ੴ

ਸਿੱਖਬਾਣੀ · SikhBani

Ang 318

Sri Guru Granth Sahib · Raag Gauree · 10 shabads, 46 lines
Translations
Shabad Guru Arjan Dev Ji Raag Gauree

ਗਉੜੀ ਕੀ; ਵਾਰ ਮਹਲਾ ੫; ਰਾਇ ਕਮਾਲਦੀ ਮੋਜਦੀ ਕੀ, ਵਾਰ ਕੀ ਧੁਨਿ ਉਪਰਿ, ਗਾਵਣੀ ॥

gaurree kee; vaar mahalaa 5; raae kamaaladee mojadee kee, vaar kee dhun upar, gaavanee |

Sant Singh KhalsaGauree Kee Vaar, Fifth Mehl: Sung To The Tune Of Vaar Of Raa-I Kamaaldee-Mojadee:
Manmohan SinghGauri Ki War. 5th Guru. To be sung on the tune of the Var of Rai Kamal Maujdi.
Manmohan Singh (Punjabi)ਗਉੜੀ ਕੀ ਵਾਰ ਪੰਜਵੀਂ ਪਾਤਸ਼ਾਹੀ। ਰਾਇ ਕਮਾਲ ਮੋਜਦੀ ਦੀ ਵਾਰ ਦੀ ਸੁਰਿ ਉਤੇ ਗਾਇਨ ਕਰਨੀ।
Fareedkot Teekaਰਾਇ ਕਮਾਲ ਦੀਨ ਰਾਇ⁽¹⁾ ਸਾਰੰਗ ਕੇ ਭਾਈ ਤਲਵੰਡੀ ਕੇ ਰਜਪੂਤ ਥੇ ਔਰ ਅਕਬਰ ਕੋ ਕਰ ਦੇਤੇ ਥੇ। ਰਾਇ ਸਾਰੰਗ ਕਾ ਪੁਤਰ ਮੌਜ ਦੀਨ ਪੋਤਰਾ ਰਾਇ ਰਣਧੀਰ ਥਾ। ਕਮਾਲ ਦੀਨ ਨੇ ਚੁਗਲੀ ਕਰ ਸਾਰੰਗ ਕੋ ਕੈਦ ਕਰਵਾਇ ਦੀਆ। ਸਾਰੰਗ ਕੇ ਮਿਤਰ ਨੇ ਨੇਕੀ ਬਤਾਇ ਕਰ ਬਾਦਸ਼ਾਹ ਸੇ ਛੁਡਾਇ ਕਰ ਸਿਰੇ ਪਾਉ ਦਿਵਾਇਆ। ਕਮਾਲ ਦੀਨ ਕੋ ਡਰ ਹੂਆ ਆਗੇ ਹੋ ਕਰ ਮਿਲਾ, ਜਹਰ ਵਾਲੀ ਸ਼ਰਾਬ ਪਿਲਾਇ ਕਰ ਸਾਰੰਗ ਕੋ ਦਗੇ ਸੇ ਮਾਰਾ। ਮੋਜ ਦੀਨ ਨੇ ਦਗੇ ਸੇ ਮਾਰਨਾ ਸੁਣ ਕਰ ਰਣਧੀਰ ਕੋ ਕਹਾ। ਵਹੁ ਅਪਨੇ ਨਾਨਕਿਯੋਂ ਸੇ ਫੌਜ ਲੇ ਆਇਆ। ਯੁਧ ਕਰ ਕੇ ਸਾਰੰਗ ਕੇ ਪੋਤਰੇ ਰਣਧੀਰ ਔਰ ਬੇਦੇ ਮੌਜ ਦੀਨ ਨੇ ਰਾਇ ਕਮਾਲ ਦੀਨ ਕੋ ਮਾਰਾ। ਢਾਡੀਆਂ ਨੇ ਵਾਰ ਬਨਾਈ ਉਸ ਕੀ ਪੌੜੀ ਕੀ ਧੁਨੀ ਪਰ ਗੁਰੂ ਜੀ ਨੇ ਵਾਰ ਬਨਾਈ ਹੈ।
Prof. Sahib Singhਇਹ 'ਵਾਰ' ਰਾਇ ਕਮਾਲਦੀ ਮੋਜਦੀ ਦੀ 'ਵਾਰ' ਦੀ ਸੁਰ ਤੇ ਗਾਉਣੀ ਹੈ। ਬਾਰ ਵਿਚ ਇਕ ਚੌਧਰੀ ਕਮਾਲੁੱਦੀਨ ਰਹਿੰਦਾ ਸੀ, ਉਸ ਨੇ ਆਪਣੇ ਭਰਾ ਸਾਰੰਗ ਨੂੰ ਜ਼ਹਿਰ ਕੇ ਕੇ ਮਾਰ ਦਿੱਤਾ, ਸਾਰੰਗ ਦਾ ਇਕ ਪੁੱਤ੍ਰ ਸੀ ਜੋ ਅਜੇ ਛੋਟਾ ਹੀ ਸੀ, ਜਿਸ ਦਾ ਨਾਮ ਮੁਆਜ਼ੁੱਦੀਨ ਸੀ। ਸਾਰੰਗ ਦੀ ਵਹੁਟੀ ਆਪਣੇ ਇਸ ਪੁੱਤ੍ਰ ਨੂੰ ਲੈ ਕੇ ਪੇਕੇ ਚਲੀ ਗਈ। ਜਦੋਂ ਇਹ ਵੱਡਾ ਹੋਇਆ ਤਾਂ ਨਾਨਕੀ ਫ਼ੌਜ ਲੈ ਕੇ ਕਮਾਲੁੱਦੀਨ ਨਾਲ ਆ ਲੜਿਆ। ਕਮਾਲੁੱਦੀਨ ਮਾਰਿਆ ਗਿਆ। ਇਹ ਸਾਰੀ ਵਾਰਤਾ ਢਾਢੀਆਂ ਨੇ 'ਵਾਰ' ਵਿਚ ਗਾਵੀਂ। ਇਸ 'ਵਾਰ' ਦੀ ਚਾਲ ਦਾ ਨਮੂਨਾ ਇਉਂ ਹੈ: 'ਰਾਣਾ ਰਾਇ ਕਮਾਲ ਦੀਂ ਰਣ ਭਾਰਾ ਬਾਹੀਂ ॥ ਮੌਜੁੱਦੀਂ ਤਲਵੰਡੀਓਂ ਚੜਿਆ ਸਾਬਾਹੀ' ॥

* ਬਣਤਰ: ਇਹ ਵਾਰ ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ ਹੈ। ਇਸ ਵਿਚ ਕੁੱਲ ੩੩ ਪਉੜੀਆਂ ਹਨ, ਪਹਿਲੀਆਂ ੨੬ ਪਉੜੀਆਂ ਗੁਰੂ ਰਾਮਦਾਸ ਜੀ ਦੀਆਂ ਹਨ, ਨੰ: ੨੭ ਤੋਂ ਲੈ ਕੇ ਨੰ: ੩੧ ਤਕ ਪੰਜ ਪਉੜੀਆਂ ਗੁਰੂ ਅਰਜਨ ਸਾਹਿਬ ਦੀਆਂ ਹਨ, ਅਖ਼ੀਰਲੀਆਂ ਦੋ ਪਉੜੀਆਂ ਫਿਰ ਗੁਰੂ ਰਾਮਦਾਸ ਜੀ ਦੀਆਂ। ਸੋ ੩੩ ਪਉੜੀਆਂ ਵਿਚੋਂ ੨੮ ਪਉੜੀਆਂ ਗੁਰੂ ਰਾਮਦਾਸ ਜੀ ਦੀਆਂ ਹਨ। ਪਹਿਲਾਂ ਪਹਿਲ ਇਹ ਵਾਰ ੨੮ ਪਉੜੀਆਂ ਦੀ ਹੀ ਸੀ, ਪਿਛੋਂ ਗੁਰੂ ਅਰਜਨ ਸਾਹਿਬ ਨੇ ਪਉੜੀ ਨੰ: ੨੬ ਦੇ ਨਾਲ ਆਪਣੀਆਂ ਪੰਜ ਪਉੜੀਆਂ ਹੋਰ ਰਲਾਈਆਂ। ਸਾਰੇ ਸਲੋਕਾਂ ਦੀ ਗਿਣਤੀ ੬੮ ਹੈ, ਪਉੜੀ ਨੰ: ੧੫ ਤੇ ੨੦ ਤੋਂ ਛੁਟ ਬਾਕੀ ਹਰੇਕ ਪਉੜੀ ਨਾਲ ਦੋ ਦੋ ਸ਼ਲੋਕ ਹਨ (ਜੋੜ-੬੨), ਇਹਨਾਂ ਦੋ ਪਉੜੀਆਂ ਨਾਲ ਤਿੰਨ ਤਿੰਨ ਸ਼ਲੋਕ ਹਨ ਤੇ ਕੁੱਲ ਜੋੜ ੬੮ ਹੈ। ਸ਼ਲੋਕਾਂ ਦਾ ਵੇਰਵਾ ਇਉਂ ਹੈਂ: ਸ਼ਲੋਕ ਗੁਰੂ ਰਾਮਦਾਸ ਜੀ ਦੇ = ੫੩। ਸ਼ਲੋਕ ਗੁਰੂ ਅਰਜਨ ਸਾਹਿਬ ਦੇ = ੮। ਸ਼ਲੋਕ ਗੁਰੂ ਅਮਰਦਾਸ ਜੀ ਦੇ = ੭। ਜੋੜ = ੬੮। ਜਦੋਂ ਇਹ 'ਵਾਰ' ਗੁਰੂ ਰਾਮਦਾਸ ਜੀ ਨੇ ਲਿਖੀ, ਤਦੋਂ ਇਹ ਨਿਰੀਆਂ ਪਉੜੀਆਂ ਹੀ ਸਨ। ਇਸ ਦੇ ਨਾਲ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ, ਭਾਵੇਂ ਉਹ ਸ਼ਲੋਕ ਜ਼ਿਆਦਾ-ਤਰ ਗੁਰੂ ਰਾਮਦਾਸ ਜੀ ਦੇ ਹੀ ਹਨ। ਜੇ ਗੁਰੂ ਰਾਮਦਾਸ ਜੀ ਆਪ ਹੀ ਪਉੜੀਆਂ ਦੇ ਨਾਲ ਸ਼ਲੋਕ ਭੀ ਲਿਖਦੇ ਤਾਂ ਕਵਿਤਾ ਦੇ ਦ੍ਰਿਸ਼ਟੀਕੋਣ ਤੋਂ ਕੋਈ ਖ਼ਾਸ ਇੱਕ-ਸਾਰ ਬਣਤਰ ਹੁੰਦੀ। ਇਹ ਨਹੀਂ ਸੀ ਹੋ ਸਕਦਾ ਕਿ ਕਿਸੇ ਪਉੜੀ ਦੇ ਨਾਲ ਸ਼ਲੋਕ ਲਿਖ ਦੇਂਦੇ ਤੇ ਕੋਈ ਖ਼ਾਲੀ ਰਹਿ

SikhNet (Spanish)Gauri Ki Var, Mejl Guru Aryan, Quinto Canal Divino

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਹਰਿ ਹਰਿ ਨਾਮੁ. ਜੋ ਜਨੁ ਜਪੈ; ਸੋ ਆਇਆ ਪਰਵਾਣੁ ॥

har har naam. jo jan japai; so aaeaa paravaan |

Sant Singh KhalsaAuspicious and approved is the birth of that humble being who chants the Name of the Lord, Har, Har.
Manmohan SinghAcceptable is the advent of the man, who remembers the Name of the Lord God.
Manmohan Singh (Punjabi)ਕਬੂਲ ਹੈ ਉਸ ਬੰਦੇ ਦਾ ਆਗਮਨ, ਜੋ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਜੋ ਪੁਰਸ਼ ਹਰਿ ਹਰਿ ਨਾਮ ਜਪਤਾ ਹੈ, ਸੋ ਸੰਸਾਰ ਮੇਂ ਆਇਆ ਪਰਵਾਣ ਹੈ॥
Prof. Sahib Singhਜੋ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦਾ (ਜਗਤ ਵਿਚ) ਆਉਣਾ ਸਫਲ (ਸਮਝੋ)।
SikhNet (Spanish)Aprobado es el advenimiento a la vida de aquél que habita en el Naam, el Nombre del Señor y yo me postro siempre ante él.

ਤਿਸੁ ਜਨ ਕੈ ਬਲਿਹਾਰਣੈ; ਜਿਨਿ ਭਜਿਆ ਪ੍ਰਭੁ ਨਿਰਬਾਣੁ ॥

tis jan kai balihaaranai; jin bhajiaa prabh nirabaan |

Sant Singh KhalsaI am a sacrifice to that humble being who vibrates and meditates on God, the Lord of Nirvaanaa.
Manmohan SinghI am a sacrifice unto that person who meditates on the Unattached Lord.
Manmohan Singh (Punjabi)ਮੈਂ ਉਸ ਪੁਰਸ਼ ਉਤੋਂ ਕੁਰਬਾਨ ਜਾਂਦਾ ਹਾਂ ਜੋ ਨਿਰਲੇਪ ਸੁਆਮੀ ਦਾ ਆਰਾਧਨ ਕਰਦਾ ਹੈ।
Fareedkot Teekaਜਿਸ ਨੇ ਪ੍ਰਭੂ (ਨਿਰਬਾਣੁ) ਨਿਰਬੰਧ ਰੂਪ ਕੋ ਜਪਿਆ ਹੈ ਮੈਂ ਤਿਸ ਪੁਰਸ਼ ਕੇ ਬਲਿਹਾਰੇ ਜਾਤਾ ਹੂੰ॥
Prof. Sahib Singhਜਿਸ ਮਨੁੱਖ ਨੇ ਵਾਸ਼ਨਾ-ਰਹਿਤ ਪ੍ਰਭੂ ਨੂੰ ਸਿਮਰਿਆ ਹੈ, ਮੈਂ ਉਸ ਤੋਂ ਸਦਕੇ ਹਾਂ।

ਪਦ ਅਰਥ ਜਿਨਿ = ਜਿਸ (ਜਨ) ਨੇ। ਨਿਰਬਾਣੁ = ਵਾਸ਼ਨਾ-ਰਹਿਤ।

SikhNet (Spanish)y encuentra a su Todo Sabio Señor de Nirvana.

ਜਨਮ ਮਰਨ ਦੁਖੁ ਕਟਿਆ; ਹਰਿ ਭੇਟਿਆ ਪੁਰਖੁ ਸੁਜਾਣੁ ॥

janam maran dukh kattiaa; har bhettiaa purakh sujaan |

Sant Singh KhalsaThe pains of birth and death are eradicated, upon meeting the All-knowing Lord, the Primal Being.
Manmohan SinghFor Him the agony of birth and death is annulled and he meets God the Omniscient Lord.
Manmohan Singh (Punjabi)ਉਸ ਦੀ ਪੈਦਾਇਸ਼ ਤੇ ਮੌਤ ਦਾ ਕਸ਼ਟ ਨਵਿਰਤ ਹੌ ਜਾਂਦਾ ਹੈ ਅਤੇ ਵਾਹਿਗੁਰੂ, ਸਰਬੱਗ ਸੁਆਮੀ ਨੂੰ ਮਿਲ ਪੈਦਾ ਹੈ।
Fareedkot Teekaਜਿਸ ਕੋ ਹਰਿ ਸੁਜਾਣ ਪੁਰਖ (ਭੇਟਿਆ) ਮਿਲਿਆ ਹੈ ਤਿਸ ਨੇ ਜਨਮ ਔਰ ਮਰਨ ਕਾ ਦੁਖ ਕਾਟ ਦੀਆ ਹੈ॥
Prof. Sahib Singhਉਸ ਨੂੰ ਸੁਜਾਨ ਅਕਾਲ ਪੁਰਖ ਮਿਲ ਪਿਆ ਹੈ, ਤੇ ਉਸ ਦਾ ਸਾਰੀ ਉਮਰ ਦਾ ਦੁੱਖ-ਕਲੇਸ਼ ਦੂਰ ਹੋ ਗਿਆ ਹੈ।

ਪਦ ਅਰਥ ਪੁਰਖੁ = ਵਿਆਪਕ ਪ੍ਰਭੂ। ਸੁਜਾਣੁ = ਚੰਗੀ ਤਰ੍ਹਾਂ (ਹਰੇਕ ਦੇ ਦਿਲ ਦੀ) ਜਾਣਨ ਵਾਲਾ)।

SikhNet (Spanish)Para él cesa el dolor de la vida y de la muerte

ਸੰਤ ਸੰਗਿ ਸਾਗਰੁ ਤਰੇ; ਜਨ ਨਾਨਕ. ਸਚਾ ਤਾਣੁ ॥੧॥

sant sang saagar tare; jan naanak. sachaa taan |1|

Sant Singh KhalsaIn the Society of the Saints, he crosses over the world-ocean; O servant Nanak, he has the strength and support of the True Lord. ||1||
Manmohan SinghBy associating with the society of saints he crosses the world-ocean, and O slave Nanak he has the true Porp of the one God.
Manmohan Singh (Punjabi)ਸਾਧ ਸੰਗਤ ਨਾਲ ਜੁੜਨ ਦੁਆਰਾ ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ ਅਤੇ ਹੇ ਗੋਲੇ ਨਾਨਕ ਉਸ ਨੂੰ ਇਕ ਹਰੀ ਦਾ ਹੀ ਸੱਚਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਸਤ ਸੰਗੀਓਂ ਕੋ ਸਚਾ ਤਾਣ ਹੈ, ਸੋ ਸੰਸਾਰ ਸਾਗਰ ਕੋ ਤਰੇ ਹੈਂ॥
Prof. Sahib Singhਹੇ ਦਾਸ ਨਾਨਕ! ਉਸ ਨੂੰ ਇਕ ਸੱਚੇ ਪ੍ਰਭੂ ਦਾ ਹੀ ਆਸਰਾ ਹੈ, ਉਸ ਨੇ ਸਤਸੰਗ ਵਿਚ ਰਹਿ ਕੇ ਸੰਸਾਰ-ਸਮੁੰਦਰ ਤਰ ਲਿਆ ਹੈ ॥੧॥

ਪਦ ਅਰਥ ਤਾਣੁ = ਆਸਰਾ, ਬਲ। ਜਨਮ ਮਰਨ ਦੁਖੁ = ਜਨਮ ਤੋਂ ਮਰਨ ਤਕ ਸਾਰੀ ਉਮਰ ਦਾ ਦੁੱਖ-ਕਲੇਸ਼ ॥੧॥

SikhNet (Spanish)Dice Nanak, Él nada a través del mar de la existencia por la Gracia del Santo, y tiene el apoyo Infalible del Uno Verdadero.(1)

Open this shabad →

Shabad Guru Arjan Dev Ji Raag Gauree

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਭਲਕੇ ਉਠਿ ਪਰਾਹੁਣਾ; ਮੇਰੈ ਘਰਿ ਆਵਉ ॥

bhalake utth paraahunaa; merai ghar aavau |

Sant Singh KhalsaI rise up in the early morning hours, and the Holy Guest comes into my home.
Manmohan SinghRising early let God's saint visit my home like a guest.
Manmohan Singh (Punjabi)ਸਾਜਰੇ ਉਠ ਕੇ ਰਬ ਦਾ ਸਾਧੂ ਮੇਰੇ ਗ੍ਰਹਿ ਮਹਿਮਾਨ ਦੀ ਤਰ੍ਹਾਂ ਆਵੇ।
Fareedkot Teekaਜੋ ਸੰਤ ਭਗਤ ਹਰੀ ਨਾਮ ਕੇ ਦੇਨੇ ਵਾਲਾ ਹੈ ਔਰ ਪ੍ਰੇਮ ਕੇ ਲੈਣੇ ਵਾਲਾ ਹੈ, ਸੋ ਸਵੇਰੇ ਉਠਤਾ ਹੀ ਮੇਰੇ ਘਰ ਪਰਾਹੁਣਾ ਆਵੋ॥
Prof. Sahib Singhਜੇ ਸਵੇਰੇ ਉੱਠ ਕੇ ਕੋਈ (ਗੁਰਮੁਖ) ਪਰਾਹੁਣਾ ਮੇਰੇ ਘਰ ਆਵੇ,

ਪਦ ਅਰਥ ਪਰਾਹੁਣਾ = ਸੰਤ ਪਰਾਹੁਣਾ। ਮੇਰੈ ਘਰਿ = ਮੇਰੇ ਘਰ ਵਿਚ। ਆਵਉ = ਆਵੇ।

SikhNet (Spanish)Oh Santo, ven a mi casa en la temprana mañana como un huésped bienvenido,

ਪਾਉ ਪਖਾਲਾ ਤਿਸ ਕੇ; ਮਨਿ ਤਨਿ ਨਿਤ ਭਾਵਉ ॥

paau pakhaalaa tis ke; man tan nit bhaavau |

Sant Singh KhalsaI wash His feet; He is always pleasing to my mind and body.
Manmohan SinghI wash his feet and he is ever pleasing to my soul and body.
Manmohan Singh (Punjabi)ਮੈਂ ਉਸ ਦੇ ਚਰਨ ਧੋਦਾ ਹਾਂ ਅਤੇ ਉਹ ਮੇਰੀ ਆਤਮਾ ਤੇ ਦੇਹਿ ਨੂੰ ਸਦਾ ਚੰਗਾ ਲਗਦਾ ਹੈ।
Fareedkot Teekaਤਿਸ ਕੇ ਮੇਂ ਚਰਨ (ਪਖਾਲਾ) ਧੋਵਾਂ ਔਰ ਨਿਤ ਮਨ ਤਨ ਕਰ ਕੇ ਮੈਂ ਤਿਸ ਕੋ (ਭਾਵਉ) ਚਾਹਾਂਗਾ॥
Prof. Sahib Singhਮੈਂ ਉਸ ਗੁਰਮੁਖ ਦੇ ਪੈਰ ਧੋਵਾਂ; ਮੇਰੇ ਮਨ ਵਿਚ ਮੇਰੇ ਤਨ ਵਿਚ ਉਹ ਸਦਾ ਪਿਆਰਾ ਲੱਗੇ।

ਪਦ ਅਰਥ ਪਖਾਲਾ = ਮੈਂ ਧੋਵਾਂ। ਤਿਸ ਕੇ = ਉਸ ਸੰਤ-ਪਰਾਹੁਣੇ ਦੇ। ਮਨਿ = ਮਨ ਵਿਚ। ਭਾਵਉ = ਭਾਵੇ, ਚੰਗਾ ਲੱਗੇ।

SikhNet (Spanish)para que pueda lavar tus Pies, porque te amo siempre en cuerpo y alma.

ਨਾਮੁ ਸੁਣੇ ਨਾਮੁ ਸੰਗ੍ਰਹੈ; ਨਾਮੇ ਲਿਵ ਲਾਵਉ ॥

naam sune naam sangrahai; naame liv laavau |

Sant Singh KhalsaI hear the Naam, and I gather in the Naam; I am lovingly attuned to the Naam.
Manmohan SinghThe Name I hear the name I amass and with the Name I develop love.
Manmohan Singh (Punjabi)ਨਾਮ ਮੈਂ ਸੁਣਦਾ ਹਾਂ, ਨਾਮ ਮੈਂ ਇਕਤ੍ਰ ਕਰਦਾ ਹਾਂ ਅਤੇ ਨਾਮ ਨਾਲ ਹੀ ਮੈਂ ਪਿਰਹੜੀ ਪਾਉਂਦਾ ਹਾਂ।
Fareedkot Teekaਤਿਸ ਸੇ ਨਾਮ ਸੁਣਨੇ ਕਰ ਕੇ ਨਾਮ ਕਾ ਗ੍ਰਹਣ ਕਰੂੰ ਔਰ ਨਾਮ ਮੇਂ ਹੀ ਬਿਰਤੀ ਲਗਾਵੂੰ॥
Prof. Sahib Singhਉਹ ਗੁਰਮੁਖ (ਨਿੱਤ) ਨਾਮ ਸੁਣੇ, ਨਾਮ-ਧਨ ਇਕੱਠਾ ਕਰੇ ਤੇ ਨਾਮ ਵਿਚ ਹੀ ਸੁਰਤਿ ਜੋੜੀ ਰੱਖੇ।

ਪਦ ਅਰਥ ਸੰਗ੍ਰਹੈ = ਇਕੱਠਾ ਕਰੇ। ਨਾਮੇ = ਨਾਮ ਵਿਚ ਹੀ। ਲਾਵਉ = ਲਾਵੇ।

SikhNet (Spanish)De aquí que escuche solamente el Naam, el Nombre del Señor, piense en el Nombre y en el Nombre entone mi ser.

ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ; ਹਰਿ ਕੇ ਗੁਣ ਗਾਵਉ ॥

grihu dhan sabh pavitru hoe; har ke gun gaavau |

Sant Singh KhalsaMy home and wealth are totally sanctified as I sing the Glorious Praises of the Lord.
Manmohan SinghMy home and wealth are all sanctified by singing the praises of God.
Manmohan Singh (Punjabi)ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦੁਆਰਾ ਮੇਰਾ ਘਰ ਤੇ ਦੌਲਤ ਸਾਰੇ ਪਾਕ ਹੋ ਗਏ ਹਨ।
Fareedkot Teekaਕਿਉਂਕਿ ਹਰੀ ਕੇ ਗੁਣ ਗਾਵਣੇ ਸੇ ਗ੍ਰਿਹ ਔਰ ਧਨ ਸੰਪੂਰਣ ਪਵਿਤ੍ਰ ਹੋਵੇਗਾ॥
Prof. Sahib Singh(ਉਸ ਦੇ ਆਉਣ ਨਾਲ, ਮੇਰਾ) ਸਾਰਾ ਘਰ ਪਵਿੱਤ੍ਰ ਹੋ ਜਾਏ, ਮੈਂ ਭੀ (ਉਸ ਦੀ ਬਰਕਤਿ ਨਾਲ) ਪ੍ਰਭੂ ਦੇ ਗੁਣ ਗਾਣ ਲੱਗ ਪਵਾਂ।

ਪਦ ਅਰਥ ਗਾਵਉ = ਮੈਂ ਗਾਵਾਂ।

SikhNet (Spanish)Mi hogar y mis riquezas se vuelven sagradas, y canto sólo las Alabanzas del Señor.

ਹਰਿ ਨਾਮ ਵਾਪਾਰੀ ਨਾਨਕਾ; ਵਡਭਾਗੀ ਪਾਵਉ ॥੨॥

har naam vaapaaree naanakaa; vaddabhaagee paavau |2|

Sant Singh KhalsaThe Trader in the Lord's Name, O Nanak, is found by great good fortune. ||2||
Manmohan SinghThe purchaser of God's Name, O Nanak is found through the greatest food fortune.
Manmohan Singh (Punjabi)ਰਬ ਦੇ ਨਾਮ ਦਾ ਵਣਜਾਰਾ ਹੇ ਨਾਨਕ! ਪਰਮ ਚੰਗੇ ਨਸੀਬਾਂ ਦੁਆਰਾ ਪਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਹਰਿ ਨਾਮ ਕਾ ਵਾਪਾਰੀ ਵੱਡੇ ਭਾਗੋਂ ਕਰ ਕੇ ਪਾਵਉਗਾ॥੨॥
Prof. Sahib Singh(ਪਰ,) ਹੇ ਨਾਨਕ! ਅਜੇਹਾ ਪ੍ਰਭੂ-ਨਾਮ ਦਾ ਵਪਾਰੀ ਵੱਡੇ ਭਾਗਾਂ ਨਾਲ ਹੀ ਕਿਤੇ ਮੈਨੂੰ ਮਿਲ ਸਕਦਾ ਹੈ ॥੨॥

ਪਦ ਅਰਥ ਪਾਵਉ = ਮੈਂ ਪਾਵਾਂ ॥੨॥

SikhNet (Spanish)Dice Nanak, es por la más grande y buena fortuna que uno logra encontrar a la persona que le enseña el Naam, el Nombre del Señor. (2)

Open this shabad →

Shabad Guru Arjan Dev Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜੋ ਤੁਧੁ ਭਾਵੈ ਸੋ ਭਲਾ; ਸਚੁ ਤੇਰਾ ਭਾਣਾ ॥

jo tudh bhaavai so bhalaa; sach teraa bhaanaa |

Sant Singh KhalsaWhatever pleases You is good; True is the Pleasure of Your Will.
Manmohan SinghWhatever please Thee that is good ever-true is thine will.
Manmohan Singh (Punjabi)ਜਿਹੜਾ ਕੁਛ ਤੈਨੂੰ ਚੰਗਾ ਲਗਦਾ ਹੈ, ਉਹੀ ਸ਼੍ਰੇਸ਼ਟ ਹੈ, ਸਦੀਵੀ-ਸਤਿ ਹੈ ਮੇਰੀ ਰਜਾ।
Fareedkot Teekaਹੇ ਵਾਹਗੁਰੂ! ਜੋ ਤੇਰੇ ਕੋ ਭਾਵਤਾ ਹੈ, ਸੋ ਭਲਾ ਹੈ, ਹਮਾਰੇ ਕੋ ਤੋ ਤੇਰਾ ਸਚਾ ਹੁਕਮ ਭਾਇਆ ਹੈ॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਜੋ ਮਨੁੱਖ ਤੈਨੂੰ ਭਾਉਂਦਾ ਹੈ ਜਿਸ ਨੂੰ ਤੇਰਾ ਭਾਣਾ ਭਾਉਂਦਾ ਹੈ ਉਹ ਭਲਾ ਹੈ।
SikhNet (Spanish)Todo lo que sea Tu Voluntad, oh Señor, es Bueno; Tu Voluntad es siempre Verdad.

ਤੂ ਸਭ ਮਹਿ ਏਕੁ ਵਰਤਦਾ; ਸਭ ਮਾਹਿ ਸਮਾਣਾ ॥

too sabh meh ek varatadaa; sabh maeh samaanaa |

Sant Singh KhalsaYou are the One, pervading in all; You are contained in all.
Manmohan SinghThou alone art working in all and art contained amongst everything.
Manmohan Singh (Punjabi)ਕੇਵਲ ਤੂੰ ਹੀ ਸਾਰਿਆਂ ਅੰਦਰ ਕੰਮ ਕਰ ਰਿਹਾ ਹੈ ਅਤੇ ਹਰ ਸ਼ੈ ਵਿੱਚ ਰਮਿਆ ਹੋਇਆ ਹੈ।
Fareedkot Teekaਤੂੰ ਸਰਬ ਕੇ ਬੀਚ ਏਕ ਵਰਤ ਰਹਾ ਹੈਂ ਔਰ ਸਰਬ ਮੇਂ ਤੇਰਾ ਜਸੁ ਸਮਾਇਆ ਹੂਆ ਹੈ॥
Prof. Sahib Singhਤੂੰ ਹੀ ਸਭ ਜੀਵਾਂ ਵਿਚ ਵਿਆਪਕ ਹੈਂ, ਸਭ ਵਿਚ ਸਮਾਇਆ ਹੋਇਆ ਹੈਂ, ਤੂੰ ਹਰੇਕ ਥਾਂ ਵਿਚ ਮੌਜੂਦ ਹੈਂ।
SikhNet (Spanish)Tú eres el Único que trabaja a través de todo y prevalece en todas partes.

ਥਾਨ ਥਨੰਤਰਿ ਰਵਿ ਰਹਿਆ; ਜੀਅ ਅੰਦਰਿ ਜਾਣਾ ॥

thaan thanantar rav rahiaa; jeea andar jaanaa |

Sant Singh KhalsaYou are diffused throughout and permeating all places and interspaces; You are known to be deep within the hearts of all beings.
Manmohan SinghThou art diffused through all the places and inter spaces and art known to be within the mortals.
Manmohan Singh (Punjabi)ਤੂੰ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਵਿੱਚ ਰਮਿਆ ਹੋਇਆ ਹੈਂ ਅਤੇ ਤੂੰ ਹੀ ਪ੍ਰਾਣੀਆਂ ਅੰਦਰ ਜਾਣਿਆ ਜਾਂਦਾ ਹੈ।
Fareedkot Teekaਸਰਬ ਅਸਥਾਨੋਂ ਔਰ ਜੀਵੋਂ ਮੇਂ ਤੂੰ ਰਵਿ ਰਹਿਆ ਹੈਂ ਏਹੁ ਹਮਨੇ ਵਾ ਸੰਤੋਂ ਨੇ ਰਿਦੇ ਮੇਂ ਜਾਣਾ ਹੈ॥
Prof. Sahib Singhਸਭ ਜੀਵਾਂ ਵਿਚ ਤੂੰ ਹੀ ਜਾਣਿਆ ਜਾਂਦਾ ਹੈਂ (ਭਾਵ, ਸਭ ਜਾਣਦੇ ਹਨ ਕਿ ਸਭ ਜੀਵਾਂ ਵਿਚ ਤੂੰ ਹੀ ਹੈਂ)।

ਪਦ ਅਰਥ ਥਨੰਤਰਿ = ਥਾਨ ਅੰਤਰਿ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ।

SikhNet (Spanish)Tú compenetras toda la materia y los espacios inferiores; y toda vida es activada por Ti.

ਸਾਧਸੰਗਿ ਮਿਲਿ ਪਾਈਐ; ਮਨਿ ਸਚੇ ਭਾਣਾ ॥

saadhasang mil paaeeai; man sache bhaanaa |

Sant Singh KhalsaJoining the Saadh Sangat, the Company of the Holy, and submitting to His Will, the True Lord is found.
Manmohan SinghSubmitting to his will the True Lord is obtained by joining the society of saints.
Manmohan Singh (Punjabi)ਉਸ ਦੀ ਰਜ਼ਾ ਨੂੰ ਕਬੂਲ ਕਰਨ ਦੁਆਰਾ, ਸੱਚਾ ਸਾਈਂ ਸਤਿ ਸੰਗਤ ਨਾਲ ਜੁੜ ਕੇ ਪਰਾਪਤ ਹੁੰਦਾ ਹੈ।
Fareedkot Teekaਹੇ ਸਚੇ! ਸੰਤੋਂ ਕੇ ਸੰਗ ਮੇਂ ਮਿਲ ਕੇ ਤੇਰਾ ਭਾਣਾ ਮੰਨਣਾ ਪਾਈਤਾ ਹੈ॥
Prof. Sahib Singhਉਸ ਸਦਾ-ਥਿਰ ਰਹਿਣ ਵਾਲੇ ਦਾ ਭਾਣਾ ਮੰਨ ਕੇ ਸਤ-ਸੰਗ ਵਿਚ ਮਿਲ ਕੇ ਉਸ ਨੂੰ ਲੱਭ ਸਕੀਦਾ ਹੈ।

ਪਦ ਅਰਥ ਮਨਿ = ਮੰਨਿ, ਮੰਨ ਕੇ।

SikhNet (Spanish)Te obtenemos en la Saad Sangat, la Sociedad de los Santos, cuando aprendemos a fluir en Tu Voluntad.

ਨਾਨਕ. ਪ੍ਰਭ ਸਰਣਾਗਤੀ; ਸਦ ਸਦ ਕੁਰਬਾਣਾ ॥੧॥

naanak. prabh saranaagatee; sad sad kurabaanaa |1|

Sant Singh KhalsaNanak takes to the Sanctuary of God; he is forever and ever a sacrifice to Him. ||1||
Manmohan SinghNanak seeks the refuge of the Lord and is ever, ever a sacrifice unto Him.
Manmohan Singh (Punjabi)ਨਾਨਕ ਸਾਹਿਬ ਦੀ ਸ਼ਰਣ ਲੋੜਦਾ ਹੈ, ਅਤੇ ਸਦੀਵ, ਸਦੀਵ ਹੀ ਉਸ ਤੋਂ ਸਦਕੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੈਂ ਤੇਰੀ ਸਰਣ ਕੇ ਬੀਚ ਪ੍ਰਾਪਤਿ ਭਇਆ ਹੂੰ ਔਰ ਸਦਾ ਸਦਾ ਕੁਰਬਾਣ ਜਾਤਾ ਹੂੰ॥੧॥
Prof. Sahib Singhਹੇ ਨਾਨਕ! ਉਸ ਪ੍ਰਭੂ ਦੀ ਸ਼ਰਨ ਆ, ਉਸ ਤੋਂ ਸਦਾ ਹੀ ਸਦਕੇ ਹੋ ॥੧॥

ਪਦ ਅਰਥ ਸਰਣਾਗਤੀ = ਸਰਣ ਆਓ। ਸਦ ਸਦ = ਸਦਾ ਹੀ ॥੧॥

SikhNet (Spanish)Nanak busca el Santuario de su Único Señor ante Quien se postra siempre. (1)

Open this shabad →

Shabad Guru Arjan Dev Ji Raag Gauree

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਚੇਤਾ ਈ ਤਾਂ ਚੇਤਿ; ਸਾਹਿਬੁ ਸਚਾ ਸੋ ਧਣੀ ॥

chetaa ee taan chet; saahib sachaa so dhanee |

Sant Singh KhalsaIf you are conscious, then be conscious of the True Lord, Your Lord and Master.
Manmohan SinghIf this thing occurs to thee than remember that Lord thy Master.
Manmohan Singh (Punjabi)ਜੇਕਰ ਤੈਨੂੰ ਇਹ ਗੱਲ ਸੁਝਦੀ ਹੈ ਤਦ ਆਪਣੇ ਮਾਲਕ ਉਸ ਸੱਚੇ ਸੁਆਮੀ ਦਾ ਸਿਮਰਨ ਕਰ।
Fareedkot Teekaਜੇ ਤੇਰੇ ਕੋ (ਚੇਤਾਈ) ਬੁਧੀ ਹੈ ਤੌ (ਚੇਤਿ) ਸਿਮਰ, ਵਾ ਮਾਤ ਗਰਭ ਮੇਂ ਸਿਮਰਨੇ ਕਾ ਇਕਰਾਰੁ ਕੀਆ ਥਾ। ਜੇ ਤੇਰੇ ਯਾਦ ਹੈ ਤਾਂ ਚੇਤ ਵਾ ਤੇਰੇ ਕੋ ਬਾਤ (ਚੇਤਾਈ) ਯਾਦ ਕਰਵਾਈ ਹੈ। (ਤਾ) ਇਸੀ ਸੇ ਉਸ ਮਾਲਕ ਸਾਹਿਬ ਸਚੇ ਕੋ ਜਿਸ ਨੇ ਜੀਉ ਪਿੰਡ ਦੀਆ ਹੈ (ਚੇਤਿ) ਸਿਮਰ॥
Prof. Sahib Singhਹੇ ਨਾਨਕ! ਜੇ ਤੈਨੂੰ ਚੇਤਾ ਹੈ ਕਿ ਉਹ ਪ੍ਰਭੂ-ਮਾਲਕ ਸਦਾ-ਥਿਰ ਰਹਿਣ ਵਾਲਾ ਹੈ ਤਾਂ ਉਸ ਮਾਲਕ ਨੂੰ ਸਿਮਰ (ਭਾਵ, ਤੈਨੂੰ ਪਤਾ ਭੀ ਹੈ ਕਿ ਸਿਰਫ਼ ਉਹ ਪ੍ਰਭੂ-ਮਾਲਕ ਹੀ ਸਦਾ-ਥਿਰ ਰਹਿਣ ਵਾਲਾ ਹੈ, ਫਿਰ ਉਸ ਨੂੰ ਕਿਉਂ ਨਹੀਂ ਸਿਮਰਦਾ?)

ਪਦ ਅਰਥ ਚੇਤਾ ਈ = ਜੇ ਤੈਨੂੰ ਯਾਦ ਹੈ। ਚੇਤਿ = ਸਿਮਰ। ਸਚਾ = ਸਦਾ-ਥਿਰ ਰਹਿਣ ਵਾਲਾ। ਧਣੀ = ਮਾਲਕ।

SikhNet (Spanish)Si tienes mente, entonces entónala en tu Dios, porque Él es tu Maestro y siempre es Verdad.

ਨਾਨਕ. ਸਤਿਗੁਰੁ ਸੇਵਿ; ਚੜਿ ਬੋਹਿਥਿ. ਭਉਜਲੁ ਪਾਰਿ ਪਉ ॥੧॥

naanak. satigur sev; charr bohith. bhaujal paar pau |1|

Sant Singh KhalsaO Nanak, come aboard upon the boat of the service of the True Guru, and cross over the terrifying world-ocean. ||1||
Manmohan SinghEmbark on the ship of the service of the True Guru and cross the terrible world-ocean.
Manmohan Singh (Punjabi)ਸੱਚੇ ਗੁਰਾਂ ਦੀ ਚਾਕਰੀ ਦੇ ਜਹਾਜ ਉਤੇ ਸਵਾਰ ਹੋ ਜਾ ਅਤੇ ਭਿਆਨਕ ਸੰਸਾਰ-ਸੰਮੁਦਰ ਨੂੰ ਤਰ ਜਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰ ਕੀ ਸੇਵਾ ਕਰ ਕੇ ਗ੍ਯਾਨ ਰੂਪੀ ਜਹਾਜ ਪਰ ਚੜ੍ਹਕੇ ਸੰਸਾਰ ਰੂਪੀ ਸਮੁੰਦ੍ਰ ਸੇ ਪਾਰ ਹੋ ਜਾਹ॥੧॥
Prof. Sahib Singhਗੁਰੂ ਦੇ ਹੁਕਮ ਵਿਚ ਤੁਰ (ਗੁਰੂ ਦੇ ਹੁਕਮ-ਰੂਪ) ਜਹਾਜ਼ ਵਿਚ ਚੜ੍ਹ ਤੇ ਸੰਸਾਰ-ਸਮੁੰਦਰ ਨੂੰ ਲੰਘ ॥੧॥

ਪਦ ਅਰਥ ਬੋਹਿਥਿ = ਬੋਹਿਥ ਤੇ, ਜਹਾਜ਼ ਤੇ। ਪਾਰਿ ਪਉ = ਪਾਰ ਲੰਘ, ਤਰ ॥੧॥

SikhNet (Spanish)Dice Nanak, Súbete a bordo del Barco del Servicio al Guru para que puedas cruzar a través del mar de la existencia material. (1)

Open this shabad →

Shabad Guru Arjan Dev Ji Raag Gauree

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਵਾਊ ਸੰਦੇ ਕਪੜੇ; ਪਹਿਰਹਿ ਗਰਬਿ ਗਵਾਰ ॥

vaaoo sande kaparre; pahireh garab gavaar |

Sant Singh KhalsaHe wears his body, like clothes of wind - what a proud fool he is!
Manmohan SinghThe proud fools wear the clothes of wind.
Manmohan Singh (Punjabi)ਆਕੜ ਖਾਂ ਮੂਰਖ ਹਵਾ ਦੇ ਬਸਤ੍ਰ ਪਹਿਨਦੇ ਹਨ।
Fareedkot Teekaਮੂਰਖ ਗਵਾਰ ਪੁਰਸ (ਵਾਊ) ਪਉਣ (ਸੰਦੇ) ਕੇ ਅਰਥਾਤ ਜਿਸ ਕੀ ਇਸਥਿਤੀ ਪੌਣ ਕੇ ਸਮਾਨ ਹੈ ਐਸੇ ਸਰੀਰ ਰੂਪੀ ਕਪੜੇ ਕੋ ਪੈਹਰ ਕਰ ਗਰਬ ਕਰਤੇ ਹੈਂ॥
Prof. Sahib Singhਮੂਰਖ ਮਨੁੱਖ ਸੋਹਣੇ ਸੋਹਣੇ ਬਾਰੀਕ ਕੱਪੜੇ ਬੜੀ ਆਕੜ ਨਾਲ ਪਹਿਨਦੇ ਹਨ,

ਪਦ ਅਰਥ ਸੰਦੇ = ਦੇ। ਵਾਊ ਸੰਦੇ = ਹਵਾ ਦੇ, ਹਵਾ ਵਰਗੇ ਬਾਰੀਕ, ਸੋਹਣੇ ਸੋਹਣੇ ਬਾਰੀਕ। ਪਹਿਰਹਿ = ਪਹਿਨਦੇ ਹਨ। ਗਰਬਿ = ਅਹੰਕਾਰ ਵਿਚ, ਆਕੜ ਨਾਲ। ਗਵਾਰ = ਮੂਰਖ ਮਨੁੱਖ।

SikhNet (Spanish)En ego el hombre se viste de lo perecedero,

ਨਾਨਕ. ਨਾਲਿ ਨ ਚਲਨੀ; ਜਲਿ ਬਲਿ ਹੋਏ ਛਾਰੁ ॥੨॥

naanak. naal na chalanee; jal bal hoe chhaar |2|

Sant Singh KhalsaO Nanak, they will not go with him in the end; they shall be burnt to ashes. ||2||
Manmohan SinghNanak they go not with the mortal and are burnt to ashes.
Manmohan Singh (Punjabi)ਨਾਨਕ ਉਹ ਪ੍ਰਾਣੀ ਦੇ ਸਾਥ ਨਹੀਂ ਜਾਂਦੇ ਅਤੇ ਸੜ ਕੇ ਸੁਆਹ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਹ ਸਰੀਰ ਪ੍ਰਲੋਕ ਮੇਂ ਸਾਥ ਨਹੀਂ ਜਾਤੇ ਹੈਂ, ਮਸਾਣ ਭੂਮਕਾ ਮੇਂ ਜਲਤੀ ਅਗਨ ਕੇ ਬੀਚ ਬਲ ਕੇ ਭਸਮ ਹੂਏ ਦੇਖੀਤੇ ਹੈਂ॥੨॥
Prof. Sahib Singhਪਰ ਹੇ ਨਾਨਕ! (ਮਰਨ ਤੇ ਇਹ ਕੱਪੜੇ ਜੀਵ ਦੇ) ਨਾਲ ਨਹੀਂ ਜਾਂਦੇ, (ਏਥੇ ਹੀ) ਸੜ ਕੇ ਸੁਆਹ ਹੋ ਜਾਂਦੇ ਹਨ ॥੨॥

ਪਦ ਅਰਥ ਛਾਰੁ = ਸੁਆਹ ॥੨॥

SikhNet (Spanish)y en cuanto su vestimenta se desgasta, él también es reducido a polvo. (2)

Open this shabad →

Shabad Guru Arjan Dev Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸੇਈ ਉਬਰੇ. ਜਗੈ ਵਿਚਿ; ਜੋ ਸਚੈ ਰਖੇ ॥

seee ubare. jagai vich; jo sachai rakhe |

Sant Singh KhalsaThey alone are delivered from the world, who are preserved and protected by the True Lord.
Manmohan SinghThey alone are delivered in the world whom the True Lord preserves.
Manmohan Singh (Punjabi)ਕੇਵਲ ਓਹੀ ਇਸ ਜਹਾਨ ਵਿੱਚ ਸੁਰਖਰੂ ਹੁੰਦੇ ਹਨ, ਜਿਨ੍ਹਾਂ ਦੀ ਸੱਚਾ ਸੁਆਮੀ ਰਖਿਆ ਕਰਦਾ ਹੈ।
Fareedkot Teekaਜੋ ਸਚੇ ਨੇ ਰਖੇ ਹੈਂ, ਸੋ ਜਗਤ ਮੇਂ ਬਚੇ ਹੈਂ॥
Prof. Sahib Singh(ਕਾਮਾਦਿਕ ਵਿਕਾਰਾਂ ਤੋਂ) ਜਗਤ ਵਿਚ ਉਹੀ ਮਨੁੱਖ ਬਚੇ ਹਨ ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ ਰੱਖਿਆ ਹੈ।
SikhNet (Spanish)Solamente aquéllos a quienes el Guru salva son exaltados en el mundo.

ਮੁਹਿ ਡਿਠੈ ਤਿਨ ਕੈ ਜੀਵੀਐ; ਹਰਿ ਅੰਮ੍ਰਿਤੁ ਚਖੇ ॥

muhi dditthai tin kai jeeveeai; har amrit chakhe |

Sant Singh KhalsaI live by beholding the faces of those who taste the Ambrosial Essence of the Lord.
Manmohan SinghI live by beholding the faces of those who taste God's Nectar.
Manmohan Singh (Punjabi)ਮੈਂ ਉਨ੍ਹਾਂ ਦੇ ਮੁਖੜੇ ਵੇਖ ਕੇ ਜੀਉਂਦਾ ਹਾਂ ਜੋ ਵਾਹਿਗੁਰੂ ਦੇ ਸੁਧਾਰਸ ਨੂੰ ਪਾਨ ਕਰਦੇ ਹਨ।
Fareedkot Teekaਔਰ ਜੋ ਹਰੀ ਨਾਮ ਅੰਮ੍ਰਿਤ ਕੋ (ਚਖੇ) ਸ੍ਵਾਦ ਲੇਤੇ ਹੈਂ ਤਿਨ ਕੇ ਦਰਸਨ ਕਰਨੇ ਸੇ ਜੀਵਨਾ ਵਾ ਅਨੰਦ ਹੋਤਾ ਹੈ॥
Prof. Sahib Singhਐਸੇ ਮਨੁੱਖਾਂ ਦਾ ਦਰਸ਼ਨ ਕਰ ਕੇ ਹਰਿ-ਨਾਮ ਅੰਮ੍ਰਿਤ ਚੱਖ ਸਕੀਦਾ ਹੈ ਤੇ (ਅਸਲ) ਜ਼ਿੰਦਗੀ ਮਿਲਦੀ ਹੈ।

ਪਦ ਅਰਥ ਮੁਹਿ = {ਅਧਿਕਰਣ ਕਾਰਕ, ਇਕ-ਵਚਨ}। ਮੁਹਿ ਡਿਠੈ ਤਿਨ ਕੈ = {ਪੂਰਬ ਪੂਰਨ ਕਾਰਦੰਤਕ,} ਜੇ ਉਹਨਾਂ ਦਾ ਮੂੰਹ ਵੇਖ ਲਈਏ।

SikhNet (Spanish)En Su Visión probamos el Néctar del Señor y nuestro espíritu es exaltado.

ਕਾਮੁ ਕ੍ਰੋਧੁ ਲੋਭੁ ਮੋਹੁ; ਸੰਗਿ ਸਾਧਾ ਭਖੇ ॥

kaam krodh lobh mohu; sang saadhaa bhakhe |

Sant Singh KhalsaSexual desire, anger, greed and emotional attachment are burnt away, in the Company of the Holy.
Manmohan SinghLust wrath, avarice and worldly love are burnt down in the saints congregation.
Manmohan Singh (Punjabi)ਵਿਸ਼ੇ ਭੋਗ, ਗੁੱਸਾ ਲਾਲਾਚ ਅਤੇ ਸੰਸਾਰੀ ਮਮਤਾ ਸਤਿ ਸੰਗਤ ਅੰਦਰ ਸੜ ਜਾਂਦੇ ਹਨ।
Fareedkot Teekaਔਰ ਕਾਮ ਪੁਨਾ ਕ੍ਰੋਧ ਤਥਾ ਲੋਭ ਮੋਹ ਉਨ ਸੰਤੋਂ ਕੇ ਸੰਗ ਕਰ ਕੇ (ਭਖੇ) ਖਾਇ ਲਈਤੇ ਹੈਂ॥
Prof. Sahib Singhਅਜੇਹੇ ਸਾਧੂ-ਜਨਾਂ ਦੀ ਸੰਗਤਿ ਵਿਚ (ਰਿਹਾਂ) ਕਾਮ ਕ੍ਰੋਧ ਲੋਭ ਮੋਹ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ।

ਪਦ ਅਰਥ ਭਖੇ = ਖਾਧੇ ਜਾਂਦੇ ਹਨ।

SikhNet (Spanish)Nuestra lujuria, enojo, avaricia y apego son calmados en la Saad Sangat, la Sociedad de los Santos.

ਕਰਿ ਕਿਰਪਾ ਪ੍ਰਭਿ ਆਪਣੀ; ਹਰਿ ਆਪਿ ਪਰਖੇ ॥

kar kirapaa prabh aapanee; har aap parakhe |

Sant Singh KhalsaGod grants His Grace, and the Lord Himself tests them.
Manmohan SinghLord God Himself tests and assays those unto whom He extends His mercy.
Manmohan Singh (Punjabi)ਵਾਹਿਗੁਰੂ ਸੁਆਮੀ ਖੁਦ ਉਨ੍ਹਾਂ ਦੀ ਜਾਂਚ ਪੜਤਾਲ ਕਰਦਾ ਹੈ, ਜਿਨ੍ਹਾਂ ਉਤੇ ਉਹ ਆਪਣੀ ਰਹਿਮਤ ਧਾਰਦਾ ਹੈ।
Fareedkot Teekaਹੇ ਹਰੀ ਪ੍ਰਭੂ! ਜਿਸ ਪਰ ਤੈਂ ਅਪਣੀ ਕ੍ਰਿਪਾ ਕਰੀ ਹੈ ਤਿਸ ਕੋ ਆਪ ਹੀ ਪਰਖਤਾ ਹੈ॥
Prof. Sahib Singhਜਿਨ੍ਹਾਂ ਉਤੇ ਪ੍ਰਭੂ ਨੇ ਆਪਣੀ ਮਿਹਰ ਕੀਤੀ ਹੈ ਉਹਨਾਂ ਨੂੰ ਉਸ ਨੇ ਆਪ ਹੀ ਪ੍ਰਵਾਨ ਕਰ ਲਿਆ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਪਰਖੇ = ਪਰਖ ਲਏ ਹਨ, ਪ੍ਰਵਾਨ ਕਰ ਲਏ ਹਨ।

SikhNet (Spanish)El Señor Mismo, de Su Misericordia transforma a hombres comunes en Santos.

ਨਾਨਕ. ਚਲਤ ਨ ਜਾਪਨੀ; ਕੋ ਸਕੈ ਨ ਲਖੇ ॥੨॥

naanak. chalat na jaapanee; ko sakai na lakhe |2|

Sant Singh KhalsaO Nanak, His play is not known; no one can understand it. ||2||
Manmohan SinghNanak! Lord's plays are not known. No one can understand them.
Manmohan Singh (Punjabi)ਨਾਨਕ ਸੁਆਮੀ ਦੇ ਖੇਲ ਜਾਣੇ ਨਹੀਂ ਜਾਂਦੇ। ਕੋਈ ਕੀ ਉਨ੍ਹਾਂ ਨੂੰ ਸਮਝ ਨਹੀਂ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਚਲਿਤ੍ਰ ਜਾਣੇ ਨਹੀਂ ਜਾਤੇ ਔਰ ਕੋਈ ਹਰੀ ਕੇ ਸਰੂਪ ਕੋ ਇਦੰ ਕਰ ਕੇ ਨਹੀਂ ਲਖ ਸਕਤਾ॥੨॥☬ਸ੍ਰੀ ਗੁਰੂ ਜੀ ਸੇ ਕਿਸੀ ਨੇ ਪੂਛਾ ਕੌਣ ਰੁਤ ਭਲੀ ਹੈ ਔਰ ਕੌਣ ਸਾ ਦਿਨ ਸੋਭਨੀਕ ਹੈ?
Prof. Sahib Singhਹੇ ਨਾਨਕ! ਪਰਮਾਤਮਾ ਦੇ ਕੌਤਕ ਸਮਝੇ ਨਹੀਂ ਜਾ ਸਕਦੇ, ਕੋਈ ਜੀਵ ਸਮਝ ਨਹੀਂ ਸਕਦਾ ॥੨॥

ਪਦ ਅਰਥ ਚਲਤ = ਕੌਤਕ, ਤਮਾਸ਼ੇ। ਨ ਜਾਪਨੀ = ਸਮਝੇ ਨਹੀਂ ਜਾ ਸਕਦੇ ॥੨॥

SikhNet (Spanish)Oh, dice Nanak, Misterioso es el Juego del Señor; uno no conoce Su Misterio. (2)

Open this shabad →

Shabad Guru Arjan Dev Ji Raag Gauree

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਨਾਨਕ. ਸੋਈ ਦਿਨਸੁ ਸੁਹਾਵੜਾ; ਜਿਤੁ ਪ੍ਰਭੁ ਆਵੈ ਚਿਤਿ ॥

naanak. soee dinas suhaavarraa; jit prabh aavai chit |

Sant Singh KhalsaO Nanak, that day is beautiful, when God comes to mind.
Manmohan SinghNanak beautiful is the day when the Lord comes into mind.
Manmohan Singh (Punjabi)ਨਾਨਕ ਸੁਹਣਾ ਹੈ ਉਹ ਦਿਹਾੜਾ, ਜਦੋਂ ਪ੍ਰਭੂ ਮਨ ਅੰਦਰ ਆਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਦਿਨ ਸੋਭਨੀਕ ਹੈ ਜਿਸ ਮੇਂ ਪ੍ਰਭੂ ਚਿਤ ਆਵੈ॥
Prof. Sahib Singhਹੇ ਨਾਨਕ! ਉਹੀ ਦਿਨ ਚੰਗਾ ਸੋਹਣਾ ਹੈ ਜਿਸ ਦਿਨ ਪਰਮਾਤਮਾ ਮਨ ਵਿਚ ਵੱਸੇ, ਜਿਸ ਦਿਨ ਪਰਮਾਤਮਾ ਵਿੱਸਰ ਜਾਂਦਾ ਹੈ,

ਪਦ ਅਰਥ ਜਿਤੁ = ਜਿਸ ਵਿਚ। ਚਿਤਿ = ਚਿਤ ਵਿਚ।

SikhNet (Spanish)Bendito es el día en que uno ama al Señor.

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ; ਫਿਟੁ ਭਲੇਰੀ ਰੁਤਿ ॥੧॥

jit din visarai paarabraham; fitt bhaleree rut |1|

Sant Singh KhalsaCursed is that day, no matter how pleasant the season, when the Supreme Lord God is forgotten. ||1||
Manmohan SinghBut accursed is the day and season, however pleasant when the supreme Lord is forgotten.
Manmohan Singh (Punjabi)ਪਰ ਧਿਰਕਾਰ ਯੋਗ ਹੈ ਉਹ ਚੰਗਾ ਦਿਨ ਅਤੇ ਮੌਸਮ, ਜਦ ਸ਼ਰੋਮਣੀ ਸiਾਹਬ ਭੁੱਲ ਜਾਂਦਾ ਹੈ।
Fareedkot Teekaਔਰ ਜਿਸ ਦਿਨ ਵਾਹਿਗੁਰੂ ਵਿਸਰ ਜਾਵੇ ਐਸੀ ਭਲੀ ਰੁਤ ਕੋ ਭੀ ਧਿਕਾਰ ਹੈ॥੧॥
Prof. Sahib Singhਉਹ ਸਮਾ ਮੰਦਾ ਜਾਣੋਂ, ਉਹ ਸਮਾ ਫਿਟਕਾਰ-ਜੋਗ ਹੈ ॥੧॥

ਪਦ ਅਰਥ ਜਿਤੁ ਦਿਨਿ = ਜਿਸ ਦਿਨ ਵਿਚ। {ਨੋਟ: ਲਫ਼ਜ਼ 'ਜਿਤੁ' ਪੜਨਾਂਵ 'ਜਿਸੁ' ਤੋਂ ਅਧਿਕਰਣ ਕਾਰਕ, ਇਕ-ਵਚਨ ਹੈ}। ਭਲੇਰੀ = ਭਲੀ ਤੋਂ ਉਲਟ, ਮੰਦੀ {ਨੋਟ: ਸੰਸਕ੍ਰਿਤ ਵਿਚ ਇਕ ਲਫ਼ਜ਼ ਹੈ 'ਇਤਰ', ਇਸ ਦਾ ਅਰਥ ਹੈ 'ਹੋਰ', ਉਲਟ। ਜਿਸ 'ਵਿਸ਼ੇਸ਼ਣ' ਨਾਲ ਇਹ ਵਰਤਿਆ ਜਾਏ, ਉਸ ਸਾਰੇ ਲਫ਼ਜ਼ ਦਾ ਅਰਥ ਅਸਲ ਲਫ਼ਜ਼ ਦੇ 'ਉਲਟ' ਹੋ ਜਾਂਦਾ ਹੈ। 'ਇਤਰ' ਦਾ ਪ੍ਰਾਕ੍ਰਿਤ ਰੂਪ 'ਏਰ' ਜਾਂ 'ਇਰ' ਹੈ; ਭਲਾ-ਏਰਾ='ਭਲੇਰਾ'}। ਰੁਤਿ = ਸਮਾ ॥੧॥

SikhNet (Spanish)Y maldito es el día, aunque sea el día de días, en que uno abandona a su Dios. (1)

Open this shabad →

Shabad Guru Arjan Dev Ji Raag Gauree

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਨਾਨਕ. ਮਿਤ੍ਰਾਈ ਤਿਸੁ ਸਿਉ; ਸਭ ਕਿਛੁ ਜਿਸ ਕੈ ਹਾਥਿ ॥

naanak. mitraaee tis siau; sabh kichh jis kai haath |

Sant Singh KhalsaO Nanak, become friends with the One, who holds everything in His hands.
Manmohan SinghContract friendship with Him, O Nanak, in whose hands lies every thing.
Manmohan Singh (Punjabi)ਉਸ ਨਾਲ ਯਾਰੀ ਗੰਢ ਹੇ ਨਾਨਕ! ਜਿਸ ਦੇ ਹੱਥਾਂ ਵਿੱਚ ਹਰ ਸ਼ੈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਹਾਥ ਸਭ ਕਿਛੁ ਹੈ, ਤਿਸ ਪਰਮੇਸ੍ਵਰ ਕੇ ਸਾਥ ਮਿਤ੍ਰਾਈ ਕਰਨੀ ਚਾਹੀਏ॥
Prof. Sahib Singhਹੇ ਨਾਨਕ! ਉਸ (ਪ੍ਰਭੂ) ਨਾਲ ਦੋਸਤੀ (ਪਾਣੀ ਚਾਹੀਦੀ ਹੈ) ਜਿਸ ਦੇ ਵੱਸ ਵਿਚ ਹਰੇਕ ਗੱਲ ਹੈ,
SikhNet (Spanish)Sé amigo solamente de Aquél, oh, dice Nanak, en cuya Mano está todo.

ਕੁਮਿਤ੍ਰਾ ਸੇਈ ਕਾਂਢੀਅਹਿ; ਇਕ ਵਿਖ. ਨ ਚਲਹਿ ਸਾਥਿ ॥੨॥

kumitraa seee kaandteeeh; ik vikh. na chaleh saath |2|

Sant Singh KhalsaThey are accounted as false friends, who do not go with you, for even one step. ||2||
Manmohan SinghThey are accounted false friends who go not a step with one.
Manmohan Singh (Punjabi)ਉਹ ਝੂਠੇ ਸਜਣ ਗਿਣੇ ਜਾਂਦੇ ਹਨ ਜੋ ਇਕ ਕਦਮ ਭੀ ਬੰਦੇ ਦੇ ਨਾਲ ਨਹੀਂ ਟੁਰਦੇ।
Fareedkot Teekaਔਰ ਖੋਟੇ ਮਿਤ੍ਰ ਸੋਈ (ਕਾਂਢੀਅਹਿ) ਕਹੀਤੇ ਹੈਂ, ਜੋ ਏਕ (ਵਿਖ) ਕਦਮ ਸਾਥ ਨਹੀਂ ਚਲਤੇ ਹੈਂ, ਭਾਵ ਯੇਹਿ ਕਿ ਇਸਤ੍ਰੀ, ਪੁਤ੍ਰ ਆਦਿਕੁ ਖੋਟੇ ਮਿਤ੍ਰ ਹੈਂ॥੨॥
Prof. Sahib Singhਪਰ ਜੋ ਇਕ ਕਦਮ ਭੀ (ਅਸਾਡੇ) ਨਾਲ ਨਹੀਂ ਜਾ ਸਕਦੇ ਉਹ ਕੁਮਿੱਤਰ ਕਹੇ ਜਾਂਦੇ ਹਨ (ਉਹਨਾਂ ਨਾਲ ਮੋਹ ਨਾ ਵਧਾਂਦੇ ਫਿਰੋ) ॥੨॥

ਪਦ ਅਰਥ ਕੁਮਿਤ੍ਰਾ = ਕੋਝੇ ਮਿੱਤਰ, ਭੈੜੇ ਮਿੱਤਰ। ਕਾਂਢੀਅਹਿ = ਕਹੀਦੇ ਹਨ। ਵਿਖ = ਕਦਮ ॥੨॥

SikhNet (Spanish)A quienes consideras como amigos no te acompañarán ni siquiera un sólo paso al más allá.

Open this shabad →

Shabad Guru Arjan Dev Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਅੰਮ੍ਰਿਤੁ ਨਾਮੁ ਨਿਧਾਨੁ ਹੈ; ਮਿਲਿ ਪੀਵਹੁ ਭਾਈ ॥

amrit naam nidhaan hai; mil peevahu bhaaee |

Sant Singh KhalsaThe treasure of the Naam, the Name of the Lord, is Ambrosial Nectar; meet together and drink it in, O Siblings of Destiny.
Manmohan SinghThe nectar is the treasure of God's Name. Meet together and quaff it, O my brethren.
Manmohan Singh (Punjabi)ਸੁਧਾਰਸ ਹੈ ਵਾਹਿਗੁਰੂ ਦੇ ਨਾਮ ਦਾ ਖ਼ਜ਼ਾਨਾ। ਰਲ ਮਿਲ ਕੇ ਹੈ ਮੇਰੇ ਵੀਰਨੋ! ਇਸ ਨੂੰ ਪਾਨ ਕਰੋ।
Fareedkot Teekaਹੇ ਭਾਈ! ਤਿਸ ਅੰਮ੍ਰਿਤ ਰੂਪ ਨਾਮ ਨਿਧਾਨ ਕੋ ਅਕਤ੍ਰ ਹੋ ਕਰ ਪਾਨ ਕਰੋ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਅੰਮ੍ਰਿਤ-(ਰੂਪ) ਖ਼ਜ਼ਾਨਾ ਹੈ, (ਇਸ ਅੰਮ੍ਰਿਤ ਨੂੰ ਸਤਿਸੰਗ ਵਿਚ) ਮਿਲ ਕੇ ਪੀਵੋ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਮਿਲਿ = ਮਿਲ ਕੇ।

SikhNet (Spanish)Dulce como el Néctar es el Tesoro del Naam, el Nombre del Señor; uno tiene que tomarlo en la Saad Sangat, la Sociedad de los Santos.

ਜਿਸੁ ਸਿਮਰਤ. ਸੁਖੁ ਪਾਈਐ; ਸਭ ਤਿਖਾ ਬੁਝਾਈ ॥

jis simarat. sukh paaeeai; sabh tikhaa bujhaaee |

Sant Singh KhalsaRemembering Him in meditation, peace is found, and all thirst is quenched.
Manmohan SinghBy remembering whom peace is obtained and all the thirst is slaked.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਆਰਾਮ ਪਰਾਪਤ ਹੁੰਦਾ ਹੈ ਅਤੇ ਸਾਰੀ ਤੇਹ ਬੁੱਝ ਜਾਂਦੀ ਹੈ।
Fareedkot Teekaਜਿਸ ਕੇ ਸਿਮਰਨੇ ਸੇ ਸੁਖ ਪਾਈਤਾ ਹੈ ਔਰ ਤਿਸਨਾ ਬੁਝ ਜਾਤੀ ਹੈ॥
Prof. Sahib Singhਉਸ ਨਾਮ ਨੂੰ ਸਿਮਰਿਆਂ ਸੁਖ ਮਿਲਦਾ ਹੈ, ਤੇ (ਮਾਇਆ ਦੀ) ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ।

ਪਦ ਅਰਥ ਜਿਸੁ = ਜਿਸ ਨੂੰ। ਤਿਖਾ = ਤ੍ਰੇਹ, ਮਾਇਆ ਦੀ ਤੇਹ।

SikhNet (Spanish)Contemplando el Naam, el Nombre del Señor, uno recolecta Paz

ਕਰਿ ਸੇਵਾ ਪਾਰਬ੍ਰਹਮ ਗੁਰ; ਭੁਖ ਰਹੈ ਨ. ਕਾਈ ॥

kar sevaa paarabraham gur; bhukh rahai na. kaaee |

Sant Singh KhalsaSo serve the Supreme Lord God and the Guru, and you shall never be hungry again.
Manmohan SinghServe thou the Transcendent Lord and the Guru that thou mayest hunger no more.
Manmohan Singh (Punjabi)ਤੂੰ ਪਰਮ ਪ੍ਰਭੂ ਅਤੇ ਗੁਰਾਂ ਦੀ ਚਾਕਰੀ ਕਰ, ਤਾਂ ਜੋ ਤੈਨੂੰ ਕੋਈ ਭੀ ਭੁੱਖ ਨਾਂ ਰਹੇ।
Fareedkot Teekaਔਰ ਪਾਰਬ੍ਰਹਮ ਰੂਪ ਗੁਰ ਕੀ ਸੇਵਾ ਕਰਤੇ ਕੋਈ ਭੂਖ ਨਹੀਂ ਰਹੇਗੀ॥
Prof. Sahib Singh(ਹੇ ਭਾਈ!) ਗੁਰੂ ਅਕਾਲ ਪੁਰਖ ਦੀ ਸੇਵਾ ਕਰ, (ਮਾਇਆ ਦੀ) ਕੋਈ ਭੁਖ ਨਹੀਂ ਰਹਿ ਜਾਏਗੀ।

ਪਦ ਅਰਥ ਕਾਈ = ਕੋਈ। ਪੁੰਨਿਆ = ਪੂਰੇ ਹੋ ਜਾਂਦੇ ਹਨ।

SikhNet (Spanish)y toda su hambre es saciada.

ਸਗਲ ਮਨੋਰਥ ਪੁੰਨਿਆ; ਅਮਰਾ ਪਦੁ ਪਾਈ ॥

sagal manorath puniaa; amaraa pad paaee |

Sant Singh KhalsaAll your desires shall be fulfilled, and you shall obtain the status of immortality.
Manmohan SinghAll thy desire shall be fulfilled and thou shalt obtain an immortal status.
Manmohan Singh (Punjabi)ਤੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਣਗੀਆਂ ਅਤੇ ਤੂੰ ਅਬਿਨਾਸ਼ੀ ਮਰਤਬੇ ਨੂੰ ਪਾ ਲਵੇਗਾ।
Fareedkot Teekaਸੰਪੂਰਨ ਮਨੋਰਥ ਪੂਰੇ ਹੋਏ ਹੈਂ ਔਰ ਅਮਰ ਪਦਵੀ ਪਾ ਲਈ ਹੈ॥
Prof. Sahib Singh(ਨਾਮ ਸਿਮਰਿਆਂ) ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਹ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਜੋ ਕਦੇ ਨਾਸ ਨਹੀਂ ਹੁੰਦੀ।

ਪਦ ਅਰਥ ਅਮਰਾ ਪਦੁ = ਅਟੱਲ ਦਰਜਾ, ਉਹ ਉੱਚੀ ਅਵਸਥਾ ਜੋ ਕਦੇ ਨਾਸ ਨਹੀਂ ਹੁੰਦੀ।

SikhNet (Spanish)Aquél que sirve al Guru y al Señor Trascendente, no tiene hambre más, conoce la Plenitud y obtiene la Vida Eterna.

ਤੁਧੁ ਜੇਵਡੁ ਤੂਹੈ ਪਾਰਬ੍ਰਹਮ; ਨਾਨਕ ਸਰਣਾਈ ॥੩॥

tudh jevadd toohai paarabraham; naanak saranaaee |3|

Sant Singh KhalsaYou alone are as great as Yourself, O Supreme Lord God; Nanak seeks Your Sanctuary. ||3||
Manmohan SinghAs great as Thee, Thou alone art O my Supreme Lord. Nanak seeks Thine protection.
Manmohan Singh (Punjabi)ਤੇਰੇ ਜਿੱਡਾ ਵੱਡਾ ਕੇਵਲ ਤੂੰ ਹੀ ਹੈ, ਹੇ ਮੇਰੇ ਸ਼ਰੋਮਣੀ ਸਾਹਿਬ! ਨਾਨਕ ਤੇਰੀ ਪਨਾਹ ਲੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਐਸੇ ਬੇਨਤੀ ਕਰੁ: ਹੇ ਪਾਰਬ੍ਰਹਮ! ਤੇਰੇ ਜੈਸਾ ਵੱਡਾ ਤੂੰ ਹੀ ਹੈਂ। ਮੈਂ ਤੇਰੀ ਸਰਨ ਮੇਂ ਆਇਆ ਹੂੰ॥੩॥☬ਜੇ ਕਹੇ ਜਿਸ ਕਾ ਆਸਰਾ ਕਰਨਾ ਆਪਨੇ ਕਹਾ ਹੈ, ਵਹੁ ਪਰਮੇਸ੍ਵਰ ਕਹਾਂ? ਤਿਸ ਪਰ ਕਹਤੇ ਹੈਂ:
Prof. Sahib Singhਹੇ ਪਾਰਬ੍ਰਹਮ! ਤੇਰੇ ਬਰਾਬਰ ਦਾ ਤੂੰ ਆਪ ਹੀ ਹੈਂ। ਹੇ ਨਾਨਕ! ਉਸ ਪਾਰਬ੍ਰਹਮ ਦੀ ਸ਼ਰਨ ਪਓ ॥੩॥

ਪਦ ਅਰਥ ਜੇਵਡੁ = ਜੇਡਾ, ਬਰਾਬਰ ਦਾ ॥੩॥

SikhNet (Spanish)Oh Señor, Tú eres Único; y busco Tu Refugio. (3)

Open this shabad →

Shabad Guru Arjan Dev Ji Raag Gauree

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਡਿਠੜੋ ਹਭ ਠਾਇ; ਊਣ ਨ ਕਾਈ ਜਾਇ ॥

ddittharro habh tthaae; aoon na kaaee jaae |

Sant Singh KhalsaI have seen all places; there is no place without Him.
Manmohan SinghI have seen all the places. There is no place without the Master.
Manmohan Singh (Punjabi)ਮੈਂ ਸਾਰੇ ਥਾਂ ਵੇਖੇ ਹਨ, ਕੋਈ ਥਾਂ ਭੀ ਮਾਲਕ ਦੇ ਬਗੈਰ ਨਹੀਂ।
Fareedkot Teeka(ਹਭ) ਸੰਪੂਰਨ (ਜਾਇ) ਜਗਾ ਮੇਂ ਦੇਖਿਆ ਹੈ ਕੋਈ ਅਸਥਾਨ (ਊਣ) ਖਾਲੀ ਨਹੀਂ॥☬ਪ੍ਰਸ਼ਨ: ਤਿਸ ਕੀ ਪ੍ਰਾਪਤੀ ਕਾ ਆਨੰਦ ਕਿਸੀ ਕੋ ਆਇਆ ਹੈ ਵਾ ਕਹਣ ਮਾਤ੍ਰ ਹੀ ਹੈ?☬ਉੱਤਰ:
Prof. Sahib Singhਮੈਂ (ਪ੍ਰਭੂ ਨੂੰ) ਹਰ ਥਾਂ ਮੌਜੂਦ ਵੇਖਿਆ ਹੈ, ਕੋਈ ਭੀ ਥਾਂ (ਪ੍ਰਭੂ ਤੋਂ) ਖ਼ਾਲੀ ਨਹੀਂ ਹੈ (ਭਾਵ, ਹਰੇਕ ਜੀਵ ਵਿਚ ਪ੍ਰਭੂ ਹੈ।)

ਪਦ ਅਰਥ ਹਭ ਠਾਇ = ਸਾਰੀਆਂ ਥਾਵਾਂ ਵਿਚ। ਠਾਉ = ਥਾਂ। ਠਾਇ = ਥਾਂ ਵਿਚ। ਊਣ = ਖ਼ਾਲੀ। ਜਾਇ = ਥਾਂ।

SikhNet (Spanish)He buscado por todas partes, y no encuentro ningún lugar sin el Señor.

ਨਾਨਕ. ਲਧਾ ਤਿਨ ਸੁਆਉ; ਜਿਨਾ. ਸਤਿਗੁਰੁ ਭੇਟਿਆ ॥੧॥

naanak. ladhaa tin suaau; jinaa. satigur bhettiaa |1|

Sant Singh KhalsaO Nanak, those who meet with the True Guru find the object of life. ||1||
Manmohan SinghNanak they who meet the True Guru attain to their object.
Manmohan Singh (Punjabi)ਨਾਨਕ ਜੋ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਉਹ ਆਪਣੇ ਮਨੋਰਥ ਨੂੰ ਪਾ ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਸਤਿਗੁਰੂ (ਭੇਟਿਆ) ਮਿਲਿਆ ਹੈ, ਤਿਨ ਕੋ (ਸੁਆਉ) ਅਨੰਦ (ਲਧਾ) ਪ੍ਰਾਪਤਿ ਹੂਆ ਹੈ। ਧਨੀ ਕੇ ਨਾਮ ਕੋ ਜੋ ਜਪਦਾ ਹੈ ਤਿਸ ਕੋ ਹਰੀ ਰੂਪ ਸੋਭਨੀਕ ਜੋ ਬਸਤੂ ਹੈ, ਸੋ ਪ੍ਰਾਪਤਿ ਹੋਤੀ ਹੈ॥੧॥☬ਜਗਤ ਕੀ ਛਿਨ ਭੰਗਰਤਾ ਦੇਖਾਵਤੇ ਹੈਂ:
Prof. Sahib Singhਪਰ; ਹੇ ਨਾਨਕ! ਜੀਵਨ ਦਾ ਮਨੋਰਥ (ਭਾਵ, ਪ੍ਰਭੂ ਦਾ ਨਾਮ ਸਿਮਰਨ) ਉਹਨਾਂ ਮਨੁੱਖਾਂ ਨੇ ਹੀ ਲੱਭਾ ਹੈ ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ ॥੧॥

ਪਦ ਅਰਥ ਸੁਆਉ = ਜੀਵਨ ਦਾ ਮਨੋਰਥ ॥੧॥

SikhNet (Spanish)Solamente aquéllos que han encontrado a su Guru han encontrado el objetivo de su vida.(1)

Open this shabad →

Ang 318 of 1430