ਸਚੁ ਸਭਾ. ਦੀਬਾਣੁ ਸਚੁ; ਸਚੇ ਪਹਿ ਧਰਿਓ ॥
sach sabhaa. deebaan sach; sache peh dhario |
Sant Singh KhalsaTrue is His Congregation and His Court. The True Lord has established Truth.
Manmohan SinghTrue is the Lord's congregation and His court. He has placed His True Name with the True Guru.
Manmohan Singh (Punjabi)ਸੱਚੀ ਹੈ ਸੁਆਮੀ ਦੀ ਸੰਗਤ ਅਤੇ ਦਰਗਾਹ। ਆਪਣਾ ਸੱਚਾ ਨਾਮ, ਉਸ ਨੇ ਸੱਚੇ ਗੁਰਾਂ ਪਾਸ ਰਖਿਆ ਹੈ।
Fareedkot Teekaਹੇ ਸਚ ਸਰੂਪ! ਤੇਰੀ ਸਭਾ ਭੀ ਸਚ ਸਰੂਪ ਹੈ ਔ ਤੇਰਾ (ਦੀਬਾਣੁ) ਆਸਰਾ ਭੀ ਸਚ ਸਰੂਪ ਹੈ॥
Prof. Sahib Singh(ਅਕਾਲ ਪੁਰਖ ਦੀ) ਸਭਾ ਸਦਾ ਅਟੱਲ ਰਹਿਣ ਵਾਲੀ ਹੈ, (ਉਸ ਦੀ) ਕਚਹਿਰੀ ਸਦਾ-ਥਿਰ ਹੈ; (ਅਕਾਲ ਪੁਰਖ ਨੇ ਆਪਣਾ ਆਪ) ਆਪਣੇ ਸਦਾ-ਥਿਰ-ਰੂਪ ਗੁਰੂ ਕੋਲ ਰੱਖਿਆ ਹੋਇਆ ਹੈ; (ਭਾਵ, ਹਰੀ ਗੁਰੂ ਦੀ ਰਾਹੀਂ ਮਿਲਦਾ ਹੈ),ਪਦ ਅਰਥ ਸਭਾ = ਸੰਗਤ, ਦਰਬਾਰ। ਸਚੁ = ਸਦਾ-ਥਿਰ ਰਹਿਣ ਵਾਲਾ। ਦੀਬਾਣੁ = ਕਚਹਿਰੀ। ਸਚੇ ਪਹਿ = ਸਦਾ-ਥਿਰ ਹਰੀ ਦੇ ਰੂਪ ਗੁਰੂ ਕੋਲ।
SikhNet (Spanish)Verdadera es su Congregación y Su Corte, el Señor Verdadero
ਸਚੈ ਤਖਤਿ ਨਿਵਾਸੁ; ਸਚੁ ਤਪਾਵਸੁ ਕਰਿਓ ॥
sachai takhat nivaas; sach tapaavas kario |
Sant Singh KhalsaSitting upon His Throne of Truth, He administers True Justice.
Manmohan SinghSitting on the True Throne, He administers true justice.
Manmohan Singh (Punjabi)ਸੱਚੇ ਰਾਜ-ਸਿੰਘਾਸਣ ਉਤੇ ਬਿਰਾਜਮਾਨ ਹੋ, ਉਹ ਸੱਚਾ ਨਿਆ ਕਰਦਾ ਹੈ।
Fareedkot Teekaਪੁਨਾ ਤੁਮ ਨੇ ਅਪਨਾ ਸਚਾ ਨਾਮ ਸਚੇ ਸਤਿਗੁਰੋਂ ਪਾਸ ਧਰਿਆ ਹੈ, ਭਾਵ ਯੇਹ ਤੇਰੇ ਨਾਮ ਕਾ ਉਪਦੇਸ਼ ਸਤਿਗੁਰੋਂ ਦ੍ਵਾਰੇ ਹੀ ਪ੍ਰਾਪਤਿ ਹੋਤਾ ਹੈ ਔ ਸਚੇ ਬਈਕੁੰਠ ਮੇਂ ਤਖਤ ਪਰ ਨਿਵਾਸ ਕਰ ਕੇ ਤੁਮ ਨੇ ਸਚਾ ਹੀ (ਤਪਾਵਸੁ) ਨਿਆਉਂ ਕੀਆ ਹੈ॥
Prof. Sahib Singh(ਅਕਾਲ ਪੁਰਖ ਦਾ) ਟਿਕਾਣਾ ਸਦਾ ਕਾਇਮ ਰਹਿਣ ਵਾਲਾ ਆਸਣ ਹੈ ਤੇ, ਅਤੇ ਉਹ (ਸਦਾ) ਸੱਚਾ ਨਿਆਂ ਕਰਦਾ ਹੈ।ਪਦ ਅਰਥ ਸਚੈ ਤਖਤਿ = ਸੱਚੇ ਤਖ਼ਤ ਉਤੇ। ਤਪਾਵਸੁ = ਨਿਆਂਉ।
SikhNet (Spanish)ha establecido la Verdad, sentado en Su Trono de Verdad, Él administra la Justicia Verdadera.
ਸਚਿ ਸਿਰਜੵਿਉ ਸੰਸਾਰੁ; ਆਪਿ ਆਭੁਲੁ. ਨ ਭੁਲਉ ॥
sach sirajayiau sansaar; aap aabhul. na bhulau |
Sant Singh KhalsaThe True Lord Himself fashioned the Universe. He is Infallible, and does not make mistakes.
Manmohan SinghThe True Lord, of Himself, has created the world. He is infallible and errs not.
Manmohan Singh (Punjabi)ਸੱਚੇ ਸੁਆਮੀ ਨੇ ਆਪੇ ਜਹਾਨ ਰਚਿਆ ਹੈ। ਉਹ ਅਚੂਕ ਹੈ ਅਤੇ ਭੁਲਦਾ ਨਹੀਂ।
Fareedkot Teekaਪੁਨਾ ਹੇ ਸਚ ਸਰੂਪ! ਆਪ ਨੇ ਹੀ ਸੰਸਾਰ ਉਤਪਤਿ ਕੀਆ ਹੈ। ਯਥਾ-☬'ਆਪਿ ਸਾਚ ਧਾਰੀ ਸਭਿ ਸਾਚੁ॥'☬ਪੁਨਾ- 'ਆਪਿ ਸਤੁ ਕੀਆ ਸਭਿ ਸਤੁ॥'☬ਪੁਨਾ- ਆਪ ਅਭੁਲ ਸਰੂਪ ਕੋ ਕਬੀ ਭੁਲੇ ਨਹੀਂ ਹੈਂ। ਯਥਾ-☬'ਭੁਲਣ ਅੰਦਰਿ ਸਭ ਕੋ ਅਭੁਲੁ ਗੁਰੂ ਕਰਤਾਰੁ॥'
Prof. Sahib Singhਸਦਾ-ਥਿਰ ਸੱਚੇ (ਅਕਾਲ ਪੁਰਖ) ਨੇ ਜਗਤ ਨੂੰ ਰਚਿਆ ਹੈ, ਉਹ ਆਪ ਕਦੇ ਭੁੱਲਣਹਾਰ ਨਹੀਂ, ਕਦੇ ਭੁੱਲ ਨਹੀਂ ਕਰਦਾ।ਪਦ ਅਰਥ ਸਚਿ = ਸੱਚੇ (ਅਕਾਲ ਪੁਰਖ) ਨੇ, ਸਦਾ ਕਾਇਮ ਰਹਿਣ ਵਾਲੇ (ਪ੍ਰਭੂ) ਨੇ। ਸਿਰਜਿਉ = ਪੈਦਾ ਕੀਤਾ ਹੈ। ਆਭੁਲੁ = ਨਾਹ ਭੁੱਲਣ ਵਾਲਾ। ਨ ਭੁਲਉ = ਭੁੱਲ ਨਹੀਂ ਕਰਦਾ ਹੈ।
SikhNet (Spanish)El Verdadero Señor adornó el Universo entero, Él es Inefable, y no comete errores.
ਰਤਨ ਨਾਮੁ ਅਪਾਰੁ; ਕੀਮ ਨਹੁ ਪਵੈ. ਅਮੁਲਉ ॥
ratan naam apaar; keem nahu pavai. amulau |
Sant Singh KhalsaThe Naam, the Name of the Infinite Lord, is the jewel. Its value cannot be appraised - it is priceless.
Manmohan SinghPriceless like the jewel is the Name of the Infinite Lord. The worth of the invaluable Name can be prized not.
Manmohan Singh (Punjabi)ਜਵੇਹਰ ਵਰਗਾ ਅਣਮੁਲਾ ਹੈ ਨਾਮ ਬੇਅੰਤ ਪ੍ਰਭੂ ਦਾ। ਅਮੋਲਕ ਨਾਮ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਤਾਂ ਤੇ ਹੇ ਅਪਾਰ ਸਰੂਪ! ਤੇਰਾ ਨਾਮ ਰੂਪੀ ਰਤਨ ਅਮੋਲਕ ਹੈ, ਕਿਉਂ ਕਿ ਇਸ ਨਾਮ ਰਤਨ ਕੀ ਕਿਸੀ ਤੇ ਕੀਮਤ ਨਹੀਂ ਪਾਈ ਜਾਤੀ॥
Prof. Sahib Singh(ਅਕਾਲ ਪੁਰਖ ਦਾ) ਸ੍ਰੇਸ਼ਟ ਨਾਮ (ਭੀ) ਬੇਅੰਤ ਹੈ, ਅਮੋਲਕ ਹੈ, (ਉਸ ਦੇ ਨਾਮ ਦਾ) ਮੁੱਲ ਨਹੀਂ ਪੈ ਸਕਦਾ।ਪਦ ਅਰਥ ਕੀਮ = ਮੁੱਲ। ਨਹੁ = ਨਹੀਂ। ਅਮੁਲਉ = ਅਮੋਲਕ ਹੈ।
SikhNet (Spanish)El Naam, el Nombre del Señor Infinito es la Joya, Su Valor no puede ser descrito y no tiene precio,
ਜਿਹ ਕ੍ਰਿਪਾਲੁ ਹੋਯਉ ਗੋੁਬਿੰਦੁ; ਸਰਬ ਸੁਖ ਤਿਨਹੂ ਪਾਏ ॥
jih kripaal hoyau guobind; sarab sukh tinahoo paae |
Sant Singh KhalsaThat person, upon whom the Lord of the Universe showers His Mercy obtains all comforts.
Manmohan SinghOn whomsoever the world-Lord becomes merciful, he alone obtains all the comfort.
Manmohan Singh (Punjabi)ਜਿਸ ਕਿਸੇ ਉਤੇ ਸੰਸਾਰ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਕੇਵਲ ਉਸ ਨੂੰ ਹੀ ਸਾਰੇ ਆਰਾਮ ਪਰਾਪਤ ਹੁੰਦੇ ਹਨ।
Fareedkot Teekaਹੇ ਗੋਬਿੰਦ! ਤੁਮ ਜਿਸ ਪੁਰਸ਼ ਕੋ ਆਪ ਕ੍ਰਿਪਾਲ ਹੋਏ ਹੋ ਤਿਨੋਂ ਨੇ ਸੰਪੂਰਨ ਸੁਖ ਪਾਇ ਲੀਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਉੱਤੇ ਅਕਾਲ ਪੁਰਖ ਦਇਆਵਾਨ ਹੋਇਆ ਹੈ, ਉਹਨਾਂ ਨੂੰ ਹੀ ਸਾਰੇ ਸੁਖ ਮਿਲੇ ਹਨ।ਪਦ ਅਰਥ ਜਿਹ = ਜਿਨ੍ਹਾਂ ਮਨੁੱਖਾਂ ਉਤੇ।
SikhNet (Spanish)esa persona sobre quien el Señor del Universo esparce Su Rocío de Misericordia obtiene todas las comodidades.
ਹਰਿ ਗੁਰੁ ਨਾਨਕੁ. ਜਿਨੑ ਪਰਸਿਓ; ਤੇ ਬਹੁੜਿ ਫਿਰਿ ਜੋਨਿ. ਨ ਆਏ ॥੭॥
har gur naanak. jina parasio; te bahurr fir jon. na aae |7|
Sant Singh KhalsaThose who touch the Feet of the Lord through Guru Nanak, do not have to enter the cycle of reincarnation ever again. ||7||
Manmohan SinghThey who touch the feet of Divine Guru Nanak, they are cast not into existences afterwards again.
Manmohan Singh (Punjabi)ਜਿਨ੍ਹਾਂ ਨੂੰ ਰੱਬ ਰੂਪ ਗੁਰੂ ਨਾਨਕ ਦੇ ਪੈਰਾਂ ਦੀ ਛੂਹ ਪਰਾਪਤ ਹੋ ਜਾਂਦੀ ਹੈ, ਉਹ ਮਗਰੋ ਮੁੜ ਕੇ ਜੂਨੀਆਂ ਅੰਦਰ ਨਹੀਂ ਪੈਦੇ।
Fareedkot Teekaਹੇ ਹਰੀ ਸਰੂਪ ਗੁਰ ਨਾਨਕ ਦੇਵ ਜੀ! ਜਿਨੋਂ ਨੇ ਆਪ ਕੇ ਚਰਨੋਂ ਕੋ (ਪਰਸਿਓ) ਸਪਰਸ ਕੀਆ, ਭਾਵ ਪੂਜਿਆ ਹੈ ਪੁਨਾ ਵਹੁ ਗਰਭ ਜੋਨੀ ਮੇਂ ਨਹੀਂ ਆਏ ਹੈਂ, ਭਾਵ ਜਨਮ ਮਰਨ ਸੇ ਰਹਿਤ ਹੂਏ ਹੈਂ॥੭॥
Prof. Sahib Singh(ਅਜਿਹੇ ਗੁਣਾਂ ਵਾਲੇ) ਅਕਾਲ ਪੁਰਖ ਦੇ ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹ ਫਿਰ ਪਰਤ ਕੇ ਜਨਮ (ਮਰਣ) ਵਿਚ ਨਹੀਂ ਆਉਂਦੇ ॥੭॥ਪਦ ਅਰਥ ਬਹੁੜਿ = ਮੁੜ, ਪਰਤ ਕੇ। ਜੋਨਿ ਨ ਆਏ = ਨਹੀਂ ਜਨਮ ਲਿਆ, ਨਹੀਂ ਜੰਮੇ। ਗਬਿੰਦ = 'ਗ' ਅੱਖਰ ਦੇ ਨਾਲ ਅਸਲੀ ਲਗ (ੋ) ਹੈ, ਇਥੇ (ੁ) ਪੜ੍ਹਨਾ ਹੈ। ਤਿਨਹੂ = ਉਹਨਾਂ ਨੇ ਹੀ ॥੭॥
SikhNet (Spanish)Los que tocan los Pies del Señor, a través de Guru Nanak, no tendrán que entrar en el ciclo de la reencarnación otra vez. (7)