ਸਲੋਕ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.
ਹਉ ਢੂੰਢੇਂਦੀ ਸਜਣਾ; ਸਜਣੁ ਮੈਡੈ ਨਾਲਿ ॥
hau dtoondtendee sajanaa; sajan maiddai naal |
Sant Singh KhalsaI was seeking, searching for my Friend, but my Friend is right here with me.
Manmohan SinghI have been searching for my Friend, but my Friend is with me.
Manmohan Singh (Punjabi)ਮੈਂ ਆਪਣੇ ਮਿੱਤਰ ਨੂੰ ਲੱਭਦਾ ਰਿਹਾ ਹਾਂ, ਪ੍ਰੰਤੂ ਮੇਰਾ ਮਿੱਤਰ ਮੇਰੇ ਅੰਗ ਸੰਗ ਹੈ।
Fareedkot Teekaਜਿਸ ਸਜਣ ਕੋ ਮੈਂ ਢੂੰਢ ਰਹੀ ਥੀ ਸੋ ਸਾਜਨ ਮੇਰੇ ਸਾਥ ਹੀ ਹੈ॥
Prof. Sahib Singh(ਹੇ ਸਹੇਲੀਏ!) ਮੈਂ ਸੱਜਣ (ਪ੍ਰਭੂ) ਨੂੰ (ਬਾਹਰ) ਢੂੰਢ ਰਹੀ ਸਾਂ (ਪਰ ਗੁਰੂ ਤੋਂ ਸਮਝ ਆਈ ਹੈ ਕਿ ਉਹ) ਸੱਜਣ (ਪ੍ਰਭੂ ਤਾਂ) ਮੇਰੇ ਨਾਲ ਹੀ ਹੈ (ਮੇਰੇ ਅੰਦਰ ਹੀ ਵੱਸਦਾ ਹੈ)।
ਪਦ ਅਰਥ ਹਉ = ਹਉਂ, ਮੈਂ।
SikhNet (Spanish)Buscaba, buscaba a mi Amigo, pero mi Amigo ya estaba aquí conmigo.
ਜਨ ਨਾਨਕ. ਅਲਖੁ, ਨ ਲਖੀਐ; ਗੁਰਮੁਖਿ ਦੇਹਿ ਦਿਖਾਲਿ ॥੧॥
jan naanak. alakh, na lakheeai; guramukh dehi dikhaal |1|
Sant Singh KhalsaO servant Nanak, the Unseen is not seen, but the Gurmukh is given to see Him. ||1||
Manmohan SinghO Slave Nanak, the Invisible Lord is seen not. The supreme Guru alone does help us to see Him.
Manmohan Singh (Punjabi)ਹੇ ਗੋਲੇ ਨਾਨਕ! ਅਦ੍ਰਿਸ਼ਟ ਪ੍ਰਭੂ ਦਿਸਦਾ ਨਹੀਂ। ਮੁਖੀ ਗੁਰਦੇਵ ਜੀ ਉਸ ਨੂੰ ਵਿਖਾਲ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਅਲਖ ਗੁਰਾਂ ਬਿਨਾਂ ਲਖਾ ਨਹੀਂ ਜਾਤਾ। ਜੋ ਗੁਰੂ ਮੁਖ ਰੂਪੁ ਹੈਂ ਵਹੁ ਸਾਥ ਦਿਖਾਇ ਦੇਤੇ ਹੈਂ॥੧॥
Prof. Sahib Singhਹੇ ਦਾਸ ਨਾਨਕ! ਉਹ ਪ੍ਰਭੂ ਅਲੱਖ ਹੈ ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਦੇ ਸਨਮੁਖ ਰਹਿਣ ਵਾਲੇ (ਸੰਤ ਜਨ ਉਸ ਦਾ) ਦਰਸਨ ਕਰਾ ਦੇਂਦੇ ਹਨ ॥੧॥
ਪਦ ਅਰਥ ਅਲਖੁ = ਜਿਸ ਦਾ ਸਹੀ ਸਰੂਪ ਬਿਆਨ ਨ ਕੀਤਾ ਜਾ ਸਕੇ। ਨ ਲਖੀਐ = ਬਿਆਨ ਨਹੀਂ ਕੀਤਾ ਜਾ ਸਕਦਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ। ਦੇਹਿ ਦਿਖਾਲਿ = ਦਰਸ਼ਨ ਕਰਾ ਦੇਂਦੇ ਹਨ ॥੧॥
SikhNet (Spanish)Oh, dice el Sirviente Nanak, lo Invisible es invisible, pero al Gurmukj sí se le es concedido Verlo. (1)