ੴ

ਸਿੱਖਬਾਣੀ · SikhBani

ਸੁਨਤੋ ਕਰਤਾ ਪੇਖਤ ਕਰਤਾ ॥

sunato karataa pekhat karataa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gond · Ang 862 · 11 lines
Translations

ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧ ॥

raag gondd mahalaa 5 chaupade ghar 1 |

Sant Singh KhalsaRaag Gond, Fifth Mehl, Chau-Padhay, First House:
Manmohan SinghRag Gond 5th Guru. Chaupadas
Manmohan Singh (Punjabi)ਰਾਗ ਗੋਂਡ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਗੋਂਡ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Un Dios Creador del Universo, por la Gracia del Verdadero Guru

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Rag Gond, Mejl Guru Aryan, Quinto Canal Divino Chau-Padas.

ਸਭੁ ਕਰਤਾ; ਸਭੁ ਭੁਗਤਾ ॥੧॥ ਰਹਾਉ ॥

sabh karataa; sabh bhugataa |1| rahaau |

Sant Singh KhalsaHe is the Creator of all, He is the Enjoyer of all. ||1||Pause||
Manmohan SinghThe Lord is the Creator of all and He Himself enjoys all. Pause.
Manmohan Singh (Punjabi)ਸੁਆਮੀ ਸਾਰਿਆਂ ਦਾ ਸਿਰਜਣਹਾਰ ਹੈ ਅਤੇ ਉਹ ਆਪੇ ਹੀ ਸਾਰਿਆਂ ਨੂੰ ਮਾਣਦਾ ਹੈ। ਠਹਿਰਾਉ।
Fareedkot Teekaਸਭ ਚੌਰਾਸੀ ਕਾ ਕਰਤਾ ਪੁਨਹ ਸਭ ਰਸੋਂ ਕਾ ਭੋਗਤਾ ਪਰਮੇਸਰ ਹੀ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਪਰਮਾਤਮਾ ਹੀ ਹਰੇਕ ਚੀਜ਼ ਪੈਦਾ ਕਰਨ ਵਾਲਾ ਹੈ, (ਤੇ ਸਭ ਵਿਚ ਵਿਆਪਕ ਹੋ ਕੇ ਉਹੀ) ਹਰੇਕ ਚੀਜ਼ ਭੋਗਣ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਸਭੁ = ਹਰੇਕ ਚੀਜ਼। ਕਰਤਾ = ਪੈਦਾ ਕਰਨ ਵਾਲਾ। ਭੁਗਤਾ = ਭੋਗਣ ਵਾਲਾ ॥੧॥ ਰਹਾਉ ॥

SikhNet (Spanish)Él es el Creador de todo, Él es Quien lo disfruta todo.(1-Pausa)

ਸੁਨਤੋ ਕਰਤਾ; ਪੇਖਤ ਕਰਤਾ ॥

sunato karataa; pekhat karataa |

Sant Singh KhalsaThe Creator listens, and the Creator sees.
Manmohan SinghIt is the Creator who listens and the Creator who sees.
Manmohan Singh (Punjabi)ਕਰਤਾਰ ਹੀ ਸੁਣਦਾ ਹੈ ਅਤੇ ਕਰਤਾਰ ਹੀ ਦੇਖਦਾ ਹੈ।
Fareedkot Teekaਸ੍ਰਵਨ ਰੂਪ ਭੀ ਆਪ ਹੈ ਔ ਸੁਨਤਾ ਭੀ (ਕਰਤਾ) ਪਰਮੇਸਰੁ ਹੈ॥
Prof. Sahib Singh(ਹੇ ਭਾਈ! ਹਰੇਕ ਵਿਚ ਵਿਆਪਕ ਹੋ ਕੇ) ਪਰਮਾਤਮਾ ਹੀ ਸੁਣਨ ਵਾਲਾ ਹੈ ਪਰਮਾਤਮਾ ਹੀ ਵੇਖਣ ਵਾਲਾ ਹੈ।

ਪਦ ਅਰਥ ਪੇਖਤ = ਵੇਖਣ ਵਾਲਾ।

SikhNet (Spanish)El Creador escucha y el Creador ve todo,

ਅਦ੍ਰਿਸਟੋ ਕਰਤਾ; ਦ੍ਰਿਸਟੋ ਕਰਤਾ ॥

adrisatto karataa; drisatto karataa |

Sant Singh KhalsaThe Creator is unseen, and the Creator is seen.
Manmohan SinghHe, the Creator is unmanifest and manifest is the Creator.
Manmohan Singh (Punjabi)ਉਹ ਸਿਰਜਣਹਾਰ ਅਪਰਤੱਖ ਹੈ ਅਤੇ ਪਰਤੱਖ ਭੀ ਸਿਰਜਣਹਾਰ ਹੀ ਹੈ।
Fareedkot Teekaਪੁਨਹ ਦੇਖਤਾ ਭੀ ਪਰਮੇਸ੍ਵਰ ਹੈ, ਜੋ ਦ੍ਰਿਸ਼ਟ ਸੇ ਬਾਹਰ ਹੈ ਵਹੁ ਵੀ (ਕਰਤਾ) ਹੈ, ਪੁਨਾ ਜੋ ਦ੍ਰਿਸਟੀ ਮੇਂ ਹੈ ਵਹੁ ਭੀ ਕਰਤਾ ਹੈ॥
Prof. Sahib Singhਜੋ ਕੁਝ ਦਿੱਸ ਰਿਹਾ ਹੈ ਇਹ ਭੀ ਪਰਮਾਤਮਾ (ਦਾ ਰੂਪ) ਹੈ, ਜੋ ਅਨਦਿੱਸਦਾ ਜਗਤ ਹੈ ਉਹ ਭੀ ਪਰਮਾਤਮਾ (ਦਾ ਹੀ ਰੂਪ) ਹੈ।

ਪਦ ਅਰਥ ਅਦ੍ਰਿਸਟੋ = ਨਾਹ ਦਿੱਸਦਾ ਜਗਤ। ਦ੍ਰਿਸਟੋ = ਦਿੱਸਦਾ ਸੰਸਾਰ।

SikhNet (Spanish)el Creador es Visible, el Creador es Invisible.

ਓਪਤਿ ਕਰਤਾ; ਪਰਲਉ ਕਰਤਾ ॥

opat karataa; parlau karataa |

Sant Singh KhalsaThe Creator forms, and the Creator destroys.
Manmohan SinghIt is the creator who creates and the Creator who destroys.
Manmohan Singh (Punjabi)ਉਹ ਸਿਰਜਣਹਾਰ ਹੀ ਪੈਦਾ ਕਰਦਾ ਅਤੇ ਅਤੇ ਸਿਰਜਣਹਾਰ ਹੀ ਨਾਸ ਕਰਦਾ ਹੈ।
Fareedkot Teekaਉਤਪਤੀ ਕਾ ਕਰਤਾ ਪਰਮੇਸ੍ਵਰ ਹੈ ਪੁਨਹ ਪਰਲੋ ਕਾ ਕਰਤਾ ਭੀ ਪਰਮੇਸ੍ਵਰ ਹੈ॥
Prof. Sahib Singh(ਸਾਰੇ ਜਗਤ ਦੀ) ਪੈਦਾਇਸ਼ (ਕਰਨ ਵਾਲਾ ਭੀ) ਪ੍ਰਭੂ ਹੀ ਹੈ, (ਸਭ ਦਾ) ਨਾਸ (ਕਰਨ ਵਾਲਾ ਭੀ) ਪ੍ਰਭੂ ਹੀ ਹੈ।

ਪਦ ਅਰਥ ਓਪਤਿ = ਉਤਪੱਤੀ, ਪੈਦਾਇਸ਼। ਪਰਲਉ = {प्रलय} ਨਾਸ।

SikhNet (Spanish)El Creador forma y destruye,

ਬਿਆਪਤ ਕਰਤਾ; ਅਲਿਪਤੋ ਕਰਤਾ ॥੧॥

biaapat karataa; alipato karataa |1|

Sant Singh KhalsaThe Creator touches, and the Creator is detached. ||1||
Manmohan SinghThe Creator pervades all and detached too is the Creator.
Manmohan Singh (Punjabi)ਕਰਤਾਰ ਸਾਰੇ ਵਿਆਪਕ ਹੈ ਅਤੇ ਸਾਰੇ ਨਿਰਲੇਪ ਭੀ ਕਰਤਾਰ ਹੀ ਹੈ।
Fareedkot Teekaਬਿਆਪਕ ਪਰਮੇਸ੍ਵਰ ਹੈ ਪੁਨਹ ਅਲੇਪ ਭੀ ਪਰਮੇਸ੍ਵਰ ਹੈ॥੧॥
Prof. Sahib Singhਸਭਨਾਂ ਵਿਚ ਵਿਆਪਕ ਭੀ ਪ੍ਰਭੂ ਹੀ ਹੈ, (ਅਤੇ ਵਿਆਪਕ ਹੁੰਦਿਆਂ) ਨਿਰਲੇਪ ਭੀ ਪ੍ਰਭੂ ਹੀ ਹੈ ॥੧॥

ਪਦ ਅਰਥ ਬਿਆਪਤ = ਵਿਆਪਕ। ਅਲਿਪਤੋ = ਨਿਰਲੇਪ ॥੧॥

SikhNet (Spanish)el Creador toca todo y el Creador permanece desapegado de todo. (1)

ਬਕਤੋ ਕਰਤਾ; ਬੂਝਤ ਕਰਤਾ ॥

bakato karataa; boojhat karataa |

Sant Singh KhalsaThe Creator is the One who speaks, and the Creator is the One who understands.
Manmohan SinghHe the Maker is the speaker and Maker the Discerner.
Manmohan Singh (Punjabi)ਉਹ ਰਚਣਹਾਰ ਬੋਲਣ ਵਾਲਾ ਹੈ ਅਤੇ ਰਚਣਹਾਰ ਹੀ ਸਮਝਣ ਵਾਲਾ।
Fareedkot Teekaਕਹਿਣੇ ਵਾਲਾ ਪਰਮੇਸ੍ਵਰ ਹੈ ਔ ਸਮਝਨੇ ਵਾਲਾ ਭੀ ਪਰਮੇਸ੍ਵਰ ਹੈ॥
Prof. Sahib Singh(ਹਰੇਕ ਵਿਚ) ਪ੍ਰਭੂ ਹੀ ਬੋਲਣ ਵਾਲਾ ਹੈ, ਪ੍ਰਭੂ ਹੀ ਸਮਝਣ ਵਾਲਾ ਹੈ।

ਪਦ ਅਰਥ ਬਕਤੋ = ਬੋਲਣ ਵਾਲਾ।

SikhNet (Spanish)El Creador es quien habla y el Creador es quien entiende;

ਆਵਤੁ ਕਰਤਾ; ਜਾਤੁ ਭੀ ਕਰਤਾ ॥

aavat karataa; jaat bhee karataa |

Sant Singh KhalsaThe Creator comes, and the Creator also goes.
Manmohan SinghIt is the maker, who comes, and goes too the Maker.
Manmohan Singh (Punjabi)ਰਚਣਹਾਰ ਹੀ ਆਉਂਦਾ ਹੈ ਅਤੇ ਜਾਂਦਾ ਭੀ ਰਚਣਹਾਰ ਹੀ ਹੈ।
Fareedkot Teekaਆਵਤਾ ਭੀ ਕਰਤਾ ਹੈ ਪੁਨਹ ਕਹੀਂ ਜਾਤਾ ਹੈ, ਤੋ ਵਹੁ ਭੀ ਕਰਤਾ ਹੈ॥
Prof. Sahib Singhਜਗਤ ਵਿਚ ਆਉਂਦਾ ਭੀ ਉਹੀ ਹੈ, ਇਥੋਂ ਜਾਂਦਾ ਭੀ ਉਹ ਪ੍ਰਭੂ ਹੀ ਹੈ।

ਪਦ ਅਰਥ ਆਵਤੁ = ਜੰਮਦਾ। ਜਾਤੁ = ਜਾਂਦਾ (ਇਹ ਸਰੀਰ ਛੱਡ ਕੇ)।

SikhNet (Spanish)el Creador viene y el Creador se va,

ਨਿਰਗੁਨ ਕਰਤਾ; ਸਰਗੁਨ ਕਰਤਾ ॥

niragun karataa; saragun karataa |

Sant Singh KhalsaThe Creator is absolute and without qualities; the Creator is related, with the most excellent qualities.
Manmohan SinghThe Creator is the Absolute Lord and the Creator the Related One.
Manmohan Singh (Punjabi)ਸਿਰਜਣਹਾਰ ਨਿਰਸੰਬੰਧਤ ਸੁਆਮੀ ਹੈ ਅਤੇ ਸਿਰਜਣਹਾਰ ਹੀ ਸੰਬੰਧਤ ਪੁਰਸ਼।
Fareedkot Teekaਕਰਤਾ ਹੀ ਨਿਰਗੁਨ ਹੈ ਪੁਨਹ ਕਰਤਾ ਹੀ ਸਰਗੁਨ ਹੈ॥
Prof. Sahib Singhਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਭੀ ਹੈ, ਤਿੰਨ ਗੁਣਾਂ ਸਮੇਤ ਭੀ ਹੈ।

ਪਦ ਅਰਥ ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ। ਸਰਗੁਨ = ਤਿੰਨ ਗੁਣਾਂ ਸਮੇਤ।

SikhNet (Spanish)el Creador es Absoluto y sin cualidades

ਗੁਰ ਪ੍ਰਸਾਦਿ; ਨਾਨਕ ਸਮਦ੍ਰਿਸਟਾ ॥੨॥੧॥

gur prasaad; naanak samadrisattaa |2|1|

Sant Singh KhalsaBy Guru's Grace, Nanak looks upon all the same. ||2||1||
Manmohan SinghBy Guru's grace, O Nanak such one and the same eye-view is obtained.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਹੇ ਨਾਨਕ! ਐਸੀ ਇਕੋ ਇਕ ਅੱਖ ਵਾਲੀ ਨਜ਼ਰ ਪਰਾਪਤੀ ਹੁੰਦੀ ਹੈ।
Fareedkot Teekaਪ੍ਰੰਤੂ ਗੁਰੋਂ ਕੀ ਕ੍ਰਿਪਾ ਤੇ ਏਕ ਸਮ ਦੇਖਿਆ ਹੈ ਅਰਥਾਤ ਸਰਬ ਰੂਪ ਜਾਣਿਆਂ ਹੈ॥੨॥੧॥☬ਅਪਨੇ ਮਨ ਕੇ ਪ੍ਰਥਾਇ ਕਰ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਨੂੰ ਸਭਨਾਂ ਵਿਚ ਹੀ ਵੇਖਣ ਦੀ ਇਹ ਸੂਝ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ॥੨॥੧॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਸਮਦ੍ਰਿਸਟਾ = ਸਭਨਾਂ ਵਿਚ ਇੱਕ ਪ੍ਰਭੂ ਨੂੰ ਵੇਖਣ ਦੀ ਸੂਝ ॥੨॥੧॥

* ਨੋਟ: ਸਿਰਲੇਖ 'ਚਉਪਦੇ' ਹੈ। ਪਰ ਇਹ ਪਹਿਲਾ ਸ਼ਬਦ 'ਦੁਪਦਾ' ਹੈ।

SikhNet (Spanish)y al Creador se le relaciona con la más Excelentes Cualidades, y por la Gracia del Guru, Nanak ve a todos por igual.(2-1)
Answers quote the Granth verbatim with Ang citations. AI commentary is not Gurbani and not a religious ruling.