ਸੋਰਠੇ ॥
soratthe |
Sant Singh KhalsaSorat'h
Manmohan SinghSoraths.
Manmohan Singh (Punjabi)ਸੋਰਠੇ।
SikhNet (Spanish)Sorad.
ਗੁਰੁ ਅਰਜੁਨੁ ਪੁਰਖੁ ਪ੍ਰਮਾਣੁ; ਪਾਰਥਉ ਚਾਲੈ ਨਹੀ ॥
gur arajun purakh pramaan; paarthau chaalai nahee |
Sant Singh Khalsa: Guru Arjun is the certified Primal Person; like Arjuna, He never leaves the field of battle.
Manmohan SinghGuru Arjan Dev is the approved person and like Arjan, the son of Kunti, he leaves not the field.
Manmohan Singh (Punjabi)ਗੁਰੂ ਅਰਜਨ ਦੇਵ ਜੀ ਪ੍ਰਮਾਣੀਕ ਪੁਰਸ਼ ਹਨ ਅਤੇ ਅਰਜਨ ਕੁੰਤੀ ਦੇ ਪੁਤ੍ਰ ਦੀ ਮਾਨੰਦ, ਰਣਭੂਮੀ ਨੂੰ ਛੱਡਦੇ ਨਹੀਂ।
Fareedkot Teekaਸ੍ਰੀ ਗੁਰੂ ਅਰਜਨ ਸਾਹਿਬ ਜੀ (ਪੁਰਖੁ) ਈਸ਼੍ਵਰ ਸਰੂਪ (ਪ੍ਰਮਾਣੁ) ਨਿਸਚੈ ਵਾ ਮੁਖੀ ਆਸੁਰੀ ਸੰਪਦਾ ਕੇ ਗੁਣੋਂ ਸਾਥ ਯੁਧ ਕਰਨੇ ਸੇ (ਪਾਰਥਉ) ਅਰਜਨ ਵਤ ਚਲਾਇਵਾਨ ਨਹੀਂ ਹੋਤੇ ਹੈਂ॥
Prof. Sahib Singhਗੁਰੂ ਅਰਜਨ (ਦੇਵ ਜੀ) ਅਕਾਲ ਪੁਰਖ-ਰੂਪ ਹੈ, ਅਰਜੁਨ ਵਾਂਗ ਆਪ ਕਦੇ ਘਬਰਾਉਣ ਵਾਲੇ ਨਹੀਂ ਹਨ (ਭਾਵ, ਜਿਵੇਂ ਅਰਜੁਨ ਕੁਰੂਖੇਤ੍ਰ ਦੇ ਯੁੱਧ ਵਿਚ ਵੈਰੀਆਂ ਦੇ ਦਲਾਂ ਤੋਂ ਘਬਰਾਉਂਦਾ ਨਹੀਂ ਸੀ, ਤਿਵੇਂ ਗੁਰੂ ਅਰਜੁਨ ਦੇਵ ਜੀ ਕਾਮਾਦਿਕ ਵੈਰੀਆਂ ਤੋਂ ਨਹੀਂ ਘਬਰਾਉਂਦੇ; ਸੰ: ਪਾਰਥ-(A metronymic of Arjuna)।
ਪਦ ਅਰਥ ਪ੍ਰਮਾਣੁ = ਤੋਲ, ਦਰਜਾ। ਪੁਰਖੁ ਪ੍ਰਮਾਣੁ = ਅਕਾਲ ਪੁਰਖ-ਰੂਪ। ਪਾਰਥਉ = ਅਰਜਨ (ਪਾਂਡਵ ਕੁਲ ਦਾ)। ਚਾਲੈ ਨਹੀ = ਹਿੱਲਦਾ ਨਹੀਂ, ਘਾਬਰਦਾ ਨਹੀਂ।
SikhNet (Spanish)Guru Aryan es la Persona Primordial Aprobada, así como Aryuna, no abandonas el campo de batalla.
ਨੇਜਾ ਨਾਮ ਨੀਸਾਣੁ; ਸਤਿਗੁਰ ਸਬਦਿ ਸਵਾਰਿਅਉ ॥੧॥
nejaa naam neesaan; satigur sabad savaariaau |1|
Sant Singh KhalsaThe Naam, the Name of the Lord, is His spear and insignia. He is embellished with the Shabad, the Word of the True Guru. ||1||
Manmohan SinghHis spear and standard are the Name and he is embellished with the True Guru's word.
Manmohan Singh (Punjabi)ਉਸ ਦਾ ਭੱਲਾ ਅਤੇ ਝੰਡਾ ਨਾਮ ਹੈ ਅਤੇ ਉਸ ਨੂੰ ਗੁਰਾਂ ਦੀ ਬਾਣੀ ਨੇ ਸ਼ਸ਼ੋਭਤ ਕੀਤਾ ਹੈ।
Fareedkot Teekaਹੇ ਸਤਿਗੁਰੋ! ਆਪ ਕੇ ਪਾਸ ਨਾਮ ਰੂਪੀ ਨੇਜਾ (ਨੀਸਾਣੁ) ਪ੍ਰਗਟ ਹੈ ਪੁਨਾ ਸਤਿਗੁਰੋਂ ਕੋ ਸਬਦ ਕਰ ਸਵਾਰਿਆ ਹੂਆ ਹੈ॥
Prof. Sahib Singhਨਾਮ ਦਾ ਪ੍ਰਕਾਸ਼ ਆਪ ਦਾ ਨੇਜ਼ਾ ਹੈ, ਗੁਰੂ ਦੇ ਸ਼ਬਦ ਨੇ ਆਪ ਨੂੰ ਸੋਹਣਾ ਬਣਾਇਆ ਹੋਇਆ ਹੈ ॥੧॥
ਪਦ ਅਰਥ ਨਾਮ ਨੀਸਾਣੁ = ਨਾਮ ਦਾ ਪ੍ਰਕਾਸ਼। ਸਤਿਗੁਰ ਸਬਦਿ = ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ॥੧॥
SikhNet (Spanish)El Naam, es la lanza y la Insignia, está embellecido con el Shabd, la Palabra del Verdadero Guru. (1)