ਧਨਾਸਰੀ ਮਹਲਾ ੪ ॥
dhanaasaree mahalaa 4 |
Sant Singh KhalsaDhanaasaree, Fourth Mehl:
Manmohan SinghDhanasri 4th Guru.
Manmohan Singh (Punjabi)ਧਨਾਸਰੀ ਚੌਥੀ ਪਾਤਿਸ਼ਾਹੀ।
SikhNet (Spanish)Dhanasri, Mejl Guru Ram Das, Cuarto Canal Divino.
ਹਰਿ ਪੜੁ ਹਰਿ ਲਿਖੁ, ਹਰਿ ਜਪਿ ਹਰਿ ਗਾਉ; ਹਰਿ. ਭਉਜਲੁ ਪਾਰਿ ਉਤਾਰੀ ॥
har parr har likh, har jap har gaau; har. bhaujal paar utaaree |
Sant Singh KhalsaRead about the Lord, write about the Lord, chant the Lord's Name, and sing the Lord's Praises; the Lord will carry you across the terrifying world-ocean.
Manmohan SinghRead of God, write of God, repeat God's Name, sing God's praise and thy God shall ferry thee across the terrible ocean.
Manmohan Singh (Punjabi)ਵਾਹਿਗੁਰੂ ਬਾਰੇ ਪੜ੍ਹ, ਵਾਹਿਗੁਰੂ ਸੰਬੰਧੀ ਲਿਖ, ਵਾਹਿਗੁਰੂ ਦੇ ਨਾਮ ਨੂੰ ਉਚਾਰ, ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਤੇਰਾ ਵਾਹਿਗੁਰੂ ਤੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ।
Fareedkot Teekaਹੇ ਭਾਈ! ਹਰਿ ਨਾਮ ਰਸਨਾ ਕਰ ਪੜ੍ਹ ਔਰ ਹਰੀ ਕੋ ਹੀ ਹਾਥੋਂ ਸੇ ਲਿਖ, ਹਰੀ ਕੋ ਹੀ ਜਪ ਔ ਹਰੀ ਕੋ ਗਾਉ। ਸੋ ਕੈਸਾ ਹਰੀ ਹੈ? ਜੋ ਸੰਸਾਰ ਸਮੁੰਦਰ ਸੇ ਪਾਰ ਉਤਾਰਨੇ ਹਾਰਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਪੜ੍ਹਿਆ ਕਰ, ਪਰਮਾਤਮਾ ਦਾ ਨਾਮ ਲਿਖਦਾ ਰਹੁ, ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ ਕਰ। ਪਰਮਾਤਮਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।ਪਦ ਅਰਥ ਭਉਜਲੁ = ਸੰਸਾਰ-ਸਮੁੰਦਰ।
SikhNet (Spanish)Lee del Señor, escribe de Él, cántale y contémplalo sólo a Él para que así seas llevado a través del mar de las existencias.
ਮਨਿ ਬਚਨਿ. ਰਿਦੈ ਧਿਆਇ ਹਰਿ, ਹੋਇ ਸੰਤੁਸਟੁ; ਇਵ ਭਣੁ. ਹਰਿ ਨਾਮੁ ਮੁਰਾਰੀ ॥੧॥
man bachan. ridai dhiaae har, hoe santusatt; iv bhan. har naam muraaree |1|
Sant Singh KhalsaIn your mind, by your words, and within your heart, meditate on the Lord, and He will be pleased. In this way, repeat the Name of the Lord. ||1||
Manmohan SinghIn thy mind, by word and in thought, meditate on God, that He may be pleased. Thou is the Name of Lord, the Enemy of ego, repeated.
Manmohan Singh (Punjabi)ਆਪਣੇ ਚਿੱਤ, ਸ਼ਬਦ ਅਤੇ ਖਿਆਲ ਅੰਦਰ ਵਾਹਿਗੁਰੂ ਦਾ ਆਰਾਧਨ ਕਰ, ਤਾਂ ਜੋ ਉਹ ਪ੍ਰਸੰਨ ਥੀ ਵੰਞੇ, ਐਕੁਰ ਹੰਕਾਰ ਦੇ ਵੈਰੀ, ਸੁਆਮੀ ਦਾ ਨਾਮ ਜਪਿਆ ਜਾਂਦਾ ਹੈ।
Fareedkot Teekaਮਨ ਕਰ ਕੇ ਰਿਦੇ ਮੇਂ ਹਰੀ ਕੋ ਧਿਆਉ ਔਰ ਬਾਣੀ ਕਰ ਹਰੀ ਨਾਮ (ਭਣੁ) ਉਚਾਰਣ ਕਰ, ਤਿਸੀ ਤੇ ਹਰੀ ਮੁਰਾਰੀ ਇਉਂ ਪ੍ਰਸਿੰਨ ਹੋਇਗਾ॥੧॥
Prof. Sahib Singhਹੇ ਭਾਈ! ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਯਾਦ ਕਰਿਆ ਕਰ। ਹੇ ਭਾਈ! ਸੰਤੋਖੀ ਹੋ ਕੇ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਉਚਾਰਿਆ ਕਰ ॥੧॥ਪਦ ਅਰਥ ਮਨਿ = ਮਨ ਦੀ ਰਾਹੀਂ। ਬਚਨਿ = ਬਚਨ ਨਾਲ। ਰਿਦੈ = ਹਿਰਦੇ ਵਿਚ। ਹੋਇ ਸੰਤੁਸਟੁ = ਸੰਤੋਖੀ ਹੋ ਕੇ। ਇਵ = ਇਸ ਤਰ੍ਹਾਂ। ਭਣੁ = ਉਚਾਰਦਾ ਰਹੁ। ਮੁਰਾਰੀ = (ਮੁਰ-ਅਰਿ) ਪਰਮਾਤਮਾ ॥੧॥
SikhNet (Spanish)Habita en Él, a través de la Palabra del Shabd, en tu pensamiento y en tus emociones, para que el Señor esté complacido contigo; así, en verdad, es como el Nombre del Señor es contemplado. (1)
ਮਨਿ ਜਪੀਐ ਹਰਿ ਜਗਦੀਸ ॥
man japeeai har jagadees |
Sant Singh KhalsaO mind, meditate on the Lord, the Lord of the World.
Manmohan SinghO my soul, dwell thou on God, the world-Lord.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸ੍ਰਿੇਸ਼ਟੀ ਦੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਮਨ ਕਰ ਕੇ ਜਗਤ ਕੇ ਈਸ਼ਵਰ ਹਰੀ ਕੋ ਸਦਾ ਜਪੀਏ॥
Prof. Sahib Singhਹੇ ਮਿੱਤਰ! ਜਗਤ ਦੇ ਮਾਲਕ ਹਰੀ ਦਾ ਨਾਮ ਮਨ ਵਿਚ ਜਪਣਾ ਚਾਹੀਦਾ ਹੈ।ਪਦ ਅਰਥ ਮਨਿ = ਮਨ ਵਿਚ। ਜਪੀਐ = ਜਪਣਾ ਚਾਹੀਦਾ ਹੈ। ਜਗਦੀਸ = ਜਗਤ ਦਾ ਈਸ਼੍ਵਰ।
SikhNet (Spanish)Oh mente, habita en el Señor del Universo,
ਮਿਲਿ ਸੰਗਤਿ ਸਾਧੂ ਮੀਤ ॥
mil sangat saadhoo meet |
Sant Singh KhalsaJoin the Saadh Sangat, the Company of the Holy, O friend.
Manmohan SinghMy friend, join thou the saints society.
Manmohan Singh (Punjabi)ਮੇਰੇ ਮਿਤ੍ਰ, ਤੂੰ ਸਤਿਸੰਗਤ ਅੰਦਰ ਜੁੜ ਜਾ।
Fareedkot Teekaਹੇ ਮਨ ਮਿਤ੍ਰ! ਸੰਤ ਜਨੋਂ ਕੀ ਸੰਗਤਿ ਮੇਂ ਮਿਲ ਕਰ॥
Prof. Sahib Singhਹੇ ਮਿੱਤਰ! ਗੁਰੂ ਦੀ ਸੰਗਤਿ ਵਿਚ ਮਿਲ ਕੇ-ਪਦ ਅਰਥ ਮਿਲਿ = ਮਿਲ ਕੇ। ਮੀਤ = ਹੇ ਮਿੱਤਰ!
SikhNet (Spanish)únete a la Sociedad de los Santos, tus amigos,
ਸਦਾ ਅਨੰਦੁ ਹੋਵੈ ਦਿਨੁ ਰਾਤੀ; ਹਰਿ ਕੀਰਤਿ ਕਰਿ ਬਨਵਾਰੀ ॥ ਰਹਾਉ ॥
sadaa anand hovai din raatee; har keerat kar banavaaree | rahaau |
Sant Singh KhalsaYou shall be happy forever, day and night; sing the Praises of the Lord, the Lord of the world-forest. ||Pause||
Manmohan SinghSing the praise of God, the Lord of forests and thou shalt ever be happy, day and night. Pause.
Manmohan Singh (Punjabi)ਜੰਗਲ ਦੇ ਵਾਸੀ, (ਮਾਲਿਕ) ਵਾਹਿਗੁਰੂ ਦੀ ਮਹਿਮਾ ਗਾਇਨ ਕਰ ਅਤੇ ਦਿਹੁੰ ਰੈਣ, ਸਦੀਵ ਹੀ ਪ੍ਰਸੰਨ ਰਹੇਗਾਂ। ਠਹਿਰਾਓ।
Fareedkot Teekaਤਿਸ ਕੇ ਜਾਪ ਤੇ ਦਿਨੇ ਰਾਤ ਸਦਾ ਅਨੰਦ ਹੋਵੇਗਾ, ਤਾਂ ਤੇ ਤਿਸ ਹਰੀ ਬਨਵਾਰੀ ਕੀ ਸਦਾ ਕੀਰਤੀ ਕਰ॥ ਰਹਾਉ ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ, (ਇਸ ਤਰ੍ਹਾਂ) ਦਿਨ ਰਾਤ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ਰਹਾਉ॥ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਬਨਵਾਰੀ = {वनमालिन्} ਪਰਮਾਤਮਾ (ਦੀ) ॥ਰਹਾਉ॥
SikhNet (Spanish)y así estarás siempre en Éxtasis, alabando a tu Dios. (Pausa)
ਹਰਿ ਹਰਿ ਕਰੀ ਦ੍ਰਿਸਟਿ. ਤਬ ਭਇਓ ਮਨਿ ਉਦਮੁ; ਹਰਿ ਹਰਿ ਨਾਮੁ ਜਪਿਓ, ਗਤਿ ਭਈ ਹਮਾਰੀ ॥
har har karee drisatt. tab bheo man udam; har har naam japio, gat bhee hamaaree |
Sant Singh KhalsaWhen the Lord, Har, Har, casts His Glance of Grace, then I made the effort in my mind; meditating on the Name of the Lord, Har, Har, I have been emancipated.
Manmohan SinghWhen Lord God cast a glance of mercy on me, then my mind made an effort and, remembering the Lord Master's Name I have been emancipated.
Manmohan Singh (Punjabi)ਜਦ ਸੁਆਮੀ ਵਾਹਿਗੁਰੂ ਨੇ ਮੇਰੇ ਉਤੇ ਮਿਹਰ ਦੀ ਨਿਗ੍ਹਾ ਧਾਰੀ, ਤਦ ਮੇਰੇ ਚਿੱਤ ਨੇ ਉਪਰਾਲਾ ਕੀਤਾ। ਸਾਈਂ ਮਾਲਕ ਦੇ ਨਾਮ ਨੂੰ ਉਚਾਰ ਕੇ ਮੈਂ ਮੁਕਤ ਹੋ ਗਿਆ ਹਾਂ।
Fareedkot Teekaਹਰੀ ਨੇ ਹਰ ਪ੍ਰਕਾਰ ਸੇ ਜਬ ਹਮਾਰੇ ਪਰ ਕਿਰਪਾ ਦ੍ਰਿਸ਼ਟੀ ਕਰੀ ਤਬ ਮੇਰੇ ਮਨ ਮੇਂ ਉਦਮ ਭਇਆ, ਤਾਂ ਤੇ ਹਰਿ ਹਰਿ ਨਾਮ ਕੋ ਜਪਿਆ, ਤਿਸੀ ਤੇ ਹਮਾਰੀ ਗਤੀ ਭਈ ਹੈ॥
Prof. Sahib Singhਹੇ ਭਾਈ! ਜਦੋਂ ਪਰਮਾਤਮਾ ਨੇ ਮੇਹਰ ਦੀ ਨਜ਼ਰ ਕੀਤੀ, ਤਦੋਂ ਮਨ ਵਿਚ ਉੱਦਮ ਪੈਦਾ ਹੋਇਆ, ਤਦੋਂ ਹੀ ਅਸਾਂ ਨਾਮ ਜਪਿਆ, ਤੇ, ਸਾਡੀ ਉੱਚੀ ਆਤਮਕ ਅਵਸਥਾ ਬਣ ਗਈ।ਪਦ ਅਰਥ ਦ੍ਰਿਸਟਿ = ਨਜ਼ਰ, ਨਿਗਾਹ। ਮਨਿ = ਮਨ ਵਿਚ। ਗਤਿ = ਉੱਚੀ ਆਤਮਕ ਅਵਸਥਾ।
SikhNet (Spanish)Cuando la Mirada de Gracia del Señor cayó sobre mí, mi mente se dedicó al Nombre del Señor y yo fui redimido.
ਜਨ ਨਾਨਕ ਕੀ ਪਤਿ. ਰਾਖੁ ਮੇਰੇ ਸੁਆਮੀ; ਹਰਿ ਆਇ ਪਰਿਓ ਹੈ ਸਰਣਿ ਤੁਮਾਰੀ ॥੨॥੩॥੯॥
jan naanak kee pat. raakh mere suaamee; har aae pario hai saran tumaaree |2|3|9|
Sant Singh KhalsaPreserve the honor of servant Nanak, O my Lord and Master; I have come seeking Your Sanctuary. ||2||3||9||
Manmohan SinghO my Lord, preserve Thou, Thy servant Nanak's honour, who has come and sought Thine refuge.
Manmohan Singh (Punjabi)ਹੇ ਮੇਰੇ ਸਾਹਿਬ! ਤੂੰ ਆਪਣੇ ਸੇਵਕ ਨਾਨਕ ਦੀ ਲੱਜਿਆ ਰੱਖ। ਉਸ ਨੇ ਆ ਕੇ ਤੇਰੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਮੇਰੇ ਸ੍ਵਾਮੀ ਹਰੀ! ਮੈਂ ਜਨ ਕੀ ਪਤਿ ਰਾਖੋ, ਕਿਉਂਕਿ ਮੈਂ ਦਾਸ ਆਪ ਕੀ ਸ਼ਰਨ ਆਇ ਪੜਾ ਹੂੰ॥੨॥੩॥੯॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਆਪਣੇ ਦਾਸ ਨਾਨਕ ਦੀ ਇੱਜ਼ਤ ਰੱਖ, ਤੇਰਾ ਇਹ ਦਾਸ ਤੇਰੀ ਸਰਨ ਆ ਪਿਆ ਹੈ (ਆਪਣੇ ਦਾਸ ਨੂੰ ਨਾਮ ਜਪਣ ਦੀ ਦਾਤਿ ਬਖ਼ਸ਼) ॥੨॥੩॥੯॥ਪਦ ਅਰਥ ਪਤਿ = ਇੱਜ਼ਤ। ਸੁਆਮੀ = ਹੇ ਸੁਆਮੀ! ॥੨॥੩॥੯॥
SikhNet (Spanish)Oh Dios, salva el Honor de Nanak, Tu Sirviente, pues él busca sólo Tu Refugio. (2-3-9)