ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਆਠ ਪਹਰ; ਸੰਗੀ ਬਟਵਾਰੇ ॥
aatth pehar; sangee battavaare |
Sant Singh KhalsaTwenty-four hours a day, the highway robbers are my companions.
Manmohan SinghNight and day, the highway robbers are my comrades.
Manmohan Singh (Punjabi)ਦਿਨ ਰਾਤ, ਰਸਤੇ ਦੇ ਧਾੜਵੀ ਮੇਰੇ ਸਾਥੀ ਹਨ।
Fareedkot Teekaਆਠ ਪਹਰ ਜੋ ਕਾਮਾਦਿ (ਬਟਵਾਰੇ) ਧਾੜਵੀ ਸਦਾ ਸਾਥ ਰਹਤੇ ਥੇ॥
Prof. Sahib Singh(ਹੇ ਭਾਈ! ਕਾਮਾਦਿਕ ਪੰਜੇ) ਡਾਕੂ ਅੱਠੇ ਪਹਰ (ਮਨੁੱਖ ਦੇ ਨਾਲ) ਸਾਥੀ ਬਣੇ ਰਹਿੰਦੇ ਹਨ (ਤੇ ਇਸ ਦੇ ਆਤਮਕ ਜੀਵਨ ਉਤੇ ਡਾਕਾ ਮਾਰਦੇ ਰਹਿੰਦੇ ਹਨ।)ਪਦ ਅਰਥ ਸੰਗੀ = ਸਾਥੀ। ਬਟਵਾਰੇ = ਵਾਟ-ਮਾਰੇ, ਰਾਹਜ਼ਨ, ਡਾਕੂ।
SikhNet (Spanish)Noche y día guardamos compañía con los ladrones de carreteras,
ਕਰਿ ਕਿਰਪਾ; ਪ੍ਰਭਿ ਲਏ ਨਿਵਾਰੇ ॥੧॥
kar kirapaa; prabh le nivaare |1|
Sant Singh KhalsaGranting His Grace, God has driven them away. ||1||
Manmohan SinghShowing His benediction, the Lord has dispersed them.
Manmohan Singh (Punjabi)ਆਪਣੀ ਮਿਹਰ ਧਾਰ ਕੇ ਠਾਕੁਰ ਨੇ ਉਨ੍ਹਾਂ ਨੂੰ ਬਿੱਤਰ ਕਰ ਦਿਤਾ ਹੈ।
Fareedkot Teekaਪ੍ਰਭੂ ਨੇ ਅਪਨੀ ਕ੍ਰਿਪਾ ਕਰ ਕੇ ਸੋ ਨਿਵਾਰਨ ਕਰ ਲਏ ਹੈਂ॥੨॥
Prof. Sahib Singh(ਜਿਨ੍ਹਾਂ ਨੂੰ ਬਚਾਇਆ ਹੈ) ਪ੍ਰਭੂ ਨੇ ਆਪ ਹੀ ਕਿਰਪਾ ਕਰ ਕੇ ਬਚਾ ਲਿਆ ਹੈ ॥੧॥ਪਦ ਅਰਥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਲਏ ਨਿਵਾਰੇ = ਨਿਵਾਰਿ ਲਏ, ਦੂਰ ਕਰ ਦਿੱਤੇ ॥੧॥
SikhNet (Spanish)y es la Compasión del Señor la que nos salva de ellos.(1)
ਐਸਾ ਹਰਿ ਰਸੁ; ਰਮਹੁ ਸਭੁ ਕੋਇ ॥
aisaa har ras; ramahu sabh koe |
Sant Singh KhalsaEveryone should dwell on the Sweet Name of such a Lord.
Manmohan SinghEveryone ought to repeat such Nectar the name of God.
Manmohan Singh (Punjabi)ਹਰ ਜਣੇ ਨੂੰ ਵਾਹਿਗੁਰੂ ਦੇ ਐਹੋ ਜੇਹੇ ਨਾਮ ਅੰਮ੍ਰਿਤ ਦਾ ਉਚਾਰਨ ਕਰਨਾ ਉਚਿਤ ਹੈ।
Fareedkot Teekaਹੇ ਭਾਈ! ਐਸਾ ਜੋ ਹਰਿ ਹੈ ਤਿਸ ਕੋ ਪ੍ਰੇਮ ਕਰ ਕੇ ਸਰਬ ਕੋਈ (ਰਮਹੁ) ਜਪੋ॥
Prof. Sahib Singh(ਹੇ ਭਾਈ!) ਹਰੇਕ ਜੀਵ ਅਜੇਹੀ ਸਮਰੱਥਾ ਵਾਲੇ ਪ੍ਰਭੂ ਦੇ ਨਾਮ ਦਾ ਰਸ ਮਾਣੋ,ਪਦ ਅਰਥ ਰਮਹੁ = ਮਾਣੋ। ਸਭੁ ਕੋਇ = ਹਰੇਕ ਜੀਵ।
SikhNet (Spanish)Disfruta de la Esencia del Señor,
ਸਰਬ ਕਲਾ; ਪੂਰਨ ਪ੍ਰਭੁ ਸੋਇ ॥੧॥ ਰਹਾਉ ॥
sarab kalaa; pooran prabh soe |1| rahaau |
Sant Singh KhalsaGod is overflowing with all power. ||1||Pause||
Manmohan SinghThat Lord is brimful with all the might. Pause.
Manmohan Singh (Punjabi)ਉਹ ਸਾਹਿਬ ਸਮੂਹ ਸ਼ਕਤੀਆਂ ਨਾਲ ਪਰੀਪੂਰਨ ਹੈ। ਠਹਿਰਾਉ।
Fareedkot Teekaਕਿਉਂਕਿ ਸੋ ਪ੍ਰਭੂ ਸਰਬ (ਕਲਾ) ਸਕਤੀਓਂ ਸੰਯੁਕਤ ਹੈ॥੧॥ ਰਹਾਉ ॥
Prof. Sahib Singhਜਿਸ ਪਰਮਾਤਮਾ ਸਾਰੀਆਂ ਮੁਕੰਮਲ ਤਾਕਤਾਂ ਦਾ ਮਾਲਕ ਹੈ (ਜੇਹੜਾ ਮਨੁੱਖ ਉਸ ਦਾ ਪੱਲਾ ਫੜਦਾ ਹੈ, ਉਹ ਕਿਸੇ ਵਿਕਾਰ ਨੂੰ ਉਸ ਦੇ ਨੇੜੇ ਨਹੀਂ ਢੁੱਕਣ ਦੇਂਦਾ) ॥੧॥ ਰਹਾਉ ॥ਪਦ ਅਰਥ ਕਲਾ = ਤਾਕਤ। ਸੋਇ = ਉਹ ॥੧॥ ਰਹਾਉ ॥
SikhNet (Spanish)God is overflowing with all power. ||1||Pausa||
ਮਹਾ ਤਪਤਿ; ਸਾਗਰ ਸੰਸਾਰ ॥
mahaa tapat; saagar sansaar |
Sant Singh KhalsaThe world-ocean is burning hot!
Manmohan SinghExceedingly scorching is the world ocean.
Manmohan Singh (Punjabi)ਪਰਮ ਸਾੜ ਸੁਟਣਹਾਰ ਹੈ ਜਗਤ ਸਮੁੰਦਰ।
Fareedkot Teekaਜੋ ਸੰਸਾਰ ਸਮੁੰਦ੍ਰ ਹੈ ਏਹ ਮਹਾਂ ਤਪਤ ਸ੍ਵਰੂਪ ਹੈ॥
Prof. Sahib Singh(ਹੇ ਭਾਈ! ਕਾਮਾਦਿਕ ਵਿਕਾਰਾਂ ਦੀ) ਸੰਸਾਰ-ਸਮੁੰਦਰ ਵਿਚ ਬੜੀ ਤਪਸ਼ ਪੈ ਰਹੀ ਹੈ। (ਇਸ ਤਪਸ਼ ਤੋਂ ਬਚਣ ਲਈ ਪ੍ਰਭੂ ਦਾ ਹੀ ਆਸਰਾ ਲਵੋ)।ਪਦ ਅਰਥ ਤਪਤਿ = ਤਪਸ਼, ਸੜਨ। ਸਾਗਰ = ਸਮੁੰਦਰ।
SikhNet (Spanish)El mar del mundo es de fuego,
ਪ੍ਰਭ ਖਿਨ ਮਹਿ; ਪਾਰਿ ਉਤਾਰਣਹਾਰ ॥੨॥
prabh khin meh; paar utaaranahaar |2|
Sant Singh KhalsaIn an instant, God saves us, and carries us across. ||2||
Manmohan SinghIn a moment, the Lord causes the mortal to cross over.
Manmohan Singh (Punjabi)ਇਕ ਮੁਹਤ ਵਿੱਚ ਸੁਆਮੀ, ਪ੍ਰਾਣੀ ਨੂੰ ਪਾਰ ਕਰ ਦਿੰਦਾ ਹੈ।
Fareedkot Teekaਤਿਸ ਸੇ ਹਰਿ ਪ੍ਰਭੂ ਖਿਨ ਮਾਤ੍ਰ ਮੇਂ ਪਾਰ ਉਤਾਰਨੇ ਹਾਰੇ ਹੈਂ॥੨॥
Prof. Sahib Singhਪ੍ਰਭੂ ਇਕ ਖਿਨ ਵਿਚ ਇਸ ਸੜਨ ਵਿਚੋਂ ਪਾਰ ਲੰਘਾਣ ਦੀ ਤਾਕਤ ਰੱਖਣ ਵਾਲਾ ਹੈ ॥੨॥ਪਦ ਅਰਥ ਉਤਾਰਣਹਾਰ = ਲੰਘਾਣ ਦੀ ਤਾਕਤ ਰੱਖਣ ਵਾਲਾ ॥੨॥
SikhNet (Spanish)pero el Señor, en un instante, nos lleva a través.(2)
ਅਨਿਕ ਬੰਧਨ; ਤੋਰੇ ਨਹੀ ਜਾਹਿ ॥
anik bandhan; tore nahee jaeh |
Sant Singh KhalsaThere are so many bonds, they cannot be broken.
Manmohan SinghMany are the shackles, which cannot be shattered.
Manmohan Singh (Punjabi)ਘਨੇਰੇ ਹਨ ਜ਼ੰਜੀਰ, ਜਿਹੜੇ ਕਟੇ ਨਹੀਂ ਜਾ ਸਕਦੇ।
Fareedkot Teekaਅਨੇਕ ਪ੍ਰਕਾਰ ਕੇ ਜੋ ਬੰਧਨ ਹੈਂ, ਸੋ ਅਨੇਕ ਕਰਮੋਂ ਕਰ ਤੋਰੇ ਨਹੀਂ ਜਾਤੇ॥
Prof. Sahib Singh(ਹੇ ਭਾਈ! ਮਾਇਆ ਦੇ ਮੋਹ ਦੀਆਂ ਇਹ ਵਿਕਾਰ ਆਦਿਕ) ਅਨੇਕਾਂ ਫਾਹੀਆਂ ਹਨ (ਮਨੁੱਖਾਂ ਪਾਸੋਂ ਆਪਣੇ ਜਤਨ ਨਾਲ ਇਹ ਫਾਹੀਆਂ) ਤੋੜੀਆਂ ਨਹੀਂ ਜਾ ਸਕਦੀਆਂ।
SikhNet (Spanish)Millones son nuestras amarras y no las podemos romper,
ਸਿਮਰਤ ਨਾਮ; ਮੁਕਤਿ ਫਲ ਪਾਹਿ ॥੩॥
simarat naam; mukat fal paeh |3|
Sant Singh KhalsaRemembering the Naam, the Name of the Lord, the fruit of liberation is obtained. ||3||
Manmohan SinghBy remembering God's Name, man obtains the fruit of salvation.
Manmohan Singh (Punjabi)ਹਰੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਆਦਮੀ ਮੋਖਸ਼ ਦਾ ਮੇਵਾ ਹਾਸਲ ਕਰ ਲੈਂਦਾ ਹੈ।
Fareedkot Teekaਸੋ ਨਾਮ ਕੇ ਸਿਮਰਨੇ ਕਰ ਕੇ ਤਿਨ ਬੰਧਨੋਂ ਕੋ ਤੋੜ ਕਰ ਜੀਵ ਮੁਕਤੀ ਰੂਪ ਫਲ ਕੋ ਪ੍ਰਾਪਤਿ ਹੋਤਾ ਹੈ॥੩॥
Prof. Sahib Singhਪਰ ਪਰਮਾਤਮਾ ਦਾ ਨਾਮ ਸਿਮਰਦਿਆਂ ਇਹਨਾਂ ਫਾਹੀਆਂ ਤੋਂ ਖ਼ਲਾਸੀ-ਰੂਪ ਫਲ ਹਾਸਲ ਕਰ ਲੈਂਦੇ ਹਨ ॥੩॥ਪਦ ਅਰਥ ਸਿਮਰਤ = ਸਿਮਰਦਿਆਂ। ਮੁਕਤਿ = ਖ਼ਲਾਸੀ। ਪਾਹਿ = ਪ੍ਰਾਪਤ ਕਰ ਲੈਂਦੇ ਹਨ ॥੩॥
SikhNet (Spanish)excepto meditando en el Naam, el Nombre del Señor, y teniendo Su Darshan.(3)
ਉਕਤਿ ਸਿਆਨਪ; ਇਸ ਤੇ ਕਛੁ ਨਾਹਿ ॥
aukat siaanap; is te kachh naeh |
Sant Singh KhalsaBy clever devices, nothing is accomplished.
Manmohan SinghThis man can accomplish nothing through, any device or cleverness.
Manmohan Singh (Punjabi)ਇਹ ਬੰਦਾ ਕਿਸੇ ਯੁਕਤੀ ਜਾ ਚਤੁਰਾਈ ਦੇ ਰਾਹੀਂ ਕੁਝ ਨਹੀਂ ਕਰ ਸਕਦਾ।
Fareedkot Teeka(ਉਕਤਿ) ਜੋ ਬਾਣੀ ਕੀ ਚੰਚਲਤਾਈ ਹੈ ਔਰ (ਸਿਆਨਪ) ਜੋ ਬੁਧੀ ਕੀ ਚਤੁਰਾਈ ਹੈ, ਇਨ ਕਰ ਕੇ ਇਸ ਪੁਰਸ ਸੇ ਕਛੂ ਨਹੀਂ ਹੋ ਸਕਤਾ ਹੈ॥
Prof. Sahib Singhਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਇਸ ਜੀਵ ਪਾਸੋਂ ਕੋਈ ਅਜੇਹੀ ਸਿਆਣਪ ਕੋਈ ਅਜੇਹੀ ਦਲੀਲ ਨਹੀ ਚੱਲ ਸਕਦੀ (ਜਿਸ ਕਰਕੇ ਇਹ ਇਹਨਾਂ ਡਾਕੂਆਂ ਦੇ ਪੰਜੇ ਤੋਂ ਬਚ ਸਕੇ।ਪਦ ਅਰਥ ਉਕਤਿ = ਯੁਕਤੀ, ਦਲੀਲ। ਇਸ ਤੇ = ਇਸ ਜੀਵ ਪਾਸੋਂ {ਲਫ਼ਜ਼ 'ਇਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ}।
SikhNet (Spanish)La astucia no nos consigue un lugar en la Corte del Señor;
ਕਰਿ ਕਿਰਪਾ; ਨਾਨਕ ਗੁਣ ਗਾਹਿ ॥੪॥੮੩॥੧੫੨॥
kar kirapaa; naanak gun gaeh |4|83|152|
Sant Singh KhalsaGrant Your Grace to Nanak, that he may sing the Glories of God. ||4||83||152||
Manmohan SinghShow mercy unto Nanak O Lord, that he may sing Thine Praises.
Manmohan Singh (Punjabi)ਨਾਨਕ ਉਤੇ ਰਹਿਮਤ ਧਾਰ, ਹੈ ਪ੍ਰਭੂ! ਤਾਂ ਜੋ ਉਹ ਤੇਰਾ ਜੱਸ ਗਾਇਨ ਕਰੇ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜਬ ਪਰਮੇਸ੍ਵਰ ਆਪ ਹੀ ਅਪਨੀ ਕਿਰਪਾ ਕਰਤਾ ਹੈ ਤਬ ਉਸ ਕੇ ਗੁਣਾਂਨੁਵਾਦ ਕੀ ਜੋ (ਗਾਹਿ) ਕਥਾ ਹੈ, ਸੋ ਪ੍ਰਾਪਤ ਹੋਤੀ ਹੈ॥੪॥੮੩॥੧੫੨॥
Prof. Sahib Singhਹੇ ਪ੍ਰਭੂ! ਤੂੰ ਆਪ) ਕਿਰਪਾ ਕਰ, ਜੀਵ ਤੇਰੇ ਗੁਣ ਗਾਵਣ (ਤੇ ਇਹਨਾਂ ਤੋਂ ਬਚ ਸਕਣ) ॥੪॥੮੩॥੧੫੨॥ਪਦ ਅਰਥ ਕਰਿ ਕਿਰਪਾ = ਮਿਹਰ ਕਰ। ਗਾਹਿ = ਗਾ ਸਕਦੇ ਹਨ ॥੪॥
SikhNet (Spanish)es por la Misericordia del Señor que Nanak llega a cantar Su Alabanza. (4-83-152)