ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਬਿਖੈ ਰਾਜ ਤੇ; ਅੰਧੁਲਾ ਭਾਰੀ ॥
bikhai raaj te; andhulaa bhaaree |
Sant Singh KhalsaThe blind beggar is better off than the vicious king.
Manmohan SinghThe blind man is better than the vicious king.
Manmohan Singh (Punjabi)ਅੰਨ੍ਹਾ ਆਦਮੀ ਪਾਪੀ ਪਾਤਸ਼ਾਹ ਨਾਲੋ ਚੰਗਾ ਹੈ।
Fareedkot Teekaਬਿਖ੍ਯੋਂ ਕੇ (ਰਾਜ) ਬਲ ਵਾ ਪ੍ਰਕਾਸ ਤੇ ਜੀਵ (ਭਾਰੀ) ਅਤੀ ਅੰਧਾ ਹੋ ਰਹਾ ਹੈ। ਵਾ ਵਿਖੇ ਭੋਗਨੇ ਵਾਲੇ ਰਾਜਾ ਤੇ ਨੇਤ੍ਰ ਹੀਨ ਪੁਰਸ਼ (ਭਾਰੀ) ਭਾਵ ਸ੍ਰੇਸਟ ਹੈਂ॥
Prof. Sahib Singh(ਹੇ ਭਾਈ!) ਵਿਸ਼ਿਆਂ ਦੇ ਪ੍ਰਭਾਵ ਨਾਲ (ਮਨੁੱਖ ਵਿਕਾਰਾਂ ਵਿਚ) ਬਹੁਤ ਅੰਨ੍ਹਾ ਹੋ ਜਾਂਦਾ ਹੈ (ਤਦੋਂ ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੀ ਨਹੀਂ ਸੁੱਝਦਾ)ਪਦ ਅਰਥ ਬਿਖੈ ਰਾਜ ਤੇ = ਵਿਸ਼ਿਆਂ ਦੇ ਪ੍ਰਭਾਵ ਨਾਲ। ਅੰਧੁਲਾ = (ਵਿਕਾਰਾਂ ਵਿਚ) ਅੰਨ੍ਹਾ।
SikhNet (Spanish)El ciego es mejor que el vicioso,
ਦੁਖਿ ਲਾਗੈ; ਰਾਮ ਨਾਮੁ ਚਿਤਾਰੀ ॥੧॥
dukh laagai; raam naam chitaaree |1|
Sant Singh KhalsaOvercome by pain, the blind man invokes the Lord's Name. ||1||
Manmohan SinghOvertaken by woe, the blind man invokes Lord's Name.
Manmohan Singh (Punjabi)ਮੁਸੀਬਤ ਦਾ ਮਾਰਿਆ ਸੁਨਾਖਾ ਮਨੁੱਖ ਸਾਈਂ ਦੇ ਨਾਮ ਨੂੰ ਸਿਮਰਦਾ ਹੈ।
Fareedkot Teekaਕਿਉਂਕਿ ਦੁਖ ਕੇ ਲਾਗਨੇ ਸੇ, ਹੇ ਰਾਮ! ਤੇਰੇ ਨਾਮ ਕੋ ਚਿਤਾਰਤਾ ਹੈ॥੧॥
Prof. Sahib Singh(ਪਰ ਵਿਕਾਰਾਂ ਦੇ ਕਾਰਨ ਜਦੋਂ ਉਹ) ਦੁੱਖ ਵਿਚ ਫਸਦਾ ਹੈ, ਤਦੋਂ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ ॥੧॥ਪਦ ਅਰਥ ਦੁਖਿ = ਦੁੱਖ ਵਿਚ। ਲਾਗੈ = ਲੱਗਦਾ ਹੈ, ਫਸਦਾ ਹੈ। ਚਿਤਾਰੀ = ਚਿਤਾਰਦਾ ਹੈ ॥੧॥
SikhNet (Spanish)porque el ciego recuerda a Dios por lo menos en su tristeza.(1)
ਤੇਰੇ ਦਾਸ ਕਉ; ਤੁਹੀ ਵਡਿਆਈ ॥
tere daas kau; tuhee vaddiaaee |
Sant Singh KhalsaYou are the glorious greatness of Your slave.
Manmohan SinghFor Thy slave, OO Lord, Thou alone art the honour.
Manmohan Singh (Punjabi)ਆਪਣੇ ਗੋਲੇ ਦੀ ਹੈ ਸਾਈਂ! ਤੂੰ ਹੀ ਪਤ ਆਬਰੂ ਹੈਂ।
Fareedkot Teekaਹੇ ਭਗਵਨ! ਤੇਰੇ ਜੋ ਦਾਸ ਹੈਂ ਤਿਨ ਕੋ ਤੂੰ ਹੀ ਵਡਿਆਈ ਦੇਤਾ ਹੈਂ॥
Prof. Sahib Singh(ਹੇ ਪ੍ਰਭੂ!) ਤੇਰੇ ਦਾਸ ਦੇ ਵਾਸਤੇ ਤੇਰਾ ਨਾਮ ਹੀ (ਲੋਕ-ਪਰਲੋਕ ਵਿਚ) ਇੱਜ਼ਤ ਹੈ।ਪਦ ਅਰਥ ਕਉ = ਨੂੰ, ਵਾਸਤੇ। ਤੁਹੀ = ਤੂੰ ਹੀ, ਤੇਰਾ ਨਾਮ ਹੀ।
SikhNet (Spanish)Para Tu sirviente, Tú, oh Señor, eres la Gloria,
ਮਾਇਆ ਮਗਨੁ; ਨਰਕਿ ਲੈ ਜਾਈ ॥੧॥ ਰਹਾਉ ॥
maaeaa magan; narak lai jaaee |1| rahaau |
Sant Singh KhalsaThe intoxication of Maya leads the others to hell. ||1||Pause||
Manmohan SinghMammon's intoxication, leads the mortal to hell. Pause.
Manmohan Singh (Punjabi)ਧੰਨ ਦੌਲਤ ਦਾ ਨਸ਼ਾ, ਪ੍ਰਾਣੀ ਨੂੰ ਦੋਜਕ ਵਿੱਚ ਲੈ ਜਾਂਦਾ ਹੈ। ਠਹਿਰਾਉ।
Fareedkot Teekaਔਰ ਜੋ ਪੁਰਸ਼ ਮਾਇਆ ਮੇਂ ਮਗਨ ਹੋ ਰਹੇ ਹੈਂ ਤਿਨ ਕੋ ਵਹੁ ਮਾਇਆ ਨਰਕੋਂ ਮੇਂ ਲੈ ਜਾਤੀ ਹੈ॥੧॥ ਰਹਾਉ ॥
Prof. Sahib Singh(ਤੇਰਾ ਦਾਸ ਜਾਣਦਾ ਹੈ ਕਿ) ਮਾਇਆ ਵਿਚ ਮਸਤ ਮਨੁੱਖ ਨੂੰ (ਮਾਇਆ) ਨਰਕ ਵਿਚ ਲੈ ਜਾਂਦੀ ਹੈ (ਸਦਾ ਦੁਖੀ ਰੱਖਦੀ ਹੈ) ॥੧॥ ਰਹਾਉ ॥ਪਦ ਅਰਥ ਮਗਨੁ = ਮਸਤ। ਨਰਕਿ = ਨਰਕ ਵਿਚ ॥੧॥ ਰਹਾਉ ॥
SikhNet (Spanish)porque la tentación de Maya lo conduce a uno sólo a la oscuridad.(1-Pausa)
ਰੋਗ ਗਿਰਸਤ; ਚਿਤਾਰੇ ਨਾਉ ॥
rog girasat; chitaare naau |
Sant Singh KhalsaGripped by disease, they invoke the Name.
Manmohan SinghCaught by disease (the blind man) repeats the Name.
Manmohan Singh (Punjabi)ਜਹਿਮਤ ਦਾ ਪਕੜਿਆ ਹੋਇਆ ਅੰਨ੍ਹਾ ਆਦਮੀ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜੋ ਰੋਗ ਕਰ ਕੇ ਗ੍ਰਸਾ ਹੂਆ ਹੈ, ਸੋ ਨਾਮ ਕੋ ਚਿਤਾਰਤਾ ਹੈ, ਸੋ ਸ੍ਰੇਸਟ ਹੈ॥
Prof. Sahib Singh(ਹੇ ਭਾਈ!) ਰੋਗਾਂ ਨਾਲ ਘਿਰਿਆ ਹੋਇਆ ਮਨੁੱਖ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ,ਪਦ ਅਰਥ ਗਿਰਸਤ = ਘਿਰਿਆ ਹੋਇਆ।
SikhNet (Spanish)Cuando nos invade el dolor, uno recita el Nombre
ਬਿਖੁ ਮਾਤੇ ਕਾ; ਠਉਰ ਨ ਠਾਉ ॥੨॥
bikh maate kaa; tthaur na tthaau |2|
Sant Singh KhalsaBut those who are intoxicated with vice shall find no home, no place of rest. ||2||
Manmohan Singh(But the vicious man) intoxicated with vice has no room or place of rest.
Manmohan Singh (Punjabi)ਪ੍ਰੰਤੂ ਗੁਨਾਹ ਨਾਲ ਮਤਵਾਲੇ (ਹੋਏ ਹੋਏ ਵਿਸ਼ਈ ਪੁਰਸ਼) ਦੀ ਕੋਈ ਸੁਖ ਦੀ ਥਾਂ ਜਾਂ ਜਗ੍ਹਾ ਨਹੀਂ।
Fareedkot Teekaਹੇ ਭਗਵਨ! ਬਿਖੇ ਪ੍ਰਮੱਤ ਸਾਕਤ ਪੁਰਸ ਕਾ (ਠੌਰ) ਨਾ ਤੋ ਇਸ ਲੋਕ ਮੇਂ ਅਸਥਾਨ ਹੈ ਔਰ ਨਾ (ਠਾਉ) ਪਰਲੋਕ ਮੇਂ ਜਗਾ ਹੈ॥੨॥
Prof. Sahib Singhਪਰ ਵਿਕਾਰਾਂ ਦੀ ਜ਼ਹਿਰ ਵਿਚ ਮਸਤ ਹੋਏ ਮਨੁੱਖ ਦੇ ਆਤਮਕ ਜੀਵਨ ਦਾ ਕਿਤੇ ਨਾਮ-ਨਿਸ਼ਾਨ ਨਹੀਂ ਲੱਭਦਾ, (ਵਿਕਾਰਾਂ ਦੀ ਜ਼ਹਿਰ ਉਸ ਦੇ ਆਤਮਕ ਜੀਵਨ ਨੂੰ ਮਾਰ-ਮੁਕਾਂਦੀ ਹੈ) ॥੨॥ਪਦ ਅਰਥ ਬਿਖੁ = (ਵਿਕਾਰਾਂ ਦੀ) ਜ਼ਹਰ। ਮਾਤੇ ਕਾ = ਮਸਤ ਹੋਏ ਹੋਏ ਦਾ। ਠਉਰ ਠਾਉ = ਥਾਂ-ਥਿੱਤਾ, ਨਾਮ-ਨਿਸ਼ਾਨ ॥੨॥
SikhNet (Spanish)del Señor, pero el vicioso ¿cuándo y en dónde buscará la Paz? (2)
ਚਰਨ ਕਮਲ ਸਿਉ; ਲਾਗੀ ਪ੍ਰੀਤਿ ॥
charan kamal siau; laagee preet |
Sant Singh KhalsaOne who is in love with the Lord's Lotus Feet,
Manmohan SinghHe, who bears love to Lord's lotus feet,
Manmohan Singh (Punjabi)ਜੋ ਪ੍ਰਭੂ ਦੇ ਕੰਵਲ ਰੂਪੀ ਚਰਨ ਨਾਲ ਪ੍ਰੇਮ ਕਰਦਾ ਹੈ,
Fareedkot Teekaਤਾਂ ਤੇ ਤੇਰੇ ਚਰਨ ਕਵਲੋਂ ਸੇ ਜਿਸ ਕੀ ਪ੍ਰੀਤੀ ਲਾਗੀ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਦੇ) ਸੋਹਣੇ ਚਰਨਾਂ ਨਾਲ (ਜਿਸ ਮਨੁੱਖ ਦੀ) ਪ੍ਰੀਤਿ ਬਣ ਜਾਂਦੀ ਹੈ,ਪਦ ਅਰਥ ਸਿਉ = ਨਾਲ। ਆਨ = {अन्य} ਹੋਰ ਹੋਰ।
SikhNet (Spanish)Aquél que ama los Pies de Loto del Señor,
ਆਨ ਸੁਖਾ; ਨਹੀ ਆਵਹਿ ਚੀਤਿ ॥੩॥
aan sukhaa; nahee aaveh cheet |3|
Sant Singh Khalsadoes not think of any other comforts. ||3||
Manmohan Singhthinks not of other comforts.
Manmohan Singh (Punjabi)ਉਹ ਹੋਰਲਾ ਆਰਾਮਾ ਦਾ ਖਿਆਲ ਹੀ ਨਹੀਂ ਕਰਦਾ।
Fareedkot Teekaਤਿਸ ਕੋ ਔਰ ਸੁਖੋਂ ਕੇ ਸਮੂਹ ਚਿਤ ਮੇਂ ਨਹੀਂ ਆਵਤੇ ਹੈਂ॥੩॥
Prof. Sahib Singhਉਸ ਨੂੰ ਦੁਨੀਆ ਵਾਲੇ ਹੋਰ ਹੋਰ ਸੁਖ ਚੇਤੇ ਨਹੀਂ ਆਉਂਦੇ ॥੩॥ਪਦ ਅਰਥ ਚੀਤਿ = ਚਿੱਤ ਵਿਚ ॥੩॥
SikhNet (Spanish)no quiere saber de otro tipo de dicha. (3)
ਸਦਾ ਸਦਾ ਸਿਮਰਉ; ਪ੍ਰਭ ਸੁਆਮੀ ॥
sadaa sadaa simrau; prabh suaamee |
Sant Singh KhalsaForever and ever, meditate on God, your Lord and Master.
Manmohan SinghFor ever and ever meditate upon the Lord Master.
Manmohan Singh (Punjabi)ਹਮੇਸ਼ਾਂ ਅਤੇ ਸਦੀਵ ਹੀ ਸਾਹਿਬ ਮਾਲਕ ਦਾ ਭਜਨ ਕਰ।
Fareedkot Teekaਹੇ ਪ੍ਰਭੂ! ਹੇ ਸ੍ਵਾਮੀ! ਤਾਂ ਤੇ ਮੇਂ ਸਦਾ ਸਚਾ ਆਪ ਕਾ ਸਿਮਰਨ ਕਰਤਾ ਹੂੰ॥
Prof. Sahib Singhਸੁਆਮੀ! ਮੈਂ ਸਦਾ ਹੀ ਤੈਨੂੰ ਸਿਮਰਦਾ ਰਹਾਂ।ਪਦ ਅਰਥ ਸਿਮਰਉ = ਮੈ ਸਿਮਰਾਂ। ਪ੍ਰਭ = ਹੇ ਪ੍ਰਭੂ।
SikhNet (Spanish)Habita siempre en el Maestro,
ਮਿਲੁ ਨਾਨਕ; ਹਰਿ ਅੰਤਰਜਾਮੀ ॥੪॥੮੨॥੧੫੧॥
mil naanak; har antarajaamee |4|82|151|
Sant Singh KhalsaO Nanak, meet with the Lord, the Inner-knower, the Searcher of hearts. ||4||82||151||
Manmohan SinghO Nanak, do meet thou God, The Inner-Knower.
Manmohan Singh (Punjabi)ਹੈ ਨਾਨਕ! ਤੂੰ ਅੰਦਰ ਹੀ ਜਾਨਣਹਾਰ ਵਾਹਿਗੁਰੂ ਨਾਲ ਅਭੇਦ ਹੋ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਹੇ ਅੰਤਰਯਾਮੀ ਵਾਹਿਗੁਰੂ! ਤੂੰ ਮੇਰੇ ਕੋ ਮਿਲੁ ॥੪॥੮੨॥੧੫੧॥☬ਉਪਦੇਸ਼:
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ)-ਹੇ ਪ੍ਰਭੂ! ਹੇ ਹੇ ਅੰਤਰਜਾਮੀ ਹਰੀ! (ਮੈਨੂੰ) ਮਿਲ ॥੪॥੮੨॥੧੫੧॥ਪਦ ਅਰਥ ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ! ॥੪॥
SikhNet (Spanish)el Señor de todo, y encuentra al Conocedor Íntimo de tu corazón.(4-82-151)