ੴ

ਸਿੱਖਬਾਣੀ · SikhBani

ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮੁ ਧਿਆਈ ॥

gun kahu har lahu kar sevaa satigur iv har har naam dhiaaee
Guru Ramdas Ji ਗੁਰੂ ਰਾਮਦਾਸ ਜੀ · Raag Dhanaasree · Ang 668, 669 · 7 lines
Translations

ਧਨਾਸਰੀ ਮਹਲਾ ੪ ॥

dhanaasaree mahalaa 4 | Ang 668

Sant Singh KhalsaDhanaasaree, Fourth Mehl:
Manmohan SinghDhanasri 4th Guru.
Manmohan Singh (Punjabi)ਧਨਾਸਰੀ ਚੌਥੀ ਪਾਤਿਸ਼ਾਹੀ।
SikhNet (Spanish)Dhanasri, Mejl Guru Ram Das, Cuarto Canal Divino.

ਗੁਨ ਕਹੁ. ਹਰਿ ਲਹੁ. ਕਰਿ ਸੇਵਾ ਸਤਿਗੁਰ; ਇਵ. ਹਰਿ ਹਰਿ ਨਾਮੁ ਧਿਆਈ ॥

gun kahu. har lahu. kar sevaa satigur; iv. har har naam dhiaaee | Ang 669

Sant Singh KhalsaChant His Praises, learn of the Lord, and serve the True Guru; in this way, meditate on the Name of the Lord, Har, Har.
Manmohan SinghUtter thou the Lord's praise, know God and wait upon the True Guru; thus contemplate, thou, the Lord Master's Name.
Manmohan Singh (Punjabi)ਤੂੰ ਸੁਆਮੀ ਦਾ ਜੱਸ ਉਚਾਰ। ਹਰੀ ਨੂੰ ਜਾਣ ਅਤੇ ਸੱਚੇ ਗੁਰਾਂ ਦੀ ਟਹਿਲ ਕਮਾ, ਇਸ ਤਰ੍ਹਾਂ ਸੁਆਮੀ ਮਾਲਕ ਦੇ ਨਾਮ ਨੂੰ ਤੂੰ ਆਰਾਧ।
Fareedkot Teekaਹੇ ਭਾਈ! ਸਤਿਗੁਰੋਂ ਕੀ ਸੇਵਾ ਕਰ ਕੇ ਹਰੀ ਕੇ ਗੁਨੋਂ ਕੋ ਕਹੋ ਔ ਹਰੀ ਕੇ ਸਰੂਪ ਕੋ ਲਖੋ। ਇਸ ਪ੍ਰਕਾਰ ਹਰ ਤਰਹਿ ਸੇ ਹਰਿ ਹਰਿ ਨਾਮ ਕਾ ਧਿਆਵਣਾ ਕਰੋ॥
Prof. Sahib Singhਹੇ ਭਾਈ! ਪਰਮਾਤਮਾ ਦੇ ਗੁਣ ਯਾਦ ਕਰਿਆ ਕਰ। (ਇਸ ਤਰ੍ਹਾਂ) ਪਰਮਾਤਮਾ ਨੂੰ ਮਿਲਣ ਦਾ ਜਤਨ ਕਰਦਾ ਰਹੁ। ਗੁਰੂ ਦੀ (ਦੱਸੀ) ਸੇਵਾ ਕਰਿਆ ਕਰ। ਇਸ ਤਰੀਕੇ ਨਾਲ ਸਦਾ ਹਰੀ ਦਾ ਨਾਮ ਸਿਮਰਦਾ ਰਹੁ।

ਪਦ ਅਰਥ ਗੁਨ = ਪਰਮਾਤਮਾ ਦੇ ਗੁਣ। ਕਹੁ = ਯਾਦ ਕਰਿਆ ਕਰ। ਲਹੁ = ਲੱਭ, ਮਿਲਣ ਦਾ ਜਤਨ ਕਰਦਾ ਰਹੁ। ਇਵ = ਇਸ ਤਰ੍ਹਾਂ। ਧਿਆਈ = ਧਿਆਈਂ; ਤੂੰ ਸਿਮਰਦਾ ਰਹੁ।

SikhNet (Spanish)Pronuncia las Alabanzas de Dios; sí, conoce a tu Señor y sirve al Guru Verdadero, de esa forma habitarás en el Nombre de Dios, Jar, Jar,

ਹਰਿ ਦਰਗਹ ਭਾਵਹਿ. ਫਿਰਿ ਜਨਮਿ, ਨ ਆਵਹਿ; ਹਰਿ ਹਰਿ ਹਰਿ ਜੋਤਿ ਸਮਾਈ ॥੧॥

har daragah bhaaveh. fir janam, na aaveh; har har har jot samaaee |1| Ang 669

Sant Singh KhalsaIn the Court of the Lord, He shall be pleased with you, and you shall not have to enter the cycle of reincarnation again; you shall merge in the Divine Light of the Lord, Har, Har, Har. ||1||
Manmohan SinghSo shalt thou, be acceptable in God's court, enter not womb again and merge in the Lord's Light.
Manmohan Singh (Punjabi)ਐਕੁਰ ਤੂੰ ਹਰੀ ਦੇ ਦਰਬਾਰ ਵਿੱਚ ਚੰਗਾ ਲੱਗੇਗਾਂ, ਮੁੜ ਉਦਰ ਵਿੱਚ ਨਹੀਂ ਪਵੇਗਾਂ ਅਤੇ ਸਾਈਂ ਦੇ ਨੂਰ ਵਿੱਚ ਲੀਨ ਹੋ ਜਾਵੇਗਾਂ।
Fareedkot Teekaਐਸੇ ਕਰਨੇ ਤੇ ਤੂੰ (ਦਰਗਹ) ਪਰਲੋਕ ਮੇਂ ਹਰੀ ਕੋ ਭਾਵੈਗਾ, ਤਿਸ ਤੇ ਫੇਰ ਜਨਮੋਂ ਮੇਂ ਨਹੀਂ ਆਵੈਗਾ। ਤਾਂ ਤੇ ਤਿਸ ਹਰੀ ਕੀ ਜੋਤ ਹਰਿ ਅਸਥਾਨ ਮੇਂ ਹਰ ਪ੍ਰਕਾਰ ਸੇ ਸਮਾਈ ਹੋਈ ਦੇਖੇਂਗਾ॥੧॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਤੂੰ ਪਰਮਾਤਮਾ ਦੀ ਦਰਗਾਹ ਵਿਚ ਪਸੰਦ ਆ ਜਾਏਂਗਾ, ਮੁੜ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਵੇਂਗਾ, ਤੂੰ ਪਰਮਾਤਮਾ ਦੀ ਜੋਤਿ ਵਿਚ ਸਦਾ ਲੀਨ ਰਹੇਂਗਾ ॥੧॥

ਪਦ ਅਰਥ ਭਾਵਹਿ = ਤੂੰ ਚੰਗਾ ਲੱਗੇਂਗਾ। ਨ ਆਵਹਿ = ਤੂੰ ਨਹੀਂ ਆਵੇਂਗਾ। ਸਮਾਈ = ਲੀਨਤਾ ॥੧॥

SikhNet (Spanish)y serás aceptado en la Corte de Dios, no serás puesto en algún vientre otra vez y te fundirás en la Luz Divina del Señor, Jar, Jar, Jar. (1)

ਜਪਿ ਮਨ ਨਾਮੁ ਹਰੀ; ਹੋਹਿ ਸਰਬ ਸੁਖੀ ॥

jap man naam haree; hohi sarab sukhee | Ang 669

Sant Singh KhalsaChant the Name of the Lord, O my mind, and you shall be totally at peace.
Manmohan Singhcontemplate the Lord's Name, O my soul and be all at peace.
Manmohan Singh (Punjabi)ਸਾਈਂ ਦੇ ਨਾਮ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ ਅਤੇ ਹਰ ਤਰ੍ਹਾਂ ਸੁਖਾਲੀ ਹੋ।
Fareedkot Teekaਹੇ ਮਨ! ਹਰੀ ਕਾ ਨਾਮ ਜਪ, ਜਿਸ ਤੇ ਤੂੰ ਸਰਬ ਪ੍ਰਕਾਰ ਸੁਖੀ ਹੋਵੈਂਗਾ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਤੂੰ ਹਰ ਥਾਂ ਸੁਖੀ ਰਹੇਂਗਾ।

ਪਦ ਅਰਥ ਮਨ = ਹੇ ਮਨ! ਹੋਹਿ = ਤੂੰ ਹੋਵੇਂਗਾ।

SikhNet (Spanish)Contempla el Nombre del Señor, oh mi mente, y vive así en total Paz.

ਹਰਿ ਜਸੁ ਊਚ. ਸਭਨਾ ਤੇ ਊਪਰਿ; ਹਰਿ ਹਰਿ ਹਰਿ ਸੇਵਿ ਛਡਾਈ ॥ ਰਹਾਉ ॥

har jas aooch. sabhanaa te aoopar; har har har sev chhaddaaee | rahaau | Ang 669

Sant Singh KhalsaThe Lord's Praises are the most sublime, the most exalted; serving the Lord, Har, Har, Har, you shall be emancipated. ||Pause||
Manmohan SinghGod's praise is the most sublime and the most exalted. The Beloved Lord God's service emancipates all. Pause.
Manmohan Singh (Punjabi)ਹਰੀ ਦੀ ਕੀਰਤੀ ਮਹਾਨ ਬੁਲੰਦ ਤੇ ਪਰਮ ਉੱਤਮ ਹੈ। ਪਿਆਰੇ ਸੁਆਮੀ ਰੱਬ, ਰੱਬ ਦੀ ਚਾਕਰੀ ਸਮੂਹ ਦੀ ਖਲਾਸੀ ਕਰ ਦਿੰਦੀ ਹੈ। ਠਹਿਰਾਓ।
Fareedkot Teekaਹਰੀ ਕਾ ਜਸ ਊਚਾ ਔਰ ਸਭਤੇ ਉਤਮ ਹੈ। ਕਿਉਂਕਿ ਹਰਿ ਹਰਿ ਨਾਮ ਕਾ ਜਾਪ ਔ ਹਰੀ ਕੀ ਸੇਵਾ ਹੀ ਸਰਬ ਦੁਖੋਂ ਤੇ ਜੀਵੋਂ ਕੌ ਛੁਡਾਵਤੀ ਹੈ॥ ਰਹਾਉ ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਬੜਾ ਸ੍ਰੇਸ਼ਟ ਕੰਮ ਹੈ, ਹੋਰ ਸਭ ਕੰਮਾਂ ਨਾਲੋਂ ਵਧੀਆ ਕੰਮ ਹੈ। ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਰਹੁ, (ਇਹ ਸੇਵਾ-ਭਗਤੀ ਸਭ ਦੁੱਖਾਂ ਵਿਕਾਰਾਂ ਤੋਂ) ਬਚਾ ਲੈਂਦੀ ਹੈ ਰਹਾਉ॥

ਪਦ ਅਰਥ ਤੇ = ਤੋਂ। ਸੇਵਿ = ਸੇਵਾ-ਭਗਤੀ ਕਰ ॥ਰਹਾਉ॥

SikhNet (Spanish)Sí, la Alabanza al Señor es la Acción más Sublime en verdad, y es el Servicio al Señor lo que emancipa a todos. (Pausa)

ਹਰਿ ਕ੍ਰਿਪਾ ਨਿਧਿ ਕੀਨੀ. ਗੁਰਿ, ਭਗਤਿ ਹਰਿ ਦੀਨੀ; ਤਬ ਹਰਿ ਸਿਉ ਪ੍ਰੀਤਿ ਬਨਿ ਆਈ ॥

har kripaa nidh keenee. gur, bhagat har deenee; tab har siau preet ban aaee | Ang 669

Sant Singh KhalsaThe Lord, the treasure of mercy, blessed me, and so the Guru blessed me with the Lord's devotional worship; I have come to be in love with the Lord.
Manmohan SinghWhen God, the Treasure of mercy, showed mercy, then the Guru blessed me with the Lord's meditation and I came to enshrine love for the Lord.
Manmohan Singh (Punjabi)ਜਦ ਮਿਹਰਬਾਨੀ ਦੇ ਖਜ਼ਾਨੇ ਹਰੀ ਨੇ ਮਿਹਰਬਾਨੀ ਕੀਤੀ, ਤਾਂ ਗੁਰਾਂ ਨੇ ਮੈਨੂੰ ਸੁਆਮੀ ਦਾ ਸਿਮਰਨ ਪ੍ਰਦਾਨ ਕੀਤਾ ਅਤੇ ਮੇਰਾ ਸੁਆਮੀ ਨਾਲ ਪਿਆਰ ਪੈ ਗਿਆ।
Fareedkot Teekaਜਬ ਹਰੀ ਕਿਰਪਾ ਨਿਧਾਨ ਨੇ ਦਇਆ ਕੀਨੀ ਤਬ ਸਤਿਗੁਰੋਂ ਨੇ ਮੁਝ ਕੋ ਹਰੀ ਕੀ ਭਗਤੀ ਦੀਨੀ ਹੈ, ਤਿਸੀ ਤੇ ਹਮਾਰੀ ਪ੍ਰੀਤੀ ਹਰੀ ਸਾਥ ਅਬ ਬਨਿ ਆਈ ਹੈ॥
Prof. Sahib Singhਪਰ, ਹੇ ਭਾਈ! ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਨੇ ਜਿਸ ਮਨੁੱਖ ਉਤੇ ਕਿਰਪਾ ਕੀਤੀ, ਗੁਰੂ ਨੇ ਉਸ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਦੀ ਦਾਤਿ ਬਖ਼ਸ਼ ਦਿੱਤੀ, ਤਦੋਂ ਉਸ ਮਨੁੱਖ ਦਾ ਪ੍ਰੇਮ ਪਰਮਾਤਮਾ ਨਾਲ ਬਣ ਗਿਆ।

ਪਦ ਅਰਥ ਕ੍ਰਿਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ। ਗੁਰਿ = ਗੁਰੂ ਨੇ। ਸਿਉ = ਨਾਲ।

SikhNet (Spanish)Mi Señor, el Tesoro de Misericordia, me ha bendecido con la Devoción al Guru,

ਬਹੁ ਚਿੰਤ ਵਿਸਾਰੀ. ਹਰਿ ਨਾਮੁ ਉਰਿ ਧਾਰੀ; ਨਾਨਕ. ਹਰਿ ਭਏ ਹੈ ਸਖਾਈ ॥੨॥੨॥੮॥

bahu chint visaaree. har naam ur dhaaree; naanak. har bhe hai sakhaaee |2|2|8| Ang 669

Sant Singh KhalsaI have forgotten my cares and anxieties, and enshrined the Lord's Name in my heart; O Nanak, the Lord has become my friend and companion. ||2||2||8||
Manmohan SinghI have abandoned excessive worries, enshrined the God's Name in my mind and now, the Lord has become my Friend, O Nanak.
Manmohan Singh (Punjabi)ਮੈਂ ਭਾਵੇਂ ਫਿਕਰ ਨੂੰ ਤਿਆਗ ਦਿੱਤਾ ਹੈ, ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਅੰਦਰ ਟਿਕਾਲਿਆ ਹੈ ਅਤੇ ਹੁਣ ਪ੍ਰਭੂ ਮੇਰਾ ਮਿੱਤਰ ਬਣ ਗਿਆ ਹੈ, ਹੇ ਨਾਨਕ।
Fareedkot Teekaਜਬ ਹਰਿ ਨਾਮ ਕੀ ਪ੍ਰੀਤੀ ਰਿਦੇ ਮੇਂ ਧਾਰੀ ਤਬ ਬਹੁਤੀ ਜੋ ਚਿੰਤਾ ਥੀ ਸੋ ਸਭ ਵਿਸਾਰ ਦਈ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਆਪ ਹਰੀ ਹਮਾਰੇ ਸਖਾਈ ਅਰਥਾਤ ਮਿਤ੍ਰ ਭਏ ਹੈਂ॥੨॥੨॥੮॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲਿਆ, ਉਸ ਨੇ (ਦੁਨੀਆ ਵਾਲੀ ਹੋਰ) ਬਹੁਤੀ ਚਿੰਤਾ ਭੁਲਾ ਲਈ, ਪਰਮਾਤਮਾ ਉਸ ਦਾ ਸਾਥੀ-ਮਿੱਤਰ ਬਣ ਗਿਆ ॥੨॥੨॥੮॥

ਪਦ ਅਰਥ ਵਿਸਾਰਿ = ਭੁਲਾ ਦਿੱਤੀ। ਉਰਿ = ਹਿਰਦੇ ਵਿਚ। ਸਖਾਈ = ਮਿੱਤਰ, ਸਾਥੀ ॥੨॥੨॥੮॥

* ਨੋਟ: 'ਘਰੁ ੫' ਦਾ ਇਹ ਦੂਜਾ ਸ਼ਬਦ ਹੈ। ਕੁੱਲ ਜੋੜ ੮ ਹੈ।

SikhNet (Spanish)y es a través de Él que yo amo a mi Dios. Él me ha liberado de mis miedos y ha elevado Su Nombre en mi mente, sí mi Amado Señor se ha vuelto mi Salvador y mi Amigo. (2-2-8)
Answers quote the Granth verbatim with Ang citations. AI commentary is not Gurbani and not a religious ruling.