ੴ

ਸਿੱਖਬਾਣੀ · SikhBani

ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ ॥

bhavajal saaeir set naam haree kaa bohithaa
Bhatt Kalh Sahar ਭੱਟ ਕਲੵ ਸਹਾਰ · Svaiyay Fifth Mehl · Ang 1408 · 2 lines
Translations

ਭਵਜਲੁ ਸਾਇਰੁ ਸੇਤੁ; ਨਾਮੁ ਹਰੀ ਕਾ ਬੋਹਿਥਾ ॥

bhavajal saaeir set; naam haree kaa bohithaa |

Sant Singh KhalsaThe Lord's Name is the Boat, the Bridge to cross over the terrifying world-ocean.
Manmohan SinghGod's Name is the bridge and boat to cross the dreadful water of the world ocean.
Manmohan Singh (Punjabi)ਰੱਬ ਦਾ ਨਾਮ ਸੰਸਾਰ ਸਮੁੰਦਰ ਦੇ ਭਿਆਨਕ ਪਾਣੀ ਤੋਂ ਪਾਰ ਹੋਣ ਲਈ ਪੁਲ ਅਤੇ ਜਹਾਜ ਹੈ।
Fareedkot Teekaਭੈ ਰੂਪੀ ਜਲ ਸਾਥ ਭਰਾ ਹੂਆ ਇਹ ਜੋ ਸੰਸਾਰ (ਸਾਇਰੁ) ਸਮੁੰਦ੍ਰ ਹੈ, ਤਿਸ ਤੇ ਤਾਰਨੇ ਕੋ ਹਰੀ ਕਾ ਨਾਮ ਹੀ (ਸੇਤੁ) ਉਜਲ (ਬੋਹਿਥਾ) ਜਹਾਜ ਵਤ ਆਪਕੇ ਪਾਸ ਹੈ॥
Prof. Sahib Singhਸੰਸਾਰ ਸਮੁੰਦਰ ਹੈ, ਅਕਾਲ ਪੁਰਖ ਦਾ ਨਾਮ ਪੁਲ ਹੈ ਤੇ ਜਹਾਜ਼ ਹੈ।

ਪਦ ਅਰਥ ਸਾਇਰੁ = ਸਮੁੰਦਰ। ਸੇਤੁ = ਪੁਲ। ਬੋਹਿਥਾ = ਜਹਾਜ਼।

SikhNet (Spanish)El Nombre del Señor es la Barca,

ਤੁਅ ਸਤਿਗੁਰ ਸੰ ਹੇਤੁ; ਨਾਮਿ ਲਾਗਿ ਜਗੁ ਉਧਰੵਉ ॥੨॥

tua satigur san het; naam laag jag udharyau |2|

Sant Singh KhalsaYou are in love with the True Guru; attached to the Naam, You have saved the world. ||2||
Manmohan SinghThou have love with the True Guru. Attaching to the Name, thou have saved the world, O Guru.
Manmohan Singh (Punjabi)ਤੇਰਾ ਸੱਚੇ ਗੁਰਾਂ ਨਾਲ ਪਿਆਰ ਹੈ। ਨਾਮ ਨਾਲ ਜੋੜ ਕੇ, ਤੂੰ ਸੰਸਾਰ ਦਾ ਪਾਰ ਉਤਾਰਾ ਕਰ ਦਿੱਤਾ ਹੈ, ਹੇ ਗੁਰੂ!
Fareedkot Teekaਹੇ ਸ੍ਰੀ ਗੁਰੂ ਅਰਜਨ ਸਾਹਿਬ ਜੀ! ਆਪ ਕਾ ਸਤਿਗੁਰੋਂ ਕੇ ਸਾਥ (ਹੇਤੁ) ਪ੍ਰੇਮ ਹੈ, ਤਿਸੀ ਤੇ ਨਾਮ ਸਾਥ ਲਗਾਇ ਕਰ ਆਪ ਨੇ ਜਗਤ ਕੋ ਉਧਾਰਿਆ ਹੈ॥੨॥
Prof. Sahib Singhਆਪ ਦਾ ਗੁਰੂ ਨਾਲ ਪਿਆਰ ਹੈ, (ਅਕਾਲ ਪੁਰਖ ਦੇ) ਨਾਮ ਵਿਚ ਜੁੜ ਕੇ ਆਪ ਨੇ ਜਗਤ ਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲਿਆ ਹੈ ॥੨॥

ਪਦ ਅਰਥ ਤੁਅ = ਤੇਰਾ। ਸੰ = ਨਾਲ। ਹੇਤੁ = ਪਿਆਰ। ਉਧਰ੍ਯ੍ਯਉ = (ਸੰਸਾਰ-ਸਮੁੰਦਰ ਤੋਂ) ਬਚਾ ਲਿਆ ਹੈ ॥੨॥

SikhNet (Spanish)el Puente para cruzar el aterrador océano del mundo. (2)
Answers quote the Granth verbatim with Ang citations. AI commentary is not Gurbani and not a religious ruling.