ਭੈਰਉ ਬਾਣੀ ਭਗਤਾ ਕੀ ॥ ਕਬੀਰ ਜੀਉ ਘਰੁ ੧ ॥
bhairau baanee bhagataa kee | kabeer jeeo ghar 1 |
Sant Singh KhalsaBhairao, The Word Of The Devotees, Kabeer Jee, First House:
Manmohan SinghBhairo, Hymns of the saints. Kabir Ji.
Manmohan Singh (Punjabi)ਭੈਰਉ ਸੰਤਾਂ ਦੇ ਸ਼ਬਦ। ਕਬੀਰ ਜੀ।
Prof. Sahib Singhਰਾਗ ਭੈਰਉ ਵਿੱਚ ਭਗਤਾਂ ਦੀ ਬਾਣੀ। (ਰਾਗ ਭੈਰਉ) ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Bhairo, Palabras de los Bhaktas, Kabir yi
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, by the True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਇਹੁ ਧਨੁ ਮੇਰੇ; ਹਰਿ ਕੋ ਨਾਉ ॥
eihu dhan mere; har ko naau |
Sant Singh KhalsaThe Name of the Lord - this alone is my wealth.
Manmohan SinghThe Name of God; this alone is my wealth.
Manmohan Singh (Punjabi)ਰੱਬ ਦਾ ਨਾਮ, ਕੇਵਲ ਇਹ ਹੀ ਮੇਰੀ ਦੌਲਤ ਹੈ।
Fareedkot Teekaਹੇ ਹਰੀ! ਆਪ ਕਾ ਜੋ ਨਾਮੁ ਹੈ ਏਹ ਮੇਰੇ ਪਾਸ ਧਨੁ ਹੈ॥
Prof. Sahib Singhਪ੍ਰਭੂ ਦਾ ਇਹ ਨਾਮ ਹੀ ਮੇਰੇ ਲਈ ਧਨ ਹੈ (ਜਿਵੇਂ ਲੋਕ ਧਨ ਨੂੰ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਮੇਰੇ ਜੀਵਨ ਦਾ ਸਹਾਰਾ ਪ੍ਰਭੂ ਦਾ ਨਾਮ ਹੀ ਹੈ, ਪਰ)ਪਦ ਅਰਥ ਮੇਰੇ = ਮੇਰੇ ਕੋਲ। ਕੋ = ਦਾ।
SikhNet (Spanish)Mira, he reunido las Riquezas del Señor,
ਗਾਂਠਿ. ਨ ਬਾਧਉ; ਬੇਚਿ. ਨ ਖਾਉ ॥੧॥ ਰਹਾਉ ॥
gaantth. na baadhau; bech. na khaau |1| rahaau |
Sant Singh KhalsaI do not tie it up to hide it, nor do I sell it to make my living. ||1||Pause||
Manmohan SinghI tie it not in a knot, nor do I sell it for my livelihood. Pause.
Manmohan Singh (Punjabi)ਮੈਂ ਇਸ ਦੀ ਗੰਢ ਨਹੀਂ ਬੰਨ੍ਹਦਾ, ਨਾਂ ਹੀ ਮੈਂ ਆਪਣੀ ਉਪਜੀਵਕ ਲਈ ਇਸ ਨੂੰ ਵੇਚਦਾ ਹਾਂ। ਠਹਿਰਾਉ।
Fareedkot Teekaਇਸ ਕੋ ਨਾ ਤੋ ਗੰਢ ਬਾਂਧ ਕਰ ਅਰਥਾਤ ਛਪਾ ਕਰ ਕੇ ਰਖਤਾ ਹੂੰ ਔਰ ਨਾ ਬੇਚ ਕਰ ਖਾਤਾ ਹੂੰ, ਭਾਵ ਯਹਿ ਕਿ ਅਧਿਕਾਰੀ ਕੋ ਨਾਮ ਧਨ ਦੇਣੇ ਮੇਂ ਮੁਝ ਕੋ ਕ੍ਰਿਪਨਤਾ ਨਹੀਂ ਔਰ ਅਨ ਅਧਿਕਾਰੀ ਕੋ ਧਨ ਕੇ ਲੋਭ ਕਰ ਕੇ ਦੇਤਾ ਨਹੀਂ ਹੂੰ॥੧॥ ਰਹਾਉ ॥
Prof. Sahib Singhਮੈਂ ਨਾਹ ਤਾਂ ਇਸ ਨੂੰ ਲੁਕਾ ਕੇ ਰੱਖਦਾ ਹਾਂ, ਤੇ ਨਾਹ ਹੀ ਵਿਖਾਵੇ ਲਈ ਵਰਤਦਾ ਹਾਂ ॥੧॥ ਰਹਾਉ ॥ਪਦ ਅਰਥ ਗਾਂਠਿ = ਗੰਢ-ਪੱਲੇ। ਗਾਂਠਿ ਨ ਬਾਧਉ = ਮੈਂ ਪੱਲੇ ਨਹੀਂ ਬੰਨ੍ਹਦਾ, ਮੈਂ ਸ਼ੂਮਾਂ ਵਾਂਗ ਲੁਕਾ ਨਹੀਂ ਰੱਖਦਾ। ਬੇਚਿ ਨ ਖਾਉ = ਮੈਂ ਇਸ ਨੂੰ ਵੇਚ ਕੇ ਭੀ ਨਹੀਂ ਖਾਂਦਾ, ਮੈਂ ਇਸ ਧਨ ਨੂੰ ਫ਼ਜ਼ੂਲ ਭੀ ਨਹੀਂ ਖ਼ਰਚਦਾ, ਮੈਂ ਇਸ ਧਨ ਦਾ ਵਿਖਾਵਾ ਭੀ ਨਹੀਂ ਕਰਦਾ ॥੧॥ ਰਹਾਉ ॥
SikhNet (Spanish)sí, no las conservo para mí, ni las tiro a la basura. (1-Pausa)
ਨਾਉ ਮੇਰੇ ਖੇਤੀ; ਨਾਉ ਮੇਰੇ ਬਾਰੀ ॥
naau mere khetee; naau mere baaree |
Sant Singh KhalsaThe Name is my crop, and the Name is my field.
Manmohan SinghThe Name is my crop and the Name my orchard.
Manmohan Singh (Punjabi)ਨਾਮ ਹੀ ਮੇਰੀ ਫਸਲ ਹੈ ਅਤੇ ਨਾਮ ਹੀ ਮੇਰੀ ਬਗੀਚੀ।
Fareedkot Teekaਹੇ ਭਗਵਨ! ਤੇਰਾ ਨਾਮ ਹੀ ਮੇਰੇ ਕੋ ਖੇਤੀ ਹੈ ਔਰ ਨਾਮੁ ਹੀ ਜਿਸ ਮੇਂ ਫੂਲ ਤਰਕਾਰੀ ਨਿਪਜੈ ਸੋ (ਬਾਰੀ) ਬਗੀਚੀ ਹੈ॥
Prof. Sahib Singh(ਕੋਈ ਮਨੁੱਖ ਖੇਤੀ-ਵਾੜੀ ਨੂੰ ਆਸਰਾ ਮੰਨਦਾ ਹੈ, ਪਰ) ਮੇਰੇ ਲਈ ਪ੍ਰਭੂ ਦਾ ਨਾਮ ਹੀ ਖੇਤੀ ਹੈ, ਤੇ ਨਾਮ ਹੀ ਬਗ਼ੀਚੀ ਹੈ।ਪਦ ਅਰਥ ਬਾਰੀ = ਵਾੜੀ, ਬਗ਼ੀਚੀ।
SikhNet (Spanish)Solamente el Señor es mi Granja, oh Dios soy Devoto sólo de Ti,
ਭਗਤਿ ਕਰਉ; ਜਨੁ ਸਰਨਿ ਤੁਮੑਾਰੀ ॥੧॥
bhagat krau; jan saran tumaaree |1|
Sant Singh KhalsaAs Your humble servant, I perform devotional worship to You; I seek Your Sanctuary. ||1||
Manmohan SinghI, Thine slave, O Lord, perform Thy service and seek Thy protection.
Manmohan Singh (Punjabi)ਹੇ ਸੁਆਮੀ! ਮੈਂ ਤੇਰਾ ਗੋਲਾ ਤੇਰੀ ਘਾਲ ਕਮਾਉਂਦਾ ਅਤੇ ਤੇਰੀ ਪਨਾਹ ਲੋੜਦਾ ਹਾਂ।
Fareedkot Teekaਮੈਂ ਦਾਸ ਤੁਮਾਰੀ ਹੀ ਭਗਤੀ ਕਰੂੰ ਔਰ ਤੁਮਾਰੀ ਹੀ ਸਰਨਾਗਤ ਰਹੂੰ॥
Prof. Sahib Singhਹੇ ਪ੍ਰਭੂ! ਮੈਂ ਤੇਰਾ ਦਾਸ ਤੇਰੀ ਹੀ ਸ਼ਰਨ ਹਾਂ, ਤੇ ਤੇਰੀ ਭਗਤੀ ਕਰਦਾ ਹਾਂ ॥੧॥ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ। ਜਨੁ = (ਮੈਂ) ਦਾਸ ॥੧॥
SikhNet (Spanish)sí, busco únicamente Tu Santuario. (1)
ਨਾਉ ਮੇਰੇ ਮਾਇਆ; ਨਾਉ ਮੇਰੇ ਪੂੰਜੀ ॥
naau mere maaeaa; naau mere poonjee |
Sant Singh KhalsaThe Name is Maya and wealth for me; the Name is my capital.
Manmohan SinghThy Name is my riches and Thy Name my capital.
Manmohan Singh (Punjabi)ਤੇਰਾ ਨਾਮ ਹੀ ਮੇਰਾ ਮਾਲ ਮਿਲਖ ਹੈ ਅਤੇ ਤੇਰਾ ਨਾਮ ਹੀ ਮੇਰੀ ਰਾਸ।
Fareedkot Teekaਨਾਮ ਹੀ ਮੇਰੇ ਪਾਸ ਮਾਇਆ ਹੈ ਅਰ ਨਾਮ ਕੀ ਹੀ ਮੇਰੇ ਪਾਸ (ਪੂੰਜੀ) ਰਾਸ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਹੀ ਮੇਰੇ ਲਈ ਮਾਇਆ ਹੈ ਤੇ ਰਾਸ-ਪੂੰਜੀ ਹੈ (ਵਪਾਰ ਕਰਨ ਲਈ। ਭਾਵ, ਵਪਾਰ ਸਰੀਰਕ ਨਿਰਬਾਹ ਵਾਸਤੇ ਹੈ, ਮੇਰੀ ਜ਼ਿੰਦਗੀ ਦਾ ਸਹਾਰਾ ਨਹੀਂ ਹੈ)।ਪਦ ਅਰਥ ਮਾਇਆ = ਧਨ। ਪੂੰਜੀ = ਰਾਸ।
SikhNet (Spanish)Tu Nombre es mi Capital y toda mi Riqueza, oh Dios,
ਤੁਮਹਿ ਛੋਡਿ; ਜਾਨਉ ਨਹੀ ਦੂਜੀ ॥੨॥
tumeh chhodd; jaanau nahee doojee |2|
Sant Singh KhalsaI do not forsake You; I do not know any other at all. ||2||
Manmohan SinghI abandon Thee not, nor know I another.
Manmohan Singh (Punjabi)ਮੈਂ ਤੈਨੂੰ ਨਹੀਂ ਤਿਆਗਦਾ, ਨਾਂ ਹੀ ਮੈਂ ਹੋਰ ਕਿਸੇ ਨੂੰ ਜਾਣਦਾ ਹਾਂ।
Fareedkot Teekaਤੇਰੇ ਕੋ ਛੋਡ ਕਰ ਔਰ ਦੂਸਰੀ ਬਾਤ ਕੋ ਨਹੀਂ ਜਾਨਤਾ ਹੂੰ॥੨॥
Prof. Sahib Singhਹੇ ਪ੍ਰਭੂ! ਤੈਨੂੰ ਵਿਸਾਰ ਕੇ ਮੈਂ ਕਿਸੇ ਹੋਰ ਰਾਸ-ਪੂੰਜੀ ਨਾਲ ਸਾਂਝ ਨਹੀਂ ਬਣਾਂਦਾ ॥੨॥ਪਦ ਅਰਥ ਦੂਜੀ = ਕੋਈ ਹੋਰ ਰਾਸ-ਪੂੰਜੀ ॥੨॥
SikhNet (Spanish)no Te hago a un lado, ni tampoco me voy con el otro. (2)
ਨਾਉ ਮੇਰੇ ਬੰਧਿਪ; ਨਾਉ ਮੇਰੇ ਭਾਈ ॥
naau mere bandhip; naau mere bhaaee |
Sant Singh KhalsaThe Name is my family, the Name is my brother.
Manmohan SinghThy Name is my kindred and Thy Name my brother,
Manmohan Singh (Punjabi)ਤੇਰਾ ਨਾਮ ਮੇਰਾ ਸਨਬੰਧੀ ਹੈ ਅਤੇ ਤੇਰਾ ਨਾਮ ਹੀ ਮੇਰਾ ਵੀਰ।
Fareedkot Teekaਮੇਰੇ ਕੋ ਨਾਮ ਹੀ ਸਨਬੰਧੀ ਰੂਪੁ ਹੈ ਔਰ ਨਾਮ ਹੀ ਮੇਰੇ ਕੋ ਭ੍ਰਾਤਾ ਵਤ ਪਯਾਰਾ ਹੈ॥
Prof. Sahib Singhਪ੍ਰਭੂ ਦਾ ਨਾਮ ਹੀ ਮੇਰੇ ਲਈ ਰਿਸ਼ਤੇਦਾਰ ਹੈ, ਨਾਮ ਹੀ ਮੇਰਾ ਭਰਾ ਹੈ;ਪਦ ਅਰਥ ਬੰਧਿਪ = ਸੰਬੰਧੀ। ਭਾਈ = ਭਰਾ।
SikhNet (Spanish)Tu Nombre es mi Pariente, es mi Hermano,
ਨਾਉ ਮੇਰੇ ਸੰਗਿ; ਅੰਤਿ ਹੋਇ ਸਖਾਈ ॥੩॥
naau mere sang; ant hoe sakhaaee |3|
Sant Singh KhalsaThe Name is my companion, who will help me in the end. ||3||
Manmohan SinghThy Name is my associate, that will succour me in the end.
Manmohan Singh (Punjabi)ਤੇਰਾ ਨਾਮ ਮੇਰਾ ਸੰਗੀ ਹੈ ਜੋ ਅਖੀਰ ਨੂੰ ਮੇਰੀ ਸਹਾਇਤਾ ਕਰੇਗਾ।
Fareedkot Teekaਨਾਮ ਹੀ ਹਮਾਰੇ ਸੰਗ ਹੋ ਕੇ ਅੰਤ ਕੋ (ਸਖਾਈ) ਮਿਤ੍ਰਤਾਈ ਕਰਨਹਾਰਾ ਹੈ॥੩॥
Prof. Sahib Singhਨਾਮ ਹੀ ਮੇਰੇ ਨਾਲ ਆਖ਼ਰ ਨੂੰ ਸਹਾਇਤਾ ਕਰਨ ਵਾਲਾ ਬਣ ਸਕਦਾ ਹੈ ॥੩॥ਪਦ ਅਰਥ ਸੰਗਿ = ਨਾਲ। ਸਖਾਈ = ਸਹਾਈ, ਸਹਾਇਤਾ ਕਰਨ ਵਾਲਾ ॥੩॥
SikhNet (Spanish)sí, sólo Tu Nombre me guardará Compañía en el final. (3)
ਮਾਇਆ ਮਹਿ; ਜਿਸੁ ਰਖੈ ਉਦਾਸੁ ॥
maaeaa meh; jis rakhai udaas |
Sant Singh KhalsaOne whom the Lord keeps detached from Maya
Manmohan SinghHe whom the Lord keeps detached in the midst of worldly valuables;
Manmohan Singh (Punjabi)ਜਿਸ ਨੂੰ ਸੁਆਮੀ ਸੰਸਾਰੀ ਪਦਾਰਥਾਂ ਅੰਦਰ ਨਿਰਲੇਪ ਰਖਦਾ ਹੈ,
Fareedkot Teekaਮਾਯਾ ਵਿਖੇ ਹੇ ਭਗਵਨ! ਜਿਸ ਕੋ ਤੂੰ (ਉਦਾਸੁ) ਤਯਾਗੀ ਰਾਖਤਾ ਹੈਂ॥
Prof. Sahib Singhਜਿਸ ਨੂੰ ਪ੍ਰਭੂ ਮਾਇਆ ਵਿਚ ਰਹਿੰਦੇ ਹੋਏ ਨੂੰ ਮਾਇਆ ਤੋਂ ਨਿਰਲੇਪ ਰੱਖਦਾ ਹੈ,ਪਦ ਅਰਥ ਜਿਸੁ = ਜਿਸ (ਮਨੁੱਖ) ਨੂੰ। ਉਦਾਸੁ = ਨਿਰਲੇਪ।
SikhNet (Spanish)Aquél a quien conservas en el Desapego en medio de la Maya,
ਕਹਿ ਕਬੀਰ; ਹਉ ਤਾ ਕੋ ਦਾਸੁ ॥੪॥੧॥
keh kabeer; hau taa ko daas |4|1|
Sant Singh Khalsa- says Kabeer, I am his slave. ||4||1||
Manmohan Singhof him I am a slave, says Kabir.
Manmohan Singh (Punjabi)ਉਸ ਦਾ ਮੈਂ ਗੋਲਾ ਹਾਂ, ਕਬੀਰ ਜੀ ਆਖਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਿਸ ਕਾ ਦਾਸ ਹੂੰ॥੪॥੨॥
Prof. Sahib Singhਕਬੀਰ ਆਖਦਾ ਹੈ ਕਿ ਮੈਂ ਉਸ ਮਨੁੱਖ ਦਾ ਸੇਵਕ ਹਾਂ ॥੪॥੧॥ਪਦ ਅਰਥ ਤਾ ਕੋ = ਉਸ ਦਾ ॥੪॥੧॥
* ਨੋਟ: ਮਨੁੱਖ ਜੀਵਨ-ਨਿਰਬਾਹ ਵਾਸਤੇ ਧਨ ਕਮਾਉਣਾ ਸ਼ੁਰੂ ਕਰਦਾ ਹੈ। ਸਹਿਜੇ ਸਹਿਜੇ ਇਸ ਨਾਲ ਇਤਨਾ ਮੋਹ ਬਣ ਜਾਂਦਾ ਹੈ ਕਿ ਧਨ ਹੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। ਆਪਣੇ ਸਰੀਰ ਦੇ ਨਿਰਬਾਹ ਲਈ ਆਪਣੀ ਹੱਥੀਂ ਹੀ ਕਮਾਈ ਕਰਨੀ ਹੈ, ਕਿਸੇ ਹੋਰ ਉੱਤੇ ਆਪਣਾ ਭਾਰ ਨਹੀਂ ਪਾਣਾ, ਪਰ ਧਨ ਨੂੰ ਜ਼ਿੰਦਗੀ ਦਾ ਮਨੋਰਥ ਨਹੀਂ ਬਣਾ ਲੈਣਾ-ਇਹ ਹੈ ਉਪਦੇਸ਼ ਇਸ ਸ਼ਬਦ ਵਿਚ।
SikhNet (Spanish)de ese ser, oh Dios, Kabir es su esclavo. (4-1)