਦੇ ਛੌੜ ਖਿਨ ਵਿਚ ਕੱਟੇ ਜਾਂਦੇ ਹਨ,

ਪਦ ਅਰਥ ਨਯਨ = ਨੇਤ੍ਰ, ਅੱਖਾਂ। ਤਿਮਰ = ਹਨੇਰਾ।

SikhNet (Spanish)Quienes meditan recordando al Guru Verdadero, la oscuridad de su mirada es removida en un sólo instante.

ਜਿਹ ਸਤਿਗੁਰ ਸਿਮਰੰਥਿ; ਰਿਦੈ ਹਰਿ ਨਾਮੁ ਦਿਨੋ ਦਿਨੁ ॥

jih satigur simaranth; ridai har naam dino din |

Sant Singh KhalsaThose who meditate in remembrance on the True Guru within their hearts, are blessed with the Lord's Name, day by day.
Manmohan SinghWhosoever contemplates his True Guru, day by day, God's Name permeates his mind.
Manmohan Singh (Punjabi)ਜੋ ਕੋਈ ਆਪਣੇ ਸੱਚੇ ਗੁਰਾਂ ਦਾ ਆਰਾਧਨ ਕਰਦਾ ਹੈ, ਰੱਬ ਦਾ ਨਾਮ ਰੋਜ਼-ਬ-ਰੋਜ਼ ਉਸ ਦੇ ਮਨ ਵਿੱਚ ਰਮੀ ਜਾਂਦਾ ਹੈ।
Fareedkot Teekaਜਿਨ ਸਤਿਗੁਰੋਂ ਕੇ ਸਿਮਰਨ ਕਰਨੇ ਤੇ ਦਿਨੋਂ ਦਿਨ ਹਰੀ ਕੇ ਨਾਮ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਜਿਸ ਗੁਰੂ ਦਾ ਸਿਮਰਨ ਕੀਤਿਆਂ ਹਿਰਦੇ ਵਿਚ ਹਰੀ ਦਾ ਨਾਮ ਦਿਨੋ ਦਿਨ (ਵਧੀਕ ਜੰਮਦਾ ਹੈ);

ਪਦ ਅਰਥ ਰਿਦੈ = ਹਿਰਦੇ ਵਿਚ।

SikhNet (Spanish)Quienes meditan recordando al Verdadero Guru en su corazón, son bendecidos con el Nombre del Señor, día con día.

ਜਿਹ ਸਤਿਗੁਰ ਸਿਮਰੰਥਿ; ਜੀਅ ਕੀ ਤਪਤਿ ਮਿਟਾਵੈ ॥

jih satigur simaranth; jeea kee tapat mittaavai |

Sant Singh KhalsaThose who meditate in remembrance on the True Guru within their souls - the fire of desire is extinguished for them.
Manmohan SinghWhosoever remembers the True Guru, the fire of his mind is quenched.
Manmohan Singh (Punjabi)ਜੋ ਕੋਈ ਸੱਚੇ ਗੁਰਾਂ ਦਾ ਚਿੰਤਨ ਕਰਦਾ ਹੈ, ਉਸ ਦੇ ਮਨ ਦੀ ਅੱਗ ਬੁਝ ਜਾਂਦੀ ਹੈ।
Fareedkot Teekaਜਿਨ ਸਤਿਗੁਰੋਂ ਕੇ ਸਿਮਰਨੇ ਤੇ ਇਹ ਜੀਵ ਰਿਦੇ ਕੀ ਤਪਤ ਮਿਟਾਵਤਾ ਹੈ॥
Prof. Sahib Singhਜਿਸ ਗੁਰੂ ਨੂੰ ਸਿਮਰਿਆਂ (ਜੀਵ) ਹਿਰਦੇ ਦੀ ਤਪਤ ਮਿਟਾਉਂਦਾ ਹੈ,
SikhNet (Spanish)Quienes meditan recordando al Verdadero Guru en su Alma, el fuego del deseo es extinguido en ellos.

ਜਿਹ ਸਤਿਗੁਰ ਸਿਮਰੰਥਿ; ਰਿਧਿ ਸਿਧਿ ਨਵ ਨਿਧਿ ਪਾਵੈ ॥

jih satigur simaranth; ridh sidh nav nidh paavai |

Sant Singh KhalsaThose who meditate in remembrance on the True Guru, are blessed with wealth and prosperity, supernatural spiritual powers and the nine treasures.
Manmohan SinghWhosoever remembers the True Guru, he is blest with wealth, miraculous powers and the nine treasures.
Manmohan Singh (Punjabi)ਜੋ ਕੋਈ ਸੱਚੇ ਗੁਰਾਂ ਦਾ ਚਿਤਨ ਕਰਦਾ ਹੈ, ਉਹ ਦੌਲਤ, ਕਰਾਮਾਤੀ ਸ਼ਕਤੀਆਂ ਅਤੇ ਨੌ ਖਜਾਲੇ ਪਾ ਲੈਂਦਾ ਹੈ।
Fareedkot Teekaਜਿਨ ਸਤਿਗੁਰੋਂ ਕੇ ਸਿਮਰਨੇ ਤੇ ਜੀਵ ਰਿਧੀ ਔ ਅਠਾਰਹ ਸਿਧੀ ਪੁਨਾ ਨੌ ਨਿਧੀਆਂ ਪਾਵਤਾ ਹੈ॥
Prof. Sahib Singhਜਿਸ ਗੁਰੂ ਨੂੰ ਯਾਦ ਕਰ ਕੇ (ਜੀਵ) ਰਿੱਧੀਆਂ ਸਿੱਧੀਆਂ ਤੇ ਨੌ ਨਿਧੀਆਂ ਪਾ ਲੈਂਦਾ ਹੈ;
SikhNet (Spanish)Quienes meditan recordando al Guru Verdadero, son bendecidos con Riqueza y Prosperidad, Poderes Sobrenaturales y los Nueve Tesoros. Así habla Baal, el poeta, Bendito sea Guru Ram Das, acercándose a la Saad Sangat,

ਸੋਈ ਰਾਮਦਾਸੁ ਗੁਰੁ. ਬਲੵ ਭਣਿ; ਮਿਲਿ ਸੰਗਤਿ. ਧੰਨਿ ਧੰਨਿ ਕਰਹੁ ॥

soee raamadaas gur. balay bhan; mil sangat. dhan dhan karahu |

Sant Singh KhalsaSo speaks BALL the poet: Blessed is Guru Raam Daas; joining the Sangat, the Congregation, call Him blessed and great.
Manmohan SinghSuch is Guru Ram Dass, says, Ball, the bard. Joining the saints' society, call him thou the blest, yea, the best indeed.
Manmohan Singh (Punjabi)ਇਹੋ ਜਹੇ ਗੁਰੂ ਰਾਮਦਾਸ ਜੀ ਹਨ, ਬਲ ਭੱਟ ਕਹਿੰਦਾ ਹੈ, ਸਾਧ-ਸੰਗਤ ਨਾਲ ਜੁੜ ਕੇ ਤੂੰ ਉਨ੍ਹਾਂ ਨੂੰ ਮੁਬਾਰਕ, ਹਾਂ, ਸਚ ਮੁਚ ਮੁਬਾਰਕ ਕਹੋ।
Fareedkot Teekaਸ੍ਰੀ ਬਲ ਭੱਟ ਜੀ ਕਹਿਤੇ ਹੈਂ: ਸੋਈ ਸਤਿਗੁਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਹੈਂ। ਹੇ ਭਾਈ! ਤਿਨ ਸਤਿਗੁਰੋਂ ਕੀ ਸੰਗਤਿ ਮੇਂ ਮਿਲ ਕਰ ਕੇ ਧੰਨ ਧੰਨ ਉਚਾਰਨ ਕਰੋ॥
Prof. Sahib Singhਬਲ੍ਯ੍ਯ (ਕਵੀ) ਆਖਦਾ ਹੈ- ਸੰਗਤ ਵਿਚ ਮਿਲ ਕੇ ਉਸ (ਗੁਰੂ) ਨੂੰ ਆਖੋ-'ਤੂੰ ਧੰਨ ਹੈਂ, ਤੂੰ ਧੰਨ ਹੈਂ',

ਪਦ ਅਰਥ ਭਣਿ = ਆਖ।

SikhNet (Spanish)la Congregación Lo llama Bendito y Grandioso. Mediten en el Verdadero Guru,

ਜਿਹ ਸਤਿਗੁਰ ਲਗਿ. ਪ੍ਰਭੁ ਪਾਈਐ; ਸੋ ਸਤਿਗੁਰੁ ਸਿਮਰਹੁ ਨਰਹੁ ॥੫॥੫੪॥

jih satigur lag. prabh paaeeai; so satigur simarahu narahu |5|54|

Sant Singh KhalsaMeditate on the True Guru, O men, through Whom the Lord is obtained. ||5||54||
Manmohan SinghO men, contemplate ye that True Guru, clinging to which True Guru, the Lord is obtained.
Manmohan Singh (Punjabi)ਹੇ ਬੰਦਿਓ! ਤੁਸੀਂ ਉਸ ਸੱਚੇ ਗੁਰਾਂ ਦਾ ਆਰਾਧਨ ਕਰੋ ਜਿਸ ਸੱਚੇ ਗੁਰੂ ਦੇ ਨਾਲ ਜੁੜ ਕੇ ਪ੍ਰਭੂ ਪਾਇਆ ਜਾਂਦਾ ਹੈ।
Fareedkot Teekaਹੇ ਪੁਰਸੋ! ਸੋਈ ਸਤਿਗੁਰ ਸਿਮਰੋ, ਜਿਸ ਸਤਿਗੁਰੂ ਚੌਥੇ ਪਾਤਿਸ਼ਾਹ ਜੀ ਕੇ ਚਰਨੀ ਲਗ ਕਰ ਕੇ ਪ੍ਰਭੂ ਕੋ ਪਾਈਤਾ ਹੈ॥੫॥੫੪॥
Prof. Sahib Singhਜਿਸ ਗੁਰੂ ਰਾਮਦਾਸ ਜੀ ਦੀ ਚਰਨੀਂ ਲੱਗ ਕੇ ਪ੍ਰਭੂ ਨੂੰ ਮਿਲੀਦਾ ਹੈ, ਹੇ ਜਨੋ! ਉਸ ਗੁਰੂ ਨੂੰ ਸਿਮਰੋ ॥੫॥੫੪॥

ਪਦ ਅਰਥ ਲਗਿ = (ਚਰਨੀਂ) ਲੱਗ ਕੇ। ਨਰਹੁ = ਹੇ ਮਨੁੱਖੋ! ॥੫॥੫੪॥

(ਭੱਟ ਬਲ੍ਯ੍ਯ ਦੇ ਪੰਜ ਸਵਈਏ)

SikhNet (Spanish)oh seres humanos, a través de Él el Señor es obtenido. (5-54)

Open this shabad →

Shabad Bhatt Keerat Svaiyay Fourth Mehl continues on Ang 1406

ਜਿਨਿ ਸਬਦੁ ਕਮਾਇ. ਪਰਮ ਪਦੁ ਪਾਇਓ; ਸੇਵਾ ਕਰਤ. ਨ ਛੋਡਿਓ ਪਾਸੁ ॥

jin sabad kamaae. param pad paaeo; sevaa karat. na chhoddio paas |

Sant Singh KhalsaLiving the Word of the Shabad, He attained the supreme status; while performing selfless service, He did not leave the side of Guru Amar Daas.
Manmohan SinghSuch is the Guru, who practising the name, attained the supreme status and whilst performing service, abandoned not the company of Guru Amar Dass.
Manmohan Singh (Punjabi)ਐਸੇ ਹਨ ਗੁਰਦੇਵ! ਜੋ ਨਾਮ ਦੀ ਕਮਾਈ ਕਰ, ਮਹਾਨ ਪਦਵੀ ਨੂੰ ਪਰਤਾਪ ਹੋਏ ਅਤੇ ਜਿਨ੍ਹਾਂ ਨੇ ਘਾਲ ਕਮਾਉਦਿਆਂ ਹੋਇਆ ਗੁਰੂ ਅਮਰਦਾਸ ਜੀ ਦੇ ਸਾਥ ਨੂੰ ਨਹੀਂ ਸੀ ਛਡਿਆ।
Fareedkot Teekaਜਿਸ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ (ਸਬਦੁ) ਉਪਦੇਸ਼ ਕੋ ਕਮਾਇ ਕਰ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੀ ਸੇਵਾ ਕਰਤਿਆਂ ਹੋਇਆਂ ਤਿਨ ਕਾ ਪਾਸਾ ਨਹੀਂ ਛੋਡਿਆ ਹੈ ਅਰਥਾਤ ਸਦਾ ਪਾਸ ਹੀ ਰਹੇ ਹੈਂ॥
Prof. Sahib Singhਜਿਸ (ਗੁਰੂ ਰਾਮਦਾਸ ਜੀ) ਨੇ ਸ਼ਬਦ ਨੂੰ ਕਮਾ ਕੇ ਉੱਚੀ ਪਦਵੀ ਪਾਈ, ਅਤੇ (ਗੁਰੂ ਅਮਰਦਾਸ ਜੀ ਦੀ) ਸੇਵਾ ਕਰਦਿਆਂ ਸਾਥ ਨਾ ਛੱਡਿਆ,

ਪਦ ਅਰਥ ਜਿਨਿ = ਜਿਸ (ਗੁਰੂ ਰਾਮਦਾਸ ਜੀ) ਨੇ। ਪਾਸੁ = ਪਾਸਾ, ਸਾਥ।

SikhNet (Spanish)Viviendo la Palabra del Shabd, Él obtuvo el Estado Supremo, mientras realizaba servicio sin esperar recompensa. No se fue del lado de Guru Amar Das.

ਤਾ ਤੇ ਗਉਹਰੁ ਗੵਾਨ, ਪ੍ਰਗਟੁ ਉਜੀਆਰਉ; ਦੁਖ ਦਰਿਦ੍ਰ ਅੰਧੵਾਰ ਕੋ ਨਾਸੁ ॥

taa te gauhar gayaan, pragatt ujeearau; dukh daridr andhayaar ko naas |

Sant Singh KhalsaFrom that service, the light from the jewel of spiritual wisdom shines forth, radiant and bright; it has destroyed pain, poverty and darkness.
Manmohan SinghFrom that service, the light of the jewel of gnosis became manifest by which pain, poverty and darkness were destroyed.
Manmohan Singh (Punjabi)ਉਸ ਘਾਲ ਤੋਂ, ਬ੍ਰਹਮ-ਬੋਧ ਦੇ ਜਵੇਹਰ ਦਾ ਪ੍ਰਕਾਸ਼ ਜਾਹਰ ਹੋ ਆਇਆ, ਜਿਸ ਦੁਆਰਾ ਕਸ਼ਟ, ਕੰਗਾਲਤਾ ਅਤੇ ਅਨ੍ਹੇਰਾ ਨਸ਼ਟ ਹੋ ਗਏ।
Fareedkot Teekaਤਿਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੀ ਸੇਵਾ ਤੇ (ਗਉਹਰੁ) ਮੋਤੀ ਸਮ ਸੁਧ ਗਿਆਨ ਪ੍ਰਗਟ ਹੂਆ ਹੈ, ਜਿਸ ਗਿਆਨ ਕੇ ਪ੍ਰਕਾਸ਼ ਤੇ ਦੁਖ ਦਰਿਦ੍ਰ ਰੂਪੀ ਅੰਧੇਰੇ ਕਾ ਨਾਸ ਹੋ ਗਿਆ ਹੈ॥
Prof. Sahib Singhਉਸ (ਗੁਰੂ) ਤੋਂ ਮੋਤੀ-ਵਤ ਉੱਜਲ ਗਿਆਨ ਦਾ ਚਾਨਣਾ ਪ੍ਰਗਟ ਹੋਇਆ, ਅਤੇ ਦਰਿਦ੍ਰ ਤੇ ਹਨੇਰੇ ਦਾ ਨਾਸ ਹੋ ਗਿਆ।

ਪਦ ਅਰਥ ਤਾ ਤੇ = ਉਸ (ਗੁਰੂ ਰਾਮਦਾਸ ਜੀ) ਤੋਂ। ਗਉਹਰੁ = ਮੋਤੀ (ਵਾਂਗ ਉੱਜਲ)। ਗ੍ਯ੍ਯਾਨ ਉਜੀਆਰਉ = ਗਿਆਨ ਦਾ ਚਾਨਣਾ। ਅੰਧ੍ਯ੍ਯਾਰ = ਹਨੇਰਾ। ਕੋ = ਦਾ।

SikhNet (Spanish)De ese Servicio, la Luz de la Joya de la Sabiduría Espiritual brilla radiante y esplendorosa; ha destruido el dolor, la pobreza y la oscuridad.

Open this shabad (4 lines, Angs 1405-1406) →

Ang 1405 of 1430