ਮਃ ੪ ॥
mahalaa 4 |
Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.
ਹਰਿ ਤੂਹੈ ਦਾਤਾ ਸਭਸ ਦਾ; ਸਭਿ ਜੀਅ ਤੁਮੑਾਰੇ ॥
har toohai daataa sabhas daa; sabh jeea tumaare |
Sant Singh KhalsaLord, You are the Great Giver of all; all beings are Yours.
Manmohan SinghO God, Thou are the Beneficent Lord of all and all the beings are Thine.
Manmohan Singh (Punjabi)ਹੇ ਵਾਹਿਗੁਰੂ! ਤੂੰ ਸਾਰਿਆਂ ਦਾ ਦਾਤਾਰ ਸੁਆਮੀ ਹੈ ਅਤੇ ਸਮੂਹ ਜੀਵ ਤੇਰੇ ਹਨ।
Fareedkot Teekaਹੇ ਹਰੀ! ਤੂੰ ਸਰਬ ਕਾ ਦਾਤਾ ਹੈਂ ਔਰ ਯਿਹ ਸਭੀ ਜੀਵ ਤੁਮਾਰੇ ਆਸਰੇ ਹੈਂ॥
Prof. Sahib Singhਹੇ ਪ੍ਰਭੂ! ਤੂੰ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਸਾਰੇ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ।ਪਦ ਅਰਥ ਸਭਸ ਦਾ = ਸਭ ਜੀਵਾਂ ਦਾ। ਸਭਿ = ਸਾਰੇ। ਜੀਅ = (ਲਫ਼ਜ਼ 'ਜੀਉ' ਤੋਂ ਬਹੁ-ਵਚਨ)।
SikhNet (Spanish)Señor, eres el Gran Dador de todos y todos Te pertenecen,
ਸਭਿ ਤੁਧੈ ਨੋ ਆਰਾਧਦੇ; ਦਾਨੁ ਦੇਹਿ ਪਿਆਰੇ ॥
sabh tudhai no aaraadhade; daan dehi piaare |
Sant Singh KhalsaThey all worship You in adoration; You bless them with Your Bounty, O Beloved.
Manmohan SinghAll of them meditate on Thee, O Love and Thou bless them with thine bounties.
Manmohan Singh (Punjabi)ਉਹ ਸਾਰੇ ਤੇਰਾ ਸਿਮਰਨ ਕਰਦੇ ਹਨ, ਹੇ ਪ੍ਰੀਤਮਾ! ਅਤੇ ਤੂੰ ਉਨ੍ਹਾਂ ਨੂੰ ਦਾਤਾਂ ਬਖਸ਼ਦਾ ਹੈ।
Fareedkot Teekaਸਭੀ ਜੀਵ ਤੇਰੇ ਕੋ ਅਰਾਧਤੇ ਹੈਂ, ਹੇ ਪ੍ਯਾਰੇ! ਤੂੰ ਸਭ ਕੋ ਦਾਨ ਦੇਤਾ ਹੈ॥
Prof. Sahib Singhਸਾਰੇ ਜੀਵ (ਦੁਨੀਆ ਦੇ ਪਦਾਰਥਾਂ ਵਾਸਤੇ) ਤੈਨੂੰ ਹੀ ਯਾਦ ਕਰਦੇ ਹਨ, ਤੇ ਹੇ ਪਿਆਰੇ! ਤੂੰ (ਸਭ ਨੂੰ) ਦਾਨ ਦੇਂਦਾ ਹੈਂ।ਪਦ ਅਰਥ ਦੇਹਿ = ਤੂੰ ਦੇਂਦਾ ਹੈਂ। ਪਿਆਰੇ = ਹੇ ਪਿਆਰੇ!
SikhNet (Spanish)todos te alaban y adoran, y Tú los bendices con Tu Abundancia.
ਹਰਿ ਦਾਤੈ ਦਾਤਾਰਿ ਹਥੁ ਕਢਿਆ; ਮੀਹੁ ਵੁਠਾ ਸੈਸਾਰੇ ॥
har daatai daataar hath kadtiaa; meehu vutthaa saisaare |
Sant Singh KhalsaThe Generous Lord, the Great Giver reaches out with His Hands, and the rain pours down on the world.
Manmohan SinghGod, the beneficent Giver just puts forth His hand and the rain pours on the world.
Manmohan Singh (Punjabi)ਵਾਹਿਗੁਰੂ ਦਰਿਆ ਦਿਲ ਦਾਨੀ ਕੇਵਲ ਆਪਣਾ ਹੱਥ ਹੀ ਬਾਹਰ ਨੂੰ ਪਸਾਰਦਾ ਹੈ ਤੇ ਸੰਸਾਰ ਤੇ ਮੀਹ ਪੈਣ ਲੱਗ ਜਾਂਦਾ ਹੈ।
Fareedkot Teekaਹੇ ਹਰੀ ਉਦਾਰ ਦਾਤੇ! ਜਬ ਤੈਨੇ ਕ੍ਰਿਪਾ ਰੂਪੀ ਹਥੁ ਕਢਿਆ ਤਬ ਸੰਸਾਰ ਮੇਂ ਉਪਦੇਸ ਰੂਪੀ ਮੀਹੁ ਬਰਸਾ ਹੈ॥
Prof. Sahib Singhਹਰਿ ਦਾਤੇ ਨੇ ਹਰਿ ਦਾਤਾਰ ਨੇ (ਜਦੋਂ ਆਪਣੀ ਮਿਹਰ ਦਾ) ਹੱਥ ਕੱਢਿਆ ਤਦੋਂ ਜਗਤ ਵਿਚ (ਗੁਰੂ ਦੇ ਉਪਦੇਸ਼ ਦਾ) ਮੀਂਹ ਵੱਸਿਆ।ਪਦ ਅਰਥ ਦਾਤੈ = ਦਾਤੇ ਨੇ। ਦਾਤਾਰਿ = ਦਾਤਾਰ ਨੇ। ਵੁਠਾ = ਵੱਸਿਆ। ਸੈਸਾਰੇ = ਸੰਸਾਰ ਵਿਚ।
SikhNet (Spanish)Oh, el Bienamado, el Señor Generoso, el Gran Dador, alcanza a todos y la lluvia cae a torrentes en el mundo.
ਅੰਨੁ ਜੰਮਿਆ ਖੇਤੀ ਭਾਉ ਕਰਿ; ਹਰਿ ਨਾਮੁ ਸਮੑਾਰੇ ॥
an jamiaa khetee bhaau kar; har naam samaare |
Sant Singh KhalsaThe corn germinates in the fields; contemplate the Lord's Name with love.
Manmohan SinghThe corn of the Name germinates in the mind field and man contemplates God's Name with love.
Manmohan Singh (Punjabi)ਨਾਮ ਦਾ ਦਾਣਾ ਮਨ ਦੇ ਖੇਤ ਵਿੱਚ ਉਗ ਪੈਦਾ ਹੈ ਅਤੇ ਮਨੁਸ਼ ਪਿਆਰ ਨਾਲ ਹਰੀ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਪ੍ਰੇਮ ਰੂਪੀ ਖੇਤੀ ਕਰਨੇ ਵਾਲੇ ਕੋ ਹਰੀ ਨਾਮ ਸਮਾਲਣ ਰੂਪੁ ਅੰਨੁ ਜਮਤਾ ਭ੍ਯਾ॥
Prof. Sahib Singh(ਜਿਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ) ਪ੍ਰੇਮ (-ਰੂਪ) ਵਾਹੀ ਕਰਨ ਨਾਲ (ਉਸ ਦੇ ਅੰਦਰ ਪਰਮਾਤਮਾ ਦਾ ਨਾਮ-) ਫ਼ਸਲ ਉੱਗ ਪੈਂਦਾ ਹੈ, (ਉਹ ਹਰ ਵੇਲੇ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾਂਦਾ ਹੈ।ਪਦ ਅਰਥ ਜੰਮਿਆ = ਪੈਦਾ ਹੋਇਆ। ਖੇਤੀ ਭਾਉ = ਪ੍ਰੇਮ-ਰੂਪ ਵਾਹੀ। ਕਰਿ = ਕਰ ਕੇ, ਕਰਨ ਨਾਲ। ਸਮ੍ਹ੍ਹਾਰੇ = ਸੰਭਾਲੇ।
SikhNet (Spanish)El maíz germina en los campos, contempla el Nombre del Señor con Amor.
ਜਨੁ ਨਾਨਕੁ. ਮੰਗੈ ਦਾਨੁ ਪ੍ਰਭ; ਹਰਿ ਨਾਮੁ ਅਧਾਰੇ ॥੨॥
jan naanak. mangai daan prabh; har naam adhaare |2|
Sant Singh KhalsaServant Nanak begs for the Gift of the Support of the Name of his Lord God. ||2||
Manmohan SinghO my Lord God, slave Nanak asks for the gift of the support of Thy Name alone.
Manmohan Singh (Punjabi)ਹੇ ਮੇਰੇ ਸੁਆਮੀ ਵਾਹਿਗੁਰੂ! ਗੋਲਾ ਨਾਨਕ ਕੇਵਲ ਤੇਰੇ ਨਾਮ ਦੇ ਆਸਰੇ ਦੀ ਦਾਤ ਦੀ ਯਾਚਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਪ੍ਰਭੂ! ਮੈਂ ਜਨੁ ਭੀ ਹਰੀ ਆਪ ਕੇ ਨਾਮ ਕਾ ਅਧਾਰੁ ਦਾਨੁ ਮਾਂਗਤਾ ਹੂੰ॥੨॥
Prof. Sahib Singhਹੇ ਪ੍ਰਭੂ! (ਤੇਰਾ) ਦਾਸ ਨਾਨਕ (ਭੀ ਤੇਰੇ ਨਾਮ ਦਾ) ਖੈਰ (ਤੈਥੋਂ) ਮੰਗਦਾ ਹੈ, ਤੇਰਾ ਨਾਮ (ਦਾਸ ਨਾਨਕ ਦੀ ਜ਼ਿੰਦਗੀ ਦਾ) ਆਸਰਾ (ਬਣਿਆ ਰਹੇ) ॥੨॥ਪਦ ਅਰਥ ਅਧਾਰੇ = ਆਸਰਾ ॥੨॥
SikhNet (Spanish)El Sirviente Nanak suplica por el Regalo, el Soporte de Dios Nuestro Señor. (2)