ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗੀ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਮਨ ਸਦਾ ਮੰਗਲ; ਗੋਬਿੰਦ ਗਾਇ ॥
man sadaa mangal; gobind gaae |
Sant Singh KhalsaO my mind, sing forever the Songs of Joy of the Lord of the Universe.
Manmohan SinghO man, ever sing thou the praise of thy Lord.
Manmohan Singh (Punjabi)ਹੇ ਬੰਦੇ! ਤੂੰ ਸਦੀਵ ਹੀ ਆਪਣੇ ਪ੍ਰਭੂ ਦੀ ਕੀਰਤੀ ਗਾਇਨ ਕਰ।
Fareedkot Teekaਹੇ ਮੇਰੇ ਮਨ! ਸਦਾ (ਮੰਗਲ) ਅਨੰਦ ਰੂਪ ਗੋਬਿੰਦ ਕੋ ਗਾਵਨਾ ਕਰੁ॥
Prof. Sahib Singhਹੇ (ਮੇਰੇ) ਮਨ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰ।ਪਦ ਅਰਥ ਮਨ = ਹੇ ਮਨ! ਮੰਗਲ = ਸਿਫ਼ਤ-ਸਾਲਾਹ ਦੇ ਗੀਤ। ਗਾਇ = ਗਾਇਆ ਕਰ।
SikhNet (Spanish)Oh mente mía, canta la Melodía de Éxtasis de Dios. Aún si meditas en el Nombre de Dios por un instante,
ਰੋਗ ਸੋਗ ਤੇਰੇ ਮਿਟਹਿ ਸਗਲ ਅਘ; ਨਿਮਖ ਹੀਐ ਹਰਿ ਨਾਮੁ ਧਿਆਇ ॥੧॥ ਰਹਾਉ ॥
rog sog tere mitteh sagal agh; nimakh heeai har naam dhiaae |1| rahaau |
Sant Singh KhalsaAll your disease, sorrow and sin will be erased, if you meditate on the Lord's Name, even for an instant. ||1||Pause||
Manmohan SinghContemplating God's Name, even for a moment, within thy mind, thou shall be rid of all thine ailments, sorrows and sins. Pause.
Manmohan Singh (Punjabi)ਆਪਣੇ ਹਿਰਦੇ ਅੰਦਰ ਇਹ ਮੁਹਤ ਭਰ ਨਹੀਂ ਭੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਤੇਰੀਆਂ ਸਾਰੀਆਂ ਬੀਮਾਰੀਆਂ, ਦੁਖੜੇ ਤੇ ਪਾਪ ਨਾਸ ਹੋ ਜਾਣਗੇ। ਠਹਿਰਾਉ।
Fareedkot Teekaਨਿਮਖ ਮਾਤ੍ਰ ਹਿਰਦੇ ਮੇਂ ਹਰੀ ਨਾਮ ਕੋ ਧ੍ਯਾਵਣਾ ਕਰਨੇ ਤੇ ਰੋਗ ਜਨਮਾਦੀ ਔਰ ਸੋਗ ਅਰ (ਅਘ) ਪਾਪ ਸਭੀ ਤੇਰੇ ਮਿਟ ਜਾਵੇਂਗੇ॥੧॥ ਰਹਾਉ ॥
Prof. Sahib Singhਜੇ ਤੂੰ ਅੱਖ ਝਮਕਣ ਜਿਤਨੇ ਸਮੇ ਲਈ ਹਿਰਦੇ ਵਿਚ ਹਰੀ ਦਾ ਨਾਮ ਸਿਮਰੇਂ, ਤਾਂ ਤੇਰੇ ਸਾਰੇ ਰੋਗ ਸਾਰੇ ਚਿੰਤਾ-ਫ਼ਿਕਰ ਸਾਰੇ ਪਾਪ ਦੂਰ ਹੋ ਜਾਣ ॥੧॥ ਰਹਾਉ ॥ਪਦ ਅਰਥ ਸੋਗ = ਗ਼ਮ। ਅਘ = ਪਾਪ। ਨਿਮਖ = ਅੱਖ ਝਮਕਣ ਜਿਤਨਾ ਸਮਾ। ਹੀਐ = ਹਿਰਦੇ ਵਿਚ ॥੧॥ ਰਹਾਉ ॥
SikhNet (Spanish)serás liberado de tus tristezas, aflicciones, errores y faltas. (1-Pausa)
ਛੋਡਿ ਸਿਆਨਪ ਬਹੁ ਚਤੁਰਾਈ; ਸਾਧੂ ਸਰਣੀ ਜਾਇ ਪਾਇ ॥
chhodd siaanap bahu chaturaaee; saadhoo saranee jaae paae |
Sant Singh KhalsaAbandon all your clever tricks; go and enter the Sanctuary of the Holy.
Manmohan Singhabandon thou thy wisdom and great cleverness and go and enter the saints' sanctuary.
Manmohan Singh (Punjabi)ਤੂੰ ਆਪਣੀ ਦਾਨਾਈ ਅਤੇ ਘਣੇਰੀ ਚਲਾਕੀ ਨੂੰ ਤਿਆਗ ਦੇ ਅਤੇ ਜਾ ਕੇ ਸੰਤ ਦੀ ਪਨਾਹ ਲੈ।
Fareedkot Teekaਬਹੁਤ ਚਤੁਰਾਈ ਅਰ ਸਿਆਨਪ ਕੋ ਛੋਡ ਕਰ ਅਪਣੇ ਮਨ ਕੋ ਸਾਧੂ ਕੀ ਸਰਣ ਮੇਂ ਜਾਇ ਕਰ ਪਾਵਨਾ ਕਰੁ॥
Prof. Sahib Singhਆਪਣੀ ਬਹੁਤ ਸਿਆਪਣ ਚਤੁਰਾਈ ਛੱਡ ਕੇ (ਇਹ ਖ਼ਿਆਲ ਦੂਰ ਕਰ ਕੇ ਕਿ ਤੂੰ ਬੜਾ ਸਿਆਣਾ ਤੇ ਅਕਲ ਵਾਲਾ ਹੈਂ) ਗੁਰੂ ਦੀ ਸਰਨ ਜਾ ਪਉ।ਪਦ ਅਰਥ ਸਾਧੂ = ਗੁਰੂ। ਜਾਇ ਪਾਇ = ਜਾ ਪਉ।
SikhNet (Spanish)Abandona tus astucias y busca el Refugio de los Santos, si el Señor, Quien disipa la aflicción de los pobres,
ਜਉ ਹੋਇ ਕ੍ਰਿਪਾਲੁ ਦੀਨ ਦੁਖ ਭੰਜਨ; ਜਮ ਤੇ ਹੋਵੈ ਧਰਮ ਰਾਇ ॥੧॥
jau hoe kripaal deen dukh bhanjan; jam te hovai dharam raae |1|
Sant Singh KhalsaWhen the Lord, the Destroyer of the pains of the poor becomes merciful, the Messenger of Death is changed into the Righteous Judge of Dharma. ||1||
Manmohan SinghWhen Lord, the Destroyer of the sorrow of the poor becomes merciful, even the Yama turns into the King of righteousness.
Manmohan Singh (Punjabi)ਜਦ ਗਰੀਬਾਂ ਦਾ ਦੁਖੜਾ ਦੂਰ ਕਰਨ ਵਾਲਾ, ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਤਾਂ ਜਮ ਭੀ ਸਚਾਈ ਦਾ ਰਾਜਾ ਹੋ ਜਾਂਦਾ ਹੈ।
Fareedkot Teekaਜੋ ਦੀਨੋਂ ਕਾ ਦ੍ਯਾਲ ਪ੍ਰਭੂ ਕ੍ਰਿਪਾਲ ਹੋ ਜਾਵੇ ਤੌ ਜਮ ਗਣੋਂ ਤੇ ਧਰਮ ਰੂਪੁ ਰਾਜਾ ਪ੍ਰਮੇਸ੍ਵਰ ਕੇ ਦਾਸ ਰਾਮ ਗਨ ਹੋ ਜਾਤੇ ਹੈਂ। ਭਾਵ ਪ੍ਰਿਥਮ ਜੋ ਨਰਕ ਕਾ ਅਧਕਾਰੀ ਥਾ ਹਰੀ ਕੀ ਦ੍ਯਾਲਤਾ ਹੋਣੇ ਤੇ ਸੋ ਬੈਕੁੰਠ ਕਾ ਅਧਕਾਰੀ ਹੋ ਜਾਤਾ ਹੈ॥੧॥
Prof. Sahib Singhਜਦੋਂ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪ੍ਰਭੂ (ਕਿਸੇ ਉਤੇ) ਦਇਆਵਾਨ ਹੁੰਦਾ ਹੈ, ਤਾਂ (ਉਸ ਮਨੁੱਖ ਵਾਸਤੇ) ਜਮਰਾਜ ਤੋਂ ਧਰਮਰਾਜ ਬਣ ਜਾਂਦਾ ਹੈ (ਪਰਲੋਕ ਵਿਚ ਮਨੁੱਖ ਨੂੰ ਜਮਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ) ॥੧॥ਪਦ ਅਰਥ ਜਉ = ਜਦੋਂ। ਦੀਨ = ਗਰੀਬ। ਭੰਜਨ = ਨਾਸ ਕਰਨ ਵਾਲਾ। ਤੇ = ਤੋਂ। ਧਰਮਰਾਇ = ਧਰਮਰਾਜ ॥੧॥
SikhNet (Spanish)te muestra Su Compasión. Entonces aún Yama, el emisario de la muerte, se convierte en el rey de la Rectitud. (1)
ਏਕਸ ਬਿਨੁ. ਨਾਹੀ ਕੋ ਦੂਜਾ; ਆਨ. ਨ ਬੀਓ, ਲਵੈ ਲਾਇ ॥
ekas bin. naahee ko doojaa; aan. na beeo, lavai laae |
Sant Singh KhalsaWithout the One Lord, there is no other at all. No one else can equal Him.
Manmohan SinghWithout the One Lord there is not another. No one else can equal Him.
Manmohan Singh (Punjabi)ਇਕ ਪ੍ਰਭੂ ਦੇ ਬਗੈਰ ਹੋਰ ਕੋਈ ਨਹੀਂ। ਕੋਈ ਹੋਰ ਉਸ ਦੀ ਬਰਾਬਰੀ ਨਹੀਂ ਕਰ ਸਕਦਾ।
Fareedkot Teekaਏਕ ਸੇ ਬਿਨਾ ਹੋਰ ਦੂਸਰਾ ਕੋਈ ਨਹੀਂ ਹੈ, ਕ੍ਯੋਂਕਿ ਔਰ ਦੂਜਾ ਕੋਈ ਤਿਸ ਕੇ ਲਵੈ, ਭਾਵ ਬਰਾਬਰ ਨਹੀਂ ਲਗ ਸਕਤਾ॥
Prof. Sahib Singhਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ (ਅਸਾਂ ਜੀਵਾਂ ਦਾ ਰਾਖਾ) ਨਹੀਂ ਹੈ, ਕੋਈ ਹੋਰ ਦੂਜਾ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ।ਪਦ ਅਰਥ ਏਕਸ ਬਿਨੁ = ਇਕ ਪਰਮਾਤਮਾ ਤੋਂ ਬਿਨਾ। ਆਨ = {अन्य} ਹੋਰ। ਬੀਓ = ਦੂਜਾ। ਲਵੈ ਲਾਇ = ਬਰਾਬਰੀ ਕਰ ਸਕਦਾ।
SikhNet (Spanish)Sin tu Único Dios, no hay nadie más, y no hay nadie que lo iguale.
ਮਾਤ ਪਿਤਾ ਭਾਈ, ਨਾਨਕ ਕੋ; ਸੁਖਦਾਤਾ ਹਰਿ ਪ੍ਰਾਨ ਸਾਇ ॥੨॥੨॥੨੧॥
maat pitaa bhaaee, naanak ko; sukhadaataa har praan saae |2|2|21|
Sant Singh KhalsaThe Lord is Nanak's Mother, Father and Sibling, the Giver of Peace, his Breath of Life. ||2||2||21||
Manmohan SinghHe, the Lord, is Nanak's mother, father and brother and the Giver of peace to his vital-breath.
Manmohan Singh (Punjabi)ਉਹ ਵਾਹਿਗੁਰੂ ਨਾਨਕ ਦੀ ਅੰਮੜੀ ਬਾਬਲ ਤੇ ਵੀਰ ਅਤੇ ਉਸ ਦੀ ਜਿੰਦ-ਜਾਨ ਨੂੰ ਆਰਾਮ ਬਖਸ਼ਣ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮਾਰਾ ਤੋ ਮਾਤ ਪਿਤਾ ਔਰ ਭਾਈ ਔਰ ਪ੍ਰਾਨ ਕਾ ਸੁਖਦਾਤਾ (ਸਾਇ) ਸੋ ਹਰੀ ਹੈ॥੨॥੨॥੨੧॥
Prof. Sahib Singhਨਾਨਕ ਦਾ ਤਾਂ ਉਹ ਪਰਮਾਤਮਾ ਹੀ ਮਾਂ ਪਿਉ ਭਰਾ ਤੇ ਪ੍ਰਾਣਾਂ ਨੂੰ ਸੁਖ ਦੇਣ ਵਾਲਾ ਹੈ ॥੨॥੨॥੨੧॥ਪਦ ਅਰਥ ਕੋ = ਦਾ। ਸੁਖ ਦਾਤਾ = ਸੁਖ ਦੇਣ ਵਾਲਾ। ਸਾਇ = ਉਹ (ਹਰੀ) ਹੀ ॥੨॥੨॥੨੧॥
SikhNet (Spanish)Sí, sólo Él es quien nos bendice, nuestro padre, madre, hermano y el sostén de nuestra respiración vital. (2-2-21)