ੴ

ਸਿੱਖਬਾਣੀ · SikhBani

ਨਿਰੰਕਾਰੁ ਆਕਾਰ ਅਛਲ ਪੂਰਨ ਅਬਿਨਾਸੀ ॥

nirankaar aakaar achhal pooran abinaasee
Guru Arjan Dev Ji ਗੁਰੂ ਅਰਜਨ ਦੇਵ ਜੀ · Svaiyay Sri Mukhbak Mehl 5 · Ang 1386 · 6 lines
Translations

ਨਿਰੰਕਾਰੁ ਆਕਾਰ; ਅਛਲ ਪੂਰਨ ਅਬਿਨਾਸੀ ॥

nirankaar aakaar; achhal pooran abinaasee |

Sant Singh KhalsaO Formless, Formed, Undeceivable, Perfect, Imperishable,
Manmohan SinghMy Lord, Thou are Formless, Undeceivable, Perfect, and Imperishable,
Manmohan Singh (Punjabi)ਮੇਰੇ ਸਾਈਂ! ਤੂੰ ਸਰੂਪ-ਰਹਿਤ, ਨਾਂ ਠਗਿਆ ਜਾਣ ਵਾਲਾ, ਕਾਮਲ ਅਤੇ ਅਮਰ ਹੈ;
Fareedkot Teekaਹੇ ਨਿਰੰਕਾਰ! ਤੂੰ ਆਪ ਹੀ ਅਕਾਰ ਕੀਆ ਹੈ ਪੁਨਾ ਮਾਯਾ ਸੇ ਅਛਲ ਹੋ ਕਰ ਅਬਿਨਾਸੀ ਰੂਪ ਸਰਬ ਮੇਂ ਪੂਰਨ ਹੋਇ ਰਹਿਆ ਹੈਂ॥
Prof. Sahib Singhਤੂੰ ਵਰਨਾਂ ਚਿੰਨ੍ਹਾਂ ਤੋਂ ਬਾਹਰਾ ਹੈਂ, ਤੇ ਸਰੂਪ ਵਾਲਾ ਭੀ ਹੈਂ; ਤੈਨੂੰ ਕੋਈ ਛਲ ਨਹੀਂ ਸਕਦਾ, ਤੂੰ ਸਭ ਥਾਈਂ ਵਿਆਪਕ ਹੈਂ, ਤੇ ਕਦੇ ਨਾਸ ਹੋਣ ਵਾਲਾ ਨਹੀਂ ਹੈਂ,

ਪਦ ਅਰਥ ਨਿਰੰਕਾਰੁ = ਅਕਾਰ ਤੋਂ ਰਹਿਤ, ਵਰਨਾਂ ਚਿੰਨ੍ਹਾਂ ਤੋਂ ਬਾਹਰਾ। ਆਕਾਰ = ਸਰਗੁਨ, ਸਰੂਪ ਵਾਲਾ। ਅਛਲ = ਜਿਸ ਨੂੰ ਕੋਈ ਧੋਖਾ ਨ ਦੇ ਸਕੇ।

SikhNet (Spanish)Oh sin Forma, Formado, imposible de engañar, Perfecto, Imperecedero,

ਹਰਖਵੰਤ ਆਨੰਤ ਰੂਪ; ਨਿਰਮਲ ਬਿਗਾਸੀ ॥

harakhavant aanant roop; niramal bigaasee |

Sant Singh KhalsaBlissful, Unlimited, Beautiful, Immaculate, Blossoming Lord:
Manmohan Singhand Ever in bliss, Ever in bloom, Illimitable, Beauteous, and Immaculate are Thou.
Manmohan Singh (Punjabi)ਤੂੰ ਸਦਾ ਪ੍ਰਸੰਨ, ਹੱਦ ਬੰਨਾ-ਰਹਿਤ, ਰੂਪਵੰਤ, ਪਾਵਨ ਪਵਿੱਤਰ ਅਤੇ ਖਿੜਾਓ ਵਾਲਾ ਹੈ।
Fareedkot Teekaਹੇ (ਹਰਖ) ਅਨੰਦ ਵਾ ਉਤਸ਼ਾਹ ਵਾਲੇ ਅਨੰਤ ਰੂਪ ਨਿਰਮਲ! ਤੇਰੀ ਹੀ ਸੱਤਾ ਜਗਤ ਰੂਪ ਹੋਇ ਕਰ ਕੇ (ਬਿਗਾਸੀ) ਖਿੜ ਰਹੀ ਹੈ, ਭਾਵ ਪ੍ਰਕਾਸ਼ ਰਹੀ ਹੈ॥
Prof. Sahib Singhਤੂੰ ਸਦਾ-ਪ੍ਰਸੰਨ ਹੈਂ, ਤੇਰੇ ਬੇਅੰਤ ਸਰੂਪ ਹਨ, ਤੂੰ ਸੁੱਧ-ਸਰੂਪ ਹੈਂ ਅਤੇ ਜ਼ਾਹਰਾ-ਜ਼ਹੂਰ ਹੈਂ।

ਪਦ ਅਰਥ ਹਰਖਵੰਤ = ਸਦਾ-ਪ੍ਰਸੰਨ। ਆਨੰਤਰੂਪ = ਬੇਅੰਤ ਸਰੂਪਾਂ ਵਾਲਾ। ਬਿਗਾਸੀ = ਮਉਲਿਆ ਹੋਇਆ, ਖਿੜਿਆ ਹੋਇਆ, ਪਰਗਟ।

SikhNet (Spanish)Lleno de Éxtasis, Ilimitado, Bello, Inmaculado y Floreciente Señor.

ਗੁਣ ਗਾਵਹਿ ਬੇਅੰਤ; ਅੰਤੁ. ਇਕੁ ਤਿਲੁ ਨਹੀ ਪਾਸੀ ॥

gun gaaveh beant; ant. ik til nahee paasee |

Sant Singh KhalsaCountless are those who sing Your Glorious Praises, but they do not know even a tiny bit of Your extent.
Manmohan SinghCountless are those who sing Thine praises, however, they know not even a bit of Thy limit.
Manmohan Singh (Punjabi)ਅਣਗਿਣਤ ਹਨ ਜੋ ਤੇਰੀਆਂ ਕੀਰਤੀਆਂ ਗਾਉਂਦੇ ਹਨ, ਪ੍ਰੰਤੂ ਤੇਰੇ ਓੜਕ ਨੂੰ ਉਹ ਭੋਰਾ ਭਰ ਭੀ ਨਹੀਂ ਜਾਣਦੇ।
Fareedkot Teekaਬਿਅੰਤ ਹੀ ਪੁਰਸ਼ ਤੇਰੇ ਗੁਣਾਂ ਕੋ ਗਾਵਤੇ ਹੈਂ, ਪਰੰਤੂ ਤੇਰਾ ਇਕ ਤਿਲ ਮਾਤ੍ਰ ਭੀ ਅੰਤ ਨਹੀਂ ਪਾਇ ਸਕਤੇ ਹੈਂ॥
Prof. Sahib Singhਬੇਅੰਤ ਜੀਵ ਤੇਰੇ ਗੁਣ ਗਾਉਂਦੇ ਹਨ, ਪਰ ਤੇਰਾ ਅੰਤ ਰਤਾ ਭੀ ਨਹੀਂ ਪੈਂਦਾ।

ਪਦ ਅਰਥ ਬੇਅੰਤ = ਬੇਅੰਤ ਜੀਵ। ਇਕੁ ਤਿਲੁ = ਰਤਾ ਭੀ। ਨਹੀ ਪਾਸੀ = ਨਹੀਂ ਪੈਂਦਾ।

SikhNet (Spanish)Incontables son quienes recitan Tus Gloriosas Alabanzas, pero no conocen ni una pizca de Tu Extensión,

ਜਾ ਕਉ ਹੋਂਹਿ ਕ੍ਰਿਪਾਲ; ਸੁ ਜਨੁ. ਪ੍ਰਭ ਤੁਮਹਿ ਮਿਲਾਸੀ ॥

jaa kau honhi kripaal; su jan. prabh tumeh milaasee |

Sant Singh KhalsaThat humble being upon whom You shower Your Mercy meets with You, O God.
Manmohan SinghHe, unto whom Thou are merciful, O Lord, that person meets with Thee.
Manmohan Singh (Punjabi)ਜਿਸ ਉਤੇ ਤੂੰ ਮਿਹਰਬਾਨ ਹੈ, ਹੇ ਮਾਲਕ! ਉਹ ਪੁਰਸ਼ ਤੇਰੇ ਨਾਲ ਮਿਲ ਜਾਂਦਾ ਹੈ।
Fareedkot Teekaਜਿਸ ਜਨ ਕਉ ਆਪ ਕ੍ਰਿਪਾਲ ਹੋਤੇ ਹੋ, ਹੇ ਪ੍ਰਭੂ! ਸੋ ਜਨ ਤੁਮਾਰੇ ਸਰੂਪ ਮੇਂ ਮਿਲਤਾ ਹੈ॥
Prof. Sahib Singhਹੇ ਪ੍ਰਭੂ! ਜਿਸ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਮਨੁੱਖ ਤੈਨੂੰ ਮਿਲ ਪੈਂਦਾ ਹੈ।

ਪਦ ਅਰਥ ਮਿਲਾਸੀ = ਮਿਲ ਪੈਂਦਾ ਹੈ। ਪ੍ਰਭ = ਹੇ ਪ੍ਰਭੂ!

SikhNet (Spanish)ese ser humilde a quien otorgas el Rocío de Tu Misericordia, te encuentra.

ਧੰਨਿ ਧੰਨਿ ਤੇ ਧੰਨਿ ਜਨ; ਜਿਹ ਕ੍ਰਿਪਾਲੁ ਹਰਿ ਹਰਿ ਭਯਉ ॥

dhan dhan te dhan jan; jih kripaal har har bhyau |

Sant Singh KhalsaBlessed, blessed, blessed are those humble beings, upon whom the Lord, Har, Har, showers His Mercy.
Manmohan SinghBlest, blest, and blest are the persons, on whom the Lord God has become merciful.
Manmohan Singh (Punjabi)ਮੁਬਾਰਕ ਮੁਬਾਰਕ ਅਤੇ ਮੁਬਾਰਕ ਹਨ ਉਹ ਪੁਰਸ਼ ਜਿਨ੍ਹਾਂ ਉਤੇ ਸੁਆਮੀ ਵਾਹਿਗੁਰੂ ਮਿਹਰਬਾਨ ਥੀ ਗਿਆ ਹੈ।
Fareedkot Teekaਹੇ ਹਰੀ! ਤੁਮ ਜਿਸ ਪਰ ਆਪ ਹਰ ਪ੍ਰਕਾਰ ਸੇ ਕ੍ਰਿਪਾਲ ਭਏ ਹੋ ਤੇ ਜਨ ਤੀਨੋਂ ਕਾਲ ਮੇਂ ਧੰਨ ਹੈਂ॥
Prof. Sahib Singhਭਾਗਾਂ ਵਾਲੇ ਹਨ ਉਹ ਮਨੁੱਖ, ਜਿਨ੍ਹਾਂ ਉੱਤੇ ਹਰੀ ਦਇਆਵਾਨ ਹੋਇਆ ਹੈ।

ਪਦ ਅਰਥ ਧੰਨਿ = ਭਾਗਾਂ ਵਾਲੇ। ਜਿਹ = ਜਿਨ੍ਹਾਂ ਉੱਤੇ।

SikhNet (Spanish)Oh Dios, Benditos, Benditos, Benditos son aquéllos seres humildes sobre quienes el Señor, Jar, Jar, esparce el Rocío de Su Misericordia.

ਹਰਿ ਗੁਰੁ ਨਾਨਕੁ. ਜਿਨ ਪਰਸਿਅਉ; ਸਿ ਜਨਮ ਮਰਣ ਦੁਹ. ਥੇ ਰਹਿਓ ॥੫॥

har gur naanak. jin parasiaau; si janam maran duh. the rahio |5|

Sant Singh KhalsaWhoever meets with the Lord through Guru Nanak is rid of both birth and death. ||5||
Manmohan SinghWhosoever meets with the Divine Guru Nanak, he is rid of both birth and death.
Manmohan Singh (Punjabi)ਜੋ ਕੋਈ ਭੀ ਰੱਬ ਰੂਪ ਗੁਰੂ ਨਾਨਕ ਨਾਲ ਮਿਲ ਜਾਂਦਾ ਹੈ, ਉਹ ਜੰਮਣ ਅਤੇ ਮਰਨ ਦੋਨਾ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ ਸਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ! ਜਿਨੋਂ ਨੇ ਆਪ ਕੇ ਚਰਨੋਂ ਕੋ ਪਰਸਿਆ, ਭਾਵ ਧਿਆਯਾ ਹੈ, ਸੋ ਪੁਰਸ਼ੋਂ ਕਾ ਸਮਦਾਯ ਜਨਮ ਮਰਨ ਦੋਨੋਂ ਦੁਖੋਂ ਸੇ ਰਹਿਤ ਹੂਆ ਹੈ॥੫॥
Prof. Sahib Singhਜਿਨ੍ਹਾਂ ਮਨੁੱਖਾਂ ਨੇ (ਉਪਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਨੂੰ ਪਰਸਿਆ ਹੈ, ਉਹ ਜਨਮ ਮਰਨ ਦੋਹਾਂ ਤੋਂ ਬਚ ਰਹੇ ਹਨ ॥੫॥

ਪਦ ਅਰਥ ਹਰਿ ਗੁਰੁ ਨਾਨਕੁ = (ਇਹੋ ਜਿਹੇ ਗੁਣਾਂ ਵਾਲੇ) ਹਰੀ ਦਾ ਰੂਪ ਗੁਰੂ ਨਾਨਕ। ਜਿਨ = ਜਿਨ੍ਹਾਂ ਨੇ। ਪਰਸਿਯਉ = ਪਰਸਨ ਕੀਤਾ ਹੈ, ਛੁਹਿਆ ਹੈ, ਭੇਟਿਆ ਹੈ, ਚਰਨ ਪਰਸੇ ਹਨ। ਸਿ = ਉਹ (ਭਾਗਾਂ ਵਾਲੇ) ਮਨੁੱਖ। ਦੁਹ ਥੇ = ਦੁਹਾਂ ਥੋਂ। ਰਹਿਓ = ਬਚ ਰਹੇ ਹਨ ॥੫॥

SikhNet (Spanish)Quien sea que encuentra al Señor a través de Guru Nanak, es liberado de la muerte y del nacimiento. (5)
Answers quote the Granth verbatim with Ang citations. AI commentary is not Gurbani and not a religious ruling.