ਗਉੜੀ ਕੀ; ਵਾਰ ਮਹਲਾ ੫; ਰਾਇ ਕਮਾਲਦੀ ਮੋਜਦੀ ਕੀ, ਵਾਰ ਕੀ ਧੁਨਿ ਉਪਰਿ, ਗਾਵਣੀ ॥
gaurree kee; vaar mahalaa 5; raae kamaaladee mojadee kee, vaar kee dhun upar, gaavanee |
Sant Singh KhalsaGauree Kee Vaar, Fifth Mehl: Sung To The Tune Of Vaar Of Raa-I Kamaaldee-Mojadee:
Manmohan SinghGauri Ki War. 5th Guru. To be sung on the tune of the Var of Rai Kamal Maujdi.
Manmohan Singh (Punjabi)ਗਉੜੀ ਕੀ ਵਾਰ ਪੰਜਵੀਂ ਪਾਤਸ਼ਾਹੀ। ਰਾਇ ਕਮਾਲ ਮੋਜਦੀ ਦੀ ਵਾਰ ਦੀ ਸੁਰਿ ਉਤੇ ਗਾਇਨ ਕਰਨੀ।
Fareedkot Teekaਰਾਇ ਕਮਾਲ ਦੀਨ ਰਾਇ⁽¹⁾ ਸਾਰੰਗ ਕੇ ਭਾਈ ਤਲਵੰਡੀ ਕੇ ਰਜਪੂਤ ਥੇ ਔਰ ਅਕਬਰ ਕੋ ਕਰ ਦੇਤੇ ਥੇ। ਰਾਇ ਸਾਰੰਗ ਕਾ ਪੁਤਰ ਮੌਜ ਦੀਨ ਪੋਤਰਾ ਰਾਇ ਰਣਧੀਰ ਥਾ। ਕਮਾਲ ਦੀਨ ਨੇ ਚੁਗਲੀ ਕਰ ਸਾਰੰਗ ਕੋ ਕੈਦ ਕਰਵਾਇ ਦੀਆ। ਸਾਰੰਗ ਕੇ ਮਿਤਰ ਨੇ ਨੇਕੀ ਬਤਾਇ ਕਰ ਬਾਦਸ਼ਾਹ ਸੇ ਛੁਡਾਇ ਕਰ ਸਿਰੇ ਪਾਉ ਦਿਵਾਇਆ। ਕਮਾਲ ਦੀਨ ਕੋ ਡਰ ਹੂਆ ਆਗੇ ਹੋ ਕਰ ਮਿਲਾ, ਜਹਰ ਵਾਲੀ ਸ਼ਰਾਬ ਪਿਲਾਇ ਕਰ ਸਾਰੰਗ ਕੋ ਦਗੇ ਸੇ ਮਾਰਾ। ਮੋਜ ਦੀਨ ਨੇ ਦਗੇ ਸੇ ਮਾਰਨਾ ਸੁਣ ਕਰ ਰਣਧੀਰ ਕੋ ਕਹਾ। ਵਹੁ ਅਪਨੇ ਨਾਨਕਿਯੋਂ ਸੇ ਫੌਜ ਲੇ ਆਇਆ। ਯੁਧ ਕਰ ਕੇ ਸਾਰੰਗ ਕੇ ਪੋਤਰੇ ਰਣਧੀਰ ਔਰ ਬੇਦੇ ਮੌਜ ਦੀਨ ਨੇ ਰਾਇ ਕਮਾਲ ਦੀਨ ਕੋ ਮਾਰਾ। ਢਾਡੀਆਂ ਨੇ ਵਾਰ ਬਨਾਈ ਉਸ ਕੀ ਪੌੜੀ ਕੀ ਧੁਨੀ ਪਰ ਗੁਰੂ ਜੀ ਨੇ ਵਾਰ ਬਨਾਈ ਹੈ।
Prof. Sahib Singhਇਹ 'ਵਾਰ' ਰਾਇ ਕਮਾਲਦੀ ਮੋਜਦੀ ਦੀ 'ਵਾਰ' ਦੀ ਸੁਰ ਤੇ ਗਾਉਣੀ ਹੈ। ਬਾਰ ਵਿਚ ਇਕ ਚੌਧਰੀ ਕਮਾਲੁੱਦੀਨ ਰਹਿੰਦਾ ਸੀ, ਉਸ ਨੇ ਆਪਣੇ ਭਰਾ ਸਾਰੰਗ ਨੂੰ ਜ਼ਹਿਰ ਕੇ ਕੇ ਮਾਰ ਦਿੱਤਾ, ਸਾਰੰਗ ਦਾ ਇਕ ਪੁੱਤ੍ਰ ਸੀ ਜੋ ਅਜੇ ਛੋਟਾ ਹੀ ਸੀ, ਜਿਸ ਦਾ ਨਾਮ ਮੁਆਜ਼ੁੱਦੀਨ ਸੀ। ਸਾਰੰਗ ਦੀ ਵਹੁਟੀ ਆਪਣੇ ਇਸ ਪੁੱਤ੍ਰ ਨੂੰ ਲੈ ਕੇ ਪੇਕੇ ਚਲੀ ਗਈ। ਜਦੋਂ ਇਹ ਵੱਡਾ ਹੋਇਆ ਤਾਂ ਨਾਨਕੀ ਫ਼ੌਜ ਲੈ ਕੇ ਕਮਾਲੁੱਦੀਨ ਨਾਲ ਆ ਲੜਿਆ। ਕਮਾਲੁੱਦੀਨ ਮਾਰਿਆ ਗਿਆ। ਇਹ ਸਾਰੀ ਵਾਰਤਾ ਢਾਢੀਆਂ ਨੇ 'ਵਾਰ' ਵਿਚ ਗਾਵੀਂ। ਇਸ 'ਵਾਰ' ਦੀ ਚਾਲ ਦਾ ਨਮੂਨਾ ਇਉਂ ਹੈ: 'ਰਾਣਾ ਰਾਇ ਕਮਾਲ ਦੀਂ ਰਣ ਭਾਰਾ ਬਾਹੀਂ ॥ ਮੌਜੁੱਦੀਂ ਤਲਵੰਡੀਓਂ ਚੜਿਆ ਸਾਬਾਹੀ' ॥* ਬਣਤਰ: ਇਹ ਵਾਰ ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ ਹੈ। ਇਸ ਵਿਚ ਕੁੱਲ ੩੩ ਪਉੜੀਆਂ ਹਨ, ਪਹਿਲੀਆਂ ੨੬ ਪਉੜੀਆਂ ਗੁਰੂ ਰਾਮਦਾਸ ਜੀ ਦੀਆਂ ਹਨ, ਨੰ: ੨੭ ਤੋਂ ਲੈ ਕੇ ਨੰ: ੩੧ ਤਕ ਪੰਜ ਪਉੜੀਆਂ ਗੁਰੂ ਅਰਜਨ ਸਾਹਿਬ ਦੀਆਂ ਹਨ, ਅਖ਼ੀਰਲੀਆਂ ਦੋ ਪਉੜੀਆਂ ਫਿਰ ਗੁਰੂ ਰਾਮਦਾਸ ਜੀ ਦੀਆਂ। ਸੋ ੩੩ ਪਉੜੀਆਂ ਵਿਚੋਂ ੨੮ ਪਉੜੀਆਂ ਗੁਰੂ ਰਾਮਦਾਸ ਜੀ ਦੀਆਂ ਹਨ। ਪਹਿਲਾਂ ਪਹਿਲ ਇਹ ਵਾਰ ੨੮ ਪਉੜੀਆਂ ਦੀ ਹੀ ਸੀ, ਪਿਛੋਂ ਗੁਰੂ ਅਰਜਨ ਸਾਹਿਬ ਨੇ ਪਉੜੀ ਨੰ: ੨੬ ਦੇ ਨਾਲ ਆਪਣੀਆਂ ਪੰਜ ਪਉੜੀਆਂ ਹੋਰ ਰਲਾਈਆਂ। ਸਾਰੇ ਸਲੋਕਾਂ ਦੀ ਗਿਣਤੀ ੬੮ ਹੈ, ਪਉੜੀ ਨੰ: ੧੫ ਤੇ ੨੦ ਤੋਂ ਛੁਟ ਬਾਕੀ ਹਰੇਕ ਪਉੜੀ ਨਾਲ ਦੋ ਦੋ ਸ਼ਲੋਕ ਹਨ (ਜੋੜ-੬੨), ਇਹਨਾਂ ਦੋ ਪਉੜੀਆਂ ਨਾਲ ਤਿੰਨ ਤਿੰਨ ਸ਼ਲੋਕ ਹਨ ਤੇ ਕੁੱਲ ਜੋੜ ੬੮ ਹੈ। ਸ਼ਲੋਕਾਂ ਦਾ ਵੇਰਵਾ ਇਉਂ ਹੈਂ: ਸ਼ਲੋਕ ਗੁਰੂ ਰਾਮਦਾਸ ਜੀ ਦੇ = ੫੩। ਸ਼ਲੋਕ ਗੁਰੂ ਅਰਜਨ ਸਾਹਿਬ ਦੇ = ੮। ਸ਼ਲੋਕ ਗੁਰੂ ਅਮਰਦਾਸ ਜੀ ਦੇ = ੭। ਜੋੜ = ੬੮। ਜਦੋਂ ਇਹ 'ਵਾਰ' ਗੁਰੂ ਰਾਮਦਾਸ ਜੀ ਨੇ ਲਿਖੀ, ਤਦੋਂ ਇਹ ਨਿਰੀਆਂ ਪਉੜੀਆਂ ਹੀ ਸਨ। ਇਸ ਦੇ ਨਾਲ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ, ਭਾਵੇਂ ਉਹ ਸ਼ਲੋਕ ਜ਼ਿਆਦਾ-ਤਰ ਗੁਰੂ ਰਾਮਦਾਸ ਜੀ ਦੇ ਹੀ ਹਨ। ਜੇ ਗੁਰੂ ਰਾਮਦਾਸ ਜੀ ਆਪ ਹੀ ਪਉੜੀਆਂ ਦੇ ਨਾਲ ਸ਼ਲੋਕ ਭੀ ਲਿਖਦੇ ਤਾਂ ਕਵਿਤਾ ਦੇ ਦ੍ਰਿਸ਼ਟੀਕੋਣ ਤੋਂ ਕੋਈ ਖ਼ਾਸ ਇੱਕ-ਸਾਰ ਬਣਤਰ ਹੁੰਦੀ। ਇਹ ਨਹੀਂ ਸੀ ਹੋ ਸਕਦਾ ਕਿ ਕਿਸੇ ਪਉੜੀ ਦੇ ਨਾਲ ਸ਼ਲੋਕ ਲਿਖ ਦੇਂਦੇ ਤੇ ਕੋਈ ਖ਼ਾਲੀ ਰਹਿ
SikhNet (Spanish)Gauri Ki Var, Mejl Guru Aryan, Quinto Canal Divino
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.
ਸਲੋਕ ਮਃ ੫ ॥
salok mahalaa 5 |
Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.
ਹਰਿ ਹਰਿ ਨਾਮੁ. ਜੋ ਜਨੁ ਜਪੈ; ਸੋ ਆਇਆ ਪਰਵਾਣੁ ॥
har har naam. jo jan japai; so aaeaa paravaan |
Sant Singh KhalsaAuspicious and approved is the birth of that humble being who chants the Name of the Lord, Har, Har.
Manmohan SinghAcceptable is the advent of the man, who remembers the Name of the Lord God.
Manmohan Singh (Punjabi)ਕਬੂਲ ਹੈ ਉਸ ਬੰਦੇ ਦਾ ਆਗਮਨ, ਜੋ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਜੋ ਪੁਰਸ਼ ਹਰਿ ਹਰਿ ਨਾਮ ਜਪਤਾ ਹੈ, ਸੋ ਸੰਸਾਰ ਮੇਂ ਆਇਆ ਪਰਵਾਣ ਹੈ॥
Prof. Sahib Singhਜੋ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦਾ (ਜਗਤ ਵਿਚ) ਆਉਣਾ ਸਫਲ (ਸਮਝੋ)।
SikhNet (Spanish)Aprobado es el advenimiento a la vida de aquél que habita en el Naam, el Nombre del Señor y yo me postro siempre ante él.
ਤਿਸੁ ਜਨ ਕੈ ਬਲਿਹਾਰਣੈ; ਜਿਨਿ ਭਜਿਆ ਪ੍ਰਭੁ ਨਿਰਬਾਣੁ ॥
tis jan kai balihaaranai; jin bhajiaa prabh nirabaan |
Sant Singh KhalsaI am a sacrifice to that humble being who vibrates and meditates on God, the Lord of Nirvaanaa.
Manmohan SinghI am a sacrifice unto that person who meditates on the Unattached Lord.
Manmohan Singh (Punjabi)ਮੈਂ ਉਸ ਪੁਰਸ਼ ਉਤੋਂ ਕੁਰਬਾਨ ਜਾਂਦਾ ਹਾਂ ਜੋ ਨਿਰਲੇਪ ਸੁਆਮੀ ਦਾ ਆਰਾਧਨ ਕਰਦਾ ਹੈ।
Fareedkot Teekaਜਿਸ ਨੇ ਪ੍ਰਭੂ (ਨਿਰਬਾਣੁ) ਨਿਰਬੰਧ ਰੂਪ ਕੋ ਜਪਿਆ ਹੈ ਮੈਂ ਤਿਸ ਪੁਰਸ਼ ਕੇ ਬਲਿਹਾਰੇ ਜਾਤਾ ਹੂੰ॥
Prof. Sahib Singhਜਿਸ ਮਨੁੱਖ ਨੇ ਵਾਸ਼ਨਾ-ਰਹਿਤ ਪ੍ਰਭੂ ਨੂੰ ਸਿਮਰਿਆ ਹੈ, ਮੈਂ ਉਸ ਤੋਂ ਸਦਕੇ ਹਾਂ।ਪਦ ਅਰਥ ਜਿਨਿ = ਜਿਸ (ਜਨ) ਨੇ। ਨਿਰਬਾਣੁ = ਵਾਸ਼ਨਾ-ਰਹਿਤ।
SikhNet (Spanish)y encuentra a su Todo Sabio Señor de Nirvana.
ਜਨਮ ਮਰਨ ਦੁਖੁ ਕਟਿਆ; ਹਰਿ ਭੇਟਿਆ ਪੁਰਖੁ ਸੁਜਾਣੁ ॥
janam maran dukh kattiaa; har bhettiaa purakh sujaan |
Sant Singh KhalsaThe pains of birth and death are eradicated, upon meeting the All-knowing Lord, the Primal Being.
Manmohan SinghFor Him the agony of birth and death is annulled and he meets God the Omniscient Lord.
Manmohan Singh (Punjabi)ਉਸ ਦੀ ਪੈਦਾਇਸ਼ ਤੇ ਮੌਤ ਦਾ ਕਸ਼ਟ ਨਵਿਰਤ ਹੌ ਜਾਂਦਾ ਹੈ ਅਤੇ ਵਾਹਿਗੁਰੂ, ਸਰਬੱਗ ਸੁਆਮੀ ਨੂੰ ਮਿਲ ਪੈਦਾ ਹੈ।
Fareedkot Teekaਜਿਸ ਕੋ ਹਰਿ ਸੁਜਾਣ ਪੁਰਖ (ਭੇਟਿਆ) ਮਿਲਿਆ ਹੈ ਤਿਸ ਨੇ ਜਨਮ ਔਰ ਮਰਨ ਕਾ ਦੁਖ ਕਾਟ ਦੀਆ ਹੈ॥
Prof. Sahib Singhਉਸ ਨੂੰ ਸੁਜਾਨ ਅਕਾਲ ਪੁਰਖ ਮਿਲ ਪਿਆ ਹੈ, ਤੇ ਉਸ ਦਾ ਸਾਰੀ ਉਮਰ ਦਾ ਦੁੱਖ-ਕਲੇਸ਼ ਦੂਰ ਹੋ ਗਿਆ ਹੈ।ਪਦ ਅਰਥ ਪੁਰਖੁ = ਵਿਆਪਕ ਪ੍ਰਭੂ। ਸੁਜਾਣੁ = ਚੰਗੀ ਤਰ੍ਹਾਂ (ਹਰੇਕ ਦੇ ਦਿਲ ਦੀ) ਜਾਣਨ ਵਾਲਾ)।
SikhNet (Spanish)Para él cesa el dolor de la vida y de la muerte
ਸੰਤ ਸੰਗਿ ਸਾਗਰੁ ਤਰੇ; ਜਨ ਨਾਨਕ. ਸਚਾ ਤਾਣੁ ॥੧॥
sant sang saagar tare; jan naanak. sachaa taan |1|
Sant Singh KhalsaIn the Society of the Saints, he crosses over the world-ocean; O servant Nanak, he has the strength and support of the True Lord. ||1||
Manmohan SinghBy associating with the society of saints he crosses the world-ocean, and O slave Nanak he has the true Porp of the one God.
Manmohan Singh (Punjabi)ਸਾਧ ਸੰਗਤ ਨਾਲ ਜੁੜਨ ਦੁਆਰਾ ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ ਅਤੇ ਹੇ ਗੋਲੇ ਨਾਨਕ ਉਸ ਨੂੰ ਇਕ ਹਰੀ ਦਾ ਹੀ ਸੱਚਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਸਤ ਸੰਗੀਓਂ ਕੋ ਸਚਾ ਤਾਣ ਹੈ, ਸੋ ਸੰਸਾਰ ਸਾਗਰ ਕੋ ਤਰੇ ਹੈਂ॥
Prof. Sahib Singhਹੇ ਦਾਸ ਨਾਨਕ! ਉਸ ਨੂੰ ਇਕ ਸੱਚੇ ਪ੍ਰਭੂ ਦਾ ਹੀ ਆਸਰਾ ਹੈ, ਉਸ ਨੇ ਸਤਸੰਗ ਵਿਚ ਰਹਿ ਕੇ ਸੰਸਾਰ-ਸਮੁੰਦਰ ਤਰ ਲਿਆ ਹੈ ॥੧॥ਪਦ ਅਰਥ ਤਾਣੁ = ਆਸਰਾ, ਬਲ। ਜਨਮ ਮਰਨ ਦੁਖੁ = ਜਨਮ ਤੋਂ ਮਰਨ ਤਕ ਸਾਰੀ ਉਮਰ ਦਾ ਦੁੱਖ-ਕਲੇਸ਼ ॥੧॥
SikhNet (Spanish)Dice Nanak, Él nada a través del mar de la existencia por la Gracia del Santo, y tiene el apoyo Infalible del Uno Verdadero.(1)