ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.
ਭਲਕੇ ਉਠਿ ਪਰਾਹੁਣਾ; ਮੇਰੈ ਘਰਿ ਆਵਉ ॥
bhalake utth paraahunaa; merai ghar aavau |
Sant Singh KhalsaI rise up in the early morning hours, and the Holy Guest comes into my home.
Manmohan SinghRising early let God's saint visit my home like a guest.
Manmohan Singh (Punjabi)ਸਾਜਰੇ ਉਠ ਕੇ ਰਬ ਦਾ ਸਾਧੂ ਮੇਰੇ ਗ੍ਰਹਿ ਮਹਿਮਾਨ ਦੀ ਤਰ੍ਹਾਂ ਆਵੇ।
Fareedkot Teekaਜੋ ਸੰਤ ਭਗਤ ਹਰੀ ਨਾਮ ਕੇ ਦੇਨੇ ਵਾਲਾ ਹੈ ਔਰ ਪ੍ਰੇਮ ਕੇ ਲੈਣੇ ਵਾਲਾ ਹੈ, ਸੋ ਸਵੇਰੇ ਉਠਤਾ ਹੀ ਮੇਰੇ ਘਰ ਪਰਾਹੁਣਾ ਆਵੋ॥
Prof. Sahib Singhਜੇ ਸਵੇਰੇ ਉੱਠ ਕੇ ਕੋਈ (ਗੁਰਮੁਖ) ਪਰਾਹੁਣਾ ਮੇਰੇ ਘਰ ਆਵੇ,
ਪਦ ਅਰਥ ਪਰਾਹੁਣਾ = ਸੰਤ ਪਰਾਹੁਣਾ। ਮੇਰੈ ਘਰਿ = ਮੇਰੇ ਘਰ ਵਿਚ। ਆਵਉ = ਆਵੇ।
SikhNet (Spanish)Oh Santo, ven a mi casa en la temprana mañana como un huésped bienvenido,
ਪਾਉ ਪਖਾਲਾ ਤਿਸ ਕੇ; ਮਨਿ ਤਨਿ ਨਿਤ ਭਾਵਉ ॥
paau pakhaalaa tis ke; man tan nit bhaavau |
Sant Singh KhalsaI wash His feet; He is always pleasing to my mind and body.
Manmohan SinghI wash his feet and he is ever pleasing to my soul and body.
Manmohan Singh (Punjabi)ਮੈਂ ਉਸ ਦੇ ਚਰਨ ਧੋਦਾ ਹਾਂ ਅਤੇ ਉਹ ਮੇਰੀ ਆਤਮਾ ਤੇ ਦੇਹਿ ਨੂੰ ਸਦਾ ਚੰਗਾ ਲਗਦਾ ਹੈ।
Fareedkot Teekaਤਿਸ ਕੇ ਮੇਂ ਚਰਨ (ਪਖਾਲਾ) ਧੋਵਾਂ ਔਰ ਨਿਤ ਮਨ ਤਨ ਕਰ ਕੇ ਮੈਂ ਤਿਸ ਕੋ (ਭਾਵਉ) ਚਾਹਾਂਗਾ॥
Prof. Sahib Singhਮੈਂ ਉਸ ਗੁਰਮੁਖ ਦੇ ਪੈਰ ਧੋਵਾਂ; ਮੇਰੇ ਮਨ ਵਿਚ ਮੇਰੇ ਤਨ ਵਿਚ ਉਹ ਸਦਾ ਪਿਆਰਾ ਲੱਗੇ।
ਪਦ ਅਰਥ ਪਖਾਲਾ = ਮੈਂ ਧੋਵਾਂ। ਤਿਸ ਕੇ = ਉਸ ਸੰਤ-ਪਰਾਹੁਣੇ ਦੇ। ਮਨਿ = ਮਨ ਵਿਚ। ਭਾਵਉ = ਭਾਵੇ, ਚੰਗਾ ਲੱਗੇ।
SikhNet (Spanish)para que pueda lavar tus Pies, porque te amo siempre en cuerpo y alma.
ਨਾਮੁ ਸੁਣੇ ਨਾਮੁ ਸੰਗ੍ਰਹੈ; ਨਾਮੇ ਲਿਵ ਲਾਵਉ ॥
naam sune naam sangrahai; naame liv laavau |
Sant Singh KhalsaI hear the Naam, and I gather in the Naam; I am lovingly attuned to the Naam.
Manmohan SinghThe Name I hear the name I amass and with the Name I develop love.
Manmohan Singh (Punjabi)ਨਾਮ ਮੈਂ ਸੁਣਦਾ ਹਾਂ, ਨਾਮ ਮੈਂ ਇਕਤ੍ਰ ਕਰਦਾ ਹਾਂ ਅਤੇ ਨਾਮ ਨਾਲ ਹੀ ਮੈਂ ਪਿਰਹੜੀ ਪਾਉਂਦਾ ਹਾਂ।
Fareedkot Teekaਤਿਸ ਸੇ ਨਾਮ ਸੁਣਨੇ ਕਰ ਕੇ ਨਾਮ ਕਾ ਗ੍ਰਹਣ ਕਰੂੰ ਔਰ ਨਾਮ ਮੇਂ ਹੀ ਬਿਰਤੀ ਲਗਾਵੂੰ॥
Prof. Sahib Singhਉਹ ਗੁਰਮੁਖ (ਨਿੱਤ) ਨਾਮ ਸੁਣੇ, ਨਾਮ-ਧਨ ਇਕੱਠਾ ਕਰੇ ਤੇ ਨਾਮ ਵਿਚ ਹੀ ਸੁਰਤਿ ਜੋੜੀ ਰੱਖੇ।
ਪਦ ਅਰਥ ਸੰਗ੍ਰਹੈ = ਇਕੱਠਾ ਕਰੇ। ਨਾਮੇ = ਨਾਮ ਵਿਚ ਹੀ। ਲਾਵਉ = ਲਾਵੇ।
SikhNet (Spanish)De aquí que escuche solamente el Naam, el Nombre del Señor, piense en el Nombre y en el Nombre entone mi ser.
ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ; ਹਰਿ ਕੇ ਗੁਣ ਗਾਵਉ ॥
grihu dhan sabh pavitru hoe; har ke gun gaavau |
Sant Singh KhalsaMy home and wealth are totally sanctified as I sing the Glorious Praises of the Lord.
Manmohan SinghMy home and wealth are all sanctified by singing the praises of God.
Manmohan Singh (Punjabi)ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦੁਆਰਾ ਮੇਰਾ ਘਰ ਤੇ ਦੌਲਤ ਸਾਰੇ ਪਾਕ ਹੋ ਗਏ ਹਨ।
Fareedkot Teekaਕਿਉਂਕਿ ਹਰੀ ਕੇ ਗੁਣ ਗਾਵਣੇ ਸੇ ਗ੍ਰਿਹ ਔਰ ਧਨ ਸੰਪੂਰਣ ਪਵਿਤ੍ਰ ਹੋਵੇਗਾ॥
Prof. Sahib Singh(ਉਸ ਦੇ ਆਉਣ ਨਾਲ, ਮੇਰਾ) ਸਾਰਾ ਘਰ ਪਵਿੱਤ੍ਰ ਹੋ ਜਾਏ, ਮੈਂ ਭੀ (ਉਸ ਦੀ ਬਰਕਤਿ ਨਾਲ) ਪ੍ਰਭੂ ਦੇ ਗੁਣ ਗਾਣ ਲੱਗ ਪਵਾਂ।
ਪਦ ਅਰਥ ਗਾਵਉ = ਮੈਂ ਗਾਵਾਂ।
SikhNet (Spanish)Mi hogar y mis riquezas se vuelven sagradas, y canto sólo las Alabanzas del Señor.
ਹਰਿ ਨਾਮ ਵਾਪਾਰੀ ਨਾਨਕਾ; ਵਡਭਾਗੀ ਪਾਵਉ ॥੨॥
har naam vaapaaree naanakaa; vaddabhaagee paavau |2|
Sant Singh KhalsaThe Trader in the Lord's Name, O Nanak, is found by great good fortune. ||2||
Manmohan SinghThe purchaser of God's Name, O Nanak is found through the greatest food fortune.
Manmohan Singh (Punjabi)ਰਬ ਦੇ ਨਾਮ ਦਾ ਵਣਜਾਰਾ ਹੇ ਨਾਨਕ! ਪਰਮ ਚੰਗੇ ਨਸੀਬਾਂ ਦੁਆਰਾ ਪਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਹਰਿ ਨਾਮ ਕਾ ਵਾਪਾਰੀ ਵੱਡੇ ਭਾਗੋਂ ਕਰ ਕੇ ਪਾਵਉਗਾ॥੨॥
Prof. Sahib Singh(ਪਰ,) ਹੇ ਨਾਨਕ! ਅਜੇਹਾ ਪ੍ਰਭੂ-ਨਾਮ ਦਾ ਵਪਾਰੀ ਵੱਡੇ ਭਾਗਾਂ ਨਾਲ ਹੀ ਕਿਤੇ ਮੈਨੂੰ ਮਿਲ ਸਕਦਾ ਹੈ ॥੨॥
ਪਦ ਅਰਥ ਪਾਵਉ = ਮੈਂ ਪਾਵਾਂ ॥੨॥
SikhNet (Spanish)Dice Nanak, es por la más grande y buena fortuna que uno logra encontrar a la persona que le enseña el Naam, el Nombre del Señor. (2)