ਨਾਂਗੇ ਆਵਨੁ. ਨਾਂਗੇ ਜਾਨਾ ॥
naange aavan. naange jaanaa | Ang 1157
Sant Singh KhalsaNaked we come, and naked we go.
Manmohan SinghNaked man comes and naked goes he.
Manmohan Singh (Punjabi)ਨੰਗਾ ਜੀਵ ਆਉਂਦਾ ਹੈ ਅਤੇ ਨੰਗਾ ਹੀ ਉਹ ਜਾਂਦਾ ਹੈ।
Fareedkot Teekaਹੇ ਭਾਈ! ਪ੍ਰਾਣੀ ਕਾ (ਨਾਂਗੇ) ਨਗਨ ਹੀ ਸੰਸਾਰ ਮੇਂ ਆਵਨਾ ਹੂਆ ਹੈ ਔਰ ਨਗਨ ਹੀ ਸਭ ਚਲੇ ਜਾਨਾ ਹੈ॥
Prof. Sahib Singh(ਜਗਤ ਵਿਚ) ਨੰਗੇ ਆਈਦਾ ਹੈ, ਤੇ ਨੰਗੇ ਹੀ (ਇੱਥੋਂ) ਤੁਰ ਪਈਦਾ ਹੈ।
SikhNet (Spanish)El ser humano llega a este mundo desnudo, y desnudo se va, pues no,
ਕੋਇ. ਨ ਰਹਿਹੈ; ਰਾਜਾ ਰਾਨਾ ॥੧॥
koe. na rahihai; raajaa raanaa |1| Ang 1157
Sant Singh KhalsaNo one, not even the kings and queens, shall remain. ||1||
Manmohan SinghOf the kings and rulers, no one shall remain.
Manmohan Singh (Punjabi)ਪਾਤਿਸ਼ਾਹਾਂ ਅਤੇ ਰਾਣਿਆਂ ਵਿਚੋਂ ਕਿਸੇ ਨੇ ਨਹੀਂ ਰਹਿਣਾ।
Fareedkot Teekaਸੰਸਾਰ ਮੇਂ ਕੋਈ ਰਾਜਾ ਸਿਥਰ ਨਹੀਂ ਰਹੇਗਾ॥੧॥
Prof. Sahib Singhਕੋਈ ਰਾਜਾ ਹੋਵੇ, ਅਮੀਰ ਹੋਵੇ, ਕਿਸੇ ਨੇ ਇੱਥੇ ਸਦਾ ਨਹੀਂ ਰਹਿਣਾ ॥੧॥ਪਦ ਅਰਥ ਨ ਰਹਿ ਹੈ = ਨਹੀਂ ਰਹੇਗਾ ॥੧॥
SikhNet (Spanish)nadie permanece cuando llaga el fin, ni los reyes, ni siquiera el rey de reyes. (1)
ਰਾਮੁ ਰਾਜਾ; ਨਉ ਨਿਧਿ ਮੇਰੈ ॥
raam raajaa; nau nidh merai | Ang 1158
Sant Singh KhalsaThe Sovereign Lord is the nine treasures for me.
Manmohan SinghThe sovereign Lord is my nine treasures.
Manmohan Singh (Punjabi)ਪਾਤਿਸ਼ਾਹ ਪਰਮੇਸ਼ਰ ਹੀ ਮੇਰਾ ਨੌ ਖਜਾਨੇ ਹੈ।
Fareedkot Teekaਹੇ ਰਾਜਾ! ਮੇਰੇ ਤੋ ਰਾਮ ਹੀ ਨਉਨਿਧਿ ਰੂਪ ਹੈ॥
Prof. Sahib Singhਮੇਰੇ ਲਈ ਤਾਂ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਹੀ ਜਗਤ ਦਾ ਸਾਰਾ ਧਨ-ਮਾਲ ਹੈ (ਭਾਵ, ਪ੍ਰਭੂ ਮੇਰੇ ਹਿਰਦੇ ਵਿਚ ਵੱਸਦਾ ਹੈ, ਇਹੀ ਮੇਰੇ ਲਈ ਸਭ ਕੁਝ ਹੈ)।ਪਦ ਅਰਥ ਰਾਮੁ ਰਾਜਾ = ਸਾਰੇ ਜਗਤ ਦਾ ਮਾਲਕ ਪ੍ਰਭੂ! {ਨੋਟ: ਲਫ਼ਜ਼ 'ਰਾਜਾ' ਸੰਬੋਧਨ ਵਿਚ ਨਹੀਂ ਹੈ, ਉਹ ਹੈ 'ਰਾਜਨ'; ਜਿਵੇਂ 'ਰਾਜਨ! ਕਉਨੁ ਤੁਮਾਰੈ ਆਵੈ'}। ਨਉ ਨਿਧਿ = ਨੌ ਖ਼ਜ਼ਾਨੇ, ਜਗਤ ਦਾ ਸਾਰਾ ਧਨ-ਮਾਲ। ਮੇਰੈ = ਮੇਰੇ ਭਾਣੇ, ਮੇਰੇ ਲਈ, ਮੇਰੇ ਹਿਰਦੇ ਵਿਚ।
SikhNet (Spanish)Oh Dios, sólo Tú eres mis Nueve Tesoros y toda la riqueza que tengo,
ਸੰਪੈ ਹੇਤੁ; ਕਲਤੁ ਧਨੁ ਤੇਰੈ ॥੧॥ ਰਹਾਉ ॥
sanpai het; kalat dhan terai |1| rahaau | Ang 1158
Sant Singh KhalsaThe possessions and the spouse to which the mortal is lovingly attached, are Your wealth, O Lord. ||1||Pause||
Manmohan SinghThou has the love of property, woman and wealth. Pause.
Manmohan Singh (Punjabi)ਤੇਰੇ ਕੋਲ ਜਾਇਦਾਦ, ਇਸਤ੍ਰੀ ਅਤੇ ਦੌਲਤ ਦੀ ਮੁਹੱਬਤ ਹੈ। ਠਹਿਰਾਉ।
Fareedkot Teeka(ਸੰਪੈ) ਸੰਪਦਾ ਔਰ (ਕਲਤੁ) ਇਸਤ੍ਰੀ ਕਾ (ਹੇਤੁ) ਮੋਹ ਇਹ ਤੇਰੇ ਪਾਸ ਧਨੁ ਹੈ॥੧॥ ਰਹਾਉ ॥
Prof. Sahib Singhਪਰ ਤੇਰੇ ਭਾਣੇ ਐਸ਼੍ਵਰਜ ਦਾ ਮੋਹ, ਇਸਤ੍ਰੀ ਧਨ-(ਇਹੀ ਜ਼ਿੰਦਗੀ ਦਾ ਸਹਾਰਾ ਹਨ) ॥੧॥ ਰਹਾਉ ॥ਪਦ ਅਰਥ ਸੰਪੈ ਹੇਤੁ = ਐਸ਼੍ਵਰਜ ਦਾ ਮੋਹ। ਕਲਤੁ = ਇਸਤ੍ਰੀ। ਤੇਰੈ = ਤੇਰੇ ਲਈ, ਤੇਰੇ ਮਨ ਵਿਚ ॥੧॥ ਰਹਾਉ ॥
SikhNet (Spanish)mis apegos y aún mi esposa e hijos, sólo Te pertenecen a Ti. (1-Pausa)
ਆਵਤ ਸੰਗ ਨ ਜਾਤ ਸੰਗਾਤੀ ॥
aavat sang na jaat sangaatee | Ang 1158
Sant Singh KhalsaThey do not come with the mortal, and they do not go with him.
Manmohan SinghThey come not with the mortal, nor do they go with him.
Manmohan Singh (Punjabi)ਉਹ ਪ੍ਰਾਨੀ ਦੇ ਨਾਲ ਨਹੀਂ ਆਉਂਦੇ, ਨਾਂ ਹੀ ਉਹ ਉਸ ਦੇ ਨਾਲ ਜਾਂਦੇ ਹਨ।
Fareedkot Teekaਨਾ ਕੋਈ ਸੰਗ ਆਵਤਾ ਹੈ ਔਰ ਨਾਹੀ ਜਾਨੇ ਕੇ ਵਕਤ ਸੰਗੀ ਹੋਤਾ ਹੈ॥
Prof. Sahib Singh(ਇਹ ਅਪਣਾ ਸਰੀਰ ਭੀ) ਜੋ ਜਨਮ ਵੇਲੇ ਨਾਲ ਆਉਂਦਾ ਹੈ (ਤੁਰਨ ਵੇਲੇ) ਨਾਲ ਨਹੀਂ ਜਾਂਦਾ।ਪਦ ਅਰਥ ਸੰਗਾਤੀ = ਨਾਲ।
SikhNet (Spanish)Nadie de ellos nos acompaña, ni se irá con nosotros, pues mira,
ਕਹਾ ਭਇਓ; ਦਰਿ ਬਾਂਧੇ ਹਾਥੀ ॥੨॥
kahaa bheo; dar baandhe haathee |2| Ang 1158
Sant Singh KhalsaWhat good does it do him, if he has elephants tied up at his doorway? ||2||
Manmohan Singhwhat avails the mortal, if he has the elephants tied at his gate?
Manmohan Singh (Punjabi)ਆਪਣੇ ਬੂਹੇ ਉਤੇ ਹਾਥੀ ਬੰਨ੍ਹੇ ਰੱਖਣ ਦਾ ਜੀਵ ਨੂੰ ਕੀ ਲਾਭ ਹੈ?
Fareedkot Teekaਕ੍ਯਾ ਹੂਆ ਜੋ ਦ੍ਵਾਰੇ ਪਰ ਹਾਥੀ ਬਾਂਧ ਲੀਏ॥੨॥
Prof. Sahib Singh(ਫਿਰ) ਜੇ ਬੂਹੇ ਉੱਤੇ ਹਾਥੀ ਬੱਝੇ ਹੋਏ ਹਨ, ਤਾਂ ਭੀ ਕੀਹ ਹੋਇਆ ॥੨॥ਪਦ ਅਰਥ ਦਰਿ = ਬੂਹੇ ਤੇ ॥੨॥
SikhNet (Spanish)¿dónde están todos aquéllos que dejaron a los elefantes amarrados a su puerta? (2)
ਲੰਕਾ ਗਢੁ; ਸੋਨੇ ਕਾ ਭਇਆ ॥
lankaa gadt; sone kaa bheaa | Ang 1158
Sant Singh KhalsaThe fortress of Sri Lanka was made out of gold,
Manmohan SinghThe fortress of Ceylon was made gold,
Manmohan Singh (Punjabi)ਲੰਕਾਂ ਦਾ ਕਿਲ੍ਹਾ ਸੋਨੇ ਦਾ ਬਣਿਆ ਹੋਇਆ ਸੀ,
Fareedkot Teekaਲੰਕਾ ਜੋ ਇਕ ਸ੍ਵਰਨ ਕਾ (ਗਢੁ) ਕਿਲਾ ਜਿਸ ਕਾ ਬਨਾ ਹੂਆ ਥਾ॥
Prof. Sahib Singh(ਲੋਕ ਆਖਦੇ ਹਨ ਕਿ) ਲੰਕਾ ਦਾ ਕਿਲ੍ਹਾ ਸੋਨੇ ਦਾ ਬਣਿਆ ਹੋਇਆ ਸੀ,ਪਦ ਅਰਥ ਗਢੁ = ਕਿਲ੍ਹਾ।
SikhNet (Spanish)Ravana mandó construir la Fortaleza de Lanka de oro puro.
ਮੂਰਖੁ ਰਾਵਨੁ; ਕਿਆ ਲੇ ਗਇਆ ॥੩॥
moorakh raavan; kiaa le geaa |3| Ang 1158
Sant Singh Khalsabut what could the foolish Raawan take with him when he left? ||3||
Manmohan Singhbut did unwise Rawan take with him?
Manmohan Singh (Punjabi)ਪ੍ਰੰਤੂ ਬੇਵਕੂਫ ਰਾਵਣ ਆਪਣੇ ਨਾਲ ਕੀ ਲੈ ਗਿਆ?
Fareedkot Teekaਸੋ ਰਾਵਨ ਮੂਰਖ ਅਪਨੇ ਸਾਥ ਆਕਰੁ ਕਿਆ ਲੇ ਗ੍ਯਾ ਹੈ? ਭਾਵ ਕੁਛ ਭੀ ਨਾ ਲੈ ਜਾਤਾ ਭ੍ਯਾ॥੩॥
Prof. Sahib Singh(ਪਰ ਇਸੇ ਦੇ ਮਾਣ ਉੱਤੇ ਰਹਿਣ ਵਾਲਾ) ਮੂਰਖ ਰਾਵਣ (ਮਰਨ ਵੇਲੇ) ਆਪਣੇ ਨਾਲ ਕੁਝ ਭੀ ਨਾਹ ਲੈ ਤੁਰਿਆ ॥੩॥
SikhNet (Spanish)Pero al final ¿qué fue lo que el pobre tonto se llevó? (3)
ਕਹਿ ਕਬੀਰ; ਕਿਛੁ ਗੁਨੁ ਬੀਚਾਰਿ ॥
keh kabeer; kichh gun beechaar | Ang 1158
Sant Singh KhalsaSays Kabeer, think of doing some good deeds.
Manmohan SinghSays Kabir, think thou of some good deeds, O man.
Manmohan Singh (Punjabi)ਕਬੀਰ ਜੀ ਆਖਦੇ ਹਨ ਤੂੰ ਕੁਝ ਨੇਕ ਅਮਲਾਂ ਦਾ ਖਿਆਲ ਕਰ, ਹੇ ਬੰਦੇ!
Fareedkot Teekaਕਬੀਰ ਜੀ ਕਹਤੇ ਹੈਂ: ਪਰਮੇਸ੍ਵਰ ਕੇ ਗੁਨੋਂ ਕਾ ਕੁਛ ਬੀਚਾਰ ਕਰੁ॥
Prof. Sahib Singhਕਬੀਰ ਆਖਦਾ ਹੈ ਕਿ ਕੋਈ ਭਲਿਆਈ ਦੀ ਗੱਲ ਭੀ ਵਿਚਾਰ,ਪਦ ਅਰਥ ਕਹਿ = ਕਹੈ, ਆਖਦਾ ਹੈ। ਗੁਨੁ = ਭਲਿਆਈ।
SikhNet (Spanish)Reflexiona en las Virtudes de Dios, oh dice Kabir, aunque sea por un instante,
ਚਲੇ ਜੁਆਰੀ; ਦੁਇ ਹਥ ਝਾਰਿ ॥੪॥੨॥
chale juaaree; due hath jhaar |4|2| Ang 1158
Sant Singh KhalsaIn the end, the gambler shall depart empty-handed. ||4||2||
Manmohan SinghUltimately, the gambler shall depart with both hands empty.
Manmohan Singh (Punjabi)ਓੜਕ ਨੂੰ ਜੁਆਰੀਆ ਦੋਨੋਂ ਹੱਥ ਖਾਲੀ ਟੁਰ ਜਾਵੇਗਾ।
Fareedkot Teeka(ਚਲੇ ਜੁਆਰੀ) ਹੇ ਜੂਏ ਬਾਜ! ਸ੍ਵਾਸਾਂ ਰੂਪੀ ਪੂੰਜੀ ਹਾਰਨੇਹਾਰੇ ਦੋਨੋ ਹਾਥ ਝਾਕ ਕਰ ਸੰਸਾਰ ਸੇ ਚਲਾ ਜਾਵੇਂਗਾ॥੪॥੨॥☬ਜੜ ਪਦਾਰਥ ਪਰਮੇਸਰ ਅਰਥ ਲਗਾਏ ਬਿਨਾਂ ਔ ਚੇਤਨ ਜੀਵ ਪਰਮੇਸ੍ਵਰ ਦੀ ਸਮਝ ਕੇ ਬਿਨਾਂ ਮੈਲ ਯੁਕਤ ਕਥਨ ਕਰਤੇ ਹੈਂ:
Prof. Sahib Singh(ਧਨ ਉੱਤੇ ਮਾਣ ਕਰਨ ਵਾਲਾ ਬੰਦਾ) ਜੁਆਰੀਏ ਵਾਂਗ (ਜਗਤ ਤੋਂ) ਖ਼ਾਲੀ-ਹੱਥ ਤੁਰ ਪੈਂਦਾ ਹੈ ॥੪॥੨॥ਪਦ ਅਰਥ ਦੁਇ ਹਥ ਝਾਰਿ = ਦੋਵੇਂ ਹੱਥ ਝਾੜ ਕੇ, ਖ਼ਾਲੀ ਹੱਥੀਂ ॥੪॥੨॥
* ਨੋਟ: ਲੋਕਾਂ ਦੇ ਆਮ ਪ੍ਰਚਲਤ ਖ਼ਿਆਲਾਂ ਨੂੰ ਉਹਨਾਂ ਦੇ ਸਾਹਮਣੇ ਰੱਖ ਕੇ ਹੀ ਭਗਤ ਜੀ ਜੀਵਨ ਦਾ ਸਹੀ ਰਾਹ ਦੱਸਦੇ ਹਨ। ਲੰਕਾ ਦਾ ਕਿਲ੍ਹਾ ਸਾਰੇ ਦਾ ਸਾਰਾ ਸੋਨੇ ਦਾ ਬਣਿਆ ਹੋਇਆ ਸੀ ਜਾਂ ਨਹੀਂ, ਇਸ ਗੱਲ ਨਾਲ ਭਗਤ ਜੀ ਦਾ ਵਾਸਤਾ ਨਹੀਂ ਹੈ। ਲੋਕਾਂ ਵਿਚ ਇਹੀ ਗੱਲ ਮਸ਼ਹੂਰ ਹੈ ਕਿ ਰਾਵਣ ਦੀ ਲੰਕਾ ਸੋਨੇ ਦੀ ਸੀ, ਤੇ ਲੋਕ ਰਾਵਣ ਦਾ ਅੰਤ ਦਾ ਹਾਲ ਭੀ ਜਾਣਦੇ ਹਨ ਕਿ ਮਹੱਲਾਂ ਵਿਚ ਕੋਈ ਦੀਵਾ ਜਗਾਣ ਜੋਗਾ ਭੀ ਨਾਹ ਰਹਿ ਗਿਆ। ਸੋ, ਇਹੀ ਪ੍ਰਸਿੱਧ ਕਹਾਣੀ ਸਾਹਮਣੇ ਰੱਖ ਕੇ ਸਮਝਾਂਦੇ ਹਨ ਕਿ ਧਨ-ਪਦਾਰਥ ਦਾ ਆਸਰਾ ਲੈਣਾ ਕੱਚੀ ਗੱਲ ਹੈ।
SikhNet (Spanish)pues en el final, el apostador se va con las manos vacías. (4-2)