ੴ

ਸਿੱਖਬਾਣੀ · SikhBani

Ang 862

Sri Guru Granth Sahib · Raag Gond · 4 shabads, 38 lines
Translations
Shabad Guru Ramdas Ji Raag Gond continued from Ang 861

ਮਿਲੁ ਮਿਲੁ ਸਖੀ. ਗੁਣ ਕਹੁ ਮੇਰੇ ਪ੍ਰਭ ਕੇ; ਲੇ ਸਤਿਗੁਰ ਕੀ ਮਤਿ ਧੀਰ ॥੩॥

mil mil sakhee. gun kahu mere prabh ke; le satigur kee mat dheer |3|

Sant Singh KhalsaCome, and join together, O my companions; let's sing the Glorious Praises of my God, and follow the comforting advice of the True Guru.. ||3||
Manmohan SinghJoin, Join, O my mates, sing the praises of my Lord and follow the counsel of the patient True Guru.
Manmohan Singh (Punjabi)ਇਕੱਤ੍ਰ ਹੋਵੇ, ਇਕੱਤ੍ਰ ਹੋਵੇ, ਹੇ ਮੇਰੀਓ ਸਹੇਲੀਓ! ਮੇਰੇ ਮਾਲਕ ਦੀਆਂ ਸਿਫਤਾਂ ਗਾਇਨ ਕਰੋ ਅਤੇ ਧੀਰਜਵਾਨ ਸੱਚੇ ਗੁਰਾਂ ਦਾ ਉਪਦੇਸ਼ ਗ੍ਰਹਿਣ ਕਰੋ।
Fareedkot Teeka(ਸਖੀ) ਹੇ ਸੰਤ ਜਨੋਂ! ਤਾਂ ਤੇ ਮਿਲ ਕੇ ਆਪਸ ਮੇਂ ਮੇਰੇ ਪ੍ਰਭੂ ਕੇ (ਮਿਲੁ) ਮਿਲਾਪ ਕੇ ਗੁਣ ਕਹੋ। ਪਰੰਤੂ ਜੋ ਸਤਿਗੁਰੂ ਧੀਰਜ ਸਹਿਤ ਹੈਂ, ਤਿਨ ਧੀਂ (ਮਤਿ) ਸਿਖ੍ਯਾ ਲੈ ਕੇ ਕਹੋ॥੩॥
Prof. Sahib Singhਹੇ ਸਹੇਲੀਏ! ਗੁਰੂ ਦੀ ਸ਼ਾਂਤੀ ਦੇਣ ਵਾਲੀ ਮਤਿ ਲੈ ਕੇ ਮੈਨੂੰ ਭੀ ਮਿਲਿਆ ਕਰ, ਤੇ, ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਇਆ ਕਰ ॥੩॥

ਪਦ ਅਰਥ ਮਿਲੁ = {ਹੁਕਮੀ ਭਵਿੱਖਤ}। ਸਖੀ = ਹੇ ਸਹੇਲੀਏ! ਕਹੁ = ਦੱਸ, ਸੁਣ। ਲੇ = ਲੈ ਕੇ। ਧੀਰ = {Adj.} ਕੋਮਲਤਾ ਪੈਦਾ ਕਰਨ ਵਾਲੀ, ਸ਼ਾਂਤੀ ਦੇਣ ਵਾਲੀ ॥੩॥

SikhNet (Spanish)Vengan y reunámonos todos, oh mis compañeros, cantemos las Gloriosas Alabanzas de mi Dios, y sigamos el reconfortante consejo del Guru Verdadero.(3)

ਜਨ ਨਾਨਕ ਕੀ. ਹਰਿ ਆਸ ਪੁਜਾਵਹੁ; ਹਰਿ ਦਰਸਨਿ ਸਾਂਤਿ ਸਰੀਰ ॥੪॥੬॥ ਛਕਾ ੧ ॥

jan naanak kee. har aas pujaavahu; har darasan saant sareer |4|6| chhakaa 1 |

Sant Singh KhalsaPlease fulfill the hopes of servant Nanak, O Lord; his body finds peace and tranquility in the Blessed Vision of the Lord's Darshan. ||4||6|| First set of six. ||
Manmohan SinghFulfil Thou, O Lord God the desire of slave Nanak. By beholding Thee my body abodes in peace.
Manmohan Singh (Punjabi)ਹੇ ਸੁਆਮੀ ਵਾਹਿਗੁਰੂ! ਤੂੰ ਗੋਲੇ ਨਾਨਕ ਦੀ ਸੱਧਰ ਪੂਰੀ ਕਰ, ਤੇਰਾ ਦੀਦਾਰ ਕਰਨ ਦੁਆਰਾ ਮੇਰੀ ਦੇਹਿ ਠੰਢਠਾਰ ਅੰਦਰ ਵਸਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਜਨ ਕੀ ਆਸ ਜੋ ਆਪ ਕੇ ਮਿਲਾਪ ਕੀ ਹੈ, ਸੋ ਪੂਰੀ ਕਰੀਏ। ਕਿਉਂਕਿ ਹੇ ਹਰੀ! ਆਪ ਕੇ ਦਰਸਨ ਸੇ ਸਰੀਰ ਆਦਿਕੋਂ ਮੇਂ ਸਾਂਤਿ ਹੋਤੀ ਹੈ॥੪॥੬॥ ਛਕਾ ੧॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਵੇਦਾਂਤ ਮਤ ਕੋ ਲੇ ਕਰ ਅਸਲ ਜੋ ਸਿਧਾਂਤ ਹੈ ਤਿਸ ਕੋ ਪ੍ਰਗਟ ਕਰਤੇ ਹੈਂ:
Prof. Sahib Singhਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਦਰਸ਼ਨ ਦੀ) ਆਸ ਪੂਰੀ ਕਰ। ਹੇ ਹਰੀ! ਤੇਰੇ ਦਰਸ਼ਨ ਨਾਲ ਮੇਰੇ ਹਿਰਦੇ ਨੂੰ ਠੰਢ ਪੈਂਦੀ ਹੈ ॥੪॥੬॥ਛਕਾ ੧ (ਛੇ ਸ਼ਬਦਾਂ ਦਾ ਸੰਗ੍ਰਹ)॥

ਪਦ ਅਰਥ ਹਰਿ = ਹੇ ਹਰੀ! ਪੁਜਾਵਹੁ = ਪੂਰੀ ਕਰੋ। ਦਰਸਨਿ = ਦਰਸ਼ਨ ਨਾਲ। ਸਾਂਤਿ ਸਰੀਰ-ਸਰੀਰ ਨੂੰ ਸ਼ਾਂਤੀ, ਹਿਰਦੇ ਨੂੰ ਠੰਢ।੪।ਛਕਾ = ਛੱਕਾ, ਛੇ ਸ਼ਬਦਾਂ ਦਾ ਸੰਗ੍ਰਹ ॥੪॥੬॥ਛਕਾ ੧॥

SikhNet (Spanish)Oh Dios, bendice al Sirviente Nanak con Tu Visión, para que su añoranza desaparezca y pueda así vivir en Paz.(4-6) Primer Verso de seis

Open this shabad (7 lines, Angs 861-862) →

Shabad Guru Arjan Dev Ji Raag Gond

ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧ ॥

raag gondd mahalaa 5 chaupade ghar 1 |

Sant Singh KhalsaRaag Gond, Fifth Mehl, Chau-Padhay, First House:
Manmohan SinghRag Gond 5th Guru. Chaupadas
Manmohan Singh (Punjabi)ਰਾਗ ਗੋਂਡ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਗੋਂਡ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Un Dios Creador del Universo, por la Gracia del Verdadero Guru

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Rag Gond, Mejl Guru Aryan, Quinto Canal Divino Chau-Padas.

ਸਭੁ ਕਰਤਾ; ਸਭੁ ਭੁਗਤਾ ॥੧॥ ਰਹਾਉ ॥

sabh karataa; sabh bhugataa |1| rahaau |

Sant Singh KhalsaHe is the Creator of all, He is the Enjoyer of all. ||1||Pause||
Manmohan SinghThe Lord is the Creator of all and He Himself enjoys all. Pause.
Manmohan Singh (Punjabi)ਸੁਆਮੀ ਸਾਰਿਆਂ ਦਾ ਸਿਰਜਣਹਾਰ ਹੈ ਅਤੇ ਉਹ ਆਪੇ ਹੀ ਸਾਰਿਆਂ ਨੂੰ ਮਾਣਦਾ ਹੈ। ਠਹਿਰਾਉ।
Fareedkot Teekaਸਭ ਚੌਰਾਸੀ ਕਾ ਕਰਤਾ ਪੁਨਹ ਸਭ ਰਸੋਂ ਕਾ ਭੋਗਤਾ ਪਰਮੇਸਰ ਹੀ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਪਰਮਾਤਮਾ ਹੀ ਹਰੇਕ ਚੀਜ਼ ਪੈਦਾ ਕਰਨ ਵਾਲਾ ਹੈ, (ਤੇ ਸਭ ਵਿਚ ਵਿਆਪਕ ਹੋ ਕੇ ਉਹੀ) ਹਰੇਕ ਚੀਜ਼ ਭੋਗਣ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਸਭੁ = ਹਰੇਕ ਚੀਜ਼। ਕਰਤਾ = ਪੈਦਾ ਕਰਨ ਵਾਲਾ। ਭੁਗਤਾ = ਭੋਗਣ ਵਾਲਾ ॥੧॥ ਰਹਾਉ ॥

SikhNet (Spanish)Él es el Creador de todo, Él es Quien lo disfruta todo.(1-Pausa)

ਸੁਨਤੋ ਕਰਤਾ; ਪੇਖਤ ਕਰਤਾ ॥

sunato karataa; pekhat karataa |

Sant Singh KhalsaThe Creator listens, and the Creator sees.
Manmohan SinghIt is the Creator who listens and the Creator who sees.
Manmohan Singh (Punjabi)ਕਰਤਾਰ ਹੀ ਸੁਣਦਾ ਹੈ ਅਤੇ ਕਰਤਾਰ ਹੀ ਦੇਖਦਾ ਹੈ।
Fareedkot Teekaਸ੍ਰਵਨ ਰੂਪ ਭੀ ਆਪ ਹੈ ਔ ਸੁਨਤਾ ਭੀ (ਕਰਤਾ) ਪਰਮੇਸਰੁ ਹੈ॥
Prof. Sahib Singh(ਹੇ ਭਾਈ! ਹਰੇਕ ਵਿਚ ਵਿਆਪਕ ਹੋ ਕੇ) ਪਰਮਾਤਮਾ ਹੀ ਸੁਣਨ ਵਾਲਾ ਹੈ ਪਰਮਾਤਮਾ ਹੀ ਵੇਖਣ ਵਾਲਾ ਹੈ।

ਪਦ ਅਰਥ ਪੇਖਤ = ਵੇਖਣ ਵਾਲਾ।

SikhNet (Spanish)El Creador escucha y el Creador ve todo,

ਅਦ੍ਰਿਸਟੋ ਕਰਤਾ; ਦ੍ਰਿਸਟੋ ਕਰਤਾ ॥

adrisatto karataa; drisatto karataa |

Sant Singh KhalsaThe Creator is unseen, and the Creator is seen.
Manmohan SinghHe, the Creator is unmanifest and manifest is the Creator.
Manmohan Singh (Punjabi)ਉਹ ਸਿਰਜਣਹਾਰ ਅਪਰਤੱਖ ਹੈ ਅਤੇ ਪਰਤੱਖ ਭੀ ਸਿਰਜਣਹਾਰ ਹੀ ਹੈ।
Fareedkot Teekaਪੁਨਹ ਦੇਖਤਾ ਭੀ ਪਰਮੇਸ੍ਵਰ ਹੈ, ਜੋ ਦ੍ਰਿਸ਼ਟ ਸੇ ਬਾਹਰ ਹੈ ਵਹੁ ਵੀ (ਕਰਤਾ) ਹੈ, ਪੁਨਾ ਜੋ ਦ੍ਰਿਸਟੀ ਮੇਂ ਹੈ ਵਹੁ ਭੀ ਕਰਤਾ ਹੈ॥
Prof. Sahib Singhਜੋ ਕੁਝ ਦਿੱਸ ਰਿਹਾ ਹੈ ਇਹ ਭੀ ਪਰਮਾਤਮਾ (ਦਾ ਰੂਪ) ਹੈ, ਜੋ ਅਨਦਿੱਸਦਾ ਜਗਤ ਹੈ ਉਹ ਭੀ ਪਰਮਾਤਮਾ (ਦਾ ਹੀ ਰੂਪ) ਹੈ।

ਪਦ ਅਰਥ ਅਦ੍ਰਿਸਟੋ = ਨਾਹ ਦਿੱਸਦਾ ਜਗਤ। ਦ੍ਰਿਸਟੋ = ਦਿੱਸਦਾ ਸੰਸਾਰ।

SikhNet (Spanish)el Creador es Visible, el Creador es Invisible.

ਓਪਤਿ ਕਰਤਾ; ਪਰਲਉ ਕਰਤਾ ॥

opat karataa; parlau karataa |

Sant Singh KhalsaThe Creator forms, and the Creator destroys.
Manmohan SinghIt is the creator who creates and the Creator who destroys.
Manmohan Singh (Punjabi)ਉਹ ਸਿਰਜਣਹਾਰ ਹੀ ਪੈਦਾ ਕਰਦਾ ਅਤੇ ਅਤੇ ਸਿਰਜਣਹਾਰ ਹੀ ਨਾਸ ਕਰਦਾ ਹੈ।
Fareedkot Teekaਉਤਪਤੀ ਕਾ ਕਰਤਾ ਪਰਮੇਸ੍ਵਰ ਹੈ ਪੁਨਹ ਪਰਲੋ ਕਾ ਕਰਤਾ ਭੀ ਪਰਮੇਸ੍ਵਰ ਹੈ॥
Prof. Sahib Singh(ਸਾਰੇ ਜਗਤ ਦੀ) ਪੈਦਾਇਸ਼ (ਕਰਨ ਵਾਲਾ ਭੀ) ਪ੍ਰਭੂ ਹੀ ਹੈ, (ਸਭ ਦਾ) ਨਾਸ (ਕਰਨ ਵਾਲਾ ਭੀ) ਪ੍ਰਭੂ ਹੀ ਹੈ।

ਪਦ ਅਰਥ ਓਪਤਿ = ਉਤਪੱਤੀ, ਪੈਦਾਇਸ਼। ਪਰਲਉ = {प्रलय} ਨਾਸ।

SikhNet (Spanish)El Creador forma y destruye,

ਬਿਆਪਤ ਕਰਤਾ; ਅਲਿਪਤੋ ਕਰਤਾ ॥੧॥

biaapat karataa; alipato karataa |1|

Sant Singh KhalsaThe Creator touches, and the Creator is detached. ||1||
Manmohan SinghThe Creator pervades all and detached too is the Creator.
Manmohan Singh (Punjabi)ਕਰਤਾਰ ਸਾਰੇ ਵਿਆਪਕ ਹੈ ਅਤੇ ਸਾਰੇ ਨਿਰਲੇਪ ਭੀ ਕਰਤਾਰ ਹੀ ਹੈ।
Fareedkot Teekaਬਿਆਪਕ ਪਰਮੇਸ੍ਵਰ ਹੈ ਪੁਨਹ ਅਲੇਪ ਭੀ ਪਰਮੇਸ੍ਵਰ ਹੈ॥੧॥
Prof. Sahib Singhਸਭਨਾਂ ਵਿਚ ਵਿਆਪਕ ਭੀ ਪ੍ਰਭੂ ਹੀ ਹੈ, (ਅਤੇ ਵਿਆਪਕ ਹੁੰਦਿਆਂ) ਨਿਰਲੇਪ ਭੀ ਪ੍ਰਭੂ ਹੀ ਹੈ ॥੧॥

ਪਦ ਅਰਥ ਬਿਆਪਤ = ਵਿਆਪਕ। ਅਲਿਪਤੋ = ਨਿਰਲੇਪ ॥੧॥

SikhNet (Spanish)el Creador toca todo y el Creador permanece desapegado de todo. (1)

ਬਕਤੋ ਕਰਤਾ; ਬੂਝਤ ਕਰਤਾ ॥

bakato karataa; boojhat karataa |

Sant Singh KhalsaThe Creator is the One who speaks, and the Creator is the One who understands.
Manmohan SinghHe the Maker is the speaker and Maker the Discerner.
Manmohan Singh (Punjabi)ਉਹ ਰਚਣਹਾਰ ਬੋਲਣ ਵਾਲਾ ਹੈ ਅਤੇ ਰਚਣਹਾਰ ਹੀ ਸਮਝਣ ਵਾਲਾ।
Fareedkot Teekaਕਹਿਣੇ ਵਾਲਾ ਪਰਮੇਸ੍ਵਰ ਹੈ ਔ ਸਮਝਨੇ ਵਾਲਾ ਭੀ ਪਰਮੇਸ੍ਵਰ ਹੈ॥
Prof. Sahib Singh(ਹਰੇਕ ਵਿਚ) ਪ੍ਰਭੂ ਹੀ ਬੋਲਣ ਵਾਲਾ ਹੈ, ਪ੍ਰਭੂ ਹੀ ਸਮਝਣ ਵਾਲਾ ਹੈ।

ਪਦ ਅਰਥ ਬਕਤੋ = ਬੋਲਣ ਵਾਲਾ।

SikhNet (Spanish)El Creador es quien habla y el Creador es quien entiende;

ਆਵਤੁ ਕਰਤਾ; ਜਾਤੁ ਭੀ ਕਰਤਾ ॥

aavat karataa; jaat bhee karataa |

Sant Singh KhalsaThe Creator comes, and the Creator also goes.
Manmohan SinghIt is the maker, who comes, and goes too the Maker.
Manmohan Singh (Punjabi)ਰਚਣਹਾਰ ਹੀ ਆਉਂਦਾ ਹੈ ਅਤੇ ਜਾਂਦਾ ਭੀ ਰਚਣਹਾਰ ਹੀ ਹੈ।
Fareedkot Teekaਆਵਤਾ ਭੀ ਕਰਤਾ ਹੈ ਪੁਨਹ ਕਹੀਂ ਜਾਤਾ ਹੈ, ਤੋ ਵਹੁ ਭੀ ਕਰਤਾ ਹੈ॥
Prof. Sahib Singhਜਗਤ ਵਿਚ ਆਉਂਦਾ ਭੀ ਉਹੀ ਹੈ, ਇਥੋਂ ਜਾਂਦਾ ਭੀ ਉਹ ਪ੍ਰਭੂ ਹੀ ਹੈ।

ਪਦ ਅਰਥ ਆਵਤੁ = ਜੰਮਦਾ। ਜਾਤੁ = ਜਾਂਦਾ (ਇਹ ਸਰੀਰ ਛੱਡ ਕੇ)।

SikhNet (Spanish)el Creador viene y el Creador se va,

ਨਿਰਗੁਨ ਕਰਤਾ; ਸਰਗੁਨ ਕਰਤਾ ॥

niragun karataa; saragun karataa |

Sant Singh KhalsaThe Creator is absolute and without qualities; the Creator is related, with the most excellent qualities.
Manmohan SinghThe Creator is the Absolute Lord and the Creator the Related One.
Manmohan Singh (Punjabi)ਸਿਰਜਣਹਾਰ ਨਿਰਸੰਬੰਧਤ ਸੁਆਮੀ ਹੈ ਅਤੇ ਸਿਰਜਣਹਾਰ ਹੀ ਸੰਬੰਧਤ ਪੁਰਸ਼।
Fareedkot Teekaਕਰਤਾ ਹੀ ਨਿਰਗੁਨ ਹੈ ਪੁਨਹ ਕਰਤਾ ਹੀ ਸਰਗੁਨ ਹੈ॥
Prof. Sahib Singhਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਭੀ ਹੈ, ਤਿੰਨ ਗੁਣਾਂ ਸਮੇਤ ਭੀ ਹੈ।

ਪਦ ਅਰਥ ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ। ਸਰਗੁਨ = ਤਿੰਨ ਗੁਣਾਂ ਸਮੇਤ।

SikhNet (Spanish)el Creador es Absoluto y sin cualidades

ਗੁਰ ਪ੍ਰਸਾਦਿ; ਨਾਨਕ ਸਮਦ੍ਰਿਸਟਾ ॥੨॥੧॥

gur prasaad; naanak samadrisattaa |2|1|

Sant Singh KhalsaBy Guru's Grace, Nanak looks upon all the same. ||2||1||
Manmohan SinghBy Guru's grace, O Nanak such one and the same eye-view is obtained.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਹੇ ਨਾਨਕ! ਐਸੀ ਇਕੋ ਇਕ ਅੱਖ ਵਾਲੀ ਨਜ਼ਰ ਪਰਾਪਤੀ ਹੁੰਦੀ ਹੈ।
Fareedkot Teekaਪ੍ਰੰਤੂ ਗੁਰੋਂ ਕੀ ਕ੍ਰਿਪਾ ਤੇ ਏਕ ਸਮ ਦੇਖਿਆ ਹੈ ਅਰਥਾਤ ਸਰਬ ਰੂਪ ਜਾਣਿਆਂ ਹੈ॥੨॥੧॥☬ਅਪਨੇ ਮਨ ਕੇ ਪ੍ਰਥਾਇ ਕਰ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਨੂੰ ਸਭਨਾਂ ਵਿਚ ਹੀ ਵੇਖਣ ਦੀ ਇਹ ਸੂਝ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ॥੨॥੧॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਸਮਦ੍ਰਿਸਟਾ = ਸਭਨਾਂ ਵਿਚ ਇੱਕ ਪ੍ਰਭੂ ਨੂੰ ਵੇਖਣ ਦੀ ਸੂਝ ॥੨॥੧॥

* ਨੋਟ: ਸਿਰਲੇਖ 'ਚਉਪਦੇ' ਹੈ। ਪਰ ਇਹ ਪਹਿਲਾ ਸ਼ਬਦ 'ਦੁਪਦਾ' ਹੈ।

SikhNet (Spanish)y al Creador se le relaciona con la más Excelentes Cualidades, y por la Gracia del Guru, Nanak ve a todos por igual.(2-1)

Open this shabad →

Shabad Guru Arjan Dev Ji Raag Gond

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਫਾਕਿਓ. ਮੀਨ ਕਪਿਕ ਕੀ ਨਿਆਈ; ਤੂ ਉਰਝਿ ਰਹਿਓ. ਕੁਸੰਭਾਇਲੇ ॥

faakio. meen kapik kee niaaee; too urajh rahio. kusanbhaaeile |

Sant Singh KhalsaYou are caught, like the fish and the monkey; you are entangled in the transitory world.
Manmohan SinghO mortals, thou art caught like the fish and the monkey and art entangled in the dye of saf-flower.
Manmohan Singh (Punjabi)ਹੇ ਪ੍ਰਾਣੀ! ਤੂੰ ਮੱਛੀ ਅਤੇ ਬਾਂਦਰ ਦੀ ਤਰ੍ਹਾਂ ਪਕੜਿਆ ਗਿਆ ਹੈ ਅਤੇ ਕੁਸੁੰਭੇ ਦੇ ਫੁਲ ਦੇ ਰੋਗ ਅੰਦਰ ਫਸ ਗਿਆ ਹੈ।
Fareedkot Teekaਫਸਿਆ ਹੈ ਮਛੀ ਔ (ਕਪਕਿ) ਬਾਂਦਰ ਕੀ ਨਿਆਈ। ਵਹੁ ਤੋ ਮਾਸ ਔ ਚਨਿਓਂ ਕੀ ਖੀਲੋਂ ਮੇਂ ਉਰਝਤੇ ਹੈਂ। ਪੁਨਹ ਤੂੰ (ਉਰਝਿ) ਫਸ ਰਿਹਾ ਹੈਂ ਕਸੁੰਭੇ ਮੇਂ ਅਰਥਾਤ ਖਿਨ ਭੰਗਰ ਵਿਸ਼੍ਯੋਂ ਮੈਂ॥
Prof. Sahib Singhਹੇ ਮਨ! ਤੂੰ ਕਸੁੰਭੇ (ਵਾਂਗ ਨਾਸਵੰਤ ਮਾਇਆ ਦੇ ਮੋਹ) ਵਿਚ ਉਲਝਿਆ ਰਹਿੰਦਾ ਹੈਂ, ਜਿਵੇਂ (ਜੀਭ ਦੇ ਸੁਆਦ ਦੇ ਕਾਰਨ) ਮੱਛੀ ਅਤੇ (ਛੋਲਿਆਂ ਦੀ ਮੁੱਠ ਵਾਸਤੇ) ਬਾਂਦਰ।

ਪਦ ਅਰਥ ਫਾਕਿਓ = ਫਸਿਆ ਹੋਇਆ। ਮੀਨ ਕੀ ਨਿਆਈ = ਮੱਛ ਵਾਂਗ। ਕਪਿਕ ਕੀ ਨਿਆਈ = ਬਾਂਦਰ ਵਾਂਗ। ਕੀ ਨਿਆਈ = ਵਾਂਗ। ਉਰਝਿ ਰਹਿਓ = ਉਲਝਿਆ ਹੋਇਆ ਹੈਂ। ਕਸੁੰਭਾਇਲੇ = ਕਸੁੰਭੇ (ਵਾਂਗ ਛੇਤੀ ਸਾਥ ਛੱਡ ਜਾਣ ਵਾਲੀ ਮਾਇਆ) ਵਿਚ।

SikhNet (Spanish)Estás atrapado como el pez y el chango, estás enredado en el mundo transitorio,

ਪਗ ਧਾਰਹਿ. ਸਾਸੁ ਲੇਖੈ ਲੈ; ਤਉ ਉਧਰਹਿ. ਹਰਿ ਗੁਣ ਗਾਇਲੇ ॥੧॥

pag dhaareh. saas lekhai lai; tau udhareh. har gun gaaeile |1|

Sant Singh KhalsaYour foot-steps and your breaths are numbered; only by singing the Glorious Praises of the Lord will you be saved. ||1||
Manmohan SinghThe placing of thy foot and drawing in of thy breath all counted, Thou shalt be delivered singing God's praises
Manmohan Singh (Punjabi)ਤੇਰਾ ਪੈਰ ਦਾ ਰੱਖਣਾ ਅਤੇ ਤੇਰਾ ਸੁਆਸ ਲੈਣਾ ਸਭ ਹਿਸਾਬ-ਕਿਤਾਬ ਵਿੱਚ ਹੈ। ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਤੂੰ ਮੁਕਤ ਹੋ ਜਾਵੇਗਾ।
Fareedkot Teekaਜੋ ਪੈਰ ਉਠਾਵਤਾ ਹੈ ਵਹੁ ਭੀ ਲੇਖੇ ਮੇਂ ਹੈ ਪੁਨਹ ਜੋ ਸੁਵਾਸ ਲੇਤਾ ਹੈ ਵਹੁ ਭੀ ਲੇਖੇ ਮੇਂ ਹੈ। ਭਾਵ ਸਭ ਜੋ ਸ੍ਵਾਸ ਅਰੁ ਸਭ ਕਰਮ ਹਿਸਾਬ ਮੇਂ ਹੈਂ ਤੂੰ ਗਾਫਲ ਮਤ ਹੋਹੁ, ਪਰੰਤੂ ਤੌ (ਉਧਰੇ) ਛੁਟੇਂਗਾ ਜੌ ਹਰੀ ਕੇ ਗੁਨੋਂ ਕੋ ਗਾਇ ਲੇਵੇਂਗਾ॥੧॥
Prof. Sahib Singh(ਮੋਹ ਵਿਚ ਫਸ ਕੇ ਜਿਤਨੇ ਭੀ) ਕਦਮ ਤੂੰ ਧਰਦਾ ਹੈਂ, ਜੇਹੜਾ ਭੀ ਸਾਹ ਲੈਂਦਾ ਹੈਂ, (ਉਹ ਸਭ ਕੁਝ ਧਰਮਰਾਜ ਦੇ) ਲੇਖੇ ਵਿਚ (ਲਿਖਿਆ ਜਾ ਰਿਹਾ ਹੈ)। ਹੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ, ਤਦੋਂ ਹੀ (ਇਸ ਮੋਹ ਵਿਚੋਂ) ਬਚ ਸਕੇਂਗਾ ॥੧॥

ਪਦ ਅਰਥ ਪਗ ਧਾਰਹਿ = ਜੇਹੜੇ ਭੀ ਤੂੰ ਪੈਰ ਧਰਦਾ ਹੈਂ। ਸਾਸੁ ਲੈ = ਹਰੇਕ ਸਾਹ ਜੋ ਤੂੰ ਲੈ ਰਿਹਾ ਹੈਂ। ਲੇਖੈ = (ਧਰਮ ਰਾਜ ਦੇ) ਲੇਖੇ ਵਿਚ ਹੈ। ਤਉ = ਤਦੋਂ। ਉਧਰਹਿ = ਤੂੰ ਬਚੇਂਗਾ ॥੧॥

SikhNet (Spanish)tus respiraciones y tus pasos están contados, sólo cantando la Gloriosas Alabanzas del Señor, podrás ser salvado.(1)

ਮਨ ਸਮਝੁ; ਛੋਡਿ ਆਵਾਇਲੇ ॥

man samajh; chhodd aavaaeile |

Sant Singh KhalsaO mind, reform yourself, and forsake your aimless wandering.
Manmohan SinghO my soul, reform thyself and shed thy aimless wandering.
Manmohan Singh (Punjabi)ਹੇ ਮੇਰੀ ਜਿੰਦੜੀਏ! ਆਪਣੇ ਆਪ ਨੂੰ ਸੁਧਾਰ ਤੇ ਆਪਣੀ ਬੇਹੂਦਾ ਭਟਕਣਾ ਨੂੰ ਛੱਡ ਦੇ।
Fareedkot Teekaਹੇ ਮਨ! ਅਪਣੇ ਸਰੂਪ ਕੋ ਸਮਝ ਕਰ ਤੂੰ ਅਵੈੜ ਪੁਨੇ, ਭਾਵ ਅਵਿਤਹ ਕਰਮ ਛੋਡ ਦੇਹ, ਭਾਵ ਸੇ ਅਮੋੜ ਨਾ ਹੋ॥
Prof. Sahib Singhਹੇ ਮਨ! ਹੋਸ਼ ਕਰ, ਅਵੈੜਾ-ਪਨ ਛੱਡ ਦੇ।

ਪਦ ਅਰਥ ਮਨ = ਹੇ ਮਨ! ਸਮਝੁ = ਹੋਸ਼ ਕਰ। ਆਵਾਇਲੇ = ਅਵੈੜਾ-ਪਨ।

SikhNet (Spanish)Oh mente mía, refórmate, y deja de vagar sin rumbo,

ਅਪਨੇ ਰਹਨ ਕਉ ਠਉਰੁ. ਨ ਪਾਵਹਿ; ਕਾਏ. ਪਰ ਕੈ ਜਾਇਲੇ ॥੧॥ ਰਹਾਉ ॥

apane rehan kau tthaur. na paaveh; kaae. par kai jaaeile |1| rahaau |

Sant Singh KhalsaYou have found no place of rest for yourself; so why do you try to teach others? ||1||Pause||
Manmohan SinghWhy goest thou to another's house? Like this thou shalt find no place for thy dwelling. Pause.
Manmohan Singh (Punjabi)ਤੂੰ ਹੋਰਸ ਦੇ ਘਰ ਕਿਉਂ ਜਾਂਦਾ ਹੈ? ਇਸ ਤਰ੍ਹਾਂ ਤੈਨੂੰ ਆਪਣੀ ਰਿਹਾਇਸ਼ ਲਈ ਜਗ੍ਹਾ ਨਹੀਂ ਮਿਲਣੀ। ਠਹਿਰਾਉ।
Fareedkot Teekaਜੋ ਗੁਰ ਸਾਸਤਰ ਉਪਦੇਸ ਕਰਤੇ ਹੈਂ ਤਿਸ ਕੋ ਮਾਂਨ: ਅਪਨੇ ਕਹਨੇ ਕੀ ਠੌਰ ਜੋ ਪਰਮੇਸ੍ਵਰ ਹੈ, ਉਸ ਕੋ ਤੋ ਤੂੰ ਪਾਵਤਾ ਨਹੀਂ ਔ ਕਿਸ ਵਾਸਤੇ ਪਰਾਇਓਂ ਕੀ ਓਰ ਜਾਤਾ ਹੈਂ, ਭਾਵ ਔਰੋਂ ਕੋ ਉਪਦੇਸੁ ਵਾਸਤੇ ਕਿਉਂ ਜਾਤਾ ਹੈਂ॥੧॥ ਰਹਾਉ ॥
Prof. Sahib Singhਆਪਣੇ ਰਹਿਣ ਵਾਸਤੇ ਤੈਨੂੰ (ਇਥੇ) ਪੱਕਾ ਟਿਕਾਣਾ ਨਹੀਂ ਮਿਲ ਸਕਦਾ। ਫਿਰ ਹੋਰਨਾਂ ਦੇ ਧਨ-ਪਦਾਰਥ ਵਲ ਕਿਉਂ ਜਾਂਦਾ ਹੈਂ? ॥੧॥ ਰਹਾਉ ॥

ਪਦ ਅਰਥ ਠਉਰੁ = (ਪੱਕਾ) ਟਿਕਾਣਾ। ਕਾਏ = ਕਿਉਂ? ਪਰ ਕੈ = ਪਰਾਏ ਘਰ ਵਿਚ, ਕਿਸੇ ਹੋਰ ਦੇ ਧਨ ਵਲ ॥੧॥ ਰਹਾਉ ॥

SikhNet (Spanish)no has encontrado lugar de descanso para ti, ¿Por qué entonces tratas de enseñar a otros? (1-Pausa)

ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ; ਤੂ ਲਾਗਿ ਪਰਿਓ ਕੁਟੰਬਾਇਲੇ ॥

jiau maigal indree ras prerio; too laag pario kuttanbaaeile |

Sant Singh KhalsaLike the elephant, driven by sexual desire, you are attached to your family.
Manmohan SinghImpelled by the pleasure of sexual organ, like an elephant, thou art attached to thy family.
Manmohan Singh (Punjabi)ਹਾਥੀ ਦੀ ਤਰ੍ਹਾਂ ਵਿਸ਼ੇ ਅੰਗ ਦੇ ਸੁਆਦ ਦਾ ਵਰਗਲਾਇਆ ਹੋਇਆ ਤੂੰ ਆਪਣੇ ਟੱਬਰ-ਕਬੀਲੇ ਨਾਲ ਜੁੜਿਆ ਹੋਇਆ ਹੈ।
Fareedkot Teekaਜੈਸੇ ਹਸਤੀ ਇੰਦ੍ਰੇ ਰਸ ਦਾ ਪ੍ਰੇਰਿਆ ਹੂਆ ਫਸਤਾ ਹੈ, ਤੈਸੇ ਤੂੰ ਭੀ ਕੁਟੰਬ ਕੇ ਬੀਚ ਲਗ ਪਯਾ, ਭਾਵ ਫਸ ਗਯਾ ਹੈਂ॥
Prof. Sahib Singhਹੇ ਮਨ! ਜਿਵੇਂ ਹਾਥੀ ਨੂੰ ਕਾਮ-ਵਾਸਨਾ ਨੇ ਪ੍ਰੇਰ ਰੱਖਿਆ ਹੁੰਦਾ ਹੈ (ਤੇ ਉਹ ਪਰਾਈ ਕੈਦ ਵਿਚ ਫਸ ਜਾਂਦਾ ਹੈ, ਤਿਵੇਂ) ਤੂੰ ਪਰਵਾਰ ਦੇ ਮੋਹ ਵਿਚ ਫਸਿਆ ਪਿਆ ਹੈਂ।

ਪਦ ਅਰਥ ਮੈਗਲੁ = ਹਾਥੀ। ਰਸਿ = ਰਸ ਵਿਚ। ਇੰਦ੍ਰੀ ਰਸਿ = ਕਾਮ-ਵਾਸਨਾ ਵਿਚ।

SikhNet (Spanish)Como el elefante conducido por su deseo sexual, vives apegado a tu familia.

ਜਿਉ ਪੰਖੀ ਇਕਤ੍ਰ ਹੋਇ ਫਿਰਿ ਬਿਛੁਰੈ; ਥਿਰੁ ਸੰਗਤਿ. ਹਰਿ ਹਰਿ ਧਿਆਇਲੇ ॥੨॥

jiau pankhee ikatr hoe fir bichhurai; thir sangat. har har dhiaaeile |2|

Sant Singh KhalsaPeople are like birds that come together, and fly apart again; you shall become stable and steady, only when you meditate on the Lord, Har, Har, in the Company of the Holy. ||2||
Manmohan SinghFamily members are like the birds, that meeting together separate again contemplating thy Lord God in the saints guild, thou shalt become immovable.
Manmohan Singh (Punjabi)ਪਰਿਵਾਰ ਦੇ ਜੀਅ ਪੰਛੀਆਂ ਦੀ ਤਰ੍ਹਾਂ ਹਨ, ਜੋ ਇਕੱਠੇ ਹੋ ਮੁੜ ਵੱਖਰੇ ਹੋ ਜਾਂਦੇ ਹਨ। ਸਾਧ ਸਭਾ ਅੰਦਰ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਤੂੰ ਅਹਿੱਲ ਹੋ ਜਾਵੇਗਾਂ।
Fareedkot Teekaਜਿਨ ਕੁਟੰਬੀਓਂ ਮੇਂ ਫਸਿਆ ਹੈਂ ਤਿਨ ਕੀ ਇਹ ਦਸਾ ਹੈ, ਜੈਸੇ- ਪੰਖੀ ਇਕੱਤਰ ਹੋਇ ਇਕ ਬ੍ਰਿਛ ਮੇਂ ਬਸ ਕੇ ਫੇਰ ਪਰਭਾਤ ਕੋ ਬਿਛੜ ਜਾਤੇ ਹੈਂ, ਤੈਸੇ ਹੀ ਗਰਸਤੀ ਬਰਿਛ ਮੇਂ ਸੰਬੰਧੀ ਪੰਛੀ ਇਕਤਰ ਹੋਏ ਜਾਤੇ ਹੈਂ ਪਰੰਤੂ ਅਪਨੇ ਅਪਨੇ ਕਰਮੋਂ ਕੇ ਅਨੁਸਾਰ ਕਹੀਂ ਕੇ ਕਹੀਂ ਜੋਨੀਓਂ ਮੇਂ ਚਲੇ ਜਾਤੇ ਹੈਂ। ਜੇਕਰ ਤੈਂਨੇ ਜੋਨੀਓਂ ਸੇ ਬਚਨਾ ਹੈ ਤੌ ਥਿਰ ਰਹਿਨੇ ਵਾਲੀ ਜੋ ਸਾਧ ਸੰਗਤ ਹੈ, ਤਿਨ ਮੇਂ ਮਿਲ ਕੇ ਹਰੀ ਹਰਿ ਧਿਆਇ ਲੈ॥੨॥
Prof. Sahib Singh(ਪਰ ਤੂੰ ਇਹ ਚੇਤੇ ਨਹੀਂ ਰੱਖਦਾ ਕਿ) ਜਿਵੇਂ ਅਨੇਕਾਂ ਪੰਛੀ (ਕਿਸੇ ਰੁੱਖ ਉਤੇ) ਇਕੱਠੇ ਹੋ ਕੇ (ਰਾਤ ਕੱਟਦੇ ਹਨ, ਦਿਨ ਚੜ੍ਹਨ ਤੇ) ਫਿਰ ਹਰੇਕ ਪੰਛੀ ਵਿਛੜ ਜਾਂਦਾ ਹੈ (ਤਿਵੇਂ ਪਰਵਾਰ ਦਾ ਹਰੇਕ ਜੀਵ ਵਿਛੜ ਜਾਣਾ ਹੈ)। ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਧਿਆਨ ਧਰਿਆ ਕਰ, ਬੱਸ! ਇਹੀ ਹੈ ਅਟੱਲ ਆਤਮਕ ਟਿਕਾਣਾ ॥੨॥

ਪਦ ਅਰਥ ਪੰਖੀ = ਪੰਛੀ। ਇਕਤ੍ਰ ਹੋਇ = ਇਕੱਠੇ ਹੋ ਕੇ। ਬਿਛੁਰੈ = (ਹਰੇਕ ਪੰਛੀ) ਵਿਛੜ ਜਾਂਦਾ ਹੈ। ਥਿਰੁ = ਅਡੋਲ ਆਤਮਕ ਜੀਵਨ ਵਾਲਾ ॥੨॥

SikhNet (Spanish)La gente es como los pájaros que se juntan, pero separados emprenden el vuelo; podrás estar estable y en calma sólo hasta que medites en el Señor, Jar, Jar, en la Compañía de los Santos. (2)

ਜੈਸੇ ਮੀਨੁ ਰਸਨ ਸਾਦਿ ਬਿਨਸਿਓ; ਓਹੁ ਮੂਠੌ ਮੂੜ ਲੋਭਾਇਲੇ ॥

jaise meen rasan saad binasio; ohu mootthau moorr lobhaaeile |

Sant Singh KhalsaLike the fish, which perishes because of its desire to taste, the fool is ruined by his greed.
Manmohan SinghAs the fish perishes through the relish of the tongue so is the fool ruined by his covetousness.
Manmohan Singh (Punjabi)ਜਿਸ ਤਰ੍ਹਾਂ ਮੱਛੀ ਜੀਭ ਦੇ ਸੁਆਦ ਰਾਹੀਂ ਨਾਸ ਹੋ ਜਾਂਦੀ ਹੈ, ਉਸੇ ਤਰ੍ਹਾਂ ਹੀ ਮੂਰਖ ਲਾਲਚਾ ਦੁਆਰਾ ਤਬਾਹ ਹੋ ਜਾਂਦਾ ਹੈ।
Fareedkot Teekaਜੈਸੇ ਏਕ ਰਸਨਾ ਕੇ ਸ੍ਵਾਦ ਕਰ ਮਛ ਨਸਟ ਹੂਆ ਹੈ। ਉਹ ਮੂਰਖ ਮਾਸ ਵਾ ਆਟੇ ਕੇ ਲੋਭ ਮੇਂ, ਭਾਵ ਏਕ ਵੈਰੀ ਨੇ ਮਾਰ ਲੀਆ ਹੈ॥
Prof. Sahib Singhਹੇ ਮਨ! ਜਿਵੇਂ ਮੱਛ ਜੀਭ ਦੇ ਸੁਆਦ ਦੇ ਕਾਰਨ ਨਾਸ ਹੋ ਜਾਂਦਾ ਹੈ, ਉਹ ਮੂਰਖ ਲੋਭ ਦੇ ਕਾਰਨ ਲੁੱਟਿਆ ਜਾਂਦਾ ਹੈ,

ਪਦ ਅਰਥ ਮੀਨੁ = ਮੱਛ {ਪੁਲਿੰਗ}। ਸਾਦਿ = ਸੁਆਦ ਵਿਚ। ਰਸਨ = ਜੀਭ। ਓਹੁ ਮੂੜ = ਉਹ ਮੂਰਖ (ਮੱਛ)।

SikhNet (Spanish)Como el pez que muere por la boca, el tonto es arruinado por su propia avaricia.

ਤੂ ਹੋਆ ਪੰਚ ਵਾਸਿ ਵੈਰੀ ਕੈ; ਛੂਟਹਿ ਪਰੁ ਸਰਨਾਇਲੇ ॥੩॥

too hoaa panch vaas vairee kai; chhootteh par saranaaeile |3|

Sant Singh KhalsaYou have fallen under the power of the five thieves; escape is only possible in the Sanctuary of the Lord. ||3||
Manmohan SinghThou hast fallen under the power of thy five enemies. The can escape from them by repairing to the Lord's protection.
Manmohan Singh (Punjabi)ਤੂੰ ਆਪਣੇ ਪੰਜਾਂ ਦੁਸ਼ਮਨਾ ਦੇ ਕਾਬੂ ਵਿੱਚ ਆ ਗਿਆ ਹੈ। ਪ੍ਰਭੂ ਦੀ ਸ਼ਰਣੀ ਪੈਣ ਦੁਆਰਾ ਤੂੰ ਉਨ੍ਹਾਂ ਪਾਸੋਂ ਬਚ ਸਕਦਾ ਹੈ।
Fareedkot Teekaਤੂੰ ਤੋ ਪਾਂਚ ਵਿਸੇ ਵੈਰੀਓਂ ਕੇ ਬਸ ਮੇਂ ਹੂਆ ਹੈਂ। ਛੂਟੇਂਗਾ ਤੌ, ਜੇ ਭਗਵਤ ਕੀ ਭਲੀ ਪਰਕਾਰ ਸਰਨ ਲੇਵੇਂਗਾ, ਭਾਵ ਸੇ ਮਨ ਬਾਣੀ ਸਰੀਰ ਕਰ ਸਰਣ ਪੜ॥੩॥☬ਪੁਨਹ ਪਰਮੇਸਵਰ ਆਗੇ ਐਸੀ ਬੇਨਤੀ ਕਰੁ:
Prof. Sahib Singhਤੂੰ ਭੀ (ਕਾਮਾਦਿਕ) ਪੰਜ ਵੈਰੀਆਂ ਦੇ ਵੱਸ ਵਿਚ ਪਿਆ ਹੋਇਆ ਹੈਂ। ਹੇ ਮਨ! ਪ੍ਰਭੂ ਦੀ ਸਰਨ ਪਉ, ਤਦੋਂ ਹੀ (ਇਹਨਾਂ ਵੈਰੀਆਂ ਦੇ ਪੰਜੇ ਵਿਚੋਂ) ਨਿਕਲੇਂਗਾ ॥੩॥

ਪਦ ਅਰਥ ਪੰਚ ਵਾਸਿ = (ਕਾਮਾਦਿਕ) ਪੰਜਾਂ ਦੇ ਵੱਸ ਵਿਚ। ਪੰਚ ਵੈਰੀ ਕੈ ਵਾਸਿ = ਪੰਜ ਵੈਰੀਆਂ ਦੇ ਵੱਸ ਵਿਚ। ਪਰੁ = ਪਉ ॥੩॥

SikhNet (Spanish)Has caído atrapado bajo el poder de los cinco ladrones y el escape sólo puede darse a través del Santuario del Señor.(3)

ਹੋਹੁ ਕ੍ਰਿਪਾਲ. ਦੀਨ ਦੁਖ ਭੰਜਨ; ਸਭਿ ਤੁਮੑਰੇ ਜੀਅ ਜੰਤਾਇਲੇ ॥

hohu kripaal. deen dukh bhanjan; sabh tumare jeea jantaaeile |

Sant Singh KhalsaBe Merciful to me, O Destroyer of the pains of the meek; all beings and creatures belong to You.
Manmohan SinghO Destroyer of grief, be Thou merciful to the meek. All the men and the lower creatures are thine O Lord.
Manmohan Singh (Punjabi)ਹੇ ਰੰਗ-ਗਮ ਨੂੰ ਨਾਸ ਕਰਨ ਵਾਲੇ! ਤੂੰ ਮਸਕੀਨਾਂ ਤੇ ਮਿਹਰਬਾਨ ਹੋ। ਸਾਰੇ ਇਨਸਾਨ ਅਤੇ ਨੀਵੇਂ ਜੀਵ-ਜੰਤੂ ਤੇਰੇ ਹਨ, ਹੇ ਸੁਆਮੀ!
Fareedkot Teekaਹੇ ਦੀਨੋਂ ਕੇ ਦੁਖੋਂ ਕੋ ਨਸਟ ਕਰਨੇਹਾਰੇ! ਤੁਮ ਹਮਾਰੇ ਪੁਰ ਕਿਰਪਾਲ ਹੋਵਹੁ, ਏਹ ਸੂਖਮ ਅਸਥੂਲ ਜੇਤੇ ਜੀਵ ਜੰਤ ਹੈਂ ਸਭ ਤੁਮਾਰੇ ਹੀ ਕੀਏ ਹੈਂ॥
Prof. Sahib Singhਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! (ਅਸਾਂ ਜੀਵਾਂ ਉਤੇ) ਦਇਆਵਾਨ ਹੋ। ਇਹ ਸਾਰੇ ਜੀਅ ਜੰਤ ਤੇਰੇ ਹੀ (ਪੈਦਾ ਕੀਤੇ ਹੋਏ) ਹਨ।

ਪਦ ਅਰਥ ਦੀਨ ਦੁਖ ਭੰਜਨ = ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਸਭਿ = ਸਾਰੇ।

SikhNet (Spanish)Ten Misericordia de mí, oh Destructor de la penas del débil, todos lo seres y criaturas Te pertenecen

ਪਾਵਉ ਦਾਨੁ ਸਦਾ ਦਰਸੁ ਪੇਖਾ; ਮਿਲੁ ਨਾਨਕ. ਦਾਸ ਦਸਾਇਲੇ ॥੪॥੨॥

paavau daan sadaa daras pekhaa; mil naanak. daas dasaaeile |4|2|

Sant Singh KhalsaMay I obtain the gift of always seeing the Blessed Vision of Your Darshan; meeting with You, Nanak is the slave of Your slaves. ||4||2||
Manmohan SinghMay I obtain the gift of ever seeing Thy sight and meeting with Thee, O Lord. Nanak is the slave of Thine slaves.
Manmohan Singh (Punjabi)ਸਦੀਵ ਹੀ ਤੇਰਾ ਦੀਦਾਰ ਦੇਖਣ ਅਤੇ ਤੇਰੇ ਨਾਲ ਮਿਲਣ ਦੀ ਦਾਤ ਮੈਨੂੰ ਪਰਦਾਨ ਹੋਵੇ, ਹੇ ਸੁਆਮੀ! ਨਾਨਕ ਤੇਰੇ ਗੋਲਿਆਂ ਦਾ ਗੋਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਿਲ ਕੇ ਦਾਸੋਂ ਸੰਤੋਂ ਮੇਂ ਦਾਸ ਭੀ ਏਹੁ ਦਾਨ ਪਾਵੇ ਜੋ ਸਦਾ ਹੀ ਆਪ ਕੇ (ਦਰਸੁ) ਸਰੂਪ ਕੋ (ਪੇਖਾ) ਦੇਖੋਂ॥੪॥੨॥☬ਪਰਮੇਸ੍ਵਰ ਕੇ ਉਪਕਾਰ ਦਿਖਾਇ ਕਰ ਅਪਨੇ ਮਨ ਕੇ ਪ੍ਰਤੀ ਉਪਦੇਸ ਕਰਤੇ ਹੈਂ:
Prof. Sahib Singh(ਮੈਨੂੰ) ਨਾਨਕ ਨੂੰ, ਜੋ ਤੇਰੇ ਦਾਸਾਂ ਦਾ ਦਾਸ ਹੈ, ਮਿਲ। ਮੈਂ ਸਦਾ ਤੇਰਾ ਦਰਸ਼ਨ ਕਰਦਾ ਰਹਾਂ (ਮੇਹਰ ਕਰ, ਬੱਸ!) ਮੈਂ ਇਹੀ ਖ਼ੈਰ ਹਾਸਲ ਕਰਨਾ ਚਾਹੁੰਦਾ ਹਾਂ ॥੪॥੨॥

ਪਦ ਅਰਥ ਪਾਵਉ = ਪਾਵਉਂ, ਮੈਂ ਪ੍ਰਾਪਤ ਕਰਾਂ। ਦਾਨੁ = ਖ਼ੈਰ। ਪੇਖਾ = ਪੇਖਾਂ, ਮੈਂ ਵੇਖਾਂ। ਮਿਲੁ ਨਾਨਕ = ਨਾਨਕ ਨੂੰ ਮਿਲ ॥੪॥੨॥

SikhNet (Spanish)Quisiera el Regalo de tener para siempre la Bendita Visión de Tu Darshan, encontrándote, Nanak se siente Esclavo de Tus Esclavos.(4-2)

Open this shabad →

Shabad Guru Arjan Dev Ji Raag Gond continues on Ang 863

ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨ ॥

raag gondd mahalaa 5 chaupade ghar 2 |

Sant Singh KhalsaRaag Gond, Fifth Mehl, Chau-Padhay, Second House:
Manmohan SinghRag Gond 5th Guru Chaupadas.
Manmohan Singh (Punjabi)ਰਾਗ ਗੋਂਡ ਪੰਜਵੀਂ ਪਾਤਿਸ਼ਾਹੀ ਚਉਪਦੇ।
Prof. Sahib Singhਰਾਗ ਗੋਂਡ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Gong, Mejl Guru Aryan, Quinto Canal Divino, Chau-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜੀਅ ਪ੍ਰਾਨ; ਕੀਏ ਜਿਨਿ ਸਾਜਿ ॥

jeea praan; kee jin saaj |

Sant Singh KhalsaHe fashioned the soul and the breath of life,
Manmohan SinghHe, who made and created thy soul and life,
Manmohan Singh (Punjabi)ਜਿਸ ਨੇ ਤੇਰੀ ਆਤਮਾ ਅਤੇ ਜਿੰਦ-ਜਾਨ ਬਣਾਈ ਤੇ ਰਚੀ ਹੈ,
Fareedkot Teekaਜਿਸ ਨੇ ਜੀਅ ਔ ਪ੍ਰਾਨਾਦਿ ਸਾਜਨੇ ਕੀਏ ਹੈਂ॥
Prof. Sahib Singhਹੇ ਮੂਰਖ! ਜਿਸ ਪ੍ਰਭੂ ਨੇ (ਤੈਨੂੰ) ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ,

ਪਦ ਅਰਥ ਜੀਅ ਪ੍ਰਾਨ = ਜੀਵਾਂ ਦੀਆਂ ਜਿੰਦਾਂ। ਜਿਨਿ = ਜਿਸ (ਪ੍ਰਭੂ) ਨੇ। ਸਾਜਿ = ਸਾਜ ਕੇ, ਪੈਦਾ ਕਰ ਕੇ।

SikhNet (Spanish)Él diseñó el Alma y la Respiración de la vida

ਮਾਟੀ ਮਹਿ; ਜੋਤਿ ਰਖੀ ਨਿਵਾਜਿ ॥

maattee meh; jot rakhee nivaaj |

Sant Singh Khalsaand infused His Light into the dust;
Manmohan Singhwho infusing His light in the dust, exalted thee,
Manmohan Singh (Punjabi)ਜਿਸ ਨੇ ਮਿੱਟੀ ਵਿੱਚ ਆਪਣਾ ਨੂਰ ਟਿਕਾ ਤੈਨੂੰ ਵਡਿਆਇਆ ਹੈ,
Fareedkot Teekaਪੁਨਹ ਮਾਟੀ ਕੇ ਬੀਚ ਅਪਨੀ ਜੋਤ ਦੇ ਕੇ ਵਡਿਆਈ ਰਖੀ ਹੈ, ਭਾਵ ਸਰੀਰ ਜੜ ਕੋ ਪ੍ਰਗਾਸਿਆ ਹੈ॥
Prof. Sahib Singhਜਿਸ ਪ੍ਰਭੂ ਨੇ ਮੇਹਰ ਕਰ ਕੇ ਸਰੀਰ ਵਿਚ (ਆਪਣੀ) ਜੋਤਿ ਰੱਖ ਦਿੱਤੀ ਹੈ,

ਪਦ ਅਰਥ ਮਾਟੀ ਮਹਿ = ਸਰੀਰ ਵਿਚ। ਨਿਵਾਜਿ = ਨਿਵਾਜ ਕੇ, ਨਿਵਾਜ਼ਸ਼ ਕਰ ਕੇ, ਮੇਹਰ ਕਰ ਕੇ।

SikhNet (Spanish)y al polvo le infundió Su Luz.

ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ ॥

baratan kau sabh kichh bhojan bhogaae |

Sant Singh KhalsaHe exalted you and gave you everything to use, and food to eat and enjoy
Manmohan Singhwho gave thee everything for use and blessed thee with victuals to enjoy;
Manmohan Singh (Punjabi)ਜਿਸ ਨੇ ਤੈਨੂੰ ਹਰ ਵਸਤੂ ਇਸਤਿਮਾਲ ਕਰਨ ਲਈ ਦਿੱਤੀ ਅਤੇ ਅਨੰਦ ਮਾਣਨ ਲਈ ਖਾਣੇ ਪਰਦਾਨ ਕੀਤੇ ਹਨ;
Fareedkot Teekaਪੁਨਾ ਬਰਤਨੇ ਕੋ ਸਭ ਕੁਛ ਪੈਦਾ ਕੀਆ ਹੈ ਔਰ ਭੋਜਨ ਸਭ ਪ੍ਰਕਾਰ ਕੇ ਭੁਗਾਏ ਹੈਂ॥
Prof. Sahib Singhਵਰਤਣ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ, ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਂਦਾ ਹੈ,

ਪਦ ਅਰਥ ਕਉ = ਵਾਸਤੇ। ਸਭੁ ਕਿਛੁ = ਹਰੇਕ ਚੀਜ਼। ਭੋਗਾਇ = ਛਕਾਂਦਾ ਹੈ।

SikhNet (Spanish)Te exaltó y te dio el poder de usar todo, comida y gozo,

ਸੋ ਪ੍ਰਭੁ ਤਜਿ; ਮੂੜੇ ਕਤ ਜਾਇ ॥੧॥

so prabh taj; moorre kat jaae |1|

Sant Singh Khalsa- how can you forsake that God, you fool! Where else will you go? ||1||
Manmohan Singhforsaking that Lord, O fool, where else goest thou now?
Manmohan Singh (Punjabi)ਉਸ ਸਾਹਿਬ ਨੂੰ ਛੱਡ ਕੇ, ਹੇ ਮੂਰਖ! ਤੂੰ ਹੁਣ ਹੋਰ ਕਿਥੇ ਜਾਂਦਾ ਹੈ?
Fareedkot Teekaਹੇ ਮੂਰਖ! ਐਸੇ ਪ੍ਰਭੂ ਕੋ ਛੋਡ ਕੇ ਤੁਮ ਕਹਾਂ ਜਾਤੇ ਹੋ? ॥੧॥
Prof. Sahib Singhਹੇ ਮੂਰਖ! ਉਸ ਪ੍ਰਭੂ ਨੂੰ ਵਿਸਾਰ ਕੇ (ਤੇਰਾ ਮਨ) ਹੋਰ ਕਿੱਥੇ ਭਟਕਦਾ ਰਹਿੰਦਾ ਹੈ? ॥੧॥

ਪਦ ਅਰਥ ਤਜਿ = ਤਿਆਗ ਕੇ। ਮੂੜੇ = ਹੇ ਮੂਰਖ! ਕਤ = ਕਿੱਥੇ? ਜਾਇ = ਜਾਂਦਾ ਹੈ (ਤੇਰਾ ਮਨ) ॥੧॥

SikhNet (Spanish)¿cómo es que te olvidas de tal Dios, oh tonto, a dónde crees que podrás ir.(1)

ਪਾਰਬ੍ਰਹਮ ਕੀ ਲਾਗਉ ਸੇਵ ॥

paarabraham kee laagau sev |

Sant Singh KhalsaCommit yourself to the service of the Transcendent Lord.
Manmohan SinghAttach thou thyself to the service of the transcendent Lord.
Manmohan Singh (Punjabi)ਤੂੰ ਆਪਣੇ ਆਪ ਨੂੰ ਪਰਮ ਪ੍ਰਭੂ ਦੀ ਟਹਿਲ ਸੇਵਾ ਅੰਦਰ ਜੋੜ।
Fareedkot Teekaਹੇ ਪ੍ਯਾਰਯੋ! ਪਾਰਬ੍ਰਹਮ ਕੀ ਸੇਵਾ ਮੇਂ ਲਾਗੋ॥
Prof. Sahib Singhਹੇ ਭਾਈ! ਮੈਂ ਤਾਂ ਪਰਮਾਤਮਾ ਦੀ ਭਗਤੀ ਵਿਚ ਲੱਗਣਾ ਚਾਹੁੰਦਾ ਹਾਂ।

ਪਦ ਅਰਥ ਲਾਗਉ = ਲਾਗਉਂ, ਮੈਂ ਲੱਗਦਾ ਹਾਂ, ਮੈਂ ਲੱਗਣਾ ਚਾਹੁੰਦਾ ਹਾਂ। ਸੇਵ = ਸੇਵਾ-ਭਗਤੀ।

SikhNet (Spanish)Compromete tu ser al Servicio del Señor Trascendente.

ਗੁਰ ਤੇ ਸੁਝੈ; ਨਿਰੰਜਨ ਦੇਵ ॥੧॥ ਰਹਾਉ ॥

gur te sujhai; niranjan dev |1| rahaau |

Sant Singh KhalsaThrough the Guru, one understands the Immaculate, Divine Lord. ||1||Pause||
Manmohan SinghIt is through the Guru. that the Immaculate Lord is known. Pause.
Manmohan Singh (Punjabi)ਗੁਰਾਂ ਦੇ ਰਾਹੀਂ ਹੀ ਪਵਿੱਤਰ ਪ੍ਰਭੂ ਜਾਣਿਆ ਜਾਂਦਾ ਹੈ। ਠਹਿਰਾਉ।
Fareedkot Teeka(ਨਿਰੰਜਨ ਦੇਵ) ਨਿਰਉਪਾਧ ਪ੍ਰਕਾਸ ਰੂਪ ਪਰਮੇਸਰ ਗੁਰੋਂ ਤੇ ਸੂਝਤਾ ਹੈਂ॥੧॥ ਰਹਾਉ ॥
Prof. Sahib Singhਗੁਰੂ ਪਾਸੋਂ ਹੀ ਉਸ ਪ੍ਰਕਾਸ਼-ਰੂਪ ਮਾਇਆ-ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ ॥੧॥ ਰਹਾਉ ॥

ਪਦ ਅਰਥ ਗੁਰ ਤੇ = ਗੁਰੂ ਤੋਂ। ਨਿਰੰਜਨ ਦੇਵ = ਉਹ ਪ੍ਰਕਾਸ਼-ਰੂਪ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ॥੧॥ ਰਹਾਉ ॥

SikhNet (Spanish)Sólo mediante el Guru uno concibe al Divino e Inmaculado Señor.(1-Pausa)

ਜਿਨਿ ਕੀਏ; ਰੰਗ ਅਨਿਕ ਪਰਕਾਰ ॥

jin kee; rang anik parakaar |

Sant Singh KhalsaHe created plays and dramas of all sorts;
Manmohan SinghHe, who has created plays of various sorts,
Manmohan Singh (Punjabi)ਜਿਸ ਨੇ ਅਨੇਕਾਂ ਕਿਸਮਾਂ ਦੇ ਖੇਲ੍ਹ ਰਚੇ ਹਨ,
Fareedkot Teekaਜਿਸ ਨੇ ਅਨੇਕ ਪ੍ਰਕਾਰ ਕੇ ਰੰਗ ਪੈਦਾ ਕੀਏ ਹੈਂ॥
Prof. Sahib Singhਹੇ ਮੇਰੇ ਮਨ! ਜਿਸ ਨੇ (ਜਗਤ ਵਿਚ) ਅਨੇਕਾਂ ਕਿਸਮਾਂ ਦੇ ਰੰਗ (-ਰੂਪ) ਪੈਦਾ ਕੀਤੇ ਹੋਏ ਹਨ,

ਪਦ ਅਰਥ ਕੀਏ = ਬਣਾਏ। ਪ੍ਰਕਾਰ = ਕਿਸਮ।

SikhNet (Spanish)Él ha creado dramas y teatros de todo tipo,

ਓਪਤਿ ਪਰਲਉ; ਨਿਮਖ ਮਝਾਰ ॥

opat parlau; nimakh majhaar |

Sant Singh KhalsaHe creates and destroys in an instant;
Manmohan Singhwho creates and destroys in the moment,
Manmohan Singh (Punjabi)ਜੋ ਇਕ ਮੁਹਤ ਵਿੱਚ ਬਣਾ ਅਤੇ ਢਾਹ ਦਿੰਦਾ ਹੈ,
Fareedkot Teekaਪੁਨਹ ਸਮਰਥ ਐਸਾ ਹੈ ਕਿ ਉਤਪਤੀ ਔ ਪ੍ਰਲੋ ਚਾਹੇ ਤੌ ਏਕ ਨਿਮਖ ਮੇਂ ਕਰ ਦੇਤਾ ਹੈ॥
Prof. Sahib Singhਜੇਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿਚ ਨਾਸ ਕਰ ਸਕਦਾ ਹੈ,

ਪਦ ਅਰਥ ਓਪਤਿ = ਉਤਪੱਤੀ। ਪਰਲਉ = ਨਾਸ। ਨਿਮਖ = ਅੱਖ ਝਮਕਣ ਜਿਤਨਾ ਸਮਾ। ਮਝਾਰ = ਵਿਚ।

SikhNet (Spanish)y en un instante crea y destruye.

ਜਾ ਕੀ ਗਤਿ ਮਿਤਿ; ਕਹੀ. ਨ ਜਾਇ ॥

jaa kee gat mit; kahee. na jaae |

Sant Singh KhalsaHis state and condition cannot be described.
Manmohan Singhand whose state and extent can be described not;
Manmohan Singh (Punjabi)ਅਤੇ ਜਿਸ ਦੀ ਦਸ਼ਾ ਅਤੇ ਵਿਸਥਾਰ ਬਿਆਨ ਨਹੀਂ ਕੀਤੇ ਜਾ ਸਕਦੇ,
Fareedkot Teekaਜਿਸ ਕੀ ਮਿਰਜਾਦਾ ਕੀ ਗਤੀ ਕਹੀ ਨਹੀਂ ਜਾਤੀ॥
Prof. Sahib Singhਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ,

ਪਦ ਅਰਥ ਗਤਿ = ਆਤਮਕ ਅਵਸਥਾ। ਮਿਤਿ = ਮਾਪ। ਗਤਿ ਮਿਤਿ = ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ = ਇਹ ਗੱਲ। ਜਾ ਕੀ = ਜਿਸ (ਪ੍ਰਭੂ) ਦੀ।

SikhNet (Spanish)Su Condición y Estado no puede ser descrito,

ਸੋ ਪ੍ਰਭੁ; ਮਨ ਮੇਰੇ ਸਦਾ ਧਿਆਇ ॥੨॥

so prabh; man mere sadaa dhiaae |2|

Sant Singh KhalsaMeditate forever on that God, O my mind. ||2||
Manmohan SinghO my soul, ever meditate upon that Lord.
Manmohan Singh (Punjabi)ਉਸ ਸਾਹਿਬ ਦਾ, ਹੇ ਮੇਰੀ ਜਿੰਦੜੀਏ! ਤੂੰ ਹਮੇਸ਼ਾਂ ਹੀ ਸਿਮਰਨ ਕਰ।
Fareedkot Teekaਸੋ ਹੇ ਮੇਰੇ ਪ੍ਯਾਰੇ! ਤੂੰ ਐਸੇ ਪ੍ਰਭੂ ਕਾ ਸਦਾ ਧਿਆਨ ਕਰ॥੨॥
Prof. Sahib Singhਹੇ ਮੇਰੇ ਮਨ! ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ ॥੨॥

ਪਦ ਅਰਥ ਮਨ = ਹੇ ਮਨ! ॥੨॥

SikhNet (Spanish)medita para siempre en ese Dios, oh mi mente. (2)

ਆਇ ਨ ਜਾਵੈ; ਨਿਹਚਲੁ ਧਨੀ ॥

aae na jaavai; nihachal dhanee |

Sant Singh KhalsaThe unchanging Lord does not come or go.
Manmohan SinghThe Immovable Lord comes and goes not.
Manmohan Singh (Punjabi)ਅਹਿੱਲ ਸੁਆਮੀ ਆਉਂਦਾ ਅਤੇ ਜਾਂਦਾ ਨਹੀਂ।
Fareedkot Teekaਨਾ ਕਹੀਂ ਆਵਤਾ ਹੈ ਨਾ ਕਹੀਂ ਜਾਤਾ ਹੈ, ਪੁਨਹ ਵਹੁ ਨਿਸਚਲ ਧਨੀ ਹੈ॥
Prof. Sahib Singhਹੇ ਮਨ! ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ।

ਪਦ ਅਰਥ ਆਇ ਨ = ਜੰਮਦਾ ਨਹੀਂ। ਨ ਜਾਵੈ = ਨਹੀਂ ਮਰਦਾ। ਨਿਹਚਲੁ = ਸਦਾ ਅਟੱਲ। ਧਨੀ = ਮਾਲਕ-ਪ੍ਰਭੂ।

SikhNet (Spanish)El Inamovible Dios no va ni viene, Sus Gloriosas Virtudes son Infinitas.

ਬੇਅੰਤ ਗੁਨਾ; ਤਾ ਕੇ ਕੇਤਕ ਗਨੀ ॥

beant gunaa; taa ke ketak ganee |

Sant Singh KhalsaHis Glorious Virtues are infinite; how many of them can I count?
Manmohan SinghCountless are Master's merits, How many of His virtues should I count?
Manmohan Singh (Punjabi)ਅਣਗਿਣਤ ਹਨ ਮਾਲਕ ਦੀਆਂ ਖੂਬੀਆਂ। ਮੈਂ ਉਸ ਦੀਆਂ ਨੇਕੀਆਂ ਕਿੰਨੀਆਂ ਕੁ ਗਿਣਾ?
Fareedkot Teekaਤਿਸ ਕੇ ਬੇਅੰਤ ਗੁਣ ਹੈਂ ਕਿਤਨੇ ਕੁ ਗਨੀਏ॥
Prof. Sahib Singhਮੈਂ ਉਸ ਦੇ ਕਿਤਨੇ ਕੁ ਗੁਣ ਗਿਣਾਂ? ਉਹ ਬੇਅੰਤ ਗੁਣਾਂ ਦਾ ਮਾਲਕ ਹੈ।

ਪਦ ਅਰਥ ਕੇਤਕ = ਕਿਤਨੇ ਕੁ? ਗਨੀ = ਗਨੀਂ, ਮੈਂ ਗਿਣਾਂ।

SikhNet (Spanish)¿Cuántas de Ella podría contar?

Open this shabad (20 lines, Angs 862-863) →

Ang 862 of 1430