ਧਨਾਸਰੀ ਮਹਲਾ ੪ ॥
dhanaasaree mahalaa 4 |
Sant Singh KhalsaDhanaasaree, Fourth Mehl:
Manmohan SinghDhanasri 4th Guru.
Manmohan Singh (Punjabi)ਧਨਾਸਰੀ ਚੌਥੀ ਪਾਤਿਸ਼ਾਹੀ।
SikhNet (Spanish)Dhanasri, Mejl Guru Ram Das, Cuarto Canal Divino.
ਚਉਰਾਸੀਹ ਸਿਧ ਬੁਧ. ਤੇਤੀਸ ਕੋਟਿ ਮੁਨਿ ਜਨ; ਸਭਿ ਚਾਹਹਿ. ਹਰਿ ਜੀਉ ਤੇਰੋ ਨਾਉ ॥
chauraaseeh sidh budh. tetees kott mun jan; sabh chaaheh. har jeeo tero naau |
Sant Singh KhalsaThe eighty-four Siddhas, the spiritual masters, the Buddhas, the three hundred thirty million gods and the silent sages, all long for Your Name, O Dear Lord.
Manmohan SinghEighty four adepts, Budhas, thirty-three crores of gods and silent sages, all long for Thy Name, O dear Lord.
Manmohan Singh (Punjabi)ਚੁਰਾਸੀ ਕਰਾਮਾਤੀ ਪੁਰਸ਼, ਗੌਤਮ, ਤੇਤੀ ਕਰੋੜ ਦੇਵਤੇ ਅਤੇ ਖਾਮੋਸ਼ ਰਿਸ਼ੀ, ਸਾਰੇ ਤੇਰੇ ਨਾਮ ਦੇ ਚਾਹਵਾਨ ਹਨ, ਹੇ ਪ੍ਰਭੂ!
Fareedkot Teekaਚਉਰਾਸੀ ਸਿਧ ਔ ਬੁਧਵਾਨ ਤੇਤੀਸ ਕੋਟਿ ਦੇਵਤਾ ਔ ਮੁਨੀ ਜਨ ਔ ਮਾਨਸ ਆਦੀ ਸੰਪੂਰਨ ਹੇ ਹਰਿ ਜੀ! ਤੇਰਾ ਨਾਮ ਹੀ ਚਾਹਿਤੇ ਹੈਂ॥
Prof. Sahib Singhਹੇ ਪ੍ਰਭੂ! ਜੋਗ-ਮਤ ਦੇ ਚੌਰਾਸੀ ਆਗੂ, ਮਹਾਤਮਾ ਬੁਧ ਵਰਗੇ ਗਿਆਨਵਾਨ, ਤੇਤੀ ਕ੍ਰੋੜ ਦੇਵਤੇ, ਅਨੇਕਾਂ ਰਿਸ਼ੀ ਮੁਨੀ-ਇਹ ਸਾਰੇ ਤੇਰਾ ਨਾਮ (ਪ੍ਰਾਪਤ ਕਰਨਾ) ਚਾਹੁੰਦੇ ਹਨ,ਪਦ ਅਰਥ ਸਿਧ = ਕਰਾਮਾਤੀ ਜੋਗੀ, ਜੋਗ ਮਤ ਦੇ ਆਗੂ। ਬੁਧ = ਮਹਾਤਮਾ ਗੋਤਮ ਬੁਧ ਵਰਗੇ ਗਿਆਨਵਾਨ। ਤੇਤੀਸ ਕੋਟਿ = ਤੇਤੀ ਕ੍ਰੋੜ ਦੇਵਤੇ। ਸਭਿ = ਸਾਰੇ।
SikhNet (Spanish)Los ochenta y cuatro Siddhas, que buscan los poderes psíquicos, los miles de Buddhas, o seres que siguen a Buda, los miles de sabios, todos ellos ansían poder recibir Tu Nombre, oh Señor.
ਗੁਰ ਪ੍ਰਸਾਦਿ. ਕੋ ਵਿਰਲਾ ਪਾਵੈ; ਜਿਨ ਕਉ ਲਿਲਾਟਿ ਲਿਖਿਆ ਧੁਰਿ ਭਾਉ ॥੧॥
gur prasaad. ko viralaa paavai; jin kau lilaatt likhiaa dhur bhaau |1|
Sant Singh KhalsaBy Guru's Grace, a rare few obtain it; upon their foreheads, the pre-ordained destiny of loving devotion is written. ||1||
Manmohan SinghSome rare one, on whose forehead the loving adoration of God is writ, receives the name by Guru's grace.
Manmohan Singh (Punjabi)ਕੋਈ ਟਾਵਾਂ ਟਿੱਲਾ ਹੀ, ਜਿਸ ਦੇ ਮੱਥੇ ਉਤੇ ਵਾਹਿਗੁਰੂ, ਦੀ ਪ੍ਰੇਮਮਈ ਉਪਾਸ਼ਨਾ ਲਿਖੀ ਹੋਈ ਹੈ, ਗੁਰਾਂ ਦੀ ਦਇਆ ਦੁਆਰਾ ਨਾਮ ਨੂੰ ਪ੍ਰਾਪਤ ਕਰਦਾ ਹੈ।
Fareedkot Teekaਪਰੰਤੂ ਗੁਰੋਂ ਕੀ ਕ੍ਰਿਪਾ ਤੇ ਕੋਈ ਵਿਰਲਾ ਹੀ ਤੇਰੇ ਨਾਮ ਕੋ ਪਾਵਤਾ ਹੈ। ਜਿਨੋਂ ਕੇ ਮਸਤਕ ਪਰ (ਧੁਰੋਂ) ਆਦੋਂ ਹੀ ਲਿਖਾ ਹੂਆ ਹੈ ਤਿਨਕੌ ਪ੍ਰੇਮ ਹੋਤਾ ਹੈ॥੧॥
Prof. Sahib Singhਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਦਾਤਿ) ਹਾਸਲ ਕਰਦਾ ਹੈ। (ਨਾਮ ਦੀ ਦਾਤਿ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਵਾਸਤੇ ਮੱਥੇ ਉਤੇ ਧੁਰ ਦਰਗਾਹ ਤੋਂ ਹਰਿ-ਨਾਮ ਦਾ ਪ੍ਰੇਮ ਲਿਖਿਆ ਹੋਇਆ ਹੈ ॥੧॥ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਲਿਲਾਟਿ = ਮੱਥੇ ਉਤੇ। ਧੁਰਿ = ਧੁਰ ਦਰਗਾਹ ਤੋਂ। ਭਾਉ = ਪ੍ਰੇਮ ॥੧॥
SikhNet (Spanish)Sin embargo, extraordinario es aquél que lo recibe por la Gracia del Guru, y extraordinario es el destino en el que está inscrita por Ti, Tu Alabanza Amorosa. (1)
ਜਪਿ ਮਨ. ਰਾਮੈ ਨਾਮੁ; ਹਰਿ ਜਸੁ ਊਤਮ ਕਾਮ ॥
jap man. raamai naam; har jas aootam kaam |
Sant Singh KhalsaO mind, chant the Name of the Lord; singing the Lord's Praises is the most exalted activity.
Manmohan SinghMy soul, meditate thou on the Lord's Name, singing God's praise is the most sublime task.
Manmohan Singh (Punjabi)ਮੇਰੀ ਜਿੰਦੜੀਏ, ਤੂੰ ਸਾਹਿਬ ਦੇ ਨਾਮ ਦਾ ਸਿਮਰਨ ਕਰ। ਰੱਬ ਦੀ ਉਸਤਤੀ ਗਾਇਨ ਕਰਨੀ ਇੱਕ ਸ੍ਰੇਸ਼ਟ ਕੰਮ ਹੈ।
Fareedkot Teekaਹੇ ਹਰੀ! ਜਿਨੋਂ ਨੇ ਤੇਰੇ ਰਾਮ ਨਾਮ ਕੋ ਅਰ ਜਸ ਕੋ ਮਨ ਕਰ ਜਪਿਆ ਹੈ ਤਿਨੋਂ ਕੇ ਕਾਮ ਸਭ ਉਤਮ ਹੈਂ॥
Prof. Sahib Singhਹੇ ਮਨ! ਪਰਮਾਤਮਾ ਦਾ ਨਾਮ ਹੀ ਜਪਿਆ ਕਰ। ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸਭ ਤੋਂ ਸ੍ਰੇਸ਼ਟ ਕੰਮ ਹੈ।ਪਦ ਅਰਥ ਮਨ = ਹੇ ਮਨ! ਰਾਮੈ ਨਾਮੁ = ਪਰਮਾਤਮਾ ਦਾ ਹੀ ਨਾਮ।
SikhNet (Spanish)Contempla el Nombre del Señor, oh mente, pues la Alabanza del Señor es lo más Sublime que existe,
ਜੋ ਗਾਵਹਿ ਸੁਣਹਿ. ਤੇਰਾ ਜਸੁ ਸੁਆਮੀ; ਹਉ ਤਿਨ ਕੈ ਸਦ ਬਲਿਹਾਰੈ ਜਾਉ ॥ ਰਹਾਉ ॥
jo gaaveh suneh. teraa jas suaamee; hau tin kai sad balihaarai jaau | rahaau |
Sant Singh KhalsaI am forever a sacrifice to those who sing, and hear Your Praises, O Lord and Master. ||Pause||
Manmohan SinghThey, who sing and hear Thy praise, O Lord, unto them, I am ever a sacrifice. Pause.
Manmohan Singh (Punjabi)ਜਿਹੜੇ ਤੇਰੀ ਸਿਫ਼ਤ ਸਲਾਹ ਗਾਇਨ ਅਤੇ ਸ੍ਰਵਣ ਕਰਦੇ ਹਨ, ਹੇ ਸਾਹਿਬ! ਉਨ੍ਹਾਂ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ। ਠਹਿਰਾਓ।
Fareedkot Teekaਵਾ ਇਹੀ ਕਾਮ ਉਤਮ ਹੈ, ਜੋ ਤੇਰੇ ਜਸ ਕੋ ਗਾਵਤੇ ਔ ਸੁਨਤੇ ਹੈਂ। ਹੇ ਮੇਰੇ ਸ੍ਵਾਮੀ! ਤਿਨੋਂ ਕੇ ਮੈਂ ਸਦਾ ਬਲਿਹਾਰਨੇ ਜਾਤਾ ਹੂੰ॥ ਰਹਾਉ ॥
Prof. Sahib Singhਹੇ ਮਾਲਕ-ਪ੍ਰਭੂ! ਜੇਹੜੇ ਮਨੁੱਖ ਤੇਰੀ ਸਿਫ਼ਤ-ਸਾਲਾਹ ਗਾਂਦੇ ਹਨ ਸੁਣਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਰਹਾਉ॥ਪਦ ਅਰਥ ਜਸੁ = ਸਿਫ਼ਤ-ਸਾਲਾਹ। ਸੁਆਮੀ = ਹੇ ਸੁਆਮੀ! ਹਉ = ਮੈਂ। ਸਦ = ਸਦਾ। ਜਾਉ = ਜਾਉਂ, ਮੈਂ ਜਾਂਦਾ ਹਾਂ ॥ਰਹਾਉ॥
SikhNet (Spanish)y quien sea que cante o escuche Su Alabanza, yo le ofrezco mi ser en sacrificio. (Pausa)
ਸਰਣਾਗਤਿ ਪ੍ਰਤਿਪਾਲਕ ਹਰਿ ਸੁਆਮੀ; ਜੋ ਤੁਮ ਦੇਹੁ. ਸੋਈ ਹਉ ਪਾਉ ॥
saranaagat pratipaalak har suaamee; jo tum dehu. soee hau paau |
Sant Singh KhalsaI seek Your Sanctuary, O Cherisher God, my Lord and Master; whatever You give me, I accept.
Manmohan SinghO Lord God, my cherisher, I have sought Thine protection and whatever Thou givest, that I receive.
Manmohan Singh (Punjabi)ਹੇ ਮੇਰੇ ਪਾਲਣ-ਪੋਸਣਹਾਰ! ਸੁਆਮੀ ਵਾਹਿਗੁਰੂ! ਮੈਂ ਤੇਰੀ ਪਨਾਹ ਲਈ ਹੈ। ਜਿਹੜਾ ਕੁਝ ਤੂੰ ਦਿੰਦਾ ਹੈਂ ਉਹ ਮੈਂ ਪਾਉਂਦਾ ਹਾਂ।
Fareedkot Teekaਹੇ ਹਰਿ ਸ੍ਵਾਮੀ! ਤੂੰ ਸਰਣਾਗਤੋਂ ਕਾ ਪ੍ਰਤਿਪਾਲਕ ਹੈਂ, ਤਾਂ ਤੇ ਜੋ ਤੁਮ ਮੁਝ ਕੌ ਦੇਵੋ ਸੋਈ ਮੈਂ ਪਾਊਂ ਵਾ ਪਾਵਤਾ ਹੂੰ॥
Prof. Sahib Singhਹੇ ਸਰਨ ਆਇਆਂ ਦੀ ਪਾਲਣਾ ਕਰਨ ਵਾਲੇ ਮਾਲਕ-ਪ੍ਰਭੂ! ਮੈਂ (ਤੇਰੇ ਦਰ ਤੋਂ) ਉਹੀ ਕੁਝ ਲੈ ਸਕਦਾ ਹਾਂ ਜੋ ਤੂੰ ਆਪ ਦੇਂਦਾ ਹੈਂ।ਪਦ ਅਰਥ ਪਾਉ = ਪਾਉਂ, ਮੈਂ ਲੈਂਦਾ ਹਾਂ।
SikhNet (Spanish)Oh Tú, Señor Dador de Vida, yo busco Tu Refugio, pues recibo sólo lo que Tú me das.
ਦੀਨ ਦਇਆਲ ਕ੍ਰਿਪਾ ਕਰਿ ਦੀਜੈ; ਨਾਨਕ. ਹਰਿ ਸਿਮਰਣ ਕਾ ਹੈ ਚਾਉ ॥੨॥੪॥੧੦॥
deen deaal kripaa kar deejai; naanak. har simaran kaa hai chaau |2|4|10|
Sant Singh KhalsaO Lord, Merciful to the meek, give me this blessing; Nanak longs for the Lord's meditative remembrance. ||2||4||10||
Manmohan SinghO Lord, Merciful to the meek, bless me with this boon because Nanak, has a great yearning for meditation on God.
Manmohan Singh (Punjabi)ਹੇ ਮਸਕੀਨਾਂ ਤੇ ਮਿਹਰਬਾਨ ਮਾਲਕ! ਮਿਹਰਬਾਨੀ ਧਾਰ ਕੇ ਮੈਨੂੰ ਦਾਤ ਬਖਸ਼, ਮੈਨੂੰ ਪ੍ਰਭੂ ਨਾਮ ਸਿਮਰਨ ਦਾ ਚਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਮੈਨੂੰ ਤੇਰੇ ਸਿਮਰਨ ਕਰਨੇ ਕਾ (ਚਾਉ) ਹੁਲਾਸ ਹੈ। ਤਾਂ ਤੇ ਹੇ ਦੀਨ ਦਿਆਲ! ਸੋਈ ਕ੍ਰਿਪਾ ਕਰ ਕੇ ਮੈਨੂੰ ਦੀਜੀਏ॥੨॥੪॥੧੦॥☬ਸਤਿਗੁਰੋਂ ਕੀ ਮਹਿਮਾ ਰੂਪ ਉਪਦੇਸ਼ ਕਰਤੇ ਹੈਂ:
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ! ਕਿਰਪਾ ਕਰ ਕੇ ਨਾਨਕ ਨੂੰ ਆਪਣੇ ਨਾਮ ਦੀ ਦਾਤਿ ਦੇਹ, (ਨਾਨਕ ਨੂੰ) ਤੇਰਾ ਨਾਮ ਸਿਮਰਨ ਦਾ ਚਾਉ ਹੈ ॥੨॥੪॥੧੦॥
SikhNet (Spanish)Oh Señor Benévolo con el débil, bendíceme con Tu Misericordia, pues añoro sólo meditar en Tu Nombre. (2-4-10)