ੴ

ਸਿੱਖਬਾਣੀ · SikhBani

ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ ॥

toon sachaa saahib at vaddaa tuhi jevadd toon vadd vadde
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 317 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੂੰ ਸਚਾ ਸਾਹਿਬੁ. ਅਤਿ ਵਡਾ; ਤੁਹਿ ਜੇਵਡੁ ਤੂੰ. ਵਡ ਵਡੇ ॥

toon sachaa saahib. at vaddaa; tuhi jevadd toon. vadd vadde |

Sant Singh KhalsaO True Lord and Master, You are so very great. As great as You are, You are the greatest of the great.
Manmohan SinghThou, O True Lord art very great. As great as Thee thou alone art. Thou art the greatest of the great.
Manmohan Singh (Punjabi)ਤੂੰ ਹੇ ਸੱਚੇ ਸੁਆਮੀ! ਮਹਾਨ ਵਿਸ਼ਾਲ ਹੈ। ਤੇਰੇ ਜਿੱਡਾ ਵਿਸ਼ਾਲ ਕੇਵਲ ਤੂੰ ਹੀ ਹੈ। ਤੂੰ ਪਰਧਾਨਾਂ ਦਾ ਪਰਮ ਪਰਧਾਨ ਹੈ।
Fareedkot Teekaਹੇ ਸਚਾ ਸਾਹਿਬ! ਤੂੰ ਅਤੀ ਵੱਡਾ ਹੈਂ, ਹੇ ਵੱਡੇ! ਜੈਸਾ ਵੱਡਾ ਤੂੰ ਹੈਂ ਐਸਾ ਵੱਡਾ ਔਰ ਕੋਈ ਨਹੀਂ॥
Prof. Sahib Singhਹੇ ਵੱਡਿਆਂ ਤੋਂ ਵੱਡੇ! ਤੂੰ ਸੱਚਾ ਮਾਲਕ ਤੇ ਬੜਾ ਵੱਡਾ ਹੈਂ, ਆਪਣੇ ਜੇਡਾ ਤੂੰ ਆਪ ਹੀ ਹੈਂ।
SikhNet (Spanish)Tú, oh Maestro Verdadero, eres lo más Alto de lo alto; sólo Tú eres Tu igual.

ਜਿਸੁ ਤੂੰ ਮੇਲਹਿ. ਸੋ ਤੁਧੁ ਮਿਲੈ; ਤੂੰ ਆਪੇ ਬਖਸਿ ਲੈਹਿ, ਲੇਖਾ ਛਡੇ ॥

jis toon meleh. so tudh milai; toon aape bakhas laihi, lekhaa chhadde |

Sant Singh KhalsaHe alone is united with You, whom You unite with Yourself. You Yourself bless and forgive us, and tear up our accounts.
Manmohan SinghHe whom Thou unitest unites with Thee. Thou unitest unites with thee. Thou thyself forgivest him and ingorest his account.
Manmohan Singh (Punjabi)ਜਿਸ ਨੂੰ ਤੂੰ ਆਪਣੇ ਨਾਲ ਮਿਲਾਉਣਾ ਹੈ, ਉਹ ਤੇਰੇ ਨਾਲ ਮਿਲਦਾ ਹੈ, ਤੂੰ ਖੁਦ ਉਸ ਨੂੰ ਮਾਫੀ ਦੇ ਦਿੰਦਾ ਹੈ ਅਤੇ ਉਸ ਦਾ ਹਿਸਾਬ ਕਿਤਾਬ ਨਹੀਂ ਦੇਖਦਾ।
Fareedkot Teekaਜਿਸ ਕੋ ਤੂੰ ਕ੍ਰਿਪਾ ਕਰ ਕੇ ਮੇਲਤਾ ਹੈਂ, ਸੋ ਤੇਰੇ ਕੋ ਮਿਲੇ ਹੈਂ। ਤੂੰ ਆਪ ਹੀ ਲੇਖਾ ਛੋਡ ਕਰ ਉਨ ਕੋ ਬਖਸ ਲੇਤਾ ਹੈਂ॥
Prof. Sahib Singhਓਹੀ ਮਨੁੱਖ ਤੈਨੂੰ ਮਿਲਦਾ ਹੈ, ਜਿਸ ਨੂੰ ਤੂੰ ਆਪ ਮੇਲਦਾ ਹੈਂ ਤੇ ਜਿਸ ਦਾ ਲੇਖਾ ਛੱਡ ਕੇ ਤੂੰ ਆਪ ਬਖ਼ਸ਼ ਲੈਂਦਾ ਹੈਂ।
SikhNet (Spanish)Y sólo Te puede conocer aquél a quien unes Contigo Mismo. A él lo perdonas, y él no es llevado a entregar cuentas.

ਜਿਸ ਨੋ. ਤੂੰ ਆਪਿ ਮਿਲਾਇਦਾ; ਸੋ. ਸਤਿਗੁਰੁ ਸੇਵੇ, ਮਨੁ ਗਡ ਗਡੇ ॥

jis no. toon aap milaaeidaa; so. satigur seve, man gadd gadde |

Sant Singh KhalsaOne whom You unite with Yourself, whole-heartedly serves the True Guru.
Manmohan SinghWhom thou unitest with Thy self he whole-heartedly serves the True Guru.
Manmohan Singh (Punjabi)ਜਿਸ ਨੂੰ ਤੂੰ ਆਪਣੇ ਨਾਲ ਜੋੜਦਾ ਹੈ, ਉਹ ਦਿਲ ਖੁਭੋ ਕੇ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ।
Fareedkot Teekaਜਿਸ ਕੋ ਤੂੰ ਆਪ ਮਿਲਵਤਾ ਹੈਂ, ਸੋ ਸਤਿਗੁਰੋਂ ਕੀ ਸੇਵਾ ਅਤ ਮਨ (ਗਡੇ) ਮਿਲਾਇ ਕਰ ਕਰਤਾ ਹੈ॥
Prof. Sahib Singhਜਿਸ ਨੂੰ ਤੂੰ ਆਪ ਮਿਲਾਉਂਦਾ ਹੈਂ ਉਹੋ ਹੀ ਮਨ ਗੱਡ ਕੇ ਸਤਿਗੁਰੂ ਦੀ ਸੇਵਾ ਕਰਦਾ ਹੈ।
SikhNet (Spanish)Aquél a quien unes Contigo Mismo, sirve al Guru con toda la concentración de su mente.

ਤੂੰ ਸਚਾ ਸਾਹਿਬੁ ਸਚੁ ਤੂ; ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥

toon sachaa saahib sach too; sabh jeeo pindd cham teraa hadde |

Sant Singh KhalsaYou are the True One, the True Lord and Master; my soul, body, flesh and bones are all Yours.
Manmohan SinghThou art True Thou art the True Lord. My soul body skin and bones are all Thine.
Manmohan Singh (Punjabi)ਤੂੰ ਸਤਿ ਹੈ। ਤੂੰ ਸੱਚਾ ਸੁਆਮੀ ਹੈ। ਮੇਰੀ ਆਤਮਾ, ਦੇਹਿ ਖਲੜੀ ਅਤੇ ਹੱਡੀਆਂ ਸਮੂਹ ਤੇਰੀਆਂ ਹਨ।
Fareedkot Teekaਤੂੰ ਸਚਾ ਸਾਹਿਬ ਹੈਂ ਔਰ ਤੂੰ ਸਚ ਰੂਪ ਹੈਂ ਔਰ ਸੰਪੂਰਨ ਜੀਵ ਪਿੰਡ ਚੰਮ ਹਾਡ ਤੇਰਾ ਹੀ ਹੈ॥
Prof. Sahib Singhਤੂੰ ਸੱਚਾ ਮਾਲਕ ਹੈਂ, ਸਦਾ-ਥਿਰ ਰਹਿਣ ਵਾਲਾ ਹੈਂ, ਜੀਵਾਂ ਦਾ ਸਭ ਕੁਝ-ਜਿੰਦ, ਸਰੀਰ, ਚੰਮ, ਹੱਡ-ਤੇਰਾ ਬਖ਼ਸ਼ਿਆ ਹੋਇਆ ਹੈ।
SikhNet (Spanish)Oh Maestro, Tú eres mi Verdadero Señor; mi vida, mi carne y mis huesos pertenecen a Ti.

ਜਿਉ ਭਾਵੈ ਤਿਉ ਰਖੁ. ਤੂੰ ਸਚਿਆ; ਨਾਨਕ. ਮਨਿ ਆਸ ਤੇਰੀ ਵਡ ਵਡੇ ॥੩੩॥੧॥ ਸੁਧੁ ॥

jiau bhaavai tiau rakh. toon sachiaa; naanak. man aas teree vadd vadde |33|1| sudh |

Sant Singh KhalsaIf it pleases You, then save me, True Lord. Nanak places the hopes of his mind in You alone, O greatest of the great! ||33||1|| Sudh||
Manmohan SinghAs it pleases Thee, so do thou save me, O my True Lord O the highest of the high, Thine hope alone, Nanak cherishes within his mind.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਮੇਰੀ ਰਖਿਆ ਕਰ ਹੇ ਮੇਰੇ ਸੱਚੇ ਸੁਆਮੀ! ਹੇ ਉੱਚਿਆਂ ਦੇ ਮਹਾਨ ਉਚੇ ਨਾਨਕ ਦੇ ਚਿੱਤ ਅੰਦਰ ਕੇਵਲ ਤੇਰੀ ਹੀ ਉਮੀਦ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚੇ! ਜੈਸੇ ਤੇਰੇ ਕੋ ਭਾਵੈ ਤੈਸੇ ਰਾਖ ਲੈ। ਹੇ ਵਡਿਓਂ ਸੇ ਵੱਡੇ! ਮਨ ਮੇਂ ਤੇਰੀ ਹੀ ਆਸ ਹੈ॥੩੩॥੧॥ (ਸੁਧੁ) ਕਹੇ ਅਰਥ ਕੀ ਸੋਝੀ ਕਰਨੀ ਵਾ ਨਵੀਆਂ ਪਉੜੀਆਂ ਸੁਧ ਕਰੀ ਹੂਈ ਹੈਂ॥
Prof. Sahib Singhਹੇ ਵੱਡਿਆਂ ਤੋਂ ਵੱਡੇ, ਸੱਚੇ ਪ੍ਰਭੂ! ਜਿਵੇਂ ਤੈਨੂੰ ਭਾਵੇ ਤਿਵੇਂ ਹੀ ਸਾਨੂੰ ਰੱਖ ਲੈ, ਨਾਨਕ ਦੇ ਮਨ ਵਿਚ ਤੇਰੀ ਹੀ ਆਸ ਹੈ ॥੩੩॥੧॥ਸੁਧੁ॥
SikhNet (Spanish)Permíteme fluir en Tu Voluntad, oh Uno Verdadero; no me apoyo en nadie más que en Ti, oh mi Dios Sublime.(33-1)
Answers quote the Granth verbatim with Ang citations. AI commentary is not Gurbani and not a religious ruling.