ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਭਏ ਕ੍ਰਿਪਾਲ ਗੋਵਿੰਦ ਗੁਸਾਈ ॥
bhe kripaal govind gusaaee |
Sant Singh KhalsaThe Lord of the Universe, the Support of the earth, has become Merciful;
Manmohan SinghThe world-preserver and the Lord of the universe has become Merciful.
Manmohan Singh (Punjabi)ਜਗਤ ਰਖਿਅਕ ਅਤੇ ਆਲਮ ਦਾ ਸੁਆਮੀ ਮਿਹਰਬਾਨ ਹੋ ਗਿਆ ਹੈ।
Fareedkot Teekaਹੇ ਗੋਬਿੰਦ ਗੁਸਾਈਂ! ਆਪ ਸਰਬ ਪਰ ਐਸੇ ਕ੍ਰਿਪਾਲ ਹੂਏ ਹੈਂ॥
Prof. Sahib Singh(ਜਦੋਂ) ਸ੍ਰਿਸ਼ਟੀ ਦਾ ਖਸਮ ਪਰਮਾਤਮਾ (ਸਭ ਜੀਵਾਂ ਉੱਤੇ) ਦਇਆਵਾਨ ਹੁੰਦਾ ਹੈ।ਪਦ ਅਰਥ ਗੁਸਾਈ = ਗੋ-ਸਾਈਂ, ਧਰਤੀ ਦਾ ਖਸਮ।
SikhNet (Spanish)Mi Señor, el Soporte de la Tierra, me mostró Su Misericordia
ਮੇਘੁ ਵਰਸੈ; ਸਭਨੀ ਥਾਈ ॥
megh varasai; sabhanee thaaee |
Sant Singh Khalsathe rain is falling everywhere.
Manmohan SinghThe rain falls at all the places.
Manmohan Singh (Punjabi)ਸਾਰੀਆਂ ਥਾਵਾਂ ਤੇ ਮੀਹ ਵਰ੍ਹਦਾ ਹੈ।
Fareedkot Teekaਜੈਸੇ ਮੇਘ ਸਰਬ ਅਸਥਾਨ ਬਰਸਤਾ ਹੈ ਵਾ ਜਬ ਪ੍ਰਮੇਸ੍ਵਰ ਜੀ ਦਯਾਲੂ ਹੂਏ ਤਬ ਗੁਰੂ ਰੂਪੀ ਮੇਘ ਨੇ ਸਰਬ ਅਧਕਾਰੀਓਂ ਕੋ ਉਪਦੇਸੁ ਕੀਆ ਹੈ॥
Prof. Sahib Singh(ਤਾਂ) ਬੱਦਲ (ਉੱਚੇ ਨੀਵੇਂ) ਸਭ ਥਾਵਾਂ ਤੇ ਵਰਖਾ ਕਰਦਾ ਹੈ।ਪਦ ਅਰਥ ਮੇਘੁ = ਬੱਦਲ। ਵਰਸੈ = ਵਰ੍ਹਦਾ ਹੈ।
SikhNet (Spanish)y la roció por todas partes.
ਦੀਨ ਦਇਆਲ ਸਦਾ ਕਿਰਪਾਲਾ; ਠਾਢਿ ਪਾਈ ਕਰਤਾਰੇ ਜੀਉ ॥੧॥
deen deaal sadaa kirapaalaa; tthaadt paaee karataare jeeo |1|
Sant Singh KhalsaHe is Merciful to the meek, always Kind and Gentle; the Creator has brought cooling relief. ||1||
Manmohan SinghThe ever-benevolent Creator, Merciful to the poor has cooled us all.
Manmohan Singh (Punjabi)ਗਰੀਬਾਂ ਤੇ ਤਰਸ ਕਰਨ ਵਾਲੇ ਸਦੀਵੀ ਮਾਇਆਵਾਨ ਸਿਰਜਣਹਾਰ ਨੇ ਸਾਨੂੰ ਸਾਰਿਆਂ ਨੂੰ ਸੀਤਲ ਕਰ ਦਿਤਾ ਹੈ।
Fareedkot Teekaਹੇ ਦੀਨ ਦਯਾਲ ਕਰਤਾਰ ਸਦੀਵ ਕ੍ਰਿਪਾ ਕੇ ਘਰ! ਤੈਨੇ ਭਗਤੋਂ ਕੇ ਚਿਤ ਮੇਂ ਠਾਂਢਿ ਪਾਈ ਹੈ॥੧॥
Prof. Sahib Singhਉਸ ਕਰਤਾਰ ਨੇ ਜੋ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜੋ ਸਦਾ ਹੀ ਕਿਰਪਾ ਦਾ ਘਰ ਹੈ (ਸੇਵਕਾਂ ਦੇ ਹਿਰਦੇ ਵਿਚ ਨਾਮ ਦੀ ਬਰਕਤਿ ਨਾਲ) ਸ਼ਾਂਤੀ ਦੀ ਦਾਤ ਬਖ਼ਸ਼ੀ ਹੋਈ ਹੈ ॥੧॥ਪਦ ਅਰਥ ਠਾਢਿ = ਠੰਢ। ਕਰਤਾਰੇ = ਕਰਤਾਰਿ, ਕਰਤਾਰ ਨੇ ॥੧॥
SikhNet (Spanish)Él, Quien es siempre Compasivo con el pobre, el Señor Creador siempre Benévolo, nos ha refrescado a todos, oh queridos. (1)
ਅਪੁਨੇ ਜੀਅ ਜੰਤ; ਪ੍ਰਤਿਪਾਰੇ ॥
apune jeea jant; pratipaare |
Sant Singh KhalsaHe cherishes all His beings and creatures,
Manmohan SinghHe nourished His sentient beings,
Manmohan Singh (Punjabi)ਉਹ ਆਪਣੇ ਪ੍ਰਾਣਧਾਰੀ ਜੀਵਾਂ ਦੀ ਇੰਜ ਪਾਲਣਾ ਕਰਦਾ ਹੈ,
Fareedkot Teekaਆਪ ਅਪਨੇ ਜੀਆਂ ਜੰਤੋਂ ਕੀ ਪਾਲਨਾ ਐਸੇ ਕਰਤੇ ਹੋ॥
Prof. Sahib Singh(ਹੇ ਭਾਈ!) ਪਰਮਾਤਮਾ ਆਪਣੇ (ਪੈਦਾ ਕੀਤੇ) ਸਾਰੇ ਜੀਅ ਜੰਤਾਂ ਦੀ ਪਾਲਣਾ ਕਰਦਾ ਹੈ,ਪਦ ਅਰਥ ਪ੍ਰਤਿਪਾਰੇ = ਪਾਲਦਾ ਹੈ, ਰੱਖਿਆ ਕਰਦਾ ਹੈ।
SikhNet (Spanish)Él da Sustento a todas Sus Criaturas,
ਜਿਉ ਬਾਰਿਕ; ਮਾਤਾ ਸੰਮਾਰੇ ॥
jiau baarik; maataa samaare |
Sant Singh Khalsaas the mother cares for her children.
Manmohan Singhas a mother takes care of her child.
Manmohan Singh (Punjabi)ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੀ ਸੰਭਾਲ ਕਰਦੀ ਹੈ।
Fareedkot Teekaਜੈਸੇ ਬਾਲਿਕ ਕੋ ਮਾਤਾ ਸੰਭਾਲਤੀ ਹੈ॥
Prof. Sahib Singhਜਿਵੇਂ ਮਾਂ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਹੈ।ਪਦ ਅਰਥ ਸੰਮਾਰੇ = ਸੰਭਾਲਦੀ ਹੈ।
SikhNet (Spanish)así como la madre da soporte a su hijo.
ਦੁਖ ਭੰਜਨ ਸੁਖ ਸਾਗਰ ਸੁਆਮੀ; ਦੇਤ ਸਗਲ ਆਹਾਰੇ ਜੀਉ ॥੨॥
dukh bhanjan sukh saagar suaamee; det sagal aahaare jeeo |2|
Sant Singh KhalsaThe Destroyer of pain, the Ocean of Peace, the Lord and Master gives sustenance to all. ||2||
Manmohan SinghLord the destroyer of distress and the ocean of peace gives sustenance to all.
Manmohan Singh (Punjabi)ਤਕਲੀਫ ਰਫਾ ਕਰਨ ਵਾਲਾ ਅਤੇ ਆਰਾਮ ਦਾ ਸਮੁੰਦਰ, ਸਾਹਿਬ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ।
Fareedkot Teekaਹੇ ਸੁਆਮੀ! ਦੁਖੋਂ ਕੇ ਨਾਸ ਕਰਤਾ ਔਰ ਸੁਖੋਂ ਕੇ ਸਮੁੰਦ੍ਰ ਰੂਪੁ ਸਰਬ ਕੋ ਭੋਜਨ ਦੇਨੇ ਵਾਲਾ ਤੂੰ ਹੀ ਹੈਂ॥੨॥
Prof. Sahib Singh(ਸਭ ਦੇ) ਦੁੱਖਾਂ ਦਾ ਨਾਸ ਕਰਨ ਵਾਲੇ ਤੇ ਸੁਖਾਂ ਦਾ ਸਮੁੰਦਰ ਮਾਲਕ-ਪ੍ਰਭੂ ਸਭ ਜੀਵਾਂ ਨੂੰ ਖ਼ੁਰਾਕ ਦੇਂਦਾ ਹੈ ॥੨॥ਪਦ ਅਰਥ ਸੁਖ ਸਾਗਰ = ਸੁਖਾਂ ਦਾ ਸਮੁੰਦਰ। ਆਹਾਰੇ = ਆਹਾਰ, ਖ਼ੁਰਾਕ ॥੨॥
SikhNet (Spanish)Él es el Disipador de la tristeza, el Océano de Paz. Él provee a todos con Su Sustento, oh amigo. (2)
ਜਲਿ ਥਲਿ ਪੂਰਿ ਰਹਿਆ; ਮਿਹਰਵਾਨਾ ॥
jal thal poor rahiaa; miharavaanaa |
Sant Singh KhalsaThe Merciful Lord is totally pervading and permeating the water and the land.
Manmohan SinghThe Merciful One is fully filling the water and dry land.
Manmohan Singh (Punjabi)ਦਇਆਲੂ ਪੁਰਖ ਪਾਣੀ ਅਤੇ ਸੁੱਕੀ ਧਰਤੀ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।
Fareedkot Teekaਹੇ ਮਿਹਰਵਾਨ! ਤੂੰ ਜਲ ਥਲ ਮੇਂ ਪੂਰਨ ਹੋ ਰਹਾ ਹੈਂ॥
Prof. Sahib Singh(ਹੇ ਭਾਈ!) ਮਿਹਰ ਕਰਨ ਵਾਲਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਹਰ ਥਾਂ) ਵਿਆਪ ਰਿਹਾ ਹੈ।ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ।
SikhNet (Spanish)Cientos de veces ofrezco mi ser en sacrificio a Él, al Señor Compasivo, Quien prevalece en la tierra y en el mar.
ਸਦ ਬਲਿਹਾਰਿ; ਜਾਈਐ ਕੁਰਬਾਨਾ ॥
sad balihaar; jaaeeai kurabaanaa |
Sant Singh KhalsaI am forever devoted, a sacrifice to Him.
Manmohan SinghI am ever devoted and a sacrifice unto Him.
Manmohan Singh (Punjabi)ਮੈਂ ਹਮੈਸ਼ਾ ਉਸ ਉਤੋਂ ਸਦਕੇ ਤੇ ਵਾਰਣੇ ਜਾਂਦਾ ਹਾਂ!
Fareedkot Teekaਮਨ ਤਨ ਕਰ ਕੇ ਸਦੀਵ ਕਾਲ ਤੇਰੇ ਬਲਿਹਾਰੇ ਜਾਈਐ॥
Prof. Sahib Singhਉਸ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ, ਕੁਰਬਾਨ ਹੋਣਾ ਚਾਹੀਦਾ ਹੈ।ਪਦ ਅਰਥ ਸਦ = ਸਦਾ।
SikhNet (Spanish)Soy por siempre devoto suyo, un sacrificio para El.
ਰੈਣਿ ਦਿਨਸੁ ਤਿਸੁ ਸਦਾ ਧਿਆਈ; ਜਿ. ਖਿਨ ਮਹਿ ਸਗਲ ਉਧਾਰੇ ਜੀਉ ॥੩॥
rain dinas tis sadaa dhiaaee; ji. khin meh sagal udhaare jeeo |3|
Sant Singh KhalsaNight and day, I always meditate on Him; in an instant, He saves all. ||3||
Manmohan SinghNight and day I always meditate on Him, who in an instant saves all.
Manmohan Singh (Punjabi)ਰਾਤ ਤੇ ਦਿਨ ਮੈਂ ਹਮੇਸ਼ਾਂ ਉਸ ਦਾ ਸਿਮਰਨ ਰਕਦਾ ਹਾਂ, ਜੋ ਇਕ ਮੁਹਤ ਵਿੱਚ ਸਾਰਿਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਰਾਤ ਦਿਨ (ਤਿਸੁ) ਤੇਰੇ ਕੋ ਸਦਾ ਧਿਆਈਐ ਜੋ ਤੂੰ ਖਿਨ ਮਹਿ ਸੰਪੂਰਨ ਜੀਵੋਂ ਕਾ ਉਧਾਰੁ ਕਰਤਾ ਹੈਂ॥੩॥
Prof. Sahib Singh(ਹੇ ਭਾਈ!) ਜੇਹੜਾ ਪਰਮਾਤਮਾ ਸਭ ਜੀਵਾਂ ਨੂੰ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਬਚਾ ਸਕਦਾ ਹੈ, ਉਸ ਨੂੰ ਦਿਨ ਰਾਤ ਹਰ ਵੇਲੇ ਸਿਮਰਨਾ ਚਾਹੀਦਾ ਹੈ ॥੩॥ਪਦ ਅਰਥ ਰੈਣਿ = ਰਾਤ। ਜਿ ਜੇਹੜਾ (ਪ੍ਰਭੂ)। ਉਧਾਰੇ = (ਵਿਕਾਰਾਂ ਤੋਂ) ਬਚਾਂਦਾ ਹੈ ॥੩॥
SikhNet (Spanish)Meditemos en Él noche y día, en Quien redime a todos en un momento, oh amigo. (3)
ਰਾਖਿ ਲੀਏ ਸਗਲੇ; ਪ੍ਰਭਿ ਆਪੇ ॥
raakh lee sagale; prabh aape |
Sant Singh KhalsaGod Himself protects all;
Manmohan SinghThe Lord Himself protects all,
Manmohan Singh (Punjabi)ਸੁਆਮੀ ਖੁਦ ਸਮੂਹ ਦੀ ਰਖਿਆ ਕਰਦਾ ਹੈ,
Fareedkot Teekaਹੇ ਪ੍ਰਭੂ! ਆਪ ਨੇ ਸੰਪੂਰਨ ਸੇਵਕ ਆਪ ਹੀ ਰਾਖਿ ਲੀਏ ਹੈਂ॥
Prof. Sahib Singh(ਜੇਹੜੇ ਜੇਹੜੇ ਵਡਭਾਗੀ ਪ੍ਰਭੂ ਦੀ ਸਰਨ ਆਏ,) ਪ੍ਰਭੂ ਨੇ ਉਹ ਸਾਰੇ ਆਪ (ਦੁੱਖ-ਕਲੇਸ਼ਾਂ ਤੋਂ) ਬਚਾ ਲਏ।ਪਦ ਅਰਥ ਪ੍ਰਭਿ = ਪ੍ਰਭੂ ਨੇ।
SikhNet (Spanish)El Señor Mismo nos ha protegido a todos,
ਉਤਰਿ ਗਏ; ਸਭ ਸੋਗ ਸੰਤਾਪੇ ॥
autar ge; sabh sog santaape |
Sant Singh KhalsaHe drives out all sorrow and suffering.
Manmohan Singhand all the sorrows and afflictions depart.
Manmohan Singh (Punjabi)ਅਤੇ ਸਾਰੇ ਗਮ ਤੇ ਦੁਖੜੇ ਦੁਰ ਹੋ ਗਹੈ ਹਨ।
Fareedkot Teekaਤੇਰੀ ਕਿਰਪਾ ਸੇ ਸਭ ਸੋਗ ਸੰਤਾਪ ਉਤਰ ਗਏ ਹੈਂ॥
Prof. Sahib Singhਉਹਨਾਂ ਦੇ ਸਾਰੇ ਚਿੰਤਾ-ਫ਼ਿਕਰ ਸਾਰੇ ਦੁੱਖ-ਕਲੇਸ਼ ਦੂਰ ਹੋ ਗਏ।ਪਦ ਅਰਥ ਸੰਤਾਪੇ = ਦੁਖ-ਕਲੇਸ਼।
SikhNet (Spanish)y todas nuestras tristezas y penas se han ido.
ਨਾਮੁ ਜਪਤ ਮਨੁ ਤਨੁ ਹਰੀਆਵਲੁ; ਪ੍ਰਭ ਨਾਨਕ. ਨਦਰਿ ਨਿਹਾਰੇ ਜੀਉ ॥੪॥੨੯॥੩੬॥
naam japat man tan hareeaaval; prabh naanak. nadar nihaare jeeo |4|29|36|
Sant Singh KhalsaChanting the Naam, the Name of the Lord, the mind and body are rejuvenated. O Nanak, God has bestowed His Glance of Grace. ||4||29||36||
Manmohan SinghMeditating on the Name the soul and body are rendered ever green and with gracious glance the Lord looks on the mortal O Nanak!
Manmohan Singh (Punjabi)ਨਾਮ ਦਾ ਅਰਾਧਨ ਕਰਕੇ ਆਤਮਾ ਤੇ ਦੇਹਿ ਸਦੀਵੀ ਸਰ-ਸਬਜ਼ ਹੋ ਜਾਂਦੇ ਹਨ ਅਤੇ ਪ੍ਰਾਣੀ ਨੂੰ ਸੁਆਮੀ ਦਇਆ ਦ੍ਰਿਸ਼ਟੀ ਨਾਲ ਤੱਕਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕੇ ਜਪਣੇ ਸੇ ਜਬ, ਹੇ ਪ੍ਰਭੂ! ਕਿਰਪਾ ਦ੍ਰਿਸਟੀ ਸੇ ਤੂੰ ਦੇਖੇਂ ਤਬ ਮਨ ਮੇਂ (ਹਰੀਆਵਲੁ) ਅਨੰਦੁ ਔਰੁ ਤਨ ਸਫਲਾ ਹੋਤਾ ਹੈ॥੪॥੨੯॥੩੬॥
Prof. Sahib Singhਪਰਮਾਤਮਾ ਦਾ ਨਾਮ ਜਪਿਆਂ ਮਨੁੱਖ ਦਾ ਮਨ ਮਨੁੱਖ ਦਾ ਸਰੀਰ (ਉੱਚੇ ਆਤਮਕ ਜੀਵਨ ਦੀ) ਹਰਿਆਵਲ (ਦਾ ਸਰੂਪ) ਬਣ ਜਾਂਦਾ ਹੈ। ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! (ਮੇਰੇ ਉਤੇ ਭੀ) ਮਿਹਰ ਦੀ ਨਿਗਾਹ ਕਰ (ਮੈਂ ਭੀ ਤੇਰਾ ਨਾਮ ਸਿਮਰਦਾ ਰਹਾਂ) ॥੪॥੨੯॥੩੬॥ਪਦ ਅਰਥ ਪ੍ਰਭ = ਹੇ ਪ੍ਰਭੂ! ਨਿਹਾਰੇ = ਨਿਹਾਰਿ, ਵੇਖ ॥੪॥
SikhNet (Spanish)Meditando en Él, la mente está siempre fresca, y también el cuerpo. Y sobre Nanak está la Mirada de Misericordia del Señor, oh amigo.(4-25-36)