ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਇਛਾ ਮਨ ਕੀ ਪੂਰੀਐ; ਜਪੀਐ ਸੁਖ ਸਾਗਰੁ ॥
eichhaa man kee pooreeai; japeeai sukh saagar |
Sant Singh KhalsaThe desires of the mind are satisfied, meditating on the Ocean of Peace.
Manmohan SinghMeditating on God, Ocean of peace. mind's aspirations are fulfilled.
Manmohan Singh (Punjabi)ਆਰਾਮ ਦੇ ਸਮੁੰਦਰ, ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਚਿੱਤ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਜੌ ਸੁਖੋਂ ਕੇ ਸਮੁੰਦ੍ਰ ਵਾਹਿਗੁਰੂ ਕੋ ਜਪੀਏ ਤੌ ਮਨ ਕੀ ਸਭ ਇਛਾ ਪੂਰਨ ਹੋ ਜਾਤੀ ਹੈਂ॥
Prof. Sahib Singhਸੁਖਾਂ ਦੇ ਸਮੁੰਦਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਸਿਮਰਨ-ਆਰਾਧਨ ਦੀ ਬਰਕਤਿ ਨਾਲ) ਮਨ ਦੀ (ਹਰੇਕ) ਇੱਛਾ ਪੂਰੀ ਹੋ ਜਾਂਦੀ ਹੈ (ਮਨ ਦੀਆਂ ਵਾਸਨਾਂ ਮੁੱਕ ਜਾਂਦੀਆਂ ਹਨ)।ਪਦ ਅਰਥ ਪੂਰੀਐ = ਪੂਰੀ ਹੋ ਜਾਂਦੀ ਹੈ। ਜਪੀਐ = ਜਪਣਾ ਚਾਹੀਦਾ ਹੈ। ਸੁਖ ਸਾਗਰੁ = ਸੁਖਾਂ ਦਾ ਸਮੁੰਦਰ ਪ੍ਰਭੂ।
SikhNet (Spanish)Los deseos de la mente son cumplidos meditando en el Océano de Paz.
ਹਰਿ ਕੇ ਚਰਨ ਅਰਾਧੀਅਹਿ; ਗੁਰ ਸਬਦਿ ਰਤਨਾਗਰੁ ॥
har ke charan araadheeeh; gur sabad ratanaagar |
Sant Singh KhalsaWorship and adore the Feet of the Lord, through the Word of the Guru's Shabad, the jewel mine.
Manmohan SinghThrough the Guru's word, the mine of jewels, the Lord's feet are meditated upon.
Manmohan Singh (Punjabi)ਜਵੇਹਰਾਂ ਦੀ ਖਾਣ, ਗੁਰਾਂ ਦੀ ਬਾਣੀ ਰਾਹੀਂ ਪ੍ਰਭੂ ਦੇ ਪੈਰਾਂ ਦਾ ਸਿਮਰਨ ਕੀਤਾ ਜਾਂਦਾ ਹੈ।
Fareedkot Teekaਗੁਰੋਂ ਕਾ ਸਬਦਿ ਜੋ (ਰਤਨਾਗਰੁ) ਵੈਰਾਗ ਆਦਿ ਰਤਨੋਂ ਕੀ ਖਾਣ ਹੈ, ਤਿਸ ਦ੍ਵਾਰੇ ਹਰੀ ਕੇ ਚਰਨੋਂ ਕਾ ਅਰਾਧਨ ਕਰੀਏ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਰਤਨਾਂ ਦੀ ਖਾਣ ਪ੍ਰਭੂ ਦਾ, ਪ੍ਰਭੂ ਦੇ ਚਰਨਾਂ ਦਾ ਆਰਾਧਨ ਕਰਨਾ ਚਾਹੀਦਾ ਹੈ।ਪਦ ਅਰਥ ਅਰਾਧੀਅਹਿ = ਆਰਾਧਾਣੇ ਚਾਹੀਦੇ ਹਨ। ਸਬਦਿ = ਸ਼ਬਦ ਦੀ ਰਾਹੀਂ। ਰਤਨਾਗਰੁ = ਰਤਨਾਂ ਦਾ ਖਾਣ।
SikhNet (Spanish)Medita y adora los Pies del Señor, la Mina de Joyas, mediante la Palabra del Shabd del Guru.
ਮਿਲਿ ਸਾਧੂ ਸੰਗਿ ਉਧਾਰੁ ਹੋਇ; ਫਾਟੈ ਜਮ ਕਾਗਰੁ ॥
mil saadhoo sang udhaar hoe; faattai jam kaagar |
Sant Singh KhalsaJoining the Saadh Sangat, the Company of the Holy, one is saved, and the Decree of Death is torn up.
Manmohan SinghMeeting with the saints society, man is delivered and papers of his death's courier are torn off.
Manmohan Singh (Punjabi)ਸਤਿਸੰਗ ਨਾਲ ਜੁੜ ਕੇ, ਜੀਵ ਤਰ ਜਾਂਦਾ ਹੈ ਅਤੇ ਉਸ ਦੀ ਮੌਤ ਦੇ ਦੂਤ ਦੇ ਕਾਗਜ਼ ਪਾਟ ਜਾਂਦੇ ਹਨ।
Fareedkot Teekaਸੰਤੋਂ ਕੇ ਸੰਗ ਮਿਲ ਕਰ ਉਧਾਰੁ ਹੋਇ ਜਾਤਾ ਹੈ ਅਰੁ ਜਮ ਕਾ ਕਾਗਤੁ ਫਟ ਜਾਤਾ ਹੈ॥
Prof. Sahib Singhਗੁਰੂ ਦੀ ਸੰਗਤ ਵਿਚ ਮਿਲ ਕੇ (ਨਾਮ ਜਪਿਆਂ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਜਮਰਾਜ ਦਾ (ਲੇਖੇ ਵਾਲਾ) ਕਾਗਜ਼ ਪਾਟ ਜਾਂਦਾ ਹੈ।ਪਦ ਅਰਥ ਮਿਲਿ = ਮਿਲ ਕੇ। ਉਧਾਰੁ = ਪਾਰ-ਉਤਾਰਾ। ਫਾਟੈ = ਪਾਟ ਪਾਂਦਾ ਹੈ। ਕਾਗਰੁ = (ਲੇਖੇ ਦਾ) ਕਾਗਜ਼।
SikhNet (Spanish)Acercándose a la Saad Sangat, la Compañía de los Santos, uno es salvado y el decreto de muerte es destruido.
ਜਨਮ ਪਦਾਰਥੁ ਜੀਤੀਐ; ਜਪਿ ਹਰਿ ਬੈਰਾਗਰੁ ॥
janam padaarath jeeteeai; jap har bairaagar |
Sant Singh KhalsaThe treasure of this human life is won, meditating on the Lord of Detachment.
Manmohan SinghMeditating on the detached Lord, one wins the treasures of Human life.
Manmohan Singh (Punjabi)ਨਿਰਲੇਪ ਸੁਆਮੀ ਦਾ ਸਿਮਰਨ ਕਰਨ ਦੁਆਰਾ, ਇਨਸਾਨ ਮਨੁਸ਼ੀ ਜੀਵਨ ਦੇ ਖਜ਼ਾਨੇ ਨੂੰ ਜਿੱਤ ਲੈਂਦਾ ਹੈ।
Fareedkot Teekaਹੇ ਭਾਈ! ਹਰੀ (ਬੈਰਾਗਰੁ) ਹੀਰਿਓਂ ਕੀ ਖਾਣ ਰੂਪ ਜੋ ਜਪ ਕਰ ਜਨਮ ਪਦਾਰਥ ਕੋ ਜੀਤ ਲਈਦਾ ਹੈ॥
Prof. Sahib Singhਪਿਆਰ ਦੇ ਸੋਮੇ ਪਰਮਾਤਮਾ ਦਾ ਨਾਮ ਜਪ ਕੇ ਕੀਮਤੀ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈਦੀ ਹੈ।ਪਦ ਅਰਥ ਜੀਤੀਐ = ਜਿੱਤ ਲਈਦਾ ਹੈ। ਜਪਿ = ਜਪ ਕੇ। ਬੈਰਾਗਰੁ = ਪਿਆਰ ਦਾ ਸੋਮਾ।
SikhNet (Spanish)El Tesoro de esta vida humana es ganado meditando en el Señor del Desapego.
ਸਭਿ ਪਵਹੁ ਸਰਨਿ ਸਤਿਗੁਰੂ ਕੀ; ਬਿਨਸੈ ਦੁਖ ਦਾਗਰੁ ॥੧੪॥
sabh pavahu saran satiguroo kee; binasai dukh daagar |14|
Sant Singh KhalsaLet everyone seek the Sanctuary of the True Guru; let the black spot of pain, the scar of suffering, be erased. ||14||
Manmohan SinghLet everyone seek the True Guru's refuge, so that stigma of sorrow may be blotted out.
Manmohan Singh (Punjabi)ਸਾਰੇ ਜਣੇ ਸੱਚੇ ਗੁਰਾਂ ਦੀ ਪਨਾਹ ਲਓ, ਤਾਂ ਜੋ ਪੀੜ ਦਾ ਦਾਗ ਮਿਟ ਜਾਵੇ।
Fareedkot Teekaਹੇ ਭਾਈ! ਤਾਂ ਤੇ ਸਭੀ ਸਤਗੁਰੋਂ ਕੀ ਸਰਣਿ ਮੇਂ ਪ੍ਰਾਪਤਿ ਹੋਵਹੁ, ਤੁਮਾਰਾ ਦੁਖੁ ਔਰ (ਦਾਗਰੁ) ਦਾਗੁ, ਭਾਵ ਕਲੰਕੁ ਸਭੀ ਮਿਟ ਜਾਵੇਗਾ॥੧੪॥
Prof. Sahib Singhਸਾਰੇ ਗੁਰੂ ਦੀ ਸਰਨ ਪਏ ਰਹੋ (ਗੁਰੂ ਦੀ ਸਰਨ ਪੈ ਕੇ ਨਾਮ ਜਪਿਆਂ ਮਨ ਵਿਚੋਂ) ਦੁੱਖਾਂ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ ॥੧੪॥ਪਦ ਅਰਥ ਸਭਿ = ਸਾਰੇ। ਬਿਨਸੈ = ਨਾਸ ਹੋ ਜਾਂਦਾ ਹੈ। ਦਾਗਰੁ = ਦਾਗ਼, ਨਿਸ਼ਾਨ ॥੧੪॥
SikhNet (Spanish)Que todos busquen el Santuario del Señor del Desapego y deja que la mancha negra de dolor, la cicatriz del sufrimiento sea borrada. (14)