ਸਤਿ ਸਤਿ, ਹਰਿ ਸਤਿ; ਸਤਿ ਸਤੇ, ਸਤਿ ਭਣੀਐ ॥
sat sat, har sat; sat sate, sat bhaneeai |
Sant Singh KhalsaThe Lord is said to be True, True, True, True, the Truest of the True.
Manmohan SinghTrue, abidingly true and the truest of the true, my God is said to be.
Manmohan Singh (Punjabi)ਸੱਚਾ ਸਦਾ ਹੀ ਸੱਚਾ ਅਤੇ ਸਾਰਿਆਂ ਦਾ ਪਰਮ ਸੱਚਾ, ਮੇਰਾ ਵਾਹਿਗੁਰੂ ਆਖਿਆ ਜਾਂਦਾ ਹੈ।
Fareedkot Teekaਹੇ ਭਗਵਨ! ਤੂੰ ਚਾਰੋਂ ਜੁਗੋਂ ਔ ਤੀਨ ਕਾਲ ਮੇਂ ਸਤਿ ਸਰੂਪ ਕਹੀਤਾ ਹੈਂ॥
Prof. Sahib Singhਮਹਾਤਮਾ ਲੋਕ ਸਦਾ ਤੋਂ ਕਹਿੰਦੇ ਆਏ ਹਨ ਕਿ ਹਰੀ ਸਦਾ ਅਟੱਲ ਹੈ, ਸਦਾ ਕਾਇਮ ਰਹਿਣ ਵਾਲਾ ਹੈ;ਪਦ ਅਰਥ ਸਤਿ = ਸਦਾ ਰਹਿਣ ਵਾਲਾ, ਅਟੱਲ। ਭਣੀਐ = ਆਖਿਆ ਜਾਂਦਾ ਹੈ (ਭਾਵ, ਲੋਕ ਕਹਿੰਦੇ ਹਨ)।
SikhNet (Spanish)Se dice que el Señor es Verdad, Verdad, Verdad, Verdad,
ਦੂਸਰ ਆਨ. ਨ ਅਵਰੁ; ਪੁਰਖੁ ਪਊਰਾਤਨੁ. ਸੁਣੀਐ ॥
doosar aan. na avar; purakh paooraatan. suneeai |
Sant Singh KhalsaThere is no other like Him. He is the Primal Being, the Primal Soul.
Manmohan SinghHe alone is heard to be the primal Lord, There is not another second like him.
Manmohan Singh (Punjabi)ਕੇਵਲ ਉਹ ਹੀ ਪਰਾਪੂਰਬਲਾ ਪ੍ਰਭੂ ਸੁਣਿਆ ਜਾਂਦਾ ਹੈ। ਕੋਈ ਹੋਰ ਦੂਸਰਾ ਉਸ ਵਰਗਾ ਹੈ ਹੀ ਨਹੀਂ।
Fareedkot Teekaਹੇ ਪੁਰਾਤਨ ਪੁਰਖ! ਤੇਰੇ ਜੈਸਾ ਔਰ ਅਸਥਾਨ ਮੇਂ ਕੋਈ ਦੂਸਰਾ ਨਹੀਂ ਸੁਣੀਤਾ ਹੈ॥
Prof. Sahib Singhਉਹ ਪੁਰਾਤਨ ਪੁਰਖ ਸੁਣੀਂਦਾ ਹੈ (ਭਾਵ, ਸਭ ਦਾ ਮੁੱਢ ਹੈ,) ਕੋਈ ਹੋਰ ਦੂਜਾ ਉਹਦੇ ਵਰਗਾ ਨਹੀਂ ਹੈ।ਪਦ ਅਰਥ ਅਵਰੁ = ਹੋਰ। ਆਨ = ਕੋਈ ਹੋਰ (अन्य)। ਪਊਰਾਤਨੁ = ਪੁਰਾਣਾ, ਮੁੱਢ ਦਾ। ਸੁਣੀਐ = ਸੁਣਿਆ ਜਾਂਦਾ ਹੈ।
SikhNet (Spanish)lo Verdadero de lo verdadero, no hay otro como Él, Él es el Ser Primordial, el Alma Primordial.
ਅੰਮ੍ਰਿਤੁ ਹਰਿ ਕੋ ਨਾਮੁ ਲੈਤ; ਮਨਿ ਸਭ ਸੁਖ ਪਾਏ ॥
amrit har ko naam lait; man sabh sukh paae |
Sant Singh KhalsaChanting the Ambrosial Name of the Lord, the mortal is blessed with all comforts.
Manmohan SinghReciting the ambrosial Name of God, man is blessed with all the comforts.
Manmohan Singh (Punjabi)ਵਾਹਿਗੁਰੂ ਦੇ ਸੁਧਾ ਸਰੂਪ ਨਾਮ ਦਾ ਉਚਾਰਨ ਕਰਨ ਦੁਆਰਾ, ਆਦਮੀ ਸਾਰੇ ਆਰਾਮ ਪਾ ਲੈਂਦਾ ਹੈ।
Fareedkot Teekaਹੇ ਹਰੀ! ਤੇਰੇ ਅੰਮ੍ਰਿਤ ਰੂਪ ਸਰਬ ਕੇ ਸਿਰੋਮਣੀ ਨਾਮ ਕੋ ਲੇਤਿਆਂ ਹੋਇਆਂ ਜਿਸ ਕਿਸੀ ਨੇ ਸਰਬ ਸੁਖ ਪਾਏ ਹੈਂ॥
Prof. Sahib Singhਹੇ ਮਨ! ਜਿਨ੍ਹਾਂ ਨੇ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਲਿਆ ਹੈ, ਉਹਨਾਂ ਨੂੰ ਸਾਰੇ ਸੁਖ ਲੱਭ ਪਏ ਹਨ।
SikhNet (Spanish)Recitando el Nombre Ambrosial del Señor, el mortal es Bendecido con todas las Comodidades.
ਜੇਹ ਰਸਨ ਚਾਖਿਓ; ਤੇਹ ਜਨ. ਤ੍ਰਿਪਤਿ ਅਘਾਏ ॥
jeh rasan chaakhio; teh jan. tripat aghaae |
Sant Singh KhalsaThose who taste it with their tongues, those humble beings are satisfied and fulfilled.
Manmohan SinghThey, who taste if with their tongue; those persons are sated and satiated.
Manmohan Singh (Punjabi)ਜਿਹੜੇ ਇਸ ਨੂੰ ਆਪਣੀ ਜੀਹਭਾ ਨਾਲ ਚਖਦੇ ਹਨ, ਉਹ ਪੁਰਸ਼ ਰੱਜ ਅਤੇ ਧ੍ਰਾਪ ਜਾਂਦੇ ਹਨ।
Fareedkot Teekaਜਿਨੋਂ ਨੇ ਤੇਰਾ ਨਾਮ ਅੰਮ੍ਰਿਤ ਰਸਨਾ ਸੇ ਚਾਖਿਆ ਹੈ, ਭਾਵ ਉਚਾਰਨ ਕੀਆ ਹੈ (ਤੇਹ) ਸੋਈ ਜਨ ਇਸ ਲੋਕ ਕੇ ਸੁਖੋਂ ਸੇ ਤ੍ਰਿਪਤ ਹੋ ਕਰ ਪਰਲੋਕ ਸੁਖ ਤੇ ਭੀ ਅਘਾਏ ਹੈਂ, ਭਾਵ ਸੋ ਦੋਨੋ ਲੋਕੋਂ ਮੇਂ ਸੁਖੀ ਭਏ ਹੈਂ॥
Prof. Sahib Singhਜਿਨ੍ਹਾਂ ਨੇ (ਨਾਮ-ਅੰਮ੍ਰਿਤ) ਜੀਭ ਨਾਲ ਚੱਖਿਆ ਹੈ, ਉਹ ਮਨੁੱਖ ਰੱਜ ਗਏ ਹਨ (ਭਾਵ, ਹੋਰ ਰਸਾਂ ਦੀ ਉਹਨਾਂ ਨੂੰ ਤਾਂਘ ਨਹੀਂ ਰਹੀ)।ਪਦ ਅਰਥ ਜੇਹ = ਜਿਨ੍ਹਾਂ ਮਨੁੱਖਾਂ ਨੇ। ਰਸਨ = ਰਸਨਾ ਦੁਆਰਾ, ਜੀਭ ਨਾਲ। ਤੇਹ ਜਨ = ਉਹ ਮਨੁੱਖ (ਬਹੁ-ਵਚਨ)। ਤ੍ਰਿਪਤਿ ਅਘਾਏ = ਰੱਜ ਗਏ। ਮਨ = ਹੇ ਮਨ!
SikhNet (Spanish)Quienes Lo saborean con su paladar, esos seres Humildes viven satisfechos y llenos de sí mismos.
ਜਿਹ ਠਾਕੁਰੁ. ਸੁਪ੍ਰਸੰਨੁ ਭਯੋੁ; ਸਤਸੰਗਤਿ ਤਿਹ ਪਿਆਰੁ ॥
jih tthaakur. suprasan bhayuo; satasangat tih piaar |
Sant Singh KhalsaThat person who becomes pleasing to his Lord and Master, loves the Sat Sangat, the True Congregation.
Manmohan SinghHe, with whom the Lord becomes pleased, he loves he congregation of the saints.
Manmohan Singh (Punjabi)ਜਿਸ ਨਾਲ ਪ੍ਰਭੂ ਖੁਸ਼ ਥੀ ਵੰਞਦਾ ਹੈ, ਉਸ ਦਾ ਸਾਧ ਸੰਗਤ ਨਾਲ ਪ੍ਰੇਮ ਪੈ ਜਾਂਦਾ ਹੈ।
Fareedkot Teekaਹੇ ਸਰਬ ਕੇ ਠਾਕਰ! ਜਿਸ ਪਰ ਆਪ ਸੁਪ੍ਰਸੰਨ ਭਏ ਹੋ ਤਿਸੀ ਕਾ ਤੇਰੀ ਸਤਿਸੰਗਤ ਮੇਂ ਪਿਆਰ ਭਯਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਉੱਤੇ ਮਾਲਕ-ਪ੍ਰਭੂ ਦਇਆਵਾਨ ਹੋਇਆ ਹੈ, ਉਹਨਾਂ ਦਾ ਸਾਧ ਸੰਗਤ ਵਿਚ ਪ੍ਰੇਮ (ਪੈ ਗਿਆ ਹੈ)।ਪਦ ਅਰਥ ਜਿਹ = ਜਿਨ੍ਹਾਂ ਉੱਤੇ। ਤਿਹ = ਉਹਨਾਂ ਦਾ। ਭਯ = ਅੱਖਰ 'ਯ' ਦੇ ਨਾਲ ਅਸਲੀ ਲਗ (ੋ) ਹੈ, ਪਰ ਇਥੇ ਪੜ੍ਹਨਾ (ੁ) ਹੈ। ਠਾਕੁਰੁ = ਮਾਲਕ-ਪ੍ਰਭੂ।
SikhNet (Spanish)La persona que complace a su Señor Maestro, vive enamorado de la Saad Sangat,
ਹਰਿ ਗੁਰੁ ਨਾਨਕੁ. ਜਿਨੑ ਪਰਸਿਓ; ਤਿਨੑ ਸਭ ਕੁਲ ਕੀਓ ਉਧਾਰੁ ॥੬॥
har gur naanak. jina parasio; tina sabh kul keeo udhaar |6|
Sant Singh KhalsaWhoever meets with the Lord through Guru Nanak, saves all his generations. ||6||
Manmohan SinghWhosoever meets with the God-incarnate Guru Nanak, he emancipates his entire lineage.
Manmohan Singh (Punjabi)ਜੋ ਕੋਈ ਭੀ ਵਾਹਿਗੁਰੂ ਸਰੂਪ ਗੁਰੂ ਨਾਨਕ ਦੇਵ ਜੀ ਨੂੰ ਮਿਲ ਪੈਦਾ ਹੈ, ਉਹ ਆਪਣੀ ਸਾਰੀ ਵੰਸ਼ ਨੂੰ ਤਾਰ ਲੈਂਦਾ ਹੈ।
Fareedkot Teekaਹੇ ਹਰੀ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ! ਜਿਨੋਂ ਨੇ ਆਪ ਕੇ ਚਰਣਾਰਬਿੰਦੋਂ ਕੋ ਪਰਸਿਆ ਹੈ ਤਿਨੋਂ ਨੇ ਅਪਨੀ ਸਰਬ ਕੁਲੋਂ ਕਾ ਉਧਾਰ ਕਰ ਲੀਆ ਹੈ॥੬॥
Prof. Sahib Singh(ਇਹੋ ਜਿਹੇ) ਹਰੀ-ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹਨਾਂ ਮਨੁੱਖਾਂ ਨੇ ਆਪਣੀ ਸਾਰੀ ਕੁਲ ਦਾ ਬੇੜਾ ਪਾਰ ਕਰ ਲਿਆ ਹੈ ॥੬॥ਪਦ ਅਰਥ ਉਧਾਰੁ = ਪਾਰ-ਉਤਾਰਾ ॥੬॥
SikhNet (Spanish)la Verdadera Congregación. Quien encuentra al Señor mediante Guru Nanak, salva a todas sus generaciones. (6)