ਸਾਰਗ ਮਹਲਾ ੫ ਘਰੁ ੩ ॥
saarag mahalaa 5 ghar 3 |
Sant Singh KhalsaSaarang, Fifth Mehl, Third House:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸਾਰੰਗ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Sarang, Mejl Guru Aryan Dev, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ!
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਮਨ; ਕਹਾ ਲੁਭਾਈਐ ਆਨ ਕਉ ॥
man; kahaa lubhaaeeai aan kau |
Sant Singh KhalsaO my mind, why are you lured away by otherness?
Manmohan SinghO man why are thou lured away by the other?
Manmohan Singh (Punjabi)ਹੇ ਇਨਸਾਨ! ਤੂੰ ਹੋਰਸ ਨਹੀਂ ਕਿਉਂ ਲਲਚਾਉਂਦਾ ਹੈ?
Fareedkot Teekaਹੇ ਮੇਰੇ ਮਨ! ਪ੍ਰਭੂ ਕੋ ਛੋਡ ਕਰ ਕੇ ਔ ਪਦਾਰਥੋਂ ਕੀ ਤਰਫ ਕਿਸ ਵਾਸਤੇ ਲੁਭਾਵਣਾ ਕਰੀਏ॥
Prof. Sahib Singhਹੇ ਮਨ! ਹੋਰ ਹੋਰ ਪਦਾਰਥਾਂ ਦੀ ਖ਼ਾਤਰ ਲੋਭ ਵਿਚ ਨਹੀਂ ਫਸਣਾ ਚਾਹੀਦਾ।ਪਦ ਅਰਥ ਮਨ = ਹੇ ਮਨ! ਕਹਾ ਲੁਭਾਈਐ = ਲੋਭ ਵਿਚ ਨਹੀਂ ਫਸਣਾ ਚਾਹੀਦਾ। ਆਨ ਕਉ = ਹੋਰ ਹੋਰ ਪਦਾਰਥਾਂ ਵਾਸਤੇ।
SikhNet (Spanish)Oh mi mente, ¿por qué vives en el engaño de otros?,
ਈਤ ਊਤ ਪ੍ਰਭੁ ਸਦਾ ਸਹਾਈ; ਜੀਅ ਸੰਗਿ ਤੇਰੇ ਕਾਮ ਕਉ ॥੧॥ ਰਹਾਉ ॥
eet aoot prabh sadaa sahaaee; jeea sang tere kaam kau |1| rahaau |
Sant Singh KhalsaHere and hereafter, God is forever your Help and Support. He is your soul-mate; He will help you succeed. ||1||Pause||
Manmohan SinghHere and hereafter, the Lord is ever a Helper of thine, He is the companion of thy soul and is of use to thee. Pause.
Manmohan Singh (Punjabi)ਇਥੇ ਅਤੇ ਉਥੇ ਸੁਆਮੀ ਸਦੀਵ ਹੀ ਤੇਰਾ ਸਹਾਇਕ ਹੈ। ਉਹ ਤੇਰੀ ਜਿੰਦੜੀ ਦਾ ਸੰਗੀ ਹੈ ਅਤੇ ਤੇਰੇ ਕੰਮ ਆਉਣ ਵਾਲਾ ਹੈ। ਠਹਿਰਾਉ।
Fareedkot Teekaਈਹਾਂ ਊਹਾਂ, ਭਾਵ ਲੋਕ ਪ੍ਰਲੋਕ ਮੇਂ ਜੋ ਸਦਾ ਸਹਾਇਤਾ ਕਰਨੇ ਵਾਲਾ ਪ੍ਰਭੂ ਹੈ, ਜੀਵ ਕੇ ਸੰਗ ਹੈ ਔਰ ਤੇਰੇ ਸਰਬ ਕਾਮ ਕਰਨੇ ਕੋ ਸਮਰਥ ਹੈ॥੧॥ ਰਹਾਉ ॥
Prof. Sahib Singhਇਸ ਲੋਕ ਵਿਚ ਅਤੇ ਪਰਲੋਕ ਵਿਚ ਪਰਮਾਤਮਾ (ਹੀ) ਸਦਾ ਸਹਾਇਤਾ ਕਰਨ ਵਾਲਾ ਹੈ, ਤੇ, ਜਿੰਦ ਦੇ ਨਾਲ ਰਹਿਣ ਵਾਲਾ ਹੈ। ਹੇ ਮਨ! ਉਹ ਪ੍ਰਭੂ ਹੀ ਤੇਰੇ ਕੰਮ ਆਉਣ ਵਾਲਾ ਹੈ ॥੧॥ ਰਹਾਉ ॥ਪਦ ਅਰਥ ਈਤ = ਇਸ ਲੋਕ ਵਿਚ। ਊਤ = ਪਰਲੋਕ ਵਿਚ। ਸਹਾਈ = ਮਦਦ ਕਰਨ ਵਾਲਾ। ਜੀਅ ਸੰਗਿ = ਜਿੰਦ ਦੇ ਨਾਲ (ਰਹਿਣ ਵਾਲਾ)। ਕਾਮ ਕਉ = ਕੰਮ ਆਉਣ ਵਾਲਾ ॥੧॥ ਰਹਾਉ ॥
SikhNet (Spanish)¿no te das cuenta que Tu Dios guarda tu compañía aquí y aquí después y está siempre listo para colmar de Bondades tu Alma? (1-Pausa)
ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ; ਇਹੈ ਅਘਾਵਨ ਪਾਂਨ ਕਉ ॥
amrit naam pria preet manohar; ihai aghaavan paan kau |
Sant Singh KhalsaThe Name of your Beloved Lover, the Fascinating Lord, is Ambrosial Nectar. Drinking it in, you shall find satisfaction.
Manmohan SinghNectar-sweet is the Name of the Beauteous Darling Love. Drinking it one is satiated.
Manmohan Singh (Punjabi)ਆਬਿ-ਹਿਯਾਤੀ ਮਿੱਠੜਾ ਹੈ ਨਾਮ ਸੁੰਦਰ ਪਿਆਰੇ ਪ੍ਰੀਤਮ ਦਾ। ਇਸ ਨੂੰ ਪੀ ਕੇ ਜੀਵ ਤ੍ਰਿਪਤ ਹੋ ਜਾਂਦਾ ਹੈ।
Fareedkot Teekaਪ੍ਯਾਰੇ ਪ੍ਰੀਤਮ (ਮਨੋਹਰ) ਸੁੰਦ੍ਰ ਕਾ ਜੋ ਨਾਮ ਅੰਮ੍ਰਿਤ ਹੈ, (ਪਾਨ) ਪੀ ਕਰ ਅਘਾਵਨੇ ਕੋ ਏਹੀ ਸ੍ਰੇਸ੍ਟ ਹੈ॥
Prof. Sahib Singhਮਨ ਨੂੰ ਮੋਹਣ ਵਾਲੇ ਪਿਆਰੇ ਪ੍ਰਭੂ ਦੀ ਪ੍ਰੀਤਿ, ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ-ਇਹ ਹੀ ਪੀਣਾ ਤ੍ਰਿਪਤੀ ਦੇਣ ਵਾਸਤੇ ਹੈ।ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਪ੍ਰਿਅ ਪ੍ਰੀਤਿ ਮਨੋਹਰ = ਮਨ ਨੂੰ ਮੋਹਣ ਵਾਲੇ ਪਿਆਰੇ ਦੀ ਪ੍ਰੀਤ। ਇਹੈ = ਇਹ ਹੀ। ਅਘਾਵਨ ਕਉ = ਤ੍ਰਿਪਤੀ ਦੇਣ ਵਾਸਤੇ। ਪਾਂਨ = ਪੀਣਾ।
SikhNet (Spanish)Dulce Néctar es Su Nombre, Glorioso es Su Amor, que satisface a todos,
ਅਕਾਲ ਮੂਰਤਿ ਹੈ ਸਾਧ ਸੰਤਨ ਕੀ; ਠਾਹਰ ਨੀਕੀ ਧਿਆਨ ਕਉ ॥੧॥
akaal moorat hai saadh santan kee; tthaahar neekee dhiaan kau |1|
Sant Singh KhalsaThe Being of Immortal Manifestation is found in the Saadh Sangat, the Company of the Holy. Meditate on Him in that most sublime place. ||1||
Manmohan SinghTo fix attention in the Immortal Being, the saints' congregation is a sublime place.
Manmohan Singh (Punjabi)ਅਮਰ ਵਿਅਕਤੀ ਅੰਦਰ ਬਿਰਤੀ ਜੋੜਨ ਪਈ, ਸਤਿਸੰਗਤ ਇਕ ਸਰੇਸ਼ਟ ਥਾਂ ਹੈ।
Fareedkot Teekaਅਕਾਲ ਪੁਰਖ ਕੀ ਜੋ ਸਗੁਣ ਮੂਰਤੀ ਹੈ, ਸੋ ਸਾਧ ਸੰਤਨ ਕੀ ਕ੍ਰਿਪਾ ਕਰ ਧ੍ਯਾਨ ਕਰਨੇ ਕੀ (ਠਾਹਰ) ਜਗਹ ਚੰਗੀ ਹੈ॥੧॥
Prof. Sahib Singhਅਕਾਲ-ਮੂਰਤਿ ਪ੍ਰਭੂ ਦਾ ਧਿਆਨ ਧਰਨ ਵਾਸਤੇ ਸਾਧ ਸੰਗਤ ਹੀ ਸੋਹਣੀ ਥਾਂ ਹੈ ॥੧॥ਪਦ ਅਰਥ ਠਾਹਰ = ਥਾਂ। ਨੀਕੀ = ਸੋਹਣੀ। ਅਕਾਲ ਮੂਰਤਿ ਧਿਆਨ ਕਉ = ਅਕਾਲ-ਮੂਰਤਿ ਪ੍ਰਭੂ ਦਾ ਧਿਆਨ ਧਰਨ ਵਾਸਤੇ ॥੧॥
SikhNet (Spanish)Él es el Ser Eterno, el Refugio de los Santos, el Sabio con el que uno se puede relacionar. (1)
ਬਾਣੀ ਮੰਤ੍ਰੁ ਮਹਾ ਪੁਰਖਨ ਕੀ; ਮਨਹਿ ਉਤਾਰਨ ਮਾਂਨ ਕਉ ॥
baanee mantru mahaa purakhan kee; maneh utaaran maan kau |
Sant Singh KhalsaThe Bani, the Word of the Supreme Lord God, is the greatest Mantra of all. It eradicates pride from the mind.
Manmohan SinghThe word of the great persons is a spell to rid man of his mental ego.
Manmohan Singh (Punjabi)ਵੱਡੇ ਪੁਰਸ਼ਾਂ ਦਾ ਬਚਨ ਜੀਵ ਦੀ ਆਤਮਕ ਹੰਗਤਾ ਨਵਿਰਤ ਕਰਨ ਨਹੀਂ ਇਕ ਜਾਦੂ ਹੈ।
Fareedkot Teekaਮਹਾਂ ਪੁਰਖੋਂ ਕੀ ਮੰਤ੍ਰ ਰੂਪ ਬਾਣੀ ਜੋ ਹੈ, ਸੋ ਮਨ ਕੇ ਮਾਨ ਰੂਪ ਬਿਖ ਕੋ ਉਤਾਰਨੇ ਵਾਲੀ ਹੈ॥
Prof. Sahib Singhਮਹਾਂ ਪੁਰਖਾਂ ਦੀ ਬਾਣੀ, ਮਹਾਂ ਪੁਰਖਾਂ ਦਾ ਉਪਦੇਸ਼ ਹੀ ਮਨ ਦਾ ਮਾਣ ਦੂਰ ਕਰਨ ਲਈ ਸਮਰਥ ਹੈ।ਪਦ ਅਰਥ ਮੰਤ੍ਰੁ = ਉਪਦੇਸ਼। ਮਨਹਿ ਮਾਨ ਉਤਾਰਨ ਕਉ = ਮਨ ਦਾ ਮਾਣ ਦੂਰ ਕਰਨ ਲਈ।
SikhNet (Spanish)La Palabra, sí, el Mantra de los seres Grandiosos, nos libera de nuestro ego
ਖੋਜਿ ਲਹਿਓ ਨਾਨਕ ਸੁਖ ਥਾਨਾਂ; ਹਰਿ ਨਾਮਾ ਬਿਸ੍ਰਾਮ ਕਉ ॥੨॥੧॥੨੦॥
khoj lahio naanak sukh thaanaan; har naamaa bisraam kau |2|1|20|
Sant Singh KhalsaSearching, Nanak found the home of peace and bliss in the Name of the Lord. ||2||1||20||
Manmohan SinghThrough search Nanak has found God's Name to be the abode of bliss and peace.
Manmohan Singh (Punjabi)ਢੂੰਡ ਭਾਲ ਰਾਹੀਂ ਨਾਨਕ ਨੇ ਵਾਹਿਗੁਰੂ ਦੇ ਨਾਮ ਨੂੰ ਖੁਸ਼ੀ ਅਤੇ ਆਰਾਮ ਦਾ ਟਿਕਾਣਾ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮਨ ਕੇ ਬਿਸ੍ਰਾਂਮ ਕੇ ਵਾਸਤੇ ਸੁਖ ਕਾ ਅਸਥਾਨ ਹਰੀ ਕਾ ਨਾਮੁ ਹਮਨੇ ਢੂੰਢ ਲੀਆ ਹੈ॥੨॥੧॥੨੦॥
Prof. Sahib Singhਹੇ ਨਾਨਕ! ਆਤਮਕ ਸ਼ਾਂਤੀ ਵਾਸਤੇ ਪਰਮਾਤਮਾ ਦਾ ਨਾਮ ਹੀ ਸੁਖਾਂ ਦਾ ਥਾਂ ਹੈ (ਇਹ ਥਾਂ ਸਾਧ ਸੰਗਤ ਵਿਚ) ਖੋਜ ਕੀਤਿਆਂ ਲੱਭਦੀ ਹੈ ॥੨॥੧॥੨੦॥ਪਦ ਅਰਥ ਖੋਜਿ = ਖੋਜ ਕੇ। ਲਹਿਓ = ਲੱਭਾ ਹੈ। ਬਿਸ੍ਰਾਮ = ਟਿਕਾਣਾ ॥੨॥੧॥੨੦॥
SikhNet (Spanish)y también Nanak ha encontrado que el Nombre de Dios es el Recinto del Éxtasis. (2-1-20)